ਜਿਹ ਮਾਰਗ ਕੇ; ਗਨੇ ਜਾਹਿ ਨ. ਕੋਸਾ ॥
jih maarag ke; gane jaeh na. kosaa |
Sant Singh KhalsaOn that path where the miles cannot be counted,
Manmohan SinghOn the path whose miles cannot be counted,
Manmohan Singh (Punjabi)ਜਿਸ ਪੰਧ ਦੇ ਮੀਲ ਗਿਣੇ ਨਹੀਂ ਜਾ ਸਕਦੇ,
Fareedkot Teekaਜਿਸ ਜਮ ਮਾਰਗ ਕੇ ਕੋਸ ਗਿਣੇ ਨਹੀਂ ਜਾਤੇ ਹੈਂ, ਭਾਵ ਸੇ ਬਹੁਤ ਹੈਂ॥
Prof. Sahib Singhਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,ਪਦ ਅਰਥ ਜਿਹ = ਜਿਸ। ਮਾਰਗ = ਰਾਹ, ਪੈਂਡਾ।
SikhNet (Spanish)Cuando en tu sendero pareciera que el anhelado Destino se aleja,
ਹਰਿ ਕਾ ਨਾਮੁ; ਊਹਾ ਸੰਗਿ ਤੋਸਾ ॥
har kaa naam; aoohaa sang tosaa |
Sant Singh Khalsathere, the Name of the Lord shall be your sustenance.
Manmohan SinghGod's Name shall there be the viaticum with thee.
Manmohan Singh (Punjabi)ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
Fareedkot Teekaਹੇ ਭਾਈ! ਹਰੀ ਕਾ ਨਾਮ ਹੀ ਊਹਾਂ ਤੇਰੇ ਸਾਥ (ਤੋਸਾ) ਖਰਚ ਵਾ ਭੋਜਨ ਹੋਵੇਗਾ॥
Prof. Sahib Singhਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।ਪਦ ਅਰਥ ਊਹਾ = ਓਥੇ। ਸੰਗਿ = (ਤੇਰੇ) ਨਾਲ। ਤੋਸਾ = ਖ਼ਰਚ, ਪੂੰਜੀ।
SikhNet (Spanish)sólo el Nombre te alentará.
ਜਿਹ ਪੈਡੈ; ਮਹਾ ਅੰਧ ਗੁਬਾਰਾ ॥
jih paiddai; mahaa andh gubaaraa |
Sant Singh KhalsaOn that journey of total, pitch-black darkness,
Manmohan SinghThe journey where there is arch pitch darkness,
Manmohan Singh (Punjabi)ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
Fareedkot Teekaਜਿਸ ਰਸਤੇ ਮੇਂ ਮਹਾਂ ਗੁਬਾਰ ਰੂਪ ਅੰਧੇਰਾ ਹੈ॥
Prof. Sahib Singhਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,ਪਦ ਅਰਥ ਜਿਹ ਪੈਡੈ = ਜਿਸ ਰਾਹ ਵਿਚ। ਗੁਬਾਰਾ = ਹਨੇਰਾ।
SikhNet (Spanish)Allí en donde todo es oscuridad y confusión,
ਹਰਿ ਕਾ ਨਾਮੁ; ਸੰਗਿ ਉਜੀਆਰਾ ॥
har kaa naam; sang ujeeaaraa |
Sant Singh Khalsathe Name of the Lord shall be the Light with you.
Manmohan Singhthere the light of God's Name shall be with thee.
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
Fareedkot Teekaਤਿਸ ਜਮ ਮਾਰਗ ਮੇਂ ਹਰੀ ਕਾ ਨਾਮੁ ਹੀ ਤੇਰੇ ਸਾਥ ਪ੍ਰਕਾਸ ਕਰਨੇ ਹਾਰਾ ਹੈ॥
Prof. Sahib Singh(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।ਪਦ ਅਰਥ ਉਜੀਆਰਾ = ਚਾਨਣ।
SikhNet (Spanish)el Nombre te aclarará la mente.
ਜਹਾ ਪੰਥਿ; ਤੇਰਾ. ਕੋ ਨ ਸਿਞਾਨੂ ॥
jahaa panth; teraa. ko na siyaanoo |
Sant Singh KhalsaOn that journey where no one knows you,
Manmohan SinghOn the path where there is no acquaintance of thine,
Manmohan Singh (Punjabi)ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
Fareedkot Teekaਜਿਸ ਰਸਤੇ ਮੇਂ ਤੇਰਾ ਕੋਈ ਸਿਆਨੂ ਨਹੀਂ ਅਰਥਾਤ ਤੁਝ ਕੌ ਕੋਈ ਜਾਨਤਾ ਨਹੀਂ ਹੈ॥
Prof. Sahib Singhਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,ਪਦ ਅਰਥ ਪੰਥਿ = ਰਾਹ ਵਿਚ।
SikhNet (Spanish)En cualquier sitio donde te traten como un extraño,
ਹਰਿ ਕਾ ਨਾਮੁ; ਤਹ ਨਾਲਿ ਪਛਾਨੂ ॥
har kaa naam; teh naal pachhaanoo |
Sant Singh Khalsawith the Name of the Lord, you shall be recognized.
Manmohan Singhthere God's Name shall be thy recoginser with thee.
Manmohan Singh (Punjabi)ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
Fareedkot Teekaਤਹਾਂ ਤੇਰੇ ਸਾਥ ਤੇਰਾ ਪਛਾਣੂ ਹਰੀ ਕਾ ਨਾਮ ਹੀ ਹੋਗਾ, ਭਾਵ ਸੇ ਵਹੀ ਸਹਾਯਕ ਹੈ॥
Prof. Sahib Singhਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
SikhNet (Spanish)tendrás en el Nombre al más grato amigo.
ਜਹ ਮਹਾ ਭਇਆਨ; ਤਪਤਿ ਬਹੁ ਘਾਮ ॥
jeh mahaa bheaan; tapat bahu ghaam |
Sant Singh KhalsaWhere there is awesome and terrible heat and blazing sunshine,
Manmohan SinghWhere there is very terrible heat and great sunshine,
Manmohan Singh (Punjabi)ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
Fareedkot Teekaਜਹਾਂ ਮਹਾਂ ਭੈ ਕੇ ਦੇਨੇ ਹਾਰੀ ਤੁਝ ਕੌ (ਘਾਮ) ਧੂਪ ਕੀ ਬਹੁਤ ਤਪਤਿ ਹੋਵੈਗੀ॥
Prof. Sahib Singhਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,ਪਦ ਅਰਥ ਭਇਆਨ = ਭਿਆਨਕ, ਡਰਾਉਣਾ। ਤਪਤਿ = ਤਪਸ਼। ਘਾਮ = ਗਰਮੀ।
SikhNet (Spanish)Cuando estés bajo el abrasante sol del desierto,
ਤਹ ਹਰਿ ਕੇ ਨਾਮ ਕੀ; ਤੁਮ ਊਪਰਿ ਛਾਮ ॥
teh har ke naam kee; tum aoopar chhaam |
Sant Singh Khalsathere, the Name of the Lord will give you shade.
Manmohan Singhthere the Name of God shall be a shade over thee
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
Fareedkot Teekaਤਹਾਂ ਹਰੀ ਕੇ ਨਾਮ ਕੀ ਹੀ ਤੁਮਾਰੇ ਪਰ ਛਾਇਆ ਹੋਇਗੀ॥
Prof. Sahib Singhਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।ਪਦ ਅਰਥ ਛਾਮ = ਛਾਂ।
SikhNet (Spanish)en el Nombre encontrarás frescura.
ਜਹਾ ਤ੍ਰਿਖਾ; ਮਨ ਤੁਝੁ ਆਕਰਖੈ ॥
jahaa trikhaa; man tujh aakarakhai |
Sant Singh KhalsaWhere thirst, O my mind, torments you to cry out,
Manmohan SinghWhere, O man, thirst sucks out thy breath,
Manmohan Singh (Punjabi)ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
Fareedkot Teekaਹੇ ਮਨ! ਜਹਾਂ ਤੁਝ ਕੌ ਤ੍ਰਿਖਾ (ਆਕਰਖੈ) ਖੈਚੇਗੀ, ਭਾਵ ਦੁਖ ਦੇਵੇਗੀ॥
Prof. Sahib Singh(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,ਪਦ ਅਰਥ ਤ੍ਰਿਖਾ = ਤ੍ਰਿਹ। ਆਕਰਖੈ = ਖਿੱਚਦੀ ਹੈ, ਘਬਰਾਹਟ ਪਾਉਂਦੀ ਹੈ। ਤੁਝੁ = ਤੈਨੂੰ।
SikhNet (Spanish)En el vacío de la nada, consumido por la sed de la ausencia,
ਤਹ ਨਾਨਕ; ਹਰਿ ਹਰਿ ਅੰਮ੍ਰਿਤੁ ਬਰਖੈ ॥੪॥
teh naanak; har har amrit barakhai |4|
Sant Singh Khalsathere, O Nanak, the Ambrosial Name, Har, Har, shall rain down upon you. ||4||
Manmohan Singhthere, Nanak God's Name's Nectar shall rain on thee.
Manmohan Singh (Punjabi)ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਹਾਂ ਹਰੀ ਕਾ ਨਾਮ ਹੀ ਹਰਿ ਪ੍ਰਕਾਰ ਤੁਝ ਪਰ ਅੰਮ੍ਰਿਤ ਰੂਪ ਹੋ ਕਰ ਬਰਸੇਗਾ॥੪॥
Prof. Sahib Singhਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥ਪਦ ਅਰਥ ਬਰਖੈ = ਵਰਸਦਾ ਹੈ ॥੪॥
SikhNet (Spanish)las gotas del Néctar caerán como bálsamo en tu ser. (4)