ਆਠ ਜਾਮ, ਚਉਸਠਿ ਘਰੀ; ਤੁਅ ਨਿਰਖਤ ਰਹੈ ਜੀਉ ॥
aatth jaam, chausatth gharee; tua nirakhat rahai jeeo |
Sant Singh KhalsaTwenty-four hours a day, every hour, my soul continues to look to You, O Lord.
Manmohan SinghFor the eight watches and sixty-four gharis of time (all the time), my soul continues to look towards Thee, O Lord.
Manmohan Singh (Punjabi)ਅਠੇ ਪਹਿਰ ਅਤੇ ਚੋਠ ਘੜੀਆਂ ਹੀ ਮੇਰੀ ਜਿੰਦੜੀ ਤੇਰੇ ਵਲ ਤੱਕਦੀ ਰਹਿੰਦੀ ਹੈ ਹੇ ਸੁਆਮੀ!
Fareedkot Teekaਹੇ ਪਤੀ! ਆਠੋਂ ਪਹਿਰ ਔ ਚੌਸਠ ਘੜੀਓਂ ਮੇਂ ਤੁਝ ਕੌ ਹੀ ਮੇਰਾ ਜੀਉ ਦੇਖਤਾ ਰਹੇ॥
Prof. Sahib Singh(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।
ਪਦ ਅਰਥ ਜਾਮ = ਪਹਿਰ। ਆਠ ਜਾਮ = ਅੱਠ ਪਹਿਰ (ਨੋਟ: ਦਿਨ ਰਾਤ ਦੇ ਕੁੱਲ ਅੱਠ ਪਹਿਰ ਹੁੰਦੇ ਹਨ), ਦਿਨ ਰਾਤ, ਹਰ ਵੇਲੇ। ਚਉਸਠਿ ਘਰੀ = ਚੌਂਠ ਘੜੀਆਂ (ਨੋਟ: ਇਕ ਪਹਿਰ ਦੀਆਂ ਅੱਠ ਘੜੀਆਂ ਹੁੰਦੀਆਂ ਹਨ, ਚੌਠ ਘੜੀਆਂ ਦੇ ਅੱਠ ਪਹਿਰ, ਰਾਤ ਦਿਨ, ਹਰ ਵੇਲੇ)। ਤੁਅ = (ਸੰ: ਤ੍ਵਾਂ, ਤੁਆਂ) ਤੈਨੂੰ। ਨਿਰਖਤ ਰਹੈ = ਵੇਖਦੀ ਰਹਿੰਦੀ ਹੈ। ਜੀਉ = ਮੇਰੀ ਜਿੰਦ।
SikhNet (Spanish)Kabir, las veinticuatro horas al día, cada hora, mi Alma continúa buscándote, oh Señor.
ਨੀਚੇ ਲੋਇਨ ਕਿਉ ਕਰਉ; ਸਭ ਘਟ ਦੇਖਉ ਪੀਉ ॥੨੩੫॥
neeche loein kiau krau; sabh ghatt dekhau peeo |235|
Sant Singh KhalsaWhy should I keep my eyes lowered? I see my Beloved in every heart. ||235||
Manmohan SinghWhy should I cast down my eyes, since I see my Beloved in every heart?
Manmohan Singh (Punjabi)ਮੈਂ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰਾਂ, ਕਿਵੁਕਿ ਆਪਣੇ ਪ੍ਰੀਤਮ ਨੂੰ ਮੈਂ ਹਰ ਦਿਲ ਅੰਦਰ ਵੇਖਦੀ ਹਾਂ?
Fareedkot Teekaਤਾਂ ਤੇ ਮੈਂ ਨੀਵੇਂ ਨੇਤ੍ਰ ਕਿਉਂ ਕਰੂੰ? ਜਬ ਸਰਬ (ਘਟ) ਸਰੀਰੋਂ ਮੇਂ ਹੇ ਪਤੀ! ਤੇਰੇ ਕੋ ਹੀ ਵਿਆਪਕ ਦੇਖਤੀ ਹੂੰ॥੨੩੫॥
Prof. Sahib Singh(ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ॥੨੩੫॥
ਪਦ ਅਰਥ ਨੀਚੇ...ਕਰਉ = ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਕਿਸੇ ਜੀਵ ਤੋਂ ਹੁਣ ਨਫ਼ਰਤ ਨਹੀਂ ਕਰਦੀ ॥੨੩੫॥
SikhNet (Spanish)¿Por qué debería de bajar mi mirada?, veo a mi Bienamado en cada corazón. (235)