ਭਗਤ ਜਨਾ ਕੀ; ਬਰਤਨਿ ਨਾਮੁ ॥
bhagat janaa kee; baratan naam |
Sant Singh KhalsaUnto the devotee, the Naam is an article of daily use.
Manmohan SinghWith the devotees God's Name is an article of every day use.
Manmohan Singh (Punjabi)ਵਾਹਿਗੁਰੂ ਦਾ ਨਾਮ ਅਨੁਰਾਗੀਆਂ ਦੇ ਰੋਜ਼ ਦੀ ਵਰਤੋਂ ਦੀ ਸ਼ੈ ਹੈ।
Fareedkot Teekaਪਰਮੇਸ੍ਵਰ ਕੇ ਭਗਤ ਜਨੋਂ ਕੀ ਨਾਮ ਹੀ ਵਰਤਨੇ ਕੌ ਸਮਗ੍ਰੀ ਹੈ॥
Prof. Sahib Singhਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,ਪਦ ਅਰਥ ਬਰਤਨਿ = ਵਰਤੋਂ, ਉਹ ਚੀਜ਼ ਜੋ ਹਰ ਵੇਲੇ ਲੋੜੀਂਦੀ ਹੈ, ਹੱਥ-ਠੋਕਾ।
SikhNet (Spanish)El Nombre es un Recurso permanente para el Gurmukj,
ਸੰਤ ਜਨਾ ਕੈ; ਮਨਿ ਬਿਸ੍ਰਾਮੁ ॥
sant janaa kai; man bisraam |
Sant Singh KhalsaThe minds of the humble Saints are at peace.
Manmohan SinghIt gives peace to the hearts of holy persons.
Manmohan Singh (Punjabi)ਨੇਕ ਪੁਰਸ਼ਾਂ ਦੇ ਦਿਲਾਂ ਨੂੰ ਇਹ ਆਰਾਮ ਦਿੰਦਾ ਹੈ।
Fareedkot Teekaਸੰਤ ਜਨੋ ਕੇ ਮਨ ਮੇਂ ਨਾਮ ਕਾ ਹੀ (ਬਿਸ੍ਰਾਮੁ) ਨਿਵਾਸ ਵਾ ਅਰਾਮ ਹੈ॥
Prof. Sahib Singhਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)las mentes de los Santos humildes están en paz.
ਹਰਿ ਕਾ ਨਾਮੁ; ਦਾਸ ਕੀ ਓਟ ॥
har kaa naam; daas kee ott |
Sant Singh KhalsaThe Name of the Lord is the Support of His servants.
Manmohan SinghGod's Name is support of His slave.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਦਾ ਆਸਰਾ ਹੈ।
Fareedkot Teekaਹਰੀ ਕਾ ਨਾਮ ਦਾਸੋਂ ਕੀ (ਓਟ) ਭਾਵ ਆਸਰਾ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,ਪਦ ਅਰਥ ਓਟ = ਆਸਰਾ।
SikhNet (Spanish)El nombre del Señor es sostén para sus sirvientes.
ਹਰਿ ਕੈ ਨਾਮਿ; ਉਧਰੇ ਜਨ ਕੋਟਿ ॥
har kai naam; udhare jan kott |
Sant Singh KhalsaBy the Name of the Lord, millions have been saved.
Manmohan SinghBy God's Name, millions of men have been saved.
Manmohan Singh (Punjabi)ਵਾਹਿਗੁਰੂ ਦੇ ਨਾਮ ਦੁਆਰਾ ਕ੍ਰੋੜਾਂ ਹੀ ਇਨਸਾਨ ਪਾਰ ਉਤਰ ਗਏ ਹਨ।
Fareedkot Teekaਹਰੀ ਕੇ ਨਾਮ ਸਿਮਰਨ ਸੇ ਕ੍ਰੋੜੋਂ ਜਨ ਉਧਰੇ ਹੈਂ ਵਾ ਉਧਰਤੇ ਹੈਂ॥
Prof. Sahib Singhਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।ਪਦ ਅਰਥ ਹਰਿ ਕੈ ਨਾਮਿ = ਪ੍ਰਭੂ ਦੇ ਨਾਮ ਦੀ ਰਾਹੀਂ। ਜਨ = ਮਨੁੱਖ।
SikhNet (Spanish)Mediante nombre del Señor millones han sido salvos.
ਹਰਿ ਜਸੁ ਕਰਤ; ਸੰਤ ਦਿਨੁ ਰਾਤਿ ॥
har jas karat; sant din raat |
Sant Singh KhalsaThe Saints chant the Praises of the Lord, day and night.
Manmohan SinghThe Saints utter God's praise day and night.
Manmohan Singh (Punjabi)ਸਾਧੂ ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਇਸੀ ਤੇ ਸੰਤ ਦਿਨੇ ਰਾਤ ਹਰੀ ਕਾ ਜਸੁ ਕਰਤੇ ਹੈਂ॥
Prof. Sahib Singhਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,ਪਦ ਅਰਥ ਹਰਿ ਜਸੁ = ਹਰੀ ਦੀ ਸਿਫ਼ਤਿ, ਪ੍ਰਭੂ ਦੀ ਵਡਿਆਈ।
SikhNet (Spanish)Los Santos pasan sus días y noches alabando al Señor
ਹਰਿ ਹਰਿ ਅਉਖਧੁ; ਸਾਧ ਕਮਾਤਿ ॥
har har aaukhadh; saadh kamaat |
Sant Singh KhalsaHar, Har - the Lord's Name - the Holy use it as their healing medicine.
Manmohan SinghThe Saints use God's Name as the medicine.
Manmohan Singh (Punjabi)ਸੰਤ ਵਾਹਿਗੁਰੂ ਦੇ ਨਾਮ ਨੂੰ ਆਪਣੀ ਦਵਾਈ ਵਜੋਂ ਵਰਤਦੇ ਹਨ।
Fareedkot Teekaਔਰ ਹਰਿ ਹਰਿ ਨਾਮ ਜਾਪ ਰੂਪ ਔਖਧੀ ਸੰਤ ਜਨ ਕਮਾਵਤੇ ਹੈਂ॥
Prof. Sahib Singhਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।ਪਦ ਅਰਥ ਅਉਖਧੁ = ਦਵਾਈ, ਦਾਰੂ। ਕਮਾਤਿ = ਕਮਾਉਂਦੇ ਹਨ, ਹਾਸਲ ਕਰਦੇ ਹਨ।
SikhNet (Spanish)y en el Divino Nombre encuentran el alivio a todo mal.
ਹਰਿ ਜਨ ਕੈ; ਹਰਿ ਨਾਮੁ ਨਿਧਾਨੁ ॥
har jan kai; har naam nidhaan |
Sant Singh KhalsaThe Lord's Name is the treasure of the Lord's servant.
Manmohan SinghOf God's servant, God's Name is the treasure.
Manmohan Singh (Punjabi)ਰੱਬ ਦੇ ਨੌਕਰ ਦਾ, ਰੱਬ ਦਾ ਨਾਮ ਖਜਾਨਾ ਹੈ।
Fareedkot Teekaਹਰੀ ਜਨੋਂ ਕੇ ਰਿਦੇ ਮੇਂ ਹਰੀ ਕਾ ਨਾਮ ਹੀ (ਨਿਧਾਨੁ) ਖਜਾਨਾ ਹੈ॥
Prof. Sahib Singhਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,ਪਦ ਅਰਥ ਹਰਿ ਜਨ ਕੈ = ਪ੍ਰਭੂ ਦੇ ਸੇਵਕ ਦੇ (ਪਾਸ)। ਨਿਧਾਨੁ = ਖ਼ਜ਼ਾਨਾ।
SikhNet (Spanish)para ellos el Naam tiene Supremo Valor.
ਪਾਰਬ੍ਰਹਮਿ; ਜਨ ਕੀਨੋ ਦਾਨ ॥
paarabraham; jan keeno daan |
Sant Singh KhalsaThe Supreme Lord God has blessed His humble servant with this gift.
Manmohan SinghThe Supreme Lord has given it as gift to him.
Manmohan Singh (Punjabi)ਪਰਮ ਪ੍ਰਭੂ ਨੇ ਉਸ ਨੂੰ ਇਹ ਦਾਤ ਵਜੋਂ ਦਿੱਤਾ ਹੈ।
Fareedkot Teekaਸੋ ਖਜਾਨਾ ਪਾਰਬ੍ਰਹਮ ਨੇ ਆਪ ਹੀ ਅਪਨੇ (ਜਨ) ਦਾਸੋਂ ਕੋ ਦਾਨ ਕੀਆ ਹੈ॥
Prof. Sahib Singhਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ, ਪ੍ਰਭੂ ਨੇ। ਕੀਨੋ = ਕੀਤਾ ਹੈ। ਜਨ = ਜਨਾਂ ਨੂੰ, ਆਪਣੇ ਸੇਵਕਾਂ ਨੂੰ।
SikhNet (Spanish)Aquéllos que han sido bendecidos con la experiencia del Nombre pertenecen a Dios,
ਮਨ ਤਨ ਰੰਗਿ; ਰਤੇ ਰੰਗ ਏਕੈ ॥
man tan rang; rate rang ekai |
Sant Singh KhalsaMind and body are imbued with ecstasy in the Love of the One Lord.
Manmohan SinghThe Saints' mind and body are imbued with the bliss of One Lord's Love.
Manmohan Singh (Punjabi)ਸਾਧੂ ਦੀ ਆਤਮਾ ਤੇ ਦੇਹਿ ਇਕ ਪ੍ਰਭੂ ਦੀ ਪ੍ਰੀਤ ਦੀ ਖੁਸ਼ੀ ਨਾਲ ਰੰਗੇ ਹੋਏ ਹਨ।
Fareedkot Teekaਵਹੁ ਸੰਤ ਮਨ ਤਨ ਕੇ (ਰੰਗਿ) ਪ੍ਰੇਮ ਕਰ ਕੇ ਏਕ ਪਰਮੇਸ੍ਵਰ ਕੇ (ਰੰਗ) ਅਨੰਦ ਮੇਂ ਰਤੇ ਹੈਂ॥
Prof. Sahib Singhਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;ਪਦ ਅਰਥ ਰੰਗ = ਪਿਆਰ।
SikhNet (Spanish)Y estando su ser inundado de Amor al Señor, abren su mente a la Divina Sabiduría.
ਨਾਨਕ. ਜਨ ਕੈ; ਬਿਰਤਿ ਬਿਬੇਕੈ ॥੫॥
naanak. jan kai; birat bibekai |5|
Sant Singh KhalsaO Nanak, careful and discerning understanding is the way of the Lord's humble servant. ||5||
Manmohan SinghNanak Divine knowledge is the livelihood of God's slave.
Manmohan Singh (Punjabi)ਨਾਨਕ, ਬ੍ਰਹਿਮ ਗਿਆਤ ਵਾਹਿਗੁਰੂ ਦੇ ਗੋਲੇ ਦੀ ਉਪਜੀਵਕਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਤਿਨ ਸੰਤ ਜਨੋਂ ਕੀ ਬ੍ਰਿਤੀ ਵਿਵੇਕ ਵਾਲੀ ਭਈ ਹੈ, ਵਾ ਤਿਨ ਕੇ ਰਿਦੇ ਮੇਂ ਮੁਖ੍ਯ ਸਾਧਨ (ਬਿਰਤਿ) ਵਈਰਾਗ ਔਰ ਵਿਵੇਕ ਹੈ। ਭਾਵ ਦੇਵੀ ਸੰਪਤੀ ਗੁਣੋਂ ਕੇ ਸਹਿਤ ਹੈ, ਵਾ ਬਿਬੇਕ ਹੀ ਉਪਜੀਵਕਾ ਹੈ॥੫॥
Prof. Sahib Singhਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥ਪਦ ਅਰਥ ਬਿਰਤਿ = ਸੁਭਾਉ, ਰੁਚੀ। ਬਿਬੇਕੈ = ਪਰਖ, ਵਿਚਾਰ। ਬਿਰਤਿ ਬਿਬੇਕੈ = ਚੰਗੇ ਮੰਦੇ ਦੀ ਪਰਖ ਕਰਨ ਦਾ ਸੁਭਾਉ ॥੫॥
SikhNet (Spanish)Oh Nanak , conocimiento cuidadoso y discernido es el camino del humilde sirviente del Señor. (5)