ਤੁਖਾਰੀ ਮਹਲਾ ੧ ॥
tukhaaree mahalaa 1 |
Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਤੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.
ਪਹਿਲੈ ਪਹਰੈ, ਨੈਣ ਸਲੋਨੜੀਏ; ਰੈਣਿ ਅੰਧਿਆਰੀ ਰਾਮ ॥
pahilai paharai, nain salonarree; rain andhiaaree raam |
Sant Singh KhalsaIn the first watch of the dark night, O bride of splendored eyes,
Manmohan SinghO bride with beauteous eyes, in the first watch of the dark night,
Manmohan Singh (Punjabi)ਹੇ ਸੋਹਣਿਆਂ ਅੱਖਾਂ ਪਤਨੀਏ ਹਨੇਰੀ ਰਾਤ੍ਰੀ ਦੇ ਪਹਿਲੇ ਪਹਿਰ ਅੰਦਰ,
Fareedkot Teekaਹੇ ਜੀਵ ਰੂਪ ਇਸਤ੍ਰੀ ਸੁੰਦਰ ਨੇਤ੍ਰੋਂ ਵਾਲੀ! ਅਰਥਾਤ ਹੇ ਪੁਨਵਾਨ! ਵਾ ਸੁਰਤੀ ਸਿਮਰਤੀ ਨੇਤ੍ਰਾਂ ਵਾਲੀ ਬਾਲਕ ਅਵਸਥਾ, ਤੇਰਾ ਜੋ ਅਵਸਥਾ ਰੂਪ ਰਾਤ੍ਰੀ ਕਾ ਪਹਿਲਾ ਪਹਿਰ ਹੈ, ਸੋ (ਰਾਮ) ਬ੍ਯਾਪਕ ਵਾਹਗੁਰੂ ਕੇ ਸਿਮਰਨ ਬਿਨਾਂ ਅੰਧਾਰੀ ਅਰਥਾਤ ਜੜ ਅਵਸਥਾ ਹੈ॥
Prof. Sahib Singhਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਆਤਮਕ ਜੀਵਨ ਦਾ ਰਸਤਾ ਵੇਖਣ ਲਈ ਤੈਨੂੰ ਸੋਹਣੇ ਗਿਆਨ ਨੇਤ੍ਰ ਮਿਲੇ ਸਨ, ਪਰ ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ)।ਪਦ ਅਰਥ ਪਹਿਲੈ ਪਹਰੈ = (ਰਾਤ ਦੇ) ਪਹਿਲੇ ਪਹਰ ਵਿਚ, (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ, ਉਮਰ ਦੇ ਪਹਿਲੇ ਹਿੱਸੇ ਵਿਚ। ਸਲੋਨੜੀਏ = ਹੇ ਸੋਹਣੇ ਲੋਇਣਾਂ ਵਾਲੀਏ! ਹੇ ਸੋਹਣੀਆਂ ਅੱਖਾਂ ਵਾਲੀਏ! ਰੈਣਿ = ਰਾਤ। ਅੰਧਿਆਰੀ = ਹਨੇਰੀ, ਘੁੱਪ ਹਨੇਰੇ ਵਾਲੀ। ਰੈਣਿ ਅੰਧਿਆਰੀ = ਘੁੱਪ ਹਨੇਰੀ ਰਾਤ (ਜਿਸ ਵਿਚ ਅੱਖਾਂ ਨੂੰ ਕੁਝ ਭੀ ਨਹੀਂ ਦਿੱਸਦਾ)।
SikhNet (Spanish)Oh novia de bellos ojos, oscura es la primera ronda de la noche, así que aférrate a tu Riqueza interior,
ਵਖਰੁ ਰਾਖੁ ਮੁਈਏ; ਆਵੈ ਵਾਰੀ ਰਾਮ ॥
vakhar raakh mueee; aavai vaaree raam |
Sant Singh Khalsaprotect your riches; your turn is coming soon.
Manmohan Singhwatch thou thy property, O mortal. Thy Turn shall soon come.
Manmohan Singh (Punjabi)ਤੂੰ ਆਪਣੀ ਜਾਇਦਾਦ ਦੀ ਰਖਵਾਲੀ ਕਰ, ਮਰ-ਜਾਣ-ਵਾਲੀਏ, ਤੇਰੀ ਵਾਰੀ ਛੇਤੀ ਹੀ ਆ ਜਾਵੇਗੀ।
Fareedkot Teekaਰਾਮ ਕੇ ਹੁਕਮ ਮੇਂ ਨਾਮ ਰੂਪੀ (ਵਖਰੁ) ਮਾਲ ਕੋ ਰਿਦੇ ਮੇਂ ਰਾਖੁ, ਕਿਉਂਕਿ ਤੇਰੀ ਮਰਣੇ ਕੀ ਵਾਰੀ ਆਵੇਗੀ॥
Prof. Sahib Singh(ਇਸ ਆਤਮਕ ਹਨੇਰੇ ਵਿਚ ਰਹਿ ਕੇ) ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਹੋਸ਼ ਕਰ, ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਹਰੇਕ ਦੀ) ਵਾਰੀ ਆ ਜਾਂਦੀ ਹੈ।ਪਦ ਅਰਥ ਵਖਰੁ = ਸੌਦਾ। ਰਾਖੁ = ਸੰਭਾਲ ਲੈ। ਮੁਈਏ! ਹੇ ਮੁਈ ਹੋਈ ਇਸਤ੍ਰੀਏ! ਹੇ ਆਤਮਕ ਜੀਵਨ ਵਲੋਂ ਮਰੀ ਹੋਈ ਜੀਵ-ਇਸਤ੍ਰੀਏ! ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! ਆਵੈ = ਆ ਰਹੀ ਹੈ।
SikhNet (Spanish)pues tu turno para partir llegará y, cuando sea el momento, ¿quién te va a despertar de tu sueño?
ਵਾਰੀ ਆਵੈ. ਕਵਣੁ ਜਗਾਵੈ; ਸੂਤੀ ਜਮ ਰਸੁ ਚੂਸਏ ॥
vaaree aavai. kavan jagaavai; sootee jam ras choose |
Sant Singh KhalsaWhen your turn comes, who will wake you? While you sleep, your juice shall be sucked out by the Messenger of Death.
Manmohan SinghWhen thy turn comes, who shall awake thee? As thou sleep, thine life's sap shall be sucked by the death's courier.
Manmohan Singh (Punjabi)ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਥ ਨੂੰ ਖਿੱਚ ਲਵੇਗਾ।
Fareedkot Teekaਜਬ ਤੇਰੀ ਵਾਰੀ ਆ ਜਾਵੈਗੀ ਤੋ ਤੇਰੇ ਕੋ ਕੌਣ ਜਗਾਵੇਗਾ ਅਰਥਾਤ ਮੋਹ ਰੂਪ ਨਿੰਦ੍ਰਾ ਮੇਂ ਸੂਤੀਏ, ਤੇਰੇ ਪ੍ਰਾਣੋਂ ਰੂਪ ਰਸ ਕੋ ਜਮ ਚੂਸ ਲੇਵੈਗਾ, ਭਾਵ ਸੇ ਖੈਂਚ ਲੇਵੇਗਾ॥
Prof. Sahib Singh(ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ। (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ?ਪਦ ਅਰਥ ਕਵਣੁ = ਕੌਣ? ਸੂਤੀ = ਸੁੱਤੀ ਹੋਈ, ਮਾਇਆ ਦੇ ਮੋਹ ਵਿਚ ਗ਼ਾਫ਼ਿਲ ਹੋ ਰਹੀ। ਜਮ ਰਸੁ = ਜਮ ਦਾ ਰਸ, ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ। ਚੂਸਏ = {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ} ਚੂਸੇ, ਚੂਸਦੀ ਰਹਿੰਦੀ ਹੈ।
SikhNet (Spanish)Estando dormida, tu jugo será chupado por Yama, el mensajero de la muerte.
ਰੈਣਿ ਅੰਧੇਰੀ. ਕਿਆ ਪਤਿ ਤੇਰੀ; ਚੋਰੁ ਪੜੈ. ਘਰੁ ਮੂਸਏ ॥
rain andheree. kiaa pat teree; chor parrai. ghar moose |
Sant Singh KhalsaThe night is so dark; what will become of your honor? The thieves will break into your home and rob you.
Manmohan SinghThe night is dark, the thieves shall break into and rob thy home, What shall become of thy honour then?
Manmohan Singh (Punjabi)ਰਾਤ ਹਨ੍ਹੇਰੀ ਹੈ, ਚੋਰ ਸੰਨ੍ਹ ਲਾ ਕੇ ਤੇਰੇ ਝੁੱਗੇ ਨੂੰ ਲੁਟ ਲੈਣਗੇ। ਤੇਰੀ ਪਤਿ ਆਬਰੂ ਦਾ ਓਦੋਂ ਕੀ ਬਣੇਗਾ?
Fareedkot Teekaਅਗ੍ਯਾਨ ਅਵਸਥਾ ਰਾਤ੍ਰੀ ਮੇਂ ਤੇਰੀ ਕਿਆ (ਪਤਿ) ਪਤਿਸ੍ਟਾ ਹੈ ਕਾਮਾਦਿਕ ਚੋਰ ਪੜ ਕਰ ਤੇਰਾ ਘਰੁ (ਮੂਸਏ) ਲੂਟੀ ਜਾਤੇ ਹੈਂ, ਭਾਵ ਸੁਭ ਗੁਣ ਲਈ ਜਾਤੇ ਹੈਂ॥☬ਤਾਂ ਤੇ ਐਸੇ ਬੇਨਤੀ ਕਰੁ:
Prof. Sahib Singhਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ। (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ।ਪਦ ਅਰਥ ਰੈਣਿ ਅੰਧੇਰੀ = ਹਨੇਰੀ ਰਾਤ। ਪਤਿ = ਇੱਜ਼ਤ। ਕਿਆ ਪਤਿ ਤੇਰੀ = ਤੇਰੀ ਕੀਹ ਇੱਜ਼ਤ ਹੋਵੇਗੀ? ਤੈਨੂੰ ਇੱਜ਼ਤ ਨਹੀਂ ਮਿਲੇਗੀ। ਮੂਸਏ = ਮੂਸੈ, ਲੁੱਟਦਾ ਹੈ।
SikhNet (Spanish)La noche es oscura, no has logrado tener honor alguno, y los ladrones han entrado en tu hogar a ultrajarte.
ਰਾਖਣਹਾਰਾ ਅਗਮ ਅਪਾਰਾ; ਸੁਣਿ ਬੇਨੰਤੀ ਮੇਰੀਆ ॥
raakhanahaaraa agam apaaraa; sun benantee mereea |
Sant Singh KhalsaO Saviour Lord, Inaccessible and Infinite, please hear my prayer.
Manmohan SinghO my Inaccessible and Infinite protector, hear Thou my supplication.
Manmohan Singh (Punjabi)ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਰੱਖਿਅਕ, ਤੂੰ ਮੇਰੀ ਪ੍ਰਾਰਥਨਾਂ ਸ੍ਰਵਣ ਕਰ।
Fareedkot Teekaਹੇ ਅਗਮ ਅਪਾਰ! ਹੇ ਕਾਮਾਦਿਕੋਂ ਸੇ ਰਖ੍ਯਾ ਕਰਣੇਹਾਰੇ! ਮੇਰੀ ਬੇਨਤੀ ਕੋ ਸ੍ਰਵਣ ਕਰੀਏ॥
Prof. Sahib Singhਹੇ ਰੱਖਿਆ ਕਰ ਸਕਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ। (ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ)।ਪਦ ਅਰਥ ਅਗਮ = ਹੇ ਅਪਹੁੰਚ! ਅਪਾਰਾ = ਬੇ ਬੇਅੰਤ!
SikhNet (Spanish)Pero Infinito e Insondable es tu Salvador, escucha así mi oración, pues no has logrado tener Sabiduría alguna,
ਨਾਨਕ. ਮੂਰਖੁ ਕਬਹਿ, ਨ ਚੇਤੈ; ਕਿਆ ਸੂਝੈ. ਰੈਣਿ ਅੰਧੇਰੀਆ ॥੧॥
naanak. moorakh kabeh, na chetai; kiaa soojhai. rain andhereea |1|
Sant Singh KhalsaO Nanak, the fool never remembers Him; what can he see in the dark of night? ||1||
Manmohan SinghNanak, the fool remembers not the Lord ever, What can he see in the dark night.
Manmohan Singh (Punjabi)ਨਾਨਕ ਮੂੜ੍ਹ ਕਦੇ ਭੀ ਸੁਆਮੀ ਨੂੰ ਨਹੀਂ ਸਿਮਰਦਾ। ਕਾਲੀ ਬੋਲੀ ਰਾਤ ਵਿੱਚ ਉਸ ਨੂੰ ਕੀ ਦਿਸ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੂਰਖ ਜੀਵ ਵਾਹਿਗੁਰੂ ਕੋ ਕਬੀ ਚਿੰਤਨ ਨਹੀਂ ਕਰਤਾ ਹੈ, ਪਰੰਤੂ ਜੜ ਅਵਸਥਾ, ਭਾਵ ਮੋਹ ਮੇਂ ਕ੍ਯਾ ਸੂਝਤਾ ਹੈ, ਭਾਵ ਕੁਛ ਨਹੀਂ ਸੂਝਤਾ॥੧॥
Prof. Sahib Singhਹੇ ਨਾਨਕ! ਮੂਰਖ ਮਨੁੱਖ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ ॥੧॥ਪਦ ਅਰਥ ਨਾਨਕ = ਹੇ ਨਾਨਕ! ਕਿਆ ਸੂਝੈ = ਕੀਹ ਸੁੱਝਦਾ ਹੈ? ਕੁਝ ਭੀ ਨਹੀਂ ਦਿੱਸਦਾ ॥੧॥
SikhNet (Spanish)debido a que no has Contemplado a Dios, ya no sabes ni qué hacer, y ve, la noche es oscura. (1)
ਦੂਜਾ ਪਹਰੁ ਭਇਆ; ਜਾਗੁ ਅਚੇਤੀ ਰਾਮ ॥
doojaa pehar bheaa; jaag achetee raam |
Sant Singh KhalsaThe second watch has begun; wake up, you unconscious being!
Manmohan SinghThe Second watch has dawned. Awake thou, O unconscious one.
Manmohan Singh (Punjabi)ਦੂਸਰਾ ਪਹਿਰ ਉਦੇ ਹੋ ਗਿਆ ਹੈ। ਤੂੰ ਜਾਗ ਪਓ, ਹੇ ਬੇਖਬਰ ਜੀਵ!
Fareedkot Teekaਹੇ ਜੀਵ ਰੂਪ ਇਸਤ੍ਰੀ! (ਅਚੇਤੀ) ਅਗ੍ਯਾਨ ਨਿੰਦ੍ਰਾ ਮੇਂ ਸੋਈ ਹੂਈ ਏਹ ਅਵਸਥਾ ਰਾਤ੍ਰੀ ਕਾ ਦੂਸਰਾ ਪਹਿਰ ਹੂਆ ਹੈ। ਅਰਥਾਤ ਪਚੀਸ ਬਰਸ ਤੇ ਉਪਰ ਪਚਾਸ ਪ੍ਰਯੰਤ ਅਵਸਥਾ ਕਾ ਦੂਜਾ ਪਹਰੁ ਹੈ, ਅਬ ਰਾਮ ਕੇ ਭਜਨ ਮੇਂ ਜਾਗਣਾ ਕਰੁ॥
Prof. Sahib Singhਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ।ਪਦ ਅਰਥ ਜਾਗੁ = ਸੁਚੇਤ ਹੋ। ਅਚੇਤੀ = ਹੇ ਅਚੇਤ ਜੀਵ-ਇਸਤ੍ਰੀਏ! ਹੇ ਗ਼ਾਫ਼ਿਲ ਜੀਵ-ਇਸਤ੍ਰੀਏ!
SikhNet (Spanish)Despierta, oh inconsciente, entiende que la segunda ronda de la noche se ha instalado,
ਵਖਰੁ ਰਾਖੁ ਮੁਈਏ; ਖਾਜੈ ਖੇਤੀ. ਰਾਮ ॥
vakhar raakh mueee; khaajai khetee. raam |
Sant Singh KhalsaProtect your riches, O mortal; your farm is being eaten.
Manmohan SinghGuard thy riches, O mortal. Thy farm is being eaten up.
Manmohan Singh (Punjabi)ਆਪਣੇ ਮਾਲ-ਮੱਤਾ ਦੀ ਰਖਵਾਲੀ ਕਰ, ਨੀ ਫਾਨੀ ਤ੍ਰੀਮਤੇ! ਤੇਰੀ ਪੈਲੀ ਖਾਧੀ ਜਾ ਰਹੀ ਹੈ।
Fareedkot Teekaਹੇ (ਮੁਈਏ) ਪ੍ਯਾਰੀਏ! ਕਾਮਾਦਿਕੋਂ ਚੋਰੋਂ ਸੇ ਸੁਭ ਗੁਣ ਰੂਪੀ ਵਖਰ ਕੋ ਬਚਾਉ। ਰਾਮ ਸੇ ਬੇਮੁਖ ਹੋਣੇ ਸੇ ਤੇਰੀ ਸ੍ਵਾਸੋਂ ਰੂਪੀ ਖੇਤੀ ਕਾਲ ਕਰ ਖਾਈਤੀ ਹੈ॥
Prof. Sahib Singhਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ।ਪਦ ਅਰਥ ਖਾਜੈ = ਖਾਧੀ ਜਾ ਰਹੀ ਹੈ। ਖੇਤੀ = ਆਤਮਕ ਗੁਣਾਂ ਵਾਲੀ ਫ਼ਸਲ।
SikhNet (Spanish)ten a la mano tu riqueza interior, pues tu granja está siendo carcomida, consérvate en vigilia,
ਰਾਖਹੁ ਖੇਤੀ. ਹਰਿ ਗੁਰ ਹੇਤੀ; ਜਾਗਤ ਚੋਰੁ. ਨ ਲਾਗੈ ॥
raakhahu khetee. har gur hetee; jaagat chor. na laagai |
Sant Singh KhalsaProtect your crops, and love the Lord, the Guru. Stay awake and aware, and the thieves shall not rob you.
Manmohan SinghProtect thou thy crop and love thy Guru-God. While thou are awake, the thief shall rob thee not.
Manmohan Singh (Punjabi)ਤੂੰ ਆਪਣੀ ਫਸਲ ਨੂੰ ਬਚਾ ਤੇ ਆਪਣੇ ਗੁਰ-ਪ੍ਰਮੇਸ਼ਵਰ ਨੂੰ ਪਿਆਰ ਕਰ। ਤੇਰੇ ਜਾਗਦੇ ਰਹਿਣ ਨਾਲ ਚੋਰ ਤੈਨੂੰ ਲੁਟੇਗਾ ਨਹੀਂ।
Fareedkot Teekaਹਰੀ ਅਰੁ ਗੁਰੋਂ ਮੇਂ ਹਿਤੁ ਕਰ ਕੇ ਤਿਸ ਖੇਤੀ ਕੋ ਰਾਖਹੁ, ਪਰਮੇਸ੍ਵਰ ਦੇ ਭਜਨ ਮੇਂ ਜਾਗਤੇ ਹੂਏ ਪੁਰਸੋਂ ਕੋ ਚੋਰ ਨਹੀਂ ਲਾਗਤੇ ॥
Prof. Sahib Singhਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ।ਪਦ ਅਰਥ ਹੇਤੀ = ਹੇਤਿ, ਪਿਆਰ ਦੀ ਬਰਕਤਿ ਨਾਲ। ਜਾਗਤ = (ਵਿਕਾਰਾਂ ਦੇ ਹੱਲੇ ਵੱਲੋਂ) ਸੁਚੇਤ ਰਿਹਾਂ। ਚੋਰੁ = (ਕਾਮਾਦਿਕ ਕੋਈ ਭੀ) ਚੋਰ {ਇਕ-ਵਚਨ}।
SikhNet (Spanish)en el Amor del Dios Guru, para que salves tu granja de la destrucción y no camines el sendero de Yama y sufras,
ਜਮ ਮਗਿ. ਨ ਜਾਵਹੁ, ਨਾ ਦੁਖੁ ਪਾਵਹੁ; ਜਮ ਕਾ ਡਰੁ ਭਉ ਭਾਗੈ ॥
jam mag. na jaavahu, naa dukh paavahu; jam kaa ddar bhau bhaagai |
Sant Singh KhalsaYou shall not have to go on the path of Death, and you shall not suffer in pain; your fear and terror of death shall run away.
Manmohan SinghThou shall not go the way of Death's courier and suffer not sorrow. Thy fear and dread of death shall flee.
Manmohan Singh (Punjabi)ਤੂੰ ਮੌਤ ਦੇ ਦੂਤ ਦੇ ਰਾਹੇ ਨਹੀਂ ਜਾਵੇਂਗੀ ਅਤੇ ਕਸ਼ਟ ਨਹੀਂ ਊਠਾਵੇਂਗੀ। ਤੇਰਾ ਮੌਤ ਦਾ ਭੈ ਅਤੇ ਤ੍ਰਾਹ ਦੌੜ ਜਾਵੇਗਾ।
Fareedkot Teekaਜਮ ਕੇ ਰਸਤੇ ਨਹੀਂ ਜਾਓਗੇ ਅਰ ਨਾ ਕੋਈ ਦੁਖ ਹੀ ਪਾਓਗੇ, ਪੁਨਾ ਜਮ ਕਾ ਡਰੁ ਔਰ ਇਤਰ ਜੀਵੋਂ ਕਾ ਭੈ ਦੂਰ ਹੋ ਜਾਵੇਗਾ॥
Prof. Sahib Singh(ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਾਹ ਤੁਰੋ, ਅਤੇ ਦੁੱਖ ਨਾਹ ਸਹੇੜੋ। (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ।ਪਦ ਅਰਥ ਮਗਿ = ਰਸਤੇ ਉੱਤੇ {मार्ग = ਰਸਤਾ}। ਭਾਗੈ = ਭੱਜ ਜਾਂਦਾ ਹੈ।
SikhNet (Spanish)así harás a un lado el miedo a la muerte. De pronto el sol de Sabiduría
ਰਵਿ ਸਸਿ ਦੀਪਕ. ਗੁਰਮਤਿ ਦੁਆਰੈ; ਮਨਿ ਸਾਚਾ ਮੁਖਿ ਧਿਆਵਏ ॥
rav sas deepak. guramat duaarai; man saachaa mukh dhiaave |
Sant Singh KhalsaThe lamps of the sun and the moon are lit by the Guru's Teachings, through His Door, meditating on the True Lord, in the mind and with the mouth.
Manmohan SinghThrough the Guru's instruction, with thy mind and mouth, remember thou the True Lord, in whose power are the lamps of the sun and the moon.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਮਨ ਅਤੇ ਮੂੰਹ ਨਾਲ ਤੂੰ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦੇ ਵੱਸ ਵਿੰਚ ਹਨ ਸੂਰਜ ਤੇ ਚੰਦ ਦੇ ਦੀਵੇ।
Fareedkot Teekaਸੂਰਜ ਅਰ ਚੰਦ੍ਰਮਾ ਜਿਸ ਕੇ ਦੀਪਕ ਹੈ, ਵਾ ਗ੍ਯਾਨ ਵੈਰਾਗ ਗੁਰੋਂ ਕੀ ਸਿਖ੍ਯਾ ਲੈਕਰ (ਦੁਆਰੈ) ਅੰਤਹਕਰਣ ਮੇਂ ਤਿਸ ਵਾਹਿਗੁਰੂ ਕੋ ਮਨ ਕਰ ਕੇ ਧਿਆਵਣਾਂ ਕਰੇ ਵਾ ਮੁਖ ਕਰ ਕੇ ਜਪੇ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਰਹਿੰਦਾ ਹੈ, ਜਿਹੜਾ ਮਨੁੱਖ ਆਪਣੇ ਮੂੰਹ ਨਾਲ (ਪਰਮਾਤਮਾ ਦਾ ਨਾਮ) ਸਿਮਰਦਾ ਰਹਿੰਦਾ ਹੈ, ਗੁਰੂ ਦੀ ਮੱਤ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਗਿਆਨ ਅਤੇ ਸ਼ਾਂਤੀ ਦੇ ਦੀਵੇ ਜਗਦੇ ਰਹਿੰਦੇ ਹਨ।ਪਦ ਅਰਥ ਰਵਿ = ਸੂਰਜ, ਗਿਆਨ, ਆਤਮਕ ਜੀਵਨ ਦੀ ਸੂਝ। ਸਸਿ = ਚੰਦ੍ਰਮਾ, ਸੀਤਲਤਾ, ਸ਼ਾਂਤੀ। ਦੀਪਕ = ਦੀਵੇ। ਦੁਆਰੈ = ਦਰ ਤੇ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ। ਮੁਖਿ = ਮੂੰਹ ਨਾਲ। ਧਿਆਵਏ = ਧਿਆਵੈ, ਧਿਆਉਂਦਾ ਹੈ {ਇਕ-ਵਚਨ}।
SikhNet (Spanish)y la luna con la frescura del Equilibrio te elevarán a través de la Palabra del Guru y podrás recitar y habitar en el Nombre Verdadero.
ਨਾਨਕ. ਮੂਰਖੁ ਅਜਹੁ, ਨ ਚੇਤੈ; ਕਿਵ. ਦੂਜੈ ਸੁਖੁ ਪਾਵਏ ॥੨॥
naanak. moorakh ajahu, na chetai; kiv. doojai sukh paave |2|
Sant Singh KhalsaO Nanak, the fool still does not remember the Lord. How can he find peace in duality? ||2||
Manmohan SinghNanak, even now the fool contemplates not his Lord. How can he obtain peace in duality?
Manmohan Singh (Punjabi)ਨਾਨਕ ਅਜੇ ਭੀ ਮੂੜ੍ਹ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਦਵੈਤ-ਭਾਵ ਅੰਦਰ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੂਰਖ ਜੀਵ ਅਬ ਭੀ, ਅਬ ਕਾ ਭਾਵ ਏਹੁ ਹੈ ਕਿ ਬਾਲਕ ਅਵਸਥਾ ਤੋ ਅਗ੍ਯਾਤ ਥੀ, ਜੁਬਾ ਮੇਂ ਤੋ ਸਭ ਕਛੁ ਜਾਨਤਾ ਹੈ ਇਸ ਮੇਂ ਜਰੂਰ ਭਜਨ ਕਰਨਾ ਚਾਹੀਤਾ ਹੈਂ। ਵਾਹਗੁਰੂ ਕੋ ਯਾਦ ਨਹੀਂ ਕਰਤਾ ਯਾਂ ਤੇ ਦ੍ਵੈਤ ਭਾਵ ਮੇਂ ਲਗਾ ਹੂਆ ਅਵਸਥਾ ਕੇ ਦੂਸਰੇ ਪਹਿਰ ਮੇਂ ਸੁਖ ਕੋ ਕੈਸੇ ਪਾਵੈ, ਭਾਵ ਨਹੀਂ ਪਾਵੈਗਾ॥੨॥
Prof. Sahib Singhਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ ॥੨॥ਪਦ ਅਰਥ ਨਾਨਕ = ਹੇ ਨਾਨਕ! ਅਜਹੁ = ਅਜੇ ਭੀ। ਕਿਵ = ਕਿਵੇਂ? ਦੂਜੇ = (ਪਰਮਾਤਮਾ ਨੂੰ ਛੱਡ ਕੇ) ਹੋਰ (ਦੇ ਪਿਆਰ) ਵਿਚ। ਪਾਵਏ = ਪਾਵੈ, ਪਾ ਸਕਦਾ ਹੈ ॥੨॥
SikhNet (Spanish)No has alabado a Dios, ¿cómo entonces podrás lograr la Paz, si has amado a otro? (2)
ਤੀਜਾ ਪਹਰੁ ਭਇਆ; ਨੀਦ ਵਿਆਪੀ. ਰਾਮ ॥
teejaa pehar bheaa; need viaapee. raam |
Sant Singh KhalsaThe third watch has begun, and sleep has set in.
Manmohan SinghThe third watch has set in and the mortal is overtaken by sleep.
Manmohan Singh (Punjabi)ਤੀਜਾ ਪਹਿਰ ਆ ਗਿਆ ਹੈ ਅਤੇ ਪ੍ਰਾਣੀ ਨੂੰ ਨੀਂਦ੍ਰ ਨੇ ਆ ਘੇਰਿਆ ਹੈ।
Fareedkot Teekaਜਬ ਅਵਸਥਾ ਕਾ ਤੀਸਰਾ ਪਹਿਰ ਹੂਆ ਅਰਥਾਤ ਜਬ ਸਾਠ ਸਤ੍ਰ ਬਰਸ ਕੀ ਆਯੂ ਹੂਈ ਤਬ ਨਿੰਦ੍ਰਾ ਅਧਕ ਵਿਆਪੀ, ਭਾਵ ਵਿਛੇਪ ਅਰ ਮਮਤਾ ਸਕਤੀ ਅਧਕ ਫੈਲੀ ਸੋ ਕਹਤੇ ਹੈਂ॥
Prof. Sahib Singhਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ;ਪਦ ਅਰਥ ਨੀਦ ਵਿਆਪੀ = (ਮਾਇਆ ਦੇ ਮੋਹ ਦੀ) ਨੀਂਦ ਆਪਣਾ ਜ਼ੋਰ ਪਾਈ ਰੱਖਦੀ ਹੈ।
SikhNet (Spanish)En la tercera ronda de la noche, el sueño te vence, las ilusiones sobre tus hijos y tu esposa,
ਮਾਇਆ ਸੁਤ ਦਾਰਾ; ਦੂਖਿ ਸੰਤਾਪੀ. ਰਾਮ ॥
maaeaa sut daaraa; dookh santaapee. raam |
Sant Singh KhalsaThe mortal suffers in pain, from attachment to Maya, children and spouse.
Manmohan SinghThrough wealth, children and wife, he writhes in pain.
Manmohan Singh (Punjabi)ਦੌਲਤ, ਬੱਚੇ ਅਤੇ ਵਹੁਟੀ ਰਾਹੀਂ ਊਹ ਕਸ਼ਟ ਅੰਦਰ ਦੁਖਾਂਤਰ ਹੁੰਦਾ ਹੈ।
Fareedkot Teekaਯਿਹ ਮੇਰੀ ਮਾਯਾ, ਯਿਹ ਪੁਤ੍ਰ ਅਰ ਇਹ ਇਸਤ੍ਰੀ ਹੈ, ਇਸ ਮਮਤਾ ਕੇ ਦੁਖ ਕਰ ਬੁਧੀ ਸੰਤਪਤ ਭਈ॥
Prof. Sahib Singhਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ।ਪਦ ਅਰਥ ਸੁਤ = ਪੁੱਤਰ। ਦਾਰਾ = ਇਸਤ੍ਰੀ। ਦੂਖਿ = ਦੁੱਖ ਵਿਚ, ਚਿੰਤਾ-ਫ਼ਿਕਰ ਵਿਚ। ਸੰਤਾਪੀ = ਕਲਪਦੀ ਰਹਿੰਦੀ ਹੈ।
SikhNet (Spanish)te manipulan y así tu vida continúa llena de dolor.
ਮਾਇਆ ਸੁਤ ਦਾਰਾ ਜਗਤ ਪਿਆਰਾ; ਚੋਗ ਚੁਗੈ ਨਿਤ ਫਾਸੈ ॥
maaeaa sut daaraa jagat piaaraa; chog chugai nit faasai |
Sant Singh KhalsaMaya, his children, his wife and the world are so dear to him; he bites the bait, and is caught.
Manmohan SinghRiches, children, wife and the world are dear to him. He pecks at the bait and is ever entangled.
Manmohan Singh (Punjabi)ਧਨ-ਦੌਲਤ, ਬੱਚੇ ਵਹੁਟੀ ਅਤੇ ਦੁਨੀਆਂ ਉਸ ਨੂੰ ਮਿੱਠੜੇ ਲੱਗਦੇ ਹਨ। ਊਹ ਦਾਣਾ ਦੁਣਕ ਚੁਗਦਾ ਹੈ ਅਤੇ ਸਦਾਹੀ ਫਸ ਜਾਂਦਾ ਹੈ।
Fareedkot Teekaਮਾਯਾ, ਪੁਤਰ ਅਰ ਇਸਤ੍ਰੀ ਕਾ ਮੋਹ ਜਗਤ ਮੇਂ ਮੀਠਾ ਲਗਤਾ ਭ੍ਯਾ ਅਰ ਜੀਵ ਵਿਸ੍ਯ ਚੋਗ ਕੋ ਚੁਗਤਾ ਹੂਆ ਵਾਸਨਾ ਜਾਲ ਮੇਂ ਨਿਤ ਹੀ ਫਸਤਾ ਹੈ॥
Prof. Sahib Singhਮਨੁੱਖ ਨੂੰ ਮਾਇਆ ਦਾ ਪਿਆਰ, ਪੁੱਤਰਾਂ ਦਾ ਪਿਆਰ ਇਸਤ੍ਰੀ ਦਾ ਪਿਆਰ, ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ (ਤੇ ਦੁੱਖ ਪਾਂਦਾ ਹੈ)।ਪਦ ਅਰਥ ਚੋਗ ਚੁਗੈ = (ਮਨੁੱਖ ਮਾਇਕ ਪਦਾਰਥਾਂ ਦੇ) ਭੋਗ ਭੋਗਦਾ ਰਹਿੰਦਾ ਹੈ।
SikhNet (Spanish)La vida ha sido buena contigo, pero tú picoteas de la carnada como pájaro avaro y eres atrapado en la red.
ਨਾਮੁ ਧਿਆਵੈ ਤਾ ਸੁਖੁ ਪਾਵੈ; ਗੁਰਮਤਿ. ਕਾਲੁ, ਨ ਗ੍ਰਾਸੈ ॥
naam dhiaavai taa sukh paavai; guramat. kaal, na graasai |
Sant Singh KhalsaMeditating on the Naam, the Name of the Lord, he shall find peace; following the Guru's Teachings, he shall not be seized by death.
Manmohan SinghIf under the Guru's instruction, he meditates on the Name, then he obtain peace, and death seizes him not.
Manmohan Singh (Punjabi)ਜੇਕਰ ਊਹ ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਆਰਾਧਨ ਕਰੇ, ਤਦ ਉਹ ਆਰਾਮ ਚੈਨ ਪਾ ਲੈਂਦਾ ਹੈ ਅਤੇ ਮੌਤ ਉਸ ਨਹੀਂ ਪਕੜਦੀ।
Fareedkot Teekaਜੇਕਰ ਜੀਵ ਨਾਮ ਕੋ ਧ੍ਯਾਵਨਾ ਕਰੇ ਤੌ ਸੁਖ ਕੋ ਪਾਵੈ, ਕਿਉਂਕਿ ਗੁਰਮਤਿ ਲੈਣੇ ਕਰ ਕਾਲ ਨਹੀਂ ਖਾਤਾ॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ।ਪਦ ਅਰਥ ਤਾ = ਤਦੋਂ। ਸੁਖੁ = ਆਤਮਕ ਆਨੰਦ। ਕਾਲੁ = ਮੌਤ, ਆਤਮਕ ਮੌਤ। ਗ੍ਰਾਸੈ = ਖਾਂਦੀ, ਆਪਣੇ ਕਾਬੂ ਵਿਚ ਰੱਖਦੀ।
SikhNet (Spanish)Si contemplas el Nombre del Señor, estarás en Paz, pues habitando en la Palabra del Guru, la muerte no te devora,
ਜੰਮਣੁ ਮਰਣੁ ਕਾਲੁ. ਨਹੀ ਛੋਡੈ; ਵਿਣੁ ਨਾਵੈ. ਸੰਤਾਪੀ ॥
jaman maran kaal. nahee chhoddai; vin naavai. santaapee |
Sant Singh KhalsaHe cannot escape from birth, dying and death; without the Name, he suffers.
Manmohan SinghComing, going and death leave him not and without the Name, he is afflicted.
Manmohan Singh (Punjabi)ਆਉਣ, ਜਾਣ ਅਤੇ ਮੌਤ ਉਸ ਨੂੰ ਨਹੀਂ ਛੱਡਦੇ ਅਤੇ ਨਾਮ ਦੇ ਬਗੈਰ ਉਹ ਦੁਖੀ ਹੁੰਦਾ ਹੈ।
Fareedkot Teekaਜਨਮ ਕਾਲ ਅਰ ਮਰਣ ਕਾਲ ਤਿਸ ਕੋ ਨਹੀਂ ਛੋਡਤਾ ਹੈ। ਨਾਮ ਸੇ ਰਹਿਤ ਪੁਰਸ ਕੀ ਬੁਧੀ ਸਦੀਵ ਸੰਤਪਤਿ ਰਹਿਤੀ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ।
SikhNet (Spanish)pero sin el Nombre, tus idas y venidas no terminan y el dolor no te deja.
ਨਾਨਕ. ਤੀਜੈ ਤ੍ਰਿਬਿਧਿ ਲੋਕਾ; ਮਾਇਆ ਮੋਹਿ ਵਿਆਪੀ ॥੩॥
naanak. teejai tribidh lokaa; maaeaa mohi viaapee |3|
Sant Singh KhalsaO Nanak, in the third watch of the three-phased Maya, the world is engrossed in attachment to Maya. ||3||
Manmohan SinghNanak, in the third watch, under the influence of the three-phased mammon, the men are engrossed in worldly love.
Manmohan Singh (Punjabi)ਨਾਨਕ, ਤੀਜੇ ਪਹਿਰ ਅੰਦਰ ਤਿੰਨ ਪ੍ਰਕਾਰ ਦੀ ਮੋਹਣੀ ਤੇ ਠਸਰ ਹੇਠਾਂ ਲੋਕ ਸੰਸਾਰੀ ਮਮਤਾ ਅੰਦਰ ਖਚਤ ਹੋਏ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੀਜੇ ਪਹਿਰ ਮੇਂ ਲੋਕੋਂ ਕੀ ਬੁਧੀ ਤ੍ਰਿਗੁਣੀ ਮਾਯਾ ਕੇ ਮੋਹਿ ਮੇਂ (ਵਿਆਪੀ) ਲਗੀ ਹੂਈ ਹੈ॥
Prof. Sahib Singhਹੇ ਲੋਕੋ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ (ਨਾਮ ਤੋਂ ਸੁੰਞੀ ਰਹਿਣ ਕਰਕੇ ਮਨੁੱਖ ਦੀ ਜਿੰਦ) ਹੇ ਨਾਨਕ! ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੩॥ਪਦ ਅਰਥ ਤੀਜੈ = ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਗੁਜ਼ਰਦਿਆਂ ਹੀ। ਲੋਕਾ = ਹੇ ਲੋਕੋ! ਤ੍ਰਿਬਿਧਿ ਮਾਇਆ ਮੋਹਿ = ਤਿੰਨਾਂ ਗੁਣਾਂ ਵਾਲੀ ਮਾਇਆ ਦੇ ਮੋਹ ਵਿਚ {ਤਿੰਨ ਗੁਣ: ਰਜੋ ਤਮੋ ਸਤੋ}। ਵਿਆਪੀ = ਫਸੀ ਰਹਿੰਦੀ ਹੈ ॥੩॥
SikhNet (Spanish)Dice Nanak, en la tercera ronda de la noche, la Maya de los Tres Modos se aferra a ti.(3)
ਚਉਥਾ ਪਹਰੁ ਭਇਆ; ਦਉਤੁ ਬਿਹਾਗੈ, ਰਾਮ ॥
chauthaa pehar bheaa; daut bihaagai, raam |
Sant Singh KhalsaThe fourth watch has begun, and the day is about to dawn.
Manmohan SinghThe fourth watch has come and the day of death is about to dawn.
Manmohan Singh (Punjabi)ਚੌਥਾ ਪਹਿਰ ਆ ਗਿਆ ਹੈ ਅਤੇ ਮੌਤ ਦਾ ਦਿਨ ਉਦੇ ਹੋਣ ਵਾਲਾ ਹੈ।
Fareedkot Teeka(ਰਾਮ) ਹੇ ਭਾਈ! ਜਬ ਅਵਸਥਾ ਰੂਪ ਰਾਤ੍ਰੀ ਕਾ ਚੌਥਾ ਪਹਿਰਾ ਹੂਆ, ਭਾਵ ਅਸੀ ਸੇ ਸੌ ਵਰਸ ਤਕ ਅਵਸਥਾ ਭਈ ਅਰਥਾਤ ਅਤੀ ਬੁਢੇਪਾ ਆਯਾ ਤਬ ਕਾਲ ਰੂਪ (ਬਿਹਾਗੈ) ਦਿਨ (ਦਉਤੁ) ਉਦੈ ਹੋਣ ਕੀ ਸਮੀਪਤਾ ਹੂਈ, ਭਾਵ ਮਰਨ ਨਜੀਕ ਆਯਾ॥
Prof. Sahib Singhਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ)।ਪਦ ਅਰਥ ਦਉਤ = ਉਦੈ, ਪਰਕਾਸ਼। ਬਿਹਾਗੈ = ਸੂਰਜ ਦਾ {विहाग = ਸੂਰਜ}। ਦਉਤੁ ਬਿਹਾਗੈ = ਸੂਰਜ ਦਾ ਉਦੈ (ਹੋ ਜਾਂਦਾ ਹੈ), ਸੂਰਜ ਚੜ੍ਹ ਪੈਂਦਾ ਹੈ, ਰਾਤ ਤੋਂ ਦਿਨ ਹੋ ਜਾਂਦਾ ਹੈ, ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ।
SikhNet (Spanish)En la cuarta ronda de la noche, el día de la muerte se presenta ante ti
ਤਿਨ ਘਰੁ ਰਾਖਿਅੜਾ; ਜੋੁ ਅਨਦਿਨੁ ਜਾਗੈ, ਰਾਮ ॥
tin ghar raakhiarraa; juo anadin jaagai, raam |
Sant Singh KhalsaThose who remain awake and aware, night and day, preserve and protect their homes.
Manmohan SinghThey, who remain wakeful night and day, save their home.
Manmohan Singh (Punjabi)ਜਿਹੜੇ ਰਾਤ ਅਤੇ ਦਿਨ ਜਾਗਦੇ ਰਹਿੰਦੇ ਹਨ, ਉਹ ਆਪਣੇ ਝੁਗੇ ਨੂੰ ਬਚਾ ਲੈਂਦੇ ਹਨ।
Fareedkot Teekaਹੇ ਭਾਈ! ਜੋ ਰਾਮ ਨਾਮ ਜਪਣੇ ਮੇਂ ਰਾਤਿ ਦਿਨ ਜਾਗੇ ਹੈਂ, ਤਿਨੋਂ ਨੇ ਅਪਨਾ ਘਰੁ ਚੋਰੋਂ ਸੇ ਬਚਾਇ ਲੀਆ ਹੈ॥
Prof. Sahib Singhਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖਾਂ ਨੇ ਹੀ ਬਚਾਈ ਹੁੰਦੀ ਹੈ ਜਿਹੜਾ ਜਿਹੜਾ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ਰਹਿੰਦਾ ਹੈ।ਪਦ ਅਰਥ ਤਿਨ = ਉਹਨਾਂ ਨੇ {ਬਹੁ-ਵਚਨ। ਤਿਨਿ = ਇਕ-ਵਚਨ}। ਘਰੁ ਰਾਖਿਆੜਾ = ਹਿਰਦਾ-ਘਰ ਵਿਕਾਰਾਂ ਤੋਂ ਬਚਾ ਲਿਆ, ਆਤਮਕ ਗੁਣਾਂ ਦੀ ਰਾਸ-ਪੂੰਜੀ ਬਚਾ ਲਈ। ਜ = ਜਿਹੜਾ ਮਨੁੱਖ, ਜਿਹੜਾ ਜਿਹੜਾ ਮਨੁੱਖ {ਅੱਖਰ 'ਜ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਜੋ' ਹੈ, ਇਥੇ 'ਜੁ' ਪੜ੍ਹਨਾ ਹੈ}। ਜਾਗੈ = ਜਾਗਦਾ ਰਹਿੰਦਾ ਹੈ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ {ਇਕ-ਵਚਨ। 'ਜਾਗਹਿ' ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}।
SikhNet (Spanish)y solo podrán salvar su Alma quienes estén despiertos para su Dios, pues ellos conocen la forma, a través del Guru, así se dedican al Nombre y pasan la noche en Paz.
ਗੁਰ ਪੂਛਿ ਜਾਗੇ, ਨਾਮਿ ਲਾਗੇ; ਤਿਨਾ ਰੈਣਿ ਸੁਹੇਲੀਆ ॥
gur poochh jaage, naam laage; tinaa rain suheleea |
Sant Singh KhalsaThe night is pleasant and peaceful, for those who remain awake; following the Guru's advice, they focus on the Naam.
Manmohan SinghThe night is peaceful for those, who under the Guru's counsel remain watchful and apply themselves to the Lord's Name.
Manmohan Singh (Punjabi)ਰਾਤ੍ਰੀ ਉਹਨਾ ਲਈ ਆਰਾਮਦੇਹ ਹੈ। ਜੋ ਗੁਰਾਂ ਦੇ ਮਸ਼ਵਰੇ ਤਾਬੇ ਖਬਰਦਾਰ ਰਹਿੰਦੇ ਹਨ ਅਤੇ ਆਪਦੇ ਆਪ ਨੂੰ ਸਾਈਂ ਦੇ ਨਾਮ ਨਾਲ ਜੋੜਦੇ ਹਨ।
Fareedkot Teekaਸੋ ਗੁਰੂ ਕੋ ਪੂਛ ਕਰ ਜਾਗੇ ਔਰ ਨਾਮ ਮੇਂ ਲਾਗੇ ਹੈਂ, ਤਿਨ ਕੀ ਅਵਸਥਾ ਰੂਪ ਰਾਤ੍ਰੀ ਸੁਖਦਾਇਕ ਭਈ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ।ਪਦ ਅਰਥ ਗੁਰ ਪੂਛਿ = ਗੁਰੂ ਨੂੰ ਪੁੱਛ ਕੇ, ਗੁਰੂ ਦੀ ਸਿੱਖਿਆ ਉਤੇ ਤੁਰ ਕੇ। ਜਾਗੇ = {ਬਹੁ-ਵਚਨ} ਜਿਹੜੇ ਜਾਗਦੇ ਰਹੇ, ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿਚ ਨਾਹ ਸੁੱਤੇ। ਨਾਮਿ = ਪ੍ਰਭੂ ਦੇ ਨਾਮ ਵਿਚ। ਲਾਗੇ = ਜੁੜੇ ਰਹੇ, ਲੱਗੇ ਰਹੇ। ਰੈਣਿ = ਰਾਤ, ਜ਼ਿੰਦਗੀ ਦੀ ਰਾਤ, ਸਾਰੀ ਜ਼ਿੰਦਗੀ। ਸੁਹੇਲੀਆ = ਸੁਖਦਾਈ, ਸੌਖੀ।
SikhNet (Spanish)Ellos van a practicar la Palabra del Guru y no serán puestos en un vientre otra vez,
ਗੁਰਸਬਦੁ ਕਮਾਵਹਿ. ਜਨਮਿ, ਨ ਆਵਹਿ; ਤਿਨਾ ਹਰਿ ਪ੍ਰਭੁ ਬੇਲੀਆ ॥
gurasabad kamaaveh. janam, na aaveh; tinaa har prabh beleea |
Sant Singh KhalsaThose who practice the Word of the Guru's Shabad are not reincarnated again; the Lord God is their Best Friend.
Manmohan SinghThey, who act according to the Guru's instruction, are not born again and God Lord befriends them.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੇ ਅਤੇ ਵਾਹਿਗੁਰੂ ਸੁਆਮੀ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਕੋ ਕਮਾਵਤੇ ਹੈਂ ਵਹੁ ਜਨਮ ਮੇਂ ਨਹੀਂ ਆਵੈਂਗੇ, ਕਿਉਂਕਿ ਤਿਨੋਂ ਕਾ ਹਰੀ ਪ੍ਰਭੂ ਮਿਤ੍ਰ ਹੂਆ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ।ਪਦ ਅਰਥ ਸਬਦੁ ਕਮਾਵਹਿ = ਸ਼ਬਦ ਅਨੁਸਾਰ ਜੀਵਨ ਬਿਤੀਤ ਕਰਦੇ ਹਨ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ। ਬੇਲੀਆ = ਮਿੱਤਰ।
SikhNet (Spanish)es así como el Señor se convierte en su Eterno Amigo.
ਕਰ ਕੰਪਿ, ਚਰਣ ਸਰੀਰੁ ਕੰਪੈ; ਨੈਣ ਅੰਧੁਲੇ, ਤਨੁ ਭਸਮ ਸੇ ॥
kar kanp, charan sareer kanpai; nain andhule, tan bhasam se |
Sant Singh KhalsaThe hands shake, the feet and body totter, the vision goes dark, and the body turns to dust.
Manmohan SinghTheir hands shake, feet and frame totter, eyes grow dim and body becomes like dust.
Manmohan Singh (Punjabi)ਉਨ੍ਹਾਂ ਦੇ ਹੱਥ ਕੰਬਦੇ ਹਨ, ਪੈਰ ਤੇ ਦੇਹ ਥਿੜਕਦੇ ਹਨ, ਅੱਖਾਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਜਿਸਮ ਮਿੱਟੀ ਵਰਗਾ ਹੋ ਜਾਂਦਾ ਹੈ।
Fareedkot Teekaਹਾਥ ਕਾਂਪਤੇ ਹੈਂ, ਚਰਨ ਡੋਲਤੇ ਹੈਂ, ਪੁਨਃ ਸਰੀਰ ਭੀ ਕੰਪਤਾ ਹੈਂ ਔਰ ਨੇਤ੍ਰ ਅੰਧੁਲੇ ਹੋ ਜਾਤੇ ਹੈਂ। ਔਰ ਸਰੀਰ ਭਸਮ ਸਦਸ ਹੋ ਜਾਤਾ ਹੈ, ਭਾਵ ਅਤੀ ਖੁਸਕ ਹੋ ਜਾਤਾ ਹੈ॥
Prof. Sahib Singh(ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ।ਪਦ ਅਰਥ ਕਰਿ = ਹੱਥ {ਬਹੁ-ਵਚਨ}। ਚਰਣ = ਪੈਰ {ਬਹੁ-ਵਚਨ}। ਕੰਪਿ = ਕੰਬ ਕੇ। ਕੰਪੈ = {ਇਕ-ਵਚਨ} ਕੰਬਦਾ ਹੈ। ਅੰਧੁਲੇ = ਅੰਨ੍ਹੇ ਜਿਹੇ। ਨੈਣ ਅੰਧੁਲੇ = ਅੱਖਾਂ ਅੰਨ੍ਹੀਆਂ ਜਿਹੀਆਂ, ਅੱਖੀਂ ਘੱਟ ਦਿੱਸਦਾ ਹੈ। ਤਨੁ = ਸਰੀਰ। ਭਸਮ ਸੇ = ਸੁਆਹ ਵਰਗਾ (ਰੁੱਖਾ)।
SikhNet (Spanish)Con la edad, las manos empiezan a temblar, el cuerpo y los pies se tambalean, los ojos ya casi no pueden ver y el cuerpo está por derrumbarse como el polvo.
ਨਾਨਕ. ਦੁਖੀਆ ਜੁਗ ਚਾਰੇ; ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥
naanak. dukheea jug chaare; bin naam har ke man vase |4|
Sant Singh KhalsaO Nanak, people are miserable throughout the four ages, if the Name of the Lord does not abide in the mind. ||4||
Manmohan SinghNanak, without the Lord's Name abiding in the mind, the mortal remains miserable throughout the four ages.
Manmohan Singh (Punjabi)ਨਾਨਕ, ਸੁਆਮੀ ਦਾ ਨਾਮ ਹਿਰਦੇ ਅੰਦਰ ਵਸਾਣ ਦੇ ਬਗੈਰ, ਪ੍ਰਾਣੀ ਚਾਰੇ ਯੁਗ ਹੀ ਦੁੱਖੀ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਮੇਂ ਹਰੀ ਕੇ ਨਾਮ ਬਸੇ ਬਿਨਾਂ ਜੀਵ ਚਾਰੋਂ ਜੁਗੋਂ ਮੇਂ ਦੁਖੀਆ ਰਹਿਤਾ ਹੈ॥੪॥☬ਜੇ ਕਹੈਂ ਜਬ ਕਾਲ ਰੂਪ ਦਿਨ ਉਦੇ ਹੂਆ, ਤਬ ਕ੍ਯਾ ਹੂਆ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ ॥੪॥ਪਦ ਅਰਥ ਜੁਗ ਚਾਰੇ = ਚਹੁੰਆਂ ਹੀ ਜੁਗਾਂ ਵਿਚ {ਕੋਈ ਭੀ ਜੁਗ ਹੋਵੇ। ਇਹ ਅਟੱਲ ਨਿਯਮ ਹੈ ਕਿ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਹੈ}। ਮਨਿ = ਮਨ ਵਿਚ ॥੪॥
* ਨੋਟ: ਭਾਵ ਇਹ ਹੈ ਕਿ ਸਮਾ ਕੋਈ ਭੀ ਹੋਵੇ (ਸਤਜੁਗ ਹੋਵੇ, ਤ੍ਰੇਤਾ ਹੋਵੇ, ਦੁਆਪੁਰ ਹੋਵੇ, ਕਲਜੁਗ ਹੋਵੇ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਆਤਮਕ ਆਨੰਦ ਕਦੇ ਭੀ ਨਹੀਂ ਹੋ ਸਕਦਾ।
SikhNet (Spanish)Dice Nanak, si la mente no enaltece el Nombre, uno vive en el dolor, época tras época. (4)
ਖੂਲੀ ਗੰਠਿ ਉਠੋ; ਲਿਖਿਆ ਆਇਆ. ਰਾਮ ॥
khoolee gantth uttho; likhiaa aaeaa. raam |
Sant Singh KhalsaThe knot has been untied; rise up - the order has come!
Manmohan SinghThe knot of thy body is loosed, arise thou, the written order for thee has come.
Manmohan Singh (Punjabi)ਤੇਰੀ ਦੇਹ ਦੀ ਗੰਢ ਖੁਲ੍ਹ ਗਈ ਹੈ, ਤੂੰ ਉਠੱ ਖੜਾ ਹੋ, ਤੇਰੇ ਲਈ ਲਿਖਤੀ ਹੁਕਮ ਆ ਗਿਆ ਹੈ।
Fareedkot Teekaਜਬ ਨਾਭੀ ਅਸਥਾਨ ਤੇ ਪ੍ਰਾਨ ਆਪਨ ਵਾਯੂ ਕੀ ਗੰਢ ਖੁਲੀ ਤਬ ਜਮਦੂਤੋਂ ਨੇ ਕਹਾ: ਅਰੇ ਉਠ ਕਰ ਚਲੋ, ਤੇਰੇ ਵਾਸਤੇ ਰਾਮ ਕਾ ਲਿਖਾ ਹੂਆ ਹੁਕਮੁ ਆਯਾ ਹੈ॥
Prof. Sahib Singhਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ), ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ)।ਪਦ ਅਰਥ ਖੂਲੀ = (ਜਦੋਂ) ਖੁਲ੍ਹ ਗਈ, ਜਦੋਂ ਖੁਲ੍ਹ ਜਾਂਦੀ ਹੈ। ਗੰਠਿ = ਗੰਢ, ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ। ਉਠੋ = ਉੱਠ।
SikhNet (Spanish)El nudo de tu cuerpo ha sido soltado, ahora te tienes que ir, pues el llamado del más allá ha llegado,
ਰਸ ਕਸ ਸੁਖ ਠਾਕੇ; ਬੰਧਿ ਚਲਾਇਆ. ਰਾਮ ॥
ras kas sukh tthaake; bandh chalaaeaa. raam |
Sant Singh KhalsaPleasures and comforts are gone; like a prisoner, you are driven on.
Manmohan SinghRevelments and comforts are banned and death takes man captive and goads him on.
Manmohan Singh (Punjabi)ਰੰਗ ਰਲੀਆਂ ਅਤੇ ਆਰਾਮ ਬੰਦ ਕਰ ਦਿੱਤੇ ਹਨ ਅਤੇ ਮੌਤ ਬੰਦੇ ਨੂੰ ਕੈਦੀ ਬਣਾ ਕੇ ਅੱਗੇ ਨੂੰ ਧੱਕ ਦਿੰਦੀ ਹੈ।
Fareedkot Teekaਹੇ ਭਾਈ! ਤਬ ਰਸ, ਕਸਾਦਿਕ ਸ੍ਵਾਦ ਅਰ ਸੁਖੋਂ ਕੀ ਤਰਫੋਂ ਜੀਵ ਵਾ ਜੀਵ ਕੀ ਤਰਫੋਂ ਸੁਖ (ਠਾਕੇ) ਰੋਕੇ ਜਾਤੇ ਭਏ ਅਰੁ ਜਮ ਨੇ ਬੰਧ ਕੇ ਚਲਾਯਾ॥
Prof. Sahib Singhਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ)।ਪਦ ਅਰਥ ਰਸ ਕਸ = ਸਾਰੇ ਰਸ, ਸਭ ਰਸਾਂ ਦੇ ਪਦਾਰਥ। ਠਾਕੇ = ਰੋਕ ਲਏ ਜਾਂਦੇ ਹਨ। ਬੰਧਿ = ਬੰਨ੍ਹ ਕੇ। ਚਲਾਇਆ = ਜੀਵ ਨੂੰ ਅੱਗੇ ਤੋਰ ਲਿਆ ਜਾਂਦਾ ਹੈ।
SikhNet (Spanish)y atado te marchas, dejando todo lo que saboreaste y que te causó placer atrás.
ਬੰਧਿ ਚਲਾਇਆ. ਜਾ ਪ੍ਰਭ ਭਾਇਆ; ਨਾ ਦੀਸੈ. ਨਾ ਸੁਣੀਐ ॥
bandh chalaaeaa. jaa prabh bhaaeaa; naa deesai. naa suneeai |
Sant Singh KhalsaYou shall be bound and gagged, when it pleases God; you will not see or hear it coming.
Manmohan SinghWhen it pleases the Lord, without being seen or heard, death arrests and dispatches the mortal.
Manmohan Singh (Punjabi)ਜਦ ਪ੍ਰਭੂ ਨੂੰ ਚੰਗਾ ਲੱਗਦਾ ਹੈ, ਵੇਖੋ ਅਤੇ ਸੁਣੇ ਬਗੈਰ, ਮੌਤ ਪ੍ਰਾਣੀ ਨੂੰ ਪਕੜ ਕੇ ਅੱਗੇ ਨੂੰ ਤੋਰ ਦਿੰਦੀ ਹੈ।
Fareedkot Teekaਜਬ ਪ੍ਰਭੂ ਕੋ ਭਾਯਾ ਤਬ ਜੀਵ ਬਾਂਧ ਕਰ ਚਲਾਯਾ ਜਾਤਾ ਹੈ ਤਬ ਪਾਪੀ ਜੀਵ ਕੋ ਮਾਰ ਪੜਨੇ ਕੇ ਸਮ੍ਯ ਨਾ ਕੁਝ ਦੀਖਤਾ ਹੈ ਅਰ ਨਾ ਕੁਝ ਸੁਨੀਤਾ ਹੈ॥
Prof. Sahib Singhਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ।ਪਦ ਅਰਥ ਜਾ = ਜਦੋਂ। ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ।
SikhNet (Spanish)Sí, te mueres y te amarran, cuando tal es la Voluntad del Señor, ahí ya no escuchas ni ves.
ਆਪਣ ਵਾਰੀ ਸਭਸੈ ਆਵੈ; ਪਕੀ ਖੇਤੀ ਲੁਣੀਐ ॥
aapan vaaree sabhasai aavai; pakee khetee luneeai |
Sant Singh KhalsaEveryone will have their turn; the crop ripens, and then it is cut down.
Manmohan SinghHis turn comes to every one. The ripe crop is ever mowed down.
Manmohan Singh (Punjabi)ਹਰ ਜਾਣੇ ਦੀ ਆਪਣੀ ਵਾਰੀ ਆਉਂਦੀ ਹੈ। ਪੱਕੀ ਹੋਈ ਫਸਲ ਸਦਾ ਹੀ ਵੱਢ ਲਈ ਜਾਂਦੀ ਹੈ।
Fareedkot Teekaਆਪਣੀ ਵਾਰੀ ਅਨੁਸਾਰ ਸਭ ਕੋ ਐਸਾ ਦਿਨ ਆਵੇਗਾ, ਭਾਵ ਕਿਸੀ ਅਵਸਥਾ ਕਾ ਨਿਯਮ ਨਹੀਂ ਹੈ। ਪਰੰਤੂ ਪਕੀ ਖੇਤੀ ਤੋ ਅਵਸ੍ਯ ਲੁਣੀ ਜਾਤੀ ਹੈ, ਭਾਵ ਬ੍ਰਿਧ ਅਵਸਥਾ ਮੇਂ ਤੋ ਆਵਸ੍ਯ ਮਰਣਾ ਹੈ॥
Prof. Sahib Singhਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ।ਪਦ ਅਰਥ ਸਭਸੈ = ਹਰੇਕ ਜੀਵ ਦੀ। ਪਕੀ ਖੇਤੀ = ਪੱਕਾ ਹੋਇਆ ਫ਼ਸਲ। ਲੁਣੀਐ = ਕੱਟੀ ਜਾਂਦੀ ਹੈ, ਕੱਟਿਆ ਜਾਂਦਾ ਹੈ।
SikhNet (Spanish)Sí, cada cual en su momento se irá, pues cuando la cosecha está madura, se comparte.
ਘੜੀ ਚਸੇ ਕਾ ਲੇਖਾ ਲੀਜੈ; ਬੁਰਾ ਭਲਾ ਸਹੁ ਜੀਆ ॥
gharree chase kaa lekhaa leejai; buraa bhalaa sahu jeea |
Sant Singh KhalsaThe account is kept for every second, every instant; the soul suffers for the bad and the good.
Manmohan SinghAn account of every moment and instant is taken and the soul has to suffer for good and bad deeds.
Manmohan Singh (Punjabi)ਹਰ ਇੱਕ ਮੁਹਤ ਅਤੇ ਛਿਨ ਦਾ ਹਿਸਾਬ ਕਿਤਾਬ ਲਿਆ ਜਾਂਦਾ ਹੈ ਅਤੇ ਆਤਮਾ ਨੂੰ ਚੰਗੇ ਤੇ ਮੰਦੇ ਅਮਲਾਂ ਦਾ ਬਦਲਾ ਭੁਗਤਣਾ ਪੈਂਦਾ ਹੈ।
Fareedkot Teekaਵਹਾਂ ਪ੍ਰਲੋਕ ਮੇਂ ਆਯੂ ਕੀ ਘੜੀ ਅਰ ਪਲ ਪਲ ਮਾਤ੍ਰ ਕਰਮ ਕੀਏ ਕਾ ਲੇਖਾ ਲੀਆ ਜਾਤਾ ਹੈ, ਅਰ ਭਲੇ ਤਥਾ ਬੁਰੇ ਕਰਮ ਕਾ ਫਲ੍ਹ ਜੀਵੋਂ ਕੋ ਸਹਾਰਨਾ ਪੜਤਾ ਹੈ॥
Prof. Sahib Singhਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।ਪਦ ਅਰਥ ਚਸਾ = ਰਤਾ ਭਰ ਭੀ ਸਮਾ। ਲੀਜੈ = ਲਿਆ ਜਾਂਦਾ ਹੈ। ਸਹੁ = ਸਹਾਰ। ਜੀਆ = ਹੇ ਜੀਵ!
SikhNet (Spanish)Vas a entregar cuentas de cada momento de tu vida y tu Alma tendrá que enfrentar tanto lo bueno como lo malo.
ਨਾਨਕ. ਸੁਰਿ ਨਰ ਸਬਦਿ ਮਿਲਾਏ; ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥
naanak. sur nar sabad milaae; tin prabh kaaran keea |5|2|
Sant Singh KhalsaO Nanak, the angelic beings are united with the Word of the Shabad; this is the way God made it. ||5||2||
Manmohan SinghHe, the Lord has so arranged the play that through the Name the angelic persons are united with their Lord.
Manmohan Singh (Punjabi)ਉਸ ਸਾਈਂ ਨੇ ਇਸ ਤਰ੍ਹਾਂ ਖੇਡ ਨਿਯੁਕਤ ਕੀਤੀ ਹੈ ਕਿ ਨਾਮ ਦੇ ਰਾਹੀਂ ਦੈਵੀ ਸਰੂਪ ਪੁਰਸ਼ ਆਪਦੇ ਸੁਆਮੀ ਨਾਲ ਮਿਲ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਨੇ ਦੇਵਤਾ ਅਰ ਮਾਨੁਖ ਗੁਰ ਸਬਦ ਕਰ ਮਿਲਾਏ ਹੈਂ, ਤਿਸੀ ਪ੍ਰਭੂ ਨੇ ਅਪਨੇ ਸਾਥ ਮਿਲਾਉਣ ਕਾ ਗੁਰ ਉਪਦੇਸੁ ਹੀ ਨਾਮ ਤੁਰੀਆ ਹੈ॥੫॥੨॥
Prof. Sahib Singhਹੇ ਨਾਨਕ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ ॥੫॥੨॥ਪਦ ਅਰਥ ਨਾਨਕ = ਹੇ ਨਾਨਕ! ਸੁਰਿ ਨਰ = ਭਲੇ ਬੰਦੇ। ਸਬਦਿ = ਗੁਰੂ ਦੇ ਸ਼ਬਦ ਵਿਚ। ਤਿਨਿ = ਉਸ ਨੇ। ਪ੍ਰਭਿ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਕਾਰਣੁ = ਸਬਬ ॥੫॥੨॥
SikhNet (Spanish)Pero a través de la Palabra, los seres bondadosos son unidos a su Dios, pues mira, esa es la Realidad de nuestro Señor. (5-2)