ੴ

ਸਿੱਖਬਾਣੀ · SikhBani

ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥

dhrig tan dhrig dhan dhrig ih maaeaa dhrig dhrig mat budh...
Bhagat Kabir Ji ਭਗਤ ਕਬੀਰ ਜੀ · Raag Bilaaval · Ang 857 · 7 lines
Translations

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal
Manmohan Singh (Punjabi)ਬਿਲਾਵਲ।
SikhNet (Spanish)Bilawal

ਇਨੑਿ ਮਾਇਆ ਜਗਦੀਸ ਗੁਸਾਈ; ਤੁਮੑਰੇ ਚਰਨ ਬਿਸਾਰੇ ॥

eina maaeaa jagadees gusaaee; tumare charan bisaare |

Sant Singh KhalsaThis Maya has made me forget Your feet, O Lord of the World, Master of the Universe.
Manmohan SinghO Lord of the world and Master of the universe, this worldliness has made me forget Thine feet.
Manmohan Singh (Punjabi)ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ।
Fareedkot Teekaਹੇ ਸਰਬ ਜਗਤ ਕੇ ਈਸਰ ਗੁਸਾਈ! ਇਸ ਮਾਯਾ ਨੇ ਤੁਮਾਰੇ ਚਰਨ ਜੀਵੋਂ ਕੇ ਮਨ ਤੇ ਵਿਸਾਰੇ ਹੈਂ, ਭਾਵ ਯਹਿ ਬਿਸਿਮਰਨ ਕਰਵਾਇ ਦੀਏ ਹੈਂ॥
Prof. Sahib Singhਹੇ ਜਗਤ ਦੇ ਮਾਲਕ! ਹੇ ਜਗਤ ਦੇ ਖਸਮ! (ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ।

ਪਦ ਅਰਥ ਇਨ੍ਹ੍ਹਿ = ਇਸ ਨੇ। ਇਨ੍ਹ੍ਹਿ ਮਾਇਆ = ਇਸ ਮਾਇਆ ਨੇ। ਜਗਦੀਸ = ਹੇ ਜਗਤ ਦੇ ਈਸ਼!

SikhNet (Spanish)Apegados a Maya hemos abandonado Tus Amados Pies, oh Señor del Universo.

ਕਿੰਚਤ ਪ੍ਰੀਤਿ. ਨ ਉਪਜੈ ਜਨ ਕਉ; ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥

kinchat preet. na upajai jan kau; jan kahaa kareh bechaare |1| rahaau |

Sant Singh KhalsaNot even a bit of love wells up in Your humble servant; what can Your poor servant do? ||1||Pause||
Manmohan SinghEven a bit of love for Thee wells not up in Thy slave. What can the poor slave do?. Pause.
Manmohan Singh (Punjabi)ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ।
Fareedkot Teekaਇਸ ਮਾਯਾ ਕੇ ਬਲ ਕਰ (ਜਨ) ਪੁਰਸੋਂ ਕੋ (ਕਿੰਚਤ) ਥੋੜੇ ਮਾਤ੍ਰ ਭੀ ਪ੍ਰੀਤੀ ਨਹੀਂ ਉਪਜਤੀ ਹੈ, ਤਾਂ ਤੇ ਜਨ ਵਿਚਾਰੇ ਕਿਆ ਕਰੇਂ॥੧॥ ਰਹਾਉ ॥
Prof. Sahib Singhਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਕਿੰਚਤ = {skt. किंचित} ਰਤਾ ਭਰ ਭੀ, ਥੋੜੀ ਭੀ। ਜਨ ਕਉ = ਬੰਦਿਆਂ ਨੂੰ। ਬੇਚਾਰੇ ਜਨ = ਵਿਚਾਰੇ ਜੀਵ ॥੧॥ ਰਹਾਉ ॥

SikhNet (Spanish)No hemos pensado en Ti ni por un momento. ¿Qué podemos hacer si somos Tus pobres Devotos, oh Dios?(1-Pausa)

ਧ੍ਰਿਗੁ ਤਨੁ. ਧ੍ਰਿਗੁ ਧਨੁ. ਧ੍ਰਿਗੁ ਇਹ ਮਾਇਆ; ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥

dhrig tan. dhrig dhan. dhrig ih maaeaa; dhrig dhrig mat budh fanee |

Sant Singh KhalsaCursed is the body, cursed is the wealth, and cursed is this Maya; cursed, cursed is the clever intellect and understanding.
Manmohan SinghCurse on the body, curse on the wealth, curse on the worldliness and doubly accursed is the tricky mind and wit.
Manmohan Singh (Punjabi)ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ।
Fareedkot Teekaਤੇਰੇ ਚਰਨੋਂ ਕੀ ਪ੍ਰੀਤੀ ਬਿਨਾਂ ਇਸ (ਤਨੁ) ਸਰੀਰ ਕੋ ਭੀ ਧ੍ਰਿਕਾਰ ਹੈ ਔਰ ਮਾਯਕ ਪਦਾਰਥੋਂ ਕੋ ਭੀ ਧ੍ਰਿਕਾਰ ਹੈ ਔਰ ਵਿਵਹਾਰਕ ਮਤ ਕੋ ਭੀ ਬਾਰੰਬਾਰ ਧ੍ਰਿਕਾਰ ਹੈ ਔਰ (ਫੰਨੀ) ਚਤ੍ਰਾਈਆਂ ਵਾਲੀ ਚਾ ਵਾਲੀ, ਭਾਵ ਛਲੋਂ ਵਾਲੀ ਸ਼ਾਸਤ੍ਰ ਬੁਧੀ ਕੋ ਧ੍ਰਿਕਾਰ ਹੈ॥
Prof. Sahib Singhਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ (ਮਨੁੱਖਾਂ ਦੀ ਇਹ) ਅਕਲ, ਜੋ (ਧਨ-ਪਦਾਰਥ ਦੀ ਖ਼ਾਤਰ) ਹੋਰਨਾਂ ਨੂੰ ਧੋਖਾ ਦੇਂਦੀ ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਤਨੁ = ਸਰੀਰ। ਫੰਨੀ = ਫੰਧ ਲਾਣ ਵਾਲੀ, ਲੋਕਾਂ ਨੂੰ ਧੋਖਾ ਦੇਣ ਵਾਲੀ।

SikhNet (Spanish)Malditos sean el cuerpo, las riquezas, la mente astuta y el engaño.

ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ; ਬਾਂਧੇ ਆਪ ਬਚੰਨੀ ॥੧॥

eis maaeaa kau drirr kar raakhahu; baandhe aap bachanee |1|

Sant Singh KhalsaRestrain and hold back this Maya; overcome it, through the Word of the Guru's Teachings. ||1||
Manmohan SinghO man, firmly restrain thou this mammonish desire. By subjugating it, thou shalt save thyself.
Manmohan Singh (Punjabi)ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ।
Fareedkot Teekaਤਾਂ ਤੇ ਹੇ ਸ੍ਵਾਮੀ! ਇਸ ਮਾਇਆ ਕੋ ਅਪਨੇ ਪਾਸ (ਦ੍ਰਿੜੁ) ਤਕੜੀ ਕਰ ਕੇ ਰਖੀਏ, ਕਿਉਂਕਿ ਇਹ ਮਾਯਾ ਆਪ ਕੇ ਬਚਨੋਂ ਕਰ ਅਰਥਾਤ ਹੁਕਮ ਕਰ ਜੀਵੋਂ ਕੋ ਬਾਂਧਤੀ, ਭਾਵ ਯਹਿ ਆਪ ਕੇ ਅਧੀਨ ਹੈ; ਵਾ ਮਾਤਾ ਕੇ ਗਰਭ ਮੇਂ ਅਪਨੇ ਬਚਨ ਕੀਏ ਹੂਏ ਜੋ ਜੀਵ ਝੂਠੇ ਹੋ ਗਏ ਹੈਂ, ਇਉਂ ਬਾਂਧੇ ਹੈਂ॥੧॥
Prof. Sahib Singhਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ ॥੧॥

ਪਦ ਅਰਥ ਦ੍ਰਿੜੁ ਕਰਿ ਰਾਖਹੁ = ਚੰਗੀ ਤਰ੍ਹਾਂ ਸਾਂਭ ਰੱਖ। ਬਾਂਧੇ = (ਇਹ ਮਾਇਆ ਜੀਵਾਂ ਨੂੰ) ਬੰਨ੍ਹਦੀ ਹੈ। ਆਪ ਬਚੰਨੀ = (ਹੇ ਪ੍ਰਭੂ!) ਤੇਰੇ ਹੁਕਮ ਅਨੁਸਾਰ ॥੧॥

SikhNet (Spanish)Oh Dios, amarra a Maya con Tu Voluntad y sálvame. (1)

ਕਿਆ ਖੇਤੀ. ਕਿਆ ਲੇਵਾ ਦੇਈ; ਪਰਪੰਚ ਝੂਠੁ ਗੁਮਾਨਾ ॥

kiaa khetee. kiaa levaa deee; parapanch jhootth gumaanaa |

Sant Singh KhalsaWhat good is farming, and what good is trading? Worldly entanglements and pride are false.
Manmohan SinghWhat avails agriculture, what commerce? False is the worldly pride.
Manmohan Singh (Punjabi)ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ।
Fareedkot Teekaਖੇਤੀ ਆਦੀ ਵਿਵਹਾਰ ਕਿਆ ਹੈਂ ਔਰ ਜੀਵੋ ਕਾ (ਲੇਵਾ ਦੇਈ) ਲੈਣ ਦੇਣ ਕਿਆ ਹੈ, ਭਾਵ ਯਹਿ ਨਾਸ ਰੂਪ ਹੈ। ਤਾਂ ਤੇ ਇਸ ਪ੍ਰਪੰਚ ਕਾ (ਗੁਮਾਨਾ) ਹੰਕਾਰ ਭੀ ਝੂਠਾ ਹੀ ਹੈ॥
Prof. Sahib Singhਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ,

ਪਦ ਅਰਥ ਲੇਵਾ ਦੇਈ = ਲੈਣ-ਦੇਣ, ਕਾਰ-ਵਿਹਾਰ, ਵਪਾਰ। ਪਰਪੰਚ ਗੁਮਾਨਾ = ਇਸ ਪਸਾਰੇ ਦਾ ਮਾਣ। ਝੂਠੁ = ਕੂੜ, ਵਿਅਰਥ।

SikhNet (Spanish)Ni la granja sirve, ni el comercio, ni la astucia, ni el ego que practicamos.

ਕਹਿ ਕਬੀਰ. ਤੇ ਅੰਤਿ ਬਿਗੂਤੇ; ਆਇਆ ਕਾਲੁ ਨਿਦਾਨਾ ॥੨॥੯॥

keh kabeer. te ant bigoote; aaeaa kaal nidaanaa |2|9|

Sant Singh KhalsaSays Kabeer, in the end, they are ruined; ultimately, Death will come for them. ||2||9||
Manmohan SinghSays Kabir, such persons are ultimately ruined and death comes to them in the end.
Manmohan Singh (Punjabi)ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਜਿਨੋਂ ਨੇ ਤੇਰੇ ਚਰਨੋਂ ਕੀ ਪ੍ਰੀਤੀ ਤਿਆਗੀ ਹੈ। ਜਬ (ਨਿਦਾਨਾ) ਓੜਕ ਨੂੰ ਕਾਲ ਆਇਆ, ਭਾਵ ਯਹਿ ਮ੍ਰਿਤ ਸਮੇਂ ਜਮਦੂਤ ਦੁਖ ਦੇਵੇਗਾ ਤੇ ਜੀਵ ਅੰਤ ਸਮੇ ਮੇਂ (ਬਿਗੂਤੇ) ਖਰਾਬ ਹੂਏ ਹੈਂ ਵਾ ਹੋਤੇ ਹੈਂ॥੨॥੯॥☬ਨਿਜ ਮਨ ਪਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਕਿਉਂਕਿ ਜਦੋਂ ਓੜਕ ਨੂੰ ਮੌਤ ਆਉਂਦੀ ਹੈ, ਤਾਂ ਕਬੀਰ ਆਖਦਾ ਹੈ- (ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ ॥੨॥੯॥

ਪਦ ਅਰਥ ਕਹਿ = ਕਹੇ, ਆਖਦਾ ਹੈ। ਅੰਤਿ = ਅੰਤ ਨੂੰ ਆਖ਼ਰ। ਬਿਗੂਤੇ = ਖ਼ੁਆਰ ਹੋਏ, ਪਛਤਾਏ। ਨਿਦਾਨਾ = ਓੜਕ ਨੂੰ ॥੨॥੯॥

SikhNet (Spanish)Dice Kabir, todo eso es un desperdicio cuando la muerte nos llama al final. (2-9)
Answers quote the Granth verbatim with Ang citations. AI commentary is not Gurbani and not a religious ruling.