ੴ

ਸਿੱਖਬਾਣੀ · SikhBani

ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥

santasangat mil bheaa pragaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1341 · 7 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਗੁਰੁ ਗੁਰੁ ਕਰਤ; ਸਦਾ ਸੁਖੁ ਪਾਇਆ ॥

gur gur karat; sadaa sukh paaeaa |

Sant Singh KhalsaChanting Guru, Guru, I have found eternal peace.
Manmohan SinghUttering ever the Guru's Name, I am blessed with eternal peace.
Manmohan Singh (Punjabi)ਵੱਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ, ਮੈਨੂੰ ਸਦੀਵੀ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teeka(ਗੁਰੁ) ਪੂਜਣੇ ਯੋਗ ਸਤਿਗੁਰੋਂ ਕਾ ਨਾਮ ਉਚਾਰਨ ਕਰਤਿਆਂ ਹਮਨੇ ਸਦਾ ਸੁਖੋਂ ਕੋ ਪਾਇਆ ਹੈ॥
Prof. Sahib Singhਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ।

ਪਦ ਅਰਥ ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ।

SikhNet (Spanish)Cantando Guru, Guru, he encontrado la Paz Eterna. Dios,

ਦੀਨ ਦਇਆਲ ਭਏ ਕਿਰਪਾਲਾ; ਅਪਣਾ ਨਾਮੁ. ਆਪਿ ਜਪਾਇਆ ॥੧॥ ਰਹਾਉ ॥

deen deaal bhe kirapaalaa; apanaa naam. aap japaaeaa |1| rahaau |

Sant Singh KhalsaGod, Merciful to the meek, has become kind and compassionate; He has inspired me to chant His Name. ||1||Pause||
Manmohan SinghThe Master, merciful to the meek, has become compassionate unto me and He, of Himself, has make me utter His Name. Pause.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਮਾਲੂਕ, ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਆਪਣੇ ਨਾਮ ਦਾ ਉਚਾਰਨ ਮੇਰੇ ਪਾਸੋਂ ਕਰਵਾਇਆ ਹੈ। ਠਹਿਰਾਉ।
Fareedkot Teekaਸੋ ਦੀਨੋਂ ਪਰ ਦਇਆਲ ਹੋਣ ਵਾਲੇ ਜਬ ਹਮਾਰੇ ਪਰ ਕ੍ਰਿਪਾਲ ਭਏ ਤਬ ਤਿਨੋਂ ਨੇ ਅਪਨਾ ਨਾਮ ਮੁਝ ਕੋ ਆਪ ਹੀ ਜਪਾਇਆ ਹੈ॥੧॥ ਰਹਾਉ ॥
Prof. Sahib Singhਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ ॥੧॥ ਰਹਾਉ ॥

ਪਦ ਅਰਥ ਕਿਰਪਾਲਾ = ਦਇਆਵਾਨ ॥੧॥ ਰਹਾਉ ॥

SikhNet (Spanish)Compasivo con el débil, ha mostrado Su Bondad y Misericordia y me ha inspirado para recitar Su Nombre. (1-Pausa)

ਸੰਤਸੰਗਤਿ ਮਿਲਿ; ਭਇਆ ਪ੍ਰਗਾਸ ॥

santasangat mil; bheaa pragaas |

Sant Singh KhalsaJoining the Society of the Saints, I am illumined and enlightened.
Manmohan SinghAssociating with the saints' society my mind is illumined.
Manmohan Singh (Punjabi)ਸਾਧ ਸੰਗਤ ਨਾਲ ਜੁੜਨ ਦੁਆਰਾ, ਮੇਰਾ ਮਨ ਰੌਸ਼ਨ ਹੋ ਗਿਆ ਹੈ।
Fareedkot Teekaਸੰਤੋਂ ਕੀ ਸੰਗਤ ਮੇਂ ਮਿਲ ਕਰ ਹਮ ਕੋ ਤਿਸ ਕੇ ਸਰੂਪ ਕਾ ਪ੍ਰਕਾਸ਼ ਭਇਆ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਸੰਤ ਸੰਗਤਿ = ਗੁਰੂ ਦੀ ਸੰਗਤ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।

SikhNet (Spanish)Acercándome a la Saad Sangat, he sido Iluminado.

ਹਰਿ ਹਰਿ ਜਪਤ; ਪੂਰਨ ਭਈ ਆਸ ॥੧॥

har har japat; pooran bhee aas |1|

Sant Singh KhalsaChanting the Name of the Lord, Har, Har, my hopes have been fulfilled. ||1||
Manmohan SinghUttering the Lord's Name, my hope is fulfilled.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਉਮੈਦ ਪੂਰੀ ਹੋ ਗਈ ਹੈ।
Fareedkot Teekaਹਰਿ ਹਰਿ ਨਾਮ ਜਪਤਿਆਂ ਹੋਇਆਂ ਹਮਾਰੀ ਆਸਾ ਪੂਰਨ ਭਈ ਹੈ॥੧॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੧॥

ਪਦ ਅਰਥ ਜਪਤ = ਜਪਦਿਆਂ ॥੧॥

SikhNet (Spanish)Cantando el Nombre del Señor, Jar, Jar, todas mis esperanzas se han realizado. (1)

ਸਰਬ ਕਲਿਆਣ ਸੂਖ. ਮਨਿ ਵੂਠੇ ॥

sarab kaliaan sookh. man vootthe |

Sant Singh KhalsaI am blessed with total salvation, and my mind is filled with peace.
Manmohan SinghI am blessed with complete salvation and peace has entered my mind.
Manmohan Singh (Punjabi)ਮੈਨੂੰ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ ਅਤੇ ਆਰਾਮ ਮੇਰੇ ਚਿੱਤ ਅੰਦਰ ਪ੍ਰਵੇਸ਼ ਕਰ ਗਿਆ ਹੈ।
Fareedkot Teekaਤਿਸੀ ਕਰ ਸਰਬ ਕਲਿਆਨ ਪੁਨਾ ਸੂਖ ਹਮਾਰੇ ਮਨ ਮੇਂ (ਵੂਠੇ) ਵਸੇ ਹੈਂ॥
Prof. Sahib Singh(ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ।

ਪਦ ਅਰਥ ਸਰਬ = ਸਾਰੇ। ਕਲਿਆਣ = ਆਨੰਦ, ਸੁਖ। ਮਨਿ = ਮਨ ਵਿਚ। ਵੂਠੇ = ਆ ਵੱਸੇ।

SikhNet (Spanish)Estoy Bendecido y totalmente salvado y mi mente está llena de Paz,

ਹਰਿ ਗੁਣ ਗਾਏ; ਗੁਰ ਨਾਨਕ ਤੂਠੇ ॥੨॥੧੨॥

har gun gaae; gur naanak tootthe |2|12|

Sant Singh KhalsaI sing the Glorious Praises of the Lord; O Nanak, the Guru has been gracious to me. ||2||12||
Manmohan SinghGuru Nanak, has become merciful unto me and I now sing my God's praises.
Manmohan Singh (Punjabi)ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੈਂ ਹੁਣ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਸਾਹਿਬ ਜੀ ਕਹਿਤੇ ਹੈਂ: ਸਤਿਗੁਰ ਹਮਾਰੇ ਪਰ (ਤੂਠੇ) ਪ੍ਰਸਿੰਨ ਭਏ ਹੈਂ ਤਿਸ ਤੇ ਹਮਨੇ ਹਰੀ ਕੇ ਗੁਨ ਗਾਇਨ ਕੀਏ ਹੈਂ॥੨॥੧੨॥☬ਨਾਮ ਜਪਨੇ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ॥੨॥੧੨॥

ਪਦ ਅਰਥ ਨਾਨਕ = ਹੇ ਨਾਨਕ! ਗੁਰ ਤੂਠੇ = ਗੁਰੂ ਦੇ ਪ੍ਰਸੰਨ ਹੋਇਆਂ ॥੨॥੧੨॥

SikhNet (Spanish)cantando las Gloriosas Alabanzas del Señor, dice Nanak, el Guru me ha mostrado Su Gracia. (2-12)
Answers quote the Granth verbatim with Ang citations. AI commentary is not Gurbani and not a religious ruling.