ੴ

ਸਿੱਖਬਾਣੀ · SikhBani

ਕਈ ਕੋਟਿ ਪਾਤਾਲ ਕੇ ਵਾਸੀ ॥

kee kott paataal ke vaasee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 276 · 10 lines
Translations

ਕਈ ਕੋਟਿ; ਪਾਤਾਲ ਕੇ ਵਾਸੀ ॥

kee kott; paataal ke vaasee |

Sant Singh KhalsaMany millions inhabit the nether regions.
Manmohan SinghMillions upon millions are the dwellers of the under-worlds.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।
Fareedkot Teekaਕਈ ਕ੍ਰੋੜੋਂ ਹੀ ਪਤਾਲ ਕੇ ਵਾਸੀ ਹੈਂ॥
Prof. Sahib Singhਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,
SikhNet (Spanish)Millones los que viven encerrados en cavernas subterráneas.

ਕਈ ਕੋਟਿ; ਨਰਕ ਸੁਰਗ ਨਿਵਾਸੀ ॥

kee kott; narak surag nivaasee |

Sant Singh KhalsaMany millions dwell in heaven and hell.
Manmohan SinghMillions upon millions are the dwellers of hell and heaven.
Manmohan Singh (Punjabi)ਕ੍ਰੋੜਾਂ ਉਤੋਂ ਕ੍ਰੋੜਾਂ ਰਸਤਾਲ ਅਤੇ ਬਹਿਸ਼ਤ ਦੇ ਰਹਿਣ ਵਾਲੇ ਹਨ।
Fareedkot Teekaਔਰ ਕਈ ਕ੍ਰੋੜੋਂ ਪਾਪੀ ਨਰਕੋਂ ਕੇ ਪੁਨਾ ਪੁੰਨੀ ਸ੍ਵਰਗੋਂ ਕੇ ਨਿਵਾਸੀ ਹੈਂ॥
Prof. Sahib Singhਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);
SikhNet (Spanish)Millones habitan en el cielo y otros en la oscuridad.

ਕਈ ਕੋਟਿ; ਜਨਮਹਿ ਜੀਵਹਿ ਮਰਹਿ ॥

kee kott; janameh jeeveh mareh |

Sant Singh KhalsaMany millions are born, live and die.
Manmohan SinghMillions upon millions are born, live, and die.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਜੰਮਦੇ ਜੀਉਂਦੇ ਅਤੇ ਮਰਦੇ ਹਨ।
Fareedkot Teekaਕਈ ਕ੍ਰੋੜੋਂ ਜਨਮਤੇ ਹੈਂ, ਪੁਨਾ ਕਈ ਜੀਵਤੇ ਹੈਂ, ਪੁਨਾ ਮਰਤੇ ਹੈਂ॥
Prof. Sahib Singhਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,
SikhNet (Spanish)Millones nacen, viven y mueran.

ਕਈ ਕੋਟਿ; ਬਹੁ ਜੋਨੀ ਫਿਰਹਿ ॥

kee kott; bahu jonee fireh |

Sant Singh KhalsaMany millions are reincarnated, over and over again.
Manmohan SinghMillions upon millions go round in many existences.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਘਣੇਰੀਆਂ ਜੂਨੀਆਂ ਵਿੱਚ ਚੱਕਰ ਕੱਟਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਜੀਵ ਅਨੇਕ ਜੋਨੀਓਂ ਮੇਂ ਫਿਰਤੇ ਹੈਂ॥
Prof. Sahib Singhਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;
SikhNet (Spanish)Millones nacen y mueren reencarnando.

ਕਈ ਕੋਟਿ; ਬੈਠਤ ਹੀ ਖਾਹਿ ॥

kee kott; baitthat hee khaeh |

Sant Singh KhalsaMany millions eat while sitting at ease.
Manmohan SinghMany millions eat whilst sitting idle.
Manmohan Singh (Punjabi)ਅਨੇਕਾਂ ਕ੍ਰੋੜ ਵਿਹਲੇ ਬਹਿ ਕੇ ਖਾਂਦੇ ਹਨ।
Fareedkot Teekaਕਈ ਕ੍ਰੋੜੋਂ ਬੈਠੇ ਹੀ ਖਾਤੇ ਹੈਂ, ਭਾਵ ਕੁਛ ਕਮਾਈ ਨਹੀਂ ਕਰਨੀ ਪੜਤੀ॥
Prof. Sahib Singhਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,
SikhNet (Spanish)Millones viven holgadamente.

ਕਈ ਕੋਟਿ; ਘਾਲਹਿ ਥਕਿ ਪਾਹਿ ॥

kee kott; ghaaleh thak paeh |

Sant Singh KhalsaMany millions are exhausted by their labors.
Manmohan SinghMany millions are wearied with labour.
Manmohan Singh (Punjabi)ਅਨੇਕਾਂ ਕ੍ਰੋੜ ਮੁਸ਼ੱਕਤ ਨਾਲ ਹਾਰ ਹੁਟ ਜਾਂਦੇ ਹਨ।
Fareedkot Teekaਔਰ ਕਈ ਕ੍ਰੋੜੋਂ (ਘਾਲਹਿ) ਕਮਾਈ ਕਰਤੇ ਥਕ ਪੜਤੇ ਹੈਂ॥
Prof. Sahib Singhਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;

ਪਦ ਅਰਥ ਘਾਲਹਿ = ਮੇਹਨਤ ਕਰਦੇ ਹਨ।

SikhNet (Spanish)Millones se agotan en la miseria.

ਕਈ ਕੋਟਿ; ਕੀਏ ਧਨਵੰਤ ॥

kee kott; kee dhanavant |

Sant Singh KhalsaMany millions are created wealthy.
Manmohan SinghMany millions are created wealthy.
Manmohan Singh (Punjabi)ਅਨੇਕਾਂ ਕ੍ਰੋੜ ਧਨਾਢ ਬਣਾਏ ਗਏ ਹਨ।
Fareedkot Teekaਕਈ ਕ੍ਰੋੜੋਂ ਜੀਵ ਵਾਹਿਗੁਰੂ ਨੇ ਧਨਵੰਤ ਕੀਏ ਹੈਂ॥
Prof. Sahib Singhਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,

ਪਦ ਅਰਥ ਧਨਵੰਤ = ਧਨ ਵਾਲੇ।

SikhNet (Spanish)Millones acumulan montañas de tesoros.

ਕਈ ਕੋਟਿ; ਮਾਇਆ ਮਹਿ ਚਿੰਤ ॥

kee kott; maaeaa meh chint |

Sant Singh KhalsaMany millions are anxiously involved in Maya.
Manmohan SinghMany millions are engrossed in the anxiety of wealth.
Manmohan Singh (Punjabi)ਅਨੇਕਾਂ ਕ੍ਰੋੜ ਧਨ-ਦੌਲਤ ਦੇ ਫਿਕਰ ਅੰਦਰ ਗਲਤਾਨ ਹਨ।
Fareedkot Teekaਕਈ ਕ੍ਰੋੜੋਂ ਮਾਇਆ ਕੀ ਚਿੰਤਾ ਮੇਂ ਹੀ ਰਹਿਤੇ ਹੈਂ॥
Prof. Sahib Singhਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ।

ਪਦ ਅਰਥ ਚਿੰਤ = ਚਿੰਤਾ, ਫ਼ਿਕਰ।

SikhNet (Spanish)Millones viven en la Maya y mueren añorando riqueza y placer.

ਜਹ ਜਹ ਭਾਣਾ; ਤਹ ਤਹ ਰਾਖੇ ॥

jeh jeh bhaanaa; teh teh raakhe |

Sant Singh KhalsaWherever He wills, there He keeps us.
Manmohan SinghWhere-so-ever the Lord wills there He keeps the mortals.
Manmohan Singh (Punjabi)ਜਿਥੇ ਕਿਤੇ ਸੁਆਮੀ ਚਾਹੁੰਦਾ ਹੈ, ਉਥੇ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ।
Fareedkot Teekaਜਹਾਂ ਜਹਾਂ ਵਾਹਿਗੁਰੂ ਕਾ ਭਾਣਾ ਹੋਤਾ ਹੈ ਤਹਾਂ ਤਹਾਂ ਵਹੁ ਜੀਵੋਂ ਕੌ ਰਾਖਤਾ ਹੈ॥
Prof. Sahib Singhਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।

ਪਦ ਅਰਥ ਜਹ ਜਹ = ਜਿਥੇ ਜਿਥੇ। ਭਾਣਾ = (ਉਸ ਪ੍ਰਭੂ ਦੀ) ਰਜ਼ਾ ਹੈ।

SikhNet (Spanish)Dios conserva a cada uno en Su Voluntad,

ਨਾਨਕ. ਸਭੁ ਕਿਛੁ; ਪ੍ਰਭ ਕੈ ਹਾਥੇ ॥੫॥

naanak. sabh kichh; prabh kai haathe |5|

Sant Singh KhalsaO Nanak, everything is in the Hands of God. ||5||
Manmohan SinghNanak everything is in the Lord's hands.
Manmohan Singh (Punjabi)ਨਾਨਕ, ਸਾਰਾ ਕੁਛ ਸਾਹਿਬ ਦੇ ਹੱਥਾਂ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਇਸ ਪ੍ਰਕਾਰ ਸਭ ਕਿਛੁ ਪ੍ਰਭੂ ਕੇ ਹੀ ਹਾਥ ਮੇਂ ਹੈ॥੫॥
Prof. Sahib Singhਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥
SikhNet (Spanish)oh, dice Nanak, el destino está en Sus Manos solamente. (5)
Answers quote the Granth verbatim with Ang citations. AI commentary is not Gurbani and not a religious ruling.