ਬਿਲਾਵਲੁ ॥
bilaaval |
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਸਰੀਰ ਸਰੋਵਰ ਭੀਤਰੇ; ਆਛੈ ਕਮਲ ਅਨੂਪ ॥
sareer sarovar bheetare; aachhai kamal anoop |
Sant Singh KhalsaWithin the pool of the body, there is an incomparably beautiful lotus flower.
Manmohan SinghWithin the pool of the body, there is a peerless lotus flower.
Manmohan Singh (Punjabi)ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ।
Fareedkot Teekaਸਰੀਰ ਰੂਪੀ ਸਰੋਵਰ ਕੇ ਬੀਚ ਹਿਰਦਾ ਰੂਪੀ ਕਮਲ ਪਰਮ ਅਨੂਪ (ਆਛੈ) ਹੈ ਵਾ ਹਛਾ ਹੈ, ਭਾਵ ਸੁਧ ਵਾ ਸੁੰਦਰ ਹੈ॥
Prof. Sahib Singhਹੇ ਮਨ! ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ,ਪਦ ਅਰਥ ਭੀਤਰੇ = ਅੰਦਰ ਹੀ, ਭੀਤਰ ਹੀ। ਸਰੋਵਰ = ਸੁਹਣਾ ਸਰ। ਆਛੈ = ਹੈ। ਅਨੂਪ = ਜਿਸ ਵਰਗਾ ਹੋਰ ਨਹੀਂ, ਬੜਾ ਸੁੰਦਰ।
SikhNet (Spanish)En la laguna del cuerpo esta el Loto de belleza incomparable,
ਪਰਮ ਜੋਤਿ ਪੁਰਖੋਤਮੋ; ਜਾ ਕੈ. ਰੇਖ ਨ ਰੂਪ ॥੧॥
param jot purakhotamo; jaa kai. rekh na roop |1|
Sant Singh KhalsaWithin it, is the Supreme Light, the Supreme Soul, who has no feature or form. ||1||
Manmohan SinghGod, the Supreme Light and sublime Person, who has no outline or form, is within it.
Manmohan Singh (Punjabi)ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ।
Fareedkot Teekaਤਿਸ ਮੇਂ ਪਰਮ ਪੁਰਖੋਤਮ ਕੀ ਜੋਤਿ ਪਰਕਾਸ ਰਹੀ ਹੈ ਜਿਸ ਕਾ ਕੋਈ ਰੂਪਰੇਖ ਨਹੀਂ ਹੈ, ਭਾਵ ਯਹਿ ਨਿਰਾਕਾਰ ਸਰੂਪ ਹੈ॥੧॥
Prof. Sahib Singhਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ॥੧॥ਪਦ ਅਰਥ ਪੁਰਖੋਤਮੋ = ਉੱਤਮ ਪੁਰਖ ਪ੍ਰਭੂ। ਜਾ ਕੈ = ਜਿਸ ਦੇ ਅੰਦਰ। ਰੇਖ = ਲਕੀਰ ॥੧॥
SikhNet (Spanish)el Ser Supremo, de Esplendor Maravilloso, sin forma ni signo. (1)
ਰੇ ਮਨ ਹਰਿ ਭਜੁ. ਭ੍ਰਮੁ ਤਜਹੁ; ਜਗਜੀਵਨ ਰਾਮ ॥੧॥ ਰਹਾਉ ॥
re man har bhaj. bhram tajahu; jagajeevan raam |1| rahaau |
Sant Singh KhalsaO my mind, vibrate, meditate on the Lord, and forsake your doubt. The Lord is the Life of the World. ||1||Pause||
Manmohan SinghO my soul, abandon thou thy doubt and contemplate the Lord God, who is the Life of the world. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ।
Fareedkot Teekaਹੇ ਮਨ! ਹਰੀ ਕੇ ਨਾਮ ਕੋ (ਭਜੁ) ਸਿਮਰੁ ਔਰ ਭਰਮ ਕੋ ਤਿਆਗ, ਕਿਉਂਕਿ ਸੋ ਰਾਮ ਸਰਬ ਜਗਤ ਕਾ (ਜੀਵਨ) ਪ੍ਰਾਣ ਰੂਪ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥ਪਦ ਅਰਥ ਭ੍ਰਮੁ = ਭਟਕਣਾ, ਮਾਇਆ ਦੇ ਪਿੱਛੇ ਦੌੜ-ਭੱਜ। ਜਗ ਜੀਵਨ = ਜਗਤ ਦੀ ਜ਼ਿੰਦਗੀ, ਜਗਤ ਦਾ ਆਸਰਾ ॥੧॥ ਰਹਾਉ ॥
SikhNet (Spanish)Oh mente, quita tu duda y contempla a Dios, la Vida de toda vida. (1-Pausa)
ਆਵਤ ਕਛੂ. ਨ ਦੀਸਈ; ਨਹ ਦੀਸੈ ਜਾਤ ॥
aavat kachhoo. na deesee; neh deesai jaat |
Sant Singh KhalsaNothing is seen coming into the world, and nothing is seen leaving it.
Manmohan SinghThe soul is not seen coming, nor is it seen going.
Manmohan Singh (Punjabi)ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
Fareedkot Teekaਨਾ ਕਛੂ ਆਵਤਾ ਹੀ ਦ੍ਰਿਸਟ ਆਵਤਾ ਹੈ ਔਰ ਨ ਜਾਤਾ ਹੀ ਦ੍ਰਿਸਟ ਆਵਤਾ ਹੈ॥
Prof. Sahib Singhਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ।ਪਦ ਅਰਥ ਕਛੂ ਨ ਦੀਸਈ = ਕੁੱਝ ਭੀ ਨਹੀਂ ਦਿੱਸਦਾ। ਜਾਤ = ਜਾਂਦਾ, ਮਰਦਾ।
SikhNet (Spanish)Así no tendrás que ir ni venir, y así como lo hacen las hojas del Nilófar,
ਜਹ ਉਪਜੈ. ਬਿਨਸੈ ਤਹੀ; ਜੈਸੇ ਪੁਰਿਵਨ ਪਾਤ ॥੨॥
jeh upajai. binasai tahee; jaise purivan paat |2|
Sant Singh KhalsaWhere the body is born, there it dies, like the leaves of the water-lily. ||2||
Manmohan SinghWhence the body is born, there it perishes like the leaves of the water-lily.
Manmohan Singh (Punjabi)ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ।
Fareedkot Teekaਜਿਨ ਪਾਂਚ ਤਤੋਂ ਤੇ ਸਰੀਰ ਉਪਜਤਾ ਹੈ ਬਿਨਸ ਕਰ ਕੇ ਤਿਨੋਂ ਮੇਂ ਹੀ ਲੀਨ ਹੋ ਜਾਤਾ ਹੈ। ਜੈਸੇ (ਪੁਰਿਵਨ) ਚੁਪਤੀ ਕੇ ਪਤ੍ਰਜਲ ਮੇਂ ਹੀ ਉਪਜ ਕਰ ਜਲ ਮੇਂ ਹੀ ਲੀਨ ਹੋ ਜਾਤੇ ਹੈਂ, ਤੈਸੇ ਹੀ ਇਸ ਸਰੀਰ ਕੀ ਦਸਾ ਹੈ॥੨॥
Prof. Sahib Singhਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥ਪਦ ਅਰਥ ਜਹ = ਜਿੱਥੇ। ਉਪਜੈ = (ਮਾਇਆ ਦੀ ਖੇਡ) ਪੈਦਾ ਹੁੰਦੀ ਹੈ। ਤਹੀ = ਉੱਥੇ ਹੀ। ਪੁਰਿਵਨ ਪਾਤ = ਚੁਪੱਤੀ ਦੇ ਪੱਤਰ ॥੨॥
SikhNet (Spanish)te inmerges ahí de donde viniste. (2)
ਮਿਥਿਆ ਕਰਿ ਮਾਇਆ ਤਜੀ; ਸੁਖ ਸਹਜ ਬੀਚਾਰਿ ॥
mithiaa kar maaeaa tajee; sukh sehaj beechaar |
Sant Singh KhalsaMaya is false and transitory; forsaking it, one obtains peaceful, celestial contemplation.
Manmohan SinghKnowing it to be false, he who forsakes mammon, procures the peace of the Lord's meditation.
Manmohan Singh (Punjabi)ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ।
Fareedkot Teekaਤਾਂ ਤੇ ਜਿਨੋਂ ਨੇ ਮਾਯਾ ਕੋ ਝੂਠੀ ਜਾਨ ਕਰ ਤਿਆਗਨ ਕੀਆ ਹੈ ਤਿਨੋਂ ਨੇ ਬੀਚਾਰ ਕਰ (ਸੁਖ ਸਹਜ) ਆਤਮਸੁਖ ਕੌ ਪਾਇਆ ਹੈ॥
Prof. Sahib Singhਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ, ਕਬੀਰ ਨੇ) ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ,ਪਦ ਅਰਥ ਮਿਥਿਆ = ਨਾਸਵੰਤ। ਕਰਿ = ਕਰ ਕੇ, ਜਾਣ ਕੇ, ਸਮਝ ਕੇ। ਬੀਚਾਰਿ = ਵਿਚਾਰ ਕੇ, ਸਮਝ ਕੇ।
SikhNet (Spanish)Meditando en la Paz, abandona el amor a Maya, a la ilusión;
ਕਹਿ ਕਬੀਰ. ਸੇਵਾ ਕਰਹੁ; ਮਨ ਮੰਝਿ ਮੁਰਾਰਿ ॥੩॥੧੦॥
keh kabeer. sevaa karahu; man manjh muraar |3|10|
Sant Singh KhalsaSays Kabeer, serve Him within your mind; He is the Enemy of ego, the Destroyer of demons. ||3||10||
Manmohan SinghSays Kabir, within thy mind, serve thou thy Lord, who is the slayer of Mur demon.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਹੇ ਮਨ! ਤੇਰੇ ਬੀਚ ਜੋ ਮੁਰਾਰੀ ਵਿਆਪਕ ਸਰੂਪ ਹੈਂ, ਤਿਸੀ ਕਾ ਸੇਵਨ ਕਰ, ਭਾਵ ਯਹਿ ਤਿਸੀ ਕੇ ਨਾਮ ਕਾ ਸਿਮਰਨ ਕਰ॥੩॥੧੦॥☬ਏਕ ਪੰਡਤ ਕੇ ਸਾਥ ਸੰਬਾਦ ਕਰਤੇ ਹੂਏ ਕਹਤੇ ਹੈਂ:
Prof. Sahib Singhਤੇ ਹੁਣ ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ ॥੩॥੧੦॥ਪਦ ਅਰਥ ਮਨ ਮੰਝਿ = ਮਨ ਦੇ ਅੰਦਰ ਹੀ ॥੩॥੧੦॥
* ਸ਼ਬਦ ਦਾ ਭਾਵ: ਮਾਇਆ ਵਾਲੀ ਭਟਕਣਾ ਛੱਡ ਕੇ ਆਪਣੇ ਅੰਦਰ-ਵੱਸਦੇ ਪ੍ਰਭੂ ਦਾ ਸਿਮਰਨ ਕਰੋ। ਇਹੀ ਹੈ ਸੁਖ ਦਾ ਸਾਧਨ।
SikhNet (Spanish)sirve a tu Dios, pues Él vive dentro de Ti.(3-10)