ਟੋਡੀ ਮਃ ੫ ॥
ttoddee mahalaa 5 | Ang 716
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਮਾਈ; ਮੇਰੇ ਮਨ ਕੀ ਪਿਆਸ ॥
maaee; mere man kee piaas | Ang 716
Sant Singh KhalsaO my mother, my mind is so thirsty.
Manmohan SinghMy mother, my mind thirsts for the Lord.
Manmohan Singh (Punjabi)ਮੇਰੀ ਮਾਤਾ, ਮੇਰੇ ਚਿੱਤ ਅੰਦਰ ਪ੍ਰਭੂ ਦੀ ਤ੍ਰੇਹ ਹੈ।
Fareedkot Teekaਹੇ (ਮਾਈ) ਮਾਯਾ ਪਤੀ! ਮੇਰੇ ਮਨ ਮੇਂ ਤੌ ਏਕ ਤੇਰੇ ਦਰਸਨ ਕੀ ਪਿਆਸ ਹੈ॥
Prof. Sahib Singhਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)ਪਦ ਅਰਥ ਮਾਈ = ਹੇ ਮਾਂ!
SikhNet (Spanish)Oh Madre, tengo sed de Tu Amor;
ਇਕੁ ਖਿਨੁ ਰਹਿ. ਨ ਸਕਉ, ਬਿਨੁ ਪ੍ਰੀਤਮ; ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥
eik khin reh. na skau, bin preetam; darasan dekhan kau dhaaree man aas | rahaau | Ang 716
Sant Singh KhalsaI cannot survive, even for an instant, without my Beloved. My mind is filled with the desire to behold the Blessed Vision of His Darshan. ||Pause||
Manmohan SinghI can live not, even for a moment without my Beloved. Within my mind is the desire to see His vision. Pause.
Manmohan Singh (Punjabi)ਮੈਂ ਆਪਣੇ ਪਿਆਰੇ ਦੇ ਬਾਝੋਂ ਇਕ ਮੁਹਤ ਭਰ ਲਈ ਭੀ ਰਹਿ ਨਹੀਂ ਸਕਦਾ। ਮੇਰੇ ਚਿੱਤ ਅੰਦਰ ਉਸ ਦਾ ਦੀਦਾਰ ਵੇਖਣ ਦੀ ਚਾਹਨਾ ਹੈ। ਠਹਿਰਾਉ।
Fareedkot Teekaਹੇ ਪ੍ਰੀਤਮ! ਏਕ ਖਿਨ ਮਾਤ੍ਰ ਭੀ ਤੇਰੇ ਬਿਨਾਂ ਮੈਂ ਰਹਿ ਨਹੀਂ ਸਕਤਾ ਹੂੰ, ਕਿਉਂਕਿ ਤੇਰਾ ਦਰਸਨੁ ਕਰਨੇ ਕੋ ਆਸ ਮੈਨੇ ਮਨ ਮੇਂ ਧਾਰੀ ਹੋਈ ਹੈ॥ ਰਹਾਉ ॥
Prof. Sahib Singhਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ਰਹਾਉ॥ਪਦ ਅਰਥ ਸਕਉ = ਸਕਉਂ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਮਨਿ = ਮਨ ਵਿਚ। ਧਾਰੀ = ਬਣਾਈ ॥ਰਹਾਉ॥
SikhNet (Spanish)mi mente está llena de la esperanza de verte y sin tener Tu Visión no puedo vivir.(Pausa)
ਸਿਮਰਉ ਨਾਮੁ ਨਿਰੰਜਨ ਕਰਤੇ; ਮਨ ਤਨ ਤੇ ਸਭਿ ਕਿਲਵਿਖ ਨਾਸ ॥
simrau naam niranjan karate; man tan te sabh kilavikh naas | Ang 716
Sant Singh KhalsaI meditate in remembrance on the Naam, the Name of the immaculate Creator Lord; all the sins and errors of my mind and body are washed away.
Manmohan SinghContemplate I, the Name of the immaculate Creator and all the sins of my mind and body are washed off.
Manmohan Singh (Punjabi)ਪਵਿੱਤਰ ਸਿਰਜਣਹਾਰ ਦੇ ਨਾਮ ਦਾ ਮੈਂ ਆਰਾਧਨ ਕਰਦਾ ਹਾਂ ਮੇਰੇ ਚਿੱਤ ਤੇ ਸਰੀਰ ਦੇ ਸਾਰੇ ਪਾਪ ਧੋਤੇ ਗਏ ਹਨ।
Fareedkot Teekaਹੇ ਕਰਤੇ ਪੁਰਖ ਨਿਰੰਜਨ! ਤੇਰੇ ਨਾਮ ਕੋ ਮੈਂ ਸਿਮਰਨ ਕਰਤਾ ਹੂੰ, ਤਿਸੀ ਤੇ ਮੇਰੇ ਮਨ ਤਨ ਸੇ ਸੰਪੂਰਨ (ਕਿਲਵਿਖ) ਪਾਪ ਨਾਸ ਭਏ ਹੈਂ॥
Prof. Sahib Singhਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਕਰਤੇ = ਕਰਤਾਰ ਦਾ। ਤੇ = ਤੋਂ। ਸਭਿ = ਸਾਰੇ। ਕਿਲਵਿਖ = ਪਾਪ।
SikhNet (Spanish)Contemplando el Nombre del Creador Inmaculado, los errores de mi cuerpo y de mi mente son erradicados.
ਪੂਰਨ ਪਾਰਬ੍ਰਹਮ ਸੁਖਦਾਤੇ; ਅਬਿਨਾਸੀ ਬਿਮਲ ਜਾ ਕੋ ਜਾਸ ॥੧॥
pooran paarabraham sukhadaate; abinaasee bimal jaa ko jaas |1| Ang 716
Sant Singh KhalsaThe Perfect Supreme Lord God, the eternal, imperishable Giver of peace - spotless and pure are His Praises. ||1||
Manmohan SinghImperishable, Omnipresent and Peace-Giver is the Transcendent Lord. Immaculate is whose praise.
Manmohan Singh (Punjabi)ਨਾਸ-ਰਹਿਤ, ਸਰਬ-ਵਿਆਪਕ ਅਤੇ ਅਰਾਮ ਦੇਣਹਾਰ ਹੈ ਪਰਮ ਪ੍ਰਭੂ! ਪਵਿੱਤਰ ਹੈ ਉਸ ਦੀ ਸ਼ਲਾਘਾ।
Fareedkot Teekaਹੇ ਪੂਰਨ ਪਾਰਬ੍ਰਹਮ ਸੁਖੋਂ ਕੇ ਦਾਤੇ! ਸੋ ਤੂੰ ਐਸਾ ਅਬਿਨਾਸੀ ਰੂਪ ਹੈਂ ਜਿਸ ਆਪ ਕਾ ਨਿਰਮਲ ਜਸੁ ਹੈ॥੧॥
Prof. Sahib Singhਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥ਪਦ ਅਰਥ ਸੁਖ ਦਾਤੇ ਨਾਮੁ = ਸੁਖਾਂ ਦੇ ਦੇਣ ਵਾਲੇ ਦਾ ਨਾਮ। ਬਿਮਲ = ਪਵਿਤ੍ਰ। ਜਾ ਕੋ ਜਾਸ = ਜਿਸ ਦਾ ਜਸ ॥੧॥
SikhNet (Spanish)Él es el Señor de Éxtasis, el Dios Eterno, Trascendente, de Belleza pura e Incomparable; Su Alabanza es Inmaculada.(1)
ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ; ਕਰਿ ਕਿਰਪਾ ਭੇਟੇ ਗੁਣਤਾਸ ॥
sant prasaad mere poor manorath; kar kirapaa bhette gunataas | Ang 716
Sant Singh KhalsaBy the Grace of the Saints, my desires have been fulfilled; in His Mercy, the Lord, the treasure of virtue, has met me.
Manmohan SinghBy saints grace, my desires are fulfilled and Lord. the Treasure of virtues, has mercifully met me.
Manmohan Singh (Punjabi)ਸਾਧੂਆ ਦੀ ਰਹਿਮਤ ਸਦਕਾ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ ਅਤੇ ਨੇਕੀਆਂ ਦਾ ਖਜਾਨਾ ਸੁਆਮੀ ਦੀ ਦਇਆ ਧਾਰ ਮੈਨੂੰ ਮਿਲ ਪਿਆ ਹੈ।
Fareedkot Teekaਸੰਤੋਂ ਕੀ ਕ੍ਰਿਪਾ ਸੇ ਮੇਰੇ ਮਨੋਰਥ ਤੁਮ ਨੇ ਪੂਰਨ ਕਰੇ ਹੈਂ, ਕ੍ਰਿਪਾ ਕਰ ਕੇ ਹੇ ਗੁਣੋਂ ਕੇ ਖਜਾਨੇ ਪ੍ਰਭੂ! ਮੇਰੇ ਕੋ ਆਪ (ਭੇਟੇ) ਮਿਲੇ ਹੈਂ॥
Prof. Sahib Singh(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ।ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰ = ਪੂਰੇ ਹੋ ਗਏ ਹਨ। ਮਨੋਰਥ = ਮੁਰਾਦਾਂ। ਭੇਟੇ = ਮਿਲ ਪਏ ਹਨ। ਗੁਣਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ।
SikhNet (Spanish)Por la Gracia del Santo soy liberado y en Su Misericordia encuentro a mi Señor, el Dios, el Tesoro de Virtud.
ਸਾਂਤਿ ਸਹਜ ਸੂਖ ਮਨਿ ਉਪਜਿਓ; ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥
saant sehaj sookh man upajio; kott soor naanak paragaas |2|5|24| Ang 717
Sant Singh KhalsaPeace and tranquility, poise and pleasure, have welled up within my mind; millions of suns, O Nanak, illuminate me. ||2||5||24||
Manmohan SinghPeace, poise and pleasure have welled up in my mind and millions of suns shins for me. O Nanak.
Manmohan Singh (Punjabi)ਆਰਾਮ, ਅਡੋਲਤਾ ਅਤੇ ਆਨੰਦ ਮੇਰੇ ਚਿੱਤ ਅੰਦਰ ਉਤਪੰਨ ਹੋ ਗਏ ਹਨ ਅਤੇ ਮੇਰੇ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ ਹੋ ਗਏ ਹਨ, ਹੇ ਨਾਨਕ!
Fareedkot Teekaਸਾਂਤਿ ਔ ਸੁਖ ਰੂਪ ਜੋ ਤੇਰਾ (ਸਹਜ) ਗਿਆਨੁ ਹੈ ਅਰੁ ਕ੍ਰੋੜ ਸੂਰਜ ਵਤ ਜਿਸ ਕਾ ਪ੍ਰਕਾਸੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਅਬ ਆਪ ਕੀ ਕ੍ਰਿਪਾ ਸੇ ਮੇਰੇ ਮਨ ਮੇਂ ਉਪਜਿਆ ਹੈ॥੨॥੫॥੨੪॥
Prof. Sahib Singhਹੇ ਨਾਨਕ! (ਆਖ-ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ ॥੨॥੫॥੨੪॥ਪਦ ਅਰਥ ਸਹਜ = ਆਤਮਕ ਅਡੋਲਤਾ। ਕੋਟਿ = ਕ੍ਰੋੜਾਂ। ਸੂਰ = ਸੂਰਜ ॥੨॥੫॥੨੪॥
SikhNet (Spanish)El esplendor de millones de soles ha estallado en mi ser y en mi mente sólo hay Dicha, Paz y Tranquilidad.(2-5-24)