ਸੁਖ ਮੈ ਬਹੁ ਸੰਗੀ ਭਏ; ਦੁਖ ਮੈ ਸੰਗਿ. ਨ ਕੋਇ ॥
sukh mai bahu sangee bhe; dukh mai sang. na koe |
Sant Singh KhalsaIn good times, there are many companions around, but in bad times, there is no one at all.
Manmohan SinghMan finds many friends in prosperity, however, none becomes his friend in adversity.
Manmohan Singh (Punjabi)ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।
Fareedkot Teekaਹੇ ਮਨ! ਜਬ ਜੀਵੋਂ ਕੋ ਸੁਖ ਹੋਤਾ ਹੈ ਤਬ ਬਹੁਤ ਸੇ (ਸੰਗੀ) ਸਾਥੀ ਹੋ ਜਾਤੇ ਹੈਂ, ਜਬ ਕੋਈ ਬਿਪਤ ਆਉਤੀ ਹੈ ਤਬ ਉਸ ਦੁਖ ਮੇਂ ਕੋਈ ਭੀ ਸਾਥੀ ਨਹੀਂ ਹੋਤਾ ਹੈ॥
Prof. Sahib Singh(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।
ਪਦ ਅਰਥ ਸੰਗੀ = ਸਾਥੀ, ਮੇਲੀ-ਗੇਲੀ। ਸੰਗਿ = ਨਾਲ।
SikhNet (Spanish)En lo buenos tiempos la compañía es abundante, pero en lo malos tiempos, no hay nadie,
ਕਹੁ ਨਾਨਕ. ਹਰਿ ਭਜੁ ਮਨਾ; ਅੰਤਿ ਸਹਾਈ ਹੋਇ ॥੩੨॥
kahu naanak. har bhaj manaa; ant sahaaee hoe |32|
Sant Singh KhalsaSays Nanak, vibrate, and meditate on the Lord; He shall be your only Help and Support in the end. ||32||
Manmohan SinghSays Nanak, O man, ponder thou over thy God, who shall be thy succourer in the end.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਰਿ ਕਾ ਭਜਨ ਕਰ ਜੋ ਤੇਰਾ ਅੰਤ ਕੋ ਮਰਨ ਸਮੇਂ ਸਹਾਇਕ ਹੋਇ॥੩੨॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥
ਪਦ ਅਰਥ ਅੰਤਿ = ਅਖ਼ੀਰ ਵੇਲੇ (ਭੀ)। ਸਹਾਈ = ਮਦਦਗਾਰ ॥੩੨॥
SikhNet (Spanish)dice Nanak, vibra y medita en el Señor, Él será tu Única Ayuda y Soporte al final. (32)