ੴ

ਸਿੱਖਬਾਣੀ · SikhBani

Ang 550

Sri Guru Granth Sahib · Raag Bihaagraa · 8 shabads, 39 lines
Translations
Shabad Guru Amardas Ji Raag Bihaagraa continued from Ang 549

ਅਨਦਿਨੁ ਸਹਸਾ. ਕਦੇ ਨ ਚੂਕੈ; ਬਿਨੁ ਸਬਦੈ. ਦੁਖੁ ਪਾਏ ॥

anadin sahasaa. kade na chookai; bin sabadai. dukh paae |

Sant Singh KhalsaNight and day, his doubts never stop; without the Word of the Shabad, he suffers in pain.
Manmohan SinghNight and day his doubts never cease and without the Lord's Name, he writhes in pain.
Manmohan Singh (Punjabi)ਰਾਤ ਦਿਨ ਉਸ ਦੇ ਵਹਿਮ ਕਦਾਚਿੱਤ ਦੁਰ ਨਹੀਂ ਹੁੰਦੇ ਅਤੇ ਸੁਆਮੀ ਦੇ ਨਾਮ ਬਿਨਾ ਉਹ ਕਸ਼ਟ ਉਠਾਉਂਦਾ ਹੈ।
Fareedkot Teekaਰਾਤ ਦਿਨ ਤਿਸ ਕਾ ਸੰਦੇਹ ਕਭੀ ਦੂਰ ਨਹੀਂ ਹੋਤਾ ਹੈ, ਬਿਨਾਂ ਸਬਦ ਸੇ ਦੁਖੁ ਪਾਉਤਾ ਹੈ॥
Prof. Sahib Singhਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ।

ਪਦ ਅਰਥ ਸਹਸਾ = ਤੌਖ਼ਲਾ। ਅਨਦਿਨੁ = ਹਰ ਰੋਜ਼।

SikhNet (Spanish)Noche y día, sus dudas no paran y sin la Palabra del Shabd, sufre dolor.

ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ; ਨਿਤ ਧੰਧਾ ਕਰਤ ਵਿਹਾਏ ॥

kaam krodh lobh antar sabalaa; nit dhandhaa karat vihaae |

Sant Singh KhalsaSexual desire, anger and greed are so powerful within him; he passes his life constantly entangled in worldly affairs.
Manmohan SinghLust, wrath and avarice are very powerful in his mind and his life ever passes in doing worldly affairs.
Manmohan Singh (Punjabi)ਸ਼ਹਿਵਤ ਗੁੱਸਾ ਤੇ ਲਾਲਚ ਉਸ ਦੇ ਰਿਦੇ ਅੰਦਰ ਬੜੇ ਬਲਵਾਨ ਹਨ। ਉਸ ਦੀ ਆਰਬਲਾ ਸਦਾ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੀ ਹੈ।
Fareedkot Teekaਅੰਤਸਕਰਨ ਮੇਂ ਕਾਮ ਕ੍ਰੋਧ ਲੋਭਾਦਿਕੋਂ ਕਾ ਸਮਦਾਉ ਸਬਲ ਹੋ ਰਹਾ ਹੈ, ਨਿਤ੍ਯ ਸੰਸਾਰੀ ਧੰਧਾ ਹੀ ਕਰਤੇ ਹੂਆ ਸਮ੍ਯ ਕੋ ਬਿਤਾਉਤਾ ਹੈ॥
Prof. Sahib Singhਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ।

ਪਦ ਅਰਥ ਸਬਲਾ = ਬਲਵਾਨ।

SikhNet (Spanish)En su interior surge la lujuria, el enojo y una avaricia furiosa, y pasa su vida en lucha.

ਚਰਣ ਕਰ ਦੇਖਤ ਸੁਣਿ ਥਕੇ; ਦਿਹ ਮੁਕੇ. ਨੇੜੈ ਆਏ ॥

charan kar dekhat sun thake; dih muke. nerrai aae |

Sant Singh KhalsaHis feet, hands, eyes and ears are exhausted; his days are numbered, and his death is immanent.
Manmohan SinghTired are his feet, hands, eyes and ears. His days are numbered and his death is near.
Manmohan Singh (Punjabi)ਹਾਰ ਹੁੱਟ ਗਏ ਹਨ ਉਸ ਦੇ ਪੈਰ, ਹੱਥ, ਅੱਖਾਂ ਤੇ ਕੰਨ। ਉਸ ਦਿਨ ਖਤਮ ਹੋ ਗਏ ਹਨ ਅਤੇ ਮੌਤ ਨੇੜੇ ਆ ਗਈ ਹੈ।
Fareedkot Teekaਚਰਨ ਚਲਤੇ, ਹਾਥ ਕਰਮ ਕਰਤੇ, ਨੇਤ੍ਰ ਦੇਖਤੇ, ਕਰਨ ਸੁਨਤੇ, ਸਭ ਥਕਤ ਹੋ ਗਏ ਔਰ ਅਵਸਥਾ ਕੇ ਦਿਨ ਪੂਰੇ ਹੋ ਚੁਕੇ ਹੈਂ ਅਰ ਅੰਤ ਕੇ ਦਿਨ ਨਿਕਟ ਆ ਗਏ ਹੈਂ॥
Prof. Sahib Singhਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ (ਮਰਨ ਵੇਲਾ ਨੇੜੇ ਆ ਜਾਂਦਾ ਹੈ)।
SikhNet (Spanish)Cansados están ya sus pies, sus manos, sus oídos y sus ojos, y su vida llegará a su fin.

ਸਚਾ ਨਾਮੁ. ਨ ਲਗੋ ਮੀਠਾ; ਜਿਤੁ ਨਾਮਿ ਨਵ ਨਿਧਿ ਪਾਏ ॥

sachaa naam. na lago meetthaa; jit naam nav nidh paae |

Sant Singh KhalsaThe True Name does not seem sweet to him - the Name by which the nine treasures are obtained.
Manmohan SinghThe True Name appears not sweet to him, the Name by which the nine treasures are obtained.
Manmohan Singh (Punjabi)ਸੱਚਾ ਨਾਮ ਉਸ ਨੂੰ ਮਿਠੜਾ ਨਹੀਂ ਲਗਦਾ, ਜਿਸ ਨਾਮ ਦੁਆਰਾ ਨੌ ਖ਼ਜ਼ਾਨੇ ਪ੍ਰਾਪਤ ਹੁੰਦੇ ਹਨ।
Fareedkot Teekaਜਿਸ ਨਾਮ ਕਰ ਕੇ ਨਵਨਿਧੀ ਰੂਪ ਪਰਮੇਸਰ ਕੋ ਪਾਇ ਲੇਵੋ ਸੋ ਸਚਾ ਨਾਮੁ ਜੀਵ ਕੋ (ਮੀਠਾ) ਪ੍ਯਾਰਾ ਨਹੀਂ ਲਗਾ ਹੈ॥
Prof. Sahib Singhਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਨਵ ਨਿਧਿ = ਨੌ ਖ਼ਜ਼ਾਨੇ, ਸਾਰੇ ਪਦਾਰਥ।

SikhNet (Spanish)Nunca amó el Verdadero Nombre a través del Cual pudo haber recibido los Nueve Tesoros de Dios.

ਜੀਵਤੁ ਮਰੈ. ਮਰੈ ਫੁਨਿ ਜੀਵੈ; ਤਾਂ ਮੋਖੰਤਰੁ ਪਾਏ ॥

jeevat marai. marai fun jeevai; taan mokhantar paae |

Sant Singh KhalsaBut if he remains dead while yet alive, then by so dying, he truly lives; thus, he attains liberation.
Manmohan SinghIf man, in life is dead and so dying lives, again, it is then that he attains salvation.
Manmohan Singh (Punjabi)ਜੇਕਰ ਬੰਦਾ ਜੀਉਂਦੇ ਜੀ ਮਰ ਜਾਵੇ ਅਤੇ ਐਕੁਰ ਮਰ ਕੇ ਮੁੜ ਜੀਵੇ, ਤਦ ਉਹ ਮੁਕਤੀ ਪਾ ਲੈਦਾ ਹੈ।
Fareedkot Teekaਜਬ ਜੀਵ ਭਾਵ ਸੇ ਵਾ ਸੰਸਾਰ ਕੀ ਤਰਫ ਸੇ ਮਰੇ ਅਰ ਪਰਮੇਸ੍ਵਰ ਕੀ ਤਰਫ ਜੀਵੇ ਤਬ ਪੁਰਸ ਅੰਤਹਕਰਨ ਮੇਂ ਮੋਖ ਕੋ ਪਾਇ ਲੇਤਾ ਹੈ॥
Prof. Sahib Singhਜੇ ਜਿਉਂਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ।

ਪਦ ਅਰਥ ਫੁਨਿ = ਫੇਰ। ਮੋਖੰਤਰੁ = ਮੋਖ ਦਾ ਅੰਤਰਾ, ਮੁਕਤੀ ਦਾ ਰਾਜ਼।

SikhNet (Spanish)Si viviendo, uno muere para su propio ser, en ese morir uno vive emancipado.

ਧੁਰਿ ਕਰਮੁ. ਨ ਪਾਇਓ ਪਰਾਣੀ; ਵਿਣੁ ਕਰਮਾ ਕਿਆ ਪਾਏ ॥

dhur karam. na paaeo paraanee; vin karamaa kiaa paae |

Sant Singh KhalsaBut if he is not blessed with such pre-ordained karma, then without this karma, what can he obtain?
Manmohan SinghThe mortals is not blessed with Lord's grace and without Lord's grace what can he obtain?
Manmohan Singh (Punjabi)ਬੰਦਾ ਪ੍ਰਭੂ ਦੀ ਰਹਿਮਤ ਦਾ ਪਾਤ੍ਰ ਨਹੀਂ ਹੋਇਆ, ਪ੍ਰਭੂ ਦੀ ਰਹਿਮਤ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦਾ ਹੈ?
Fareedkot Teekaਜਿਸ ਪ੍ਰਾਨੀ ਨੇ ਧੁਰ ਹੀ ਸੇ ਐਸਾ ਕਰਮੁ ਨਹੀਂ ਪਾਯਾ ਹੈ ਅਰਥਾਤ ਜਿਸ ਕੀ ਸਭ ਪ੍ਰਾਰਬਧ ਨਹੀਂ ਤਿਸ ਨਿਕਰਮ ਪ੍ਰਾਣੀ ਨੇ ਕਯਾ ਪਾਉਨਾ ਹੈ, ਭਾਵ ਯਹ ਕਿ ਨਹੀਂ ਪਾਉਨਾ ਹੈ॥
Prof. Sahib Singhਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ?
SikhNet (Spanish)Pero sin acciones que agraden a Dios uno no será bendecido por Él, ¿cómo puede tal ser lograr esa Bendición? Alaba entonces la Palabra del Shabd del Guru,

ਗੁਰ ਕਾ ਸਬਦੁ ਸਮਾਲਿ ਤੂ ਮੂੜੇ; ਗਤਿ ਮਤਿ ਸਬਦੇ ਪਾਏ ॥

gur kaa sabad samaal too moorre; gat mat sabade paae |

Sant Singh KhalsaMeditate in remembrance on the Word of the Guru's Shabad, you fool; through the Shabad, you shall obtain salvation and wisdom.
Manmohan SinghO fool, meditate thou on the Guru's hymns and through Gurbani thou shalt obtain salvation and wisdom.
Manmohan Singh (Punjabi)ਹੇ ਮੂਰਖ ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ। ਗੁਰਬਾਣੀ ਰਾਹੀਂ ਤੂੰ ਮੁਕਤੀ ਤੇ ਸਿਆਣਪ ਪਾ ਲਵੇਗਾ।
Fareedkot Teekaਤਾਂ ਤੇ ਹੇ ਮੂਰਖ ਜੀਵ! ਤੂੰ ਗੁਰੋਂ ਕਾ ਸਬਦ ਸੰਭਾਲੁ ਤਬ ਗੁਰ ਸਬਦ ਸੇ ਹੀ (ਗਤਿ) ਮੋਖ ਕੇ ਸਾਧਨ ਗ੍ਯਾਨ ਕੀ (ਮਤਿ) ਬੁਧੀ ਪਾਈ ਜਾਇਗੀ॥
Prof. Sahib Singhਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ।
SikhNet (Spanish)oh ser ignorante, pues la Redención y la Sabiduría vienen de la Palabra del Shabd del Guru.

ਨਾਨਕ. ਸਤਿਗੁਰੁ ਤਦ ਹੀ ਪਾਏ; ਜਾਂ ਵਿਚਹੁ ਆਪੁ ਗਵਾਏ ॥੨॥

naanak. satigur tad hee paae; jaan vichahu aap gavaae |2|

Sant Singh KhalsaO Nanak, he alone finds the True Guru, who eliminates self-conceit from within. ||2||
Manmohan SinghNanak, if thou effacest thy self-conceit from within, then alone shalt thou obtain the True Guru.
Manmohan Singh (Punjabi)ਨਾਨਕ, ਜੇਕਰ ਤੂੰ ਅੰਦਰੋ ਆਪਣੀ ਹਉਮੈ ਮੇਟ ਦੇਵੇ, ਕੇਵਲ ਤਾਂ ਹੀ ਤੂੰ ਸੱਚੇ ਗੁਰਾਂ ਨੂੰ ਪ੍ਰਾਪਤ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਅੰਤਸਕਰਣ ਸੇ ਆਪਾ ਭਾਉ ਖੋਇ ਦੇਵੇਗਾ ਸਤਗੁਰੋਂ ਕਾ ਉਪਦੇਸੁ ਤਬ ਹੀ ਪਾਵੈਗਾ॥੨॥
Prof. Sahib Singhਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥
SikhNet (Spanish)Dice Nanak, sin el ego, uno recibe al Guru Verdadero en el interior. (2)

Open this shabad (12 lines, Angs 549-550) →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ. ਕਿਸੈ ਗਲੈ ਦਾ ਲੋੜੀਐ ॥

jis dai chit vasiaa meraa suaamee; tis no kiau andesaa. kisai galai daa lorreeai |

Sant Singh KhalsaOne whose consciousness is filled with my Lord Master - why should he feel anxious about anything?
Manmohan SinghWhy should he, within whose mind abides my Lord feel anxiety regarding anything?
Manmohan Singh (Punjabi)ਜੀਹਦੇ ਮਨ ਅੰਦਰ ਮੇਰਾ ਮਾਲਕ ਵਸਦਾ ਹੈ, ਉਸ ਨੂੰ ਕਿਸੀ ਬਾਤ ਦਾ ਫਿਕਰ ਕਰਨਾ ਨਹੀਂ ਚਾਹੀਦਾ।
Fareedkot Teekaਜਿਸ ਕੇ ਹ੍ਰਿਦਯ ਮੇਂ ਮੇਰਾ ਸ੍ਵਾਮੀ ਬਸਿਆ ਹੈ, ਤਿਸ ਕੋ ਕਿਸੀ ਬਾਰਤਾ ਕਾ ਸੰਸਾ ਕਰਨਾ ਕ੍ਯੋਂ (ਲੋੜੀਐ) ਚਾਹੀਐ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ।
SikhNet (Spanish)Aquél que Te enaltece, oh Señor, en su mente, ¿por qué y a qué le puede temer?

ਹਰਿ ਸੁਖਦਾਤਾ ਸਭਨਾ ਗਲਾ ਕਾ, ਤਿਸ ਨੋ ਧਿਆਇਦਿਆ; ਕਿਵ ਨਿਮਖ ਘੜੀ ਮੁਹੁ ਮੋੜੀਐ ॥

har sukhadaataa sabhanaa galaa kaa, tis no dhiaaeidiaa; kiv nimakh gharree muhu morreeai |

Sant Singh KhalsaThe Lord is the Giver of Peace, the Lord of all things; why would we turn our faces away from His meditation, even for a moment, or an instant?
Manmohan SinghGod is the giver of the peace and the Lord of all the things. From His meditation, why should we turn our away, even for a moment and trice?
Manmohan Singh (Punjabi)ਵਾਹਿਗੁਰੂ ਆਰਾਮ ਬਖਸ਼ਣਹਾਰ ਅਤੇ ਸਾਰੀਆਂ ਸ਼ੈਆਂ ਦਾ ਸੁਆਮੀ ਹੈ। ਉਸ ਦੇ ਸਿਮਰਨ ਵੱਲੋਂ ਆਪਾਂ ਆਪਣੇ ਮੂੰਹ ਨੂੰ ਇਕ ਮੁਹਤ ਤੇ ਛਿਨ ਭਰ ਲਈ ਭੀ ਕਿਉਂ ਫੇਰੀਏ?
Fareedkot Teekaਹਰਿ ਸਭ ਬਾਤੋਂ ਕਾ ਮਾਲਕੁ ਜਬ ਸੁਖ ਦੇਨੇ ਹਾਰਾ ਹੈ ਤਬ ਹੇ ਭਾਈ! ਤਿਸ ਕੋ ਧ੍ਯਾਉਤਿਆਂ ਹੋਯਾਂ ਏਕ ਘੜੀ ਔਰ ਨਿਮਖ ਮਾਤ੍ਰ ਭੀ ਕ੍ਯੋਂ ਮੁਖੁ ਫੇਰੀਐ॥
Prof. Sahib Singhਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।

ਪਦ ਅਰਥ ਕਿਵ = ਕਿਉਂ। ਨਿਮਖ = ਅੱਖ ਝਮਕਣ ਜਿਤਨਾ ਸਮਾ ਭਰ।

SikhNet (Spanish)Nuestro Señor nos bendice con todo, ¿por qué abandonar siquiera por un momento Su Contemplación?

ਜਿਨਿ ਹਰਿ ਧਿਆਇਆ, ਤਿਸ ਨੋ ਸਰਬ ਕਲਿਆਣ ਹੋਏ; ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ. ਮੁਹੁ ਜੋੜੀਐ ॥

jin har dhiaaeaa, tis no sarab kaliaan hoe; nit sant janaa kee sangat jaae baheeai. muhu jorreeai |

Sant Singh KhalsaOne who meditates on the Lord obtains all pleasures and comforts; let us go each and every day, to sit in the Saints' Society.
Manmohan SinghHe, who remembers God obtains all the comforts. We should daily go, sit and associate with the society of the pious persons.
Manmohan Singh (Punjabi)ਜੋ ਹਰੀ ਦਾ ਆਰਾਧਨ ਕਰਦਾ ਹੈ, ਉਹ ਸਾਰੇ ਆਰਾਮ ਪਾ ਲੈਦਾ ਹੈ। ਹਰ ਰੋਜ਼ ਜਾ ਕੇ ਆਪਾਂ ਨੂੰ ਪਵਿੱਤਰ ਪੁਰਸ਼ਾਂ ਦੇ ਸਮਾਗਮ ਨਾਲ ਬੈਠਣਾ ਤੇ ਮੇਲ-ਮਿਲਾਪ ਕਰਨਾ ਉਚਿੱਤ ਹੈ।
Fareedkot Teekaਜਿਸ ਨੇ ਹਰਿ ਕਾ ਧ੍ਯਾਨ ਕੀਆ ਹੈ ਤਿਸ ਕੋ ਸਭ ਕਲ੍ਯਾਨ ਹੂਏ ਹੈਂ, ਤਾਂ ਤੇ ਹੇ ਭਾਈ! ਨਿਤ ਸੰਤ ਜਨੋਂ ਕੋ ਸੰਗਤ ਮੇਂ ਜਾਇ ਕਰ ਕੇ ਮੁਹ ਜੋੜ ਕਰ ਕੇ ਬੈਠੀਏ, ਭਾਵ ਸਨਮੁਖ ਬੈਠ ਕਰ ਕੁਛ ਸੁਣੀਏ ਕਹੀਏ॥
Prof. Sahib Singhਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।

ਪਦ ਅਰਥ ਕਲਿਆਣ = ਸੁਖ।

SikhNet (Spanish)El que habita en el Señor, vive eternamente en Éxtasis, pues él guarda siempre para sí la Compañía de los Santos.

ਸਭਿ ਦੁਖ ਭੁਖ ਰੋਗ ਗਏ. ਹਰਿ ਸੇਵਕ ਕੇ; ਸਭਿ ਜਨ ਕੇ ਬੰਧਨ ਤੋੜੀਐ ॥

sabh dukh bhukh rog ge. har sevak ke; sabh jan ke bandhan torreeai |

Sant Singh KhalsaAll the pain, hunger, and disease of the Lord's servant are eradicated; the bonds of the humble beings are torn away.
Manmohan SinghAll woes, privations and diseases of God's slave are eradicated and bonds of the saints are torn asunder.
Manmohan Singh (Punjabi)ਹਰੀ ਦੇ ਦਾਸ ਦੇ ਸਾਰੇ ਗਮ, ਭੁਖਾਂ ਤੇ ਬੀਮਾਰੀਆਂ ਮਿੱਟ ਜਾਂਦੀਆਂ ਹਨ। ਹਰੀ-ਦਾਸ ਦੀਆਂ ਸਾਰੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਸੇਵਕ ਕੇ ਸਭ ਪ੍ਰਕਾਰ ਕੇ ਦੁਖੁ ਭੁਖ ਰੋਗ ਜਾਤੇ ਰਹੇ ਹੈਂ ਅਰੁ ਦਾਸੋਂ ਕੇ ਸਭ ਜਨਮਾਦਿਕ ਬੰਧਨ ਟੂਟ ਗਏ ਹੈਂ॥
Prof. Sahib Singhਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ।
SikhNet (Spanish)Toda aflicción y hambre del Devoto del Señor es erradicada, si, todas las amarras de los Santos son deshechas.

ਹਰਿ ਕਿਰਪਾ ਤੇ. ਹੋਆ ਹਰਿ ਭਗਤੁ; ਹਰਿ ਭਗਤ ਜਨਾ ਕੈ ਮੁਹਿ ਡਿਠੈ; ਜਗਤੁ ਤਰਿਆ ਸਭੁ ਲੋੜੀਐ ॥੪॥

har kirapaa te. hoaa har bhagat; har bhagat janaa kai muhi dditthai; jagat tariaa sabh lorreeai |4|

Sant Singh KhalsaBy the Lord's Grace, one becomes the Lord's devotee; beholding the face of the Lord's humble devotee, the whole world is saved and carried across. ||4||
Manmohan SinghBy God's grace, one becomes God's devotee. The entire world ought to be saved by seeing the face of the Lord's pious person.
Manmohan Singh (Punjabi)ਵਾਹਿਗੁਰੂ ਦੀ ਮਿਹਰ ਦੁਆਰਾ, ਬੰਦਾ ਵਾਹਿਗੁਰੂ ਦਾ ਸ਼੍ਰਧਾਲੂ ਬਣਦਾ ਹੈ। ਪ੍ਰਭੂ ਦੇ ਪਵਿੱਤਰ ਪੁਰਸ਼ ਦਾ ਚਿਹਰਾ ਵੇਖਣ ਦੁਆਰਾ, ਸਾਰਾ ਸੰਸਾਰ ਪਾਰ ਉੱਤਰ ਜਾਣਾ ਚਾਹੀਦਾ ਹੈ।
Fareedkot Teekaਹਰਿ ਕ੍ਰਿਪਾ ਸੇ ਹਰਿ ਭਗਤ ਹੂਆ ਹੈ ਔਰ ਹਰਿ ਭਗਤ ਜਨੋਂ ਕੇ ਮੁਖ ਦੇਖਨੇ ਕਰ ਕੇ ਸੰਸਾਰੁ ਮੇਂ ਜੋ ਤਿਨ ਕੀ ਸਰਨ ਆਯਾ ਹੈ, ਸੋ ਤਰਿਆ ਹੈ, ਤਾਂ ਤੇ ਸਭ ਕੋ ਤਿਨ ਕਾ ਸਤਸੰਗੁ ਕਰਿਆ (ਲੋੜੀਐ) ਚਾਹੀਐ, ਭਾਵ ਯਹ ਕਿ ਸੰਸਾਰ ਕੇ ਤਾਰਨੇ ਕੋ ਸਮਰਥ ਹੈਂ॥੪॥
Prof. Sahib Singhਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥

ਪਦ ਅਰਥ ਮੁਹਿ ਡਿਠੈ = ਜੇ ਮੂੰਹ ਵੇਖੀਏ, ਦਰਸ਼ਨ ਕੀਤਿਆਂ ॥੪॥

SikhNet (Spanish)Es por la Gracia del Señor que uno se convierte en el Devoto de Dios; y teniendo Su Visión otros también son redimidos. (4)

Open this shabad →

Shabad Guru Amardas Ji Raag Bihaagraa

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਸੁਆਉ. ਨ ਪਾਇਆ ॥

saa rasanaa jal jaau; jin har kaa suaau. na paaeaa |

Sant Singh KhalsaLet that tongue, which has not tasted the Name of the Lord, be burnt.
Manmohan SinghMay that tongue be burnt, which has not received the relish of Lord's name.
Manmohan Singh (Punjabi)ਉਹ ਜੀਭ ਸੜ ਵੰਝੇ, ਜਿਸ ਨੇ ਸੁਆਮੀ ਦੇ ਨਾਮ ਦਾ ਸੁਆਦ ਪ੍ਰਾਪਤ ਨਹੀਂ ਕੀਤਾ।
Fareedkot Teekaਜਿਸ ਨੇ ਹਰਿ ਨਾਮ ਕਾ ਸ੍ਵਾਦ ਨਹੀਂ ਪਾਯਾ ਹੈ, ਸੋ ਰਸਨਾ ਜਲ ਜਾਵੇ॥
Prof. Sahib Singhਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ)।

ਪਦ ਅਰਥ ਰਸਨਾ = ਜੀਭ। ਸੁਆਉ = ਸੁਆਦ।

SikhNet (Spanish)Quemados sean los labios que no saborean la Esencia del Señor.

ਨਾਨਕ. ਰਸਨਾ ਸਬਦਿ ਰਸਾਇ; ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥

naanak. rasanaa sabad rasaae; jin har har man vasaaeaa |1|

Sant Singh KhalsaO Nanak, one whose mind is filled with the Name of the Lord, Har, Har - his tongue savors the Word of the Shabad. ||1||
Manmohan SinghNanak, the tongue of him, who enshrines the Lord God in his mind, enjoys the taste of the Name.
Manmohan Singh (Punjabi)ਨਾਨਕ, ਉਸ ਦੀ ਜੀਭਾ, ਜੋ ਵਾਹਿਗੁਰੂ ਸੁਆਮੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਨਾਮ ਦੇ ਸਵਾਦ ਨੂੰ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਮਨ ਬਾਣੀ ਸੇ ਹਰਿ ਕੋ ਮਨ ਮੇਂ ਬਸਾਯਾ ਹੈ, ਤਿਨਾਂ ਸੰਤਾਂ ਦੁਆਰੇ ਰਸਨਾ ਕੋ ਸਬਦ ਮੇਂ ਰਸਾਇ ਤਦਾਕਾਰ ਕਰੁ॥੧॥
Prof. Sahib Singhਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥

ਪਦ ਅਰਥ ਰਸਾਇ = ਰਸ ਜਾਂਦੀ ਹੈ, ਭਿੱਜ ਜਾਂਦੀ ਹੈ। ਜਿਨਿ = ਜਿਸ ਜੀਭ ਨੇ ॥੧॥

SikhNet (Spanish)Dice Nanak, la boca que se inmerge en la Palabra, se vuelve dulce, sí, en la mente está enaltecido el Nombre. (1)

Open this shabad →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਨਾਉ ਵਿਸਾਰਿਆ ॥

saa rasanaa jal jaau; jin har kaa naau visaariaa |

Sant Singh KhalsaLet that tongue, which has forgotten the Name of the Lord, be burnt.
Manmohan SinghBurnt be the tongue, which has forgotten the Name of God.
Manmohan Singh (Punjabi)ਉਹ ਜੀਭਾਂ ਸੜ ਮਚ ਜਾਵੇ, ਜਿਸ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਛਡਿਆ ਹੈ।
Fareedkot Teekaਜਿਸ ਨੇ ਹਰਿ ਕਾ ਨਾਮੁ ਭੁਲਾਇਆ ਹੈ, ਸੋ ਰਸਨਾ ਜਲ ਜਾਨੇ ਯੋਗ ਹੈ॥
Prof. Sahib Singhਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ।
SikhNet (Spanish)Quemados sean los labios que abandonan el Nombre del Señor.

ਨਾਨਕ. ਗੁਰਮੁਖਿ ਰਸਨਾ ਹਰਿ ਜਪੈ; ਹਰਿ ਕੈ ਨਾਇ ਪਿਆਰਿਆ ॥੨॥

naanak. guramukh rasanaa har japai; har kai naae piaariaa |2|

Sant Singh KhalsaO Nanak, the tongue of the Gurmukh chants the Lord's Name, and loves the Name of the Lord. ||2||
Manmohan SinghNanak, the tongue of the Guru-ware utters the Lord's Name and professes love for His Name.
Manmohan Singh (Punjabi)ਨਾਨਕ, ਗੁਰੂ-ਸਮਰਪਣ ਦੀ ਜੀਭਾ ਸੁਆਮੀ ਦਾ ਸਿਮਰਨ ਕਰਦੀ ਹੈ ਤੇ ਵਾਹਿਗੁਰੂ ਦੇ ਨਾਮ ਨਾਲ ਨੇਹੁ ਗੰਢਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰਿਆ ਗੁਰਮੁਖੋਂ ਕੀ ਰਸਨਾ ਹਰਿ ਹਰਿ ਨਾਮ ਕੋ ਜਪਤੀ ਹੈ॥੨॥☬ਅਕਾਲ ਪੁਰਖ ਕੋ ਸਰਬ ਰੂਪ ਕਰ ਕਹਤੇ ਹੈਂ:
Prof. Sahib Singhਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ ॥੨॥
SikhNet (Spanish)Dice Nanak, el Gurmukj recita con su boca sólo el Nombre del Señor, pues lo que él ama es solamente el Nombre del Señor. (2)

Open this shabad →

Shabad Guru Ramdas Ji Raag Bihaagraa

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਆਪੇ ਠਾਕੁਰੁ ਸੇਵਕੁ ਭਗਤੁ; ਹਰਿ ਆਪੇ ਕਰੇ ਕਰਾਏ ॥

har aape tthaakur sevak bhagat; har aape kare karaae |

Sant Singh KhalsaThe Lord Himself is the Master, the servant and the devotee; the Lord Himself is the Cause of causes.
Manmohan SinghGod Himself is the Lord, an attendant and a devotee. God Himself does and causes others to do.
Manmohan Singh (Punjabi)ਵਾਹਿਗੁਰੂ ਆਪ ਸੁਆਮੀ, ਟਹਿਲੂਆ ਅਤੇ ਸ਼ਰਧਾਵਾਨ ਹੈ। ਵਾਹਿਗੁਰੂ ਆਪ ਹੀ (ਸਭ ਕੁਝ) ਕਰਦਾ ਅਤੇ ਕਰਾਉਂਦਾ ਹੈ।
Fareedkot Teekaਹਰਿ ਆਪ ਹੀ ਠਾਕੁਰ ਹੈ ਆਪ ਹੀ ਸੇਵਕੁ ਭਗਤੁ ਹੈ, ਹਰੀ ਆਪ ਹੀ ਕਰਤਾ ਕਰਾਉਤਾ ਹੈ॥
Prof. Sahib Singhਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ।
SikhNet (Spanish)El Señor Mismo es el Maestro, Él Mismo es el Devoto, Él Mismo es un Devoto para Sí Mismo.

ਹਰਿ ਆਪੇ ਵੇਖੈ ਵਿਗਸੈ ਆਪੇ; ਜਿਤੁ ਭਾਵੈ ਤਿਤੁ ਲਾਏ ॥

har aape vekhai vigasai aape; jit bhaavai tith laae |

Sant Singh KhalsaThe Lord Himself beholds, and He Himself rejoices. As He wills, so does He enjoin us.
Manmohan SinghGod Himself beholds and Himself rejoices. As He wills, so does He engage the mortals in their tasks.
Manmohan Singh (Punjabi)ਹਰੀ ਖੁਦ ਦੇਖਦਾ ਅਤੇ ਖੁਦ ਹੀ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਕੰਮੀ ਲਾਈ ਰਖਦਾ ਹੈ।
Fareedkot Teekaਆਪ ਹੀ ਦੇਖਤਾ ਹੈ ਆਪ ਹੀ ਦੇਖ ਕਰ ਪ੍ਰਸੰਨ ਹੋਤਾ ਹੈ, ਆਪ ਹੀ ਜੀਵ ਕੋ ਜਿਧਰ ਚਾਹਤਾ ਹੈ ਤਹਾਂ ਲਗਾਉਤਾ ਹੈ॥
Prof. Sahib Singhਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।

ਪਦ ਅਰਥ ਵਿਗਸੈ = ਖ਼ੁਸ਼ ਹੁੰਦਾ ਹੈ। ਜਿਤੁ = ਜਿਧਰ।

SikhNet (Spanish)Él Mismo, observándolo todo, está complacido. Él Mismo por Voluntad, encamina a todos en su trabajo.

ਹਰਿ ਇਕਨਾ ਮਾਰਗਿ ਪਾਏ ਆਪੇ ਹਰਿ; ਇਕਨਾ ਉਝੜਿ ਪਾਏ ॥

har ikanaa maarag paae aape har; ikanaa ujharr paae |

Sant Singh KhalsaThe Lord places some on the Path, and the Lord leads others into the wilderness.
Manmohan SinghSome the Lord Himself puts on the right path and some the Lord leads astray into the wilderness.
Manmohan Singh (Punjabi)ਕਈਆਂ ਨੂੰ ਸਾਈਂ ਖੁਦ ਠੀਕ ਰਸਤੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਾਹਿਬ ਬੀਆਬਾਨ ਵਿੱਚ ਕੁਰਾਹੇ ਪਾ ਦਿੰਦਾ ਹੈ।
Fareedkot Teekaਏਕ ਜਨੋਂ ਕੋ ਹਰਿ ਆਪ ਹੀ ਰਸਤੇ ਪਾਉਤਾ ਹੈ ਅਰ ਇਕਨੋਂ ਕੋ ਹਰੀ (ਉਝੜਿ) ਉਜਾੜ, ਭਾਵ ਕੁਰਸਤੇ ਪਾਇ ਦੇਤਾ ਹੈ॥
Prof. Sahib Singhਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ।

ਪਦ ਅਰਥ ਮਾਰਗਿ = (ਸਿੱਧੇ) ਰਾਹ ਤੇ। ਉਝੜਿ = ਕੁਰਾਹੇ।

SikhNet (Spanish)Él guía a algunos en el Sendero, y a otros los desvía.

ਹਰਿ ਸਚਾ ਸਾਹਿਬੁ ਸਚੁ ਤਪਾਵਸੁ; ਕਰਿ ਵੇਖੈ ਚਲਤ ਸਬਾਏ ॥

har sachaa saahib sach tapaavas; kar vekhai chalat sabaae |

Sant Singh KhalsaThe Lord is the True Master; True is His justice. He arranges and beholds all His plays.
Manmohan SinghGod is the True Lord and true is His justice. He arranges and beholds all His plays.
Manmohan Singh (Punjabi)ਵਾਹਿਗੁਰੂ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਨਿਆਉ। ਉਹ ਆਪਣੀਆਂ ਸਾਰੀਆਂ ਖੇਡਾਂ ਨੂੰ ਰਚਦਾ ਅਤੇ ਦੇਖਦਾ ਹੈ।
Fareedkot Teekaਸੋ ਹਰੀ ਸਚਾ ਹੀ ਸਾਹਿਬੁ ਹੈ ਅਰ ਸਚਾ ਹੀ (ਤਪਾਵਸੁ) ਨ੍ਯਾਉਂ ਕਰਤਾ ਹੈ, ਅਰ ਆਪ ਹੀ ਸਭ ਚਰਿਤ੍ਰੋਂ ਕੋ ਕਰ ਕੇ ਦੇਖਤਾ ਹੈ॥
Prof. Sahib Singhਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ।
SikhNet (Spanish)Verdad es mi Señor, Verdad es Su Justicia, Él construye y observa todo Su Teatro.

ਗੁਰ ਪਰਸਾਦਿ ਕਹੈ ਜਨੁ ਨਾਨਕੁ; ਹਰਿ ਸਚੇ ਕੇ ਗੁਣ ਗਾਏ ॥੫॥

gur parasaad kahai jan naanak; har sache ke gun gaae |5|

Sant Singh KhalsaBy Guru's Grace, servant Nanak speaks and sings the Glorious Praises of the True Lord. ||5||
Manmohan SinghBy Guru's grace, serf Nanak utters and sings the praise of the True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਫ਼ਰ ਨਾਨਕ ਸੱਚੇ ਸੁਆਮੀ ਦੀ ਕੀਰਤੀ ਆਖਦਾ ਅਤੇ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਦਾਸ ਹੋਇ ਕਰ ਕੇ ਜੀਵ ਤਿਸ ਹਰਿ ਸਚੇ ਕੇ ਗੁਣ ਗਾਉਤਾ ਰਹੇ॥੫॥☬ਪਾਖੰਡ ਫਕੀਰੀ ਕਾ ਨਿਖੇਧ ਕਰਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥
SikhNet (Spanish)Dice Nanak, canta entonces las Alabanzas Verdaderas del Señor, por la Gracia del Guru. (5)

Open this shabad →

Shabad Guru Amardas Ji Raag Bihaagraa

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਦਰਵੇਸੀ ਕੋ ਜਾਣਸੀ; ਵਿਰਲਾ ਕੋ ਦਰਵੇਸੁ ॥

daravesee ko jaanasee; viralaa ko daraves |

Sant Singh KhalsaHow rare is the dervish, the Saintly renunciate, who understands renunciation.
Manmohan SinghRare is the one who understands saintliness, and there are but few saints.
Manmohan Singh (Punjabi)ਕੋਈ ਟਾਵਾ ਜਣਾ ਹੀ ਸਾਧੂਗੀਰੀ ਨੂੰ ਸਮਝਦਾ ਹੈ ਅਤੇ ਬਹੁਤ ਹੀ ਥੋੜੇ ਸਾਧੂ ਹਨ।
Fareedkot Teekaਕੋਈ ਵਿਰਲਾ (ਦਰਵੇਸੁ) ਸੰਤ ਦਰਵੇਸੀ ਰਸਤੇ ਕੋ ਜਾਨੇਗਾ ਵਾ ਜਾਨਤਾ ਹੈ॥
Prof. Sahib Singhਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,

ਪਦ ਅਰਥ ਕੋ = ਕੋਈ।

SikhNet (Spanish)Extraordinario es encontrar al derviche, al santo renunciante que entienda la Renunciación,

ਜੇ ਘਰਿ ਘਰਿ ਹੰਢੈ ਮੰਗਦਾ; ਧਿਗੁ ਜੀਵਣੁ ਧਿਗੁ ਵੇਸੁ ॥

je ghar ghar handtai mangadaa; dhig jeevan dhig ves |

Sant Singh KhalsaCursed is the life, and cursed are the clothes, of one who wanders around, begging from door to door.
Manmohan SinghAccursed is the life and accursed his garb, who wanders about begging from houses to house.
Manmohan Singh (Punjabi)ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਅਤੇ ਲਾਣ੍ਹਤ ਉਸ ਦੇ ਬਾਣੇ ਨੂੰ ਜਿਹੜਾ ਗ੍ਰਿਹ ਗ੍ਰਿਹ ਹੱਥ ਟੱਡਦਾ ਫਿਰਦਾ ਹੈ।
Fareedkot Teekaਜੋ ਕੇਵਲ ਘਰੋਂ ਘਰੋਂ ਮੇਂ ਮਾਂਗਤਾ ਹੀ (ਹੰਢੈ) ਫਿਰਤਾ ਹੈ, ਤੋ ਐਸੇ ਦਰਵੇਸ ਕੇ ਭੇਸ ਕੋ ਧ੍ਰਿਕਾਰ ਹੈ ਔ ਜੀਵਨ ਕੋ ਭੀ ਧ੍ਰਿਕਾਰ ਹੈ॥☬ਜੇ ਕਹੈ ਸਚਾ ਦਰਵੇਸ ਕੌਣ ਹੈ? ਸੋ ਕਹਤੇ ਹੈਂ:
Prof. Sahib Singh(ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ।

ਪਦ ਅਰਥ ਹੰਢੈ = ਫਿਰੇ। ਧਿਗੁ = ਫਿਟਕਾਰ-ਯੋਗ। ਵੇਸੁ = (ਫ਼ਕੀਰੀ) ਪਹਿਰਾਵਾ।

SikhNet (Spanish)maldita sea la vida y maldito sea el ropaje del vagabundo pordioseando de puerta en puerta,

ਜੇ ਆਸਾ ਅੰਦੇਸਾ ਤਜਿ ਰਹੈ; ਗੁਰਮੁਖਿ ਭਿਖਿਆ ਨਾਉ ॥

je aasaa andesaa taj rahai; guramukh bhikhiaa naau |

Sant Singh KhalsaBut, if he abandons hope and anxiety, and as Gurmukh receives the Name as his charity,
Manmohan SinghIf he abandons hope and anxiety and receives the Name as his alms, through the Guru,
Manmohan Singh (Punjabi)ਜੇਕਰ ਉਹ ਉਮੈਦ ਤੇ iਫ਼ਕਰ ਨੂੰ ਛੱਡ ਦਿੰਦਾ ਹੈ ਅਤੇ ਗੁਰਾਂ ਦੇ ਰਾਹੀਂ ਨਾਮ ਨੂੰ ਖੈਰ ਵਜੋਂ ਹਾਸਲ ਕਰਦਾ ਹੈ,
Fareedkot Teekaਜੋ ਆਸਾ ਔਰ (ਅੰਦੇਸਾ) ਸੰਸਾ ਤ੍ਯਾਗ ਕਰ ਪਰਮੇਸ੍ਵਰ ਕੇ ਆਸਰੇ ਹੋ ਰਹਿਤਾ ਹੈ ਅਰ ਗੁਰੋਂ ਦ੍ਵਾਰੇ ਨਾਮ ਕੀ ਭਿਖ੍ਯਾ ਲੇਤਾ ਹੈ॥
Prof. Sahib Singhਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,
SikhNet (Spanish)pero si abandonara su ansiedad y sus falsas esperanzas como Gurmukj recibiría el Nombre como su calidad,

ਤਿਸ ਕੇ ਚਰਨ ਪਖਾਲੀਅਹਿ; ਨਾਨਕ ਹਉ ਬਲਿਹਾਰੈ ਜਾਉ ॥੧॥

tis ke charan pakhaaleeeh; naanak hau balihaarai jaau |1|

Sant Singh Khalsathen Nanak washes his feet, and is a sacrifice to him. ||1||
Manmohan SinghNanak washes his feet and is a sacrifice unto him.
Manmohan Singh (Punjabi)ਨਾਨਕ ਉਸ ਦੇ ਪੈਰ ਧੋਦਾ ਹੈ ਅਤੇ ਉਸ ਉਤੋਂ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੰਤ ਕੇ ਮੈਂ ਬਲਿਹਾਰੇ ਜਾਤਾ ਹੂੰ ਔਰ ਐਸੇ ਸੰਤ ਕੇ ਨਿਤ ਹੀ ਚਰਣ ਧੋਈਐ॥੧॥☬ਅਬ ਸਚੇ ਦਰਵੇਸ ਕਾ ਸਿਧਾਂਤ ਕਹਤੇ ਹੈਂ:
Prof. Sahib Singhਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥
SikhNet (Spanish)entonces Nanak lavaría sus pies u haría de su vida un sacrificio hacia él. (1)

Open this shabad →

Shabad Guru Amardas Ji Raag Bihaagraa

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਨਕ. ਤਰਵਰੁ ਏਕੁ ਫਲੁ; ਦੁਇ ਪੰਖੇਰੂ ਆਹਿ ॥

naanak. taravar ek fal; due pankheroo aaeh |

Sant Singh KhalsaO Nanak, the tree has one fruit, but two birds are perched upon it.
Manmohan SinghNanak, thou world-tree bears the fruit of love for mammon and upon it perch two birds (Guru-ward and self-ward persons.)
Manmohan Singh (Punjabi)ਨਾਨਕ, ਸੰਸਾਰ ਰੂਪੀ ਰੁਖ ਨੂੰ ਮਾਇਆ ਦੇ ਮੋਹ ਦਾ ਇਕ ਫੱਲ ਲੱਗਾ ਹੈ। ਇਸ ਉੱਪਰ ਦੋ ਪੰਛੀ-ਗੁਰਮੁਖ ਤੇ ਮਨਮੁਖ ਬੈਠਦੇ ਹਨ ਅਤੇ ਉਹਨਾਂ ਦੇ ਪਰ ਨਹੀਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦੇਹ ਰੂਪੀ ਇਕ ਬ੍ਰਿਖ੍ਯ ਹੈ ਦੁਖ ਸੁਖ ਦੋ ਫਲ ਹੈਂ। ਕਰਮ ਫੂਲ ਹੈਂ ਔਰ ਜਿਸ ਮੇਂ ਕੂਟ ਸਥ ਔਰ ਚਿਦਾਭਾਸ ਦੋ ਪੰਖੀ (ਆਹਿ) ਹੈਂ। ਇਹਾਂ ਦੇਹਰੀ ਦੀਪਕ ਨ੍ਯਾਇ ਸੇ ਦੋ ਕੋ ਦੋ ਬਾਰ ਬਰਤ ਲੇਨਾ॥
Prof. Sahib Singhਹੇ ਨਾਨਕ! (ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ), (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ,

ਪਦ ਅਰਥ ਤਰਵਰੁ = ਰੁੱਖ। ਪੰਖੇਰੂ = ਪੰਖੀ।

SikhNet (Spanish)El árbol del cuerpo da el Fruto de la Esencia de Dios. Y los dos pájaros, el Alma y la Toda Alma,

ਆਵਤ ਜਾਤ. ਨ ਦੀਸਹੀ; ਨਾ ਪਰ ਪੰਖੀ ਤਾਹਿ ॥

aavat jaat. na deesahee; naa par pankhee taeh |

Sant Singh KhalsaThey are not seen coming or going; these birds have no wings.
Manmohan SinghThese birds have no wings and are not seen while coming and going.
Manmohan Singh (Punjabi)ਉਹਨਾਂ ਨੂੰ ਆਉਦਿਆਂ ਤੇ ਜਾਦਿਆਂ ਕੋਈ ਨਹੀਂ ਵੇਖਦਾ।
Fareedkot Teekaਜਿਸ ਪੰਖੀ ਕੇ ਵਾਸਨਾ ਰੂਪ ਪਰ ਨਹੀਂ ਹੈਂ (ਤਾਹਿ) ਤਿਸ ਮੇਂ (ਆਵਤ ਜਾਤ) ਆਉਣਾ ਜਾਣਾ ਨਹੀਂ ਦੇਖੀਤਾ ਹੈ, ਭਾਵ ਅਜਨਮਾ ਹੈ॥
Prof. Sahib Singhਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ)

ਪਦ ਅਰਥ ਪਰ = ਖੰਭ।

SikhNet (Spanish)se posan ahí, y sin alas, vienen y se van volando inadvertidamente.

ਬਹੁ ਰੰਗੀ ਰਸ ਭੋਗਿਆ; ਸਬਦਿ ਰਹੈ ਨਿਰਬਾਣੁ ॥

bahu rangee ras bhogiaa; sabad rahai nirabaan |

Sant Singh KhalsaOne enjoys so many pleasures, while the other, through the Word of the Shabad, remains in Nirvaanaa.
Manmohan SinghThe self ward enjoys the pleasures, while the other remain detached through the word of the Guru.
Manmohan Singh (Punjabi)ਮਨਮੁਖ ਦੁਨੀਆਂ ਦੇ ਭੋਗਾਂ ਵਿੱਚ ਮਸਤ ਰਹਿੰਦਾ ਹੈ, ਜਦ ਕਿ ਗੁਰਮੁਖ ਗੁਰੂ ਦੇ ਉਪਦੇਸ਼ ਦੁਆਰਾ ਨਿਰਲੇਪ।
Fareedkot Teekaਚਿਦਾਭਾਸ ਜੋ ਪੰਖੀ ਹੈ, ਉਸ ਨੇ ਬੁਹਤ ਪ੍ਰਕਾਰ ਕੇ ਸਬਦਾਦਿ ਬਿਖ੍ਯੋਂ ਕੇ ਰਸ ਕੇ ਅਨੰਦ ਕੋ ਭੋਗਿਆ ਹੈ ਔਰ ਬ੍ਰਹਮ ਜੋ ਸਾਖੀ ਕੂਟਸਥ ਹੈ, ਸੋ ਨਿਰਬਾਣ ਰਹਤਾ ਹੈ, ਭਾਵ ਸੁਖ ਦੁਖ ਸੇ ਅਰ ਬਿਖ੍ਯ ਰਸੋਂ ਸੇ ਅਲਗ ਰਹਿ ਕਰ ਸ੍ਵਰੂਪ ਰਸ ਮੇਂ ਮਗਨ ਹੈ॥
Prof. Sahib Singhਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ।

ਪਦ ਅਰਥ ਨਿਰਬਾਣੁ = ਵਾਸਨਾ ਰਹਿਤ, ਨਿਰਚਾਹ।

SikhNet (Spanish)El Alma disfruta de todo tipo de placeres, pero a través de la Palabra, permanece desapegada.

ਹਰਿ ਰਸਿ ਫਲਿ ਰਾਤੇ ਨਾਨਕਾ; ਕਰਮਿ ਸਚਾ ਨੀਸਾਣੁ ॥੨॥

har ras fal raate naanakaa; karam sachaa neesaan |2|

Sant Singh KhalsaImbued with the subtle essence of the fruit of the Lord's Name, O Nanak, the soul bears the True Insignia of God's Grace. ||2||
Manmohan SinghImbued with the Nectar of the fruit of God's Name, the soul bears the true mark of God's grace, O Nanak.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਮੇਵੇ ਦੇ ਅੰਮ੍ਰਿਤ ਨਾਲ ਰੰਗੀਜ ਕੇ ਆਤਮਾ ਨੂੰ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਲਗ ਜਾਂਦਾ ਹੈ, ਹੇ ਨਾਨਕ।
Fareedkot Teekaਪਰੰਤੂ ਤਿਸੀ ਹਰੀ ਕੇ ਸ੍ਵਰੂਪ (ਰਸਿ) ਅਨੰਦ ਰੂਪੀ ਫਲ ਮੇਂ ਵਹੁ ਰਾਤੇ ਹੈਂ ਜਿਨ ਕੇ ਪੂਰਬ ਜਨਮ ਮੇਂ ਨਿਸਕਾਮ ਕਰਮ ਕਰਨੇ ਕਾ ਪ੍ਰਗਟ ਸਚਾ ਲੇਖ ਲਿਖਾ ਹੂਆ ਹੈ॥੨॥☬ਪਰਮੇਸ੍ਵਰ ਕੋ ਸਰਬ ਰੂਪਤਾ ਕਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ ॥੨॥

ਪਦ ਅਰਥ ਰਸਿ = ਰਸ ਵਿਚ। ਨੀਸਾਣੁ = ਨਿਸ਼ਾਨ, ਟਿੱਕਾ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੨॥

SikhNet (Spanish)Dice Nanak, aquellos que están imbuidos con la Fruta de la Esencia del Señor, sobre ellos reside la Gracia de Dios. (2)

Open this shabad →

Shabad Guru Ramdas Ji Raag Bihaagraa continues on Ang 551

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਧਰਤੀ. ਆਪੇ ਹੈ ਰਾਹਕੁ; ਆਪਿ ਜੰਮਾਇ ਪੀਸਾਵੈ ॥

aape dharatee. aape hai raahak; aap jamaae peesaavai |

Sant Singh KhalsaHe Himself is the field, and He Himself is the farmer. He Himself grows and grinds the corn.
Manmohan SinghThe Lord Himself is the field, Himself the farmer and Himself He, grows and grinds the corn.
Manmohan Singh (Punjabi)ਪ੍ਰਭੂ ਖੁਦ ਖੇਤ ਹੈ, ਖੁਦ ਖੇਤੀ ਕਰਨ ਵਾਲਾ ਅਤੇ ਖੁਦ ਹੀ ਉਹ ਦਾਣੇ ਨੂੰ ਉਗਾਉਂਦਾ ਅਤੇ ਪੀਹਦਾ ਹੈ।
Fareedkot Teekaਹਰੀ ਆਪ ਹੀ ਧਰਤੀ ਰੂਪ ਹੈ, ਆਪ ਹੀ (ਰਾਹਕੁ) ਜਿਮੀਦਾਰ ਹੈ, ਆਪ ਹੀ ਉਤਪੰਨ ਕਰ ਪੀਸਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,
SikhNet (Spanish)El Señor Mismo es la granja, Él Mismo es el granjero, Él Mismo es quien cuida, cosecha y muele el maíz.

ਆਪਿ ਪਕਾਵੈ. ਆਪਿ ਭਾਂਡੇ ਦੇਇ ਪਰੋਸੈ; ਆਪੇ ਹੀ ਬਹਿ ਖਾਵੈ ॥

aap pakaavai. aap bhaandde dee parosai; aape hee beh khaavai |

Sant Singh KhalsaHe Himself cooks it, He Himself puts the food in the dishes, and He Himself sits down to eat.
Manmohan SinghHimself He cooks and Himself He gives dishes and puts food in them and He Himself sits down to eat it.
Manmohan Singh (Punjabi)ਆਪੇ ਹੀ ਰਿੰਨ੍ਹਦਾ ਹੈ ਅਤੇ ਆਪੇ ਹੀ ਬਰਤਨ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਭੋਜਨ ਪਾਉਂਦਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਬੈਠਦਾ ਹੈ।
Fareedkot Teekaਆਪ ਹੀ ਪਕਾਉਤਾ ਹੈ, ਆਪ ਹੀ ਬਰਤਨ ਦੇ ਕਰ ਪਰੋਸਤਾ ਹੈ, ਆਪ ਹੀ ਬੈਠ ਕਰ ਕੇ ਖਾਤਾ ਹੈ॥
Prof. Sahib Singhਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ।
SikhNet (Spanish)Él Mismo cocina, Él Mismo pone el alimento en el plato, y Él Mismo se lo come.

Open this shabad (6 lines, Angs 550-551) →

Ang 550 of 1430