ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਚਿਤੈ ਅੰਦਰਿ ਸਭੁ ਕੋ; ਵੇਖਿ ਨਦਰੀ ਹੇਠਿ ਚਲਾਇਦਾ ॥
chitai andar sabh ko; vekh nadaree hetth chalaaeidaa |
Sant Singh KhalsaAll are within Your mind; You see and move them under Your Glance of Grace, O Lord.
Manmohan SinghAll are within Thy mind and Thou seest and movest them beneath Thine glance, O Lord.
Manmohan Singh (Punjabi)(ਹੇ ਹਰੀ) ਸਾਰੇ ਤੇਰੇ ਮਨ ਵਿੱਚ ਹਨ। ਤੂੰ ਉਨ੍ਹਾਂ ਨੂੰ ਦੇਖਦਾ ਅਤੇ ਆਪਣੀ ਨਿਗ੍ਹਾ ਨੀਚੇ ਤੋਰਦਾ ਹੈਂ।
Fareedkot Teeka(ਚਿਤੈ) ਮਨ ਕੇ ਅੰਤਰ, ਭਾਵ ਮਨੋਮਾਤ੍ਰ ਸਭ ਕੋਈ ਹੈ ਸਿਧਾਂਤ ਸਭ ਪਰਪੰਚ ਮਿਥਿਆ ਹੈ। ਵਾ (ਨਦਰੀ) ਅਕਾਲ ਪੁਰਖ ਕੇ (ਚਿਤੈ) ਚਿਤਵਨੀ, ਭਾਵ ਸੰਕਲਪ ਵਾ ਦਫਤਰ ਕੇ ਅੰਦਰ (ਸਭੁ ਕੋ), ਭਾਵ ਸਾਰੀ ਸ੍ਰਿਸਟਿ ਹੈ ਔਰ ਸਭ ਕੋ ਦੇਖ ਰਹਾ ਹੈ, ਪੁਨਾ ਅਪਨੀ ਦ੍ਰਿਸਟਿ ਕੇ ਨੀਚੇ ਚਲਾਵਤਾ ਹੈ॥
Prof. Sahib Singhਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।ਪਦ ਅਰਥ ਚਿਤੈ ਅੰਦਰਿ = (ਪ੍ਰਭੂ ਦੇ) ਚਿੱਤ ਵਿਚ, ਧਿਆਨ ਵਿਚ। ਸਭੁ ਕੋ = ਹਰੇਕ ਜੀਵ। ਵੇਖਿ = ਵੇਖ ਕੇ, ਭਾਵ, ਗਹੁ ਨਾਲ। ਚਲਾਇਦਾ = ਤੋਰਦਾ ਹੈ, ਕਾਰੇ ਲਾਈ ਰੱਖਦਾ ਹੈ।
SikhNet (Spanish)Cada uno está en la Mente del Señor; el Señor conserva a todos en Su Mirada de Gracia.
ਆਪੇ ਦੇ ਵਡਿਆਈਆ; ਆਪੇ ਹੀ ਕਰਮ ਕਰਾਇਦਾ ॥
aape de vaddiaaeea; aape hee karam karaaeidaa |
Sant Singh KhalsaYou Yourself grant them glory, and You Yourself cause them to act.
Manmohan SinghThyself Thou grantest glory and Thyself causeth men to do deeds.
Manmohan Singh (Punjabi)ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ।
Fareedkot Teekaਔ ਆਪੇ ਹੀ ਕਰਮ ਕਰਵਾਵਤਾ ਹੈ, ਪੁਨਃ ਆਪ ਹੀ ਬਡਿਆਈਆਂ ਦੇਤਾ ਹੈ॥
Prof. Sahib Singhਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।
SikhNet (Spanish)Él Mismo confiere la Gloria y hace que los hombres actúen.
ਵਡਹੁ ਵਡਾ ਵਡ ਮੇਦਨੀ; ਸਿਰੇ ਸਿਰਿ ਧੰਧੈ ਲਾਇਦਾ ॥
vaddahu vaddaa vadd medanee; sire sir dhandhai laaeidaa |
Sant Singh KhalsaThe Lord is the greatest of the great; great is His world. He enjoins all to their tasks.
Manmohan SinghThe Lord is the greatest of the great and great is His world. He puts every one to work.
Manmohan Singh (Punjabi)ਪ੍ਰਭੂ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ, ਅਤੇ ਵਿਸ਼ਾਲ ਹੈ ਉਸ ਦਾ ਸੰਸਾਰ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ।
Fareedkot Teekaਆਪ ਬ੍ਰਹਮਾਦ ਵਡੋਂ ਤੇ ਭੀ ਵੱਡਾ ਹੈ ਔ ਤਿਸ ਕੀ ਰਚੀ (ਮੇਦਨੀ) ਪ੍ਰਿਥਵੀ ਭੀ ਵੱਡੀ ਹੈ। (ਸਿਰੇ ਸਿਰਿ) ਭਿੰਨ ੨ ਵਾ ਰਚ ਰਚ ਕਰ ਕੇ ਬਿਵਹਾਰ ਮੇਂ ਲਗਾਵਤਾ ਹੈ॥
Prof. Sahib Singhਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ), (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ।ਪਦ ਅਰਥ ਵਡਹੁ ਵਡਾ = ਵੱਡਿਆਂ ਤੋਂ ਵੱਡਾ। ਮੇਦਨੀ = ਸ੍ਰਿਸ਼ਟੀ, ਧਰਤੀ। ਵਡ ਮੇਦਨੀ = ਵੱਡੀ ਹੈ ਸ੍ਰਿਸ਼ਟੀ ਉਸ ਦੀ। ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉੱਤੇ, ਥਾਉਂ ਥਾਈਂ।
SikhNet (Spanish)Él, lo más Alto de lo alto, y en la vasta tierra atrae a todos a Su Obra.
ਨਦਰਿ ਉਪਠੀ ਜੇ ਕਰੇ; ਸੁਲਤਾਨਾ ਘਾਹੁ ਕਰਾਇਦਾ ॥
nadar upatthee je kare; sulataanaa ghaahu karaaeidaa |
Sant Singh KhalsaIf he should cast an angry glance, He can transform kings into blades of grass.
Manmohan SinghIf He cast an angry glance, He makes monarchs as grass blades.
Manmohan Singh (Punjabi)ਜੇਕਰ ਉਹ ਕ੍ਰੋਪ-ਦ੍ਰਿਸ਼ਟੀ ਧਾਰ ਲਵੇ, ਤਾਂ ਪਾਤਸ਼ਾਹਾਂ ਨੂੰ ਘਾਹ ਦੇ ਤੀਲੇ ਵਾਂਙੂ ਕਰ ਦਿੰਦਾ ਹੈ।
Fareedkot Teekaਜੇਕਰ ਉਲਟੀ ਦ੍ਰਿਸਟੀ, ਭਾਵ ਕੋਪ ਕਰੇ ਤਉ ਪਾਤਸ਼ਾਹੋਂ ਕੋ ਘਾਸ ਖਾਣਾ ਕਰਾਵਤਾ ਹੈ ਵਾ ਖੋਤਣਾ ਕਰਾਵਤਾ ਹੈ॥
Prof. Sahib Singhਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ;ਪਦ ਅਰਥ ਉਪਠੀ = ਉਲਟੀ। ਘਾਹੁ ਕਰਾਇਦਾ = ਕੱਖੋਂ ਹੌਲੇ ਕਰ ਦੇਂਦਾ ਹੈ, ਭਾਵ, ਕੋਈ ਉਹਨਾਂ ਵਲ ਤੱਕਦਾ ਭੀ ਨਹੀਂ।
SikhNet (Spanish)Pero si alguien provoca Su descontento, entonces hace de los reyes pordioseros,
ਦਰਿ ਮੰਗਨਿ; ਭਿਖ ਨ ਪਾਇਦਾ ॥੧੬॥
dar mangan; bhikh na paaeidaa |16|
Sant Singh KhalsaEven though they may beg from door to door, no one will give them charity. ||16||
Manmohan SinghEven though they may beg from door to door, they receive no alms.
Manmohan Singh (Punjabi)ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ।
Fareedkot Teekaਔਰ ਦ੍ਵਾਰ ਦ੍ਵਾਰ ਪਰ ਭਿਖਿਆ ਮਾਂਗਤੇ ਹੈਂ ਤਾਂ ਵੀ ਕੋਈ ਨਹੀਂ ਦੇਤਾ ਹੈ॥੧੬॥☬ਲਹੌਰ ਮੇਂ ਗੰਗੂ ਭਾਗੂ ਖਤ੍ਰੀ ਤੁਰਕੋਂ ਕੇ ਅਹਲਕਾਰ ਥੇ। ਨਾਨਕ ਪ੍ਰਕਾਸ਼ ਮੇਂ ਦੁਨੀ ਚੰਦ ਲਿਖਾ ਹੈ। ਤਿਨੋਂ ਨੇ ਬਲ ਸੇ ਦੂਧ ਦਹੀਂ ਆਦਿ ਬਸਤ ਇਕਤ੍ਰ ਕਰ ਪਿਤਾ ਕੇ ਨਮਿਤ ਸਰਾਧ ਕੀਆ ਥਾ। ਸਰਾਧ ਕਾ ਮਹਾਤਮ ਉਨ ਕੇ ਚਿਤ ਮੇਂ ਇਹ ਥਾ ਕਿ ਕਿਸੀ ਤਰਹ ਸੇ ਚੋਰੀ ਆਦਿ ਧਨ ਲੇ ਕਰ ਭੀ ਕਰੈਂ ਪਰੰਤੂ ਸਰਾਧ ਕਰਨਾ ਚਾਹੀਐ। ਸ੍ਰੀ ਗੁਰੂ ਜੀ ਭੀ ਅਕਸਮਾਤ ਲਹੌਰ ਗਏ ਸੇ, ਸੋ ਵਹੁ ਮਹਾਰਾਜ ਕੇ ਲੀਏ ਪਰਸਾਦ ਲੇ ਕਰ ਆਏ। ਮਹਾਰਾਜ ਨੇ ਪੂਛਾ ਕਿ ਕੈਸਾ ਪਰਸਾਦ ਹੈ? ਗੰਗੂ ਭਾਗੂ ਨੇ ਕਹਾ: ਹਮਾਰੇ ਪਿਤਾ ਕਾ ਸਰਾਧ ਹੈ। ਮਹਾਰਾਜ ਨੇ ਕਹਾ: ਤੁਮਾਰਾ ਸਰਾਧ ਪਿਤਾ ਕੋ ਨਹੀਂ ਪਹੁੰਚੇਗਾ ਤੁਮਾਰਾ ਪਿਤਾ ਭੂਖਾ ਹੈ। ਉਨੋਂ ਨੇ ਪ੍ਰਸ਼ਨ ਕੀਆ ਕਾਰਨ ਨ ਪਹੁੰਚਨੇ ਕਾ ਕਿਆ ਹੈ? ਤਿਨੋਂ ਪ੍ਰਤੀ ਸ੍ਰੀ ਮੁਖਵਾਕ ਹੂਆ:
Prof. Sahib Singh(ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ ॥੧੬॥ਪਦ ਅਰਥ ਦਰਿ = (ਲੋਕਾਂ ਦੇ) ਦਰ ਉੱਤੇ। ਮੰਗਨਿ = (ਉਹ ਸੁਲਤਾਨ) ਮੰਗਦੇ ਹਨ। ਭਿਖ = ਭਿੱਖਿਆ, ਖ਼ੈਰ ॥੧੬॥
SikhNet (Spanish)y aun si van de puerta en puerta, la caridad no les es conferida. (16)