ਧਨਾਸਰੀ ਮਹਲਾ ੫ ॥
dhanaasaree mahalaa 5 | Ang 682
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਤ੍ਰਿਸਨਾ ਬੁਝੈ; ਹਰਿ ਕੈ ਨਾਮਿ ॥
trisanaa bujhai; har kai naam | Ang 682
Sant Singh KhalsaDesire is quenched, through the Lord's Name.
Manmohan SinghThe increased sensual desire is stilled with the Lord's Name.
Manmohan Singh (Punjabi)ਪ੍ਰਭੂ ਦੇ ਨਾਮ ਨਾਲ ਖਾਹਿਸ਼ ਮਿੱਟ ਜਾਂਦੀ ਹੈ।
Fareedkot Teekaਹੇ ਹਰੀ! ਤੇਰੇ ਨਾਮ ਕਰ ਕੇ ਹੀ ਤ੍ਰਿਸਨਾ ਅਗਨੀ ਬੂਝਤੀ ਹੈ, ਭਾਵ ਸੇ ਦੂਰ ਹੋਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।ਪਦ ਅਰਥ ਕੈ ਨਾਮਿ = ਦੇ ਨਾਮ ਦੀ ਰਾਹੀਂ।
SikhNet (Spanish)El Nombre del Señor calma la ansiedad de la mente y a través de la Palabra
ਮਹਾ ਸੰਤੋਖੁ ਹੋਵੈ ਗੁਰ ਬਚਨੀ; ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥੧॥ ਰਹਾਉ ॥
mahaa santokh hovai gur bachanee; prabh siau laagai pooran dhiaan |1| rahaau | Ang 682
Sant Singh KhalsaGreat peace and contentment come through the Guru's Word, and one's meditation is perfectly focused upon God. ||1||Pause||
Manmohan SinghThrough the Gurbani, great contentment wells up and one's attention is perfectly attuned to the Lord. Pause.
Manmohan Singh (Punjabi)ਗੁਰਬਾਣੀ ਰਾਹੀਂ ਪਰਮ ਸੰਤੁਸ਼ਟਤਾ ਉਤਪੰਨ ਹੁੰਦੀ ਹੈ ਅਤੇ ਇਨਸਾਨ ਦੀ ਬਿਰਤੀ ਪੂਰੀ ਤਰ੍ਹਾਂ ਪ੍ਰਭੂ ਨਾਲ ਜੁੜ ਜਾਂਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ਼ ਰੂਪ ਬਚਨੋਂ ਕਰ ਕੇ ਮਹਾਂ ਸੰਤੋਖ ਹੋਤਾ ਹੈ ਔ ਹੇ ਹਰੀ! ਤੇਰੇ ਸਾਥ ਸਹਜੇ ਹੀ ਧਿਆਨ ਲਾਗਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਉਤੇ ਤੁਰਿਆਂ। ਸਿਉ = ਨਾਲ। ਧਿਆਨੁ = ਲਗਨ ॥੧॥ ਰਹਾਉ ॥
SikhNet (Spanish)del Shabd del Guru uno vive inmensamente contento y en total entonación en Dios. (1-Pausa)
ਮਹਾ ਕਲੋਲ ਬੁਝਹਿ. ਮਾਇਆ ਕੇ; ਕਰਿ ਕਿਰਪਾ. ਮੇਰੇ ਦੀਨ ਦਇਆਲ ॥
mahaa kalol bujheh. maaeaa ke; kar kirapaa. mere deen deaal | Ang 683
Sant Singh KhalsaPlease shower Your Mercy upon me, and permit me to ignore the great enticements of Maya, O Lord, Merciful to the meek.
Manmohan SinghO Lord, merciful to the meek take pity on me, that I may ignore the supreme wonders of mammon.
Manmohan Singh (Punjabi)ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ।
Fareedkot Teekaਮਾਇਆ ਕੇ (ਕਲੋਲ) ਤਰੰਗ ਜੋ ਬਡੇ ਸੰਕਲਪ ਰੂਪ ਹੈਂ, ਸੋ ਤਬ ਬੁਝ ਜਾਤੇ ਹੈਂ ਜਬ ਹੇ ਮੇਰੇ ਦੀਨ ਦਿਆਲ! ਤੁਮ ਕਿਰਪਾ ਕਰਤੇ ਹੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।ਪਦ ਅਰਥ ਕਲੋਲ = ਚੋਜ ਤਮਾਸ਼ੇ, ਨਖ਼ਰੇ। ਬੁਝਹਿ = ਬੁੱਝ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!
SikhNet (Spanish)Por favor rocía Tu Misericordia sobre mí y permite que ignore los engaños de Maya,
ਅਪਣਾ ਨਾਮੁ ਦੇਹਿ. ਜਪਿ ਜੀਵਾ; ਪੂਰਨ ਹੋਇ. ਦਾਸ ਕੀ ਘਾਲ ॥੧॥
apanaa naam dehi. jap jeevaa; pooran hoe. daas kee ghaal |1| Ang 683
Sant Singh KhalsaGive me Your Name - chanting it, I live; please bring the efforts of Your slave to fruition. ||1||
Manmohan SinghO Lord, make Thy slave's arduous toil fruitful and bless him with Thy Name, by remembering which, he sustains his life.
Manmohan Singh (Punjabi)ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ।
Fareedkot Teekaਤਾਂ ਤੇ ਅਪਨਾ ਨਾਮ ਮੇਰੇ ਕੋ ਦੇਵੋ, ਜਿਸ ਕੋ ਜਪ ਕਰ ਕੇ ਮੈਂ ਜੀਵਣਾ ਕਰੂੰ ਔਰ ਜਿਸ ਤੇ ਮੈਂ ਤੇਰੈ ਦਾਸ ਕੀ (ਘਾਲ) ਸੇਵਾ ਪੂਰਨ ਹੋਵੈ॥੧॥
Prof. Sahib Singhਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥ਪਦ ਅਰਥ ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪੂਰਨ = ਸਫਲ। ਘਾਲ = ਮੇਹਨਤ ॥੧॥
SikhNet (Spanish)oh mi Señor Bondadoso con el débil. Bendíceme también con Tu Nombre, para que pueda vivir para toda la Eternidad y totalmente Pleno. (1)
ਸਰਬ ਮਨੋਰਥ. ਰਾਜ ਸੂਖ ਰਸ; ਸਦ ਖੁਸੀਆ ਕੀਰਤਨੁ ਜਪਿ ਨਾਮ ॥
sarab manorath. raaj sookh ras; sad khuseea keeratan jap naam | Ang 683
Sant Singh KhalsaAll desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.
Manmohan SinghUttering the Name and singing the praise of the Lord, man obtains dominions, comforts, enjoyments and eternal bliss and all his wishes are fulfilled.
Manmohan Singh (Punjabi)ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸੰਪੂਰਨ ਮਨੋਰਥੋਂ ਕੋ ਪਾਇ ਕਰ ਰਾਜ ਸੁਖ ਕਾ (ਰਸ) ਅਨੰਦ ਔ ਖੁਸ਼ੀਆਂ ਤਿਨ ਕੋ ਸਦਾ ਪ੍ਰਾਪਤਿ ਹੈਂ, ਜੋ ਤੇਰੇ ਨਾਮ ਅਰ ਕੀਰਤਨ ਕਾ ਜਾਪ ਕਰਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਸਰਬ = ਸਾਰੇ। ਮਨੋਰਥ = ਮੁਰਾਦਾਂ। ਸਦ = ਸਦਾ। ਜਪਿ = ਜਪ ਕੇ।
SikhNet (Spanish)Contemplando el Nombre del Señor y cantando Sus Alabanzas, uno logra el Éxtasis, la Dicha y el cumplimiento de sus deseos.
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ; ਨਾਨਕ. ਜਨ ਕੇ ਪੂਰਨ ਕਾਮ ॥੨॥੨੦॥੫੧॥
jis kai karam likhiaa dhur karatai; naanak. jan ke pooran kaam |2|20|51| Ang 683
Sant Singh KhalsaThat humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||
Manmohan SinghNanak, the Lord's slave, whose destiny is so pre-writ by8 the Creator, has his tasks accomplished.
Manmohan Singh (Punjabi)ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕਰਤੇ! ਜਿਸ ਕੇ ਮਸਤਕ ਮੇਂ (ਧੁਰਿ) ਆਦੋਂ ਹੀ ਕਰਮ ਲਿਖਿਆ ਹੈ, ਨਾਮ ਜਾਪ ਸੇ ਤਿਸ ਵਡਿਭਾਗੀ ਕੇ ਸਰਬ ਸੰਕਲਪ ਪੂਰਨ ਭਏ ਹੈਂ॥੨॥੨੦॥੫੧॥
Prof. Sahib Singh(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥ਪਦ ਅਰਥ ਜਿਸ ਕੈ ਕਰਮਿ = ਜਿਸ ਦੀ ਕਿਸਮਤਿ ਵਿਚ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਪੂਰਨ = ਸਫਲ ॥੨॥੨੦॥੫੧॥
SikhNet (Spanish)Dice Nanak, aquél que lo tiene así inscrito en su Destino por Dios, todas sus tareas son realizadas. (2-20-51)