ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਹਰਿ ਹਰਿ; ਪਤਿਤ. ਪਾਵਨ ॥
har har; patit. paavan |
Sant Singh KhalsaThe Lord, Har, Har, is the Purifier of sinners;
Manmohan SinghThe Lord God is the Purifier of sinners.
Manmohan Singh (Punjabi)ਸੁਆਮੀ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਹੇ ਹਰੀ! ਤੇਰਾ ਹਰਿ ਨਾਮੁ ਹੀ ਪਾਪੀਓਂ ਕੌ ਪਵਿਤ੍ਰ ਕਰਨੇਹਾਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਾਵਨ = ਪਵਿਤ੍ਰ (ਕਰਨ ਵਾਲਾ)।
SikhNet (Spanish)Mi Señor es el Purificador de los que cometen errores;
ਜੀਅ ਪ੍ਰਾਨ ਮਾਨ ਸੁਖਦਾਤਾ; ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥
jeea praan maan sukhadaataa; antarajaamee man ko bhaavan | rahaau |
Sant Singh KhalsaHe is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause||
Manmohan SinghGod is the soul, life-breath and the Giver of honour and peace. He is the Searcher of hearts and it pleasing to my mind. Pause.
Manmohan Singh (Punjabi)ਵਾਹਿਗੁਰੂ ਆਤਮਾ, ਜਿੰਦ ਜਾਨ, ਇੱਜ਼ਤ ਆਬਰੂ ਅਤੇ ਆਰਾਮ ਬਖਸ਼ਣਹਾਰ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।
Fareedkot Teekaਜੀਵੋਂ ਕੋ ਵਾ ਹਮ ਕੋ ਜੀਅ ਔਰ ਪ੍ਰਾਨ ਪੁਨਾ ਮਾਨ ਔਰੁ ਸੁਖੋਂ ਕਾ ਦਾਤਾ ਹੈ। ਹੇ ਅੰਤਰਜਾਮੀ! ਸੋਈ ਮੇਰੇ ਮਨ ਕੇ ਭਾਵਣੇਹਾਰਾ ਹੈ॥ ਰਹਾਉ ॥
Prof. Sahib Singhਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ ਰਹਾਉ॥ਪਦ ਅਰਥ ਜੀਅ ਪ੍ਰਾਨ ਮਾਨ = ਜਿੰਦ ਦਾ ਪ੍ਰਾਣਾਂ ਦਾ ਮਾਣ (ਆਸਰਾ)। ਕੋ = ਦਾ। ਮਨ ਕੋ ਭਾਵਨ = ਮਨ ਦਾ ਪਿਆਰਾ (ਭਾ ਜਾਣ ਵਾਲਾ) ॥ਰਹਾਉ॥
SikhNet (Spanish)Él es la respiración de mi vida, mi Alma, mi Satisfacción, el Dador de Éxtasis, el Conocedor Íntimo que complace a mi mente. (Pausa)
ਸੁੰਦਰੁ ਸੁਘੜੁ ਚਤੁਰੁ ਸਭ ਬੇਤਾ; ਰਿਦ ਦਾਸ ਨਿਵਾਸ. ਭਗਤ ਗੁਨ ਗਾਵਨ ॥
sundar sugharr chatur sabh betaa; rid daas nivaas. bhagat gun gaavan |
Sant Singh KhalsaHe is beautiful and wise, clever and all-knowing. He dwells within the hearts of His slaves; His devotees sing His Glorious Praises.
Manmohan SinghThe Lord is beauteous, wise, clever all knowing. The saints sing the praises of Him who abides within His slave's mind.
Manmohan Singh (Punjabi)ਪ੍ਰਭੂ ਸੁਨੱਖਾ, ਸਿਆਣਾ, ਹੁਸ਼ਿਆਰ ਅਤੇ ਸਾਰਾ ਕੁਝ ਜਾਨਣਹਾਰ ਹੈ, ਸਾਧੂ ਉਸ ਦੀ ਮਹਿਮਾ ਗਾਇਨ ਕਰਦੇ ਹਨ, ਜੋ ਆਪਣੇ ਸੇਵਕਾਂ ਦੇ ਮਨ ਅੰਦਰ ਵਸਦਾ ਹੈ।
Fareedkot Teekaਹੇ ਵਾਹਿਗੁਰੂ! ਤੂੰ ਸੁੰਦਰ ਅਰਥਾਤ ਉਤਮ ਹੈਂ ਔਰ ਸੁਘੜ ਰਚਨਾ ਕੀ ਘਾੜਤ ਕਰਨੇ ਮੇਂ ਚਤੁਰ ਪੁਨਾ ਸਰਬ ਕੇ ਰਿਦੇ ਕਾ ਹਾਲ (ਬੇਤਾ) ਜਾਣਨੇਹਾਰਾ ਹੈਂ। ਜੋ ਤੇਰੇ ਦਾਸ ਭਗਤ ਬਾਣੀ ਕਰ ਕੇ ਆਪ ਕੇ ਗੁਣੋਂ ਕੋ ਗਾਯਨ ਕਰਤੇ ਹੈਂ ਤਿਨੋਂ ਕੇ ਰਿਦੇ ਤੁਮਾਰਾ ਨਿਵਾਸ ਹੋਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ।ਪਦ ਅਰਥ ਸੁਘੜੁ = ਸੁਚੱਜੀ (ਮਾਨਸਕ) ਘਾੜਤ ਵਾਲਾ। ਚਤੁਰੁ = ਸਿਆਣਾ। ਬੇੜਾ = ਜਾਣਨ ਵਾਲਾ। ਰਿਦ ਦਾਸ ਨਿਵਾਸ = ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ।
SikhNet (Spanish)Él es Bello, Sabio, Astuto y Conocedor de todo; Su Alabanza prevalece siempre en el corazón de Sus Devotos.
ਨਿਰਮਲ ਰੂਪ ਅਨੂਪ ਸੁਆਮੀ; ਕਰਮ ਭੂਮਿ ਬੀਜਨ ਸੋ ਖਾਵਨ ॥੧॥
niramal roop anoop suaamee; karam bhoom beejan so khaavan |1|
Sant Singh KhalsaHis form is immaculate and pure; He is the incomparable Lord and Master. Upon the field of actions and karma, whatever one plants, one eats. ||1||
Manmohan SinghOf Immaculate form, the peerless Lord is. The body is the field of actions; What the mortal sows, that he eats.
Manmohan Singh (Punjabi)ਪਵਿੱਤਰ ਸਰੂਪ ਵਾਲਾ ਹੈ, ਲਾਸਾਨੀ ਸਾਹਿਬ। ਦੇਹ ਅਮਲਾਂ ਦੀ ਧਰਤੀ ਹੈ, ਜਿਹੜਾ ਕੁਛ ਪ੍ਰਾਣੀ ਦੇਹ ਅਮਲਾਂ ਦੀ ਧਰਤੀ ਹੈ। ਜਿਹੜਾ ਕੁਛ ਪ੍ਰਾਣੀ ਇਸ ਵਿੱਚ ਬੀਜਦਾ ਹੈ ਓਹੀ ਕੁਛ ਉਹ ਖਾਂਦਾ ਹੈ।
Fareedkot Teekaਹੇ ਅਨੂਪ ਸ੍ਵਾਮੀ! ਤੇਰਾ ਸਰੂਪ ਨਿਰਮਲ ਹੈ। ਜੀਵ ਜੋ ਭਾਰਤ ਖੰਡ ਭੂਮੀ ਮੇਂ ਕਰਮ ਰੂਪੀ ਬੀਜ ਬੀਜਤੇ ਹੈਂ ਸੋਈ ਖਾਤੇ ਹੈਂ ਅਰਥਾਤ ਭੋਗਤੇ ਹੈਂ, ਭਾਵ ਤੂੰ ਕਰਮ ਫਲ ਪ੍ਰਦਾਤਾ ਹੈਂ॥੧॥
Prof. Sahib Singhਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ। ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ ॥੧॥ਪਦ ਅਰਥ ਅਨੂਪ = ਬਹੁਤ ਸੁੰਦਰ, ਬੇ-ਮਿਸਾਲ। ਕਰਮ ਭੂਮਿ = ਸਰੀਰ, ਕਰਮ ਬੀਜਣ ਵਾਲੀ ਧਰਤੀ ॥੧॥
SikhNet (Spanish)De Forma Incalculable, de Belleza Incomparable es el Maestro y quien sea que siembre la semilla de su Nombre en el campo del Karma, cosecha también su Fruto.(1)
ਬਿਸਮਨ ਬਿਸਮ ਭਏ ਬਿਸਮਾਦਾ; ਆਨ ਨ ਬੀਓ ਦੂਸਰ ਲਾਵਨ ॥
bisaman bisam bhe bisamaadaa; aan na beeo doosar laavan |
Sant Singh KhalsaI am amazed, and wonder-struck by His wonder. There is none other than Him.
Manmohan SinghI am amazed and surprised by Lord's wonder. Any other second, I deem not equal to Him.
Manmohan Singh (Punjabi)ਮੈਂ ਪ੍ਰਭੂ ਦੀ ਅਦਭੁਤਤਾ ਤੇ ਹੈਰਾਨ ਤੈ ਚਕਰਿਤ ਹੋ ਗਿਆ ਹਾਂ। ਕਿਸੇ ਹੋਰਸ ਦੂਜੇ ਨੂੰ ਮੈਂ ਉਸ ਦੇ ਤੁਲ ਨਹੀਂ ਜਾਣਦਾ।
Fareedkot Teekaਮਨ ਤਨ ਬਾਣੀ ਕਰ ਕੇ ਹਮ ਅਸਚਰਜ ਭਏ ਹੈਂ, ਕਿਉਂਕਿ ਆਪ ਸੇ ਭਿੰਨ ਔਰੁ ਕੋਈ ਦੂਸਰਾ ਤੁਮਾਰੇ ਤੁਲ ਨਹੀਂ ਲਾਈਤਾ ਹੈ, ਭਾਵ ਸੇ ਤੁਮਾਰੇ ਜੈਸੇ ਤੁਮ ਹੀ ਹੋ॥
Prof. Sahib Singh(ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ। ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ।ਪਦ ਅਰਥ ਬਿਸਮਨ ਬਿਖਮ ਬਿਸਮਾਦਾ = ਬਹੁਤ ਹੀ ਹੈਰਾਨ। ਆਨ = {अन्य} ਹੋਰ। ਬੀਓ = ਦੂਜਾ। ਲਾਵਨ = ਬਰਾਬਰ।
SikhNet (Spanish)Estoy extasiado por Su Maravilla y no sé de nadie ni de nada que podría igualar Su Gloria.
ਰਸਨਾ ਸਿਮਰਿ ਸਿਮਰਿ ਜਸੁ ਜੀਵਾ; ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥
rasanaa simar simar jas jeevaa; naanak daas sadaa bal jaavan |2|6|25|
Sant Singh KhalsaMeditating in remembrance on His Praises with my tongue, I live; slave Nanak is forever a sacrifice to Him. ||2||6||25||
Manmohan SinghUttering and uttering the Lord's praises, with my tongue, live I. Slave Nanak is ever a sacrifice unto Him.
Manmohan Singh (Punjabi)ਆਪਣੀ ਜੀਭਾ ਨਾਲ ਸੁਆਮੀ ਦੀ ਮਹਿਮਾ ਉਚਾਰਨ ਉਚਾਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਗੋਲਾ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਰਸਨਾ ਸੇ ਤੇਰਾ ਜਸੁ ਸਰਬ ਸਮੇਂ ਮੇਂ ਸਿਮਰਨ ਕਰ ਕੇ ਮੈਂ ਜੀਵਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤੇਰੇ ਪਰ ਬਲਿਹਾਰਨੇ ਜਾਤਾ ਹੂੰ॥੨॥੬॥੨੫॥☬ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ। ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੬॥੨੫॥ਪਦ ਅਰਥ ਰਸਨਾ = ਜੀਭ (ਨਾਲ)। ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਬਲਿ = ਸਦਕੇ ॥੨॥੬॥੨੫॥
SikhNet (Spanish)Con mi lengua recito Su Alabanza y por eso vivo; yo, Su Esclavo, me ofrezco en sacrificio a Él. (2-6-25)