ੴ

ਸਿੱਖਬਾਣੀ · SikhBani

ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥

jis dai chit vasiaa meraa suaamee tis no kiau andesaa kisai...
Guru Ramdas Ji ਗੁਰੂ ਰਾਮਦਾਸ ਜੀ · Raag Bihaagraa · Ang 550 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ. ਕਿਸੈ ਗਲੈ ਦਾ ਲੋੜੀਐ ॥

jis dai chit vasiaa meraa suaamee; tis no kiau andesaa. kisai galai daa lorreeai |

Sant Singh KhalsaOne whose consciousness is filled with my Lord Master - why should he feel anxious about anything?
Manmohan SinghWhy should he, within whose mind abides my Lord feel anxiety regarding anything?
Manmohan Singh (Punjabi)ਜੀਹਦੇ ਮਨ ਅੰਦਰ ਮੇਰਾ ਮਾਲਕ ਵਸਦਾ ਹੈ, ਉਸ ਨੂੰ ਕਿਸੀ ਬਾਤ ਦਾ ਫਿਕਰ ਕਰਨਾ ਨਹੀਂ ਚਾਹੀਦਾ।
Fareedkot Teekaਜਿਸ ਕੇ ਹ੍ਰਿਦਯ ਮੇਂ ਮੇਰਾ ਸ੍ਵਾਮੀ ਬਸਿਆ ਹੈ, ਤਿਸ ਕੋ ਕਿਸੀ ਬਾਰਤਾ ਕਾ ਸੰਸਾ ਕਰਨਾ ਕ੍ਯੋਂ (ਲੋੜੀਐ) ਚਾਹੀਐ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ।
SikhNet (Spanish)Aquél que Te enaltece, oh Señor, en su mente, ¿por qué y a qué le puede temer?

ਹਰਿ ਸੁਖਦਾਤਾ ਸਭਨਾ ਗਲਾ ਕਾ, ਤਿਸ ਨੋ ਧਿਆਇਦਿਆ; ਕਿਵ ਨਿਮਖ ਘੜੀ ਮੁਹੁ ਮੋੜੀਐ ॥

har sukhadaataa sabhanaa galaa kaa, tis no dhiaaeidiaa; kiv nimakh gharree muhu morreeai |

Sant Singh KhalsaThe Lord is the Giver of Peace, the Lord of all things; why would we turn our faces away from His meditation, even for a moment, or an instant?
Manmohan SinghGod is the giver of the peace and the Lord of all the things. From His meditation, why should we turn our away, even for a moment and trice?
Manmohan Singh (Punjabi)ਵਾਹਿਗੁਰੂ ਆਰਾਮ ਬਖਸ਼ਣਹਾਰ ਅਤੇ ਸਾਰੀਆਂ ਸ਼ੈਆਂ ਦਾ ਸੁਆਮੀ ਹੈ। ਉਸ ਦੇ ਸਿਮਰਨ ਵੱਲੋਂ ਆਪਾਂ ਆਪਣੇ ਮੂੰਹ ਨੂੰ ਇਕ ਮੁਹਤ ਤੇ ਛਿਨ ਭਰ ਲਈ ਭੀ ਕਿਉਂ ਫੇਰੀਏ?
Fareedkot Teekaਹਰਿ ਸਭ ਬਾਤੋਂ ਕਾ ਮਾਲਕੁ ਜਬ ਸੁਖ ਦੇਨੇ ਹਾਰਾ ਹੈ ਤਬ ਹੇ ਭਾਈ! ਤਿਸ ਕੋ ਧ੍ਯਾਉਤਿਆਂ ਹੋਯਾਂ ਏਕ ਘੜੀ ਔਰ ਨਿਮਖ ਮਾਤ੍ਰ ਭੀ ਕ੍ਯੋਂ ਮੁਖੁ ਫੇਰੀਐ॥
Prof. Sahib Singhਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।

ਪਦ ਅਰਥ ਕਿਵ = ਕਿਉਂ। ਨਿਮਖ = ਅੱਖ ਝਮਕਣ ਜਿਤਨਾ ਸਮਾ ਭਰ।

SikhNet (Spanish)Nuestro Señor nos bendice con todo, ¿por qué abandonar siquiera por un momento Su Contemplación?

ਜਿਨਿ ਹਰਿ ਧਿਆਇਆ, ਤਿਸ ਨੋ ਸਰਬ ਕਲਿਆਣ ਹੋਏ; ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ. ਮੁਹੁ ਜੋੜੀਐ ॥

jin har dhiaaeaa, tis no sarab kaliaan hoe; nit sant janaa kee sangat jaae baheeai. muhu jorreeai |

Sant Singh KhalsaOne who meditates on the Lord obtains all pleasures and comforts; let us go each and every day, to sit in the Saints' Society.
Manmohan SinghHe, who remembers God obtains all the comforts. We should daily go, sit and associate with the society of the pious persons.
Manmohan Singh (Punjabi)ਜੋ ਹਰੀ ਦਾ ਆਰਾਧਨ ਕਰਦਾ ਹੈ, ਉਹ ਸਾਰੇ ਆਰਾਮ ਪਾ ਲੈਦਾ ਹੈ। ਹਰ ਰੋਜ਼ ਜਾ ਕੇ ਆਪਾਂ ਨੂੰ ਪਵਿੱਤਰ ਪੁਰਸ਼ਾਂ ਦੇ ਸਮਾਗਮ ਨਾਲ ਬੈਠਣਾ ਤੇ ਮੇਲ-ਮਿਲਾਪ ਕਰਨਾ ਉਚਿੱਤ ਹੈ।
Fareedkot Teekaਜਿਸ ਨੇ ਹਰਿ ਕਾ ਧ੍ਯਾਨ ਕੀਆ ਹੈ ਤਿਸ ਕੋ ਸਭ ਕਲ੍ਯਾਨ ਹੂਏ ਹੈਂ, ਤਾਂ ਤੇ ਹੇ ਭਾਈ! ਨਿਤ ਸੰਤ ਜਨੋਂ ਕੋ ਸੰਗਤ ਮੇਂ ਜਾਇ ਕਰ ਕੇ ਮੁਹ ਜੋੜ ਕਰ ਕੇ ਬੈਠੀਏ, ਭਾਵ ਸਨਮੁਖ ਬੈਠ ਕਰ ਕੁਛ ਸੁਣੀਏ ਕਹੀਏ॥
Prof. Sahib Singhਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।

ਪਦ ਅਰਥ ਕਲਿਆਣ = ਸੁਖ।

SikhNet (Spanish)El que habita en el Señor, vive eternamente en Éxtasis, pues él guarda siempre para sí la Compañía de los Santos.

ਸਭਿ ਦੁਖ ਭੁਖ ਰੋਗ ਗਏ. ਹਰਿ ਸੇਵਕ ਕੇ; ਸਭਿ ਜਨ ਕੇ ਬੰਧਨ ਤੋੜੀਐ ॥

sabh dukh bhukh rog ge. har sevak ke; sabh jan ke bandhan torreeai |

Sant Singh KhalsaAll the pain, hunger, and disease of the Lord's servant are eradicated; the bonds of the humble beings are torn away.
Manmohan SinghAll woes, privations and diseases of God's slave are eradicated and bonds of the saints are torn asunder.
Manmohan Singh (Punjabi)ਹਰੀ ਦੇ ਦਾਸ ਦੇ ਸਾਰੇ ਗਮ, ਭੁਖਾਂ ਤੇ ਬੀਮਾਰੀਆਂ ਮਿੱਟ ਜਾਂਦੀਆਂ ਹਨ। ਹਰੀ-ਦਾਸ ਦੀਆਂ ਸਾਰੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਸੇਵਕ ਕੇ ਸਭ ਪ੍ਰਕਾਰ ਕੇ ਦੁਖੁ ਭੁਖ ਰੋਗ ਜਾਤੇ ਰਹੇ ਹੈਂ ਅਰੁ ਦਾਸੋਂ ਕੇ ਸਭ ਜਨਮਾਦਿਕ ਬੰਧਨ ਟੂਟ ਗਏ ਹੈਂ॥
Prof. Sahib Singhਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ।
SikhNet (Spanish)Toda aflicción y hambre del Devoto del Señor es erradicada, si, todas las amarras de los Santos son deshechas.

ਹਰਿ ਕਿਰਪਾ ਤੇ. ਹੋਆ ਹਰਿ ਭਗਤੁ; ਹਰਿ ਭਗਤ ਜਨਾ ਕੈ ਮੁਹਿ ਡਿਠੈ; ਜਗਤੁ ਤਰਿਆ ਸਭੁ ਲੋੜੀਐ ॥੪॥

har kirapaa te. hoaa har bhagat; har bhagat janaa kai muhi dditthai; jagat tariaa sabh lorreeai |4|

Sant Singh KhalsaBy the Lord's Grace, one becomes the Lord's devotee; beholding the face of the Lord's humble devotee, the whole world is saved and carried across. ||4||
Manmohan SinghBy God's grace, one becomes God's devotee. The entire world ought to be saved by seeing the face of the Lord's pious person.
Manmohan Singh (Punjabi)ਵਾਹਿਗੁਰੂ ਦੀ ਮਿਹਰ ਦੁਆਰਾ, ਬੰਦਾ ਵਾਹਿਗੁਰੂ ਦਾ ਸ਼੍ਰਧਾਲੂ ਬਣਦਾ ਹੈ। ਪ੍ਰਭੂ ਦੇ ਪਵਿੱਤਰ ਪੁਰਸ਼ ਦਾ ਚਿਹਰਾ ਵੇਖਣ ਦੁਆਰਾ, ਸਾਰਾ ਸੰਸਾਰ ਪਾਰ ਉੱਤਰ ਜਾਣਾ ਚਾਹੀਦਾ ਹੈ।
Fareedkot Teekaਹਰਿ ਕ੍ਰਿਪਾ ਸੇ ਹਰਿ ਭਗਤ ਹੂਆ ਹੈ ਔਰ ਹਰਿ ਭਗਤ ਜਨੋਂ ਕੇ ਮੁਖ ਦੇਖਨੇ ਕਰ ਕੇ ਸੰਸਾਰੁ ਮੇਂ ਜੋ ਤਿਨ ਕੀ ਸਰਨ ਆਯਾ ਹੈ, ਸੋ ਤਰਿਆ ਹੈ, ਤਾਂ ਤੇ ਸਭ ਕੋ ਤਿਨ ਕਾ ਸਤਸੰਗੁ ਕਰਿਆ (ਲੋੜੀਐ) ਚਾਹੀਐ, ਭਾਵ ਯਹ ਕਿ ਸੰਸਾਰ ਕੇ ਤਾਰਨੇ ਕੋ ਸਮਰਥ ਹੈਂ॥੪॥
Prof. Sahib Singhਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥

ਪਦ ਅਰਥ ਮੁਹਿ ਡਿਠੈ = ਜੇ ਮੂੰਹ ਵੇਖੀਏ, ਦਰਸ਼ਨ ਕੀਤਿਆਂ ॥੪॥

SikhNet (Spanish)Es por la Gracia del Señor que uno se convierte en el Devoto de Dios; y teniendo Su Visión otros también son redimidos. (4)
Answers quote the Granth verbatim with Ang citations. AI commentary is not Gurbani and not a religious ruling.