ਸੰਤ ਜਨਾ ਕਾ; ਪੇਖਨੁ ਸਭੁ ਬ੍ਰਹਮ ॥
sant janaa kaa; pekhan sabh braham |
Sant Singh KhalsaIn the eye of the Saint, everything is God.
Manmohan SinghIn the sight of the holy man the Lord is in every-thing.
Manmohan Singh (Punjabi)ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।
Fareedkot Teekaਸੰਤ ਜਨੋਂ ਕਾ ਦੇਖਨਾ ਭੀ ਸਭ ਬ੍ਰਹਮ ਰੂਪ ਹੈ॥
Prof. Sahib Singhਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,ਪਦ ਅਰਥ ਪੇਖਨੁ = ਵੇਖਣਾ। ਸਭੁ = ਸਾਰਾ, ਹਰ ਥਾਂ।
SikhNet (Spanish)El Santo percibe a Dios en todas partes.
ਸੰਤ ਜਨਾ ਕੈ; ਹਿਰਦੈ ਸਭਿ ਧਰਮ ॥
sant janaa kai; hiradai sabh dharam |
Sant Singh KhalsaIn the heart of the Saint, everything is Dharma.
Manmohan SinghIn the mind of the holy man there is all faith.
Manmohan Singh (Punjabi)ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।
Fareedkot Teekaਤਿਨ ਸੰਤ ਜਨੋਂ ਕੇ ਹਿਰਦੇ ਮੇਂ ਸਰਬ ਧਰਮ ਰੂਪ ਭਗਤੀ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।ਪਦ ਅਰਥ ਸਭਿ = ਸਾਰੇ। ਧਰਮ = ਧਰਮ ਦੇ ਖ਼ਿਆਲ।
SikhNet (Spanish)En el corazón del Santo todo es Dharma
ਸੰਤ ਜਨਾ; ਸੁਨਹਿ ਸੁਭ ਬਚਨ ॥
sant janaa; suneh subh bachan |
Sant Singh KhalsaThe Saint hears words of goodness.
Manmohan SinghThe holy man hears good words.
Manmohan Singh (Punjabi)ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।
Fareedkot Teekaਸੰਤ ਜਨ ਸਭ ਬਚਨੋਂ ਕੋ ਸੁਨਤੇ ਹੈਂ॥
Prof. Sahib Singhਸੰਤ ਜਨ ਭਲੇ ਬਚਨ ਹੀ ਸੁਣਦੇ ਹਨ,ਪਦ ਅਰਥ ਸੁਭ = ਚੰਗੇ।
SikhNet (Spanish)y sólo escucha palabras de Bondad.
ਸਰਬ ਬਿਆਪੀ ਰਾਮ ਸੰਗਿ ਰਚਨ ॥
sarab biaapee raam sang rachan |
Sant Singh KhalsaHe is absorbed in the All-pervading Lord.
Manmohan SinghHe merges into the All-pervading Lord.
Manmohan Singh (Punjabi)ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋ ਸਰਬ ਵਿਆਪੀ ਰਾਮ ਕੇ ਸਾਥ ਰਚੇ ਹੈਂ॥
Prof. Sahib Singhਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
SikhNet (Spanish)Vive absorto en el Señor Todo Prevaleciente.
ਜਿਨਿ ਜਾਤਾ; ਤਿਸ ਕੀ ਇਹ ਰਹਤ ॥
jin jaataa; tis kee ih rehat |
Sant Singh KhalsaThis is the way of life of one who knows God.
Manmohan SinghThis is the way of life if him who knows the Lord.
Manmohan Singh (Punjabi)ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।
Fareedkot Teekaਜਿਸ ਨੇ ਵਾਹਿਗੁਰੂ ਕੋ ਜਾਣਿਆ ਹੈ, ਤਿਸੀ ਕੀ ਏਹ (ਰਹਤ) ਧਾਰਨਾ ਹੈ॥
Prof. Sahib Singhਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,ਪਦ ਅਰਥ ਜਿਨਿ = ਜਿਸ (ਸਾਧੂ) ਨੇ। ਰਹਤ = ਰਹਣੀ।
SikhNet (Spanish)Los Santos hablan solamente Verdades Eternas;
ਸਤਿ ਬਚਨ; ਸਾਧੂ ਸਭਿ ਕਹਤ ॥
sat bachan; saadhoo sabh kehat |
Sant Singh KhalsaTrue are all the words spoken by the Holy.
Manmohan SinghTrue are all the words which the saint utters.
Manmohan Singh (Punjabi)ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।
Fareedkot Teekaਜੋ ਸੰਤ ਜਨ ਸਭ ਕੌ ਸਤਿ ਬਚਨ ਹੀ ਕਹਤੇ ਹੈਂ॥
Prof. Sahib Singhਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;ਪਦ ਅਰਥ ਸਭਿ ਸਤਿ ਬਚਨ = ਸਾਰੇ ਸੱਚੇ ਬਚਨ।
SikhNet (Spanish)esa es la forma en que un sabio se comporta.
ਜੋ ਜੋ ਹੋਇ; ਸੋਈ ਸੁਖੁ ਮਾਨੈ ॥
jo jo hoe; soee sukh maanai |
Sant Singh KhalsaWhatever happens, he peacefully accepts.
Manmohan SinghWhatever happens he takes that for the best.
Manmohan Singh (Punjabi)ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।
Fareedkot Teekaਤਿਨ ਸੰਤ ਜਨੋਂ ਕੋ ਜੋ ਜੋ ਇਸ਼ਟ ਅਨਿਸ਼ਟ ਪ੍ਰਾਪਤਿ ਹੋਇ ਵਹੁ ਤਿਸੀ ਮੇਂ ਸੁਖ ਮਾਨਤੇ ਹੈਂ॥
Prof. Sahib Singh(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
SikhNet (Spanish)Este es el modo de vida para el que conoce a Dios.
ਕਰਨ ਕਰਾਵਨਹਾਰੁ; ਪ੍ਰਭੁ ਜਾਨੈ ॥
karan karaavanahaar; prabh jaanai |
Sant Singh KhalsaHe knows God as the Doer, the Cause of causes.
Manmohan SinghHe deems that the Lord is the doer of deeds.
Manmohan Singh (Punjabi)ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਸਰਬ ਮੇਂ ਕਰਨੇ ਕਰਾਵਨੇ ਹਾਰਾ ਏਕ ਪ੍ਰਭੂ ਕੋ ਹੀ ਜਾਨਤੇ ਹੈਂ॥
Prof. Sahib Singhਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
SikhNet (Spanish)Verdaderas son las palabras pronunciadas por los Santos.
ਅੰਤਰਿ ਬਸੇ; ਬਾਹਰਿ ਭੀ ਓਹੀ ॥
antar base; baahar bhee ohee |
Sant Singh KhalsaHe dwells inside, and outside as well.
Manmohan SinghHe abides within and He is also found without.
Manmohan Singh (Punjabi)ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।
Fareedkot Teekaਤਿਨ ਕੇ ਅੰਤਸ਼ਕਰਨ ਬੀਚ ਜੋ (ਬਸੇ) ਨਿਸਚੇ ਹੋ ਰਹਾ ਹੈ, ਸੋਈ ਰੂਪ ਬਾਹਰ ਨਾਮ ਰੂਪ ਪ੍ਰਪੰਚ ਦੇਖਤੇ ਹੈਂ॥☬ਪ੍ਰਸ਼ਨ: ਵਹੁ ਸੰਤ ਭਿੰਨ ਕਲਪਨਾ ਕਿਉਂ ਨਹੀਂ ਕਰਤੇ ਹੈਂ?
Prof. Sahib Singh(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
SikhNet (Spanish)Cada acción, encuentra complacencia en cualquier situación que Dios disponga para él.
ਨਾਨਕ. ਦਰਸਨੁ ਦੇਖਿ; ਸਭ ਮੋਹੀ ॥੪॥
naanak. darasan dekh; sabh mohee |4|
Sant Singh KhalsaO Nanak, beholding the Blessed Vision of His Darshan, all are fascinated. ||4||
Manmohan SinghNanak, on beholding His sight, every one is bewitched.
Manmohan Singh (Punjabi)ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਬੁਧੀ ਤਿਸ ਸਰੂਪ ਕੇ ਦਰਸ਼ਨ ਮੇਂ ਸਭ ਭਾਂਤ ਮੋਹਤ ਹੋਈ ਹੈ॥
Prof. Sahib Singhਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥ਪਦ ਅਰਥ ਮੋਹੀ = ਮਸਤ ਹੋ ਜਾਂਦੀ ਹੈ। ਸਭ = ਸਾਰੀ ਸ੍ਰਿਸ਼ਟੀ ॥੪॥
SikhNet (Spanish)El Señor se encuentra dentro y fuera de cada cosa; encantadora es esta Visión de Su Presencia.(4)