ਤੁਖਾਰੀ ਮਹਲਾ ੧ ॥
tukhaaree mahalaa 1 | Ang 1110
Sant Singh KhalsaTukhaari, First Mehl:
Manmohan SinghTukhari 1st Guru.
Manmohan Singh (Punjabi)ਤੁਖਾਰੀ ਪਹਿਲੀ ਪਾਤਿਸ਼ਾਹੀ।
SikhNet (Spanish)Tukhari, Mejl Guru Nanak, Primer Canal Divino.
ਤਾਰਾ ਚੜਿਆ ਲੰਮਾ; ਕਿਉ. ਨਦਰਿ ਨਿਹਾਲਿਆ, ਰਾਮ ॥
taaraa charriaa lamaa; kiau. nadar nihaaliaa, raam | Ang 1110
Sant Singh KhalsaThe meteor shoots across the sky. How can it be seen with the eyes?
Manmohan SinghThe meteor has arisen. How can the Lord be seen with the eye?
Manmohan Singh (Punjabi)ਬੋਦੀ ਵਾਲਾ ਤਾਰਾ ਚੜ੍ਹ ਪਿਆ ਹੈ। ਅੱਖ ਨਾਲ ਪ੍ਰਭੂ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ?
Fareedkot Teeka(ਰਾਮ) ਪਰਮਾਤਮਾ ਰੂਪੀ ਤਾਰਾ ਲੰਮਾ ਅਰਥਾਤ ਦੇਸ ਕਾਲ ਵਸਤੂ ਕੇ ਪ੍ਰਛੇਦ ਸੇ ਰਹਿਤ (ਚੜਿਆ) ਉਦਤ ਹੋ ਰਹਾ ਹੈ। ਸੋ ਨਦਰ ਕਰ ਕੇ ਕੈਸੇ (ਨਿਹਾਲਿਆ) ਦੇਖਾ ਜਾਵੇ?
Prof. Sahib Singhਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿਚ ਆਪਣਾ) ਪਰਕਾਸ਼ ਕਰ ਰਿਹਾ ਹੈ। ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ?ਪਦ ਅਰਥ ਤਾਰਾ ਲੰਮਾ = ਬੋਦੀ ਵਾਲਾ ਤਾਰਾ {ਨੋਟ: ਜਦੋਂ ਬੋਦੀ ਵਾਲਾ ਤਾਰਾ ਚੜ੍ਹਦਾ ਹੈ, ਤਾਂ ਲੋਕ ਬੜੀ ਤਾਂਘ ਨਾਲ ਵੇਖਦੇ ਹਨ। ਸੂਰਜ ਦੇ ਚਾਨਣ ਵਿਚ ਤਾਂ ਦਿੱਸਦਾ ਨਹੀਂ। ਹਨੇਰਾ ਪੈਂਦਿਆਂ ਹੀ ਲੋਕ ਆਕਾਸ਼ ਵੱਲ ਤੱਕਣ ਲੱਗ ਪੈਂਦੇ ਹਨ}, ਸਰਬ-ਵਿਆਪਕ ਰੱਬੀ ਜੋਤਿ। ਕਿਉ = ਕਿਉਂ? ਕਿਵੇਂ? ਕਿਸ ਤਰ੍ਹਾਂ? ਨਿਹਾਲਿਆ = ਵੇਖਿਆ ਜਾਏ।
SikhNet (Spanish)Un Meteoro ha llegado al cielo de la mente, oh ¿cómo poder ver su Esplendor?
ਸੇਵਕ ਪੂਰ ਕਰੰਮਾ; ਸਤਿਗੁਰਿ ਸਬਦਿ ਦਿਖਾਲਿਆ. ਰਾਮ ॥
sevak poor karamaa; satigur sabad dikhaaliaa. raam | Ang 1110
Sant Singh KhalsaThe True Guru reveals the Word of the Shabad to His servant who has such perfect karma.
Manmohan SinghThe True Guru shows the Lord to the perfectly fortunate slave of his.
Manmohan Singh (Punjabi)ਸੱਚੇ ਗੁਰਦੇਵ ਜੀ ਆਪਣੇ ਪੂਰਨ ਭਾਗਾਂ ਵਾਲੇ ਗੋਲੇ ਨੂੰ ਪ੍ਰਭੂ ਵਿਖਾਲ ਦਿੰਦੇ ਹਨ।
Fareedkot Teekaਜੋ ਪੂਰੇ ਕਰਮੋਂ ਵਾਲਾ ਸੇਵਕੁ ਹੈ, ਹੇ ਭਾਈ! ਤਿਸ ਕੋ ਸਤਿਗੁਰੋਂ ਨੇ ਸਬਦ ਦੇ ਕਰ ਦਿਖਾਲਿਆ ਹੈ॥
Prof. Sahib Singhਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ।ਪਦ ਅਰਥ ਸੇਵਕ ਪੂਰ ਕਰੰਮਾ = ਉਸ ਸੇਵਕ ਦੇ ਪੂਰੇ ਕਰਮ (ਜਾਗ ਪੈਂਦੇ ਹਨ)। ਸਤਿਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)El Verdadero Guru revela la Palabra del Shabd a Su Sirviente, quien tiene ese buen Karma.
ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ; ਅਹਿਨਿਸਿ ਦੇਖਿ ਬੀਚਾਰਿਆ ॥
gur sabad dikhaaliaa sach samaaliaa; ahinis dekh beechaariaa | Ang 1110
Sant Singh KhalsaThe Guru reveals the Shabad; dwelling on the True Lord, day and night, he beholds and reflects on God.
Manmohan SinghWhomsoever the Guru shows the Lord, he mediates on the True Name and day and night beholds and contemplates.
Manmohan Singh (Punjabi)ਜਿਸ ਕਿਸੇ ਨੂੰ ਗੁਰੂ ਜੀ ਪ੍ਰਭੂ ਨੂੰ ਵਿਖਾਲਦੇ ਹਨ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਦਿਨ ਤੇ ਰਾਤ ਵਾਹਿਗੁਰੂ ਨੂੰ ਵੇਖਦਾ ਅਤੇ ਆਰਾਧਦਾ ਹੈ।
Fareedkot Teekaਜਿਸ ਕੋ ਗੁਰੋਂ ਨੇ ਸਬਦ ਦੇ ਕਰ ਦਿਖਾਯਾ ਹੈ, ਤਿਸੀ ਨੇ ਸੱਚ ਕੋ ਸਮਾਲਾ ਹੈ ਔਰ ਤਿਸ ਨੇ ਰਾਤ੍ਰਿ ਦਿਨ ਬੀਚਾਰ ਕੀਆ ਤੋ ਦੇਖ ਲੀਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਸਮਾਲਿਆ = ਹਿਰਦੇ ਵਿਚ ਵਸਾਇਆ। ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ। ਬੀਚਾਰਿਆ = (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।
SikhNet (Spanish)El Guru revela el Shabd, habitando en el Señor Verdadero y, meditando día y noche, Lo ve siempre.
ਧਾਵਤ ਪੰਚ ਰਹੇ. ਘਰੁ ਜਾਣਿਆ; ਕਾਮੁ ਕ੍ਰੋਧੁ ਬਿਖੁ ਮਾਰਿਆ ॥
dhaavat panch rahe. ghar jaaniaa; kaam krodh bikh maariaa | Ang 1110
Sant Singh KhalsaThe five restless desires are restrained, and he knows the home of his own heart. He conquers sexual desire, anger and corruption.
Manmohan SinghGod His five outgoing organs are help, he knows the Lord's mansion and slays Lust, wrath and wickedness.
Manmohan Singh (Punjabi)ਉਸ ਦੀਆਂ ਭੱਜੀਆਂ ਫਿਰਦੀਆਂ ਪੰਜੇ ਇਦ੍ਰੀਆਂ ਸਥਿਰ ਹੋ ਜਾਂਦੀਆਂ ਹਨ, ਉਹ ਸੁਆਮੀ ਦੇ ਮੰਦਰ ਨੂੰ ਜਾਣ ਲੈਂਦਾ ਹੈ ਅਤੇ ਕਾਮਚੇਸ਼ਟਾ, ਗੁੱਸੇ ਅਤੇ ਬਦੀ ਨੂੰ ਮਾਰ ਸੁੱਟਦਾ ਹੈ।
Fareedkot Teekaਜਬ ਅਪਨਾ (ਘਰੁ) ਸ੍ਵਰੂਪ ਜਾਨ ਲੀਆ ਤਬ ਪੰਚ ਇੰਦ੍ਰਯ ਜੋ ਧਾਵਤੇ ਥੇ, ਸੋ ਅਪਨੇ ਅਪਨੇ ਵਿਸ੍ਯ ਸੇ ਹਟ ਰਹੇ ਹੈਂ ਔ ਕਾਮ, ਕ੍ਰੋਧਾਦਿ ਬਿਖ ਰੂਪ ਬਿਕਾਰੋਂ ਕੋ ਭੀ ਮਾਰ ਦੀਆ ਹੈ॥
Prof. Sahib Singhਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ।ਪਦ ਅਰਥ ਪੰਚ = ਪੰਜ ਗਿਆਨ-ਇੰਦ੍ਰੇ। ਧਾਵਤ ਰਹੇ = ਭਟਕਣ ਤੋਂ ਹਟ ਗਏ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲਾ ਜ਼ਹਰ।
SikhNet (Spanish)Las cinco facultades indomables son controladas y así uno conoce su Ser, triunfando sobre la lujuria, la ira y la corrupción.
ਅੰਤਰਿ ਜੋਤਿ ਭਈ, ਗੁਰ ਸਾਖੀ; ਚੀਨੇ ਰਾਮ ਕਰੰਮਾ ॥
antar jot bhee, gur saakhee; cheene raam karamaa | Ang 1110
Sant Singh KhalsaHis inner being is illuminated, by the Guru's Teachings; He beholds the Lord's play of karma.
Manmohan SinghHis within is illumined by the Guru's instruction and he sees the Lord's wondrous plays.
Manmohan Singh (Punjabi)ਗੁਰਾਂ ਦੇ ਊਪਦੇਸ਼ ਦੁਆਰਾ, ਉਸ ਦਾ ਅੰਦਰ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਸਾਹਿਬ ਦੀਆਂ ਅਦੁਭੁਤ ਖੇਡਾਂ ਨੂੰ ਵੇਖਦਾ ਹੈ।
Fareedkot Teekaਗੁਰ ਸਿਖ੍ਯਾ ਕਰ ਰਿਦੇ ਕੇ ਅੰਤਰਿ ਜੋਤੀ ਕੀ (ਜੋਤਿ) ਗ੍ਯਾਤ ਭਈ ਹੈ ਔਰ ਬਡੇ ਕਰਮੋਂ ਕਰ ਰਾਮ ਜੀ (ਚੀਨੇ) ਜਾਣੇ ਹੈਂ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ।ਪਦ ਅਰਥ ਅੰਤਰਿ = ਉਸ ਦੇ ਅੰਦਰ। ਜੋਤਿ = ਪਰਮਾਤਮਾ ਦਾ ਨੂਰ। ਗੁਰ ਸਾਖੀ = ਗੁਰੂ ਦੀ ਸਿੱਖਿਆ ਨਾਲ। ਚੀਨੇ = ਵੇਖਦਾ ਹੈ। ਰਾਮ ਕਰੰਮਾ = ਪਰਮਾਤਮਾ ਦੇ ਕੌਤਕਾਂ ਨੂੰ।
SikhNet (Spanish)El interior de uno es iluminado a través de la Sabiduría del Guru, y logra ver el Juego del Karma del Señor.
ਨਾਨਕ. ਹਉਮੈ ਮਾਰਿ ਪਤੀਣੇ; ਤਾਰਾ ਚੜਿਆ ਲੰਮਾ ॥੧॥
naanak. haumai maar pateene; taaraa charriaa lamaa |1| Ang 1111
Sant Singh KhalsaO Nanak, killing his ego, he is satisfied; the meteor has shot across the sky. ||1||
Manmohan SinghNanak, slaying his ego he is propitiated. Lo, the trailing star has arisen.
Manmohan Singh (Punjabi)ਨਾਨਕ, ਆਪਣੀ ਹੰਗਤਾ ਨੂੰ ਮਾਰ ਕੇ ਉਹ ਸੰਤੁਸ਼ਟ ਹੋ ਜਾਂਦਾ ਹੈ। ਦੇਖੋ, ਬੋਦੀ ਵਾਲਾ ਤਾਰਾ ਚੜ੍ਹ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੰਤਾ ਮਮਤਾ ਕੋ ਮਾਰ ਕਰ ਜੋ ਲੰਮਾ ਤਾਰਾ ਚੜਾ ਹੂਆ ਹੈ ਤਿਸ ਮੇਂ ਪਤੀਆਏ ਹੈਂ, ਭਾਵ ਪਰਮਾਤਮਾ ਕੋ ਨਿਸਚੇ ਕੀਆ ਹੈ॥੧॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥ਪਦ ਅਰਥ ਨਾਨਕ = ਹੇ ਨਾਨਕ! ਮਾਰਿ = ਮਾਰ ਕੇ। ਪਤੀਣੇ = ਪਤੀਜ ਗਏ ॥੧॥
SikhNet (Spanish)Dice Nanak, destruyendo el ego negativo, uno entra en el Contentamiento y mira, la mente se ilumina con el Esplendor del Meteoro. (1)
ਗੁਰਮੁਖਿ ਜਾਗਿ ਰਹੇ; ਚੂਕੀ ਅਭਿਮਾਨੀ ਰਾਮ ॥
guramukh jaag rahe; chookee abhimaanee raam | Ang 1111
Sant Singh KhalsaThe Gurmukhs remain awake and aware; their egotistical pride is eradicated.
Manmohan SinghThe Guru-wards remain awake. The self-conceit is annulled.
Manmohan Singh (Punjabi)ਗੁਰੂ-ਅਨੁਸਾਰੀ ਜਾਗਦੇ ਰਹਿੰਦੇ ਹਨ। ਉਨ੍ਹਾਂ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।
Fareedkot Teekaਗੁਰਮੁਖ ਰਾਮ ਭਜਨ ਮੇਂ (ਜਾਗਿ) ਸਾਵਧਾਨ ਹੋ ਰਹੇ ਹੈਂ ਅਰ ਤਿਨ ਕੀ (ਅਭਿਮਾਨੀ) ਹੰਤਾ ਚੂਕੀ ਨਿਬ੍ਰਤ ਹੋ ਗਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਜਾਗਿ ਰਹੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਚੂਕੀ = ਮੁੱਕ ਜਾਂਦੀ ਹੈ। ਅਭਿਮਾਨੀ = ਅਹੰਕਾਰ ਵਾਲੀ ਦਸ਼ਾ।
SikhNet (Spanish)El Gurmukj permanece despierto hacia Él, pues se ha liberado de su ego.
ਅਨਦਿਨੁ ਭੋਰੁ ਭਇਆ; ਸਾਚਿ ਸਮਾਨੀ. ਰਾਮ ॥
anadin bhor bheaa; saach samaanee. raam | Ang 1111
Sant Singh KhalsaNight and day, it is dawn for them; they merge in the True Lord.
Manmohan SinghThey are ever blessed with the dawn of wisdom and merge in the True Name.
Manmohan Singh (Punjabi)ਉਨ੍ਹਾਂ ਨੂੰ ਸਦਾ ਹੀ ਦਾਨਾਈ ਦੇ ਪਹੁਫੁਟਾਲੇ ਦੀ ਦਾਤ ਮਿਲਦੀ ਹੈ ਅਤੇ ਉਹ ਸੱਚੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teeka(ਅਨਦਿਨੁ) ਨਿਰੰਤਰਿ ਗ੍ਯਾਨ ਰੂਪ (ਭੋਰੁ) ਦਿਨ ਹੂਆ ਹੈ, ਸਾਚ ਰੂਪ ਰਾਮ ਵਿਖੇ ਤਿਨ ਕੀ ਬੁਧੀ ਸਮਾਈ ਹੈ॥
Prof. Sahib Singh(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनਂ}। ਭੋਰੁ = ਦਿਨ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਨੀ = (ਸੁਰਤ) ਟਿਕੀ ਰਹਿੰਦੀ ਹੈ।
SikhNet (Spanish)Él se regocija en el esplendor del amanecer, inmergiéndose en el Uno Verdadero.
ਸਾਚਿ ਸਮਾਨੀ. ਗੁਰਮੁਖਿ ਮਨਿ ਭਾਨੀ; ਗੁਰਮੁਖਿ ਸਾਬਤੁ ਜਾਗੇ ॥
saach samaanee. guramukh man bhaanee; guramukh saabat jaage | Ang 1111
Sant Singh KhalsaThe Gurmukhs are merged in the True Lord; they are pleasing to His Mind. The Gurmukhs are intact, safe and sound, awake and awake.
Manmohan SinghThe Guru-wards, who are merged in the True Name are pleasing to the Lord's mind. The saints remain whole and wakeful.
Manmohan Singh (Punjabi)ਗੁਰੂ ਅਨੁਸਾਰੀ ਨਾਮ ਅੰਦਰ ਲੀਨ ਹਨ, ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ। ਸੰਤ ਸੰਪੂਰਨ ਅਤੇ ਖਬਰਦਾਰ ਰਹਿੰਦੇ ਹਨ।
Fareedkot Teekaਸਚੇ ਮੇਂ ਸਮਾਈ ਹੂਈ ਬੁਧੀ ਜਿਨ ਗੁਰਮੁਖੋਂ ਕੇ ਮਨ ਮੇਂ ਭਾਈ ਹੈ, ਵੋਹੀ ਗੁਰਮੁਖ ਪਰਮੇਸਰ ਕੇ ਭਜਨ ਮੇਂ ਜਾਗੇ ਹੂਏ ਸਾਬਤੁ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ।ਪਦ ਅਰਥ ਮਨਿ = ਮਨ ਵਿਚ। ਭਾਨੀ = ਭਾ ਜਾਂਦੀ ਹੈ, ਪਿਆਰੀ ਲੱਗਦੀ ਹੈ। ਸਾਬਤੁ = ਸੰਪੂਰਨ, ਉਕਾਈ-ਹੀਣ।
SikhNet (Spanish)Sí, esta Unión complace a la mente del Gurmukj, volviéndolo íntegro, permanece despierto.
ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ; ਹਰਿ ਚਰਨੀ ਲਿਵ ਲਾਗੇ ॥
saach naam amrit gur deea; har charanee liv laage | Ang 1111
Sant Singh KhalsaThe Guru blesses them with the Ambrosial Nectar of the True Name; they are lovingly attuned to the Lord's Feet.
Manmohan SinghThe Guru blesses them with the Nectar of the True name and they are attuned to the Lord's feet.
Manmohan Singh (Punjabi)ਗੁਰੂ ਜੀ ਉਨ੍ਹਾਂ ਨੂੰ ਸਤਿਨਾਮ ਦਾ ਅਬਿ-ਹਿਯਾਤ ਬਖਸ਼ਦੇ ਹਨ ਤੇ ਉਨ੍ਹਾਂ ਦਾ ਪ੍ਰਭੂ ਦੇ ਚਰਨਾ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਿਸ ਕਾ ਸਚਾ ਨਾਮੁ ਅੰਮ੍ਰਿਤ ਰੂਪ ਗੁਰੋਂ ਨੇ ਦੀਆ ਹੈ ਤਿਸ ਕੀ ਬਿਰਤੀ ਹਰੀ ਕੇ ਚਰਨੋਂ ਮੇਂ ਲਾਗੀ ਹੈ॥
Prof. Sahib Singhਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਾਚੁ ਨਾਮੁ = ਸਦਾ-ਥਿਰ ਹਰਿ-ਨਾਮ। ਗੁਰਿ = ਗੁਰੂ ਨੇ।
SikhNet (Spanish)Él es bendecido con el Nombre Néctar de la Verdad, entonándose en los Pies del Guru.
ਪ੍ਰਗਟੀ ਜੋਤਿ. ਜੋਤਿ ਮਹਿ ਜਾਤਾ; ਮਨਮੁਖਿ ਭਰਮਿ ਭੁਲਾਣੀ ॥
pragattee jot. jot meh jaataa; manamukh bharam bhulaanee | Ang 1111
Sant Singh KhalsaThe Divine Light is revealed, and in that Light, they achieve realization; the self-willed manmukhs wander in doubt and confusion.
Manmohan SinghWithin them becomes manifest the illumination of gnosis and through that illumination know they their Lord, but the egocentrics stray in doubt.
Manmohan Singh (Punjabi)ਉਨ੍ਹਾਂ ਦੇ ਅੰਦਰ ਰੱਬੀ ਗਿਆਤ ਦਾ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਸ ਨੂਰ ਦੇ ਰਾਹੀਂ ਉਹ ਆਪਣੇ ਸਾਈਂ ਨੂੰ ਜਾਣ ਲੈਂਦੇ ਹਨ ਪ੍ਰੰਤੂ ਆਪ ਹੁਦਰੇ ਸੰਦੇਹ ਅੰਦਰ ਭਟਕਦੇ ਹਨ।
Fareedkot Teekaਗੁਰਮੁਖੋਂ ਕੇ ਰਿਦੇ ਮੇਂ (ਜੋਤਿ) ਗ੍ਯਾਤ ਪ੍ਰਗਟੀ ਹੈ, ਤਿਸ ਕਰ ਕੇ ਤਿਨੋਂ ਨੇ (ਜੋਤਿ) ਵਾਹਗੁਰੂ ਕੋ ਜਾਣਾ ਹੈ ਔਰ ਮਨਮੁਖੋਂ ਕੀ ਬੁਧੀ ਭ੍ਰਮ ਮੇਂ ਭੂਲ ਰਹੀ ਹੈ॥
Prof. Sahib Singhਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।ਪਦ ਅਰਥ ਜੋਤਿ = ਹਰੇਕ ਜੋਤਿ ਵਿਚ, ਹਰੇਕ ਜੀਵ ਵਿਚ। ਜਾਤਾ = (ਪਰਮਾਤਮਾ ਨੂੰ ਵੱਸਦਾ) ਪਛਾਣ ਲਿਆ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਿ = ਭਟਕਣਾ ਦੇ ਕਾਰਨ। ਭੁਲਾਣੀ = ਕੁਰਾਹੇ ਪਈ ਰਹਿੰਦੀ ਹੈ।
SikhNet (Spanish)En él está la Iluminación de la Sabiduría, sí, a través de su Luz, la Luz de Dios es revelada, pero el voluntarioso es confundido por la duda.
ਨਾਨਕ. ਭੋਰੁ ਭਇਆ ਮਨੁ ਮਾਨਿਆ; ਜਾਗਤ ਰੈਣਿ ਵਿਹਾਣੀ ॥੨॥
naanak. bhor bheaa man maaniaa; jaagat rain vihaanee |2| Ang 1111
Sant Singh KhalsaO Nanak, when the dawn breaks, their minds are satisfied; they pass their life-night awake and aware. ||2||
Manmohan SinghNanak, when the dawn of wisdom breaks, their mind is propitiated and they pass their Life night-awake.
Manmohan Singh (Punjabi)ਨਾਨਕ ਜਦ ਦਾਨਾਈ ਦਾ ਪਹੁਫੁਟਾਲਾ ਹੋ ਜਾਂਦਾ ਹੈ ਉਨ੍ਹਾਂ ਦੀ ਆਤਮਾ ਸੰਤੁਸ਼ਟ ਹੋ ਜਾਂਦੀ ਹੈ ਅਤੇ ਉਹ ਆਪਣੀ ਜੀਵਨ-ਰਾਤ੍ਰੀ ਜਾਗ ਕੇ ਬਿਤਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਗ੍ਯਾਨ ਰੂਪੀ ਦਿਨ ਹੂਆ ਹੈ, ਵਾਹਿਗੁਰੂ ਮੇਂ ਮਨ ਮਾਨਾ ਗਿਆ ਹੈ। ਭਜਨ ਮੇਂ ਜਾਗਤ੍ਯੋਂ ਕੋ ਤਿਨ ਕੀ ਅਵਸਥਾ ਰੂਪ ਰਾਤ੍ਰੀ ਬਿਤੀਤ ਭਈ ਹੈ॥੨॥☬ਅਬ ਗੁਰਮਤਿ ਕਾ ਫਲੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥ਪਦ ਅਰਥ ਨਾਨਕ = ਹੇ ਨਾਨਕ! ਮਾਨਿਆ = ਪਤੀਜਿਆ ਰਹਿੰਦਾ ਹੈ। ਰੈਣਿ = ਜ਼ਿੰਦਗੀ ਦੀ ਰਾਤਿ ॥੨॥
SikhNet (Spanish)Cuando el Amanecer de la Sabiduría llega, él logra pasar la noche despierto y en el Contentamiento. (2)
ਅਉਗਣ ਵੀਸਰਿਆ; ਗੁਣੀ ਘਰੁ ਕੀਆ. ਰਾਮ ॥
aaugan veesariaa; gunee ghar keea. raam | Ang 1111
Sant Singh KhalsaForgetting faults and demerits, virtue and merit enter one's home.
Manmohan SinghWhen man forsakes his vice, the virtues come to abode within him. The one Lord is pervading all.
Manmohan Singh (Punjabi)ਜਦ ਇਨਸਾਨ ਆਪਣੀ ਬੰਦੀ ਨੂੰ ਛਡ ਦਿੰਦਾ ਹੈ ਤਾ ਨੇਕੀਆਂ ਆ ਕੇ ਉਸ ਦੇ ਅੰਦਰ ਵਸਣ ਲਗ ਜਾਂਦੀਆਂ ਹਨ। ਇਕ ਸੁਆਮੀ ਹੀ ਸਾਰੇ ਵਿਅਪਕ ਹੋ ਰਿਹਾ ਹੈ।
Fareedkot Teekaਹੇ ਭਾਈ! ਤਿਨ ਗੁਰਮੁਖੋਂ ਕੇ ਮਨ ਸੇ ਔਗੁਣੋ ਕਾ ਸਮਦਾਇ ਬਿਸਰ ਗ੍ਯਾ ਹੈ ਔਰ ਤਿਨ ਕੇ (ਘਰੁ) ਰਿਦੇ ਮੇਂ ਗੁਣੋਂ ਨੇ ਨਿਵਾਸ ਕੀਆ ਹੈ ਔਰ ਤਿਨ ਕਾ ਯਿਹ ਨਿਸਚਾ ਹੂਆ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।ਪਦ ਅਰਥ ਗੁਣੀ = ਗੁਣਾਂ ਨੇ। ਘਰੁ ਕੀਆ = ਟਿਕਾਣਾ ਬਣਾ ਲਿਆ।
SikhNet (Spanish)Cuando uno se deshace de sus vicios, la Virtud viene a llenar su ser, así ve al Uno prevaleciendo en todo y a nadie más,
ਏਕੋ ਰਵਿ ਰਹਿਆ; ਅਵਰੁ. ਨ ਬੀਆ, ਰਾਮ ॥
eko rav rahiaa; avar. na beea, raam | Ang 1111
Sant Singh KhalsaThe One Lord is permeating everywhere; there is no other at all.
Manmohan SinghThere is not another second.
Manmohan Singh (Punjabi)ਕੋਈ ਹੋਰ ਦੂਸਰਾ ਹੈ ਹੀ ਨਹੀਂ।
Fareedkot Teekaਏਕ ਵਾਹਿਗੁਰੂ ਸਰਬ ਥਾਂ ਬਿਆਪਕ ਹੋ ਰਹਾ ਹੈ ਔਰ (ਬੀਆ) ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।ਪਦ ਅਰਥ ਏਕੋ = ਇਕ (ਪਰਮਾਤਮਾ) ਹੀ। ਰਵਿ ਰਹਿਆ = ਸਭ ਥਾਈਂ ਮੌਜੂਦ ਦਿੱਸਦਾ ਹੈ। ਬੀਆ = ਦੂਜਾ।
SikhNet (Spanish)a nadie más. Sólo Dios lo llena todo, nadie más, y la Fe llega a la mente desde la mente misma.
ਰਵਿ ਰਹਿਆ ਸੋਈ. ਅਵਰੁ, ਨ ਕੋਈ; ਮਨ ਹੀ ਤੇ. ਮਨੁ ਮਾਨਿਆ ॥
rav rahiaa soee. avar, na koee; man hee te. man maaniaa | Ang 1111
Sant Singh KhalsaHe is All-pervading; there is no other. The mind comes to believe, from the mind.
Manmohan SinghHe, the Lord, is permeating all. There is not any other. Belief comes to the mind from the mind itself.
Manmohan Singh (Punjabi)ਉਹ ਸੁਆਮੀ ਸਾਰੇ ਰਮ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ। ਮਨੂਏ ਨੂੰ ਮਨੂਏ ਤੇ ਹੀ ਭਰੋਸਾ ਆ ਜਾਂਦਾ ਹੈ।
Fareedkot Teekaਸੋਈ ਵਾਹਿਗੁਰੂ ਵਿਆਪਕ ਹੋ ਰਹਾ ਹੈ ਔਰ ਕੋਈ ਨਹੀਂ, (ਮਨ ਹੀ) ਗੁਰ ਮੰਤ੍ਰ ਸੇ ਮਨ ਪਤੀਆਯਾ ਹੈ ਵਾ ਸੁਧ ਮਨ ਕਰ ਕੇ ਮਨ ਮਾਨ੍ਯਾ ਹੈ॥ ਪ੍ਰਮਾਣ ਯਥਾ- 'ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨ ਕੋਇ॥'
Prof. Sahib Singh(ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ।ਪਦ ਅਰਥ ਤੇ = ਤੋਂ। ਮਨ ਹੀ ਤੇ = ਮਨ ਤੋਂ ਹੀ, ਅੰਤਰ ਆਤਮੇ ਹੀ। ਮਾਨਿਆ = ਪਤੀਜਿਆ ਰਹਿੰਦਾ ਹੈ, ਪਰਚਿਆ ਰਹਿੰਦਾ ਹੈ।
SikhNet (Spanish)Sí, Él, Quien ha establecido los tres modos, la tierra y las aguas, Se revela a través del Guru.
ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ; ਸੋ ਪ੍ਰਭੁ ਗੁਰਮੁਖਿ ਜਾਨਿਆ ॥
jin jal thal tribhavan ghatt ghatt thaapiaa; so prabh guramukh jaaniaa | Ang 1111
Sant Singh KhalsaThe One who established the water, the land, the three worlds, each and every heart - that God is known by the Gurmukh.
Manmohan SinghHe, who has established the water, the land, the three worlds and all the hearts, that Lord is known by the Guru's grace.
Manmohan Singh (Punjabi)ਜਿਸ ਨੇ ਪਾਣੀ ਧਰਤੀ ਤਿੰਨੇ ਜਹਾਨ ਅਤੇ ਸਾਰੇ ਦਿਲ ਅਸਥਾਪਨ ਕੀਤੇ ਹਨ ਉਹ ਸੁਆਮੀ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਜਲ ਥਲ ਤੀਨੋਂ ਭਵਨੋਂ ਮੇਂ ਸਰਬ ਘਟੋਂ ਕੋ ਇਸਥਿਤ ਕੀਆ ਹੂਆ ਹੈ, ਸੋ ਪ੍ਰਭੂ ਗੁਰਮੁਖੋਂ ਨੇ ਜਾਤਾ ਹੈ॥
Prof. Sahib Singhਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਘਟੁ ਘਟੁ ਥਾਪਿਆ = ਹਰੇਕ ਸਰੀਰ ਬਣਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)El Señor es Todopoderoso, la Causa de todas las causas, Infinito, es Él Quien destruye la Maya de las tres Modalidades.
ਕਰਣ ਕਾਰਣ ਸਮਰਥ ਅਪਾਰਾ; ਤ੍ਰਿਬਿਧਿ ਮੇਟਿ ਸਮਾਈ ॥
karan kaaran samarath apaaraa; tribidh mett samaaee | Ang 1111
Sant Singh KhalsaThe Infinite, All-powerful Lord is the Creator, the Cause of causes; erasing the three-phased Maya, we merge in Him.
Manmohan SinghThe Lord is the Cause of, All-powerful and Infinite, Effacing the three-phased mammon, one merges in Him.
Manmohan Singh (Punjabi)ਸਾਹਿਬ ਹੇਤੂਆਂ ਦਾ ਹੇਤੂ ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ। ਤਿੰਨਾਂ ਹਾਲਤਾਂ ਵਾਲੀ ਮਾਇਆ ਨੂੰ ਮੇਟ ਕੇ ਬੰਦਾ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਕਰਨ ਕਾਰਨ ਸਮਰਥ ਅਪਾਰ ਵਾਹਿਗੁਰੂ ਹੈ, ਰਜੋ, ਤਮੋ ਤੀਨੋਂ ਗੁਣੋਂ ਕੋ ਮੇਟ ਕਰ ਤਿਸਮੇਂ ਸਮਾਈ ਹੂਈ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।ਪਦ ਅਰਥ ਕਰਣ ਕਾਰਣ = (ਸਾਰੇ) ਜਗਤ ਦਾ ਮੂਲ। ਸਮਰਥ = ਸਭ ਤਾਕਤਾਂ ਦਾ ਮਾਲਕ। ਅਪਾਰਾ = ਬੇਅੰਤ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤ੍ਰਿਗੁਣੀ ਮਾਇਆ। ਮੇਟਿ = ਮਿਟਾ ਕੇ।
SikhNet (Spanish)Dice Nanak, los vicios del ser humano, se inmergen entonces en sus Virtudes;
ਨਾਨਕ. ਅਵਗਣ ਗੁਣਹ ਸਮਾਣੇ; ਐਸੀ ਗੁਰਮਤਿ ਪਾਈ ॥੩॥
naanak. avagan gunah samaane; aisee guramat paaee |3| Ang 1111
Sant Singh KhalsaO Nanak, then, demerits are dissolved by merits; such are the Guru's Teachings. ||3||
Manmohan SinghNanak, man's vices then merge in virtues. Such an understanding, he obtains from the Guru.
Manmohan Singh (Punjabi)ਨਾਨਕ ਬੰਦੇ ਦੀਆਂ ਬਦੀਆਂ ਤਦ ਨੇਕੀਆਂ ਅੰਦਰ ਲੀਨ ਹੋ ਜਾਂਦੀਆਂ ਹਨ। ਇਹੋ ਜਿਹੀ ਸਮਝ ਉਸ ਨੂੰ ਗੁਰਾਂ ਪਾਸੋ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਗੁਰਮਤਿ ਪਾਈ ਹੈ ਜਿਸ ਕਰ ਗੁਣੋਂ ਕਰ ਔਗੁਣ ਸਮਾਏ ਗਏ ਹੈਂ॥
Prof. Sahib Singhਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥ਪਦ ਅਰਥ ਗੁਣਹ = ਗੁਣਾਂ ਵਿਚ ॥੩॥
SikhNet (Spanish)tal es la Sabiduría que uno logra del Guru. (3)
ਆਵਣ ਜਾਣ ਰਹੇ; ਚੂਕਾ ਭੋਲਾ. ਰਾਮ ॥
aavan jaan rahe; chookaa bholaa. raam | Ang 1111
Sant Singh KhalsaMy coming and going in reincarnation have ended; doubt and hesitation are gone.
Manmohan SinghMy coming and going, have ended and my misgiving is removed.
Manmohan Singh (Punjabi)ਮੇਰੇ ਆਉਣ ਅਤੇ ਜਾਣ ਮੁਕ ਗਏ ਹਨ ਅਤੇ ਮੇਰਾ ਭੁਲੇਖਾ ਦੂਰ ਹੋ ਗਿਆ ਹੈ।
Fareedkot Teekaਹੇ ਭਾਈ! ਵਹੁ ਜਨਮ ਮਰਨ ਸੇ ਰਹਿਤ ਹੂਏ ਹੈਂ ਔਰ ਭੁਲਾਵਾ ਨਿਬ੍ਰਿਤ ਹੋ ਗਿਆ ਹੈ॥
Prof. Sahib Singh(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ।ਪਦ ਅਰਥ ਆਵਣ ਜਾਣ = {ਬਹੁ-ਵਚਨ} ਜਨਮ ਮਰਨ ਦੇ ਗੇੜ। ਰਹੇ = ਮੁੱਕ ਗਏ। ਚੂਕਾ = ਮੁੱਕ ਗਿਆ। ਭੋਲਾ = ਭੋਲਾਵਾ, ਭੈੜੀ ਜੀਵਨ-ਚਾਲ।
SikhNet (Spanish)Las idas y venidas cesan y la duda desaparece; sometiendo al ego negativo,
ਹਉਮੈ ਮਾਰਿ ਮਿਲੇ; ਸਾਚਾ ਚੋਲਾ. ਰਾਮ ॥
haumai maar mile; saachaa cholaa. raam | Ang 1111
Sant Singh KhalsaConquering my ego, I have met the True Lord, and now I wear the robe of Truth.
Manmohan SinghStilling my self-conceit I have met my Lord and now wear the apparel of Truth.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਆਪਣੇ ਸੁਆਮੀ ਨੂੰ ਮਿਲ ਪਈ ਹਾਂ ਤੇ ਹੁਣ ਸੱਚ ਦਾ ਚੋਗਾ ਪਹਿਨਦੀ ਹਾਂ।
Fareedkot Teekaਹੰਤਾ ਮਮਤਾ ਕੋ ਮਾਰ ਕਰਕੇ, ਹੇ ਭਾਈ! ਹਰੀ ਸੇ ਮਿਲੇ ਹੈਂ ਔਰ ਸਰੀਰ ਰੂਪ ਚੋਲਾ ਸਚਾ, ਭਾਵ ਸਫਲ ਹੂਆ ਹੈ॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।ਪਦ ਅਰਥ ਮਾਰਿ = ਮਾਰ ਕੇ। ਸਾਚਾ = ਸਦਾ-ਥਿਰ, ਅਡੋਲ, ਵਿਕਾਰਾਂ ਦੇ ਹੱਲਿਆਂ ਤੋਂ ਅਡੋਲ, ਪਵਿੱਤਰ। ਚੋਲਾ = ਸਰੀਰ-ਚੋਲਾ।
SikhNet (Spanish)uno obtiene la Investidura de la Verdad.
ਹਉਮੈ. ਗੁਰਿ ਖੋਈ, ਪਰਗਟੁ ਹੋਈ; ਚੂਕੇ ਸੋਗ ਸੰਤਾਪੈ ॥
haumai. gur khoee, paragatt hoee; chooke sog santaapai | Ang 1111
Sant Singh KhalsaThe Guru has rid me of egotism; my sorrow and suffering are dispelled.
Manmohan SinghThe Guru has rid me of ego, I have become renowned and my sorrows and sufferings are dispelled.
Manmohan Singh (Punjabi)ਗੁਰਾਂ ਨੇ ਮੇਰੀ ਹੰਗਤਾ ਨਵਿਰਤ ਕਰ ਦਿੱਤੀ ਹੈ, ਮੈਂ ਪ੍ਰਸਿੱਧ ਹੋ ਗਈ ਹਾਂ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
Fareedkot Teekaਹੰਤਾ ਮਮਤਾ ਗੁਰੋਂ ਨੇ ਖੋਈ ਹੈ ਔ ਸੋਭਾ ਪ੍ਰਗਟ ਭਈ ਹੈ, ਸੋਗ, ਸੰਤਾਪ ਸਭ ਨਿਬ੍ਰਿਤ ਹੂਏ ਹੈਂ॥
Prof. Sahib Singhਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।ਪਦ ਅਰਥ ਗੁਰਿ = ਗੁਰੂ ਨੇ। ਖੋਈ = ਨਾਸ ਕਰ ਦਿੱਤੀ। ਪਰਗਟੁ = ਪ੍ਰਸਿੱਧ, ਸੋਭਾ ਵਾਲੀ। ਚੂਕੇ = ਮੁੱਕ ਗਏ। ਸੋਗ = ਗ਼ਮ। ਸੰਤਾਪੈ = ਦੁੱਖ-ਕਲੇਸ਼।
SikhNet (Spanish)Los sufrimientos y aflicciones son erradicados y uno se libera del ego negativo, por la Gracia del Guru.
ਜੋਤੀ ਅੰਦਰਿ ਜੋਤਿ ਸਮਾਣੀ; ਆਪੁ ਪਛਾਤਾ ਆਪੈ ॥
jotee andar jot samaanee; aap pachhaataa aapai | Ang 1111
Sant Singh KhalsaMy might merges into the Light; I realize and understand my own self.
Manmohan SinghMy light is merged in the supreme Light and I have recognised my ownself.
Manmohan Singh (Punjabi)ਮੇਰਾ ਪ੍ਰਕਾਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ ਅਤੇ ਮੈਂ ਆਪਣੇ ਆਪ ਨੂੰ ਸਿਞਾਣ ਲਿਆ ਹੈ।
Fareedkot Teekaਜੋਤੀ ਕੀ ਰਿਦੇ ਅੰਤਰ ਗ੍ਯਾਤ ਵਾ (ਜੋਤੀ) ਵਾਹਿਗੁਰੂ ਮੇਂ ਜੋਤਿ ਸਮਾਈ ਹੈ ਔਰ ਤਿਸ ਕੋ ਅਪਣੇ ਆਪ ਪਛਾਣ ਲੀਆ ਹੈ॥
Prof. Sahib Singhਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।ਪਦ ਅਰਥ ਸਮਾਣੀ = ਲੀਨ ਹੋ ਗਈ। ਆਪੁ = ਆਪਣੇ ਆਪ ਨੂੰ। ਆਪੈ = ਆਪਣੇ ਆਪ ਨੂੰ।
SikhNet (Spanish)El Alma se inmerge en el Alma Universal y uno conoce el ser interior a través del Ser Universal.
ਪੇਈਅੜੈ ਘਰਿ. ਸਬਦਿ ਪਤੀਣੀ; ਸਾਹੁਰੜੈ ਪਿਰ ਭਾਣੀ ॥
peeearrai ghar. sabad pateenee; saahurarrai pir bhaanee | Ang 1111
Sant Singh KhalsaIn this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.
Manmohan SinghAt the parents, I am propitiated with the Name, so at my in-laws I shall be pleasing to my Spouse.
Manmohan Singh (Punjabi)ਪੇਕੀ ਮੈਂ ਨਾਮ ਨਾਲ ਸੰਤੁਸ਼ਟ ਹੋ ਗਈ ਹਾਂ ਇਸ ਲਈ ਸਹੁਰੀ ਮੈਂ ਆਪਣੇ ਪਤੀ ਨੂੰ ਚੰਗੀ ਲਗਾਗੀ।
Fareedkot Teekaਜੋ ਇਸ ਲੋਕ ਮੇਂ ਗੁਰ ਸਬਦ ਕਰ ਪਤੀਆਈ ਹੈ ਔ (ਸਾਹੁਰੜੈ) ਪ੍ਰਲੋਕ ਮੇਂ ਭੀ ਪਤੀ ਕੋ ਭਾਈ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।ਪਦ ਅਰਥ ਪੇਈਅੜੈ = ਪੇਕੇ (ਘਰ) ਵਿਚ। ਪੇਈਅੜੈ ਘਰਿ = ਪੇਕੇ ਘਰ ਵਿਚ, ਇਸ ਲੋਕ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ। ਪਤੀਣੀ = ਪਤੀਜੀ ਰਹੀ। ਸਾਹੁਰੜੈ = ਪਰਲੋਕ ਵਿਚ। ਪਿਰ ਭਾਣੀ = ਪਿਰ ਨੂੰ ਭਾ ਗਈ, ਪ੍ਰਭੂ-ਪਤੀ ਨੂੰ ਚੰਗੀ ਲੱਗੀ।
SikhNet (Spanish)En la casa de los padres, la novia se inmerge en la Palabra y en la casa de los suegros de ella, el Consorte le ofrece Su Amor.
ਨਾਨਕ. ਸਤਿਗੁਰਿ ਮੇਲਿ ਮਿਲਾਈ; ਚੂਕੀ ਕਾਣਿ ਲੋਕਾਣੀ ॥੪॥੩॥
naanak. satigur mel milaaee; chookee kaan lokaanee |4|3| Ang 1111
Sant Singh KhalsaO Nanak, the True Guru has united me in His Union; my dependence on people has ended. ||4||3||
Manmohan SinghNanak, the True Guru has united me in the Lord's union and my subservience of people is ended.
Manmohan Singh (Punjabi)ਨਾਨਕ, ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦਿਤਾ ਹੈ ਅਤੇ ਮੁਕ ਗਈ ਹੈ, ਮੇਰੀ ਲੋਕਾ ਦੀ ਮੁਛੰਦਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੂ ਮਿਲੇ ਤਿਨ ਗੁਰੋਂ ਨੇ ਹਰਿ ਕੇ ਮੇਲ ਮੇਂ ਮਿਲਾਈ ਹੈ ਔਰ ਲੋਕੋਂ ਕੀ ਕਨੋਡ ਸਭ ਚੁਕ ਗਈ ਹੈ॥੪॥੩॥☬ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥ਪਦ ਅਰਥ ਸਤਿਗੁਰਿ = ਗੁਰੂ ਨੇ। ਮੇਲਿ = ਮੇਲ ਕੇ। ਕਾਣਿ = ਮੁਥਾਜੀ। ਲੋਕਾਣੀ = ਜਗਤ ਦੀ ॥੪॥੩॥
SikhNet (Spanish)Dice Nanak, a través del Guru se da la Unión con Dios y ella deja de apoyarse en lo mundano. (4-3)