ਮਃ ੧ ॥
mahalaa 1 | Ang 1243
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਬੇਦੁ ਪੁਕਾਰੇ ਪੁੰਨੁ ਪਾਪੁ; ਸੁਰਗ ਨਰਕ ਕਾ ਬੀਉ ॥
bed pukaare pun paap; surag narak kaa beeo | Ang 1243
Sant Singh KhalsaThe Vedas proclaim that vice and virtue are the seeds of heaven and hell.
Manmohan SinghThe Vedas proclaim that virtue and vice are the seed of heaven and hell.
Manmohan Singh (Punjabi)ਵੇਦ ਕੂਕਦੇ ਹਨ ਕਿ ਨੇਕੀ ਅਤੇ ਬਦੀ ਬਹਿਸ਼ਤ ਅਤੇ ਜਹੰਨਮ ਦਾ ਬੀਜ ਹਨ।
Fareedkot Teekaਬੇਦ ਪੁਕਾਰਤਾ ਹੈ ਕਿ ਪੁੰਨ ਅਰ ਪਾਪ ਇਹ ਦੋਨੋਂ ਸ੍ਵਰਗ ਔਰ ਨਰਕ ਕਾ (ਬੀਉ) ਬੀਜ ਹੈ॥
Prof. Sahib Singhਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ;ਪਦ ਅਰਥ ਬੇਦੁ ਪੁਕਾਰੇ = ਵੇਦ ਉੱਚੀ ਆਖਦਾ ਹੈ, (ਭਾਵ, ਵੇਦ ਦੀ ਤਾਲੀਮ ਇਹ ਹੈ ਕਿ)। ਬੀਉ = ਬੀਜ, ਮੂਲ, ਕਾਰਨ।
SikhNet (Spanish)Los Vedas proclaman que la semilla de la conciencia elevada o baja está en la virtud,
ਜੋ ਬੀਜੈ ਸੋ ਉਗਵੈ; ਖਾਂਦਾ ਜਾਣੈ ਜੀਉ ॥
jo beejai so ugavai; khaandaa jaanai jeeo | Ang 1243
Sant Singh KhalsaWhatever is planted, shall grow. The soul eats the fruits of its actions, and understands.
Manmohan SinghWhatever man sows that alone grows. The soul realises it, when it eats the fruit of his deeds.
Manmohan Singh (Punjabi)ਜਿਹੜਾ ਕੁਛ ਬੰਦਾ ਬੀਜਦਾ ਹੈ, ਕੇਵਲ ਉਹ ਹੀ ਉਗਦਾ ਹੈ। ਜਦ ਆਦਮਾ ਆਪਣੇ ਅਮਲਾਂ ਦੇ ਫਲ ਨੂੰ ਖਾਂਦੀ ਹੈ, ਤਾਂ ਉਹ ਇਸ ਨੂੰ ਅਨੁਭਵ ਕਰਦੀ ਹੈ।
Fareedkot Teekaਜੋ ਬੀਜਤਾ ਹੈ, ਜੋ ਜੰਮਤਾ ਹੈ, ਭਾਵ ਜੈਸਾ ਕਰਮ ਕਰਤਾ ਹੈ ਵੈਸਾ ਹੀ ਫਲ ਮਿਲਤਾ ਹੈ, ਕਿਉਂਕਿ ਜੋ ਜੀਉ (ਖਾਂਦਾ) ਭੋਗਤਾ ਹੈ, ਸੋ ਜਾਣਤਾ ਹੈ॥
Prof. Sahib Singh(ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ।ਪਦ ਅਰਥ ਜੋ = ਜੋ ਕੁਝ। ਖਾਂਦਾ ਜੀਉ = (ਬੀਜੇ ਹੋਏ ਦਾ ਫਲ) ਖਾਣ ਵਾਲਾ ਜੀਵ। ਜਾਣੈ = ਜਾਣ ਲੈਂਦਾ ਹੈ।
SikhNet (Spanish)la maldad y en lo que sea que uno siembra.
ਗਿਆਨੁ ਸਲਾਹੇ ਵਡਾ ਕਰਿ; ਸਚੋ ਸਚਾ ਨਾਉ ॥
giaan salaahe vaddaa kar; sacho sachaa naau | Ang 1243
Sant Singh KhalsaWhoever praises spiritual wisdom as great, becomes truthful in the True Name.
Manmohan SinghDeeming diving knowledge great, whosoever praises it he becomes truthful, uttering the True Name.
Manmohan Singh (Punjabi)ਬ੍ਰਹਮ ਬੋਧ ਨੂੰ ਵਿਸ਼ਾਲ ਜਾਣ, ਜੋ ਕੋਈ ਭੀ ਇਸ ਦੀ ਸਿਫ਼ਤ ਕਰਦਾ ਹੈ, ਉਹ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਸਤਵਾਦੀ ਹੋ ਜਾਂਦਾ ਹੈ।
Fareedkot Teekaਬੇਦ ਗਿਆਨ ਕੋ ਵਡਾ ਕਰ ਕੇ ਸਲਾਹਤਾ ਹੈ, ਸਚੇ ਕਾ ਜੋ ਸਚਾ ਨਾਮ ਹੈ ਤਿਸ ਕਰ ਸੋ ਗਿਆਨ ਪ੍ਰਾਪਤਿ ਹੋਤਾ ਹੈ॥
Prof. Sahib Singh(ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ)। (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ,ਪਦ ਅਰਥ ਗਿਆਨੁ = ਗੁਰੂ ਦਾ (ਦਿੱਤਾ ਹੋਇਆ) ਗਿਆਨ, ਉੱਚੀ ਵਿਚਾਰ। ਸਲਾਹੇ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਵਡਾ ਕਰਿ = (ਪ੍ਰਭੂ ਨੂੰ) ਵੱਡਾ ਆਖ ਆਖ ਕੇ। ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Eso va uno a cosechar y el Alma tendrá que alimentarse de acuerdo a lo mismo, pero la Sabiduría alaba al Dios Verdadero, Cuyo Nombre es Verdad
ਸਚੁ ਬੀਜੈ. ਸਚੁ ਉਗਵੈ; ਦਰਗਹ ਪਾਈਐ ਥਾਉ ॥
sach beejai. sach ugavai; daragah paaeeai thaau | Ang 1243
Sant Singh KhalsaWhen Truth is planted, Truth grows. In the Court of the Lord, you shall find your place of honor.
Manmohan SinghSowing truthfulness, truthfulness grows in man and he finds a seat in the Lord's Court.
Manmohan Singh (Punjabi)ਸੱਚਾਈ ਬੀਜਣ ਦੁਆਰਾ ਜੀਵ ਅੰਦਰ ਸੱਚਾਈ ਉਤਪੰਨ ਹੋ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੇ ਦਰਬਾਰ ਅੰਦਰ ਟਿਕਾਣਾ ਮਿਲ ਜਾਂਦਾ ਹੈ।
Fareedkot Teeka(ਸਚੁ ਬੀਜੈ) ਜੋ ਨਾਮ ਕਾ ਉਪਦੇਸ ਰਿਦੇ ਮੇਂ ਧਾਰਤਾ ਹੈ ਇਸ ਕਰ ਸਚ ਰੂਪ ਨਿਹਚਾ ਪ੍ਰਗਟ ਹੋਤਾ ਹੈ ਤੌ ਦਰਗਾਹ ਮੇਂ ਥਾਉਂ ਪਾਈਤਾ ਹੈ, ਭਾਵ ਪਰਲੋਕ ਮੇਂ ਆਦਰ ਹੋਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।ਪਦ ਅਰਥ ਪਾਈਐ ਥਾਉ = ਥਾਂ ਮਿਲਦੀ ਹੈ, ਪ੍ਰਵਾਨ ਹੋਵੀਦਾ ਹੈ।
SikhNet (Spanish)y de esta forma la Verdad se edifica en el ser humano; es así como uno encuentra un sitio en la Corte del Señor.
ਬੇਦੁ ਵਪਾਰੀ ਗਿਆਨੁ ਰਾਸਿ; ਕਰਮੀ ਪਲੈ ਹੋਇ ॥
bed vapaaree giaan raas; karamee palai hoe | Ang 1244
Sant Singh KhalsaThe Vedas are only merchants; spiritual wisdom is the capital; by His Grace, it is received.
Manmohan SinghThe Veda is but a trader. The soul's capital-stock is only the Lord's comprehension, which is obtained through the Lord's grace.
Manmohan Singh (Punjabi)ਵੇਦ ਨਿਰਾਪੁਰਾ ਇਕ ਸੁਦਾਗਰ ਹੀ ਹੈ। ਆਤਮਾ ਦੀ ਪੂੰਜੀ ਕੇਵਲ ਪ੍ਰਭੂ ਦੀ ਗਿਆਤ ਹੀ ਹੈ, ਜੋ ਕਿ ਪ੍ਰਭੂ ਦੀ ਰਹਿਮਤ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਕਰਮਾਂ ਵਾਲਾ ਵਪਾਰੀ ਜੋ ਜਗਿਆਸੂ ਹੈ ਜਿਸ ਕੇ ਪਾਸ ਸਰਧਾ ਰਾਸ ਹੈ, ਬੇਦ ਰੂਪੀ ਸ਼ਾਹ ਤੇ ਗਿਆਨ ਰੂਪੀ ਵਖਰ ਤਿਸ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ;ਪਦ ਅਰਥ ਵਪਾਰੀ = ਵਪਾਰ ਦੀਆਂ ਗੱਲਾਂ ਕਰਨ ਵਾਲਾ। ਰਾਸਿ = (ਅਸਲ) ਪੂੰਜੀ। ਕਰਮੀ = ਪ੍ਰਭੂ ਦੀ ਮਿਹਰ ਨਾਲ।
SikhNet (Spanish)Los Vedas sólo negocian en Dios, el Capital del Alma es la Sabiduría y ésta sólo se obtiene a través de la Gracia de Dios,
ਨਾਨਕ. ਰਾਸੀ ਬਾਹਰਾ; ਲਦਿ. ਨ ਚਲਿਆ ਕੋਇ ॥੨॥
naanak. raasee baaharaa; lad. na chaliaa koe |2| Ang 1244
Sant Singh KhalsaO Nanak, without capital, no one has ever departed with profit. ||2||
Manmohan SinghNanak, without this capital-stock none has ever departed laden with the profit of the Lord's Name.
Manmohan Singh (Punjabi)ਨਾਨਕ, ਇਸ ਪੂੰਜੀ ਦੇ ਬਗੈਰ, ਕਦੇ ਭੀ ਕੋਈ ਪ੍ਰਭੂ ਦੇ ਨਾਮ ਦੇ ਮੁਨਾਫੇ ਨੂੰ ਭਾਰ ਕਰ ਕੇ ਨਹੀਂ ਤੁਰਿਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸਰਧਾ ਰੂਪੀ ਰਾਸ ਤੇ ਰਹਿਤ ਹੈ, ਸੋ ਐਸਾ ਕੋਈ ਨਾਮ ਰੂਪੀ ਵਖਰ ਕੋ ਲਾਦ ਕਰ ਨਹੀਂ ਲੇ ਜਾਤਾ ਹੈ॥੨॥☬ਦ੍ਰਿਸ਼੍ਟਾਂਤੋਂ ਕਰ ਮਨਮੁਖੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ ॥੨॥ਪਦ ਅਰਥ ਬਾਹਰਾ = ਸੱਖਣਾ। ਲਦਿ = ਲੱਦ ਕੇ, ਨਫ਼ਾ ਖੱਟ ਕੇ ॥੨॥
* ਨੋਟ: ਪਿਛਲੇ ਸਲੋਕ ਵਾਂਗ ਇਸ ਵਿਚ ਭੀ ਵੇਦ ਦੇ ਦੱਸੇ ਹੋਏ ਕਰਮ-ਕਾਂਡ ਅਤੇ ਗੁਰੂ ਦੇ ਦਿੱਤੇ ਗਿਆਨ ਦਾ ਆਪੋ ਵਿਚ ਟਾਕਰਾ ਕੀਤਾ ਹੋਇਆ ਹੈ।
SikhNet (Spanish)y quien sea que no tenga este tipo de Capital no podrá cosechar la Bonanza de Dios. (2)