ੴ

ਸਿੱਖਬਾਣੀ · SikhBani

Ang 682

Sri Guru Granth Sahib · Raag Dhanaasree · 6 shabads, 38 lines
Translations
Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਅਉਖੀ ਘੜੀ. ਨ ਦੇਖਣ ਦੇਈ; ਅਪਨਾ ਬਿਰਦੁ ਸਮਾਲੇ ॥

aaukhee gharree. na dekhan deee; apanaa birad samaale |

Sant Singh KhalsaHe does not let His devotees see the difficult times; this is His innate nature.
Manmohan SinghAware of His innate nature, the Lord lets not His slave see the difficult hour.
Manmohan Singh (Punjabi)ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।
Fareedkot Teekaਅਪਨੇ ਦਾਸੋਂ ਕੋ ਸ੍ਵਾਮੀ ਔਖੀ ਘੜੀ, ਭਾਵ ਕਸਟ ਕਾ ਸਮਾਂ ਦੇਖਣੇ ਨਹੀਂ ਦੇਤਾ ਹੈ, ਅਪਨਾ ਬਿਰਦ ਸਮਾਲਤਾ ਹੈ॥
Prof. Sahib Singhਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ।

ਪਦ ਅਰਥ ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ।

SikhNet (Spanish)El Señor no trae ningún sufrimiento a Sus sirvientes y así cumple con Su Naturaleza Esencial.

ਹਾਥ ਦੇਇ ਰਾਖੈ. ਅਪਨੇ ਕਉ; ਸਾਸਿ ਸਾਸਿ ਪ੍ਰਤਿਪਾਲੇ ॥੧॥

haath dee raakhai. apane kau; saas saas pratipaale |1|

Sant Singh KhalsaGiving His hand, He protects His devotee; with each and every breath, He cherishes him. ||1||
Manmohan SinghLending His hand, He preserves His own slave and cherishes him at every breath.
Manmohan Singh (Punjabi)ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।
Fareedkot Teekaਅਪਨੇ ਦਾਸ ਕੋ ਹਾਥ ਦੇ ਕਰ ਦੁਖੋਂ ਸੇ ਰਾਖ ਲੇਤਾ ਹੈ ਔਰ ਸ੍ਵਾਸ ਸ੍ਵਾਸ ਕਰ ਕੇ ਤਿਸ ਕੀ ਪ੍ਰਤਿਪਾਲਣਾ ਕਰਤਾ ਹੈ॥੧॥
Prof. Sahib Singhਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥

ਪਦ ਅਰਥ ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥

SikhNet (Spanish)Con Su Mano, Él protege a Sus Propios Sirvientes, y les da sustento a cada momento. (1)

ਪ੍ਰਭ ਸਿਉ. ਲਾਗਿ ਰਹਿਓ ਮੇਰਾ ਚੀਤੁ ॥

prabh siau. laag rahio meraa cheet |

Sant Singh KhalsaMy consciousness remains attached to God.
Manmohan SinghMy mind remains attached with the Lord.
Manmohan Singh (Punjabi)ਮੈਂਡਾ ਮਨ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
Fareedkot Teekaਤਿਸ ਪ੍ਰਭ ਕੇ ਸਾਥ ਮੇਰਾ ਚਿਤ ਲਾਗ ਰਹਾ ਹੈ॥
Prof. Sahib Singhਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ,

ਪਦ ਅਰਥ ਸਿਉ = ਨਾਲ।

SikhNet (Spanish)Mi mente está entonada en mi Señor, Quien es mi Amigo y Compañero desde el principio hasta el fin,

ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥ ਰਹਾਉ ॥

aad ant prabh sadaa sahaaee; dhan hamaaraa meet | rahaau |

Sant Singh KhalsaIn the beginning, and in the end, God is always my helper and companion; blessed is my friend. ||Pause||
Manmohan SinghFrom the beginning to the end, the Lord is ever my saviour; Wonderful, is my Friend. Pause.
Manmohan Singh (Punjabi)ਮੁੱਢ ਤੋਂ ਲੈ ਕੇ ਅਖੀਰ ਤਾਂਈਂ ਸੁਆਮੀ ਮੇਰਾ ਸਦਾ ਹੀ ਸਹਾਇਕ ਹੈ, ਧਨਤਾ ਜੋਗ ਅਤੇ ਸਮਰਥ ਹੈ ਮੇਰਾ ਮਿੱਤਰ! ਠਹਿਰਾਉ।
Fareedkot Teekaਜੋ ਵਾਹਿਗੁਰੂ ਆਦ, ਅੰਤ, ਮੱਧ, ਭਾਵ ਭੂਤ, ਭਵਿਖਤ, ਵਰਤਮਾਨ, ਤੀਨੋਂ ਕਾਲ ਮੇਂ ਸਹਾਈ ਹੈ, ਸੋ ਹਰੀ ਹਮਾਰਾ ਮਿਤਰ ਧੰਨ੍ਯ ਹੈ॥ ਰਹਾਉ ॥
Prof. Sahib Singhਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ਰਹਾਉ॥

ਪਦ ਅਰਥ ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ ॥ਰਹਾਉ॥

SikhNet (Spanish)oh, ¡Bendito sea mi Dios! (Pausa)

ਮਨਿ ਬਿਲਾਸ ਭਏ ਸਾਹਿਬ ਕੇ; ਅਚਰਜ ਦੇਖਿ ਬਡਾਈ ॥

man bilaas bhe saahib ke; acharaj dekh baddaaee |

Sant Singh KhalsaMy mind is delighted, gazing upon the marvellous, glorious greatness of the Lord and Master.
Manmohan SinghOn beholding the marvellous greatness of the Lord, my mind is delighted.
Manmohan Singh (Punjabi)ਪ੍ਰਭੂ ਦੀ ਅਲੋਕਿਕ ਵਿਸ਼ਾਲਤਾ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਐਸੇ ਅਪਨੇ ਸਾਹਿਬ ਕੇ ਗੁਣ ਔਰ ਅਚਰਜ ਵਡਿਆਈ ਕੋ ਦੇਖ ਕਰ ਕੇ ਹਮਾਰੇ ਮਨ ਆਦੀ ਅੰਤਸਕਰਣ ਪਰਮ (ਬਿਲਾਸ) ਅਨੰਦ ਭਏ ਹੈਂ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।

ਪਦ ਅਰਥ ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ।

SikhNet (Spanish)Mi mente ha florecido viendo la Maravilla de mi Señor.

ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ; ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

har simar simar aanad kar naanak; prabh pooran paij rakhaaee |2|15|46|

Sant Singh KhalsaRemembering, remembering the Lord in meditation, Nanak is in ecstasy; God, in His perfection, has protected and preserved his honor. ||2||15||46||
Manmohan SinghRemembering and contemplating the Lord, Nanak makes merry. The Omnipresent Lord has preserved his honour.
Manmohan Singh (Punjabi)ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਨਾਨਕ ਅਨੰਦ (ਸਦੀਵੀ ਖੇੜੇ) ਮਾਣਦਾ ਹੈ। ਸਰਬ ਵਿਆਪਕ ਸੁਆਮੀ ਨੇ ਉਸ ਦੀ ਲੱਜਿਆ ਰੱਖ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪ੍ਰਭੂ ਨੇ ਹਮਾਰੀ ਪੂਰਨ ਪੈਜ ਰਖਾਈ ਹੈ, ਤਿਸ ਹਰੀ ਕੋ ਮਨ ਬਾਣੀ ਸੇ ਸਿਮਰਨ ਕਰ ਹਮ ਅਨੰਦ ਕਰਤੇ ਹੈਂ॥੨॥੧੫੪੨॥੪੬॥
Prof. Sahib Singhਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥

ਪਦ ਅਰਥ ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ ॥੨॥੧੫॥੪੬॥

SikhNet (Spanish)Sí, contemplando a mi Dios he logrado el Éxtasis, y así el Señor ha salvado mi honor. (2-15-46)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ; ਸੋਈ ਗਨਹੁ ਅਭਾਗਾ ॥

jis kau bisarai praanapat daataa; soee ganahu abhaagaa |

Sant Singh KhalsaOne who forgets the Lord of life, the Great Giver - know that he is most unfortunate.
Manmohan SinghHe, who forgets the Beneficent Lord of life, reckon him thou unfortunate.
Manmohan Singh (Punjabi)ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ।
Fareedkot Teekaਹੇ ਪ੍ਰਾਣੋਂ ਕੇ ਪਤੀ ਪਰਮ ਪ੍ਰਿਅ ਰੂਪ! ਜਿਸ ਮਨ ਕੋ ਤੂੰ ਵਿਸਰ ਜਾਤਾ ਹੈਂ, ਸੋਈ ਪੁਰਸ ਕੋ ਹਮ ਅਭਾਗ ਗਿਣਤੇ ਹੈਂ॥
Prof. Sahib Singhਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।

ਪਦ ਅਰਥ ਜਿਸ ਕਉ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ)। ਪ੍ਰਾਨ ਪਤਿ = ਜਿੰਦ ਦਾ ਮਾਲਕ। ਗਨਹੁ = ਜਾਣੋ, ਸਮਝੋ। ਅਭਾਗਾ = ਭਾਗ-ਹੀਣ, ਬਦ-ਕਿਸਮਤ।

SikhNet (Spanish)Desafortunado es aquél que hace a un lado a su Dios,

ਚਰਨ ਕਮਲ ਜਾ ਕਾ ਮਨੁ ਰਾਗਿਓ; ਅਮਿਅ ਸਰੋਵਰ ਪਾਗਾ ॥੧॥

charan kamal jaa kaa man raagio; amia sarovar paagaa |1|

Sant Singh KhalsaOne whose mind is in love with the Lord's lotus feet, obtains the pool of ambrosial nectar. ||1||
Manmohan SinghHe, whose mind is in love with the Lord's lotus feet, obtains the pool of Nectar.
Manmohan Singh (Punjabi)ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ।
Fareedkot Teekaਜਿਸ ਜਨ ਕਾ ਤੇਰੇ ਚਰਨ ਕਮਲੋਂ ਸਾਥ ਮਨ ਰੰਗਿਆ ਹੈ, ਸੋ ਜਨ ਅੰਮ੍ਰਿਤ ਕੇ ਸਰੋਵਰ ਸਤਸੰਗ ਮੇਂ (ਪਾਗਾ) ਖਚਤ ਹੂਆ ਹੈ॥੧॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥

ਪਦ ਅਰਥ ਰਾਗਿਓ = ਪ੍ਰੇਮੀ ਹੋ ਗਿਆ। ਪਾਗਾ = ਪ੍ਰਾਪਤ ਕੀਤਾ ॥੧॥

SikhNet (Spanish)pero aquél que está enamorado del Loto de los Pies del Señor, se baña en el Lago de Néctar. (1)

ਤੇਰਾ ਜਨੁ; ਰਾਮ ਨਾਮ ਰੰਗਿ ਜਾਗਾ ॥

teraa jan; raam naam rang jaagaa |

Sant Singh KhalsaYour humble servant awakes in the Love of the Lord's Name.
Manmohan SinghThy slave awakes in the love of the Lord's Name.
Manmohan Singh (Punjabi)ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ।
Fareedkot Teekaਹੇ ਵਾਹਿਗੁਰੂ! ਤੇਰਾ (ਜਨੁ) ਦਾਸ ਜੋ ਰਾਮ ਨਾਮ ਕੇ (ਰੰਗਿ) ਪ੍ਰੇਮ ਮੇਂ ਜਾਗਿਆ ਹੈ॥
Prof. Sahib Singhਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।

ਪਦ ਅਰਥ ਜਨੁ = ਦਾਸ। ਰੰਗਿ = ਪ੍ਰੇਮ ਵਿਚ। ਜਾਗਾ = ਸੁਚੇਤ ਰਹਿੰਦਾ ਹੈ।

SikhNet (Spanish)Oh Dios, yo, Tu Sirviente, he despertado en Tu Amor, ahora ya no tengo ninguna pereza

ਆਲਸੁ ਛੀਜਿ ਗਇਆ ਸਭੁ ਤਨ ਤੇ; ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥

aalas chheej geaa sabh tan te; preetam siau man laagaa | rahaau |

Sant Singh KhalsaAll laziness has departed from his body, and his mind is attached to the Beloved Lord. ||Pause||
Manmohan SinghAll sloth has departed from his body and his soul is attached to the Beloved. Pause.
Manmohan Singh (Punjabi)ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ।
Fareedkot Teekaਤਿਸ ਕੇ ਸਰੀਰ ਤੇ ਸੰਪੂਰਨ ਆਲਸ ਦੂਰ ਭਯਾ ਹੈ, ਕਿਉਂਕਿ ਹੇ ਪ੍ਰੀਤਮ! ਤੇਰੇ ਸਾਥ ਹੀ ਤਿਨ ਕਾ ਮਨ ਲਾਗਾ ਹੂਆ ਹੈ॥ ਰਹਾਉ ॥
Prof. Sahib Singhਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥

ਪਦ ਅਰਥ ਛੀਜਿ ਗਇਆ = ਮੁੱਕ ਗਿਆ ॥ਰਹਾਉ॥

SikhNet (Spanish)y estoy entonado en Ti, oh mi Señor. (Pausa)

ਜਹ ਜਹ ਪੇਖਉ. ਤਹ ਨਾਰਾਇਣ; ਸਗਲ ਘਟਾ ਮਹਿ ਤਾਗਾ ॥

jeh jeh pekhau. teh naaraaein; sagal ghattaa meh taagaa |

Sant Singh KhalsaWherever I look, the Lord is there; He is the string, upon which all hearts are strung.
Manmohan SinghWhatever I see, there, is the Pervading Lord, the string in which all the hearts are strung.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ।
Fareedkot Teekaਤਾਂ ਤੇ ਹੇ ਨਾਰਾਇਣ! ਜਹਾਂ ਜਹਾਂ ਹਮ ਦੇਖਤੇ ਹੈਂ ਤਹਾਂ ਤਹਾਂ ਤੂੰ ਸਰਬ ਘਟੋਂ ਮੇਂ ਪੂਰਨ (ਤਾਗਾ) ਇਸਥਿਤ ਦ੍ਰਿਸਟ ਆਵਤਾ ਹੈਂ॥
Prof. Sahib Singhਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।

ਪਦ ਅਰਥ ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਘਟਾ ਮਹਿ = ਸਰੀਰਾਂ ਵਿਚ। ਤਾਗਾ = ਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ)।

SikhNet (Spanish)Veo a mi Señor donde sea que volteo a ver, pues todo está engarzado en Su Hilo,

ਨਾਮ ਉਦਕੁ ਪੀਵਤ ਜਨ ਨਾਨਕ; ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

naam udak peevat jan naanak; tiaage sabh anuraagaa |2|16|47|

Sant Singh KhalsaDrinking in the water of the Naam, servant Nanak has renounced all other loves. ||2||16||47||
Manmohan SinghDrinking the name water, slave Nanak has forsaken all other affection.
Manmohan Singh (Punjabi)ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਜਨੋਂ ਨੇ ਨਾਮ ਰੂਪ ਅੰਮ੍ਰਿਤ (ਉਦਕੁ) ਜਲ ਪਾਨ ਕਰਨੇ ਤੇ ਔਰ ਸੰਪੂਰਨ ਪਦਾਰਥੋਂ ਕੇ (ਅਨੁਰਾਗਾ) ਪ੍ਰੇਮ ਤਿਆਗੇ ਹੈਂ॥੨॥੧੬॥੪੭॥
Prof. Sahib Singhਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥

ਪਦ ਅਰਥ ਉਦਕੁ = ਪਾਣੀ, ਜਲ। ਪੀਵਤ = ਪੀਂਦਿਆਂ। ਸਭਿ = (ਹੋਰ) ਸਾਰੇ। ਅਨੁਰਾਗਾ = ਪਿਆਰ ॥੨॥੧੬॥੪੭॥

SikhNet (Spanish)y así Nanak bebe del Agua Inmaculada del Nombre del Señor, haciendo a un lado cualquier otro amor. (2-16-47)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਜਨ ਕੇ ਪੂਰਨ ਹੋਏ ਕਾਮ ॥

jan ke pooran hoe kaam |

Sant Singh KhalsaAll the affairs of the Lord's humble servant are perfectly resolved.
Manmohan SinghAll the affairs of the Lord's slave are adjusted.
Manmohan Singh (Punjabi)ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਹਰੀ ਕੇ ਜਨੋਂ ਕੇ ਸਰਬ (ਕਾਮ) ਸੰਕਲਪ ਪੂਰਨ ਭਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।

ਪਦ ਅਰਥ ਪੂਰਨ = ਸਫਲ।

SikhNet (Spanish)Todas las tareas del Sirviente del Señor son realizadas. Dios salva su honor en ésta era de Kali,

ਕਲੀ ਕਾਲ. ਮਹਾ ਬਿਖਿਆ ਮਹਿ; ਲਜਾ ਰਾਖੀ ਰਾਮ ॥੧॥ ਰਹਾਉ ॥

kalee kaal. mahaa bikhiaa meh; lajaa raakhee raam |1| rahaau |

Sant Singh KhalsaIn the utterly poisonous Dark Age of Kali Yuga, the Lord preserves and protects his honor. ||1||Pause||
Manmohan SinghIn the highly poisonous Darkage, the Lord has preserved his honour. Pause.
Manmohan Singh (Punjabi)ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ।
Fareedkot Teekaਕਿਉਂਕਿ ਇਸ ਕਲਯੁਗ ਕੇ ਸਮੇਂ ਮੇਂ ਵਿਸ ਰੂਪ ਵਿਸਿਅਹੁ ਤੇ ਤਿਨ ਕੀ ਰਾਮ ਨੇ ਲਜਾ ਰਾਖ ਲਈ ਹੈ॥੧॥ ਰਹਾਉ ॥
Prof. Sahib Singhਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਕਲੀ ਕਾਲ ਮਹਿ = ਝਗੜਿਆਂ-ਭਰੇ ਸੰਸਾਰ ਵਿਚ। ਮਹਾ ਬਿਖਿਆ ਮਹਿ = ਵੱਡੀ (ਮੋਹਣੀ) ਮਾਇਆ ਵਿਚ। ਲਜਾ = ਸ਼ਰਮ, ਇੱਜ਼ਤ, ਲਾਜ ॥੧॥ ਰਹਾਉ ॥

SikhNet (Spanish)en medio de éste mar de veneno. (1-Pausa)

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ; ਨਿਕਟਿ. ਨ ਆਵੈ ਜਾਮ ॥

simar simar suaamee prabh apunaa; nikatt. na aavai jaam |

Sant Singh KhalsaRemembering, remembering God, his Lord and Master in meditation, the Messenger of Death does not approach him.
Manmohan SinghHe remembers and contemplates on his Lord Master and so the Death's myrmidon draws not near him.
Manmohan Singh (Punjabi)ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ।
Fareedkot Teekaਮਨ ਤਨ ਬਾਣੀ ਸੇ ਪ੍ਰਭ ਅਪਨਾ ਸ੍ਵਾਮੀ ਸਿਮਰਨ ਕਰਨੇ ਤੇ ਤਿਨ ਕੇ ਨਿਕਟ ਜਮ ਨਹੀਂ ਆਵਤਾ ਹੈ॥
Prof. Sahib Singhਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।

ਪਦ ਅਰਥ ਸਿਮਰਿ = ਸਿਮਰ ਕੇ। ਨਿਕਟਿ = ਨੇੜੇ। ਜਾਮ = ਜਮ, ਮੌਤ, ਆਤਮਕ ਮੌਤ।

SikhNet (Spanish)Contemplando al Señor, Yama, el mensajero de la muerte, no lo toca y así logra llegar hasta el Recinto del Señor,

ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥੧॥

mukat baikuntth saadh kee sangat; jan paaeo har kaa dhaam |1|

Sant Singh KhalsaLiberation and heaven are found in the Saadh Sangat, the Company of the Holy; his humble servant finds the home of the Lord. ||1||
Manmohan SinghGod's slave finds God's Home in the saints society, the Haven of emancipation.
Manmohan Singh (Punjabi)ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ।
Fareedkot Teekaਤਿਨੋਂ ਕੇ ਮੁਕਤੀ ਔ ਵਈਕੁੰਠ ਸੰਤੋਂ ਕੀ ਸੰਗਤਿ ਹੀ ਹੈ, ਤਿਨ ਜਨੋਂ ਨੇ ਸਤਿਸੰਗ ਦ੍ਵਾਰਾ ਹਰੀ ਕਾ ਧਾਮ, ਭਾਵ ਸਰੂਪ ਪਾਇ ਲੀਆ ਹੈ॥੧॥
Prof. Sahib Singhਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਬੈਕੁੰਠ = ਸੁਰਗ। ਧਾਮ = ਘਰ ॥੧॥

SikhNet (Spanish)sí, a la Sociedad de los Santos, el Cielo de la Emancipación. (1)

ਚਰਨ ਕਮਲ ਹਰਿ ਜਨ ਕੀ ਥਾਤੀ; ਕੋਟਿ ਸੂਖ ਬਿਸ੍ਰਾਮ ॥

charan kamal har jan kee thaatee; kott sookh bisraam |

Sant Singh KhalsaThe Lord's lotus feet are the treasure of His humble servant; in them, he finds millions of pleasures and comforts.
Manmohan SinghThe Lord's lotus feet are the money bag of His serf and in them he finds millions of enjoyments and comforts.
Manmohan Singh (Punjabi)ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ।
Fareedkot Teekaਵਾਹਿਗੁਰੂ ਕੇ ਚਰਨ ਕਮਲ ਹੀ ਤਿਨ ਹਰਿ ਜਨੋਂ ਕੋ ਥੈਲੀ ਰੂਪ ਹੈ, ਜਿਸ ਤੇ ਤਿਨ ਕੋ ਕਰੋੜੋਂ ਸੁਖੋਂ ਮੇਂ ਬਿਸਰਾਮ ਹੂਆ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।

ਪਦ ਅਰਥ ਥਾਤੀ = {स्थिति} ਆਸਰਾ। ਕੋਟਿ = ਕ੍ਰੋੜਾਂ। ਬਿਸ੍ਰਾਮ = ਟਿਕਾਣਾ।

SikhNet (Spanish)El Loto de los Pies del Señor es el Tesoro de Riquezas. Para Su Sirviente, en ese Tesoro se encuentra una inmensa Paz y Éxtasis.

ਗੋਬਿੰਦੁ ਦਮੋਦਰ. ਸਿਮਰਉ ਦਿਨ ਰੈਨਿ; ਨਾਨਕ ਸਦ ਕੁਰਬਾਨ ॥੨॥੧੭॥੪੮॥

gobind damodar. simrau din rain; naanak sad kurabaan |2|17|48|

Sant Singh KhalsaHe remembers the Lord God in meditation, day and night; Nanak is forever a sacrifice to him. ||2||17||48||
Manmohan SinghDay and night, he meditates on the Lord Master Nanak is ever a sacrifice unto him.
Manmohan Singh (Punjabi)ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ।
Fareedkot Teekaਜੋ ਐਸੇ ਹਰਿ ਜਨ ਗੋਬਿੰਦ ਦਮੋਦਰ ਆਦੀ ਨਾਮੋਂ ਕੋ ਦਿਨੇ ਰਾਤ ਸਿਮਰਨ ਕਰਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਪਰ ਸਦਾ ਕੁਰਬਾਨ ਜਾਤਾ ਹੂੰ। ਵਾ ਤਿਸ ਗੋਬਿੰਦ ਦਮੋਦਰ ਕੋ ਮੈਂ ਸਿਮਰਨ ਕਰਤਾ ਹੂੰ ਔਰ ਦਿਨੇ ਰਾਤ ਸਦਾ ਕੁਰਬਾਨ ਜਾਤਾ ਹੂੰ॥੨॥੧੭॥੪੮॥☬ਹਰੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ। ਸਦ = ਸਦਾ ॥੨॥੧੭॥੪੮॥

SikhNet (Spanish)Dice Nanak, contempla siempre a tu Señor y ofrece tu ser en sacrificio a Él. (2-17-48)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਮਾਂਗਉ, ਰਾਮ ਤੇ ਇਕੁ ਦਾਨੁ ॥

maangau, raam te ik daan |

Sant Singh KhalsaI beg for one gift only from the Lord.
Manmohan SinghI ask for one bounty from my Lord.
Manmohan Singh (Punjabi)ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ।
Fareedkot Teekaਹੇ ਰਾਮ! ਮੈਂ ਏਕ ਆਪ ਤੇ ਹੀ ਦਾਨ ਮਾਂਗਤਾ ਹੂੰ, ਭਾਵ ਦੂਸਰੇ ਪਾਸੋਂ ਮੈਂ ਨਹੀਂ ਮੰਗਦਾ ਹਾਂ॥
Prof. Sahib Singhਹੇ ਭਾਈ! ਮੈਂ ਪਰਮਾਤਮਾ ਪਾਸੋਂ ਇਕ ਖ਼ੈਰ ਮੰਗਦਾ ਹਾਂ।

ਪਦ ਅਰਥ ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ।

SikhNet (Spanish)Le pido a mi Señor sólo una cosa, que me bendiga con Su Nombre

ਸਗਲ ਮਨੋਰਥ ਪੂਰਨ ਹੋਵਹਿ; ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥

sagal manorath pooran hoveh; simrau tumaraa naam |1| rahaau |

Sant Singh KhalsaMay all my desires be fulfilled, meditating on, and remembering Your Name, O Lord. ||1||Pause||
Manmohan SinghBy meditating on Thy Name, O Lord, all my desires are fulfilled. Pause.
Manmohan Singh (Punjabi)ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਜਿਸ ਤੇ ਸੰਪੂਰਨ ਮਨੋਰਥ ਪੂਰਨ ਹੋਤੇ ਹੈਂ, ਤਿਸ ਤੁਮਾਰੇ ਨਾਮ ਕੋ ਸਿਮਰਨ ਕਰੂੰ॥੧॥ ਰਹਾਉ ॥
Prof. Sahib Singh(ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਰਹਾਂ। ਮਨੋਰਥ = ਮੁਰਾਦਾਂ ॥੧॥ ਰਹਾਉ ॥

SikhNet (Spanish)de Néctar y así también cumpla con todos mis deseos, como lo son el enaltecer Sus Pies en mi corazón,

ਚਰਨ ਤੁਮੑਾਰੇ ਹਿਰਦੈ ਵਾਸਹਿ; ਸੰਤਨ ਕਾ ਸੰਗੁ ਪਾਵਉ ॥

charan tumaare hiradai vaaseh; santan kaa sang paavau |

Sant Singh KhalsaMay Your feet abide within my heart, and may I find the Society of the Saints.
Manmohan SinghMay Thine feet abide within my mind and may I obtain the society of saints.
Manmohan Singh (Punjabi)ਤੇਰੇ ਪੈਰ ਮੇਰੇ ਮਨ ਅੰਦਰ ਨਿਵਾਸ ਕਰਨ, ਅਤੇ ਮੈਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇ।
Fareedkot Teekaਆਪ ਕੇ ਚਰਨ ਕਮਲ ਹਮਾਰੇ ਹਿਰਦੈ ਮੇਂ ਵਾਸ ਕਰੈਂ, ਵਾ ਜਿਨ ਕੇ ਰਿਦੇ ਮੇਂ ਵਸਤੇ ਹੈਂ ਤਿਨ ਸੰਤਨ ਕਾ ਸੰਗ ਮੈਂ ਪਾਵੋਂ॥
Prof. Sahib Singhਹੇ ਪ੍ਰਭੂ! ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ, ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਹਾਸਲ ਕਰ ਲਵਾਂ,

ਪਦ ਅਰਥ ਵਾਸਹਿ = ਵੱਸਦੇ ਰਹਿਣ। ਹਿਰਦੈ = ਹਿਰਦੇ ਵਿਚ। ਸੰਗੁ = ਸਾਥ, ਸੰਗਤਿ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ।

SikhNet (Spanish)el ser bendecido con la Sociedad de los Santos,

ਸੋਗ ਅਗਨਿ ਮਹਿ ਮਨੁ. ਨ ਵਿਆਪੈ; ਆਠ ਪਹਰ ਗੁਣ ਗਾਵਉ ॥੧॥

sog agan meh man. na viaapai; aatth pehar gun gaavau |1|

Sant Singh KhalsaMay my mind not be afflicted by the fire of sorrow; may I sing Your Glorious Praises, twenty-four hours a day. ||1||
Manmohan SinghMay my mind be not engrossed in the fire of sorrow and may I sing Thy praises throughout the eight watches of the day.
Manmohan Singh (Punjabi)ਮੇਰਾ ਮਨ ਪਛਤਾਵੇ ਦੀ ਅੱਗ ਅੰਦਰ ਖੱਚਤ ਨਾਂ ਹੋਵੇ ਅਤੇ ਮੈਂ ਦਿਨ ਦੇ ਅੱਠੇ ਪਹਿਰ ਹੀ ਤੇਰਾ ਜੱਸ ਗਾਇਨ ਕਰਦਾ ਰਹਾਂ।
Fareedkot Teekaਜਿਸ ਤੇ ਸੋਗ ਅਗਨੀ ਮੇਂ ਮੇਰਾ ਮਨ ਨ ਵਿਆਪੈ, ਤਿਸ ਤੇਰੇ ਗੁਣੋਂ ਕੋ ਆਠ ਪਹਰ ਹੀ ਗਾਵਣਾ ਕਰੂੰ॥੧॥
Prof. Sahib Singhਮੈਂ ਅੱਠੇ ਪਹਰ ਤੇਰੇ ਗੁਣ ਗਾਂਦਾ ਰਹਾਂ। (ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਚਿੰਤਾ ਦੀ ਅੱਗ ਵਿਚ ਨਹੀਂ ਫਸਦਾ ॥੧॥

ਪਦ ਅਰਥ ਸੋਗ = ਚਿੰਤਾ, ਗ਼ਮ। ਮਹਿ = ਵਿਚ। ਨ ਵਿਆਪੈ = ਨਹੀਂ ਫਸਦਾ। ਗਾਵਉ = ਗਾਵਉਂ ॥੧॥

SikhNet (Spanish)el que no me queme y me consuma en el fuego de la tristeza y que pueda recitar para siempre Su Palabra. (1)

ਸ੍ਵਸਤਿ ਬਿਵਸਥਾ ਹਰਿ ਕੀ ਸੇਵਾ; ਮਧੵੰਤ ਪ੍ਰਭ ਜਾਪਣ ॥

svasat bivasathaa har kee sevaa; madhayant prabh jaapan |

Sant Singh KhalsaMay I serve the Lord in my childhood and youth, and meditate on God in my middle and old age.
Manmohan SinghMay I serve God in my child-hood and contemplate on the Lord in the middle and end of my age.
Manmohan Singh (Punjabi)ਮੈਂ ਆਪਣੀ ਬਾਲ ਅਵਸਥਾ ਵਿੱਚ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਆਪਣੀ ਵਿਚਕਾਰਲੀ ਤੇ ਅਖੀਰਲੀ ਆਰਬਲਾ ਵਿੱਚ ਸਾਹਿਬ ਦਾ ਸਿਮਰਨ ਕਰਾਂ।
Fareedkot Teekaਹੇ ਹਰੀ! (ਸ੍ਵਸਤਿ) ਦੁਖੋਂ ਸੇ ਰਹਿਤ ਸਮੇਂ ਮੇਂ ਭੀ ਆਪ ਕੀ ਸੇਵਾ ਕਰੂੰ ਔਰ ਦੁਖੋਂ ਕੇ (ਮਧੁੰ) ਬੀਚ ਦੀ ਔਰ (ਤ) ਔਰ ਸਮੇਂ, ਹੇ ਪ੍ਰਭੂ! ਤੇਰੇ ਨਾਮ ਕਾ ਹੀ ਜਪਨਾ ਕਰੂੰ; ਵਾ (ਮਧੰ੍ਹਤ) ਅੰਤ ਕੇ ਸਮੇਂ ਕੇ ਬੀਚ ਤੇਰਾ ਜਾਪ ਕਰੂੰ ਵਾ (ਸ੍ਵਸਤਿ) ਬਾਲਕ ਅਵਸਥਾ ਅਰ (ਮਧ) ਜੁਬਾ ਅਰ ਅੰਤ ਬ੍ਰਿਧ ਅਵਸਥਾ ਮੇਂ ਤੇਰਾ ਜਾਪ ਕਰਾਂ॥
Prof. Sahib Singhਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ਵਿਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ।

ਪਦ ਅਰਥ ਸ੍ਵਸਤਿ = ਸ਼ਾਂਤੀ, ਸੁਖ। ਬਿਵਸਥਾ = ਅਵਸਥਾ, ਹਾਲਤ। ਸੇਵਾ = ਸੇਵਾ-ਭਗਤੀ। ਮਧ੍ਯ੍ਯੰਤ = ਵਿਚਕਾਰ ਤੋਂ ਅਖ਼ੀਰ ਤਕ, ਸਦਾ ਹੀ। ਜਾਪਣ = ਜਪਣ ਨਾਲ।

SikhNet (Spanish)También le pido que lo pueda contemplar siempre en mi niñez, en la edad adulta y en la vejez,

ਨਾਨਕ. ਰੰਗੁ ਲਗਾ ਪਰਮੇਸਰ; ਬਾਹੁੜਿ ਜਨਮ. ਨ ਛਾਪਣ ॥੨॥੧੮॥੪੯॥

naanak. rang lagaa paramesar; baahurr janam. na chhaapan |2|18|49|

Sant Singh KhalsaO Nanak, one who is imbued with the Love of the Transcendent Lord, is not reincarnated again to die. ||2||18||49||
Manmohan SinghHe, who is imbued with the love of the Supreme Lord, neither enters womb, nor disappears, again.
Manmohan Singh (Punjabi)ਨਾਨਕ, ਜੋ ਸ਼੍ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ, ਉਹ ਮੁੜ ਕੇ, ਨਾਂ ਹੀ ਗਰਭ ਵਿੱਚ ਪੈਂਦਾ ਹੈ ਤੇ ਨਾਂ ਹੀ ਛੁਪਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪਰਮੇਸਰ! ਜਿਨ ਪੁਰਸ਼ੋਂ ਕੋ ਤੇਰਾ (ਰੰਗ) ਪ੍ਰੇਮ ਲਗਾ ਹੈ, ਸੋ ਨਾ ਤੋ ਫੇਰ ਜਨਮਤੇ ਹੈਂ ਅਰ ਨਾ (ਛਾਪਣ) ਛਪਤੇ, ਭਾਵ ਮਰਤੇ ਹੈਂ। ਵਾ ਹੇ ਪਰਮੇਸਰ! ਮੇਰਾ ਤੇਰੇ ਸਰੂਪ ਮੇਂ ਰੰਗ ਲਗਾ ਰਹੇ, ਮੈਂ ਫੇਰ ਜਨਮਾ ਅਰ ਮਰਾ ਨਹੀਂ॥੨॥੧੮॥੪੯॥
Prof. Sahib Singhਹੇ ਨਾਨਕ! ਜਿਸ ਮਨੁੱਖ (ਦੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ (ਦੇ ਗੇੜ) ਵਿਚ ਨਹੀਂ ਆਉਂਦਾ ॥੨॥੧੮॥੪੯॥

ਪਦ ਅਰਥ ਰੰਗੁ = ਪਿਆਰ। ਬਾਹੁੜਿ = ਮੁੜ। ਛਾਪਣ = ਮੌਤ, ਛੁਪਣਾ ॥੨॥੧੮॥੪੯॥

SikhNet (Spanish)que esté siempre enamorado de mi Dios y no vuelva a ser puesto en ningún vientre otra vez, continuando con el ciclo de nacimientos y muertes. (2-18-49)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਮਾਂਗਉ ਰਾਮ ਤੇ. ਸਭਿ ਥੋਕ ॥

maangau raam te. sabh thok |

Sant Singh KhalsaI beg only from the Lord for all things.
Manmohan SinghFor all the thinks I beg of the Lord.
Manmohan Singh (Punjabi)ਸਾਰੀਆਂ ਵਸਤੂਆਂ ਲਈ ਮੈਂ ਆਪਣੇ ਸੁਆਮੀ ਅੱਗੇ ਹੀ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਰਾਮ! ਮੈਂ ਤੁਝ ਤੇ ਹੀ ਸਰਬ (ਥੋਕ) ਪਦਾਰਥ ਮਾਂਗਤਾ ਹੂੰ॥
Prof. Sahib Singhਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।

ਪਦ ਅਰਥ ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ। ਸਭਿ = ਸਾਰੇ। ਥੋਕ = ਪਦਾਰਥ।

SikhNet (Spanish)Yo pido de mi Dios lo que necesito, pues si lo pido a los hombres,

ਮਾਨੁਖ ਕਉ ਜਾਚਤ. ਸ੍ਰਮੁ ਪਾਈਐ; ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥

maanukh kau jaachat. sram paaeeai; prabh kai simaran mokh |1| rahaau |

Sant Singh KhalsaI would hesitate to beg from other people. Remembering God in meditation, liberation is obtained. ||1||Pause||
Manmohan SinghTo beg of man, I fell ashamed. By Lord's meditation salvation is obtained. Pause.
Manmohan Singh (Punjabi)ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।
Fareedkot Teekaਕਿਉਂਕਿ ਔਰ ਮਾਨੁਖ ਸੇ ਮਾਂਗਣੇ ਤੇ (ਸ੍ਰਮੁ) ਕਸ਼ਟ ਪਾਈਤਾ ਹੈ, ਹੇ ਪ੍ਰਭੂ! ਆਪ ਕੇ ਸਿਮਰੇ ਤੇ ਮੋਖ ਹੋਤੀ ਹੈ॥੧॥ ਰਹਾਉ ॥
Prof. Sahib Singhਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਜਾਚਤ = ਮੰਗਦਿਆਂ। ਸ੍ਰਮੁ = ਥਕਾਵਟ, ਖੇਚਲ। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਮੋਖ = (ਮਾਇਆ ਦੇ ਮੋਹ ਤੋਂ) ਖ਼ਲਾਸੀ ॥੧॥ ਰਹਾਉ ॥

SikhNet (Spanish)trabajo en vano, pero contemplando al Señor, soy emancipado. (1-Pausa)

ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ; ਬੇਦ ਪੁਕਾਰਹਿ ਘੋਖ ॥

ghokhe mun jan sinmrit puraanaan; bed pukaareh ghokh |

Sant Singh KhalsaI have studied with the silent sages, and carefully read the Simritees, the Puraanas and the Vedas; they all proclaim that,
Manmohan SinghI have read with care the Simirtis and Puranas uttered by the silent sages and scrutinized the Vedas, all of which proclaim:-
Manmohan Singh (Punjabi)ਮੈਂ ਰਿਸ਼ੀਆਂ ਮੁਨੀਆਂ ਦੀਆਂ ਉਚਾਰੀਆਂ ਹੋਈਆਂ ਸਿੰਮਰਤੀਆਂ ਅਤੇ ਪੁਰਾਣ ਗਹੁ ਨਾਲ ਪੜ੍ਹੇ ਹਨ ਤੇ ਭੇਦ ਭੀ ਖੋਜੇ ਹਨ। ਉਹ ਸਾਰੇ ਕੂਕਦੇ ਹਨ:
Fareedkot Teekaਮੁਨੀ ਜਨੋਂ ਨੇ ਸਿਮ੍ਰਤੀਆਂ ਔ ਪੁਰਾਨ (ਘੋਖ) ਖੋਜੇ ਹੈਂ ਔਰ ਵੇਦੋਂ ਕੋ ਵੀਚਾਰ ਕਰ ਭੀ ਮਹਾਤਮਾ ਜਨ ਇਹੀ ਪੁਕਾਰਤੇ ਹੈਂ॥
Prof. Sahib Singhਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,

ਪਦ ਅਰਥ ਘੋਖੇ = ਗਹੁ ਨਾਲ ਵਿਚਾਰੇ। ਮੁਨਿ ਜਨ = ਰਿਸ਼ੀ ਮੁਨੀ। ਪੁਕਾਰਹਿ = ਉੱਚੀ ਉੱਚੀ ਪੜ੍ਹਦੇ ਹਨ। ਘੋਖ = ਘੋਖਿ, ਗਹੁ ਨਾਲ ਵਿਚਾਰ ਕੇ।

SikhNet (Spanish)Estudié con los sabios silenciosos y leí todo y con cuidado, los Smritis, los Puranas y los Vedas;

ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ; ਦੋਵੈ ਸੁਹੇਲੇ ਲੋਕ ॥੧॥

kripaa sindh sev sach paaeeai; dovai suhele lok |1|

Sant Singh Khalsaby serving the Lord, the ocean of mercy, Truth is obtained, and both this world and the next are embellished. ||1||
Manmohan SinghBy serving Lord, the Ocean of compassion, truth is attained and the mortal's both the world are embellished.
Manmohan Singh (Punjabi)ਰਹਿਮਤ ਦੇ ਸਮੁੰਦਰ, ਸੁਆਮੀ ਦੀ ਘਾਲ ਕਮਾਉਣ ਦੁਆਰਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਾਣੀ ਦੇ ਦੋਵਨੂੰ ਜਹਾਨ (ਲੋਕ ਪ੍ਰਲੋਕ) ਸੌਰ ਜਾਂਦੇ ਹਨ।
Fareedkot Teekaਕਿਰਪਾ ਕੇ ਸਮੁੰਦਰ ਵਾਹਿਗੁਰੂ ਕੋ ਸੇਵ ਕਰ ਕੇ ਸਚ ਸਰੂਪ ਪਾਈਤਾ ਹੈ। ਤਾਂ ਤੇ ਜੋ ਸੇਵਤੇ ਹੈਂ ਸੋਈ ਦੋਨੋਂ ਲੋਕ ਮੇਂ (ਸੁਹੇਲੇ) ਸੁਖੀ ਹੋਤੇ ਹੈਂ, ਵਾ ਦੋਨੋਂ ਲੋਕ ਤਿਨ ਕੋ ਸੁਖਦਾਈ ਹੋਤੇ ਹੈਂ॥੧॥
Prof. Sahib Singh(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥

ਪਦ ਅਰਥ ਸਿੰਧੁ = ਸਮੁੰਦਰ। ਸੇਵਿ = ਸੇਵ ਕੇ, ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਸੁਹੇਲੇ = ਸੌਖੇ ॥੧॥

SikhNet (Spanish)todos ellos proclaman que la Verdad es obtenida sólo sirviendo al Dios, Océano de Misericordia y que en este mundo y en el siguiente todo se embellece. (1)

ਆਨ ਅਚਾਰ ਬਿਉਹਾਰ ਹੈ ਜੇਤੇ; ਬਿਨੁ ਹਰਿ ਸਿਮਰਨ. ਫੋਕ ॥

aan achaar biauhaar hai jete; bin har simaran. fok |

Sant Singh KhalsaAll other rituals and customs are useless, without remembering the Lord in meditation.
Manmohan SinghAll other rituals and affairs are useless without the Lord's meditation.
Manmohan Singh (Punjabi)ਪ੍ਰਭੂ ਦੀ ਬੰਦਗੀ ਦੇ ਬਾਝੋਂ ਹੋਰ ਸਾਰੇ ਕਰਮ ਕਾਂਡ ਤੇ ਕੰਮ ਕਾਜ ਵਿਅਰਥ ਹਨ।
Fareedkot Teekaਔਰ ਜੋ (ਅਚਾਰ) ਕਰਮ ਹੈਂ ਔਰ ਜਿਤਨੇ ਵਿਵਹਾਰ ਹੈਂ, ਸੋ ਸੰਪੂਰਨ ਹਰੀ ਕੇ ਸਿਮਰਨ ਤੇ ਬਿਨਾਂ (ਫੋਕ) ਫੋਗ ਵਤ ਖਾਲੀ, ਭਾਵ ਬਿਅਰਥ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।

ਪਦ ਅਰਥ ਆਨ = {अन्य} ਹੋਰ। ਅਚਾਰ = ਧਾਰਮਿਕ ਰਸਮਾਂ। ਬਿਉਹਾਰ = ਵਿਹਾਰ। ਜੇਤੇ = ਜਿਤਨੇ ਭੀ। ਫੋਕ = ਫੋਕੇ, ਵਿਅਰਥ।

SikhNet (Spanish)Todos los rituales y costumbres son inútiles si no se recuerda a Dios en la Meditación.

ਨਾਨਕ. ਜਨਮ ਮਰਣ ਭੈ ਕਾਟੇ; ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥

naanak. janam maran bhai kaatte; mil saadhoo binase sok |2|19|50|

Sant Singh KhalsaO Nanak, the fear of birth and death has been removed; meeting the Holy Saint, sorrow is dispelled. ||2||19||50||
Manmohan SinghMeeting the saints Guru, O Nanak, the sorrow is effaced and the fear of birth and death is removed.
Manmohan Singh (Punjabi)ਸੰਤ ਗੁਰਦੇਵ ਦੇ ਮਿਲਣ ਨਾਲ ਸੋਗ ਮਿੱਟ ਜਾਂਦਾ ਹੈ ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੋ ਮਿਲ ਕਰ ਜਨਮ ਮਰਨ ਕੇ ਭੈ ਕਾਟੇ ਹੈਂ ਔਰ ਸੰਪੂਰਨ ਸ਼ੋਕ ਬਿਨਸੇ ਅਰਥਾਤ ਦੂਰ ਭਏ ਹੈਂ॥੨॥੧੯॥੫੦॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥

ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਮਿਲਿ = ਮਿਲ ਕੇ। ਸਾਧੂ = ਗੁਰੂ। ਸੋਕ = ਚਿੰਤਾ, ਗ਼ਮ ॥੨॥੧੯॥੫੦॥

SikhNet (Spanish)Oh, dice Nanak, el Señor te libera de tu miedo al nacimiento y a la muerte, y encontrando al Santo todas tus penas se acaban. (2-19-50)

Open this shabad →

Shabad Guru Arjan Dev Ji Raag Dhanaasree continues on Ang 683

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਤ੍ਰਿਸਨਾ ਬੁਝੈ; ਹਰਿ ਕੈ ਨਾਮਿ ॥

trisanaa bujhai; har kai naam |

Sant Singh KhalsaDesire is quenched, through the Lord's Name.
Manmohan SinghThe increased sensual desire is stilled with the Lord's Name.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਕਰ ਕੇ ਹੀ ਤ੍ਰਿਸਨਾ ਅਗਨੀ ਬੂਝਤੀ ਹੈ, ਭਾਵ ਸੇ ਦੂਰ ਹੋਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।

ਪਦ ਅਰਥ ਕੈ ਨਾਮਿ = ਦੇ ਨਾਮ ਦੀ ਰਾਹੀਂ।

SikhNet (Spanish)El Nombre del Señor calma la ansiedad de la mente y a través de la Palabra

ਮਹਾ ਸੰਤੋਖੁ ਹੋਵੈ ਗੁਰ ਬਚਨੀ; ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥

mahaa santokh hovai gur bachanee; prabh siau laagai pooran dhiaan |1| rahaau |

Sant Singh KhalsaGreat peace and contentment come through the Guru's Word, and one's meditation is perfectly focused upon God. ||1||Pause||
Manmohan SinghThrough the Gurbani, great contentment wells up and one's attention is perfectly attuned to the Lord. Pause.
Manmohan Singh (Punjabi)ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ਼ ਰੂਪ ਬਚਨੋਂ ਕਰ ਕੇ ਮਹਾਂ ਸੰਤੋਖ ਹੋਤਾ ਹੈ ਔ ਹੇ ਹਰੀ! ਤੇਰੇ ਸਾਥ ਸਹਜੇ ਹੀ ਧਿਆਨ ਲਾਗਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਉਤੇ ਤੁਰਿਆਂ। ਸਿਉ = ਨਾਲ। ਧਿਆਨੁ = ਲਗਨ ॥੧॥ ਰਹਾਉ ॥

SikhNet (Spanish)del Shabd del Guru uno vive inmensamente contento y en total entonación en Dios. (1-Pausa)

Open this shabad (7 lines, Angs 682-683) →

Ang 682 of 1430