ਮਃ ੧ ॥
mahalaa 1 | Ang 471
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਮਾਣਸ ਖਾਣੇ; ਕਰਹਿ ਨਿਵਾਜ ॥
maanas khaane; kareh nivaaj | Ang 471
Sant Singh KhalsaThe man-eaters say their prayers.
Manmohan SinghThe man-eaters say the prayer.
Manmohan Singh (Punjabi)ਆਦਮੀ-ਖਾਣ ਵੇਲੇ ਨਮਾਜ਼ ਪੜ੍ਹਦੇ ਹਨ।
Fareedkot Teekaਜੋ ਮਾਨੁਖੋਂ ਕੋ ਖਾਨੇ ਹਾਰੇ, ਭਾਵ ਵੱਢੀ ਲੇਤੇ ਹੈਂ, ਸੋ ਵੁਜੂ ਕਰਤੇ ਹੈਂ, ਪੁਨਾ ਨਿਮਾਜ ਪਢਤੇ ਹੈਂ, ਭਾਵ ਸੇ ਐਸੇ ਕਾਜੀ ਅਨਸਾਫ ਪਰ ਹੈਂ॥
Prof. Sahib Singh(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ।ਪਦ ਅਰਥ ਮਾਣਸ ਖਾਣੇ = ਮਨੁੱਖਾਂ ਨੂੰ ਖਾਣ ਵਾਲੇ, ਵੱਢੀਖ਼ੋਰ। ਕਰਹਿ ਨਿਵਾਜ = ਨਮਾਜ਼ ਪੜ੍ਹਦੇ ਹਨ।
SikhNet (Spanish)Los devoradores de hombres pronuncian las cinco oraciones;
ਛੁਰੀ ਵਗਾਇਨਿ; ਤਿਨ ਗਲਿ ਤਾਗ ॥
chhuree vagaaein; tin gal taag | Ang 471
Sant Singh KhalsaThose who wield the knife wear the sacred thread around their necks.
Manmohan SinghThey who wield the Scalpel (knife), wear thread round their neck.
Manmohan Singh (Punjabi)ਜੋ ਕਰਦ ਚਲਾਉਂਦੇ ਹਨ, ਉਨ੍ਹਾਂ ਦੀ ਗਰਦਨ ਦੁਆਲੇ ਜਨੇਊ ਹੈ।
Fareedkot Teekaਔਰ ਜੋ ਛੁਰੀ ਗਲੇ ਪਰ ਚਲਾਉਤੇ ਹੈਂ, ਭਾਵ ਚੁਗਲੀ ਵਾ ਕਲਮ ਰੂਪ ਛੁਰੀ ਬੇਗੁਨਾਹੋਂ ਪਰ ਚਲਾਉਨਾ ਕਰਤੇ ਹੈਂ, ਉਨ ਖਤ੍ਰੀਓਂ ਕੇ ਗਲੇ ਮੇਂ ਤਾਗੇ, ਭਾਵ ਜਨੇਊ ਹੈਂ॥
Prof. Sahib Singh(ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿਚ ਜਨੇਊ ਹਨ।ਪਦ ਅਰਥ ਛੁਰੀ ਵਗਾਇਨਿ = (ਜੋ ਲੋਕ) ਛੁਰੀ ਚਲਾਂਦੇ ਹਨ, ਭਾਵ, ਜ਼ੁਲਮ ਕਰਦੇ ਹਨ। ਤਾਗ = ਜੰਞੂ, ਜਨੇਊ।
SikhNet (Spanish)os que con su cuchillo matan al humano para comérselo usan el hilo sagrado
ਤਿਨ ਘਰਿ; ਬ੍ਰਹਮਣ ਪੂਰਹਿ ਨਾਦ ॥
tin ghar; brahaman pooreh naad | Ang 471
Sant Singh KhalsaIn their homes, the Brahmins sound the conch.
Manmohan SinghIn their home the Brahmans sound the couch.
Manmohan Singh (Punjabi)ਉਨ੍ਹਾਂ ਦੇ ਗ੍ਰਹਿ ਵਿੱਚ ਬ੍ਰਾਹਮਣ ਸੰਖ ਵਜਾਉਂਦੇ ਹਨ।
Fareedkot Teekaਤਿਨਹੀ ਕੇ ਘਰ ਮੇਂ ਬ੍ਰਹਮਨ ਜਾਇ ਕਰ ਪੂਜਾ ਕਰ ਸੰਖ ਬਜਾਉਤੇ ਹੈਂ॥
Prof. Sahib Singhਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ;ਪਦ ਅਰਥ ਤਿਨ ਘਰਿ = ਉਹਨਾਂ (ਖੱਤ੍ਰੀਆਂ) ਦੇ ਘਰਾਂ ਵਿਚ। ਪੂਰਹਿ ਨਾਦ = ਨਾਦ ਪੂਰਦੇ ਹਨ, ਸੰਖ ਵਜਾਂਦੇ ਹਨ।
SikhNet (Spanish)y en sus hogares soplan la concha del Brahmán para su oración,
ਉਨੑਾ ਭਿ ਆਵਹਿ ਓਈ ਸਾਦ ॥
aunaa bhi aaveh oee saad | Ang 471
Sant Singh KhalsaThey too have the same taste.
Manmohan SinghThey too have the same taste.
Manmohan Singh (Punjabi)ਉਨ੍ਹਾਂ ਨੂੰ ਭੀ ਓਹੀ ਸੁਆਦ ਆਉਂਦਾ ਹੈ।
Fareedkot Teekaਤਿਨ ਕਾ ਧਾਨ ਖਾਨੇ ਸੇ ਬ੍ਰਹਮਨੋਂ ਕੋ ਭੀ ਵਹੀ ਸ੍ਵਾਦ ਆਵਤਾ ਹੈ, ਤੁਰਕੋਂ ਜੈਸਾ ਸੁਭਾਵ ਹੋਤਾ ਹੈ॥
Prof. Sahib Singhਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ)।ਪਦ ਅਰਥ ਉਨ੍ਹ੍ਹਾ ਭਿ = ਉਹਨਾਂ ਬ੍ਰਾਹਮਣਾਂ ਨੂੰ ਭੀ। ਆਵਹਿ ਓਈ ਸਾਦ = ਉਹੀ ਸੁਆਦ ਆਉਂਦੇ ਹਨ, (ਭਾਵ, ਜੋ ਕੁਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸੁਆਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ)।
SikhNet (Spanish)pero les fascina el sabor humano.
ਕੂੜੀ ਰਾਸਿ, ਕੂੜਾ ਵਾਪਾਰੁ ॥
koorree raas, koorraa vaapaar | Ang 471
Sant Singh KhalsaFalse is their capital, and false is their trade.
Manmohan SinghFalse is their capital they take their food.
Manmohan Singh (Punjabi)ਝੂਠੀ ਹੈ ਉਨ੍ਹਾਂ ਦੀ ਪੂੰਜੀ ਅਤੇ ਝੁਠਾ ਉਨ੍ਹਾਂ ਦਾ ਵਣਜ।
Fareedkot Teekaਜਿਨ ਕੀ ਝੂਠ ਕੀ ਪੂੰਜੀ ਹੈ, ਸੋ ਝੂਠ ਹੀ ਕਾ ਬ੍ਯਾਪਾਰ ਕਰਤੇ ਹੈਂ, ਭਾਵ ਖੋਟੀ ਭਾਵਨਾ ਕਰ ਮੰਦ ਕਰਮ ਕਰਤੇ ਹੈਂ॥
Prof. Sahib Singh(ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ।
SikhNet (Spanish)Falsas son sus posesiones y falso su comercio;
ਕੂੜੁ ਬੋਲਿ, ਕਰਹਿ ਆਹਾਰੁ ॥
koorr bol, kareh aahaar | Ang 471
Sant Singh KhalsaSpeaking falsehood, they take their food.
Manmohan SinghBy telling falsehood, they take their food.
Manmohan Singh (Punjabi)ਝੂਠ ਬੋਲ ਕੇ ਉਹ ਭੋਜਨ ਛੱਕਦੇ ਹਨ।
Fareedkot Teekaਔਰ ਝੂਠ ਹੀ ਬੋਲ ਕਰ ਭੋਜਨੁ ਕਰਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ।ਪਦ ਅਰਥ ਕਰਹਿ ਆਹਾਰੁ = ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜ਼ੀ ਕਮਾਂਦੇ ਹਨ।
SikhNet (Spanish)sí, todos ellos satisfacen su apetito de falsedad.
ਸਰਮ ਧਰਮ ਕਾ ਡੇਰਾ ਦੂਰਿ ॥
saram dharam kaa dderaa door | Ang 471
Sant Singh KhalsaThe home of modesty and Dharma is far from them.
Manmohan SinghThe abode of modesty and piety is far from them.
Manmohan Singh (Punjabi)ਲੱਜਿਆ ਅਤੇ ਪਵਿੱਤ੍ਰਤਾ ਦਾ ਵਸੇਬਾ ਉਨ੍ਹਾਂ ਕੋਲੋਂ ਦੁਰੇਡੇ ਹੈ।
Fareedkot Teeka(ਸਰਮ) ਲਜ੍ਯਾ ਕਾ ਔ ਧਰਮ ਬਰਨਾਸ੍ਰਮ ਕਾ (ਡੇਰਾ) ਅਸਥਾਨ ਤੋ ਬੁਹਤ ਦੂਰ ਹੋ ਰਹਾ ਹੈ॥
Prof. Sahib Singhਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ)।ਪਦ ਅਰਥ ਸਰਮ = ਲੱਜਾ, ਹਯਾ।
SikhNet (Spanish)El sentido de vergüenza y honor está muy alejado de ellos;
ਨਾਨਕ. ਕੂੜੁ ਰਹਿਆ ਭਰਪੂਰਿ ॥
naanak. koorr rahiaa bharapoor | Ang 471
Sant Singh KhalsaO Nanak, they are totally permeated with falsehood.
Manmohan SinghNanak, falsehood is fully filling them all.
Manmohan Singh (Punjabi)ਨਾਨਕ, ਝੂਠ ਉਨ੍ਹਾਂ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬਤ੍ਰ ਝੂਠ ਹੀ ਪੂਰਣ ਹੋ ਰਹਾ ਹੈ॥
Prof. Sahib Singhਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।
SikhNet (Spanish)dice Nanak, ¡La falsedad los desborda!
ਮਥੈ ਟਿਕਾ ਤੇੜਿ ਧੋਤੀ ਕਖਾਈ ॥
mathai ttikaa terr dhotee kakhaaee | Ang 471
Sant Singh KhalsaThe sacred marks are on their foreheads, and the saffron loin-cloths are around their waists;
Manmohan SinghWith the sacrificial mark on the brow and on his waist the ochre-coloured loin-cloth.
Manmohan Singh (Punjabi)ਮਨੁੱਖ ਦੇ ਮਸਤਕ ਤੇ ਤਿਲਕ ਹੈ ਅਤੇ ਉਸ ਦੇ ਲੱਕ ਦੁਆਲੇ ਭਗਵੀਂ ਧੋਤੀ।
Fareedkot Teekaਮਾਥੇ ਮੇਂ ਤਿਲੁਕ ਲਗਾ ਹੈ ਕਟਿ ਮੇਂ ਕਖਾਇ ਰੰਗ ਕੀ ਵਾ ਪੰਜ ਕਖੋਂ ਵਾਲੀ ਧੋਤੀ ਹੈ। ਕਖ ਨਾਮੁ ਮਰੋੜੀ ਦਾ ਹੈ। ਭਾਵ ਹਿੰਦੂਓਂ ਕੀ ਧੋਤੀ ਪੰਜ ਜਗਾ ਟੰਗੀ ਜਾਤੀ ਹੈ॥
Prof. Sahib Singh(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ)ਪਦ ਅਰਥ ਕਖਾਈ = ਗੇਰੀ ਰੰਗ ਵਾਲੀ।
SikhNet (Spanish)Sobre sus frentes tienen la marca del azafrán, usan el taparrabo,
ਹਥਿ ਛੁਰੀ; ਜਗਤ ਕਾਸਾਈ ॥
hath chhuree; jagat kaasaaee | Ang 471
Sant Singh Khalsain their hands they hold the knives - they are the butchers of the world!
Manmohan SinghIn his hand he holds the knife he is verily the world butcher.
Manmohan Singh (Punjabi)ਉਹਦੇ ਹੱਥ ਵਿੱਚ ਚਾਕੂ ਹੈ। ਉਹ ਅਵੱਸ਼ ਸੰਸਾਰ ਦਾ ਕਸਾਈ ਹੈ।
Fareedkot Teekaਸੋ ਸੁਧ ਹੈ ਹਾਥ ਮੇਂ ਕਲਮ ਰੂਪ ਛੁਰੀ ਹੈ, ਵਹੁ ਜਗਤ ਕੇ ਮਾਰਨੇ ਹਾਰੇ ਕਸਾਈ ਹੈਂ॥
Prof. Sahib Singhਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ।ਪਦ ਅਰਥ ਜਗਤ ਕਾਸਾਈ = ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ।
SikhNet (Spanish)y en sus manos sostienen el puñal.
ਨੀਲ ਵਸਤ੍ਰ ਪਹਿਰਿ; ਹੋਵਹਿ ਪਰਵਾਣੁ ॥
neel vasatr pahir; hoveh paravaan | Ang 472
Sant Singh KhalsaWearing blue robes, they seek the approval of the Muslim rulers.
Manmohan SinghWearing blue clothes, he becomes acceptable (in the eyes of Muslims).
Manmohan Singh (Punjabi)ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ।
Fareedkot Teekaਭਾਵ ਨੀਲੀ ਬਰਦੀ ਪਹਿਨ ਕਰ ਪ੍ਰਾਣੀਕ ਹੋਤੇ ਹੈਂ॥
Prof. Sahib Singhਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ।ਪਦ ਅਰਥ ਹੋਵਹਿ ਪਰਵਾਣੁ = ਕਬੂਲ ਹੁੰਦੇ ਹਨ, ਭਾਵ, ਮੁਲਾਜ਼ਮਤ ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ, (ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ)।
SikhNet (Spanish)Sí, ellos son los carniceros del mundo.
ਮਲੇਛ ਧਾਨੁ ਲੇ; ਪੂਜਹਿ ਪੁਰਾਣੁ ॥
malechh dhaan le; poojeh puraan | Ang 472
Sant Singh KhalsaAccepting bread from the Muslim rulers, they still worship the Puraanas.
Manmohan SinghTaking bread from the Muslims he worships Puranas.
Manmohan Singh (Punjabi)ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾ ਨੂੰ ਪੂਜਦਾ ਹੈ।
Fareedkot Teekaਮਲੇਛ੍ਯੋਂ ਕਾ ਅਨੁ ਲੇਕੇ ਫਿਰ ਘਰ ਮੇਂ ਪੁਰਾਣੋਂ ਕੀ ਪੂਜਾ ਕਰਤੇ ਹੈਂ। ਭਾਵ ਜੋ ਨੌਕਰੀ ਸੇ ਉਪਜਾ ਪਦਾਰਥੁ ਹੈ, ਸੋ ਸੁਧੁ ਹੋਤਾ ਹੈ ਚਾਹੋ ਕਿਸੀ ਕੀ ਨੋਕਰੀ ਕਰੀਏ। ਮਲੇਛ ਧਾਨ ਕਾ ਭਾਵ ਜੋ ਅਸੁਧੁ ਪਦਾਰਥੁ ਹੈ ਰਿਸ਼ਵਤ ਆਦਕ, ਤਿਸੁ ਕੀ ਨਖੇਧੀ ਮੇਂ ਗੁਰੂ ਕਾ ਤਾਤਪਰਜੁ ਹੈ॥
Prof. Sahib Singh(ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ)।ਪਦ ਅਰਥ ਲੈ = ਲੈ ਕੇ (ਭਾਵ, ਰੋਜ਼ੀ ਉਹਨਾਂ ਪਾਸੋਂ ਲੈਂਦੇ ਹਨ ਜਿਨ੍ਹਾਂ ਨੂੰ ਮਲੇਛ ਆਖਦੇ ਹਨ)। ਪੂਜਹਿ ਪੁਰਾਣੁ = ਪੁਰਾਣ ਨੂੰ ਪੂਜਦੇ ਹਨ, ਪੜ੍ਹਦੇ ਹਨ।
SikhNet (Spanish)Vistiéndose de azul, buscan la aprobación de los regidores musulmanes
ਅਭਾਖਿਆ ਕਾ ਕੁਠਾ; ਬਕਰਾ ਖਾਣਾ ॥
abhaakhiaa kaa kutthaa; bakaraa khaanaa | Ang 472
Sant Singh KhalsaThey eat the meat of the goats, killed after the Muslim prayers are read over them,
Manmohan SinghHe eats the he-goat killed by uttering the foreign (Muslim-Kalma) words.
Manmohan Singh (Punjabi)ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ।
Fareedkot Teeka(ਅਭਾਖਿਆ) ਮਲੇਛ ਭਾਖਾ ਅਰਥਾਤ ਕਲ ਮੇਂ ਰੂਪ ਮੰਤ੍ਰ ਕਾ ਮਾਰਾ ਹੂਆ ਬਕਰਾ ਖਾਣਾ ਕਰਤੇ ਹੋ॥
Prof. Sahib Singh(ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ)ਪਦ ਅਰਥ ਅਭਾਖਿਆ = ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਭਾਵ, ਕਲਮਾ ਪੜ੍ਹ ਕੇ। ਕੁਠਾ = ਹਲਾਲ ਕੀਤਾ ਹੋਇਆ। ਖਾਣਾ = ਖ਼ੁਰਾਕ।
SikhNet (Spanish)y alaban los Puranas rodeados de la comida de los bárbaros y comen la carne de la cabra
ਚਉਕੇ ਉਪਰਿ. ਕਿਸੈ ਨ ਜਾਣਾ ॥
chauke upar. kisai na jaanaa | Ang 472
Sant Singh Khalsabut they do not allow anyone else to enter their kitchen areas.
Manmohan SinghHe allows none to enter his cooking enclosure.
Manmohan Singh (Punjabi)ਆਪਣੇ ਰਸੋਈ ਕਰਨ ਵਾਲੇ ਵਲਗਣ ਉੱਤੇ ਉਹ ਕਿਸੇ ਨੂੰ ਵੜਨ ਨਹੀਂ ਦਿੰਦਾ।
Fareedkot Teekaਫੇਰ ਕਹਤੇ ਹੋ ਹਮਾਰੇ ਚੌਕੇ ਉਪਰ ਕਿਸੇ ਨੇ ਜਾਣਾ ਨਹੀਂ, ਭਾਵ ਕੋਈ ਨ ਜਾਓ ਚਉਕਾ ਅਸੁਧੁ ਹੋ ਜਾਵੇਗਾ॥
Prof. Sahib Singh(ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ।
SikhNet (Spanish)a la cual antes de matarla le recitan los rezos musulmanes.
ਦੇ ਕੈ ਚਉਕਾ, ਕਢੀ ਕਾਰ ॥
de kai chaukaa, kadtee kaar | Ang 472
Sant Singh KhalsaThey draw lines around them, plastering the ground with cow-dung.
Manmohan SinghPlastering the ground he draws lines around it.
Manmohan Singh (Punjabi)ਜ਼ਮੀਨ ਨੂੰ ਲੇਪਨ ਕਰਕੇ ਉਹ ਉਸ ਦੇ ਉਦਾਲੇ ਲਕੀਰਾਂ ਖਿੱਚਦਾ ਹੈ।
Fareedkot Teekaਚੌਕਾ ਦੇ ਕਰ ਫੇਰ ਲਕੀਰ ਨਿਕਾਲੀ॥
Prof. Sahib Singhਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ,
SikhNet (Spanish)No permiten que nadie ponga sus pies en su cocina;
ਉਪਰਿ ਆਇ ਬੈਠੇ. ਕੂੜਿਆਰ ॥
aupar aae baitthe. koorriaar | Ang 472
Sant Singh KhalsaThe false come and sit within them.
Manmohan SinghThe false come and sit upon it.
Manmohan Singh (Punjabi)ਝੂਠੇ ਆ ਕੇ ਉਸ ਉਤੇ ਬਹਿ ਜਾਂਦੇ ਹਨ।
Fareedkot Teekaਪੁਨ: ਉਸ ਚਉਕੇ ਉਪਰ ਵਹੁ ਝੂਠੇ ਆ ਬੈਠੇ॥
Prof. Sahib Singh(ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ।
SikhNet (Spanish)marcan el cuadro y lo tapizan de excremento de vaca,
ਮਤੁ ਭਿਟੈ ਵੇ ਮਤੁ ਭਿਟੈ ॥
mat bhittai ve mat bhittai | Ang 472
Sant Singh KhalsaThey cry out, "Do not touch our food,
Manmohan SinghThey, shout "touch not, O touch not!
Manmohan Singh (Punjabi)ਉਹ ਆਖਦੇ ਹਨ, "ਨਾਲ ਨ ਲੱਗਣਾ, ਓ ਨਾਲ ਨਾਂ ਲਗਣਾ,
Fareedkot Teekaਫਿਰ ਕਹਤੇ ਹੈਂ: ਅਰੇ ਭਾਈ ਹਮਾਰਾ ਚੌਕਾ ਕੋਈ ਮਤ ਛੁਹੋ ਮਤ ਛੁਹੋ॥
Prof. Sahib Singh(ਹੋਰਨਾਂ ਨੂੰ ਆਖਦੇ ਹਨ-ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ,ਪਦ ਅਰਥ ਮਤੁ ਭਿਟੈ = ਮਤਾਂ ਭਿੱਟਿਆ ਜਾਏ।
SikhNet (Spanish)y en ese lugar se sientan nadie más que los falsos, mientras gritan:
ਇਹੁ ਅੰਨੁ ਅਸਾਡਾ ਫਿਟੈ ॥
eihu an asaaddaa fittai | Ang 472
Sant Singh KhalsaOr it will be polluted!"
Manmohan Singhotherwise, this food of ours will be polluted".
Manmohan Singh (Punjabi)ਨਹੀਂ ਤਾਂ ਸਾਡਾ ਇਹ ਭੋਜਨ ਪਲੀਤ ਹੋ ਜਾਵੇਗਾ।"
Fareedkot Teekaਕਿਉਂਕਿ ਤੁਮਾਰੇ ਛੂਹਨੇ ਸੇ ਏਹੁ (ਅਸਾਡਾ) ਹਮਾਰਾ ਅੰਨੁ (ਫਿਟੈ) ਵਿਗੜ ਜਾਇਗਾ, ਭਾਵ ਅਸੁਧ ਹੋ ਜਾਇਗਾ॥
Prof. Sahib Singhਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ;ਪਦ ਅਰਥ ਫਿਟੈ = ਖ਼ਰਾਬ ਹੋ ਜਾਏ।
SikhNet (Spanish)“no toquen nuestra comida porque se contamina”;
ਤਨਿ ਫਿਟੈ ਫੇੜ ਕਰੇਨਿ ॥
tan fittai ferr karen | Ang 472
Sant Singh KhalsaBut with their polluted bodies, they commit evil deeds.
Manmohan SinghWith the polluted body, they commit evil deeds.
Manmohan Singh (Punjabi)ਪਲੀਤ ਦੇਹ ਨਾਲ ਉਹ ਮੰਦੇ ਅਮਲ ਕਮਾਉਂਦੇ ਹਨ।
Fareedkot Teekaਐਸੇ ਸਰੀਰ ਕੇ (ਫਿਟੈ) ਬਿਗੜੇ ਹੂਏ ਮਹਾਂ ਹੰਕਾਰੀ ਕਰਮ ਕਰਤੇ ਹੈਂ। (ਤਨਿ ਫਿਟੈ) ਕੁਸ਼ਟੀਆਂ ਜੈਸੇ (ਫੇੜ) ਕਰਮ ਕਰਤੇ ਹੈਂ ਭਾਵ ਕੁਸਟੀ ਕੋ ਕੋਈ ਨਹੀਂ ਛੁਹਾ ਕਰਤਾ ਨਾ ਕੁਸਟੀ ਆਪਕੋ ਛੁਹਣ ਹੀ ਦੇਤੇ ਹੈਂ ਤੈਸੇ ਹੀ ਤੁਮ ਹੋ॥
Prof. Sahib Singh(ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ,ਪਦ ਅਰਥ ਤਨਿ ਫਿਟੈ = ਫਿਟੇ ਹੋਏ ਸਰੀਰ ਨਾਲ, ਗੰਦੇ ਸਰੀਰ ਨਾਲ।
SikhNet (Spanish)pero con un cuerpo contaminado realizan actos malvados
ਮਨਿ ਜੂਠੈ ਚੁਲੀ ਭਰੇਨਿ ॥
man jootthai chulee bharen | Ang 472
Sant Singh KhalsaWith filthy minds, they try to cleanse their mouths.
Manmohan SinghWith the impure mind, they gargle their throat.
Manmohan Singh (Punjabi)ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ।
Fareedkot Teekaਮਨ ਕਰ ਕੇ (ਜੂਠੈ) ਅਸੁਧ ਹੈਂ ਔਰ ਪਵਿਤ੍ਰ (ਚੁਲੀ) ਆਚਮਾਨ ਸੇ ਕਰਤੇ ਹੈਂ॥
Prof. Sahib Singhਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।
SikhNet (Spanish)y con mentes puercas tratan de decir cosas puras.
ਕਹੁ ਨਾਨਕ. ਸਚੁ ਧਿਆਈਐ ॥
kahu naanak. sach dhiaaeeai | Ang 472
Sant Singh KhalsaSays Nanak, meditate on the True Lord.
Manmohan SinghSays, Nanak, meditate thou on the True Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਬ ਸਚ ਰੂਪ ਪਰਮਾਤਮਾ ਕਾ ਧਿਆਨ ਕਰੀਏ॥
Prof. Sahib Singhਨਾਨਕ ਆਖਦਾ ਹੈ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ।
SikhNet (Spanish)Dice Nanak, meditando en el Señor Verdadero
ਸੁਚਿ ਹੋਵੈ. ਤਾ ਸਚੁ ਪਾਈਐ ॥੨॥
such hovai. taa sach paaeeai |2| Ang 472
Sant Singh KhalsaIf you are pure, you will obtain the True Lord. ||2||
Manmohan SinghIf thou art unpolluted, then alone shalt thou obtain the True One.
Manmohan Singh (Punjabi)ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ।
Fareedkot Teekaਰਿਦੇ ਕੀ ਸੁਧੀ ਹੋਵੇ ਤਉ ਸਚ ਰੂਪ ਪਰਮੇਸ੍ਵਰ ਕੋ ਪਾਈਤਾ ਹੈ॥੨॥
Prof. Sahib Singhਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ ॥੨॥ਪਦ ਅਰਥ ਸੁਚਿ = ਪਵਿੱਤਰਤਾ। ਹੋਵੈ ਤਾ = ਤਦੋਂ ਹੁੰਦੀ ਹੈ ॥੨॥
SikhNet (Spanish)y si vives en la Pureza de tu corazón, obtendrás al Verdadero Señor. (2)