ੴ

ਸਿੱਖਬਾਣੀ · SikhBani

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥

sachai takhat rachaaeaa baisan kau jaanee
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 947 · 7 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚੈ ਤਖਤੁ ਰਚਾਇਆ; ਬੈਸਣ ਕਉ ਜਾਂਈ ॥

sachai takhat rachaaeaa; baisan kau jaanee |

Sant Singh KhalsaThe True Lord created His throne, upon which He sits.
Manmohan SinghThe True Lord has created this world-throne, as a place, to seat Himself.
Manmohan Singh (Punjabi)ਸੱਚੇ ਸੁਆਮੀ ਨੇ ਇਹ ਸੰਸਾਰ ਰਾਜਸਿੰਘਾਸਣ ਆਪਦੇ ਬਹਿਣ ਲਈ ਇਕ ਅਸਥਾਨ ਰੱਚਿਆ ਹੈ।
Fareedkot Teekaਹੇ (ਸਚੈ) ਵਾਹਿਗੁਰੂ! ਤੈਨੇ ਬ੍ਰਹਮਾਂਡ ਰੂਪ ਤਖਤ ਬਣਾਇਆ ਹੈ ਔ ਬ੍ਰਹਮੰਡ ਮੇਂ ਜੀਵੋਂ ਕੇ ਬੈਠਣੇ ਕੇ ਲੀਏ ਤੀਨੋਂ ਲੋਕ ਰੂਪ (ਜਾਈ) ਜਗਾ ਬਨਵਾਈਆਂ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ।

ਪਦ ਅਰਥ ਸਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਜਾਂਈ = ਥਾਂ।

SikhNet (Spanish)Nuestro Dios Verdadero ha establecido el mundo como Su Trono y ahí se sienta.

ਸਭੁ ਕਿਛੁ ਆਪੇ ਆਪਿ ਹੈ; ਗੁਰ ਸਬਦਿ ਸੁਣਾਈ ॥

sabh kichh aape aap hai; gur sabad sunaaee |

Sant Singh KhalsaHe Himself is everything; this is what the Word of the Guru's Shabad says.
Manmohan SinghThe Lord is all by Himself, Thus preaches the Guru's word.
Manmohan Singh (Punjabi)ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ। ਇਸ ਤਰ੍ਹਾਂ ਪ੍ਰਚਾਰਦੀ ਹੈ ਗੁਰਾਂ ਦੀ ਬਾਣੀ।
Fareedkot Teekaਜਬ ਗੁਰੋਂ ਨੇ (ਸਬਦਿ) ਉਪਦੇਸ਼ ਰੂਪ ਸਿਖ੍ਯਾ ਸੁਣਾਈ ਤਬ ਇਹੁ ਨਿਸਚਾ ਹੂਆ ਕਿ ਹੇ ਸੱਚਾ ਵਾਹਿਗੁਰੂ! ਤੂੰ ਸਭ ਕੁਛ ਆਪ ਹੀ ਆਪ ਹੈਂ॥
Prof. Sahib Singh(ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ-ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ।

ਪਦ ਅਰਥ ਸਬਦਿ = ਸ਼ਬਦ ਨੇ। ਸੁਣਾਈ = ਦੱਸੀ ਹੈ।

SikhNet (Spanish)Ahí Él es Todo en todo; así lo proclama la Palabra del Shabd del Guru.

ਆਪੇ ਕੁਦਰਤਿ ਸਾਜੀਅਨੁ; ਕਰਿ ਮਹਲ ਸਰਾਈ ॥

aape kudarat saajeean; kar mehal saraaee |

Sant Singh KhalsaThrough His almighty creative power, He created and fashioned the mansions and hotels.
Manmohan SinghThrough His Omnipotence, the Lord has Himself created and fashioned mansions and inns.
Manmohan Singh (Punjabi)ਆਪਣੀ ਅਪਾਰ ਸ਼ਕਤੀ ਰਾਹੀਂ ਸਾਈਂ ਨੇ ਖੁਦ ਹੀ ਮੰਦਰ ਅਤੇ ਸਰਾਵਾਂ ਰੱਚੀਆਂ ਤੇ ਬਣਾਈਆਂ ਹਨ।
Fareedkot Teekaਹੇ ਵਾਹਿਗੁਰੂ! ਤੈਨੇ ਆਪ ਹੀ ਇੱਛਾ ਕਰ ਕੇ ਮਾਯਾ ਦੁਆਰੇ ਸ੍ਰਿਸਟੀ ਬਣਾਈ ਹੈ, ਤਿਸ ਮਹਿ (ਮਹਲ) ਬੈਕੁੰਠਾਦਿ ਲੋਕ (ਸਰਾਈ) ਪ੍ਰਿਥੀ ਆਦਿ ਲੋਕ ਕੀਤੇ ਹੈਂ॥
Prof. Sahib Singhਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤਿ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ।

ਪਦ ਅਰਥ ਸਾਜੀਅਨੁ = ਪੈਦਾ ਕੀਤੀ ਹੈ ਉਸ ਨੇ {ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Él, de su Ser, crea la naturaleza, las mansiones y los lugares de reposo,

ਚੰਦੁ ਸੂਰਜੁ ਦੁਇ ਚਾਨਣੇ; ਪੂਰੀ ਬਣਤ ਬਣਾਈ ॥

chand sooraj due chaanane; pooree banat banaaee |

Sant Singh KhalsaHe made the two lamps, the sun and the moon; He formed the perfect form.
Manmohan SinghHe has made the perfect make of the two lights of the moon and the sun.
Manmohan Singh (Punjabi)ਉਸ ਨੇ ਸੂਰ ਅਤੇ ਚੰਨ ਦੀਆਂ ਦੋ ਰੌਸ਼ਨੀਆਂ ਦੀ ਪੂਰਨ ਘਾੜਤ ਘੜੀ ਹੈ।
Fareedkot Teekaਚੰਦ ਔ ਸੂਰਜ ਦੋਵੇਂ ਰਾਤ ਦਿਨ ਕੇ ਚਾਂਨਨੇ ਲੀਏ ਕੀਏ ਹੈਂ। ਹੇ ਵਾਹਿਗੁਰੂ! ਤੈਨੇ ਪੂਰੀ ਹੀ ਸੰਸਾਰ ਬਣਤਾ ਬਣਾਈ ਹੈ॥
Prof. Sahib Singhਇਹਨਾਂ ਮਹਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ। (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ।

ਪਦ ਅਰਥ ਪੂਰੀ = ਮੁਕੰਮਲ, ਜੋ ਅਧੂਰੀ ਨਹੀਂ ਹੈ।

SikhNet (Spanish)también los rayos del sol y de la luna, y lo incluye todo en Su Orden Perfecto.

ਆਪੇ ਵੇਖੈ ਸੁਣੇ ਆਪਿ; ਗੁਰ ਸਬਦਿ ਧਿਆਈ ॥੧॥

aape vekhai sune aap; gur sabad dhiaaee |1|

Sant Singh KhalsaHe Himself sees, and He Himself hears; meditate on the Word of the Guru's Shabad. ||1||
Manmohan SinghOf Himself the Lord sees and of Himself He hears. Through the Guru's instruction alone, He is contemplated.
Manmohan Singh (Punjabi)ਖੁਦ ਸੁਆਮੀ ਵੇਖਦਾ ਹੈ ਤੇ ਖੁਦ ਹੀ ਸੁਣਦਾ ਹੈ। ਕੇਵਲ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਸਿਮਰਿਆ ਜਾਂਦਾ ਹੈ।
Fareedkot Teekaਜੋ ਜਗ੍ਯਾਸੂ ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ ਹੇ ਵਾਹਿਗੁਰੂ! ਤੇਰੇ (ਧਿਆਈ) ਧ੍ਯਾਨੀ ਹੂਏ ਹੈਂ ਇਹ ਤਿਨ ਕਾ ਨਿਸਚਾ ਹੂਆ ਹੈ, ਤੂੰ ਆਪ ਹੀ ਸਭ ਕੋ ਦੇਖਤਾ ਹੈਂ ਔ ਸੁਣਤਾ ਭੀ ਆਪ ਹੀ ਹੈਂ॥੧॥
Prof. Sahib Singh(ਇਸ ਵਿਚ ਬੈਠ ਕੇ) ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਪ੍ਰਭੂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਧਿਆਇਆ ਜਾ ਸਕਦਾ ਹੈ ॥੧॥

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥

SikhNet (Spanish)Sí, Él, de Su ser, ve y escucha todo, pero uno habita en Él sólo a través de la Palabra del Shabd del Guru.(1)

ਵਾਹੁ ਵਾਹੁ ਸਚੇ ਪਾਤਿਸਾਹ; ਤੂ ਸਚੀ ਨਾਈ ॥੧॥ ਰਹਾਉ ॥

vaahu vaahu sache paatisaah; too sachee naaee |1| rahaau |

Sant Singh KhalsaWaaho! Waaho! Hail, hail, O True King! True is Your Name. ||1||Pause||
Manmohan SinghHail, hail to thee, O True king. True, ever true, is Thy Name. Pause.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਹੈ ਤੈਨੂੰ, ਹੇ ਸੱਚੇ ਸੁਲਤਾਨ! ਸੱਚਾ, ਸਦਾ ਸੱਚਾ ਹੈ ਤੇਰਾ ਨਾਮ। ਠਹਿਰਾਉ।
Fareedkot Teekaਮਨ ਬਾਣੀ ਕਰ ਕੇ ਤੂੰ ਅਸਚਰਜ ਰੂਪ ਜਾਨਿਆ ਹੈਂ। ਹੇ ਸਚੇ ਪਾਤਸ਼ਾਹ! ਤੂੰ ਸਚੀ (ਨਾਈ) ਵਡਿਆਈ ਸੰਜੁਗਤ ਹੈਂ। ਇਹ ਰਹਾਉ ਕੀ ਤੁਕ ਹੈ, ਸਾਰੀਆਂ ਪੌੜੀ੍ਯੋਂ ਮੇਂ ਪੜਨੀ ਚਾਹੀਏ, ਅਰਥ ਸਾਰੇ ਹੀ ਇਹੀ ਜਾਣ ਲੈਨਾ। ਇਸ ਮੇਂ ਕਬੀਰ ਜੀ ਕੇ ਸਲੋਕ ਰਖਣ ਦਾ ਭਾਵ ਏਹੁ ਹੈ- ਗੁਰੂ ਜੀ ਨੇ ਅਪਨੀ ਬਾਣੀ ਕੇ ਸਾਥ ਭਗਤੋਂ ਕੀ ਬਾਣੀ ਕੀ ਅਭੇਦਤਾ ਦਿਖਾਈ ਹੈ॥੧॥ ਰਹਾਉ ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ। ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੧॥ ਰਹਾਉ ॥

ਪਦ ਅਰਥ ਵਾਹੁ = ਅਸਚਰਜ। ਪਾਤਿਸ਼ਾਹ = ਹੇ ਪਾਤਿਸ਼ਾਹ! ਨਾਈ = ਵਡਿਆਈ ॥੧॥ ਰਹਾਉ ॥

* ਨੋਟ: ਲਫ਼ਜ਼ "ਰਹਾਉ" ਦਾ ਅਰਥ ਹੈ "ਠਹਰ ਜਾਓ"; ਭਾਵ, ਇਸ ਸਾਰੀ ਲੰਮੀ ਬਾਣੀ ਦਾ ਮੁੱਖ-ਭਾਵ ਇਸ ਤੁਕ ਵਿਚ ਹੈ ਜਿਸ ਦੇ ਅੰਤ ਵਿਚ ਲਫ਼ਜ਼ "ਰਹਾਉ" ਲਿਖਿਆ ਗਿਆ ਹੈ।

SikhNet (Spanish)Wajo, Wajo, Hosanna, Hosanna a Ti, oh Rey Verdadero; Verdad es Tu Nombre. (1-Pausa)
Answers quote the Granth verbatim with Ang citations. AI commentary is not Gurbani and not a religious ruling.