ੴ

ਸਿੱਖਬਾਣੀ · SikhBani

ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥

har kaa naam jan kau mukat jugat
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 264, 265 · 10 lines
Translations

ਹਰਿ ਕਾ ਨਾਮੁ; ਜਨ ਕਉ ਮੁਕਤਿ ਜੁਗਤਿ ॥

har kaa naam; jan kau mukat jugat | Ang 264

Sant Singh KhalsaThe Name of the Lord is the path of liberation for His humble servants.
Manmohan SinghGod's Name is the way of salvation to His slave.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਗੋਲੇ ਲਈ ਕਲਿਆਣ ਦਾ ਰਸਤਾ ਹੈ।
Fareedkot Teekaਤਿਨ ਸੰਤ ਜਨੋਂ ਕੌ ਹਰੀ ਕਾ ਨਾਮ ਹੀ ਮੁਕਤੀ ਹੈ, (ਜੁਗਤਿ) ਜੋੜਨੇ ਹਾਰ ਅਰਥਾਤ ਪ੍ਰਾਪਤ ਕਰਨੇ ਵਾਲਾ ਹੈ॥
Prof. Sahib Singhਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,

ਪਦ ਅਰਥ ਜਨ ਕਉ = ਭਗਤ ਜਨਾਂ ਵਾਸਤੇ। ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਛੁਟਕਾਰਾ। ਜੁਗਤਿ = ਤਰੀਕਾ, ਵਸੀਲਾ।

SikhNet (Spanish)El nombre del Señor es el camino a la liberación de Sus humildes sirvientes.

ਹਰਿ ਕੈ ਨਾਮਿ; ਜਨ ਕਉ ਤ੍ਰਿਪਤਿ ਭੁਗਤਿ ॥

har kai naam; jan kau tripat bhugat | Ang 264

Sant Singh KhalsaWith the food of the Name of the Lord, His servants are satisfied.
Manmohan SinghGod's servant is satisfied with the food of His Name.
Manmohan Singh (Punjabi)ਰੱਬ ਦਾ ਗੋਲਾ ਉਸ ਦੇ ਨਾਮ ਦੇ ਭੋਜਨ ਨਾਲ ਰੱਜ ਜਾਂਦਾ ਹੈ।
Fareedkot Teekaਹਰੀ ਕੇ ਨਾਮ ਸੇ ਹੀ ਜਨੋ ਕੋ ਭੋਗੋਂ ਸੇ ਤ੍ਰਿਪਤੀ ਹੋਤੀ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।

ਪਦ ਅਰਥ ਤ੍ਰਿਪਤਿ = ਰਜੇਵਾਂ, ਤਸੱਲੀ। ਭੁਗਤਿ = (ਮਾਇਕ) ਭੋਗ।

SikhNet (Spanish)El Nombre de Dios es alimento y bebida para Sus Devotos,

ਹਰਿ ਕਾ ਨਾਮੁ; ਜਨ ਕਾ ਰੂਪ ਰੰਗੁ ॥

har kaa naam; jan kaa roop rang | Ang 264

Sant Singh KhalsaThe Name of the Lord is the beauty and delight of His servants.
Manmohan SinghGod's Name is his serf's beauty and delight.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਦੀ ਸੁੰਦਰਤਾ ਅਤੇ ਖੁਸ਼ੀ ਹੈ।
Fareedkot Teeka(ਜਨ) ਦਾਸੋਂ ਕਾ ਹਰੀ ਨਾਮ ਹੀ ਸੁੰਦਰ ਰੂਪ ਰੰਗ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,

ਪਦ ਅਰਥ ਰੂਪ ਰੰਗੁ = ਸੁਹਣੱਪ।

SikhNet (Spanish)El nombre del señor es la belleza e inspiración de sus sirvientes.

ਹਰਿ ਨਾਮੁ ਜਪਤ; ਕਬ. ਪਰੈ ਨ ਭੰਗੁ ॥

har naam japat; kab. parai na bhang | Ang 264

Sant Singh KhalsaChanting the Lord's Name, one is never blocked by obstacles.
Manmohan SinghBy uttering God's Name, obstacle never befall the man.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਦਮੀ ਨੂੰ ਕਦਾਚਿੱਤ ਰੁਕਾਵਟ ਨਹੀਂ ਪੈਦੀ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਕੌ ਕੋਈ (ਭੰਗੁ) ਵਿਘਨ, ਵਾ ਭੇਦ ਅਰਥਾਤ ਫਰਕ ਨਹੀਂ ਪੜਤਾ ਹੈ॥
Prof. Sahib Singhਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।

ਪਦ ਅਰਥ ਭੰਗੁ = ਵਿਘਨ।

SikhNet (Spanish)es el Camino de la vida y la Liberación del Alma.

ਹਰਿ ਕਾ ਨਾਮੁ; ਜਨ ਕੀ ਵਡਿਆਈ ॥

har kaa naam; jan kee vaddiaaee | Ang 264

Sant Singh KhalsaThe Name of the Lord is the glorious greatness of His servants.
Manmohan SinghGod's Name is his serf's glory.
Manmohan Singh (Punjabi)ਰੱਬ ਦਾ ਨਾਮ ਉਸ ਦੇ ਨਫਰ ਦੀ ਪਤਿ ਆਬਰੂ ਹੈ।
Fareedkot Teekaਜਨੋਂ ਕੌ ਹਰੀ ਕੇ ਨਾਮ ਕੀ ਹੀ ਵਡਿਆਈ ਪ੍ਰਾਪਤਿ ਭਈ ਹੈ॥
Prof. Sahib Singhਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,

ਪਦ ਅਰਥ ਵਡਿਆਈ = ਇੱਜ਼ਤ।

SikhNet (Spanish)El amante de Dios irradia la Belleza y la Gracia de su Señor e inmerso en el Nombre,

ਹਰਿ ਕੈ ਨਾਮਿ; ਜਨ ਸੋਭਾ ਪਾਈ ॥

har kai naam; jan sobhaa paaee | Ang 264

Sant Singh KhalsaThrough the Name of the Lord, His servants obtain honor.
Manmohan SinghThrough God's Name his servant obtains honour.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
Fareedkot Teekaਤਿਸੀ ਤੇ ਤਿਨ ਜਨੋਂ ਨੇ ਹਰੀ ਕੇ ਨਾਮ ਸੇ ਲੋਕ ਪ੍ਰਲੋਕ ਮੇਂ ਸੋਭਾ ਪਾਈ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।

ਪਦ ਅਰਥ ਜਨ = (ਭਗਤ) ਜਨਾਂ ਨੇ।

SikhNet (Spanish)mediante su nombre sus sirvientes obtienen honor.

ਹਰਿ ਕਾ ਨਾਮੁ; ਜਨ ਕਉ ਭੋਗ ਜੋਗ ॥

har kaa naam; jan kau bhog jog | Ang 265

Sant Singh KhalsaThe Name of the Lord is the enjoyment and Yoga of His servants.
Manmohan SinghGod's Name is the enjoyment of yog method for his serf.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਨਫ਼ਰ ਲਈ ਯੋਗ ਮਾਰਗ ਦਾ ਅਨੰਦ ਲੈਣਾ ਹੈ।
Fareedkot Teekaਜਨੋਂ ਕੋ ਹਰੀ ਕਾ ਨਾਮ ਹੀ ਭੋਗ ਔ ਜੋਗ ਦੇਣੇ ਹਾਰਾ ਹੈ॥
Prof. Sahib Singh(ਤਿਆਗੀ ਦਾ) ਜੋਗ (-ਸਾਧਨ) ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਗਤ ਜਨ ਵਾਸਤੇ ਪ੍ਰਭੂ ਦਾ ਨਾਮ (ਹੀ) ਹੈ,
SikhNet (Spanish)El Nombre del Señor le brinda Honores;

ਹਰਿ ਨਾਮੁ ਜਪਤ; ਕਛੁ ਨਾਹਿ ਬਿਓਗੁ ॥

har naam japat; kachh naeh biog | Ang 265

Sant Singh KhalsaChanting the Lord's Name, there is no separation from Him.
Manmohan SinghBy uttering God's Name, there is no separation from Him.
Manmohan Singh (Punjabi)ਵਾਹਿਗੁਰੂ ਦਾ ਨਾਮ ਉਚਾਰਨ ਕਰਨ ਦੁਆਰਾ ਉਸ ਨਾਲੋਂ ਕੋਈ ਵਿਛੋੜਾ ਨਹੀਂ ਹੁੰਦਾ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਕੋ (ਕੁਛ) ਥੋੜੇ ਮਾਤ੍ਰ ਭੀ ਹਰੀ ਸੇ (ਬਿਓਗੁ) ਵਿਛੋੜਾ ਨਹੀਂ ਹੋਤਾ ਹੈ॥
Prof. Sahib Singhਪ੍ਰਭੂ ਦਾ ਨਾਮ ਜਪਦਿਆਂ (ਉਸ ਨੂੰ) ਕੋਈ ਦੁੱਖ ਕਲੇਸ਼ ਨਹੀਂ ਹੁੰਦਾ।

ਪਦ ਅਰਥ ਬਿਓਗੁ = ਵਿਛੋੜਾ, ਕਲੇਸ਼, ਦੁੱਖ।

SikhNet (Spanish)por el Nombre participa en la Grandeza de Dios Mismo.

ਜਨੁ ਰਾਤਾ; ਹਰਿ ਨਾਮ ਕੀ ਸੇਵਾ ॥

jan raataa; har naam kee sevaa | Ang 265

Sant Singh KhalsaHis servants are imbued with the service of the Lord's Name.
Manmohan SinghGod's slave is imbued with His Name's service.
Manmohan Singh (Punjabi)ਰੱਬ ਦਾ ਗੋਲਾ ਉਸ ਦੇ ਨਾਮ ਦੀ ਟਹਿਲ ਨਾਲ ਰੰਗਿਆ ਹੋਇਆ ਹੈ।
Fareedkot Teekaਜੋ ਜਨ ਇਸ ਪ੍ਰਕਾਰ ਹਰੀ ਨਾਮ ਕੀ ਸੇਵਾ ਮੇਂ ਰਾਤਾ ਹੈ॥
Prof. Sahib Singh(ਪ੍ਰਭੂ ਦਾ) ਭਗਤ (ਸਦਾ) ਪ੍ਰਭੂ ਦੇ ਨਾਮ ਦੀ ਸੇਵਾ (ਸਿਮਰਨ) ਵਿਚ ਮਸਤ ਰਹਿੰਦਾ ਹੈ;

ਪਦ ਅਰਥ ਰਾਤਾ = ਰੱਤਾ ਹੋਇਆ, ਭਿੱਜਿਆ ਹੋਇਆ, ਮਸਤ।

SikhNet (Spanish)sus sirvientes son bendecidos con los servicios del nombre de Dios.

ਨਾਨਕ ਪੂਜੈ; ਹਰਿ ਹਰਿ ਦੇਵਾ ॥੬॥

naanak poojai; har har devaa |6| Ang 265

Sant Singh KhalsaO Nanak, worship the Lord, the Lord Divine, Har, Har. ||6||
Manmohan SinghNanak worship the Bright Lord God.
Manmohan Singh (Punjabi)ਨਾਨਕ ਉਜਲੇ ਵਾਹਿਗੁਰੂ ਸੁਆਮੀ ਦੀ ਉਪਾਸਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ (ਹਰਿ) ਬਿਸ਼ਨ ਔ (ਹਰਿ) ਸ਼ਿਵਜੀ ਆਦਿ ਸਰਬ ਦੇਵਤਿਓਂ ਕਾ ਪੂਜਨ ਕਰ ਲੀਆ ਹੈ, ਵਾ ਤਿਸ ਪ੍ਰਕਾਰ ਸਰੂਪ ਕੋ ਹਰਿ ਪ੍ਰਕਾਰ ਸੇ (ਹਰਿ) ਦੇਵਤਾ ਪੂਜਤੇ ਹੈਂ॥੬॥
Prof. Sahib Singhਹੇ ਨਾਨਕ! (ਭਗਤ ਸਦਾ) ਪ੍ਰਭੂ-ਦੇਵ ਨੂੰ ਪੂਜਦਾ ਹੈ ॥੬॥

ਪਦ ਅਰਥ ਦੇਵਾ = ਦੇਵ, ਚਾਨਣ-ਰੂਪ ਪ੍ਰਭੂ ॥੬॥

SikhNet (Spanish)y no vuelve a sufrir de soledad, porque es absorbido en la Unión con su Señor. (6)
Answers quote the Granth verbatim with Ang citations. AI commentary is not Gurbani and not a religious ruling.