ੴ

ਸਿੱਖਬਾਣੀ · SikhBani

ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥

satigur miliai sadaa sukh jis no aape mele soe
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 947 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਸਤਿਗੁਰਿ ਮਿਲਿਐ ਸਦਾ ਸੁਖੁ; ਜਿਸ ਨੋ ਆਪੇ ਮੇਲੇ ਸੋਇ ॥

satigur miliai sadaa sukh; jis no aape mele soe |

Sant Singh KhalsaMeeting the True Guru, everlasting peace is obtained. He Himself leads us to meet Him.
Manmohan SinghMeeting with the True Guru, everlasting peace is attained, but he alone meets with him, whom he himself unites.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਪਰ ਕੇਵਲ ਉਹ ਹੀ ਉਨ੍ਹਾਂ ਨਾਲ ਮਿਲਦਾ ਹੈ, ਜਿਸ ਨੂੰ ਉਹ ਖੁਦ ਮਿਲਾਉਂਦੇ ਹਨ।
Fareedkot Teekaਸਤਿਗੁਰੋਂ ਕੇ ਮਿਲਨੇ ਕਰ ਅਚੁਤ ਸੁਖ ਕੀ ਪ੍ਰਾਪਤੀ ਹੋਤੀ ਹੈ, ਪਰੰਤੂ ਸਤਿਗੁਰੂ ਤਿਸ ਕੋ ਮਿਲਤੇ ਹੈਂ ਜਿਸ ਕੌ (ਸੋਇ) ਵਹੁ ਵਾਹਿਗੁਰੂ ਆਪ ਮੇਲੇ॥
Prof. Sahib Singhਜੇ ਸਤਿਗੁਰੂ ਮਿਲ ਪਏ ਤਾਂ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ।

ਪਦ ਅਰਥ ਸੋਇ = ਉਹ (ਪ੍ਰਭੂ)।

SikhNet (Spanish)Encontrando al Guru Verdadero, uno vive en Éxtasis;

ਸੁਖੈ ਏਹੁ ਬਿਬੇਕੁ ਹੈ; ਅੰਤਰੁ ਨਿਰਮਲੁ ਹੋਇ ॥

sukhai ehu bibek hai; antar niramal hoe |

Sant Singh KhalsaThis is the true meaning of peace, that one becomes immaculate within oneself.
Manmohan SinghThe sign of everlasting peace is this, that the mind becomes immaculate.
Manmohan Singh (Punjabi)ਸਦੀਵੀ ਆਰਾਮ ਦੀ ਇਹ ਨਿਸ਼ਾਨੀ ਹੈ ਕਿ ਮਨ ਪਵਿੱਤਰ ਹੋ ਵੰਝਦਾ ਹੈ।
Fareedkot Teekaਸੁਖ ਕੀ ਪ੍ਰਾਪਤੀ ਕਾ ਏਹੁ ਬੀਚਾਰ ਹੈ, ਜੋ ਪਹਿਲੇ ਸਾਧਨੋਂ ਕਰ (ਅੰਤਰੁ) ਅੰਤਸਕਰਨ (ਨਿਰਮਲੁ) ਮਲ ਵਿਖੇਪ ਰਹਿਤ ਹੋਇ॥
Prof. Sahib Singh(ਫਿਰ) ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਸੁਖੈ = ਸੁਖ ਦਾ। ਬਿਬੇਕੁ = ਪਰਖ, ਪਛਾਣ। ਅੰਤਰੁ = ਅੰਦਰਲਾ (ਭਾਵ, ਆਤਮਾ)।

SikhNet (Spanish)es el Guru, Quien de Sí Mismo nos une con Su Ser.

ਅਗਿਆਨ ਕਾ ਭ੍ਰਮੁ ਕਟੀਐ; ਗਿਆਨੁ ਪਰਾਪਤਿ ਹੋਇ ॥

agiaan kaa bhram katteeai; giaan paraapat hoe |

Sant Singh KhalsaThe doubt of ignorance is eradicated, and spiritual wisdom is obtained.
Manmohan SinghThe doubt of ignorance is effaced and one obtains the Divine knowledge.
Manmohan Singh (Punjabi)ਬੇਸਮਝੀ ਦਾ ਵਹਿਮ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਬ੍ਰਹਮਬੋਧ ਹਾਂਸਲ ਹੋ ਜਾਂਦਾ ਹੈ।
Fareedkot Teekaਪ੍ਰਸ਼ਨ: ਤਿਸ ਕਾ ਫਲੁ ਕ੍ਯਾ ਹੈ?☬ਉਤਰ: ਅਗ੍ਯਾਨ ਕ੍ਰਿਤ ਜੋ ਭ੍ਰਮੁ ਹੈ, ਸੋ ਕਟ ਜਾਤਾ ਹੈ ਔ ਗਿਆਨ ਕੀ ਪ੍ਰਾਪਤੀ ਹੋਤੀ ਹੈ॥☬ਪ੍ਰਸਨ: ਤਿਸ ਕੋ ਫਲ੍ਹ ਕ੍ਯਾ ਹੂਆ?
Prof. Sahib Singhਆਤਮਕ ਜੀਵਨ ਵਲੋਂ ਬੇ-ਸਮਝੀ ਦੀ ਭੁੱਲ ਦੂਰ ਹੋ ਜਾਂਦੀ ਹੈ, ਆਤਮਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ।

ਪਦ ਅਰਥ ਭ੍ਰਮੁ = ਵਹਿਮ, ਭੁਲੇਖਾ। ਗਿਆਨੁ = ਪ੍ਰਭੂ ਨਾਲ ਜਾਣ-ਪਛਾਣ

SikhNet (Spanish)La Esencia del Éxtasis es que nuestra mente se puede purificar;uno se libera de la ilusión de la ignorancia y así obtiene la Sabiduría.

ਨਾਨਕ ਏਕੋ ਨਦਰੀ ਆਇਆ; ਜਹ ਦੇਖਾ ਤਹ ਸੋਇ ॥੩॥

naanak eko nadaree aaeaa; jeh dekhaa teh soe |3|

Sant Singh KhalsaNanak comes to gaze upon the One Lord alone; wherever he looks, there He is. ||3||
Manmohan SinghNanak sees but one Lord. Wherever he sees, there he finds that Lord.
Manmohan Singh (Punjabi)ਨਾਨਕ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ। ਜਿੱਥੇ ਕਿਤੇ ਭੀ ਉਹ ਵੇਖਦਾ ਹੈ ਉੱਥੇ ਹੀ ਉਸ ਪ੍ਰਭੂ ਨੂੰ ਪਾਉਂਦਾ ਹੈ।
Fareedkot Teekaਉੱਤਰ: ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੋ ਗਿਆਨ ਕਰ ਕੇ ਏਕ ਹੀ ਦ੍ਰਿਸਟੀ ਮੇਂ ਆਇਆ ਹੈ, ਇਸੀ ਤੇ ਵਹੁ ਗਿਆਨੀ ਜਹਾਂ ਦੇਖਤਾ ਹੈ ਤਹਾਂ (ਸੋਇ) ਪ੍ਰਮਾਤਮਾ ਹੀ ਦੇਖਤਾ ਹੈ॥੩॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ॥੩॥

ਪਦ ਅਰਥ ਏਕੋ = ਇੱਕ (ਪ੍ਰਭੂ) ਹੀ।॥੩॥

SikhNet (Spanish)Uno ve al Señor donde sea que uno voltea a ver y no ve a nadie más que a Dios. (3)
Answers quote the Granth verbatim with Ang citations. AI commentary is not Gurbani and not a religious ruling.