ੴ

ਸਿੱਖਬਾਣੀ · SikhBani

ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥

baar viddaanarrai hunmas dhunmas kookaa peea raahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 520 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਬਾਰਿ ਵਿਡਾਨੜੈ ਹੁੰਮਸ ਧੁੰਮਸ; ਕੂਕਾ ਪਈਆ ਰਾਹੀ ॥

baar viddaanarrai hunmas dhunmas; kookaa peea raahee |

Sant Singh KhalsaIn this wondrous forest of the world, there is chaos and confusion; shrieks emanate from the highways.
Manmohan SinghIn this wondrous world forest, there is tumult and confusion and shrieks resound in the high-ways.
Manmohan Singh (Punjabi)ਇਸ ਅਦਭੁੱਤ ਜਗਤ ਜੰਗਲ ਅੰਦਰ ਸ਼ੋਰ-ਸ਼ਰਾਬਾ ਤੇ ਰਾਮ ਰੌਲਾ ਹੈ ਅਤੇ ਚੀਕ ਚਿਹਾੜਾ ਰਸਤਿਆਂ ਵਿੱਚ ਗੂੰਜ ਰਿਹਾ ਹਾਂ।
Fareedkot Teeka(ਬਾਰਿ ਵਿਡਾਨੜੈ) ਬਿਗਾਨੇ ਬਾਰ ਜਮ ਕੇ ਦੁਆਰੇ ਮੇਂ (ਹੁੰਮਸ ਧੁੰਮਸ) ਮਾਰ ਕੂਟ ਸੋਰ ਸ਼ਰਾਬਾ (ਰਾਹੀ) ਜਮ ਕੇ ਰਸਤੇ, ਭਾਵ ਵਤ੍ਰਣੀ ਆਦਿ ਸਥਾਨੋਂ ਮੇਂ (ਕੂਕਾ) ਪੁਕਾਰਾਂ ਪੜ ਰਹੀਆਂ ਹੈਂ; ਵਾ ਬਿਗਾਨੇ ਬਾਰ ਸੰਸਾਰ ਮੇਂ (ਹੁੰਮਸ ਧੁੰਮਸ) ਬਿਵਹਾਰੋਂ ਕਾ ਡੰਡ ਰੌਲਾ ਪੜ ਰਹਾ ਹੈ। ਸਾਸਤ੍ਰ ਬੇਦੋਂ ਕੀ ਪੁਕਾਰ ਹੋ ਰਹੀ ਹੈ ਕਿ ਸ੍ਰਿੰਗੀ ਰਿਖਿ ਆਦਿਕ ਕਾਮ ਆਦਿਕੋਂ ਨੇ ਮਾਰ ਲੀਏ ਹੈਂ॥
Prof. Sahib Singh(ਜਗਤ-ਰੂਪ ਇਸ) ਬਿਗਾਨੀ ਜੂਹ ਵਿਚ (ਫਸ ਜਾਣ ਕਰਕੇ, ਤੇ ਤ੍ਰਿਸ਼ਨਾ ਦੀ) ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿਚ ਵਾਹਰਾਂ ਪੈ ਰਹੀਆਂ ਹਨ (ਭਾਵ, ਜੀਵ ਘਬਰਾਏ ਹੋਏ ਹਨ);

ਪਦ ਅਰਥ ਬਾਰਿ ਵਿਡਾਨੜੈ = ਬਿਗਾਨੀ ਜੂਹ ਵਿਚ, ਸੰਸਾਰ-ਰੂਪ ਬਿਗਾਨੀ ਜੂਹ ਵਿਚ ਜਿਥੇ ਹਰੇਕ ਜੀਵ ਥੋੜ੍ਹੇ ਜਿਹੇ ਸਮੇ ਲਈ ਮੁਸਾਫ਼ਿਰ ਬਣ ਕੇ ਆਇਆ ਹੈ। ਹੁੰਮਸ = {ਸੰ: 'ਹੁਤ-ਵਹ' = ਅੱਗ, ਪ੍ਰ: 'ਹੁਅ-ਵਹ', 'ਹੁੱਵਹ'; ਪੰ: 'ਹੁੰਮ੍ਹ੍ਹ'} ਅੱਗ ਦਾ ਸੇਕ। ਕੂਕਾ = ਵਾਹਰਾਂ, ਦੁਹਾਈ।

SikhNet (Spanish)En los maravillosos bosques del mundo hay gran tumulto y también hay confusión cuando se anda por los senderos.

ਤਉ ਸਹ ਸੇਤੀ ਲਗੜੀ ਡੋਰੀ; ਨਾਨਕ ਅਨਦ ਸੇਤੀ ਬਨੁ ਗਾਹੀ ॥੧॥

tau seh setee lagarree ddoree; naanak anad setee ban gaahee |1|

Sant Singh KhalsaI am in love with You, O my Husband Lord; O Nanak, I cross the jungle joyfully. ||1||
Manmohan SinghWhat Thee, O my Spouse, am I attached in love, so I traverse the jungle with joy.
Manmohan Singh (Punjabi)ਤੇਰੇ ਨਾਲ, ਹੇ ਮਰੇ ਕੰਤ! ਮੈਂ ਪ੍ਰੀਤ ਅੰਦਰ ਜੁੜਿਆ ਹੋਇਆ ਹਾਂ, ਇਸ ਲਈ ਮੈਂ ਖੁਸ਼ੀ ਨਾਲ ਜੰਗਲ ਨੂੰ ਪਾਰ ਕਰ ਰਿਹਾ ਹਾਂ।
Fareedkot Teekaਜਿਸ ਕੀ ਤੈਂ ਪਤੀ ਸੇ (ਲਗੜੀ) ਡੋਰੀ ਬ੍ਰਿਤੀ ਲਗੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਆਨੰਦ ਪੂਰਬਕ ਅਸਿਪਤ੍ਰਾਦਿ ਵਾ ਸੰਸਾਰ ਬਨ ਕਉ ਗ੍ਰਹਨ ਕਰਤੇ ਹੈਂ ਅਰਥਾਤ ਪਾਰ ਹੋ ਜਾਤੇ ਹੈਂ॥੧॥
Prof. Sahib Singhਪਰ, ਹੇ ਪਤੀ (ਪ੍ਰਭੂ)! ਮੈਂ ਨਾਨਕ (ਦੇ ਚਿੱਤ) ਦੀ ਡੋਰ ਤੇਰੇ (ਚਰਨਾਂ) ਨਾਲ ਲੱਗੀ ਹੋਈ ਹੈ, (ਇਸ ਵਾਸਤੇ) ਮੈਂ ਆਨੰਦ ਨਾਲ (ਇਸ ਸੰਸਾਰ) ਜੰਗਲ ਵਿਚੋਂ ਦੀ ਲੰਘ ਰਿਹਾ ਹਾਂ ॥੧॥

ਪਦ ਅਰਥ ਸਹ = ਹੇ ਸ਼ਹੁ! ਤਉ ਸੇਤੀ = ਤੇਰੇ ਨਾਲ। ਬਨੁ ਗਾਹੀ = ਮੈਂ (ਸੰਸਾਰ) ਜੰਗਲ ਗਾਹ ਰਿਹਾ ਹਾਂ ॥੧॥

SikhNet (Spanish)Pero como yo estoy entonado en mi Señor, camino por el bosque envuelto en Dicha. (1)
Answers quote the Granth verbatim with Ang citations. AI commentary is not Gurbani and not a religious ruling.