ਛੂਟਤ ਨਹੀ; ਕੋਟਿ ਲਖ ਬਾਹੀ ॥
chhoottat nahee; kott lakh baahee |
Sant Singh KhalsaYou shall not be saved by hundreds of thousands and millions of helping hands.
Manmohan SinghWhere man cannot be saved by lacs and millions of helping arms there,
Manmohan Singh (Punjabi)ਜਿਥੇ ਆਦਮੀ ਦਾ ਲੱਖਾਂ ਅਤੇ ਕ੍ਰੋੜਾਂ ਸਹਾਇਕ ਭੁਜਾਂ ਦੁਆਰਾ ਬਚਾ ਨਹੀਂ ਹੋ ਸਕਦਾ,
Fareedkot Teekaਜਹਾਂ ਲਾਖੋਂ ਕਰੋੜੋਂ (ਬਾਹੀ) ਭੁਜਾ ਅਰਥਾਤ ਭਾਈਓਂ ਕਰ ਕੇ ਭੀ ਇਹੁ ਨਹੀਂ ਛੂ਼ਟਤਾ ਹੈ॥
Prof. Sahib Singhਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,ਪਦ ਅਰਥ ਛੂਟਤ = ਖ਼ਲਾਸੀ ਪਾਉਂਦਾ, ਬਚ ਸਕਦਾ। ਬਾਹੀ = ਬਾਹਵਾਂ ਨਾਲ, ਭਰਾਵਾਂ ਦੇ ਹੁੰਦਿਆਂ।
SikhNet (Spanish)Cuando te halles en problemas y por más recursos que tengas no encuentres solución alguna,
ਨਾਮੁ ਜਪਤ; ਤਹ ਪਾਰਿ ਪਰਾਹੀ ॥
naam japat; teh paar paraahee |
Sant Singh KhalsaChanting the Naam, you shall be lifted up and carried across.
Manmohan Singhby remembering the Name, he is saved immediately.
Manmohan Singh (Punjabi)ਉਥੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਇਕ-ਦਮ ਪਾਰ ਉਤਰ ਜਾਂਦਾ ਹੈ।
Fareedkot Teekaਤਹਾਂ ਨਾਮ ਕੇ ਜਪਨੇ ਸੇ ਪਾਰ ਪੜ ਜਾਤਾ ਹੈ, ਭਾਵ ਕਸ੍ਟ ਸੇ ਰਹਿਤ ਹੋ ਜਾਤਾ ਹੈ॥
Prof. Sahib Singhਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।ਪਦ ਅਰਥ ਪਰਾਹੀ = ਪਰਹਿ, ਪੈਂਦੇ ਹਨ। ਪਾਰਿ ਪਰਾਹੀ = ਪਾਰ ਲੰਘ ਜਾਂਦੇ ਹਨ।
SikhNet (Spanish)solamente el Naam, el Nombre de Dios te dará la respuesta.
ਅਨਿਕ ਬਿਘਨ; ਜਹ ਆਇ ਸੰਘਾਰੈ ॥
anik bighan; jeh aae sanghaarai |
Sant Singh KhalsaWhere countless misfortunes threaten to destroy you,
Manmohan SinghWhere many misfortunes befall and ruin the man,
Manmohan Singh (Punjabi)ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਆ ਕੇ ਬੰਦੇ ਨੂੰ ਬਰਬਾਦ ਕਰਦੀਆਂ ਹਨ,
Fareedkot Teekaਜਹਾਂ ਅਨੇਕ ਵਿਘਨ ਇਸ ਜੀਵ ਕੌ ਆਇਕਰ ਸੰਘਾਰ ਕਰੈ॥
Prof. Sahib Singhਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,ਪਦ ਅਰਥ ਆਇ = ਆ ਕੇ। ਸੰਘਾਰੈ = (skt. संहृ) ਨਾਸ ਕਰਦੇ ਹਨ, ਦੁਖੀ ਕਰਦੇ ਹਨ।
SikhNet (Spanish)Si una multitud de enemigos tratan de destruirte,
ਹਰਿ ਕਾ ਨਾਮੁ; ਤਤਕਾਲ ਉਧਾਰੈ ॥
har kaa naam; tatakaal udhaarai |
Sant Singh Khalsathe Name of the Lord shall rescue you in an instant.
Manmohan Singhthere the Name of God rescues him instantly.
Manmohan Singh (Punjabi)ਉਥੇ ਰੱਬ ਦਾ ਨਾਮ ਇਕ ਦਮ ਉਸ ਨੂੰ ਬਚਾ ਲੈਦਾ ਹੈ।
Fareedkot Teekaਤਿਨ ਵਿਘਨੋਂ ਸੇ ਤਹਾਂ ਹਰੀ ਕਾ ਨਾਮ ਤਤਕਾਲ ਹੀ ਉਧਾਰ ਕਰ ਦੇਤਾ ਹੈ॥
Prof. Sahib Singh(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।ਪਦ ਅਰਥ ਤਤਕਾਲ = ਤੁਰਤ।
SikhNet (Spanish)el Nombre de Dios ha de salvarte.
ਅਨਿਕ ਜੋਨਿ; ਜਨਮੈ ਮਰਿ ਜਾਮ ॥
anik jon; janamai mar jaam |
Sant Singh KhalsaThrough countless incarnations, people are born and die.
Manmohan SinghMan dies and is born in many existences,
Manmohan Singh (Punjabi)ਆਦਮੀ ਮਰ ਕੇ ਅਨੇਕਾਂ ਜੂਨਾਂ ਅੰਦਰ ਜੰਮਦਾ ਹੈ,
Fareedkot Teekaਜੋ ਅਨੇਕ ਜੋਨੀਓਂ ਮੇਂ ਜਨਮ ਕਰ ਕੇ ਇਹੁ (ਮਰਿ ਜਾਮ) ਮਰ ਜਾਤਾ ਹੈ॥
Prof. Sahib Singh(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
SikhNet (Spanish)Aunque estés atrapado en el ciclo sin fin de nacimientos y muertes,
ਨਾਮੁ ਜਪਤ; ਪਾਵੈ ਬਿਸ੍ਰਾਮ ॥
naam japat; paavai bisraam |
Sant Singh KhalsaChanting the Name of the Lord, you shall come to rest in peace.
Manmohan Singhbut he obtains rest by uttering God's Name.
Manmohan Singh (Punjabi)ਪਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਆਰਾਮ ਪਾ ਲੈਦਾ ਹੈ।
Fareedkot Teekaਸੋ ਨਾਮ ਕੇ ਜਪਨੇ ਤੇ ਬਿਸ੍ਰਾਮ ਕੌ ਪਾਵਤਾ ਹੈ, ਭਾਵ ਸੇ ਸਰੂਪ ਮੇਂ ਇਸਥਿਤ ਹੋ ਕਰ ਜਨਮ ਮ੍ਰਿਤ ਸੇ ਰਹਿਤ ਹੋ ਜਾਤਾ ਹੈ॥
Prof. Sahib Singhਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।ਪਦ ਅਰਥ ਬਿਸ੍ਰਾਮ = ਟਿਕਾਉ।
SikhNet (Spanish)ama el Nombre y lograrás la Paz Eterna.
ਹਉ ਮੈਲਾ ਮਲੁ; ਕਬਹੁ. ਨ ਧੋਵੈ ॥
hau mailaa mal; kabahu. na dhovai |
Sant Singh KhalsaThe ego is polluted by a filth which can never be washed off.
Manmohan SinghThe mortal is defiled by self-conceit. The fifth which is never washed away.
Manmohan Singh (Punjabi)ਪ੍ਰਾਣੀ ਸਵੈ-ਹੰਗਤਾ ਨਾਲ ਪਲੀਤ ਹੋਇਆ ਹੋਇਆ ਹੈ। ਗੰਦਗੀ ਜਿਹੜੀ ਕਦੇ ਭੀ ਧੋਤੀ ਨਹੀਂ ਜਾਂਦੀ।
Fareedkot Teekaਅਹੰਤਾ ਰੂਪੀ ਮੈਲ ਕਰ ਮਲੀਨ ਹੂਆ ਜੋ ਮਨ ਕਬੀ ਧੋਆ ਨਹੀਂ ਜਾਤਾ ਹੈ, ਭਾਵ ਸੇ ਸੁਧ ਨਹੀਂ ਹੋਤਾ ਹੈ॥
Prof. Sahib Singhਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,ਪਦ ਅਰਥ ਹਉ = ਅਪਣੱਤ, ਵਖੇਵਾਂ-ਪਨ।
SikhNet (Spanish)Si la vanagloria corrompe tu Alma,
ਹਰਿ ਕਾ ਨਾਮੁ; ਕੋਟਿ ਪਾਪ ਖੋਵੈ ॥
har kaa naam; kott paap khovai |
Sant Singh KhalsaThe Name of the Lord erases millions of sins.
Manmohan SinghBut the Name of God purges him of myriads of sins.
Manmohan Singh (Punjabi)ਪਰ ਰੱਬ ਦਾ ਨਾਮ ਉਸ ਦੇ ਕ੍ਰੋੜਾਂ ਹੀ ਗੁਨਾਹਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਹਰੀ ਕਾ ਨਾਮ ਤਿਸ ਕੋਟਾਨ ਕੋਟ ਪਾਪੋਂ ਰੂਪੁ ਮੈਲ ਕੋ ਦੂਰ ਕਰ ਦੇਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।ਪਦ ਅਰਥ ਕੋਟਿ = ਕਰੋੜਾਂ।
SikhNet (Spanish)sólo el Nombre podrá limpiarla.
ਐਸਾ ਨਾਮੁ ਜਪਹੁ; ਮਨ ਰੰਗਿ ॥
aisaa naam japahu; man rang |
Sant Singh KhalsaChant such a Name with love, O my mind.
Manmohan SinghSuch Name O my soul, repeat thou with love.
Manmohan Singh (Punjabi)ਇਹੋ ਜਿਹੇ ਨਾਮ ਦਾ, ਹੇ ਮੇਰੀ ਜਿੰਦੇ! ਤੂੰ ਪ੍ਰੇਮ ਨਾਲ ਉਚਾਰਣ ਕਰ।
Fareedkot Teekaਹੇ ਮਨ! ਐਸਾ ਨਾਮ (ਰੰਗਿ) ਪ੍ਰੇਮ ਕਰ ਕੇ ਜਪੋ॥
Prof. Sahib Singhਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।ਪਦ ਅਰਥ ਮਨ = ਹੇ ਮਨ! ਰੰਗਿ = ਰੰਗ ਵਿਚ, ਪਿਆਰ ਨਾਲ।
SikhNet (Spanish)Oh mi Alma, ¡enaltece siempre el Nombre!(3)
ਨਾਨਕ ਪਾਈਐ; ਸਾਧ ਕੈ ਸੰਗਿ ॥੩॥
naanak paaeeai; saadh kai sang |3|
Sant Singh KhalsaO Nanak, it is obtained in the Company of the Holy. ||3||
Manmohan SinghNanak it is obtained in the saints society.
Manmohan Singh (Punjabi)ਨਾਨਕ, ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੋ ਨਾਮ ਜਾਪ ਸੰਤੋਂ ਕੇ ਸੰਗ ਸੇ ਪਾਈਤਾ ਹੈ॥੩॥
Prof. Sahib Singhਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ॥੩॥ਪਦ ਅਰਥ ਨਾਨਕ = ਹੇ ਨਾਨਕ! ॥੩॥
SikhNet (Spanish)Oh Nanak, es obtenido en compañía del Santo.