ੴ

ਸਿੱਖਬਾਣੀ · SikhBani

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

vaisaakh dheeran kiau vaadteea jinaa prem bichhohu
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 133, 134 · 9 lines
Translations

ਵੈਸਾਖਿ ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ ॥

vaisaakh dheeran kiau vaadteea; jinaa prem bichhohu | Ang 133

Sant Singh KhalsaIn the month of Vaisaakh, how can the bride be patient? She is separated from her Beloved.
Manmohan SinghIn the month of Waisakh how can the separated, who suffer separation from their Beloved have patience?
Manmohan Singh (Punjabi)ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?
Fareedkot Teekaਵੈਸਾਖ ਦੁਆਰਾ ਕਹਤੇ ਹੈਂ: ਪਰਮੇਸ੍ਵਰ ਸੇ (ਵਾਢੀਆ) ਵਿਛੁੜੀਆਂ ਹੋਈਆਂ ਜਿਨੋਂ ਕੇ ਪ੍ਰੇਮ ਕਾ (ਬਿਛੋਹ) ਵਿਛੋੜਾ ਹੂਆ ਹੈ, ਕੈਸੇ ਧੀਰਜ ਕਰਨ?
Prof. Sahib Singh(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,

ਪਦ ਅਰਥ ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢੀਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ।

SikhNet (Spanish)En el mes de Vaisakh, ¿cómo pueden tener paciencia los que sufren por la separación de su Bienamado?

ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ॥

har saajan purakh visaar kai; lagee maaeaa dhohu | Ang 133

Sant Singh KhalsaShe has forgotten the Lord, her Life-companion, her Master; she has become attached to Maya, the deceitful one.
Manmohan SinghThey forget Lord God the Friend, and are attached with the deceitful wealth.
Manmohan Singh (Punjabi)ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।
Fareedkot Teekaਹਰੀ ਸਜਨ ਪੁਰਖ ਕੋ ਵਿਸਾਰ ਕਰ ਕੇ (ਧੋਹੁ) ਛਲਰੂਪ ਮਾਇਆ ਮੇਂ ਬੁਧੀ ਲਗੀ ਹੈ॥
Prof. Sahib Singh(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

ਪਦ ਅਰਥ ਮਾਇਆ ਧੋਹੁ = ਧੋਹ ਰੂਪ ਮਾਇਆ, ਮਨ = ਮੋਹਣੀ ਮਾਇਆ।

SikhNet (Spanish)Se han olvidado del Señor Dios, su Íntimo Amigo, y están viendo solamente los engañosos asuntos terrenales.

ਪੁਤ੍ਰ ਕਲਤ੍ਰ ਨ ਸੰਗਿ ਧਨਾ; ਹਰਿ ਅਵਿਨਾਸੀ ਓਹੁ ॥

putr kalatr na sang dhanaa; har avinaasee ohu | Ang 133

Sant Singh KhalsaNeither son, nor spouse, nor wealth shall go along with you-only the Eternal Lord.
Manmohan SinghThe son the wife and the riches go not with the mortal but that imperishable God does.
Manmohan Singh (Punjabi)ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।
Fareedkot Teekaਪੁਤ੍ਰ ਪੁਨਾ ਇਸਤ੍ਰੀ ਤਥਾ ਧਨ ਕੋਈ ਜੀਵ ਕਾ ਸੰਗ ਨਹੀਂ ਕਰਤਾ, (ਓਹੁ) ਵਹੁ ਹਰੀ ਅਬਿਨਾਸੀ ਸਹਾਇਕ ਹੋਤਾ ਹੈ॥
Prof. Sahib Singhਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।

ਪਦ ਅਰਥ ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)।

SikhNet (Spanish)Sabe que ni hijos, ni esposa, ni dinero, te ayudarán a la larga, sino solamente el Señor Eterno.

ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ ॥

palach palach sagalee muee; jhootthai dhandhai mohu | Ang 133

Sant Singh KhalsaEntangled and enmeshed in the love of false occupations, the whole world is perishing.
Manmohan SinghBeing entangled and enmeshed in the love of false occupations the whole world had perished.
Manmohan Singh (Punjabi)ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।
Fareedkot Teekaਝੂਠੇ ਬਿਓਂਹਾਰੋਂ ਮੇਂ ਮੋਹ ਕਰ ਕੇ ਸਭ ਸ੍ਰਿਸਟੀ ਫਸ ਫਸ ਕਰ ਮਰੀ ਹੈ॥
Prof. Sahib Singhਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।

ਪਦ ਅਰਥ ਧੰਧੈ ਮੋਹੁ = ਧੰਧੇ ਦਾ ਮੋਹ।

SikhNet (Spanish)Enredado en la trampa de Maya nadie se ha escapado de un mísero fin.

ਇਕਸੁ. ਹਰਿ ਕੇ ਨਾਮ ਬਿਨੁ; ਅਗੈ. ਲਈਅਹਿ ਖੋਹਿ ॥

eikas. har ke naam bin; agai. leeeh khohi | Ang 133

Sant Singh KhalsaWithout the Naam, the Name of the One Lord, they lose their lives in the hereafter.
Manmohan SinghWithout the Name of One God, One had his future marred.
Manmohan Singh (Punjabi)ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।
Fareedkot Teekaਏਕ ਹਰੀ ਕੇ ਨਾਮ ਸੇ ਬਿਨਾ ਔਰ ਸਕਾਮੀ ਕਰਮ ਜਮ ਮਾਰਗ ਮੇਂ ਖੋਸ ਲਈਤੇ ਹੈਂ॥
Prof. Sahib Singhਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।

ਪਦ ਅਰਥ ਖੋਹਿ ਲਈਅਹਿ = ਖੋਹੇ ਜਾਂਦੇ ਹਨ। ਅਗੈ = ਪਹਿਲਾਂ ਹੀ।

SikhNet (Spanish)Exceptuando por el Nombre del Señor, todo lo demás desaparece en el mundo venidero.

ਦਯੁ ਵਿਸਾਰਿ. ਵਿਗੁਚਣਾ; ਪ੍ਰਭ ਬਿਨੁ. ਅਵਰੁ ਨ ਕੋਇ ॥

day visaar. viguchanaa; prabh bin. avar na koe | Ang 133

Sant Singh KhalsaForgetting the Merciful Lord, they are ruined. Without God, there is no other at all.
Manmohan SinghBy forgetting God the mortal is ruined. Without the Lord there is no other.
Manmohan Singh (Punjabi)ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।
Fareedkot Teeka(ਦਯੁ) ਪ੍ਰੇਰਕ ਵਾਹਿਗੁਰੂ ਕੋ ਵਿਸਾਰ ਕਰ ਖਰਾਬ ਹੋਨਾ ਹੈ, ਕਿਉਂਕਿ ਪ੍ਰਭੂ ਸੇ ਬਿਨਾ ਔਰ ਕੋਈ ਸਾਹਇਕ ਨਹੀਂ॥
Prof. Sahib Singhਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।

ਪਦ ਅਰਥ ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ।

SikhNet (Spanish)Olvidándose de Dios, el mortal es arruinado; sin el Señor, no hay nadie más.

ਪ੍ਰੀਤਮ ਚਰਣੀ. ਜੋ ਲਗੇ; ਤਿਨ ਕੀ ਨਿਰਮਲ ਸੋਇ ॥

preetam charanee. jo lage; tin kee niramal soe | Ang 133

Sant Singh KhalsaPure is the reputation of those who are attached to the Feet of the Beloved Lord.
Manmohan SinghPure is the fame of those who are attached to the feet of the Beloved.
Manmohan Singh (Punjabi)ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।
Fareedkot Teekaਜੋ ਪਿਆਰੇ ਵਾਹਗੁਰੂ ਕੇ ਚਰਣੋਂ ਮੇਂ ਲਗੇ ਹੈਂ ਤਿਨ ਕੀ ਸੋਭਾ ਨਿਰਮਲ ਹੈ॥☬ਅਬ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।

ਪਦ ਅਰਥ ਸੋਇ = ਸੋਭਾ।

SikhNet (Spanish)Solamente se conoce como ser puro aquél que se aferra a los Pies del Señor.

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ ॥

naanak kee prabh benatee; prabh milahu paraapat hoe | Ang 134

Sant Singh KhalsaNanak makes this prayer to God: "Please, come and unite me with Yourself."
Manmohan SinghNanak makes supplication before the Lord "Come and unite me with Thee, O Lord! "
Manmohan Singh (Punjabi)ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੀ ਬੇਨਤੀ ਹੈ ਜੇ ਕਰ ਮਿਲੋ ਤਾਂ ਮੇਰੀ (ਪਰਾ) ਸਭ ਸੇ ਪਰੇ (ਪਤਿ) ਇਜਤ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।

ਪਦ ਅਰਥ ਪਰਾਪਤਿ ਹੋਇ = {पर्याप्तं = to one's heart's content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ।

SikhNet (Spanish)Nanak reza, Te pido, oh Señor, que me unas Contigo y nunca me dejes.

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ॥੩॥

vaisaakh suhaavaa taan lagai; jaa sant bhettai har soe |3| Ang 134

Sant Singh KhalsaThe month of Vaisaakh is beautiful and pleasant, when the Saint causes me to meet the Lord. ||3||
Manmohan SinghOnly then does the month of Waisakh become beautiful when the saint causes man to meet that God.
Manmohan Singh (Punjabi)ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ।
Fareedkot Teekaਹੇ ਹਰੀ! ਤੇਰਾ ਜੋ ਸੰਤੁ ਹੈ, ਜਬ ਸੋ ਮਿਲੈ ਵੈਸਾਖ ਸੋਭਨੀਕ ਤੌ ਲਗਤਾ ਹੈ॥੩॥
Prof. Sahib Singh(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

ਪਦ ਅਰਥ ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ ॥੩॥

SikhNet (Spanish)El mes de Vaisakh es alegre y fragante solamente si estamos elevados por la Gracia del Santo en la Unión con Dios.(3)
Answers quote the Granth verbatim with Ang citations. AI commentary is not Gurbani and not a religious ruling.