ੴ

ਸਿੱਖਬਾਣੀ · SikhBani

ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥

saa rasanaa jal jaau jin har kaa suaau na paaeaa
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 550 · 3 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਸੁਆਉ. ਨ ਪਾਇਆ ॥

saa rasanaa jal jaau; jin har kaa suaau. na paaeaa |

Sant Singh KhalsaLet that tongue, which has not tasted the Name of the Lord, be burnt.
Manmohan SinghMay that tongue be burnt, which has not received the relish of Lord's name.
Manmohan Singh (Punjabi)ਉਹ ਜੀਭ ਸੜ ਵੰਝੇ, ਜਿਸ ਨੇ ਸੁਆਮੀ ਦੇ ਨਾਮ ਦਾ ਸੁਆਦ ਪ੍ਰਾਪਤ ਨਹੀਂ ਕੀਤਾ।
Fareedkot Teekaਜਿਸ ਨੇ ਹਰਿ ਨਾਮ ਕਾ ਸ੍ਵਾਦ ਨਹੀਂ ਪਾਯਾ ਹੈ, ਸੋ ਰਸਨਾ ਜਲ ਜਾਵੇ॥
Prof. Sahib Singhਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ)।

ਪਦ ਅਰਥ ਰਸਨਾ = ਜੀਭ। ਸੁਆਉ = ਸੁਆਦ।

SikhNet (Spanish)Quemados sean los labios que no saborean la Esencia del Señor.

ਨਾਨਕ. ਰਸਨਾ ਸਬਦਿ ਰਸਾਇ; ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥

naanak. rasanaa sabad rasaae; jin har har man vasaaeaa |1|

Sant Singh KhalsaO Nanak, one whose mind is filled with the Name of the Lord, Har, Har - his tongue savors the Word of the Shabad. ||1||
Manmohan SinghNanak, the tongue of him, who enshrines the Lord God in his mind, enjoys the taste of the Name.
Manmohan Singh (Punjabi)ਨਾਨਕ, ਉਸ ਦੀ ਜੀਭਾ, ਜੋ ਵਾਹਿਗੁਰੂ ਸੁਆਮੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਨਾਮ ਦੇ ਸਵਾਦ ਨੂੰ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਮਨ ਬਾਣੀ ਸੇ ਹਰਿ ਕੋ ਮਨ ਮੇਂ ਬਸਾਯਾ ਹੈ, ਤਿਨਾਂ ਸੰਤਾਂ ਦੁਆਰੇ ਰਸਨਾ ਕੋ ਸਬਦ ਮੇਂ ਰਸਾਇ ਤਦਾਕਾਰ ਕਰੁ॥੧॥
Prof. Sahib Singhਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥

ਪਦ ਅਰਥ ਰਸਾਇ = ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਜਿਨਿ = ਜਿਸ ਜੀਭ ਨੇ ॥੧॥

SikhNet (Spanish)Dice Nanak, la boca que se inmerge en la Palabra, se vuelve dulce, sí, en la mente está enaltecido el Nombre. (1)
Answers quote the Granth verbatim with Ang citations. AI commentary is not Gurbani and not a religious ruling.