ੴ

ਸਿੱਖਬਾਣੀ · SikhBani

ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥

audosaahai kiaa neesaanee tott na aavai anee
Guru Nanak Dev Ji ਗੁਰੂ ਨਾਨਕ ਦੇਵ ਜੀ · Salok Vaaran Thay Vadheek · Ang 1412 · 17 lines
Translations

ਮਹਲਾ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਉਦੋਸਾਹੈ ਕਿਆ ਨੀਸਾਨੀ; ਤੋਟਿ. ਨ ਆਵੈ ਅੰਨੀ ॥

audosaahai kiaa neesaanee; tott. na aavai anee |

Sant Singh KhalsaWhat are the signs of a prosperous person? His stores of food never run out.
Manmohan SinghWhat is the sign of an affluent person. Inexhaustible is his store of grain.
Manmohan Singh (Punjabi)ਮਾਲਦਾਰ ਪੁਰਸ਼ ਦੀ ਕੀ ਚਿੰਨ੍ਹ ਹੈ। ਅਮੁਕ ਹੈ ਉਸ ਦਾ ਅਨਾਜ ਦਾ ਭੰਡਾਰ।
Fareedkot Teekaਉਦੇਸ਼ਾਹ ਕੀ ਹੇ ਭਾਈ! ਕਿਆ ਨਿਸ਼ਾਨੀ ਤੁਝ ਕੋ ਦਸੀਏ, ਜਿਸ ਕੇ ਘਰ ਅੰਨ ਆਦਿਕੋਂ ਕੀ ਤੋਟ ਨਹੀਂ ਆਵਤੀ ਹੈ, ਭਾਵ ਤਿਸ ਕੇ ਪਾਸ ਅੰਨ ਬਹੁਤ ਜਮਾ ਹੈ॥
Prof. Sahib Singhਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ।

ਪਦ ਅਰਥ ਉਦੋਸਾਹੈ ਨੀਸਾਨੀ = (ਮਾਇਆ ਕਮਾਣ ਵਾਸਤੇ) ਉਤਸ਼ਾਹ ਦੀ ਨਿਸ਼ਾਨੀ। ਤੋਟਿ = ਘਾਟ। ਅੰਨ = ਅੰਨ-ਧਨ ਦੀ।

SikhNet (Spanish)¿Cuáles son los signos de una persona exitosa? Su almacén de alimento nunca se agota,

ਉਦੋਸੀਅ ਘਰੇ ਹੀ ਵੁਠੀ; ਕੁੜਿਈਂ ਰੰਨੀ ਧੰਮੀ ॥

audoseea ghare hee vutthee; kurrienee ranee dhamee |

Sant Singh KhalsaProsperity dwells in his home, with the sounds of girls and women.
Manmohan SinghAffluence abides in his home, where resounds the uproar of girls and women.
Manmohan Singh (Punjabi)ਬਹੁਤਾਤ ਉਸ ਦੇ ਧਾਮ ਅੰਦਰ ਵਸਦੀ ਹੈ, ਜਿਥੇ ਕਿ ਗੂੰਜਦੀ ਹੈ ਕੁੜੀਆਂ ਤੇ ਤ੍ਰੀਮਤਾ ਦੀ ਧੌਮ ਸਲੁਟੀ।
Fareedkot Teekaਤਿਸ ਕੇ ਘਰ ਮੇਂ ਉਦੋਸ਼ਾਹੀ ਵਸੀ ਹੈ; ਵਾ ਤਿਸ ਉਦੋ ਕੇ ਘਰ ਮੇਂ ਸੀਅ ਬਸੀ ਹੈ। ਸੀਅ ਜੋ ਕ੍ਰਿਸਾਣ ਅੰਨ ਦਾ ਬੋਹਲ ਮਿਣਤਾ ਹੈ, ਉਸ ਕੇ ਮਿਣਨੇ ਸੇ ਜਿਸ ਬੋਹਲ ਵਿਚੋਂ ਮਾਸ ਕੇ ਟੁਕੜੇ ਨਿਕਲ ਆਵੇਂ ਉਸ ਕੋ ਅੰਗੀਕਾਰ ਨਹੀਂ ਕਰਤਾ ਹੈ। ਔਰ ਜੋ ਤਿਸ ਕੋ ਅੰਗੀਕਾਰ ਕਰਤਾ ਹੈ, ਸੋ ਮ੍ਰਿਤ ਹੋ ਜਾਤਾ ਹੈ, ਭਾਵ ਯੇਹ ਜੋ ਉਦੋਸ਼ਾਹ ਕੇ ਘਰ ਮੇਂ ਪਦਾਰਥ ਹੈ, ਸੋ ਤਿਸ ਕੋ ਵਿਘਣਕਾਰੀ ਹੋਵੇਗਾ। ਕਿਉਂ ਕਿ ਤਿਨ ਪਦਾਰਥੋਂ ਕਰ ਕੇ ਤਿਸ ਕੇ ਘਰ ਮੇਂ (ਕੁੜਿਈ) ਕੁੜੀਆਂ ਔ ਰੰਨਾਂ ਕੀ ਧੁੰਮ ਪੜੀ ਰਹੀ ਹੈ; ਵਾ ਬੇਟੀਆਂ ਬਹੂਆਂ ਸੰਯੁਗਤ ਤਿਸ ਕੀ (ਧੰਮੀ) ਹਵੇਲੀਆਂ ਭੀ ਬਹੁਤ ਹੈਂ॥
Prof. Sahib Singh(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ।

ਪਦ ਅਰਥ ਉਦੋਸੀਅ = ਉਦਾਸੀ, ਉਪਰਾਮਤਾ, (ਹਰਿ-ਨਾਮ ਵਲੋਂ) ਲਾ-ਪਰਵਾਹੀ। ਘਰੇ ਹੀ = ਹਿਰਦੇ-ਘਰ ਵਿਚ ਹੀ। ਵੁਠੀ = ਟਿਕੀ ਰਹਿੰਦੀ ਹੈ। ਕੁੜਿਈ ਰੰਨੀ = ਕੂੜ ਵਿਚ ਫਸੀਆਂ ਹੋਈਆਂ ਰੰਨਾਂ ਦਾ, ਮਾਇਆ ਦੇ ਮੋਹ ਵਿਚ ਫਸੀਆਂ ਹੋਈਆਂ ਇੰਦ੍ਰੀਆਂ ਦਾ। ਧੰਮੀ = ਧਮੱਚੜ, ਰੌਲਾ।

SikhNet (Spanish)la prosperidad habita en su hogar, ahí se ven niñas y mujeres,

ਸਤੀ ਰੰਨੀ ਘਰੇ ਸਿਆਪਾ; ਰੋਵਨਿ ਕੂੜੀ ਕੰਮੀ ॥

satee ranee ghare siaapaa; rovan koorree kamee |

Sant Singh KhalsaAll the women of his home shout and cry over useless things.
Manmohan SinghHis several (seven) brides of the house bewail and weep over useless thing.
Manmohan Singh (Punjabi)ਉਸ ਦੇ ਧਾਮ ਦੀਆਂ ਕਈ ਕੁ (ਸੱਤੇ ਹੀ) ਵਹੁਟੀਆਂ ਨਿਕੰਮੀਆਂ ਗੱਲਾਂ ਤੇ ਵਿਰਲਾਪ ਅਤੇ ਰੁਦਨ ਕਰਦੀਆਂ ਹਨ।
Fareedkot Teeka(ਸਤੀ) ਸੈਂਕੜੇ ਇਸਤ੍ਰੀਓਂ ਕਾ ਤਿਸ ਕੇ ਘਰ ਮੇਂ ਸਿਆਪਾ ਰਹਿਤਾ ਹੈ, ਭਾਵ ਲੜਾਈ ਰਹਿਤੀ ਹੈ; ਵਾ ਸਿਆਪਾ ਕਰਨੇ ਜੋਗੀਆਂ ਔਰਤਾਂ ਘਰ ਮੇਂ ਹੀ ਹੈਂ, ਭਾਵ ਨੂੰਹਾਂ ਪੋਤ ਨੂੰਹਾਂ ਆਦੀ ਸਾਕੋਂ ਮੇਂ ਸੇ ਕੋਈ ਨ ਕੋਈ ਮਰਿਆ ਹੀ ਰਹਿਤਾ ਹੈ, ਤਿਸ ਕਰ ਕੇ ਤਿਸ ਕੇ ਘਰ ਮੇਂ ਸਿਆਪਾ ਹੀ ਬਨਾ ਰਹਿਤਾ ਹੈ। ਝੂਠੇ ਕੰਮੋਂ ਕੇ ਵਾਸਤੇ ਹੀ ਵਹੁ ਰੋਵਤੇ ਰਹਿਤੇ ਹੈਂ॥
Prof. Sahib Singh(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ।

ਪਦ ਅਰਥ ਸਤੀ ਰੰਨੀ = ਸੱਤਾਂ ਹੀ ਰੰਨਾਂ ਦਾ, (ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ = ਇੰਦ੍ਰੀ) ਸੱਤਾਂ ਹੀ ਇੰਦ੍ਰੀਆਂ ਦਾ। ਘਰੇ = ਸਰੀਰ-ਘਰ ਵਿਚ। ਸਿਆਪਾ = ਝਗੜਾ। ਰੋਵਨਿ = ਰੋਂਦੀਆਂ ਹਨ, ਰੌਲਾ ਪਾਂਦੀਆਂ ਰਹਿੰਦੀਆਂ ਹਨ। ਕੂੜੀ ਕੰਮੀ = (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ।

SikhNet (Spanish)las mujeres hablan y discuten trivialidades.

ਜੋ ਲੇਵੈ ਸੋ ਦੇਵੈ ਨਾਹੀ; ਖਟੇ ਦੰਮ ਸਹੰਮੀ ॥੨੯॥

jo levai so devai naahee; khatte dam sahamee |29|

Sant Singh KhalsaWhatever he takes, he does not give back. Seeking to earn more and more, he is troubled and uneasy. ||29||
Manmohan SinghWhatever he takes, that he gives not back and is ever uneasy seeking to earn more and more wealth.
Manmohan Singh (Punjabi)ਜਿਹੜਾ ਕੁਛ ਉਹ ਲੈਂਦਾ ਹੈ, ਉਸ ਨੂੰ ਵਾਪਸ ਨਹੀਂ ਦਿੰਦਾ ਅਤੇ ਭਾਰੀ ਤਕਲੀਫ ਨਾਲ ਵਧ ਤੋਂ ਵਧ ਉਹ ਧਨ-ਦੌਲਤ ਕਮਾਉਣ ਵਿੱਚ ਰਹਿੰਦਾ ਹੈ।
Fareedkot Teekaਜੋ ਕਿਸੀ ਕੀ ਅਮਾਨਤ ਵਾ ਵਿਵਹਾਰ ਸੇ ਰੁਪਯੇ ਲੇਤਾ ਹੈ ਓਹ ਫਿਰ ਉਸ ਕੋ ਦੇਤਾ ਨਹੀਂ ਹੈ, ਇਸ ਪ੍ਰਕਾਰ ਕਰ ਦੰਮਾਂ ਕੋ (ਸਹੰਮੀ) ਦੁਖੋਂ ਕੇ ਸਾਥ ਖਟਤਾ ਹੈ॥☬ਵਾ ਅੰਤ੍ਰੀਵ ਅਰਥ: ਪ੍ਰਸ਼ਨ: ਹੇ ਭਗਵਨ! ਮਨ ਜੋ ਉਦੇ ਹੋ ਰਹਿਆ ਹੈ, ਭਾਵ ਸ਼ਾਸਤ੍ਰੋਂ ਵੇਦੋਂ ਕਰ ਕੇ ਪੁਕਾਰੀਤਾ ਹੈ ਤਿਸ ਕੀ ਕਿਆ ਨਿਸ਼ਾਨੀ ਭਾਵ ਤਿਸ ਕਾ ਕਿਆ ਲਖਣ ਹੈ? ਉਤ੍ਰ: ਹੇ ਭਾਈ! ਤਿਸ ਮਨ ਕੋ (ਅੰਨੀ) ਦ੍ਵੈਤ ਕੀ ਤੋਟ ਨਹੀਂ ਆਵਤੀ ਹੈ, ਭਾਵ ਯੇਹ ਮਨ ਸਦਾ ਦ੍ਵੈਤ ਕੋ ਹੀ ਚਿੰਤਨ ਕਰਤਾ ਹੈ। (ਉਦੋਸੀਅ) ਵਿਸ਼ੇਸ਼ ਕਰ ਕੇ ਦੋਸੋਂ ਕੀ ਪੰਗਤੀ ਇਸ ਕੇ ਘਰ ਮੇਂ ਵਸ ਰਹੀ ਹੈ। ਤਿਸੀ ਤੇ (ਕੂੜੀ) ਵਾਸ਼ਨਾ ਕਰ ਕੇ ਔ (ਰੰਨੀ) ਇੰਦ੍ਰੀਓਂ ਕਰ ਕੇ ਇਸ ਕੀ ਧੂੰਮ ਮਚ ਰਹੀ ਹੈ। (ਸਤੀ ਰੰਨੀ) ਪੰਜ ਗਿਆਨ ਇੰਦ੍ਰੀਆਂ ਔ ਆਸਾ, ਤ੍ਰਿਸ਼ਨਾ ਇਨ ਸਾਤੋਂ ਕਰ ਕੇ ਇਸ ਕੇ ਘਰ ਮੇਂ ਸਿਆਪਾ ਹੋਇ ਰਹਿਆ ਹੈ, ਭਾਵ ਇਸ ਕੋ ਸ਼ੋਕ ਰਹਿਤਾ ਹੈ ਔਰ ਸੋ ਇੰਦ੍ਰੈ ਝੂਠੇ ਸੁਖੋਂ ਵਾਸਤੇ ਰੁਦਨ ਕਰਤੇ ਹੈਂ। ਇਹ ਜੀਵ ਜੋ ਸ੍ਵਾਸ ਵਾ ਪਦਾਰਥ ਪ੍ਰਮੇਸ੍ਵਰ ਤੇ ਲੇਤਾ ਹੈ, ਸੋ ਵਾਹਿਗੁਰੂ ਕੇ ਨਮਿਤ ਦੇਤਾ ਨਹੀਂ ਹੈ। (ਦੰਮ) ਸ੍ਵਾਸੋਂ ਕਰ ਕੇ ਨਾਮ ਜਪ ਕਰ ਸੁਖ ਖਟਣੇ ਚਾਹੀਤੇ ਥੇ, ਸੋ ਖਟਤਾ ਨਹੀਂ ਹੈ, ਦੁਖੋਂ ਕੋ ਹੀ ਖਾਟਤਾ ਹੈ॥੨੯॥☬ਸਿਥਲ ਵੈਰਾਗ ਵਾਲੇ ਜਗ੍ਯਾਸੀ ਪ੍ਰਤੀ ਗੁਰੋਂ ਕਾ ਉਪਦੇਸ਼ ਹੈ:
Prof. Sahib Singh(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥

ਪਦ ਅਰਥ ਜੋ ਦੰਮ = ਜਿਹੜੇ ਦਮੜੇ। ਲੇਵੈ = ਕਮਾਂਦਾ ਹੈ। ਸੋ ਦੰਮ = ਉਹ ਦਮੜੇ। ਦੇਵੈ ਨਾਹੀ = (ਹੱਥੋਂ ਹੋਰਨਾਂ ਨੂੰ) ਨਹੀਂ ਦੇਂਦਾ। ਖਟੇ ਦੰਮ = ਦਮੜੇ ਕਮਾਂਦਾ ਹੈ। ਸਹੰਮੀ = (ਫਿਰ ਭੀ) ਸਹਮ (ਪਿਆ ਰਹਿੰਦਾ ਹੈ) ॥੨੯॥

SikhNet (Spanish)Lo que él toma no lo regresa, buscando ganar más y más, vive nervioso y con problemas. (29)

ਪਬਰ ਤੂੰ ਹਰੀਆਵਲਾ; ਕਵਲਾ ਕੰਚਨ ਵੰਨਿ ॥

pabar toon hareeaavalaa; kavalaa kanchan van |

Sant Singh KhalsaO lotus, your leaves were green, and your blossoms were gold.
Manmohan SinghO water-lily, thou were as green as lotus and had gold like colour.
Manmohan Singh (Punjabi)ਹੇ ਚਪਤੀ, ਤੂੰ ਕਮਲ ਵਰਗੀ ਸਰ-ਸਬਜ ਸੈ ਅਤੇ ਸੋਲੇ ਵਰਗਾ ਤੇਰਾ ਰੰਗ ਸੀ।
Fareedkot Teeka(ਪਥਰ) ਕਵਲ, ਭਾਵ ਹੇ ਸਿਖ! ਆਗੇ ਤੂੰ ਹਰਿਆਵਲਾ ਥਾ, ਭਾਵ ਸੁਭ ਗੁਣੋਂ ਕੇ ਸੰਯੁਕਤ ਥਾ। ਹੇ ਕਵਲਾ! ਤੇਰਾ (ਵੰਨਿ) ਰੰਗ ਭੀ ਬਾਹਰੋਂ ਕੰਚਨ ਕੇ ਸਮਾਨ ਥਾ, ਭਾਵ ਸਰੀਰ ਕਰ ਕੇ ਤੇਰੀ ਸੁਭ ਕਰਮੋਂ ਮੇਂ ਪ੍ਰੀਤੀ ਥੀ॥
Prof. Sahib Singhਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ)।

ਪਦ ਅਰਥ ਪਬਰ = (पद्माकर = ਪਦਮਾਂ ਦੀ ਖਾਣ, ਕੌਲ-ਫੁੱਲਾਂ ਦੀ ਖਾਣ, ਸਰੋਵਰ) ਹੇ ਸਰੋਵਰ! ਹਰੀਆਵਲਾ = ਚੁਫੇਰੇ ਹਰਾ ਹੀ ਹਰਾ। ਕੰਚਨ = ਸੋਨਾ। ਵੰਨ = ਰੰਗ। ਕੰਚਨ ਵੰਨਿ = ਸੋਨੇ ਦੇ ਰੰਗ ਵਾਲੇ।

SikhNet (Spanish)Oh Loto, tus hojas eran verdes y tus botones eran dorados.

ਕੈ ਦੋਖੜੈ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ. ਮੈ ਤਨਿ ਭੰਗੁ ॥

kai dokharrai sarriohi, kaalee hoeea dehuree; naanak. mai tan bhang |

Sant Singh KhalsaWhat pain has burnt you, and made your body black? O Nanak, my body is battered.
Manmohan SinghAsks Nanak, "what pain has burnt thee and has made thy body black?"
Manmohan Singh (Punjabi)ਗੁਰੂ ਜੀ ਆਖਦੇ ਹਨ, ਕਿਹੜੀ ਪੀੜ ਨੇ ਤੈਨਰੇ ਲੂਹ ਅਤੇ ਤੇਰੇ ਸਰੀਰ ਨੂੰ ਕਾਲਾ ਕਰ ਸੁੱਟਿਆ ਹੈ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਿਸ ਦੋਸ ਕਰ ਕੇ ਤੂੰ ਜਲ ਗਿਆ ਹੈਂ ਔਰ ਬੁਧ ਰੂਪੀ ਤੇਰੀ ਦੇਹਰੀ ਕਾਲੀ ਹੋ ਗਈ ਹੈ, ਭਾਵ ਵਿਚਾਰ ਸੇ ਰਹਿਤ ਭਈ ਹੈ। ਤਬ ਓਹ ਆਗੇ ਸੇ ਕਹਿਤਾ ਹੈ: ਮੇਰੇ (ਤਨਿ) ਸਰੀਰ ਮੇਂ ਪਾਪੋਂ ਨੇ (ਭੰਗੁ) ਵਿਘਨ ਕਰ ਦੀਆ ਹੈ॥
Prof. Sahib Singhਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ।

ਪਦ ਅਰਥ ਕੈ ਦੋਖੜੈ = ਕਿਸ ਦੋਸ਼ ਦੇ ਕਾਰਨ। ਸੜਿਓਹਿ = ਤੂੰ ਸੜ ਗਿਆ ਹੈਂ। ਦੇਹੁਰੀ = ਸੋਹਣਾ ਸਰੀਰ, ਸੋਹਣੀ ਦੇਹੀ। ਨਾਨਕ = ਹੇ ਨਾਨਕ! ਮੈ ਤਨਿ = ਮੇਰੇ ਸਰੀਰ ਵਿਚ। ਭੰਗੁ = ਤੋਟ, ਘਾਟ।

SikhNet (Spanish)¿Qué tipo de dolor te ha consumido y te ha ennegrecido?

ਜਾਣਾ ਪਾਣੀ ਨਾ ਲਹਾਂ; ਜੈ ਸੇਤੀ ਮੇਰਾ ਸੰਗੁ ॥

jaanaa paanee naa lahaan; jai setee meraa sang |

Sant Singh KhalsaI have not received that water which I love.
Manmohan Singh(Replies the water-lily:) My body is torn as I see not water, my beloved, with whom is my comradeship,
Manmohan Singh (Punjabi)(ਚੁਪਤੀ ਉਤਰੀ ਦਿੰਦੀ ਹੈ:) ਮੇਰੀ ਦੇਹ ਚੀਰੀ ਹੋਈ ਹੈ ਕਿਉਂਕਿ ਮੈਨੂੰ ਆਪਣਾ ਜਾਨੀ ਜਲ ਦਿਸ ਨਹੀਂ ਆਉਂਦਾ ਜਿਸ ਨਾਲ ਮੇਰੀ ਯਾਰੀ ਹੈ,
Fareedkot Teekaਸਤਿਸੰਗ ਰੂਪੀ ਪਾਣੀ ਕੋ ਜਾਣਤਾ ਹੂੰ, ਪਰੰਤੂ ਜਿਸ ਸਤਿਸੰਗ ਸਾਥ ਮੇਰਾ ਪ੍ਰਥਮ ਮਿਲਾਪ ਥਾ ਤਿਸ ਕੋ ਮੈਂ ਅਬ ਭਾਗੋਂ ਬਿਨਾਂ ਪਾਇ ਨਹੀਂ ਸਕਤਾ ਹੂੰ॥
Prof. Sahib Singhਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ),

ਪਦ ਅਰਥ ਜਾਣਾ = ਜਾਣਾਂ, ਮੈਂ ਜਾਣਦਾ ਹਾਂ, ਮੈਨੂੰ ਸਮਝ ਆਈ ਹੈ। ਨ ਲਹਾਂ = ਮੈਂ ਹਾਸਲ ਨਹੀਂ ਕਰ ਰਿਹਾ। ਜੈ ਸੇਤੀ = ਜਿਸ (ਪਾਣੀ) ਨਾਲ। ਸੰਗੁ = ਸਾਥ, ਮੇਲ।

SikhNet (Spanish)Oh dice Nanak, mi cuerpo está maltratado, no he recibido el agua que amo,

ਜਿਤੁ ਡਿਠੈ ਤਨੁ ਪਰਫੁੜੈ; ਚੜੈ ਚਵਗਣਿ ਵੰਨੁ ॥੩੦॥

jit dditthai tan parafurrai; charrai chavagan van |30|

Sant Singh KhalsaSeeing it, my body blossomed forth, and I was blessed with a deep and beautiful color. ||30||
Manmohan Singhand seeing whom my body blossoms and I am blessed with four coats of colour.
Manmohan Singh (Punjabi)ਅਤੇ ਜਿਸ ਨੂੰ ਵੇਖ ਮੇਰੀ ਦੇਹ ਪ੍ਰਫੁਲਤ ਹੁੰਦੀ ਹੈ ਅਤੇ ਮੈਨੂੰ ਚਾਰ ਗੁਣਾ ਰੰਗ ਚੜ੍ਹ ਜਾਂਦਾ ਹੈ।
Fareedkot Teekaਜਿਸ ਸਤਿਸੰਗ ਕੇ ਦੇਖਣੇ ਕਰ ਕੇ (ਤਨੁ) ਸੂਖ੍ਯਮ ਅੰਤਸਕਰਨ (ਪਰਫੁੜੈ) ਪਰਫੁਲਤ ਹੋਤਾ ਹੈ ਔ ਚੌਗਨਾ ਰੰਗ ਚੜ੍ਹ ਆਵਤਾ ਹੈ, ਭਾਵ ਗਿਆਨ ਕੀ ਚੌਥੀ ਭੂਮਕਾ ਪਾਈਤੀ ਹੈ॥੩੦॥
Prof. Sahib Singhਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥

ਪਦ ਅਰਥ ਜਿਤੁ ਡਿਠੈ = ਜਿਸ (ਪਾਣੀ) ਨੂੰ ਵੇਖਿਆਂ। ਪਰਫੁੜੈ = ਪ੍ਰਫੱਲਤ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਚਵਗਣਿ ਵੰਨੁ = ਚਾਰ-ਗੁਣਾਂ ਰੰਗ ॥੩੦॥

SikhNet (Spanish)cuando la recibí, mi cuerpo floreció y fui bendecido con un color brillante y profundo. (30)

ਰਜਿ. ਨ ਕੋਈ ਜੀਵਿਆ; ਪਹੁਚਿ. ਨ ਚਲਿਆ ਕੋਇ ॥

raj. na koee jeeviaa; pahuch. na chaliaa koe |

Sant Singh KhalsaNo one lives long enough to accomplish all he wishes.
Manmohan SinghNo man lives up to his fill and none departs, achieving his object.
Manmohan Singh (Punjabi)ਕੋਈ ਇਨਸਾਨ ਆਪਣੀ ਨਿਸ਼ਾ ਹੋਣ ਤਾਂਈ ਜੀਉਂਦਾ ਨਹੀਂ ਰਹਿੰਦਾ ਅਤੇ ਕੋਈ ਭੀ ਆਪਣੇ ਮਨੋਰਥ ਨੂੰ ਹਾਸਲ ਕਰਕੇ ਨਹੀਂ ਤੁਰਦਾ।
Fareedkot Teekaਇਸ ਸੰਸਾਰ ਮੇਂ ਆਇ ਕਰ ਕੋਈ ਰੱਜ ਕੇ ਜੀਵਿਆ ਨਹੀਂ ਹੈ ਔਰ ਨਾ ਕੋਈ ਸਰਬ ਕਾਮੋਂ ਕੋ ਪਹੁਚ ਕਰ ਪਰਲੋਕ ਕੋ ਤੁਰਿਆ ਹੈ। ਭਾਵ ਜਬ ਪੁਰਸ਼ ਕੇ ਮ੍ਰਿਤ ਹੋਣੇ ਕਾ ਸਮਾਂ ਆਵਤਾ ਹੈ ਤਬ ਇਹੀ ਕਹਿਤਾ ਹੈ ਕਿ ਅਮਕਾ ਕਾਮ ਕਰਨਾ ਮੁਝ ਸੇ ਰਹਿ ਗਿਆ ਹੈ। ਯੇਹ ਕੋਈ ਨਹੀਂ ਕਹਿਤਾ ਕਿ ਮੈਂ ਸਭ ਕਾਮ ਕਰ ਚਲਾ ਹੂੰ॥
Prof. Sahib Singh(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)।

ਪਦ ਅਰਥ ਰਜਿ = ਰੱਜ ਕੇ। ਪਹੁਚਿ = (ਸਾਰੇ ਧੰਧਿਆਂ ਦੇ ਅਖ਼ੀਰ ਤਕ) ਪਹੁੰਚ ਕੇ, ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ।

SikhNet (Spanish)Nadie vive lo suficiente para realizar todos sus deseos,

ਗਿਆਨੀ ਜੀਵੈ ਸਦਾ ਸਦਾ; ਸੁਰਤੀ ਹੀ ਪਤਿ ਹੋਇ ॥

giaanee jeevai sadaa sadaa; suratee hee pat hoe |

Sant Singh KhalsaOnly the spiritually wise live forever; they are honored for their intuitive awareness.
Manmohan SinghThe divine alone lives for ever and ever. It is through meditation that one is honoured.
Manmohan Singh (Punjabi)ਕੇਵਲ ਬ੍ਰਹਮ ਬੇਤਾ ਹੀ ਹਮੇਸ਼ਾਂ ਹੇਮਸ਼ਾਂ ਲਈ ਜੀਉਂਦਾ ਰਹਿੰਦਾ ਹੈ। ਸਿਮਰਨ ਦੇ ਰਾਹੀਂ ਹੀ ਜੀਵ ਦੀ ਇਜਤ-ਆਬਰੂ ਹੁੰਦੀ ਹੈ।
Fareedkot Teekaਜੋ ਗਿਆਨੀ ਪੁਰਸ਼ ਹੈ, ਸੋ ਸਦਾ ਸਦਾ ਸਰਬ ਕਾਲ ਮੇਂ ਜੀਵਤੇ ਹੈਂ, (ਸੁਰਤੀ) ਵੇਦ ਅਨੁਸਾਰ ਕਰਮ ਕਰਨੇ ਤੇ ਤਿਨੋਂ ਕੀ ਇਜਤ ਹੋਤੀ ਹੈ॥
Prof. Sahib Singhਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ।

ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜੀਵੈ = ਆਤਮਕ ਜੀਵਨ ਜੀਊਂਦਾ ਹੈ। ਸੁਰਤੀ = ਪਰਮਾਤਮਾ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ। ਪਤਿ = ਇੱਜ਼ਤ।

SikhNet (Spanish)sólo los Sabios Espirituales viven para siempre, ellos son honrados por su Conciencia Intuitiva.

ਸਰਫੈ ਸਰਫੈ ਸਦਾ ਸਦਾ; ਏਵੈ ਗਈ ਵਿਹਾਇ ॥

sarafai sarafai sadaa sadaa; evai gee vihaae |

Sant Singh KhalsaBit by bit, life passes away, even though the mortal tries to hold it back.
Manmohan SinghBit, by bit, husbanding and economising, the life passes away in vain.
Manmohan Singh (Punjabi)ਹੋਲੀ ਹੋਲੀ ਹੀ, ਸਕੁੰਚਦਿਆਂ ਤੇ ਬਚਾਉਂਦੇ ਹੋਇਆ ਜਿੰਦਗੀ ਬੇਅਰਥ ਬੀਤ ਜਾਂਦੀ ਹੈ।
Fareedkot Teekaਮਨਮੁਖੋਂ ਕੀ ਮਨ, ਤਨ ਕਰ ਮਾਯਾ ਕਾ ਸਰਫਾ ਕਰਤਿਆਂ, ਭਾਵ ਕ੍ਰਿਪਨਤਾ ਮੇਂ ਹੀ ਸੰਪੂਰਨ ਆਰਬਲਾ ਇਸੀ ਪ੍ਰਕਾਰ (ਵਿਹਾਇ) ਬੀਤ ਗਈ ਹੈ॥
Prof. Sahib Singh(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ।

ਪਦ ਅਰਥ ਸਰਫੈ = ਸਰਫ਼ਾ ਕਰਨ ਵਿਚ, ਕਿਰਸ ਕਰਨ ਵਿਚ। ਏਵੈ = ਇਸੇ ਤਰ੍ਹਾਂ ਹੀ। ਗਈ ਵਿਹਾਇ = (ਉਮਰ) ਬੀਤ ਜਾਂਦੀ ਹੈ।

SikhNet (Spanish)Poco a poco la vida transcurre, aún así el mortal se aferra a ella,

ਨਾਨਕ. ਕਿਸ ਨੋ ਆਖੀਐ; ਵਿਣੁ ਪੁਛਿਆ ਹੀ ਲੈ ਜਾਇ ॥੩੧॥

naanak. kis no aakheeai; vin puchhiaa hee lai jaae |31|

Sant Singh KhalsaO Nanak, unto whom should we complain? Death takes one's life away without anyone's consent. ||31||
Manmohan SinghNanak, to whom should one complain? Death takes away the mortal without his consent.
Manmohan Singh (Punjabi)ਨਾਨਕ, ਜੀਵ ਕੀਹਦੇ ਕੋਲ ਫਰਿਆਦੀ ਹੋਵੇ? ਉਸ ਦੀ ਰਜਾ-ਮਰਜੀ ਦੇ ਬਗੈਰ ਹੀ, ਮੌਤ ਪ੍ਰਾਣੀ ਨੂੰ ਲੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਕਾ ਦੁਖ ਤਿਸ ਕੋ ਕਹੀਏ ਬਿਨਾਂ ਪੂਛੇ ਤੇ ਹੀ ਕਾਲ ਇਸ ਕੋ ਲੇ ਜਾਤਾ ਹੈ, ਭਾਵ ਯੇਹ ਅਚਾਨਕ ਹੀ ਜੀਵੋਂ ਕੋ ਕਾਲ ਗ੍ਰਸ ਲੇ ਜਾਤਾ ਹੈ॥੩੧॥
Prof. Sahib Singh(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥

ਪਦ ਅਰਥ ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਲੈ ਜਾਇ = ਲੈ ਜਾਂਦਾ ਹੈ ॥੩੧॥

SikhNet (Spanish)oh dice Nanak, ¿con quién nos podemos quejar? La muerte se lo lleva a uno sin su consentimiento. (31)

ਦੋਸੁ. ਨ ਦੇਅਹੁ ਰਾਇ ਨੋ; ਮਤਿ ਚਲੈ ਜਾਂ ਬੁਢਾ ਹੋਵੈ ॥

dos. na deahu raae no; mat chalai jaan budtaa hovai |

Sant Singh KhalsaDo not blame the Sovereign Lord; when someone grows old, his intellect leaves him.
Manmohan SinghImpute not blame to the Sovereign Lord. Man's intellect forsakes him when he grows old.
Manmohan Singh (Punjabi)ਪਾਤਿਸ਼ਾਹ ਪ੍ਰਮੇਸ਼ਰ ਨੂੰ ਦੂਸ਼ਣ ਨਾਂ ਲਾ ਜਦ ਉਹ ਬਿਰਧ ਹੋ ਜਾਂਦਾ ਹੈ, ਇਨਸਾਨ ਦੀ ਅਕਲ ਉਸ ਨੂੰ ਛੱਡ ਜਾਂਦੀ ਹੈ।
Fareedkot Teekaਹੇ ਭਾਈ! ਇਸ ਇੰਦ੍ਰੀਓਂ ਕੇ ਰਾਜੇ ਜੀਵ ਕੋ ਮਤ ਦੋਸ ਦੇਵੋ, ਕਿਉਂ ਕਿ ਜਬ ਯੇਹ ਬੁਢਾ, ਭਾਵ ਹੰਕਾਰੀ ਹੋ ਜਾਤਾ ਹੈ ਤਬ (ਮਤਿ) ਬੁਧੀ ਇਸ ਕੀ ਜਾਤੀ ਰਹਿਤੀ ਹੈ॥
Prof. Sahib Singhਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ)। ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ।

ਪਦ ਅਰਥ ਦੇਅਹੁ = ਦੇਵੋ। ਰਾਇ = ਅਮੀਰ ਮਨੁੱਖ, ਧਨੀ ਮਨੁੱਖ, ਮਾਇਆਧਾਰੀ। ਮਤਿ ਚਲੈ = ਅਕਲ (ਪਰਮਾਰਥ ਵਾਲੇ ਪਾਸੇ) ਕੰਮ ਕਰਨੋਂ ਰਹਿ ਜਾਂਦੀ ਹੈ। ਜਾਂ = ਜਦੋਂ।

SikhNet (Spanish)No culpes al Señor Soberano, cuando alguien envejece, su intelecto lo deja,

ਗਲਾਂ ਕਰੇ ਘਣੇਰੀਆ; ਤਾਂ ਅੰਨੑੇ ਪਵਣਾ ਖਾਤੀ ਟੋਵੈ ॥੩੨॥

galaan kare ghanereea; taan anae pavanaa khaatee ttovai |32|

Sant Singh KhalsaThe blind man talks and babbles, and then falls into the ditch. ||32||
Manmohan SinghThe blind man talks much and then falls into ditches and pits.
Manmohan Singh (Punjabi)ਅੰਨ੍ਹਾਂ ਮਨੁੱਸ਼ ਬਹੁਤੀਆਂ ਬਾਤਾ ਕਰਦਾ ਹੈ ਅਤੇ ਤਦ ਖਾਈਆਂ ਅਤੇ ਟੋਇਆ ਵਿੱਚ ਡਿਗਦਾ ਹੈ।
Fareedkot Teekaਯਦਪਿ ਹੰਕਾਰੀ ਪੁਰਸ਼ ਬਹੁਤੀਆਂ ਗਲਾਂ ਕਰੇ ਪਰੰਤੂ ਤਿਸ ਅਗਿਆਨ ਕਰ ਅੰਨ ਜੀਵ ਨੇ ਨਰਕੋਂ ਰੂਪੀ ਖਾਤਿਓਂ ਮੇਂ ਔ ਗਰਭ ਰੂਪੀ ਟੋਏ ਮੇਂ ਹੀ ਪੜਨਾ ਹੈ, ਭਾਵ ਜਨਮੋਂ ਕੋ ਪਾਇ ਕਰ ਨਰਕੋਂ ਕਾ ਦੁਖ ਭੋਗੇਗਾ॥੩੨॥
Prof. Sahib Singh(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥

ਪਦ ਅਰਥ ਗਲਾਂ = ਗੱਲਾਂ, (ਮਾਇਆ ਦੀਆਂ) ਗੱਲਾਂ। ਘਣੇਰੀਆਂ = ਬਹੁਤ, ਬਥੇਰੀਆਂ। ਅੰਨ੍ਹਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ, ਜਿਸ ਨੂੰ ਆਤਮਕ ਜੀਵਨ ਵਾਲਾ ਰਸਤਾ ਨਹੀਂ ਦਿੱਸਦਾ। ਖਾਤੀ = ਖਾਤੀਂ, ਖਾਤਿਆਂ ਵਿਚ। ਟੋਵੈ = ਟੋਏ ਵਿਚ ॥੩੨॥

SikhNet (Spanish)el ciego habla y balbucea y después cae a la zanja. (32)

ਪੂਰੇ ਕਾ ਕੀਆ. ਸਭ ਕਿਛੁ ਪੂਰਾ; ਘਟਿ ਵਧਿ ਕਿਛੁ ਨਾਹੀ ॥

poore kaa keea. sabh kichh pooraa; ghatt vadh kichh naahee |

Sant Singh KhalsaAll that the Perfect Lord does is perfect; there is not too little, or too much.
Manmohan SinghAll that the perfect Lord does is perfect. There is no deficiency or excess in it.
Manmohan Singh (Punjabi)ਸਾਰਾ ਕੁਝ ਜੋ ਪੂਰਨ ਪ੍ਰਭੂ ਕਰਦਾ ਹੈ, ਪੂਰਨ ਹੈ ਇਸ ਵਿੱਚ ਕੋਈ ਕਮੀ ਜਾਂ ਵਾਧਾ ਨਹੀਂ।
Fareedkot Teekaਤਿਸ ਪੂਰਨ ਵਾਹਿਗੁਰੂ ਕਾ ਕੀਆ ਹੂਆ ਸਭ ਕਿਛ ਪੂਰਾ ਹੈ ਕੁਛ ਕਿਸੀ ਮੇਂ ਨੂਨ ਅਧਿਕਤਾ ਨਹੀਂ ਹੈ, ਭਾਵ ਯੇਹ ਸਰਬ ਮੇਂ ਏਕ ਸਮਾਨ ਪੂਰਨ ਹੋਇ ਰਹਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।

ਪਦ ਅਰਥ ਪੂਰੈ ਕਾ = ਸਰਬ-ਗੁਣ ਭਰਪੂਰ ਪ੍ਰਭੂ ਦਾ। ਪੂਰਾ = ਪੂਰਨ, ਅਭੁੱਲ। ਘਟਿ ਵਧਿ ਕਿਛੁ = ਕੋਈ ਨੁਕਸ।

SikhNet (Spanish)Todo lo que el Perfecto Señor hace es Perfecto, no es ni poco ni mucho.

ਨਾਨਕ. ਗੁਰਮੁਖਿ ਐਸਾ ਜਾਣੈ; ਪੂਰੇ ਮਾਂਹਿ ਸਮਾਂਹੀ ॥੩੩॥

naanak. guramukh aisaa jaanai; poore maanhi samaanhee |33|

Sant Singh KhalsaO Nanak, knowing this as Gurmukh, the mortal merges into the Perfect Lord God. ||33||
Manmohan SinghNanak, realising such a thing by the Guru's grace, the mortal merges in the perfect Lord.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸਤਿਗੁਰੋਂ ਦ੍ਵਾਰੇ ਇਸ ਪ੍ਰਕਾਰ ਪੂਰਨ ਸਰੂਪ ਕੋ ਜਾਣਤਾ ਹੈ ਵਹੁ ਤਿਸ ਪੂਰਨ ਪੁਰਖ ਮੇਂ ਸਮਾਇ ਜਾਤਾ ਹੈ॥੩੩॥☬ਏਕ ਪਖੰਡੀ ਅਭਿਆਗਤ ਕਹਾਇ ਕਰ ਮਾਂਗਣੇ ਆਯਾ। ਤਿਸ ਕੇ ਪ੍ਰਥਾਇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥

ਪਦ ਅਰਥ ਨਾਨਕ = ਹੇ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜਾਣੈ = ਜਾਣਦਾ ਹੈ, ਯਕੀਨ ਰੱਖਦਾ ਹੈ (ਇਕ-ਵਚਨ)। ਮਾਂਹਿ = ਵਿਚ। ਸਮਾਂਹੀ = ਸਮਾਂਹਿ, ਲੀਨ ਰਹਿੰਦੇ ਹਨ (ਬਹੁ-ਵਚਨ) ॥੩੩॥

SikhNet (Spanish)Oh, dice Nanak, entendiendo esto como Gurmukj, el mortal funde su ser en Dios, su Perfecto Señor. (33)
Answers quote the Granth verbatim with Ang citations. AI commentary is not Gurbani and not a religious ruling.