ੴ

ਸਿੱਖਬਾਣੀ · SikhBani

Ang 717

Sri Guru Granth Sahib · Raag Todee · 6 shabads, 36 lines
Translations
Shabad Guru Arjan Dev Ji Raag Todee continued from Ang 716

ਸਾਂਤਿ ਸਹਜ ਸੂਖ ਮਨਿ ਉਪਜਿਓ; ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥

saant sehaj sookh man upajio; kott soor naanak paragaas |2|5|24|

Sant Singh KhalsaPeace and tranquility, poise and pleasure, have welled up within my mind; millions of suns, O Nanak, illuminate me. ||2||5||24||
Manmohan SinghPeace, poise and pleasure have welled up in my mind and millions of suns shins for me. O Nanak.
Manmohan Singh (Punjabi)ਆਰਾਮ, ਅਡੋਲਤਾ ਅਤੇ ਆਨੰਦ ਮੇਰੇ ਚਿੱਤ ਅੰਦਰ ਉਤਪੰਨ ਹੋ ਗਏ ਹਨ ਅਤੇ ਮੇਰੇ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ ਹੋ ਗਏ ਹਨ, ਹੇ ਨਾਨਕ!
Fareedkot Teekaਸਾਂਤਿ ਔ ਸੁਖ ਰੂਪ ਜੋ ਤੇਰਾ (ਸਹਜ) ਗਿਆਨੁ ਹੈ ਅਰੁ ਕ੍ਰੋੜ ਸੂਰਜ ਵਤ ਜਿਸ ਕਾ ਪ੍ਰਕਾਸੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਅਬ ਆਪ ਕੀ ਕ੍ਰਿਪਾ ਸੇ ਮੇਰੇ ਮਨ ਮੇਂ ਉਪਜਿਆ ਹੈ॥੨॥੫॥੨੪॥
Prof. Sahib Singhਹੇ ਨਾਨਕ! (ਆਖ-ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ ॥੨॥੫॥੨੪॥

ਪਦ ਅਰਥ ਸਹਜ = ਆਤਮਕ ਅਡੋਲਤਾ। ਕੋਟਿ = ਕ੍ਰੋੜਾਂ। ਸੂਰ = ਸੂਰਜ ॥੨॥੫॥੨੪॥

SikhNet (Spanish)El esplendor de millones de soles ha estallado en mi ser y en mi mente sólo hay Dicha, Paz y Tranquilidad.(2-5-24)

Open this shabad (7 lines, Angs 716-717) →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਰਿ ਹਰਿ; ਪਤਿਤ. ਪਾਵਨ ॥

har har; patit. paavan |

Sant Singh KhalsaThe Lord, Har, Har, is the Purifier of sinners;
Manmohan SinghThe Lord God is the Purifier of sinners.
Manmohan Singh (Punjabi)ਸੁਆਮੀ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਹੇ ਹਰੀ! ਤੇਰਾ ਹਰਿ ਨਾਮੁ ਹੀ ਪਾਪੀਓਂ ਕੌ ਪਵਿਤ੍ਰ ਕਰਨੇਹਾਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਾਵਨ = ਪਵਿਤ੍ਰ (ਕਰਨ ਵਾਲਾ)।

SikhNet (Spanish)Mi Señor es el Purificador de los que cometen errores;

ਜੀਅ ਪ੍ਰਾਨ ਮਾਨ ਸੁਖਦਾਤਾ; ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥

jeea praan maan sukhadaataa; antarajaamee man ko bhaavan | rahaau |

Sant Singh KhalsaHe is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause||
Manmohan SinghGod is the soul, life-breath and the Giver of honour and peace. He is the Searcher of hearts and it pleasing to my mind. Pause.
Manmohan Singh (Punjabi)ਵਾਹਿਗੁਰੂ ਆਤਮਾ, ਜਿੰਦ ਜਾਨ, ਇੱਜ਼ਤ ਆਬਰੂ ਅਤੇ ਆਰਾਮ ਬਖਸ਼ਣਹਾਰ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।
Fareedkot Teekaਜੀਵੋਂ ਕੋ ਵਾ ਹਮ ਕੋ ਜੀਅ ਔਰ ਪ੍ਰਾਨ ਪੁਨਾ ਮਾਨ ਔਰੁ ਸੁਖੋਂ ਕਾ ਦਾਤਾ ਹੈ। ਹੇ ਅੰਤਰਜਾਮੀ! ਸੋਈ ਮੇਰੇ ਮਨ ਕੇ ਭਾਵਣੇਹਾਰਾ ਹੈ॥ ਰਹਾਉ ॥
Prof. Sahib Singhਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ ਰਹਾਉ॥

ਪਦ ਅਰਥ ਜੀਅ ਪ੍ਰਾਨ ਮਾਨ = ਜਿੰਦ ਦਾ ਪ੍ਰਾਣਾਂ ਦਾ ਮਾਣ (ਆਸਰਾ)। ਕੋ = ਦਾ। ਮਨ ਕੋ ਭਾਵਨ = ਮਨ ਦਾ ਪਿਆਰਾ (ਭਾ ਜਾਣ ਵਾਲਾ) ॥ਰਹਾਉ॥

SikhNet (Spanish)Él es la respiración de mi vida, mi Alma, mi Satisfacción, el Dador de Éxtasis, el Conocedor Íntimo que complace a mi mente. (Pausa)

ਸੁੰਦਰੁ ਸੁਘੜੁ ਚਤੁਰੁ ਸਭ ਬੇਤਾ; ਰਿਦ ਦਾਸ ਨਿਵਾਸ. ਭਗਤ ਗੁਨ ਗਾਵਨ ॥

sundar sugharr chatur sabh betaa; rid daas nivaas. bhagat gun gaavan |

Sant Singh KhalsaHe is beautiful and wise, clever and all-knowing. He dwells within the hearts of His slaves; His devotees sing His Glorious Praises.
Manmohan SinghThe Lord is beauteous, wise, clever all knowing. The saints sing the praises of Him who abides within His slave's mind.
Manmohan Singh (Punjabi)ਪ੍ਰਭੂ ਸੁਨੱਖਾ, ਸਿਆਣਾ, ਹੁਸ਼ਿਆਰ ਅਤੇ ਸਾਰਾ ਕੁਝ ਜਾਨਣਹਾਰ ਹੈ, ਸਾਧੂ ਉਸ ਦੀ ਮਹਿਮਾ ਗਾਇਨ ਕਰਦੇ ਹਨ, ਜੋ ਆਪਣੇ ਸੇਵਕਾਂ ਦੇ ਮਨ ਅੰਦਰ ਵਸਦਾ ਹੈ।
Fareedkot Teekaਹੇ ਵਾਹਿਗੁਰੂ! ਤੂੰ ਸੁੰਦਰ ਅਰਥਾਤ ਉਤਮ ਹੈਂ ਔਰ ਸੁਘੜ ਰਚਨਾ ਕੀ ਘਾੜਤ ਕਰਨੇ ਮੇਂ ਚਤੁਰ ਪੁਨਾ ਸਰਬ ਕੇ ਰਿਦੇ ਕਾ ਹਾਲ (ਬੇਤਾ) ਜਾਣਨੇਹਾਰਾ ਹੈਂ। ਜੋ ਤੇਰੇ ਦਾਸ ਭਗਤ ਬਾਣੀ ਕਰ ਕੇ ਆਪ ਕੇ ਗੁਣੋਂ ਕੋ ਗਾਯਨ ਕਰਤੇ ਹੈਂ ਤਿਨੋਂ ਕੇ ਰਿਦੇ ਤੁਮਾਰਾ ਨਿਵਾਸ ਹੋਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ।

ਪਦ ਅਰਥ ਸੁਘੜੁ = ਸੁਚੱਜੀ (ਮਾਨਸਕ) ਘਾੜਤ ਵਾਲਾ। ਚਤੁਰੁ = ਸਿਆਣਾ। ਬੇੜਾ = ਜਾਣਨ ਵਾਲਾ। ਰਿਦ ਦਾਸ ਨਿਵਾਸ = ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ।

SikhNet (Spanish)Él es Bello, Sabio, Astuto y Conocedor de todo; Su Alabanza prevalece siempre en el corazón de Sus Devotos.

ਨਿਰਮਲ ਰੂਪ ਅਨੂਪ ਸੁਆਮੀ; ਕਰਮ ਭੂਮਿ ਬੀਜਨ ਸੋ ਖਾਵਨ ॥੧॥

niramal roop anoop suaamee; karam bhoom beejan so khaavan |1|

Sant Singh KhalsaHis form is immaculate and pure; He is the incomparable Lord and Master. Upon the field of actions and karma, whatever one plants, one eats. ||1||
Manmohan SinghOf Immaculate form, the peerless Lord is. The body is the field of actions; What the mortal sows, that he eats.
Manmohan Singh (Punjabi)ਪਵਿੱਤਰ ਸਰੂਪ ਵਾਲਾ ਹੈ, ਲਾਸਾਨੀ ਸਾਹਿਬ। ਦੇਹ ਅਮਲਾਂ ਦੀ ਧਰਤੀ ਹੈ, ਜਿਹੜਾ ਕੁਛ ਪ੍ਰਾਣੀ ਦੇਹ ਅਮਲਾਂ ਦੀ ਧਰਤੀ ਹੈ। ਜਿਹੜਾ ਕੁਛ ਪ੍ਰਾਣੀ ਇਸ ਵਿੱਚ ਬੀਜਦਾ ਹੈ ਓਹੀ ਕੁਛ ਉਹ ਖਾਂਦਾ ਹੈ।
Fareedkot Teekaਹੇ ਅਨੂਪ ਸ੍ਵਾਮੀ! ਤੇਰਾ ਸਰੂਪ ਨਿਰਮਲ ਹੈ। ਜੀਵ ਜੋ ਭਾਰਤ ਖੰਡ ਭੂਮੀ ਮੇਂ ਕਰਮ ਰੂਪੀ ਬੀਜ ਬੀਜਤੇ ਹੈਂ ਸੋਈ ਖਾਤੇ ਹੈਂ ਅਰਥਾਤ ਭੋਗਤੇ ਹੈਂ, ਭਾਵ ਤੂੰ ਕਰਮ ਫਲ ਪ੍ਰਦਾਤਾ ਹੈਂ॥੧॥
Prof. Sahib Singhਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ। ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ ॥੧॥

ਪਦ ਅਰਥ ਅਨੂਪ = ਬਹੁਤ ਸੁੰਦਰ, ਬੇ-ਮਿਸਾਲ। ਕਰਮ ਭੂਮਿ = ਸਰੀਰ, ਕਰਮ ਬੀਜਣ ਵਾਲੀ ਧਰਤੀ ॥੧॥

SikhNet (Spanish)De Forma Incalculable, de Belleza Incomparable es el Maestro y quien sea que siembre la semilla de su Nombre en el campo del Karma, cosecha también su Fruto.(1)

ਬਿਸਮਨ ਬਿਸਮ ਭਏ ਬਿਸਮਾਦਾ; ਆਨ ਨ ਬੀਓ ਦੂਸਰ ਲਾਵਨ ॥

bisaman bisam bhe bisamaadaa; aan na beeo doosar laavan |

Sant Singh KhalsaI am amazed, and wonder-struck by His wonder. There is none other than Him.
Manmohan SinghI am amazed and surprised by Lord's wonder. Any other second, I deem not equal to Him.
Manmohan Singh (Punjabi)ਮੈਂ ਪ੍ਰਭੂ ਦੀ ਅਦਭੁਤਤਾ ਤੇ ਹੈਰਾਨ ਤੈ ਚਕਰਿਤ ਹੋ ਗਿਆ ਹਾਂ। ਕਿਸੇ ਹੋਰਸ ਦੂਜੇ ਨੂੰ ਮੈਂ ਉਸ ਦੇ ਤੁਲ ਨਹੀਂ ਜਾਣਦਾ।
Fareedkot Teekaਮਨ ਤਨ ਬਾਣੀ ਕਰ ਕੇ ਹਮ ਅਸਚਰਜ ਭਏ ਹੈਂ, ਕਿਉਂਕਿ ਆਪ ਸੇ ਭਿੰਨ ਔਰੁ ਕੋਈ ਦੂਸਰਾ ਤੁਮਾਰੇ ਤੁਲ ਨਹੀਂ ਲਾਈਤਾ ਹੈ, ਭਾਵ ਸੇ ਤੁਮਾਰੇ ਜੈਸੇ ਤੁਮ ਹੀ ਹੋ॥
Prof. Sahib Singh(ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ। ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ।

ਪਦ ਅਰਥ ਬਿਸਮਨ ਬਿਖਮ ਬਿਸਮਾਦਾ = ਬਹੁਤ ਹੀ ਹੈਰਾਨ। ਆਨ = {अन्य} ਹੋਰ। ਬੀਓ = ਦੂਜਾ। ਲਾਵਨ = ਬਰਾਬਰ।

SikhNet (Spanish)Estoy extasiado por Su Maravilla y no sé de nadie ni de nada que podría igualar Su Gloria.

ਰਸਨਾ ਸਿਮਰਿ ਸਿਮਰਿ ਜਸੁ ਜੀਵਾ; ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥

rasanaa simar simar jas jeevaa; naanak daas sadaa bal jaavan |2|6|25|

Sant Singh KhalsaMeditating in remembrance on His Praises with my tongue, I live; slave Nanak is forever a sacrifice to Him. ||2||6||25||
Manmohan SinghUttering and uttering the Lord's praises, with my tongue, live I. Slave Nanak is ever a sacrifice unto Him.
Manmohan Singh (Punjabi)ਆਪਣੀ ਜੀਭਾ ਨਾਲ ਸੁਆਮੀ ਦੀ ਮਹਿਮਾ ਉਚਾਰਨ ਉਚਾਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਗੋਲਾ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਰਸਨਾ ਸੇ ਤੇਰਾ ਜਸੁ ਸਰਬ ਸਮੇਂ ਮੇਂ ਸਿਮਰਨ ਕਰ ਕੇ ਮੈਂ ਜੀਵਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤੇਰੇ ਪਰ ਬਲਿਹਾਰਨੇ ਜਾਤਾ ਹੂੰ॥੨॥੬॥੨੫॥☬ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ। ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੬॥੨੫॥

ਪਦ ਅਰਥ ਰਸਨਾ = ਜੀਭ (ਨਾਲ)। ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਬਲਿ = ਸਦਕੇ ॥੨॥੬॥੨੫॥

SikhNet (Spanish)Con mi lengua recito Su Alabanza y por eso vivo; yo, Su Esclavo, me ofrezco en sacrificio a Él. (2-6-25)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਮਾਈ; ਮਾਇਆ ਛਲੁ ॥

maaee; maaeaa chhal |

Sant Singh KhalsaO my mother, Maya is so misleading and deceptive.
Manmohan SinghO my mother, the mammon is deceitful.
Manmohan Singh (Punjabi)ਹੇ ਮੇਰੀ ਮਾਤਾ! ਸੰਸਾਰੀ ਮੋਹ ਮਾਇਆ ਠੱਗ ਲੈਣ ਵਾਲੀ ਹੈ।
Fareedkot Teekaਹੇ ਭਾਈ! ਇਹੁ ਮਾਇਆ ਛਲ ਰੂਪ ਹੈ॥
Prof. Sahib Singhਹੇ ਮਾਂ! ਮਾਇਆ ਇਕ ਛਲਾਵਾ ਹੈ (ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ)।

ਪਦ ਅਰਥ ਮਾਈ = ਹੇ ਮਾਂ! ਛਲੁ = ਧੋਖਾ।

SikhNet (Spanish)Oh madre, Maya es un espejismo;

ਤ੍ਰਿਣ ਕੀ ਅਗਨਿ. ਮੇਘ ਕੀ ਛਾਇਆ; ਗੋਬਿਦ ਭਜਨ ਬਿਨੁ. ਹੜ ਕਾ ਜਲੁ ॥ ਰਹਾਉ ॥

trin kee agan. megh kee chhaaeaa; gobid bhajan bin. harr kaa jal | rahaau |

Sant Singh KhalsaWithout meditating on the Lord of the Universe, it is like straw on fire, or the shadow of a cloud, or the running of the flood-waters. ||Pause||
Manmohan SinghWithout meditation of the World-Lord, it is like the fire of straw, the fleeting shadow of cloud and the running waters of flood. Pause.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਾਝੋਂ ਇਹ ਫੂਸ ਦੀ ਅੱਗ ਉਡਦੇ ਜਾਂਦੇ ਬੱਦਲ ਦੀ ਛਾਂ ਅਤੇ ਹੜ੍ਹ ਦੇ ਪਾਣੀ ਦੇ ਮਾਨੰਦ ਹੈ। ਠਹਿਰਾਉ।
Fareedkot Teekaਜੈਸੇ ਤ੍ਰਿਣੋ ਕੀ ਆਗ ਔਰੁ ਬਦਲੋਂ ਕੀ ਛਾਇਆ ਅਰੁ ਜੈਸਾ ਹੜ ਦਾ ਜਲੁ ਇਹੁ ਤੀਨੋਂ ਖਿਣਕ ਹੈਂ, ਤੈਸੇ ਗੋਬਿੰਦ ਕੇ ਭਜਨ ਸੇ ਬਿਨਾਂ ਇਹ ਮਾਯਕ ਪਦਾਰਥ ਨਾਸ ਰੂਪ ਹੈਂ ਅਰਥਾਤ ਸਦਾ ਇਸਥਿਰ ਨਹੀਂ ਹੈ॥ ਰਹਾਉ ॥
Prof. Sahib Singhਪਰਮਾਤਮਾ ਦੇ ਭਜਨ ਤੋਂ ਬਿਨਾ (ਇਸ ਮਾਇਆ ਦੀ ਪਾਂਇਆਂ ਇਤਨੀ ਹੈ ਜਿਵੇਂ ਕਿ) ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, (ਦਰਿਆ ਦੇ) ਹੜ ਦਾ ਪਾਣੀ ਹੈ ਰਹਾਉ॥

ਪਦ ਅਰਥ ਤ੍ਰਿਣ = ਕੱਖ, ਤੀਲੇ। ਮੇਘ = ਬੱਦਲ। ਛਾਇਆ = ਛਾਂ ॥ਰਹਾਉ॥

SikhNet (Spanish)es como una paja que se enciende o como la sombra de una nube, y si uno no tiene Devoción por el Señor, se afirma como la furia pasajera de una tormenta tropical.(Pausa)

ਛੋਡਿ ਸਿਆਨਪ ਬਹੁ ਚਤੁਰਾਈ; ਦੁਇ ਕਰ ਜੋੜਿ. ਸਾਧ ਮਗਿ ਚਲੁ ॥

chhodd siaanap bahu chaturaaee; due kar jorr. saadh mag chal |

Sant Singh KhalsaRenounce your cleverness and all your mental tricks; with your palms pressed together, walk on the Path of the Holy Saints.
Manmohan SinghRenounce thou excessive wisdom and cleverness and joining both thy hands, walk the saints way.
Manmohan Singh (Punjabi)ਤੂੰ ਆਪਣੀ ਅਕਲਮੰਦੀ ਤੇ ਬਹੁਤੀ ਚਲਾਕੀ ਨੂੰ ਤਿਆਗ ਦੇ ਅਤੇ ਆਪਣੀ ਦੋਨੋਂ ਹੱਥ ਬੰਨ੍ਹ ਕੇ ਸੰਤਾਂ ਦੇ ਮਾਰਗ ਤੇ ਟੁਰ।
Fareedkot Teekaਤਾਂ ਤੇ ਬੁਧੀ ਕੀ ਸਿਆਣਪ ਔਰ ਬਾਣੀ ਕੀ ਚਤੁਰਾਈ ਕੋ ਤਿਆਗ ਕਰ ਕੇ ਦੋਨੋਂ ਹਾਥ ਜੋੜ ਕਰ, ਭਾਵ ਸੇ ਅਧੀਨ ਹੋ ਕੇ ਸੰਤੋਂ ਕੇ ਮਾਰਗ ਸਿੱਖ੍ਯਾ ਮੇਂ ਚਲੁ॥
Prof. Sahib Singhਹੇ ਭਾਈ! (ਮਾਇਆ ਛਲਾਵੇ ਦੇ ਧੋਖੇ ਤੋਂ ਬਚਣ ਲਈ) ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ, ਦੋਵੇਂ ਹੱਥ ਜੋੜ ਕੇ ਗੁਰੂ ਦੇ (ਦੱਸੇ ਹੋਏ) ਰਸਤੇ ਉਤੇ ਤੁਰਿਆ ਕਰ,

ਪਦ ਅਰਥ ਛੋਡਿ = ਛੱਡ ਦੇ। ਕਰ = {ਬਹੁ-ਵਚਨ} ਹੱਥ। ਦੁਇ ਕਰ = ਦੋਵੇਂ ਹੱਥ। ਜੋੜਿ = ਜੋੜ ਕੇ। ਮਗਿ = ਰਸਤੇ ਉਤੇ। ਚਲੁ = ਤੁਰ।

SikhNet (Spanish)Deja entonces tu astucia, y juntando las palmas de tus manos, sigue el Sendero de los Santos.

ਸਿਮਰਿ ਸੁਆਮੀ ਅੰਤਰਜਾਮੀ; ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥

simar suaamee antarajaamee; maanukh deh kaa ihu aootam fal |1|

Sant Singh KhalsaRemember the Lord, the Inner-knower, the Searcher of hearts; this is the most sublime reward of this human incarnation. ||1||
Manmohan SinghRemember thou the Lord, the Inner-Knower. This is the sublime fruit of the human birth.
Manmohan Singh (Punjabi)ਤੂੰ ਆਪਣੇ ਅੰਦਰਲੀਆਂ ਜਾਨਣਹਾਰ ਪ੍ਰਭੂ ਦਾ ਆਰਾਧਨ ਕਰ। ਮਨੁੱਖੀ-ਜਨਮ ਦਾ ਇਸ ਸ੍ਰੇਸ਼ਟ ਮੇਵਾ ਹੈ।
Fareedkot Teekaਹੇ ਭਾਈ ਅੰਤਰਜਾਮੀ ਸ੍ਵਾਮੀ! ਕੋ ਸਿਮਰਨ ਕਰੁ, ਇਹੁ ਮਾਨੁਖ ਦੇਹ ਕੇ ਧਾਰਨੇ ਕਾ ਉਤਮ ਫਲੁ ਹੈ, ਭਾਵ ਸੇ ਏਹੀ ਜਨਮ ਕਾ ਲਾਭ ਹੈ॥੧॥
Prof. Sahib Singhਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ-ਮਨੁੱਖ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ॥੧॥

ਪਦ ਅਰਥ ਦੇਹੁ = ਸਰੀਰ। ਊਤਮ = ਸਭ ਤੋਂ ਚੰਗਾ ॥੧॥

SikhNet (Spanish)Contempla al Maestro, el Conocedor Íntimo; éste es el Fruto sublime concedido a la forma humana (1)

ਬੇਦ ਬਖਿਆਨ ਕਰਤ ਸਾਧੂ ਜਨ; ਭਾਗਹੀਨ ਸਮਝਤ ਨਹੀ. ਖਲੁ ॥

bed bakhiaan karat saadhoo jan; bhaagaheen samajhat nahee. khal |

Sant Singh KhalsaThe Holy Saints preach the teachings of the Vedas, but the unfortunate fools do not understand them.
Manmohan SinghThe pious persons preach Divine knowledge but the unfortunate fool understands it not.
Manmohan Singh (Punjabi)ਪਵਿੱਤਰ ਪੁਰਸ਼ ਬ੍ਰਹਿਮ ਗਿਆਨ ਦਾ ਪ੍ਰਚਾਰ ਕਰਦੇ ਹਨ ਪਰ ਨਿਕਰਮਣ ਤੇ ਮੂਰਖ ਮਨੁੱਖ ਇਸ ਨੂੰ ਨਹੀਂ ਸਮਝਦਾ।
Fareedkot Teekaਬੇਦ ਔ ਸੰਤ ਜਨ ਸਭੀ ਇਸੀ ਬਾਤ ਕੋ ਉਚਾਰਨ ਕਰਤੇ ਹੈਂ, ਪਰੰਤੂ ਇਹੁ (ਖਲੁ) ਮੂਰਖ ਜੀਵੋਂ ਭਾਗੋਂ ਸੇ ਹੀਨ ਹੂਆ ਸਮਝਤਾ ਨਹੀਂ ਹੈ॥
Prof. Sahib Singhਹੇ ਭਾਈ! ਭਲੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਹਨ, ਪਰ ਨਿਭਾਗਾ ਮੂਰਖ ਮਨੁੱਖ (ਇਸ ਉਪਦੇਸ਼ ਨੂੰ) ਨਹੀਂ ਸਮਝਦਾ।

ਪਦ ਅਰਥ ਬੇਦ ਬਖਿਆਨ = ਗਿਆਨ ਦੀ ਵਿਆਖਿਆ, ਆਤਮਕ ਜੀਵਨ ਦੀ ਸੂਝ ਦੀ ਵਿਆਖਿਆ। ਸਾਧੂ ਜਨ = ਭਲੇ ਮਨੁੱਖ। ਖਲੁ = ਮੂਰਖ।

SikhNet (Spanish)Algunos aprenden los discursos de los Vedas sin conocer su esencia; esto es una tontería.

ਪ੍ਰੇਮ ਭਗਤਿ ਰਾਚੇ ਜਨ ਨਾਨਕ; ਹਰਿ ਸਿਮਰਨਿ. ਦਹਨ ਭਏ ਮਲ ॥੨॥੭॥੨੬॥

prem bhagat raache jan naanak; har simaran. dehan bhe mal |2|7|26|

Sant Singh KhalsaServant Nanak is absorbed in loving devotional worship; meditating in remembrance on the Lord, one's dirt is burnt away. ||2||7||26||
Manmohan SinghSlave Nanak is absorbed in the Lord's love and devotion. Contemplating on God, the filth of sins is burnt.
Manmohan Singh (Punjabi)ਗੋਲਾ ਨਾਨਕ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਤੇ ਸਿਦਕ ਵਿੱਚ ਲੀਨ ਹੋਇਆ ਹੋਇਆ ਹੈੲ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਪਾਂ ਦੀ ਗੰਦਗੀ ਸੜ ਮਚ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਤਿਸ ਕੀ ਪ੍ਰੇਮਾ ਭਗਤੀ ਮੇਂ ਰਾਤੇ ਹੈਂ ਤਿਨੋਂ ਕੇ ਸੰਪੂਰਨ ਮਲ ਪਾਪ ਦਗਧ ਹੋਤੇ ਭਏ ਹੈਂ॥੨॥੭॥੨੬॥☬ਸਤਿਗੁਰੋਂ ਕੀ ਮਹਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ-ਭਗਤੀ ਵਿਚ ਮਸਤ ਰਹਿੰਦੇ ਹਨ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰੋਂ ਕਾਮਾਦਿਕ) ਭਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ ॥੨॥੭॥੨੬॥

ਪਦ ਅਰਥ ਰਾਚੇ = ਮਸਤ। ਸਿਮਰਨਿ = ਸਿਮਰਨ ਨਾਲ। ਮਲ = ਮੱਲ, (ਕਾਮਾਦਿਕ) ਭਲਵਾਨ {ਬਹੁ-ਵਚਨ}। ਦਹਨ ਭਏ = ਸੜ ਜਾਂਦੇ ਹਨ ॥੨॥੭॥੨੬॥

SikhNet (Spanish)Nanak está imbuido en la Adoración Amorosa del Señor, y a través de la Contemplación de su Señor, todas sus faltas son borradas.(2-7-26)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਮਾਈ; ਚਰਨ ਗੁਰ ਮੀਠੇ ॥

maaee; charan gur meetthe |

Sant Singh KhalsaO mother, the Guru's feet are so sweet.
Manmohan SinghO mother, to me, sweet are the Guru's feet.
Manmohan Singh (Punjabi)ਮੇਰੀ ਅੰਮੜੀਏ! ਗੁਰਾਂ ਦੇ ਪੈਰ ਮੈਨੂੰ ਮਿੱਠੇ ਲੱਗਦੇ ਹਨ।
Fareedkot Teekaਹੇ ਭਾਈ! ਸਤਿਗੁਰੋਂ ਕੇ ਚਰਨ ਜੋ ਪਰਮ ਮੀਠੇ ਅਰਥਾਤ ਪਿਆਰੇ ਹੈਂ॥
Prof. Sahib Singhਹੇ ਮਾਂ! ਗੁਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ।

ਪਦ ਅਰਥ ਮਾਈ = ਹੇ ਮਾਂ!

SikhNet (Spanish)Oh madre, los Pies del Guru son dulces para mí;

ਵਡੈ ਭਾਗਿ ਦੇਵੈ ਪਰਮੇਸਰੁ; ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥

vaddai bhaag devai paramesar; kott falaa darasan gur ddeetthe | rahaau |

Sant Singh KhalsaBy great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause||
Manmohan SinghThrough the great good fortunate, the Transcendent Lord has blessed me with them. Millions of fruits are obtained by seeing the Guru's vision. Pause.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਪਰਮ ਪ੍ਰਭੂ ਨੇ ਉਹ ਮੈਨੂੰ ਪ੍ਰਦਾਨ ਕੀਤੇ ਹਨ। ਗੁਰਾਂ ਦਾ ਦੀਦਾਰ ਦੇਖਣ ਦੁਆਰਾ ਕ੍ਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਜਿਨੋਂ ਕੋ ਵੱਡੇ ਭਾਗੋਂ ਕਰ ਕੇ ਪਰਮੇਸ੍ਵਰ ਸੋ ਚਰਨ ਦੇਤਾ ਹੈ, ਤਿਨੋਂ ਕੋ ਗੁਰੋਂ ਕੇ ਦਰਸਨ ਦੇਖਣੇ ਕਰ ਕ੍ਰੋੜੋਂ ਹੀ ਪੁਨੋਂ ਕਾ ਫਲੁ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗੁਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗੁਰੂ ਦਾ ਦਰਸਨ ਕੀਤਿਆਂ (ਉਸ ਮਨੁੱਖ ਨੂੰ) ਕ੍ਰੋੜਾਂ (ਪੁੰਨਾਂ ਦੇ) ਫਲ ਪ੍ਰਾਪਤ ਹੋ ਜਾਂਦੇ ਹਨ ਰਹਾਉ॥

ਪਦ ਅਰਥ ਭਾਗਿ = ਕਿਸਮਤ ਨਾਲ। ਕੋਟਿ = ਕ੍ਰੋੜਾਂ। ਡੀਠੇ = ਡਿੱਠਿਆਂ ॥ਰਹਾਉ॥

SikhNet (Spanish)por buena fortuna el Señor me ha bendecido con ellos; en su Visión encuentras millones de recompensas.(Pausa)

ਗੁਨ ਗਾਵਤ ਅਚੁਤ ਅਬਿਨਾਸੀ; ਕਾਮ ਕ੍ਰੋਧ ਬਿਨਸੇ ਮਦ ਢੀਠੇ ॥

gun gaavat achut abinaasee; kaam krodh binase mad dteetthe |

Sant Singh KhalsaSinging the Glorious Praises of the imperishable, indestructible Lord, sexual desire, anger and stubborn pride vanish.
Manmohan SinghSinging the praise of the Eternal and Imperishable Lord, Stubbornness, lust wrath and pride vanish.
Manmohan Singh (Punjabi)ਅਮਰ ਅਤੇ ਨਾਸ-ਰਹਿਤ ਸੁਆਮੀ ਦਾ ਜੱਸ ਗਾਉਣ ਦੁਆਰਾ ਢੀਠਪੁਣਾ, ਕਾਮ-ਚੇਸ਼ਟਾ, ਗੁੱਸਾ ਤੇ ਗਰੂਰ ਨਾਸ ਹੋ ਜਾਂਦੇ ਹਨ।
Fareedkot Teekaਅਚੁਤ ਅਬਿਨਾਸੀ ਕੇ ਗੁਣੋਂ ਕੋ ਗਾਵਤਿਆਂ ਹੋਇਆਂ, ਤਿਨੋਂ ਕੇ ਕਾਮ ਕ੍ਰੋਧ ਮਦ ਆਦਿ ਜੋ ਵਿਕਾਰ ਢੀਠ ਥੇ, ਸੋ ਬਿਨਸ ਗਏ ਹੈਂ॥
Prof. Sahib Singhਹੇ ਮਾਂ! (ਗੁਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੁੜ ਮੁੜ ਹੱਲਾ ਕਰ ਕੇ ਆਉਣ ਵਾਲੇ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।

ਪਦ ਅਰਥ ਗਾਵਤ = ਗਾਂਦਿਆਂ। ਅਚੁਤ = {अच्युत। च्यु = ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਕਦੇ ਨਾਸ ਨਾਹ ਹੋਣ ਵਾਲਾ। ਮਦ = ਅਹੰਕਾਰ। ਢੀਠੇ = ਢੀਠ, ਮੁੜ ਮੁੜ ਹੱਲਾ ਕਰਨ ਵਾਲੇ।

SikhNet (Spanish)Cantando la Alabanza del Eterno, el Señor Indestructible, la terca intoxicación de la lujuria, del terco orgullo y del enojo se alivia,

ਅਸਥਿਰ ਭਏ ਸਾਚ ਰੰਗਿ ਰਾਤੇ; ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥

asathir bhe saach rang raate; janam maran baahur nahee peetthe |1|

Sant Singh KhalsaThose who are imbued with the Love of the True Lord become permanent and eternal; birth and death do not grind them down any more. ||1||
Manmohan SinghThey, who are imbued with the true love, become eternally stable and birth and death them not again.
Manmohan Singh (Punjabi)ਜੋ ਸੱਚੀ ਪ੍ਰੀਤ ਨਾਲ ਰੰਗੀਜੇ ਹਨ, ਉਹ ਅਹਿੱਲ ਥੀ ਵੰਞਦੇ ਹਨ ਅਤੇ ਜੰਮਣ ਤੇ ਮਰਨ ਮੁੜ ਕੇ ਉਨ੍ਹਾਂ ਨੂੰ ਨਹੀਂ ਪੀਂਹਦੇ।
Fareedkot Teekaਸੋ ਪੁਰਸ ਸਾਚ ਰੂਪ ਕੇ ਪ੍ਰੇਮ ਮੇਂ ਰਾਤੇ ਹੂਏ ਇਸਥਿਰ ਭਏ ਹੈਂ, ਪੁਨਾ ਵੁਹ ਜਨਮ ਮਰਨ ਸੇ ਪੀਠੇ ਨਹੀਂ ਹੈ, ਭਾਵ ਸੇ ਜਨਮ ਮਰਨ ਸੇ ਰਹਤ ਭਏ ਹੈਂ॥੧॥
Prof. Sahib Singh(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨੁੱਖ) ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮੁੜ ਮੁੜ ਨਹੀਂ ਪੀਸੇ ਜਾਂਦੇ ॥੧॥

ਪਦ ਅਰਥ ਅਸਥਿਰ = {स्थिर} ਅਡੋਲ। ਸਾਚ ਰੰਗਿ = ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ। ਬਾਹੁਰਿ = ਮੁੜ। ਪੀਠੇ = ਪੀਠੇ ਜਾਂਦੇ ॥੧॥

SikhNet (Spanish)e imbuido en el Amor del Señor Verdadero, uno se vuelve eterno y permanente, el nacimiento y la muerte no lo desgastan más. (1)

ਬਿਨੁ ਹਰਿ ਭਜਨ. ਰੰਗ ਰਸ ਜੇਤੇ; ਸੰਤ ਦਇਆਲ ਜਾਨੇ ਸਭਿ ਝੂਠੇ ॥

bin har bhajan. rang ras jete; sant deaal jaane sabh jhootthe |

Sant Singh KhalsaWithout the Lord's meditation, all joys and pleasures are totally false and worthless; by the Kind Mercy of the Saints, I know this.
Manmohan SinghWithout God's meditation, all the joys and pleasures, that are there, I deem them false, through the saints grace.
Manmohan Singh (Punjabi)ਸਾਧੂਆਂ ਦੀ ਦਇਆ ਰਾਹੀਂ ਮੈਂ ਸਾਰੀਆਂ ਖੁਸ਼ੀਆਂ ਤੇ ਮੌਜ਼ ਬਹਾਰਾਂ, ਜਿਹੜੀਆਂ ਭੀ ਹਨ, ਵਾਹਿਗੁਰੂ ਦੇ ਸਿਮਰਨ ਦੇ ਬਗੈਰ ਕੂੜੀਆਂ ਜਾਣਦਾ ਹਾਂ।
Fareedkot Teekaਹਰੀ ਕੇ ਭਜਨ ਸੇ ਬਿਨਾਂ ਜੇਤੇ ਰੰਗ ਔਰ ਰਸ ਹੈਂ, ਜਿਨੋਂ ਪਰ ਸੰਤ ਦਿਆਲ ਭਏ ਹੈਂ ਤਿਨੋਂ ਨੇ ਵੁਹ ਸਭ ਝੂਠੇ ਜਾਣੇ ਹੈਂ; ਵਾ ਦਿਆਲੂ ਪਰਮੇਸਰ ਦੇ ਸੰਤਾਂ ਨੇ ਝੂਠੇ ਜਾਣੇ ਹੈਂ॥
Prof. Sahib Singhਹੇ ਮਾਂ! (ਜੇਹੜੇ ਮਨੁੱਖ ਗੁਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦੁਨੀਆਵੀ) ਸੁਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ।

ਪਦ ਅਰਥ ਜੇਤੇ = ਜਿਤਨੇ ਭੀ ਹਨ। ਸੰਤ ਦਇਆਲ = ਦਇਆ ਦੇ ਘਰ ਗੁਰੂ (ਦੀ ਕਿਰਪਾ ਨਾਲ)। ਸਭਿ = ਸਾਰੇ।

SikhNet (Spanish)Sin la Meditación del Señor, todos los placeres dichosos, son falsos e inútiles, esto lo sé por la Bondadosa Compasión de los Santos.

ਨਾਮ ਰਤਨੁ ਪਾਇਓ ਜਨ ਨਾਨਕ; ਨਾਮ ਬਿਹੂਨ. ਚਲੇ ਸਭਿ ਮੂਠੇ ॥੨॥੮॥੨੭॥

naam ratan paaeo jan naanak; naam bihoon. chale sabh mootthe |2|8|27|

Sant Singh KhalsaServant Nanak has found the jewel of the Naam; without the Naam, all must depart, cheated and plundered. ||2||8||27||
Manmohan SinghSlave Nanak has obtained the jewel of the Name. Yea, without the name all depart, cheated of human life.
Manmohan Singh (Punjabi)ਦਾਸ ਨਾਨਕ ਨੇ ਨਾਮ ਦਾ ਹੀਰਾ ਪ੍ਰਾਪਤ ਕਰ ਲਿਆ ਹੈ। ਨਾਮ ਦੇ ਬਿਨਾ ਆਪਣੇ ਮਨੁੱਖੀ-ਜੀਵਨ ਨੂੰ ਸਾਰੇ ਠਗਾ ਕੇ ਟੁਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਨੇ ਹੀ ਨਾਮ ਰਤਨ ਪਾਇਆ ਹੈ ਔਰ ਸਭੀ ਨਾਮ ਜਪੇ ਬਿਨਾਂ (ਮੂਠੇ) ਠਗਾਈ ਖਾ ਚਲੇ ਹੈਂ, ਭਾਵ ਸੇ ਜਨਮ ਕੋ ਵਿਅਰਥ ਕਰ ਜਾਵੇਂਗੈ॥੨॥੮॥੨੭॥☬ਨਾਮ ਜਾਪ ਸੇ ਲਾਭ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਮਾਂ!) ਪਰਮਾਤਮਾ ਦੇ ਸੇਵਕ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ। ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲੁਟਾ ਕੇ (ਜਗਤ ਤੋਂ) ਜਾਂਦੇ ਹਨ ॥੨॥੮॥੨੭॥

ਪਦ ਅਰਥ ਮੂਠੇ = ਠੱਗੇ ਹੋਏ ॥੨॥੮॥੨੭॥

SikhNet (Spanish)El Sirviente Nanak, ha encontrado la Joya del Naam, pues sin el Naam todos partirán engañados y desahuciados. (2-8-27)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਸਾਧਸੰਗਿ; ਹਰਿ ਹਰਿ ਨਾਮੁ ਚਿਤਾਰਾ ॥

saadhasang; har har naam chitaaraa |

Sant Singh KhalsaIn the Saadh Sangat, the Company of the Holy, I contemplate the Name of the Lord, Har, Har.
Manmohan SinghIn the saints congregation, I contemplate the Lord God's Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਸੰਤੋਂ ਕੇ ਸੰਗ ਮੇਂ ਹਮਨੇ ਹਰੀ ਕੇ ਨਾਮ ਕੋ ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)En la Sociedad de los Santos contempla el Nombre del Señor.

ਸਹਜਿ ਅਨੰਦੁ ਹੋਵੈ ਦਿਨੁ ਰਾਤੀ; ਅੰਕੁਰੁ ਭਲੋ ਹਮਾਰਾ ॥ ਰਹਾਉ ॥

sehaj anand hovai din raatee; ankur bhalo hamaaraa | rahaau |

Sant Singh KhalsaI am in peaceful poise and bliss, day and night; the seed of my destiny has sprouted. ||Pause||
Manmohan SinghDay and night, I enjoy the bliss of Equipoise. My destiny's seed has sprouted well. Pause.
Manmohan Singh (Punjabi)ਦਿਹੁੰ ਰੈਣ ਬੈਕੁੰਠੀ, ਆਨੰਦ ਮਾਣਦਾ ਹਾਂ। ਮੇਰੀ ਕਿਸਮਤ ਦਾ ਬੀਜ ਚੰਗੀ ਤਰ੍ਹਾਂ ਫੁਟ ਪਿਆ ਹੈ। ਠਹਿਰਾਉ।
Fareedkot Teekaਤਿਸੀ ਤੇ ਸਾਂਤੀ ਔ ਅਨੰਦ ਹਮ ਕੋ ਦਿਨੇ ਰਾਤਿ ਹੋਵਤਾ ਹੈ, ਕਿਉਂਕਿ ਹਮਾਰਾ ਪੂਰਬਲਾ (ਅੰਕੁਰੁ) ਕਰਮ ਭਲਾ ਅਰਥਾਤ ਉਤਮ ਥਾ॥ ਰਹਾਉ ॥
Prof. Sahib Singh(ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ ਰਹਾਉ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਦੇ ਕਾਰਨ। ਅੰਕੁਰੁ = (ਪਿਛਲੇ ਬੀਜੇ ਹੋਏ ਭਲੇ ਕਰਮਾਂ ਦਾ) ਅੰਗੂਰ ॥ਰਹਾਉ॥

SikhNet (Spanish)Noche y día los paso en el Éxtasis del Equilibrio y la semilla de mi Destino ha germinado en una flor.(Pausa)

ਗੁਰੁ ਪੂਰਾ. ਭੇਟਿਓ ਬਡਭਾਗੀ; ਜਾ ਕੋ. ਅੰਤੁ ਨ ਪਾਰਾਵਾਰਾ ॥

gur pooraa. bhettio baddabhaagee; jaa ko. ant na paaraavaaraa |

Sant Singh KhalsaI have met the True Guru, by great good fortune; He has no end or limitation.
Manmohan SinghBy The greatest good fortunate, I have met the Perfect Guru, whose limit and bounds cannot be knows.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਦਾ ਓੜਕ ਤੇ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
Fareedkot Teekaਵੱਡੇ ਭਾਗੋਂ ਕਰ ਕੇ ਪੂਰਾ ਗੁਰ ਹਮ ਕੌ ਮਿਲਿਆ ਹੈ, ਜਿਸ ਕੇ ਜਸ ਕਾ ਪਾਰਾਵਾਰ ਰੂਪ ਅੰਤ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਭੇਟਿਓ = ਮਿਲ ਪਿਆ। ਬਡ ਭਾਗੀ = ਵੱਡੀ ਕਿਸਮਤ ਨਾਲ। ਜਾ ਕੋ = ਜਿਸ (ਪਰਮਾਤਮਾ) ਦਾ। ਪਾਰਾਵਾਰਾ = ਪਾਰ ਅਵਾਰ, ਪਾਰਲਾ ਉਰਲਾ ਬੰਨਾ।

SikhNet (Spanish)Encuentro al Guru por buena fortuna; sí, el Guru Insondable e Infinito.

ਕਰੁ ਗਹਿ ਕਾਢਿ ਲੀਓ ਜਨੁ ਅਪੁਨਾ; ਬਿਖੁ ਸਾਗਰ ਸੰਸਾਰਾ ॥੧॥

kar geh kaadt leeo jan apunaa; bikh saagar sansaaraa |1|

Sant Singh KhalsaTaking His humble servant by the hand, He pulls him out of the poisonous world-ocean. ||1||
Manmohan SinghHolding His slave by the hand, He has pulled him out of the world's ocean of poison.
Manmohan Singh (Punjabi)ਆਪਣੇ ਗੋਲੇ ਨੂੰ ਹੱਥੋਂ ਫੜ ਕੇ ਸਤਿਗੁਰੂ ਨੇ ਜ਼ਹਿਰ ਦੇ ਜਗਤ-ਸਮੁੰਦਰ ਵਿਚੋਂ ਬਾਹਰ ਧੂ ਲਿਆ ਹੈ।
Fareedkot Teekaਤਿਨ ਸਤਿਗੁਰੋਂ ਨੇ ਹਾਥ ਸੇ ਪਕੜ ਕਰ ਮੈਂ ਦਾਸ ਅਪਨਾ ਵਿਖ ਰੂਪ ਸੰਸਾਰ ਸਮੁੰਦ੍ਰ ਸੇ ਕਾਢ ਲੀਆ ਹੂੰ॥੧॥
Prof. Sahib Singhਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ॥੧॥

ਪਦ ਅਰਥ ਕਰੁ = {ਇਕ-ਵਚਨ} ਹੱਥ। ਗਹਿ = ਫੜ ਕੇ। ਜਨੁ ਅਪੁਨਾ = ਆਪਣੇ ਸੇਵਕ ਨੂੰ। ਬਿਖੁ = ਜ਼ਹਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ ਦੇ ਮੋਹ ਦਾ ਜ਼ਹਰ ॥੧॥

SikhNet (Spanish)Tomándome de la mano, me ha sacado del mar venenoso del mundo.(1)

ਜਨਮ ਮਰਨ ਕਾਟੇ ਗੁਰ ਬਚਨੀ; ਬਹੁੜਿ. ਨ ਸੰਕਟ ਦੁਆਰਾ ॥

janam maran kaatte gur bachanee; bahurr. na sankatt duaaraa |

Sant Singh KhalsaBirth and death are ended for me, by the Word of the Guru's Teachings; I shall no longer pass through the door of pain and suffering.
Manmohan SinghBy Guru's word, my births and deaths have ended, and I shall, no more, see the door of pain.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ, ਮੇਰੇ ਜੰਮਣੇ ਅਤੇ ਮਰਣੇ ਮੁੱਕ ਗਏ ਹਨ ਅਤੇ ਮੈਂ ਮੁੜ ਕੇ ਦੁੱਖ ਦਾ ਦਰਵਾਜਾ ਨਹੀਂ ਵੇਖਾਂਗਾ।
Fareedkot Teekaਗੁਰੋਂ ਨੇ ਅਪਨੇ ਬਚਨੋਂ ਕਰ ਕੇ ਹਮਾਰੇ ਜਨਮ ਮਰਨ ਕਾਟ ਦੀਏ ਹੈਂ, ਜਿਸ ਤੇ ਪੁਨਾ ਸੰਕਟੋਂ ਕਾ ਦੁਆਰਾ ਜੋ ਜਨਮ ਹੈ ਤਿਸ ਕੋ ਨਹੀਂ ਪਾਵੈਂਗੇ॥
Prof. Sahib Singhਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ।

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਸੰਕਟ ਦੁਆਰਾ = ਕਸ਼ਟਾਂ (ਵਾਲੇ ਚੌਰਾਸੀ ਦੇ ਗੇੜ) ਦਾ ਦਰਵਾਜ਼ਾ।

SikhNet (Spanish)A través de la Palabra del Shabd del Guru he sido liberado de mis siguientes reencarnaciones; no voy a pasar más a través de la puerta del dolor.

ਨਾਨਕ ਸਰਨਿ ਗਹੀ ਸੁਆਮੀ ਕੀ; ਪੁਨਹ ਪੁਨਹ ਨਮਸਕਾਰਾ ॥੨॥੯॥੨੮॥

naanak saran gahee suaamee kee; punah punah namasakaaraa |2|9|28|

Sant Singh KhalsaNanak holds tight to the Sanctuary of his Lord and Master; again and again, he bows in humility and reverence to Him. ||2||9||28||
Manmohan SinghNanak has grasped the Lord's protection and he, again and again, makes an obeisance unto Him.
Manmohan Singh (Punjabi)ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ ਅਤੇ ਉਹ ਬਾਰੰਬਾਰ ਉਸ ਨੂੰ ਪ੍ਰਣਾਮ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸ੍ਵਾਮੀ ਕੀ ਹਮਨੇ ਸਰਨ ਗ੍ਰਹਨ ਕਰੀ ਹੈ ਔਰ ਵਾਰੰਵਾਰ ਤਿਸ ਕੋ ਨਮਸਕਾਰ ਹੈ॥੨॥੯॥੨੮॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ ॥੨॥੯॥੨੮॥

ਪਦ ਅਰਥ ਗਹੀ = ਫੜੀ ਹੈ। ਪੁਨਹ ਪੁਨਹ = ਮੁੜ ਮੁੜ ॥੨॥੯॥੨੮॥

SikhNet (Spanish)Nanak se aferra al Santuario de Su Bello Señor y Maestro, una y otra vez se postra en Humildad y Reverencia ante Él.(2-9-28)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਮਾਈ; ਮੇਰੇ ਮਨ ਕੋ ਸੁਖੁ ॥

maaee; mere man ko sukh |

Sant Singh KhalsaO my mother, my mind is at peace.
Manmohan SinghO mother, my mind has obtained peace.
Manmohan Singh (Punjabi)ਮੇਰੀ ਮਾਤਾ, ਮੇਰੇ ਚਿੱਤ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਹੇ ਭਾਈ! ਮੇਰੇ ਮਨ ਕੋ ਅਬ ਸੁਖ ਪ੍ਰਾਪਤਿ ਹੂਆ ਹੈ॥
Prof. Sahib Singhਹੇ ਮਾਂ! (ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ,

ਪਦ ਅਰਥ ਮਾਈ = ਹੇ ਮਾਂ! ਕੋ = ਦਾ।

SikhNet (Spanish)Oh madre, ¡qué graciosa es mi mente!

ਕੋਟਿ ਅਨੰਦ ਰਾਜ ਸੁਖੁ ਭੁਗਵੈ; ਹਰਿ ਸਿਮਰਤ. ਬਿਨਸੈ ਸਭ ਦੁਖੁ ॥੧॥ ਰਹਾਉ ॥

kott anand raaj sukh bhugavai; har simarat. binasai sabh dukh |1| rahaau |

Sant Singh KhalsaI enjoy the ecstasy of millions of princely pleasures; remembering the Lord in meditation, all pains have been dispelled. ||1||Pause||
Manmohan SinghI, now enjoy the pleasures and comforts of millions of dominions. Remembering God, all my distresses are dispelled. Pause.
Manmohan Singh (Punjabi)ਮੈਂ ਹੁਣ ਕ੍ਰੋੜਾਂ ਹੀ ਪਾਤਿਸ਼ਾਹੀਆਂ ਦੀਆਂ ਖੁਸ਼ੀਆਂ ਅਤੇ ਆਰਾਮ ਮਾਣਦਾ ਹਾਂ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਸੋ ਸੁਖ ਕੈਸਾ ਹੈ? ਕਰੋੜੋਂ ਸੁਖ ਰਾਜ ਆਦਿਕੋਂ ਕੇ ਪ੍ਰਾਪਤਿ ਹੋਵੈ, ਤੈਸੇ ਅਨੰਦ ਕੋ ਮਨ ਭੋਗਤਾ ਹੈ। ਕਿਉਂਕਿ ਤਿਸ ਹਰੀ ਕੇ ਸਿਮਰਨੇ ਕਰ ਸੋ ਸਰਬ ਦੁਖ ਜਨਮਾਦੀ ਬਿਨਸ ਗਏ ਹੈਂ॥੧॥ ਰਹਾਉ ॥
Prof. Sahib Singhਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਭੁਗਵੈ = ਮਾਣਦਾ ਹੈ। ਸਿਮਰਤ = ਸਿਮਰਦਿਆਂ ॥੧॥ ਰਹਾਉ ॥

SikhNet (Spanish)Contemplando al Señor gozo del placer de millones de posesiones y mis sufrimientos han desaparecido. (1-Pausa)

ਕੋਟਿ ਜਨਮ ਕੇ ਕਿਲਬਿਖ ਨਾਸਹਿ; ਸਿਮਰਤ ਪਾਵਨ ਤਨ ਮਨ ਸੁਖ ॥

kott janam ke kilabikh naaseh; simarat paavan tan man sukh |

Sant Singh KhalsaThe sins of millions of lifetimes are erased, by meditating on the Lord; becoming pure, my mind and body have found peace.
Manmohan SinghBy Lord's meditation, the sins of myriads of births are eradicated and man's body and mind attain peace.
Manmohan Singh (Punjabi)ਸਾਈਂ ਦੀ ਬੰਦਗੀ ਦੁਆਰਾ ਕ੍ਹ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਅਧਰਮੀ ਦੀ ਦੇਹ ਤੇ ਆਤਮਾ ਆਰਾਮ ਪਾਉਂਦੇ ਹਨ।
Fareedkot Teekaਜਿਸ ਸਿਮਰਨ ਸੇ ਕਰੋੜੋਂ ਜਨਮੋਂ ਕੇ ਪਾਪ ਨਾਸ ਹੋ ਜਾਤੇ ਹੈਂ, ਤਿਸ ਸੁਖ ਸਰੂਪ ਕੋ ਸਿਮਰਤਿਆਂ ਹੋਇਆਂ ਮੇਰਾ ਮਨ ਤਨ ਪਵਿਤ੍ਰ ਹੂਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਕਿਲਬਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ। ਪਾਵਨ = ਪਵਿਤ੍ਰ।

SikhNet (Spanish)Los errores de millones de encarnaciones se han anulado, y volviéndose puros mi mente y mi cuerpo se encuentran ahora en Paz.

ਦੇਖਿ ਸਰੂਪੁ ਪੂਰਨੁ ਭਈ ਆਸਾ; ਦਰਸਨੁ ਭੇਟਤ ਉਤਰੀ ਭੁਖ ॥੧॥

dekh saroop pooran bhee aasaa; darasan bhettat utaree bhukh |1|

Sant Singh KhalsaGazing upon the Lord's form of perfect beauty, my hopes have been fulfilled; attaining the Blessed Vision of His Darshan, my hunger has been appeased. ||1||
Manmohan SinghSeeing Lord's Beauteous Form, my aspiration is fulfilled and attaining His sight, my eternal hunger is satiated.
Manmohan Singh (Punjabi)ਸੁਆਮੀ ਦਾ ਸੁੰਦਰ ਰੂਪ ਦੇਖਣ ਦੁਆਰਾ, ਮੇਰੀ ਅਭਿਲਾਖਾ ਪੂਰੀ ਹੋ ਗਈ ਹੈ ਅਤੇ ਉਸ ਦਾ ਦੀਦਾਰ ਪਾਉਣ ਨਾਲ ਮੇਰੀ ਖੁਦਿਆ ਨਵਿਰਤ ਥੀ ਗਈ ਹੈ।
Fareedkot Teekaਤਿਸ ਕੇ ਸਰੂਪ ਕੋ ਦੇਖ ਕਰ ਕੇ ਮੇਰੀ ਆਸਾ ਪੂਰਨ ਭਈ ਹੈ, ਦਰਸਨ ਭੇਟਤੇ ਹੀ ਸਰਬ ਪਦਾਰਥੋਂ ਕੀ ਭੂਖ ਉਤਰ ਗਈ ਹੈ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਦੇਖਿ = ਵੇਖ ਕੇ ॥੧॥

SikhNet (Spanish)Teniendo Su Visión estoy satisfecho y mi hambre eterna ha sido saciada.(1)

ਚਾਰਿ ਪਦਾਰਥ ਅਸਟ ਮਹਾ ਸਿਧਿ; ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥

chaar padaarath asatt mahaa sidh; kaamadhen paarajaat har har rukh |

Sant Singh KhalsaThe four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life - all these come from the Lord, Har, Har.
Manmohan SinghGod's Name is the four cardinal boons, eight supreme supernatural powers, the elysian cow and the celestial tree.
Manmohan Singh (Punjabi)ਵਾਹਿਗੁਰੂ ਦਾ ਨਾਮ ਚਾਰ ਉੱਤਮ ਦਾਤਾਂ, ਅੱਠ ਵਿਸ਼ਾਲ ਕਰਾਮਾਤੀ ਸ਼ਕਤੀਆਂ, ਸਰਵਗੀ ਗਾਂ, ਅਤੇ ਕਲਪ ਬਿਰਛ ਹੈ।
Fareedkot Teekaਧਰਮ, ਅਰਥ, ਕਾਮ, ਮੋਖ੍ਯ, ਚਾਰ ਪਦਾਰਥੋਂ ਕਾ ਔ ਅਣਿਮਾ, ਮਹਮਾ ਆਦਿ ਵਡੀਆਂ ਸਿਧੀਓਂ ਕਾ ਦਾਤਾ ਕਾਮ ਧੇਨ ਔ ਕਲਪ ਬਿਰਛ ਵਤ ਮੈਨੇ ਹਰੀ ਕੇ ਨਾਮ ਕੋ ਹੀ ਜਾਣਿਆ ਹੈ॥
Prof. Sahib Singhਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ।

ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਅਸਟ = ਅੱਠ। ਮਹਾ ਸਿਧਿ = ਵੱਡੀਆਂ ਕਰਾਮਾਤੀ ਤਾਕਤਾਂ। ਕਾਮਧੇਨੁ = {ਕਾਮ-ਵਾਸਨਾ। ਧੇਨੁ = ਗਾਂ} ਸੁਰਗ ਦੀ ਉਹ ਗਾਂ ਜੋ ਹਰੇਕ ਵਾਸਨਾ ਪੂਰੀ ਕਰ ਦੇਂਦੀ ਹੈ। ਪਾਰਜਾਤ = ਇੰਦਰ ਦੇ ਬਾਗ਼ ਦਾ 'ਪਾਰਜਾਤ' ਰੁੱਖ ਜੋ ਮਨ-ਮੰਗੀ ਮੁਰਾਦ ਪੂਰੀ ਕਰਦਾ ਹੈ।

SikhNet (Spanish)Las cuatro grandes Bendiciones, los ocho poderes psíquicos, Kamadenu y Pariyat, la vaca del Eliseo y el árbol que cumple los deseos de la vida; todos ellos vienen del Señor, Jar, Jar.

ਨਾਨਕ. ਸਰਨਿ ਗਹੀ ਸੁਖ ਸਾਗਰ; ਜਨਮ ਮਰਨ ਫਿਰਿ ਗਰਭ. ਨ ਧੁਖੁ ॥੨॥੧੦॥੨੯॥

naanak. saran gahee sukh saagar; janam maran fir garabh. na dhukh |2|10|29|

Sant Singh KhalsaO Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||
Manmohan SinghO Nanak, grasping the protection of the Ocean of peace, thou shall not, again suffer the pain of birth, death and womb.
Manmohan Singh (Punjabi)ਹੇ ਨਾਨਕ, ਆਰਾਮ ਦੇ ਸਮੁੰਦਰ ਦੀ ਪਨਾਹ ਪਕੜਨ ਦੁਆਰਾ ਤੈਨੂੰ ਮੁੜ ਕੇ, ਜੰਮਣ, ਮਰਨ ਅਤੇ ਉਦਰ ਦੀ ਪੀੜ ਨਹੀਂ ਉਠਾਣੀ ਪਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੁਖ ਸਾਗਰ ਕੀ ਸਰਨ ਗ੍ਰਹਿਣ ਕਰੀ ਹੈ, ਜਿਸ ਤੇ ਪੁਨਾ ਗਰਭ ਵਿਖੇ ਜਨਮ ਮਰਨ ਕੇ (ਧੁਖੁ) ਪੀੜਾ ਨਹੀਂ ਪਾਈਤੀ ਹੈ॥੨॥੧੦॥੨੯॥
Prof. Sahib Singhਹੇ ਨਾਨਕ! (ਆਖ-ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ ॥੨॥੧੦॥੨੯॥

ਪਦ ਅਰਥ ਧੁਖੁ = ਧੁਖਧੁਖੀ, ਚਿੰਤਾ ॥੨॥੧੦॥੨੯॥

SikhNet (Spanish)Oh, dice Nanak, aferrándose al Santuario del Señor, el Océano de Paz, no sufrirás más el dolor del fuego del nacimiento y de la muerte, ni caerás en algún vientre de nuevo(2-10-29)

Open this shabad →

Ang 717 of 1430