ੴ

ਸਿੱਖਬਾਣੀ · SikhBani

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥

laahauar sehar amrit sar sifatee daa ghar 28
Guru Amardas Ji ਗੁਰੂ ਅਮਰਦਾਸ ਜੀ · Salok Vaaran Thay Vadheek · Ang 1412 · 2 lines
Translations

ਮਹਲਾ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਲਾਹੌਰ ਸਹਰੁ; ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥

laahauar sehar; amrit sar sifatee daa ghar |28|

Sant Singh KhalsaThe city of Lahore is a pool of ambrosial nectar, the home of praise. ||28||
Manmohan SinghThe city of Lahore is the pool of Nectar and the home of praise.
Manmohan Singh (Punjabi)ਲਾਹੌਰ ਦਾ ਸ਼ਹਿਰ ਸੁਧਾਰਸ ਦਾ ਸਰੋਵਰ ਅਤੇ ਪ੍ਰਭਤਾ ਦਾ ਧਾਮ ਹੈ।
Fareedkot Teekaਹੇ ਸਿੱਖੋ! ਲਹੌਰ ਪੂਰਬ ਜੈਸਾ ਹੀ ਸ਼ਹਿਰ ਬਨਾ ਰਹੇਗਾ, ਕਿਉਂਕਿ ਇਸ ਕੀ ਪੂਰਬ ਦਿਸਾ ਮੇਂ ਪਚੀਸ ਕੋਸ ਪਰ ਸ੍ਰੀ ਅੰਮ੍ਰਿਤਸਰ ਜੀ ਸ਼ਹਿਰ ਵਸੇਗਾ ਓਹ ਉਸਤਤੀ ਕਰਨੇ ਯੋਗ ਵਾਹਿਗੁਰੂ ਕਾ ਘਰ ਹੋਵੇਗਾ। ਐਸੇ ਸੁਨ ਕਰ ਸਿਖ ਪ੍ਰਸੰਨ ਭਏ॥੨੮॥☬ਲਾਹੌਰ ਕੇ ਬੀਚ ਏਕ ਉਦੋ ਸ਼ਾਹ ਨਾਮ ਬਾਣੀਆਂ ਥਾ। ਕਿਸੀ ਸਮੇਂ ਮੇਂ ਕਿਸੀ ਪੁਰਸ਼ ਨੇ ਸ੍ਰੀ ਗੁਰੂ ਜੀ ਸੇ ਪੂਛਾ, 'ਆਪ ਨੇ ਉਦੋ ਸ਼ਾਹ ਦੇਖਾ ਹੈ'। ਤਬ ਤਿਸ ਕੇ ਪਰਥਾਇ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ ਕਰਤੇ ਹੈਂ:
Prof. Sahib Singh(ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ॥੨੮॥

ਪਦ ਅਰਥ ਅੰਮ੍ਰਿਤ ਸਰੁ = ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਚਸ਼ਮਾ। ਸਿਫਤੀ ਦਾ = ਪ੍ਰਭੂ ਦੀਆਂ ਸਿਫ਼ਤਾਂ ਦਾ ॥੨੮॥

* ਨੋਟ: ਜਿੱਥੇ ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਜੀਵਨ-ਮਨੋਰਥ ਬਣ ਜਾਏ, ਉਹ ਥਾਂ ਉਥੋਂ ਦੇ ਵਸਨੀਕਾਂ ਵਾਸਤੇ ਆਤਮਕ ਮੌਤ ਦਾ ਕਾਰਨ ਬਣ ਜਾਂਦੀ ਹੈ। ਪਰ ਜਿੱਥੇ ਕੋਈ ਮਹਾਪੁਰਖ ਪਰਗਟ ਹੋ ਪਏ, ਉਥੇ ਲੋਕਾਂ ਨੂੰ ਆਤਮਕ ਜੀਵਨ ਦਾ ਸਨੇਹਾ ਮਿਲਣ ਲੱਗ ਪੈਂਦਾ ਹੈ।

SikhNet (Spanish)La Ciudad de Lajore es un lago de Néctar Ambrosial, el Hogar de Alabanza. (28)
Answers quote the Granth verbatim with Ang citations. AI commentary is not Gurbani and not a religious ruling.