ਕਬੀਰ. ਸਾਧੂ ਸੰਗੁ ਪਰਾਪਤੀ; ਲਿਖਿਆ ਹੋਇ ਲਿਲਾਟ ॥
kabeer. saadhoo sang paraapatee; likhiaa hoe lilaatt | Ang 1376
Sant Singh KhalsaKabeer, the mortal finds the Saadh Sangat, the Company of the Holy, if he has such destiny written upon his forehead.
Manmohan SinghKabir, if it be so writ on his brow, then man is blessed with the saints' society.
Manmohan Singh (Punjabi)ਕਬੀਰ, ਜੇਕਰ ਉਸਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੋਵੇ ਤਾਂ ਬੰਦੇ ਨੂੰ ਸਤਿਸੰਗਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਤੋਂ ਕੇ ਸੰਗ ਕੀ ਤਬ ਪ੍ਰਾਪਤੀ ਹੋਤੀ ਹੈ, ਜਬ (ਲਿਲਾਟ) ਮਸਤਕ ਪਰ ਸੁਭ ਲੇਖ ਲਿਖਿਆ ਹੂਆ ਹੋਵੇ॥
Prof. Sahib Singhਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।
ਪਦ ਅਰਥ ਸਾਧੂ ਸੰਗੁ = ("ਜਿਨਿ ਤਜਿਆ ਬਾਦੁ ਬਿਬਾਦੁ" ਉਸ) ਸਾਧੂ ਦੀ ਸੁਹਬਤਿ। ਲਿਲਾਟ = ਮੱਥਾ। ਲਿਖਿਆ ਹੋਇ ਲਿਲਾਟ = ਜੇ ਮੱਥੇ ਉਤੇ ਲੇਖ ਲਿਖਿਆ ਹੋਵੇ, ਜੇ ਚੰਗੇ ਭਾਗ ਹੋਣ।
SikhNet (Spanish)Kabir, el mortal encuentra la Saad Sangat, la Compañía de los Santos, sólo si tal Destino está escrito sobre su frente,
ਮੁਕਤਿ ਪਦਾਰਥੁ ਪਾਈਐ; ਠਾਕ ਨ. ਅਵਘਟ ਘਾਟ ॥੨੩੧॥
mukat padaarath paaeeai; tthaak na. avaghatt ghaatt |231| Ang 1377
Sant Singh KhalsaHe obtains the treasure of liberation, and the difficult road to the Lord is not blocked. ||231||
Manmohan SinghThiswise the wealth of emancipation is attained and the difficult road to God is obstructed not.
Manmohan Singh (Punjabi)ਇਸ ਤਰ੍ਹਾਂ, ਕਲਿਆਣ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਰੱਬ ਦੇ ਕਠਨ ਰਸਤੇ ਵਿੱਚ ਰੁਕਾਵਟ ਨਹੀਂ ਪੈਦੀ।
Fareedkot Teekaਤਿਨ ਸੰਤੋਂ ਕੇ ਸੰਗ ਦ੍ਵਾਰੇ ਮੁਕਤਿ ਪਦਾਰਥ ਪਾਈਤਾ ਹੈ ਔ ਸੰਤੋਂ ਕੀ ਸੰਗਤ ਕਰ ਕੇ (ਅਵਘਟ) ਔਖੇ (ਘਾਟ) ਅਸਥਾਨ ਪ੍ਰਲੋਕ ਮੇਂ, ਵਾ ਕਾਮਾਦੀ ਵਿਕਾਰ ਰੋਕ ਨਹੀਂ ਸਕਤੇ ਹੈਂ॥੨੩੧॥
Prof. Sahib Singhਉਸ ਦੀ ਸੰਗਤ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥
ਪਦ ਅਰਥ ਮੁਕਤਿ = "ਬਾਦ ਬਿਬਾਦ" ਤੋਂ ਖ਼ਲਾਸੀ। ਠਾਕ = ਰੋਕ। ਅਵਘਟ ਘਾਟ = ਔਖਾ ਪਹਾੜੀ ਪੈਂਡਾ (ਨੋਟ: ਦੁਨੀਆ ਦੇ 'ਬਾਦ ਬਿਬਾਦ' ਤੋਂ ਬਚ ਕੇ ਰਹਿਣ ਦੀ ਕੋਸ਼ਸ਼ ਕਰਨੀ ਇਉਂ ਹੈ ਜਿਵੇਂ ਕਿਸੇ ਉੱਚੀ ਪਹਾੜੀ ਉਤੇ ਚੜ੍ਹਨਾ ਹੈ) ॥੨੩੧॥
SikhNet (Spanish)Él encuentra el Tesoro de la Liberación, y el difícil Sendero al Señor no le es bloqueado. (231)