ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਵੈ ਸਾਹਿਬੁ ਚਿਤਿ; ਤੇਰਿਆ ਭਗਤਾ ਡਿਠਿਆ ॥
aavai saahib chit; teriaa bhagataa dditthiaa |
Sant Singh KhalsaYou come to mind, O Lord and Master, when I behold Your devotees.
Manmohan SinghThou, O Lord, comest into my mind, when I behold Thine saints.
Manmohan Singh (Punjabi)ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ।
Fareedkot Teekaਹੇ (ਸਾਹਿਬ) ਸ੍ਵਾਮੀ! ਤੇਰੇ ਭਗਤੋਂ ਕਾ ਦਰਸ਼ਨ ਕਰਨੇ ਸੇ ਤੂੰ ਚਿਤ ਮੇਂ ਆਵਤਾ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ।ਪਦ ਅਰਥ ਚਿਤਿ = ਚਿਤ ਵਿਚ।
SikhNet (Spanish)Cuando veo a Tus Devotos, oh Señor, Tú vienes a mi mente.
ਮਨ ਕੀ ਕਟੀਐ ਮੈਲੁ; ਸਾਧਸੰਗਿ ਵੁਠਿਆ ॥
man kee katteeai mail; saadhasang vutthiaa |
Sant Singh KhalsaThe filth of my mind is removed, when I dwell in the Saadh Sangat, the Company of the Holy.
Manmohan SinghBy abiding in the society of saints, the filth of mind is removed.
Manmohan Singh (Punjabi)ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ।
Fareedkot Teekaਸਾਧੋਂ ਕੇ ਸੰਗ ਮੇਂ (ਵੁਠਿਆ) ਬਸਨੇ ਕਰ ਮਨ ਕੀ ਮੈਲ ਸਭ ਕਟੀ ਜਾਤੀ ਹੈ॥
Prof. Sahib Singhਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ,ਪਦ ਅਰਥ ਵੁਠਿਆ = ਅੱਪੜਿਆਂ।
SikhNet (Spanish)Cuando vivo con Tus Santos,
ਜਨਮ ਮਰਣ ਭਉ ਕਟੀਐ; ਜਨ ਕਾ ਸਬਦੁ ਜਪਿ ॥
janam maran bhau katteeai; jan kaa sabad jap |
Sant Singh KhalsaThe fear of birth and death is dispelled, meditating on the Word of His humble servant.
Manmohan SinghThe fear of birth and death is dispelled by acting up to or remembering His Serf's instruction.
Manmohan Singh (Punjabi)ਉਸ ਦੇ ਗੋਲੇ ਦੇ ਉਪਦੇਸ਼ ਨੂੰ ਕਮਾਉਣ ਦੁਆਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਤੇਰੇ ਦਾਸੋਂ ਕਾ (ਸਬਦੁ) ਉਪਦੇਸ ਜਪਨੇ ਕਰ ਜਨਮ ਮਰਨ ਕਾ ਭ੍ਯ ਕਾਟਾ ਜਾਤਾ ਹੈ॥
Prof. Sahib Singhਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ।ਪਦ ਅਰਥ ਸਬਦੁ = ਸਿਫ਼ਤ-ਸਾਲਾਹ ਦੀ ਬਾਣੀ।
SikhNet (Spanish)la mugre de mi mente desaparece y el miedo del nacimiento y de la muerte se disipa.
ਬੰਧਨ ਖੋਲਨੑਿ ਸੰਤ; ਦੂਤ ਸਭਿ ਜਾਹਿ ਛਪਿ ॥
bandhan kholana sant; doot sabh jaeh chhap |
Sant Singh KhalsaThe Saints untie the bonds, and all the demons are dispelled.
Manmohan SinghThe saints untie the bonds and the demons all vanish away.
Manmohan Singh (Punjabi)ਸਾਧੂ ਜੂੜ ਵੱਢ ਸੁੱਟਦੇ ਹਨ ਅਤੇ ਭੂਤ ਸਾਰੇ ਅਲੋਪ ਹੋ ਜਾਂਦੇ ਹਨ।
Fareedkot Teekaਜਿਤਨੇ ਕਰਮੋਂ ਕੇ ਬੰਧਨ ਹੈਂ, ਸੋ ਸਭ ਸੰਤ ਖੋਲ ਦੇਤੇ ਹੈਂ, ਕਾਮਾਦਿ ਸਭ ਦੂਤ ਛਪ ਜਾਤੇ ਹੈਂ॥
Prof. Sahib Singhਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ।ਪਦ ਅਰਥ ਖੋਲਨ੍ਹ੍ਹਿ, ਲਾਇਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਸਭ = ਸਾਰੀ ਸ੍ਰਿਸ਼ਟੀ।
SikhNet (Spanish)Soy instruido en Tu Palabra.
ਤਿਸੁ ਸਿਉ ਲਾਇਨੑਿ ਰੰਗੁ; ਜਿਸ ਦੀ ਸਭ ਧਾਰੀਆ ॥
tis siau laaeina rang; jis dee sabh dhaareea |
Sant Singh KhalsaThey inspire us to love Him, the One who established the entire universe.
Manmohan SinghThe saints make us love Him, who has installed the entire universe.
Manmohan Singh (Punjabi)ਸੰਤ ਉਸ ਨਾਲ ਸਾਡਾ ਪਿਆਰ ਪਾਉਂਦੇ ਹਨ, ਜਿਸ ਨੇ ਸਾਰਾ ਆਲਮ ਅਸਥਾਪਨ ਕੀਤਾ ਹੈ।
Fareedkot Teekaਤਿਸ ਤੇਰੇ ਸਾਥ ਪ੍ਰੇਮ ਲਗਾਂਵਦੇ ਹੈਂ, ਜਿਸ ਤੇਰੀ ਸਭ ਸ੍ਰਿਸ਼ਟੀ ਧਾਰਨ ਕਰੀ ਹੂਈ ਹੈ॥
Prof. Sahib Singhਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ,ਪਦ ਅਰਥ ਧਾਰੀਆ = ਟਿਕਾ ਕੇ ਰੱਖੀ ਹੋਈ ਹੈ।
SikhNet (Spanish)Mis amarras son aflojadas y los enemigos que habitan en mí se esconden de pura vergüenza.
ਊਚੀ ਹੂੰ ਊਚਾ ਥਾਨੁ; ਅਗਮ ਅਪਾਰੀਆ ॥
aoochee hoon aoochaa thaan; agam apaareea |
Sant Singh KhalsaThe seat of the inaccessible and infinite Lord is the highest of the high.
Manmohan SinghThe highest of the high is the seat of the Inaccessible and Infinite Lord.
Manmohan Singh (Punjabi)ਉਚੇ ਤੋਂ ਉਚਾ ਹੈ ਆਸਣ, ਪਹੁੰਚ ਤੋਂ ਪਰੇ ਬੇਅੰਤ ਸਾਹਿਬ ਦਾ।
Fareedkot Teekaਹੇ ਅਗਮ ਅਪਾਰ! ਤੇਰਾ ਸਭ ਊਚਿਓਂ ਸੇ ਊਚਾ ਸਥਾਨ ਬੈਕੁੰਠ ਵਾ ਸੰਤ ਸੰਗ ਹੈ॥
Prof. Sahib Singhਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ।ਪਦ ਅਰਥ ਅਗਮ = ਅਪਹੁੰਚ।
SikhNet (Spanish)Los Santos nos hacen amar al Uno que apoya a todos, al Uno Cuyo Aposento es lo más elevado, al Uno Insondable e Infinito.
ਰੈਣਿ ਦਿਨਸੁ ਕਰ ਜੋੜਿ; ਸਾਸਿ ਸਾਸਿ ਧਿਆਈਐ ॥
rain dinas kar jorr; saas saas dhiaaeeai |
Sant Singh KhalsaNight and day, with your palms pressed together, with each and every breath, meditate on Him.
Manmohan SinghWith clasped hands, night and day, remember Him with every breath of thine.
Manmohan Singh (Punjabi)ਹੱਥ ਬੰਨ੍ਹ ਕੇ, ਰਾਤ੍ਰੀ ਦਿਹੁੰ ਆਪਣੇ ਹਰ ਸੁਆਸ ਨਾਲ ਤੂੰ ਉਸ ਦਾ ਸਿਮਰਨ ਕਰ।
Fareedkot Teekaਰਾਤ੍ਰਿ ਦਿਨ ਹਾਥ ਜੋੜ ਕਰ ਕੇ ਸ੍ਵਾਸ ਸ੍ਵਾਸ ਤੇਰਾ ਧਿਆਨ ਕਰਤੇ ਰਹੀਏ॥
Prof. Sahib Singhਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।ਪਦ ਅਰਥ ਰੈਣਿ = ਰਾਤ। ਕਰ = ਹੱਥ। ਧਿਆਈਐ = ਸਿਮਰਨਾ ਚਾਹੀਦਾ ਹੈ[
SikhNet (Spanish)Con mis palmas juntas, le rezo siempre a Él; noche y día lo hago y con cada respiración.
ਜਾ ਆਪੇ ਹੋਇ ਦਇਆਲੁ; ਤਾਂ ਭਗਤ ਸੰਗੁ ਪਾਈਐ ॥੯॥
jaa aape hoe deaal; taan bhagat sang paaeeai |9|
Sant Singh KhalsaWhen the Lord Himself becomes merciful, then we attain the Society of His devotees. ||9||
Manmohan SinghWhen the Lord Himself becomes merciful, then in the society of His devotees attained.
Manmohan Singh (Punjabi)ਜਦ ਮਾਲਕ ਖੁਦ ਮਿਹਰਬਾਨ ਹੁੰਦਾ ਹੈ, ਤਦ ਹੀ ਅਨੁਰਾਗੀਆਂ (ਭਗਤਾਂ) ਦੀ ਸੰਗਤ ਪ੍ਰਾਪਤ ਹੁੰਦੀ ਹੈ।
Fareedkot Teekaਜਬ ਤੂੰ ਆਪ ਹੀ ਦਿਆਲ ਹੋਤਾ ਹੈਂ ਤਬ ਸਾਧੋਂ ਕਾ ਸੰਗ ਪਾਈਤਾ ਹੈ॥੯॥
Prof. Sahib Singhਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥
SikhNet (Spanish)Sólo nos encontramos con la Sociedad de los Santos cuando el Señor Mismo nos bendice con ella. (9)