ੴ

ਸਿੱਖਬਾਣੀ · SikhBani

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥

praanee raam na chetee mad maaeaa kai andh
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਪ੍ਰਾਨੀ ਰਾਮੁ. ਨ ਚੇਤਈ; ਮਦਿ ਮਾਇਆ ਕੈ ਅੰਧੁ ॥

praanee raam. na chetee; mad maaeaa kai andh |

Sant Singh KhalsaThe mortal does not think of the Lord; he is blinded by the wine of Maya.
Manmohan SinghBlinded by the wine of wealth, the mortal remembers not his Lord.
Manmohan Singh (Punjabi)ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।
Fareedkot Teekaਹੇ ਮਨ! ਮਾਯਾ ਕੇ (ਮਦ) ਹੰਕਾਰ ਕਰ ਕੇ ਜੋ ਰਾਮ ਕੋ ਅੰਧਾ ਅਗ੍ਯਾਨੀ ਚਿੰਤਨ ਨਹੀਂ ਕਰਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,

ਪਦ ਅਰਥ ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ। ਮਦਿ = ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ।

SikhNet (Spanish)El mortal no piensa en el Señor, esta siendo cegado por el vino de la Maya,

ਕਹੁ ਨਾਨਕ. ਹਰਿ ਭਜਨ ਬਿਨੁ; ਪਰਤ ਤਾਹਿ ਜਮ ਫੰਧ ॥੩੧॥

kahu naanak. har bhajan bin; parat taeh jam fandh |31|

Sant Singh KhalsaSays Nanak, without meditating on the Lord, he is caught in the noose of Death. ||31||
Manmohan SinghSays Nanak, without the God's meditation, death's noose falls around him.
Manmohan Singh (Punjabi)ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਭਜਨ ਸੇ ਬਿਨਾਂ ਤਿਸ ਕੇ ਗਲ ਮੇਂ ਜਮ ਕਾ ਫੰਧ ਪੜਤਾ ਹੈ॥੩੧॥
Prof. Sahib Singhਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥

ਪਦ ਅਰਥ ਪਰਤ = ਪਏ ਰਹਿੰਦੇ ਹਨ। ਤਾਹਿ = ਉਸ ਨੂੰ। ਜਮ ਫੰਧ = ਜਮਾਂ ਦੇ ਫਾਹੇ, ਜਮਾਂ ਦੀਆਂ ਫਾਹੀਆਂ ॥੩੧॥

SikhNet (Spanish)dice Nanak, sin meditar en el Señor, es atrapado en el dogal de la muerte. (31)
Answers quote the Granth verbatim with Ang citations. AI commentary is not Gurbani and not a religious ruling.