ਨੀਚੇ ਲੋਇਨ ਕਰਿ ਰਹਉ; ਲੇ ਸਾਜਨ ਘਟ ਮਾਹਿ ॥
neeche loein kar rhau; le saajan ghatt maeh |
Sant Singh KhalsaKabeer, I keep my eyes lowered, and enshrine my Friend within my heart.
Manmohan SinghI keep my eyes down and enshrine my friend within my mind.
Manmohan Singh (Punjabi)ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰਖਦੀ ਹਾਂ ਅਤੇ ਆਪਣੇ ਮਿਤਰ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਪਰਮੇਸ੍ਵਰ ਸਾਜਨ ਕੋ (ਘਟ) ਰਿਦੇ ਮੇਂ ਲੇ ਕਰ ਕੇ ਔਰ ਕੋ ਦੇਖਨੇ ਸੇ ਨੇਤ੍ਰੋਂ ਕੋ ਨੀਚੇ ਕਰ ਰਹੂੰ॥
Prof. Sahib Singh(ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ 'ਸਾਧੂ ਸੰਗੁ ਪਰਾਪਤੀ' ਹੋਈ ਹੈ, ਮੈਂ 'ਭਗਤਨ ਸੇਤੀ ਗੋਸਟੇ' ਹੀ ਕਰਦੀ ਹਾਂ, ਇਸ 'ਸਾਧੂ ਸੰਗ' ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ 'ਭਾਂਗ ਮਾਛੁਲੀ ਸੁਰਾ' ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ,
ਪਦ ਅਰਥ ਲੋਇਨ = ਅੱਖਾਂ। ਕਰਿ ਰਹਉ = ਮੈਂ ਕਰੀ ਰੱਖਦੀ ਹਾਂ। ਸਾਜਨ = ਪਿਆਰੇ ਪਤੀ-ਪ੍ਰਭੂ ਨੂੰ। ਘਟ ਮਾਹਿ ਲੇ = ਹਿਰਦੇ ਵਿਚ ਸਾਂਭ ਕੇ।
SikhNet (Spanish)Kabir, conservo mis ojos hacia abajo y a mi Amigo Lo enaltezco en mi corazón,
ਸਭ ਰਸ ਖੇਲਉ ਪੀਅ ਸਉ; ਕਿਸੀ ਲਖਾਵਉ ਨਾਹਿ ॥੨੩੪॥
sabh ras khelau peea sau; kisee lakhaavau naeh |234|
Sant Singh KhalsaI enjoy all pleasures with my Beloved, but I do not let anyone else know. ||234||
Manmohan SinghI enjoy every pleasure with my Beloved and disclose it to none.
Manmohan Singh (Punjabi)ਮੈਂ ਆਪਣੇ ਪ੍ਰੀਤਮ ਨਾਲ ਹਰ ਖੁਸ਼ੀ ਮਾਣਦੀ ਹਾਂ ਅਤੇ ਕਿਸੇ ਨੂੰ ਭੀ ਹਿਯ ਦਾ ਭੇਤ ਨਹੀਂ ਦਸਦੀ।
Fareedkot Teekaਸਰਬ ਰਸੋਂ ਸਹਿਤ ਤਿਸ ਪਤੀ ਸਾਥ ਮੈਂ ਖੇਲਨਾ ਕਰੂੰ ਅਰਥਾਤ ਭੋਗਨਾ ਕਰੂੰ ਔਰ ਕਿਸੀ ਕੋ ਲਖਾਵੋਂ ਨਹੀਂ॥੨੩੪॥
Prof. Sahib Singh(ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ॥੨੩੪॥
ਪਦ ਅਰਥ ਪੀਅ ਸਉ = ਪਿਆਰੇ ਪ੍ਰਭੂ ਨਾਲ। ਖੇਲਉ = ਮੈਂ ਖੇਡਦੀ ਹਾਂ। ਲਖਾਵਉ ਨਾਹਿ = ਮੈਂ ਦੱਸਦੀ ਨਹੀਂ ॥੨੩੪॥
SikhNet (Spanish)disfruto de los placeres con mi Bienamado pero no dejo que otros lo sepan. (234)