ਕਬੀਰ. ਏਕ ਘੜੀ, ਆਧੀ ਘਰੀ; ਆਧੀ ਹੂੰ ਤੇ ਆਧ ॥
kabeer. ek gharree, aadhee gharee; aadhee hoon te aadh |
Sant Singh KhalsaKabeer, whether is is for an hour, half an hour, or half of that,
Manmohan SinghKabir, even for a ghari, half a ghari, or even half of that;
Manmohan Singh (Punjabi)ਕਬੀਰ, ਇਕ ਘੜੀ ਅੱਧੀ ਘੜੀ ਜਾਂ ਉਸ ਤੋਂ ਭੀ ਅੱਧੀ ਲਈ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਘੜੀ ਅਥਵਾ ਆਧੀ ਘੜੀ, ਪੁਨਾ ਆਧੀ ਤੇ ਆਧੀ ਭੀ ਹੋਵੇ॥
Prof. Sahib Singhਹੇ ਕਬੀਰ! (ਚੂੰਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਸਾਧੂ ਦੀ ਸੰਗਤ ਕੀਤਿਆਂ ਹੀ ਮਿਲਦੀ ਹੈ, ਇਸ ਵਾਸਤੇ) ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ-
SikhNet (Spanish)Kabir, aún por una hora, por media o la mitad,
ਭਗਤਨ ਸੇਤੀ ਗੋਸਟੇ; ਜੋ ਕੀਨੇ ਸੋ ਲਾਭ ॥੨੩੨॥
bhagatan setee gosatte; jo keene so laabh |232|
Sant Singh Khalsawhatever it is, it is worthwhile to speak with the Holy. ||232||
Manmohan Singhdivine discourse with the saints, whatever is done, that is the net again. (Note: 1 ghari =24 minutes).
Manmohan Singh (Punjabi)ਸੰਤਾਂ ਨਾਲ ਬ੍ਰਹਮ ਵੀਚਾਰ, ਜਿੰਨੀ ਭੀ ਕੀਤੀ ਜਾਵੇ ਉਹ ਮੁਕੰਮਲ ਫਾਇਦਾ ਹੀ ਹੈ। (ਨੋਟ: ਇਕ ਘੜੀ = ੨੪ ਮਿੰਟ)।
Fareedkot Teekaਸੰਤੋਂ ਕੇ ਸਾਥ ਗੋਸਟ ਕਉ ਕਰੇ, ਭਾਵ ਪ੍ਰਸ਼ਨ ਕਰ ਕੇ ਤਿਨ ਬਚਨੋਂ ਸੇ ਸੰਸਿਓਂ ਕੋ ਨਿਵਿਰਤ ਕਰੇ। ਜਿਤਨਾ ਕਾਲ ਜੋ ਸੰਗ ਵ ਬਚਨ ਬਿਲਾਸ ਕਰਾ ਹੈ, ਸੋਈ ਜਨਮ ਕਾ ਲਾਭ ਹੈ॥੨੩੨॥
Prof. Sahib Singhਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ॥੨੩੨॥
ਪਦ ਅਰਥ ਗੋਸਟੇ = ਗੋਸ਼ਟਿ, ਗੱਲ-ਬਾਤ, ਮਿਲਾਪ (ਨੋਟ: ਲਫ਼ਜ਼ ਗੋਸ਼ਟਿ ਦੇ ਦੋ ਅਰਥ ਹਨ: (੧) ਚਰਚਾ, ਬਹਸ, ਗੱਲ-ਬਾਤ, (੨) ਮਿਲਾਪ, ਸੰਗਤ। ਜਿਵੇਂ 'ਸਿਧ ਗੋਸਟਿ" = (੧) ਸਿੱਧਾਂ ਨਾਲ ਬਹਸ, (੨) ਪਰਮਾਤਮਾ ਨਾਲ ਮਿਲਾਪ। ਵੇਖੋ ਮੇਰਾ ਟੀਕਾ "ਸਿਧ ਗੋਸਟਿ")। ਕੀਨੇ = ਕੀਤਾ ਜਾਏ ॥੨੩੨॥
SikhNet (Spanish)vale la pena hablar con los Santos. (232)