ਚੇਤਿ ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ॥
chet govind araadheeai; hovai anand ghanaa |
Sant Singh KhalsaIn the month of Chayt, by meditating on the Lord of the Universe, a deep and profound joy arises.
Manmohan SinghBy remembering the Master of the universe in the month of Chetar great rejoicing emanates.
Manmohan Singh (Punjabi)ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਚੇਤ ਦੁਆਰਾ ਕਹਤੇ ਹੈਂ ਗੋਬਿੰਦ ਕਾ ਅਰਾਧਨਾ ਕਰੀਏ ਜਿਸ ਤੇ ਬਹੁਤ ਅਨੰਦ ਹੋਵੇ॥
Prof. Sahib Singhਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।ਪਦ ਅਰਥ ਚੇਤਿ = ਚੇਤ ਦੇ ਮਹੀਨੇ ਵਿਚ। ਘਣਾ = ਬਹੁਤ।
SikhNet (Spanish)En el amanecer del mes de Chaitra, llamamos a Gobind, el Heraldo de la Alegría,
ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ॥
sant janaa mil paaeeai; rasanaa naam bhanaa |
Sant Singh KhalsaMeeting with the humble Saints, the Lord is found, as we chant His Name with our tongues.
Manmohan SinghBy meeting the pious persons, and uttering the Name with the tongue the Lord is obtained.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਭੇਟਣ ਅਤੇ ਜੀਭਾਂ ਨਾਲ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਰਸਨਾ ਸੇ ਨਾਮ ਕਾ (ਭਣਾ) ਉਚਾਰਣ ਕਰਣਾ ਸੰਤ ਜਨੋਂ ਕੇ ਸਾਥ ਮਿਲ ਕੇ ਪਾਈਤਾ ਹੈ॥
Prof. Sahib Singhਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।ਪਦ ਅਰਥ ਮਿਲਿ = ਮਿਲ ਕੇ। ਰਸਨਾ = ਜੀਭ। ਭਣਾ = ਉਚਾਰਨ।
SikhNet (Spanish)y somos sobrellevados a Su Reino por los hombres piadosos. Llámenlo a Él, oh mis labios,
ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ॥
jin paaeaa prabh aapanaa; aae tiseh ganaa |
Sant Singh KhalsaThose who have found God-blessed is their coming into this world.
Manmohan SinghIn this world the advent of only those is of account who have obtained their Lord.
Manmohan Singh (Punjabi)ਕੇਵਲ ਉਨ੍ਹਾਂ ਦਾ ਆਗਮਨ ਹੀ ਇਸ ਸੰਸਾਰ ਅੰਦਰ ਲੇਖੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਪਾ ਲਿਆ ਹੈ।
Fareedkot Teekaਜਿਨ ਆਪਣੇ ਪ੍ਰਭੋ ਕੋ ਪਾਇਆ ਹੈ ਤਿਸ ਕੇ ਆਏ ਕੋ ਸਫਲਾ ਗਿਣਾ ਹੈ, ਭਾਵ ਤਿਸ ਕਾ ਜਨਮ ਸਫਲ ਹੈ॥
Prof. Sahib Singhਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਿਸਹਿ = ਉਸ ਨੂੰ। ਆਏ ਗਣਾ = ਆਇਆ ਸਮਝੋ।
SikhNet (Spanish)porque aquéllos que toman Conciencia de Su Señor, reciben el provecho de su residencia temporal en este mundo,
ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ॥
eik khin tis bin jeevanaa; birathaa janam janaa |
Sant Singh KhalsaThose who live without Him, for even an instant-their lives are rendered useless.
Manmohan SinghVain is deemed to be the life of him who live without Him even for a moment.
Manmohan Singh (Punjabi)ਬੇ-ਅਰਥ ਜਾਣਿਆ ਜਾਂਦਾ ਹੈ ਉਸ ਦਾ ਜੀਵਨ, ਜੋ ਉਸ ਦੇ ਬਗੇਰ, ਇਕ ਮੁਹਤ ਭਰ ਲਈ ਭੀ, ਜੀਉਂਦਾ ਹੈ।
Fareedkot Teekaਇਕ ਖਿਨ ਜੋ ਤਿਸ ਬਿਨਾ ਜੀਵਣਾ ਹੈ ਤਿਸ ਕਰ (ਜਣਾ) ਪੁਰਸੋਂ ਕਾ ਬਿਰਥਾ ਜਨਮ ਜਾਤਾ ਹੈ॥
Prof. Sahib Singh(ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।ਪਦ ਅਰਥ ਜਣਾ = ਜਾਣੋ।
SikhNet (Spanish)y los que son negados de Su Gracia, pierden sus vidas en el vacío.
ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ ॥
jal thal maheeal pooriaa; raviaa vich vanaa |
Sant Singh KhalsaThe Lord is totally pervading the water, the land, and all space. He is contained in the forests as well.
Manmohan SinghThe Lord is fully filling water dry lands the earth and firmament and is contained in the forests too.
Manmohan Singh (Punjabi)ਪ੍ਰਭੂ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਜੰਗਲਾਂ ਅੰਦਰ ਭੀ ਵਿਆਪਕ ਹੈ।
Fareedkot Teekaਜਲ ਥਲ ਪ੍ਰਿਥੀ ਅਕਾਸ ਮੇਂ ਪੂਰਨ ਹੋ ਰਹਾ ਹੈ, ਪੁਨਾ ਬਨੋਂ ਮੇਂ ਵਿਆਪਿਆ ਹੈ॥
Prof. Sahib Singhਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ,ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)El Señor está compenetrado en todo, en la tierra, en el agua, en los espacios inferiores, en las estrellas, en los bosques y en los claros.
ਸੋ ਪ੍ਰਭੁ. ਚਿਤਿ ਨ ਆਵਈ; ਕਿਤੜਾ ਦੁਖੁ ਗਣਾ ॥
so prabh. chit na aavee; kitarraa dukh ganaa |
Sant Singh KhalsaThose who do not remember God-how much pain must they suffer!
Manmohan SinghHow much pain shall I reckon to befall a person who remembers not that Lord?
Manmohan Singh (Punjabi)ਕਿੰਨੀ ਕੁ ਤਕਲੀਫ ਮੈਂ ਗਿਣਾਂ, ਜੋ ਉਸ ਜੀਵ ਨੂੰ ਵਿਆਪਦੀ ਹੈ, ਜੋ ਉਸ ਸੁਆਮੀ ਨੂੰ ਚੇਤੇ ਨਹੀਂ ਕਰਦਾ।
Fareedkot Teekaਜਿਨ ਕੋ ਸੋ ਐਸਾ ਪ੍ਰਭੂ ਚਿਤ ਨਹੀਂ ਆਵਤਾ ਤਿਨ ਕੋ ਕਿਤਨਾ ਕੁ ਦੁਖ ਗਿਨਾ ਹੈ, ਭਾਵ ਯਹਿ ਕਿ ਬੁਹਤ ਦੁਖ ਹੈ॥
Prof. Sahib Singhਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ।
SikhNet (Spanish)Por ende, ¿cuánto dolor no sentimos por perder Conciencia de Él?
ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ॥
jinee raaviaa so prabhoo; tinaa bhaag manaa |
Sant Singh KhalsaThose who dwell upon their God have great good fortune.
Manmohan SinghVery great is the fortune of those who repeat the Name of that Lord.
Manmohan Singh (Punjabi)ਬਹੁਤ ਹੀ ਚੰਗੀ ਕਿਸਮਤ ਹੈ ਉਨ੍ਹਾਂ ਦੀ ਜੋ ਉਸ ਸਾਈਂ ਦੇ ਨਾਮ ਦਾ ਉਚਾਰਣ ਕਰਦੇ ਹਨ।
Fareedkot Teekaਜਿਨੋਂ ਨੇ ਸੋ ਪ੍ਰਭੂ ਜਪਿਆ ਹੈ, ਤਿਨ ਪੁਰਸੋਂ ਨੇ (ਭਾਗੁ ਮਣਾ) ਸ੍ਰੇਸਟ ਭਾਗੋਂ ਕਰ ਅਨੰਦ ਮਾਣਿਆ ਹੈ, ਵਾ ਤਿਨ ਕੇ ਭਾਗ ਸਿਰੋਮਣ ਹੈਂ, ਵਾ ਤਿਨ ਕੇ ਭਾਗ ਮਣਾ ਮੂੰਹੋ ਹੈਂ, ਭਾਵ ਏਹ ਕਿ ਅਨੰਤ ਹੈਂ॥
Prof. Sahib Singh(ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।ਪਦ ਅਰਥ ਮਣਾ = ਮਣਾ = ਮੂੰਹੀਂ, ਬਹੁਤ।
SikhNet (Spanish)Afortunados son aquéllos que Lo conciben en sí mismos.
ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ ਪਿਆਸ ਮਨਾ ॥
har darasan knau man lochadaa; naanak piaas manaa |
Sant Singh KhalsaMy mind yearns for the Blessed Vision of the Lord's Darshan. O Nanak, my mind is so thirsty!
Manmohan SinghFor God's sight, O Nanak! my soul craves and my mind is thirsty.
Manmohan Singh (Punjabi)ਵਾਹਿਗੁਰੂ ਦੇ ਦੀਦਾਰ ਲਈ, ਹੇ ਨਾਨਕ! ਮੇਰੀ ਆਤਮਾ ਤਰਸਦੀ ਹੈ ਤੇ ਮੇਰਾ ਚਿੱਤ ਤਿਹਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਰਸਨ ਕਉ ਮਨ ਚਾਹੁਤਾ ਹੈ ਪੁਨਾ ਮਨ ਮੇਂ ਦਰਸਨ ਕੀ ਚਾਹ ਹੈ, ਵਾ ਮਨਾ ਮੂੰਹ ਅਰਥਾਤ ਅਧਿਕ ਚਾਹ ਹੈ॥
Prof. Sahib Singhਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ।ਪਦ ਅਰਥ ਕੰਉ = ਨੂੰ। ਮਨਾ = ਮਨਿ, ਮਨ ਵਿਚ।
SikhNet (Spanish)¡Oh, mi Alma y mi mente añoran tener la Visión de Él
ਚੇਤਿ ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ ॥੨॥
chet milaae so prabhoo; tis kai paae lagaa |2|
Sant Singh KhalsaI touch the feet of one who unites me with God in the month of Chayt. ||2||
Manmohan SinghI touch the feet of him who may unite me with that Master, in the month of Chetar.
Manmohan Singh (Punjabi)ਮੈਂ ਉਸ ਦੇ ਪੈਰੀ ਪੈਦਾ ਹਾਂ ਜੋ ਮੈਨੂੰ ਚੇਤ੍ਰ ਦੇ ਮਹੀਨੇ ਅੰਦਰ ਉਸ ਮਾਲਕ ਨਾਲ ਮਿਲਾ ਦੇਵੇ।
Fareedkot Teekaਚੇਤ ਦੁਆਰਾ ਕਹਤੇ ਹੈਂ: ਜੋ ਸੋ ਪ੍ਰਭੂ ਕੋ ਮਿਲਾਇ ਦੇਵੇ ਤਿਸ ਕੋ ਚਰਨੋਂ ਮੇਂ ਲਾਗਾਂ॥੨॥
Prof. Sahib Singhਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ॥੨॥ਪਦ ਅਰਥ ਤਿਸ ਕੈ ਪਾਇ = ਉਸ ਮਨੁੱਖ ਦੇ ਪੈਰੀਂ। ਲਗਾ = ਲੱਗਾਂ, ਮੈਂ ਲੱਗਦਾ ਹਾਂ ॥੨॥
SikhNet (Spanish)Él en el mes de Chaitra! Me postro a los pies de la persona que me une con mi Señor.(2)