ੴ

ਸਿੱਖਬਾਣੀ · SikhBani

ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥

ghokhe mun jan sinmrit puraanaan bed pukaareh ghokh
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 682 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਮਾਂਗਉ ਰਾਮ ਤੇ. ਸਭਿ ਥੋਕ ॥

maangau raam te. sabh thok |

Sant Singh KhalsaI beg only from the Lord for all things.
Manmohan SinghFor all the thinks I beg of the Lord.
Manmohan Singh (Punjabi)ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਰਾਮ! ਮੈਂ ਤੁਝ ਤੇ ਹੀ ਸਰਬ (ਥੋਕ) ਪਦਾਰਥ ਮਾਂਗਤਾ ਹੂੰ॥
Prof. Sahib Singhਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।

ਪਦ ਅਰਥ ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ। ਸਭਿ = ਸਾਰੇ। ਥੋਕ = ਪਦਾਰਥ।

SikhNet (Spanish)Yo pido de mi Dios lo que necesito, pues si lo pido a los hombres,

ਮਾਨੁਖ ਕਉ ਜਾਚਤ. ਸ੍ਰਮੁ ਪਾਈਐ; ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥

maanukh kau jaachat. sram paaeeai; prabh kai simaran mokh |1| rahaau |

Sant Singh KhalsaI would hesitate to beg from other people. Remembering God in meditation, liberation is obtained. ||1||Pause||
Manmohan SinghTo beg of man, I fell ashamed. By Lord's meditation salvation is obtained. Pause.
Manmohan Singh (Punjabi)ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।
Fareedkot Teekaਕਿਉਂਕਿ ਔਰ ਮਾਨੁਖ ਸੇ ਮਾਂਗਣੇ ਤੇ (ਸ੍ਰਮੁ) ਕਸ਼ਟ ਪਾਈਤਾ ਹੈ, ਹੇ ਪ੍ਰਭੂ! ਆਪ ਕੇ ਸਿਮਰੇ ਤੇ ਮੋਖ ਹੋਤੀ ਹੈ॥੧॥ ਰਹਾਉ ॥
Prof. Sahib Singhਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਜਾਚਤ = ਮੰਗਦਿਆਂ। ਸ੍ਰਮੁ = ਥਕਾਵਟ, ਖੇਚਲ। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਮੋਖ = (ਮਾਇਆ ਦੇ ਮੋਹ ਤੋਂ) ਖ਼ਲਾਸੀ ॥੧॥ ਰਹਾਉ ॥

SikhNet (Spanish)trabajo en vano, pero contemplando al Señor, soy emancipado. (1-Pausa)

ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥

ghokhe mun jan sinmrit puraanaan; bed pukaareh ghokh |

Sant Singh KhalsaI have studied with the silent sages, and carefully read the Simritees, the Puraanas and the Vedas; they all proclaim that,
Manmohan SinghI have read with care the Simirtis and Puranas uttered by the silent sages and scrutinized the Vedas, all of which proclaim:-
Manmohan Singh (Punjabi)ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ:
Fareedkot Teekaਮੁਨੀ ਜਨੋਂ ਨੇ ਸਿਮ੍ਰਤੀਆਂ ਔ ਪੁਰਾਨ (ਘੋਖ) ਖੋਜੇ ਹੈਂ ਔਰ ਵੇਦੋਂ ਕੋ ਵੀਚਾਰ ਕਰ ਭੀ ਮਹਾਤਮਾ ਜਨ ਇਹੀ ਪੁਕਾਰਤੇ ਹੈਂ॥
Prof. Sahib Singhਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,

ਪਦ ਅਰਥ ਘੋਖੇ = ਗਹੁ ਨਾਲ ਵਿਚਾਰੇ। ਮੁਨਿ ਜਨ = ਰਿਸ਼ੀ ਮੁਨੀ। ਪੁਕਾਰਹਿ = ਉੱਚੀ ਉੱਚੀ ਪੜ੍ਹਦੇ ਹਨ। ਘੋਖ = ਘੋਖਿ, ਗਹੁ ਨਾਲ ਵਿਚਾਰ ਕੇ।

SikhNet (Spanish)Estudié con los sabios silenciosos y leí todo y con cuidado, los Smritis, los Puranas y los Vedas;

ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ; ਦੋਵੈ ਸੁਹੇਲੇ ਲੋਕ ॥੧॥

kripaa sindh sev sach paaeeai; dovai suhele lok |1|

Sant Singh Khalsaby serving the Lord, the ocean of mercy, Truth is obtained, and both this world and the next are embellished. ||1||
Manmohan SinghBy serving Lord, the Ocean of compassion, truth is attained and the mortal's both the world are embellished.
Manmohan Singh (Punjabi)ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ।
Fareedkot Teekaਕਿਰਪਾ ਕੇ ਸਮੁੰਦਰ ਵਾਹਿਗੁਰੂ ਕੋ ਸੇਵ ਕਰ ਕੇ ਸਚ ਸਰੂਪ ਪਾਈਤਾ ਹੈ। ਤਾਂ ਤੇ ਜੋ ਸੇਵਤੇ ਹੈਂ ਸੋਈ ਦੋਨੋਂ ਲੋਕ ਮੇਂ (ਸੁਹੇਲੇ) ਸੁਖੀ ਹੋਤੇ ਹੈਂ, ਵਾ ਦੋਨੋਂ ਲੋਕ ਤਿਨ ਕੋ ਸੁਖਦਾਈ ਹੋਤੇ ਹੈਂ॥੧॥
Prof. Sahib Singh(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥

ਪਦ ਅਰਥ ਸਿੰਧੁ = ਸਮੁੰਦਰ। ਸੇਵਿ = ਸੇਵ ਕੇ, ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਸੁਹੇਲੇ = ਸੌਖੇ ॥੧॥

SikhNet (Spanish)todos ellos proclaman que la Verdad es obtenida sólo sirviendo al Dios, Océano de Misericordia y que en este mundo y en el siguiente todo se embellece. (1)

ਆਨ ਅਚਾਰ ਬਿਉਹਾਰ ਹੈ ਜੇਤੇ; ਬਿਨੁ ਹਰਿ ਸਿਮਰਨ. ਫੋਕ ॥

aan achaar biauhaar hai jete; bin har simaran. fok |

Sant Singh KhalsaAll other rituals and customs are useless, without remembering the Lord in meditation.
Manmohan SinghAll other rituals and affairs are useless without the Lord's meditation.
Manmohan Singh (Punjabi)ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ।
Fareedkot Teekaਔਰ ਜੋ (ਅਚਾਰ) ਕਰਮ ਹੈਂ ਔਰ ਜਿਤਨੇ ਵਿਵਹਾਰ ਹੈਂ, ਸੋ ਸੰਪੂਰਨ ਹਰੀ ਕੇ ਸਿਮਰਨ ਤੇ ਬਿਨਾਂ (ਫੋਕ) ਫੋਗ ਵਤ ਖਾਲੀ, ਭਾਵ ਬਿਅਰਥ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।

ਪਦ ਅਰਥ ਆਨ = {अन्य} ਹੋਰ। ਅਚਾਰ = ਧਾਰਮਿਕ ਰਸਮਾਂ। ਬਿਉਹਾਰ = ਵਿਹਾਰ। ਜੇਤੇ = ਜਿਤਨੇ ਭੀ। ਫੋਕ = ਫੋਕੇ, ਵਿਅਰਥ।

SikhNet (Spanish)Todos los rituales y costumbres son inútiles si no se recuerda a Dios en la Meditación.

ਨਾਨਕ. ਜਨਮ ਮਰਣ ਭੈ ਕਾਟੇ; ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥

naanak. janam maran bhai kaatte; mil saadhoo binase sok |2|19|50|

Sant Singh KhalsaO Nanak, the fear of birth and death has been removed; meeting the Holy Saint, sorrow is dispelled. ||2||19||50||
Manmohan SinghMeeting the saints Guru, O Nanak, the sorrow is effaced and the fear of birth and death is removed.
Manmohan Singh (Punjabi)ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੋ ਮਿਲ ਕਰ ਜਨਮ ਮਰਨ ਕੇ ਭੈ ਕਾਟੇ ਹੈਂ ਔਰ ਸੰਪੂਰਨ ਸ਼ੋਕ ਬਿਨਸੇ ਅਰਥਾਤ ਦੂਰ ਭਏ ਹੈਂ॥੨॥੧੯॥੫੦॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥

ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਮਿਲਿ = ਮਿਲ ਕੇ। ਸਾਧੂ = ਗੁਰੂ। ਸੋਕ = ਚਿੰਤਾ, ਗ਼ਮ ॥੨॥੧੯॥੫੦॥

SikhNet (Spanish)Oh, dice Nanak, el Señor te libera de tu miedo al nacimiento y a la muerte, y encontrando al Santo todas tus penas se acaban. (2-19-50)
Answers quote the Granth verbatim with Ang citations. AI commentary is not Gurbani and not a religious ruling.