ੴ

ਸਿੱਖਬਾਣੀ · SikhBani

ਕੋਟਿ ਬਿਘਨ ਨਹੀ ਆਵਹਿ ਨੇਰਿ ॥

kott bighan nahee aaveh ner
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 888 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕੋਟਿ ਬਿਘਨ; ਨਹੀ ਆਵਹਿ ਨੇਰਿ ॥

kott bighan; nahee aaveh ner |

Sant Singh KhalsaMillions of troubles do not come near him;
Manmohan SinghMillions of tribulations draw not near him,
Manmohan Singh (Punjabi)ਕਰੋੜਾਂ ਹੀ ਆਫਤਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
Fareedkot Teekaਉਸ ਕੇ ਨਿਕਟ ਅਨੇਕ ਬਿਘਨ ਨਹੀਂ ਆਵਤੇ॥
Prof. Sahib Singhਹੇ ਭਾਈ! (ਉਸ ਮਨੁੱਖ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਉਸ ਦੇ ਨੇੜੇ ਨਹੀਂ ਆਉਂਦੀਆਂ,

ਪਦ ਅਰਥ ਕੋਟਿ = ਕ੍ਰੋੜਾਂ। ਬਿਘਨ = ਰੁਕਾਵਟਾਂ। ਨੇਰਿ = ਨੇੜੇ।

SikhNet (Spanish)Millones de tribulaciones no le afectan

ਅਨਿਕ ਮਾਇਆ ਹੈ; ਤਾ ਕੀ ਚੇਰਿ ॥

anik maaeaa hai; taa kee cher |

Sant Singh Khalsathe many manifestations of Maya are his hand-maidens;
Manmohan Singhthe various secular attachments are his handmaidens,
Manmohan Singh (Punjabi)ਅਨੇਕਾਂ ਹੀ ਮਾਇਕ ਖਿੱਚਾ ਉਸ ਦੀਆਂ ਟਹਿਲਣਾਂ ਹਨ,
Fareedkot Teekaਅਨੇਕ ਤਰੋਂ ਕੀ ਮਾਇਆ ਤਿਸ ਕੀ ਦਾਸੀ ਹੈ॥
Prof. Sahib Singhਅਨੇਕਾਂ (ਤਰੀਕਿਆਂ ਨਾਲ ਮੋਹਣ ਵਾਲੀ) ਮਾਇਆ ਉਸ ਦੀ ਦਾਸੀ ਬਣੀ ਰਹਿੰਦੀ ਹੈ,

ਪਦ ਅਰਥ ਤਾ ਕੀ = ਉਸ ਦੀ। ਚੇਰਿ = ਚੇਰੀ, ਦਾਸੀ।

SikhNet (Spanish)y la poderosa Maya se hace su esclava;

ਅਨਿਕ ਪਾਪ; ਤਾ ਕੇ ਪਾਨੀਹਾਰ ॥

anik paap; taa ke paaneehaar |

Sant Singh Khalsacountless sins are his water-carriers;
Manmohan Singhmyriads of sins are his water-carriers,
Manmohan Singh (Punjabi)ਅਨੇਕਾਂ ਹੀ ਪਾਪ ਉਸ ਦੇ ਮਾਸ਼ਕੀ ਹਨ,
Fareedkot Teekaਅਨੇਕ ਪਾਪ ਤਾਕੇ ਪਾਨੀ ਕੋ ਭਰਤੇ ਹੈਂ॥
Prof. Sahib Singh(ਜਗਤ ਦੇ) ਅਨੇਕਾਂ ਵਿਕਾਰ ਉਸ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਹਨ (ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ),

ਪਦ ਅਰਥ ਪਾਨੀਹਾਰ = ਪਾਣੀ ਭਰਨ ਵਾਲੇ।

SikhNet (Spanish)millones de errores le son borrados

ਜਾ ਕਉ; ਮਇਆ ਭਈ ਕਰਤਾਰ ॥੧॥

jaa kau; meaa bhee karataar |1|

Sant Singh Khalsahe is blessed with the Grace of the Creator Lord. ||1||
Manmohan Singhhe on whom is the grace of the creator.
Manmohan Singh (Punjabi)ਉਹ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
Fareedkot Teekaਹੇ ਭਾਈ! ਜਿਸ ਕੋ ਕਰਤਾਰ ਕੀ ਕਿਰਪਾ ਹੋਈ ਹੈ॥੧॥
Prof. Sahib Singhਜਿਸ ਮਨੁੱਖ ਉੱਤੇ ਕਰਤਾਰ ਦੀ ਮੇਹਰ ਹੁੰਦੀ ਹੈ ॥੧॥

ਪਦ ਅਰਥ ਮਇਆ ਕਰਤਾਰ = ਕਰਤਾਰ ਦੀ ਦਇਆ ॥੧॥

SikhNet (Spanish)para aquél que tiene la Misericordia del Señor Creador. (1)

ਜਿਸਹਿ ਸਹਾਈ ਹੋਇ ਭਗਵਾਨ ॥

jiseh sahaaee hoe bhagavaan |

Sant Singh KhalsaOne who has the Lord God as his help and support
Manmohan SinghHe whose helper is the Fortunate Lord,
Manmohan Singh (Punjabi)ਜਿਸ ਦਾ ਮੱਦਦਗਾਰ ਭਾਗਾਂ ਵਾਲਾ ਪ੍ਰਭੂ ਹੈ,
Fareedkot Teekaਜਿਸ ਕਾ ਭਗਵਾਨ ਸਹਾਈ ਹੋਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਮਦਦਗਾਰ ਪਰਮਾਤਮਾ (ਆਪ) ਬਣਦਾ ਹੈ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Todos los esfuerzos de aquél que cuenta con el Socorro del Señor,

ਅਨਿਕ ਜਤਨ; ਉਆ ਕੈ ਸਰੰਜਾਮ ॥੧॥ ਰਹਾਉ ॥

anik jatan; uaa kai saranjaam |1| rahaau |

Sant Singh Khalsa- all his efforts are fulfilled. ||1||Pause||
Manmohan Singhhis various efforts bear fruit. Pause.
Manmohan Singh (Punjabi)ਉਸ ਦੇ ਅਨੇਕਾਂ ਉਪਰਾਲੇ ਸਫਲ ਹੋ ਜਾਂਦੇ ਹਨ। ਠਹਿਰਾਓ।
Fareedkot Teekaਉਸ ਕੇ ਕ੍ਰੋੜੋਂ ਜਤਨੋਂ ਕੇ (ਸਰੰਜਾਮ) ਉਦਮ ਹੋ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਘਰ ਵਿਚ (ਉਸ ਦੇ) ਅਨੇਕਾਂ ਉੱਦਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਉਆ ਕੈ = ਉਸ ਦੇ ਘਰ ਵਿਚ। ਸਰੰਜਾਮ = ਸਫਲ {ਫ਼: } ॥੧॥ ਰਹਾਉ ॥

SikhNet (Spanish)el Dios, dan fruto; sí, él queda satisfecho.(1-Pausa)

ਕਰਤਾ ਰਾਖੈ. ਕੀਤਾ ਕਉਨੁ ॥

karataa raakhai. keetaa kaun |

Sant Singh KhalsaHe is protected by the Creator Lord; what harm can anyone do to him?
Manmohan SinghWhat harm can the creature do to him, whom the creator-Lord preserves?
Manmohan Singh (Punjabi)ਰੱਬ ਦਾ ਸਾਜਿਆ ਹੋਇਆ ਉਸ ਦਾ ਕੀ ਨੁਕਸਾਨ ਕਰ ਸਕਦਾ ਹੈ, ਜਿਸ ਦੀ ਰੱਖਿਆ ਸਿਰਜਣਹਾਰ ਸੁਆਮੀ ਕਰਦਾ ਹੈ?
Fareedkot Teekaਜਿਸ ਕਉ ਕਰਤਾ ਪੁਰਖ ਰਾਖਤਾ ਹੈ ਤਿਸ ਕੌ ਕੀਤਾ ਹੂਆ ਜੀਉ ਕਉਣ ਤੁਛ ਹੈ, ਜੋ ਮਾਰੇ॥
Prof. Sahib Singhਹੇ ਭਾਈ! ਕਰਤਾਰ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ।

ਪਦ ਅਰਥ ਕੀਤਾ = ਪੈਦਾ ਕੀਤਾ ਹੋਇਆ ਜੀਵ। ਕਉਨੁ = ਕੀਹ ਵਿਚਾਰਾ?

SikhNet (Spanish)Si el Señor Creador lo salva, ¿quién puede tocarlo?

ਕੀਰੀ ਜੀਤੋ; ਸਗਲਾ ਭਵਨੁ ॥

keeree jeeto; sagalaa bhavan |

Sant Singh KhalsaEven an ant can conquer the whole world.
Manmohan SinghThen even an ant can conquer the whole world.
Manmohan Singh (Punjabi)ਤਦ ਇਕ ਕੀੜੀ ਭੀ ਸਾਰੇ ਸੰਸਾਰ ਨੂੰ ਜਿੱਤ ਸਕਦੀ ਹੈ।
Fareedkot Teekaਤਿਸ ਕੀੜੀ, ਭਾਵ ਨਿਮ੍ਰਤ ਵਾਲੇ ਨੇ ਤੌ ਸਗਲਾ ਭੌਨ ਹੀ ਜੀਤ ਲੀਆ ਹੈ॥
Prof. Sahib Singh(ਜੇ ਕਰਤਾਰ ਦੀ ਮੇਹਰ ਹੋਵੇ, ਤਾਂ) ਕੀੜੀ (ਭੀ) ਸਾਰੇ ਜਗਤ ਨੂੰ ਜਿੱਤ ਲੈਂਦੀ ਹੈ।

ਪਦ ਅਰਥ ਕੀਰੀ = ਕੀੜੀ। ਭਵਨੁ = ਜਗਤ।

SikhNet (Spanish)Así, hasta la pequeña hormiga puede conquistar el mundo entero.

ਬੇਅੰਤ ਮਹਿਮਾ ਤਾ ਕੀ; ਕੇਤਕ ਬਰਨ ॥

beant mahimaa taa kee; ketak baran |

Sant Singh KhalsaHis glory is endless; how can I describe it?
Manmohan SinghInfinite is His praise. To what extent can I narrate it?
Manmohan Singh (Punjabi)ਅਨੰਤ ਹੈ ਉਸ ਦੀ ਕੀਰਤੀ। ਮੈਂ ਉਸ ਨੂੰ ਕਿਸ ਹੱਦ ਤਾਂਈਂ ਵਰਣਨ ਕਰ ਸਕਦਾ ਹਾਂ?
Fareedkot Teekaਤਿਸ ਕੀ ਤੋ ਬਿਅੰਤ ਮਹਿਮਾ ਹੈ ਕਿਤਨੀਕੁ ਬਰਨਨ ਕਰੀਏ॥
Prof. Sahib Singhਹੇ ਭਾਈ! ਉਸ ਕਰਤਾਰ ਦੀ ਬੇਅੰਤ ਵਡਿਆਈ ਹੈ। ਕਿਤਨੀ ਕੁ ਬਿਆਨ ਕੀਤੀ ਜਾਏ?

ਪਦ ਅਰਥ ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ? ਬਰਨ = ਬਿਆਨ ਕੀਤੀ ਜਾਏ।

SikhNet (Spanish)Su Alabanza es Infinita. Dime, ¿cómo podría uno recitarla?

ਬਲਿ ਬਲਿ ਜਾਈਐ; ਤਾ ਕੇ ਚਰਨ ॥੨॥

bal bal jaaeeai; taa ke charan |2|

Sant Singh KhalsaI am a sacrifice, a devoted sacrifice, to His feet. ||2||
Manmohan SinghI am a sacrifice, a sacrifice unto His feet.
Manmohan Singh (Punjabi)ਮੈਂ ਉਸ ਦੇ ਪੈਰਾਂ ਉਤੋਂ ਘੋਲੀ ਵੰਞਦਾ ਹਾਂ।
Fareedkot Teekaਤਿਸ ਕੇ ਚਰਨੋਂ ਪੈ ਮਨ ਬਾਣੀ ਕਰ ਕੇ ਬਲਿਹਾਰਨੇ ਜਾਈਏ॥੨॥
Prof. Sahib Singhਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥

ਪਦ ਅਰਥ ਬਲਿ ਬਲਿ = ਸਦਕੇ, ਕੁਰਬਾਨ ॥੨॥

SikhNet (Spanish)Por eso entrego mi ser en sacrificio a mi Único Señor, el Dios. (2)

ਤਿਨ ਹੀ ਕੀਆ; ਜਪੁ ਤਪੁ ਧਿਆਨੁ ॥

tin hee keea; jap tap dhiaan |

Sant Singh KhalsaHe alone performs worship, austerities and meditation;
Manmohan SinghHe alone is the performer of worship, penance and contemplation;
Manmohan Singh (Punjabi)ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ ਅਤੇ ਚਿੰਤਨ ਕਰਨ ਵਾਲਾ ਹੈ,
Fareedkot Teekaਤਿਸੀ ਨੇ ਜਪ ਤਪ ਧਿਆਨ ਸਭ ਕਰ ਲੀਆ ਹੈ॥
Prof. Sahib Singhਹੇ ਭਾਈ! ਉਸੇ ਮਨੁੱਖ ਨੇ ਜਪ ਕੀਤਾ ਸਮਝੋ, ਉਸੇ ਮਨੁੱਖ ਨੇ ਤਪ ਸਾਧਿਆ ਜਾਣੋ, ਉਸੇ ਮਨੁੱਖ ਨੇ ਸਮਾਧੀ ਲਾਈ ਸਮਝੋ,

ਪਦ ਅਰਥ ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।

SikhNet (Spanish)El únicamente realiza adoración, austeridad y meditación;

ਅਨਿਕ ਪ੍ਰਕਾਰ; ਕੀਆ ਤਿਨਿ ਦਾਨੁ ॥

anik prakaar; keea tin daan |

Sant Singh Khalsahe alone is a giver to various charities;
Manmohan Singhhe alone is the giver of the various sorts of alms,
Manmohan Singh (Punjabi)ਕੇਵਲ ਉਹ ਹੀ ਅਨੇਕਾਂ ਕਿਸਮਾਂ ਦੇ ਦਾਨ ਪੁੰਨ ਦੇਣ ਵਾਲਾ ਹੈ,
Fareedkot Teekaਤਿਸੀ ਨੇ ਅਨੇਕ ਪ੍ਰਕਾਰ ਕਾ ਦਾਨ ਕਰ ਲੀਆ ਹੈ॥
Prof. Sahib Singhਉਸੇ ਮਨੁੱਖ ਨੇ ਹੀ ਅਨੇਕਾਂ ਕਿਸਮਾਂ ਦਾ ਦਾਨ ਦਿੱਤਾ ਜਾਣੋ (ਉਹੀ ਅਸਲ ਜਪੀ ਹੈ ਉਹੀ ਅਸਲ ਤਪੀ ਹੈ, ਉਹੀ ਅਸਲ ਜੋਗੀ ਹੈ, ਉਹੀ ਅਸਲ ਦਾਨੀ ਹੈ),

ਪਦ ਅਰਥ ਤਿਨਿ = ਉਸ ਨੇ।

SikhNet (Spanish)El es dador de varias caridades;

ਭਗਤੁ ਸੋਈ; ਕਲਿ ਮਹਿ ਪਰਵਾਨੁ ॥

bhagat soee; kal meh paravaan |

Sant Singh Khalsahe alone is approved in this Dark Age of Kali Yuga,
Manmohan Singhand he alone is the approved saint in the Darkage,
Manmohan Singh (Punjabi)ਅਤੇ ਕੇਵਲ ਉਹ ਹੀ ਕਲਯੁਗ ਅੰਦਰ ਪ੍ਰਮਾਣੀਕ ਸੰਤ ਹੈ,
Fareedkot Teekaਸੋਈ ਕਲਯੁਗ ਮੇਂ ਭਗਤ ਪ੍ਰਮਾਨੀਕ ਹੈ॥
Prof. Sahib Singhਉਹੀ ਅਸਲ ਭਗਤ ਹੈ, ਉਹੀ ਜਗਤ ਵਿਚ ਮੰਨਿਆ-ਪ੍ਰਮੰਨਿਆ ਜਾਂਦਾ ਹੈ,

ਪਦ ਅਰਥ ਕਲਿ ਮਹਿ = (ਭਾਵ) ਜਗਤ ਵਿਚ।

SikhNet (Spanish)Únicamente el esta aprobado en estos tiempos oscuros del Kali Yuga,

ਜਾ ਕਉ; ਠਾਕੁਰਿ ਦੀਆ ਮਾਨੁ ॥੩॥

jaa kau; tthaakur deea maan |3|

Sant Singh Khalsawhom the Lord Master blesses with honor. ||3||
Manmohan Singhwhom the Lord blesses with honour.
Manmohan Singh (Punjabi)ਜਿਸ ਨੂੰ ਪ੍ਰਭੂ ਇਜ਼ਤ ਆਬਰੂ ਪ੍ਰਦਾਨ ਕਰਦਾ ਹੈ।
Fareedkot Teekaਜਿਸ ਕੋ ਠਾਕਰ ਜੀ ਨੇ ਮਾਨ ਦੀਆ ਹੈ॥੩॥
Prof. Sahib Singhਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਦਰ ਬਖ਼ਸ਼ਿਆ ॥੩॥

ਪਦ ਅਰਥ ਠਾਕੁਰਿ = ਠਾਕੁਰ ਨੇ। ਮਾਨੁ = ਆਦਰ ॥੩॥

SikhNet (Spanish)Quien el Señor y Maestro medita en verdad. (3)

ਸਾਧਸੰਗਿ ਮਿਲਿ; ਭਏ ਪ੍ਰਗਾਸ ॥

saadhasang mil; bhe pragaas |

Sant Singh KhalsaJoining the Saadh Sangat, the Company of the Holy, I am enlightened.
Manmohan SinghJoining the society of saints, I am illumined.
Manmohan Singh (Punjabi)ਸਤਿ-ਸੰਗਤ ਨਾਲ ਜੁੜ ਕੇ ਮੈਂ ਪ੍ਰਕਾਸ਼ਵਾਨ ਹੋ ਗਿਆ ਹਾਂ।
Fareedkot Teekaਸਾਧ ਸੰਗਤ ਮੇਂ ਮਿਲ ਕੇ (ਪ੍ਰਗਾਸ) ਗ੍ਯਾਨ ਵਾਲੇ ਭਏ ਹੈਂ ਆਤਮ ਆਨੰਦ ਭਯਾ॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲ ਕੇ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਿਲਿ = ਮਿਲ ਕੇ। ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ।

SikhNet (Spanish)Asociándose con los Santos la mente se ilumina,

ਸਹਜ ਸੂਖ; ਆਸ ਨਿਵਾਸ ॥

sehaj sookh; aas nivaas |

Sant Singh KhalsaI have found celestial peace, and my hopes are fulfilled.
Manmohan SinghI have attained spiritual bliss and my hopes are fulfilled.
Manmohan Singh (Punjabi)ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੀਆਂ ਉਮੈਦਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸੰਪੂਰਨ ਆਸਾ ਕਾ ਅਸਥਾਨ ਹੂਆ ਹੈ, ਭਾਵ ਸਭ ਕੀ ਆਸਾ ਪੂਰਨੇ ਕੌ ਸਮਰਥ ਹੂਆ ਹੈ; ਵਾ ਆਸਾ ਤੇ ਨਿਰਵਾਸ ਹੂਆ ਹੈ॥
Prof. Sahib Singh(ਜਿਨ੍ਹਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਤਮਕ ਅਡੋਲਤਾ ਅਤੇ ਸੁਖਾਂ ਦਾ ਸੋਮਾ ਹੈ, ਪਰਮਾਤਮਾ ਹੀ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।

ਪਦ ਅਰਥ ਸਹਜ ਨਿਵਾਸ = ਆਤਮਕ ਅਡੋਲਤਾ ਦਾ ਟਿਕਾਣਾ। ਸੂਖ ਨਿਵਾਸ = ਸੁਖਾਂ ਦਾ ਸੋਮਾ। ਆਸ ਨਿਵਾਸ = ਆਸਾਂ ਦਾ ਪੂਰਕ।

SikhNet (Spanish)uno logra la Paz y todas las esperanzas se realizan.

ਪੂਰੈ ਸਤਿਗੁਰਿ; ਦੀਆ ਬਿਸਾਸ ॥

poorai satigur; deea bisaas |

Sant Singh KhalsaThe Perfect True Guru has blessed me with faith.
Manmohan SinghThe Perfect True Guru has blessed me with faith.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਮੈਨੂੰ ਭਰੋਸਾ ਬਖਸ਼ਿਆ ਹੈ।
Fareedkot Teekaਜਿਸ ਕੋ ਪੂਰੇ ਸਤਿਗੁਰੋਂ ਨੇ ਨਿਸਚਾ ਦੀਆ ਹੈ॥
Prof. Sahib Singhਪੂਰੇ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਿਸ਼ਚਾ ਕਰਾ ਦਿੱਤਾ ਕਿ

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਬਿਸਾਸ = {विश्वास} ਭਰੋਸਾ, ਨਿਸ਼ਚਾ।

SikhNet (Spanish)Nanak, el Guru Perfecto lo bendice a uno con Fe

ਨਾਨਕ ਹੋਏ; ਦਾਸਨਿ ਦਾਸ ॥੪॥੭॥੧੮॥

naanak hoe; daasan daas |4|7|18|

Sant Singh KhalsaNanak is the slave of His slaves. ||4||7||18||
Manmohan SinghNanak has become the slave of the Lord's slaves
Manmohan Singh (Punjabi)ਨਾਨਕ ਪ੍ਰਭੂ ਦੇ ਗੋਲਿਆਂ ਦਾ ਗੋਲਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਦਾਸੋਂ ਕੇ ਦਾਸ ਹੂਏ ਹੈਂ॥੪॥੭॥੧੮॥
Prof. Sahib Singhਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ ॥੪॥੭॥੧੮॥

ਪਦ ਅਰਥ ਦਾਸਨਿ ਦਾਸ = ਦਾਸਾਂ ਦੇ ਦਾਸ ॥੪॥੭॥੧੮॥

SikhNet (Spanish)y así uno se convierte en el Esclavo de Sus Esclavos. (4-7-18)
Answers quote the Granth verbatim with Ang citations. AI commentary is not Gurbani and not a religious ruling.