ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਦੋਸੁ. ਨ ਦੀਜੈ; ਕਾਹੂ ਲੋਗ ॥
dos. na deejai; kaahoo log |
Sant Singh KhalsaDon't blame others, O people;
Manmohan SinghFind thou fault with none, O man.
Manmohan Singh (Punjabi)ਤੂੰ ਕਿਸੇ ਤੇ ਭੀ ਇਲਜਾਮ ਨਾਂ ਲਾ, ਹੇ ਇਨਸਾਨ।
Fareedkot Teekaਹੇ ਭਾਈ! ਕਿਸੇ ਲੋਗ ਕੋ ਦੋਸ ਨਾਹੀ ਦੇਈਏ॥
Prof. Sahib Singh(ਹੇ ਭਾਈ! ਸੰਤ ਜਨਾਂ ਨੇ ਇਉਂ ਸਮਝਿਆ ਹੈ ਕਿ ਆਪਣੀ ਕਿਸੇ ਔਖਿਆਈ ਬਾਰੇ) ਕਿਸੇ ਹੋਰ ਪ੍ਰਾਣੀਆਂ ਨੂੰ ਦੋਸ ਨਹੀਂ ਦੇਣਾ ਚਾਹੀਦਾ।ਪਦ ਅਰਥ ਕਾਹੂ ਲੋਗ = ਕਿਸੇ ਪ੍ਰਾਣੀ ਨੂੰ।
SikhNet (Spanish)¿Por qué hablar mal de los demás
ਜੋ ਕਮਾਵਨੁ; ਸੋਈ ਭੋਗ ॥
jo kamaavan; soee bhog |
Sant Singh Khalsaas you plant, so shall you harvest.
Manmohan SinghWhat thou sowest, that alone thou reapest.
Manmohan Singh (Punjabi)ਜਿਹੜਾ ਕੁਝ ਤੂੰ ਬੀਜਦਾ ਹੈਂ, ਕੇਵਲ ਉਹ ਹੀ ਤੂੰ ਵੱਢਦਾ ਹੈਂ।
Fareedkot Teekaਜੀਵ ਜੋ ਕਮਾਵਨਾ ਕਰਤੇ ਹੈਂ ਸੋਈ ਭੋਗਤੇ ਹੈਂ॥
Prof. Sahib Singhਮਨੁੱਖ ਜੋ ਕਰਮ ਕਮਾਂਦਾ ਹੈ, ਉਸੇ ਦਾ ਹੀ ਫਲ ਭੋਗਦਾ ਹੈ।ਪਦ ਅਰਥ ਭੋਗ = ਫਲ ਮਿਲਦਾ ਹੈ।
SikhNet (Spanish)cuando uno cosecha sólo lo que siembra?
ਆਪਨ ਕਰਮ; ਆਪੇ ਹੀ ਬੰਧ ॥
aapan karam; aape hee bandh |
Sant Singh KhalsaBy your actions, you have bound yourself.
Manmohan SinghBy thine deeds, thou hast bound thyself.
Manmohan Singh (Punjabi)ਆਪਣੇ ਅਮਲਾਂ ਦੁਆਰਾ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ ਹੈ।
Fareedkot Teekaਕਿਉਂਕਿ ਅਪਨੇ ਕਰਮ ਮੇਂ ਆਪ ਹੀ ਬੰਧੇ ਜਾਤੇ ਹੈਂ॥
Prof. Sahib Singhਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਅਨੁਸਾਰ ਮਨੁੱਖ ਆਪ ਹੀ (ਮਾਇਆ ਦੇ) ਬੰਧਨਾਂ ਵਿਚ (ਜਕੜਿਆ ਰਹਿੰਦਾ ਹੈ),ਪਦ ਅਰਥ ਬੰਧ = ਬੰਧਨ।
SikhNet (Spanish)Uno actúa y entonces queda amarrado a sus acciones,
ਆਵਨੁ ਜਾਵਨੁ; ਮਾਇਆ ਧੰਧ ॥੧॥
aavan jaavan; maaeaa dhandh |1|
Sant Singh KhalsaYou come and go, entangled in Maya. ||1||
Manmohan SinghInvolved in worldly affairs, thou shalt continue coming and going.
Manmohan Singh (Punjabi)ਸੰਸਾਰੀ ਵਿਹਾਰਾਂ ਅੰਦਰ ਫਸ ਕੇ, ਤੂੰ ਜੰਮਦਾ ਤੇ ਮਰਦਾ ਰਹੇਗਾਂ।
Fareedkot Teekaਆਵਨਾ ਪੁਨਹ ਜਾਵਨਾ ਇਹ ਸਭ ਮਾਯਾ ਕਾ ਹੀ ਧੰਧ ਹੈ॥੧॥
Prof. Sahib Singhਮਾਇਆ ਦੇ ਧੰਧਿਆਂ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥ਪਦ ਅਰਥ ਆਵਨੁ ਜਾਵਨੁ = ਜਨਮ ਮਰਨ ਦਾ ਗੇੜ। ਧੰਧ = ਧੰਧੇ ॥੧॥
SikhNet (Spanish)y así va y viene y se involucra en Maya (1)
ਐਸੀ ਜਾਨੀ. ਸੰਤ ਜਨੀ ॥
aisee jaanee. sant janee |
Sant Singh KhalsaSuch is the understanding of the Saintly people.
Manmohan SinghThe pious persons alone possess such understanding.
Manmohan Singh (Punjabi)ਕੇਵਲ ਪਵਿੱਤਰ ਪੁਰਸ਼ਾਂ ਨੂੰ ਹੀ ਐਹੋ ਜੇਹੀ ਗਿਆਤ ਹੁੰਦੀ ਹੈ।
Fareedkot Teekaਤਿਨ ਸੰਤ ਜਨੋਂ ਨੇ ਐਸੀ ਜਾਨੀ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਨੇ (ਹੀ ਇਸ ਜੀਵਨ-ਜੁਗਤਿ ਨੂੰ) ਸਮਝਿਆ ਹੈ।ਪਦ ਅਰਥ ਐਸੀ = ਇਹੋ ਜਿਹੀ (ਜੀਵਨ-ਜੁਗਤਿ)। ਜਨੀ = ਜਨਾਂ ਨੇ।
SikhNet (Spanish)Esta Sabiduría la tienen los Santos;
ਪਰਗਾਸੁ ਭਇਆ; ਪੂਰੇ ਗੁਰ ਬਚਨੀ ॥੧॥ ਰਹਾਉ ॥
paragaas bheaa; poore gur bachanee |1| rahaau |
Sant Singh KhalsaYou shall be enlightened, through the Word of the Perfect Guru. ||1||Pause||
Manmohan SinghThrough the hymns of the Perfect Guru, man's mind is illumined. Pause.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਦਾ ਮਨ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
Fareedkot Teekaਜਿਨ ਸੰਤ ਜਨੋਂ ਕੋ ਪੂਰੇ ਗੁਰ ਬਚਨੋਂ ਕਰ ਕੇ (ਪਰਗਾਸੁ) ਗ੍ਯਾਨ ਭ੍ਯਾ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ (ਉਨ੍ਹਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ॥੧॥ ਰਹਾਉ ॥ਪਦ ਅਰਥ ਪਰਗਾਸੁ = (ਆਤਮਕ ਜੀਵਨ ਦਾ) ਚਾਨਣ। ਬਚਨੀ = ਬਚਨਾਂ ਦੀ ਰਾਹੀਂ ॥੧॥ ਰਹਾਉ ॥
SikhNet (Spanish)su mente es iluminada a través de la Palabra Perfecta del Shabd del Guru (1-Pausa)
ਤਨੁ ਧਨੁ ਕਲਤੁ; ਮਿਥਿਆ ਬਿਸਥਾਰ ॥
tan dhan kalat; mithiaa bisathaar |
Sant Singh KhalsaBody, wealth, spouse and ostentatious displays are false.
Manmohan SinghThe body, riches, wife and other ostentations are false.
Manmohan Singh (Punjabi)ਦੇਹ, ਦੌਲਤ, ਪਤਨੀ ਤੇ ਹੋਰ ਅਡੰਬਰ ਕੂੜੇ ਹਨ।
Fareedkot Teekaਸਰੀਰ ਔ ਧਨ ਤਥਾ ਇਸਤ੍ਰੀ ਏਹ ਸਭ ਬਿਸਥਾਰ ਮਿਥਿਆ ਜਾਨਤੇ ਹੈਂ॥
Prof. Sahib Singhਹੇ ਭਾਈ! ਸਰੀਰ, ਧਨ, ਵਹੁਟੀ-(ਮੋਹ ਦੇ ਇਹ ਸਾਰੇ) ਖਿਲਾਰੇ ਨਾਸਵੰਤ ਹਨ।ਪਦ ਅਰਥ ਕਲਤੁ = {कलत्र} ਇਸਤ੍ਰੀ। ਮਿਥਿਆ = ਨਾਸਵੰਤ। ਬਿਸਥਾਰ = (ਮੋਹ ਦਾ) ਖਿਲਾਰਾ।
SikhNet (Spanish)Nuestro cuerpo, las riquezas, las relaciones amorosas y todo tipo de placeres son sólo ilusión.
ਹੈਵਰ ਗੈਵਰ ਚਾਲਨਹਾਰ ॥
haivar gaivar chaalanahaar |
Sant Singh KhalsaHorses and elephants will pass away.
Manmohan SinghThe horses and elephants are liable to depart.
Manmohan Singh (Punjabi)ਘੋੜੇ ਅਤੇ ਹਾਥੀ ਟੁਰ ਜਾਣ ਵਾਲੇ ਹਨ।
Fareedkot Teekaਘੋੜੇ ਜੋ ਸ੍ਰੇਸਟ ਹੈਂ ਪੁਨਾ ਹਾਥੀ ਜੋ ਸ੍ਰੇਸਟ ਹੈਂ, ਏਹ ਸਭ ਚਾਲਨੇਹਾਰੇ ਹੀ ਜਾਨੇ ਹੈਂ॥
Prof. Sahib Singhਵਧੀਆ ਘੋੜੇ, ਵਧੀਆ ਹਾਥੀ-ਇਹ ਭੀ ਨਾਸਵੰਤ ਹਨ।ਪਦ ਅਰਥ ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ।
SikhNet (Spanish)Nuestros caballos y elefantes no se quedarán para siempre.
ਰਾਜ ਰੰਗ ਰੂਪ; ਸਭਿ ਕੂਰ ॥
raaj rang roop; sabh koor |
Sant Singh KhalsaPower, pleasures and beauty are all false.
Manmohan SinghKingdom, worldly love and beauty are all false.
Manmohan Singh (Punjabi)ਪਾਤਿਸ਼ਾਹੀ, ਸੰਸਾਰੀ ਮੋਹ ਅਤੇ ਸੁੰਦਰਤਾ ਸਮੂਹ ਕੂੜੇ ਹਨ।
Fareedkot Teekaਰਾਜ ਕਾ ਅਨੰਦ ਔ ਰੂਪ ਭੀ ਸਭ ਝੂਠਾ ਹੈ॥
Prof. Sahib Singhਦੁਨੀਆ ਦੀਆਂ ਬਾਦਸ਼ਾਹੀਆਂ, ਰੰਗ-ਤਮਾਸ਼ੇ ਅਤੇ ਸੁੰਦਰ ਨੁਹਾਰਾਂ-ਇਹ ਭੀ ਸਾਰੇ ਕੂੜੇ ਪਸਾਰੇ ਹਨ।ਪਦ ਅਰਥ ਸਭਿ = ਸਾਰੇ। ਕੂਰ = ਕੂੜ, ਨਾਸਵੰਤ।
SikhNet (Spanish)Nuestros dominios, el amor y la belleza son falsos;
ਨਾਮ ਬਿਨਾ; ਹੋਇ ਜਾਸੀ ਧੂਰ ॥੨॥
naam binaa; hoe jaasee dhoor |2|
Sant Singh KhalsaWithout the Naam, the Name of the Lord, everything is reduced to dust. ||2||
Manmohan SinghWithout the Name, everything is reduced to dust.
Manmohan Singh (Punjabi)ਨਾਮ ਦੇ ਬਾਝੋਂ ਹਰ ਵਸਤੂ ਘੱਟਾ ਮਿੱਟੀ ਹੋ ਜਾਂਦੀ ਹੈ।
Fareedkot Teekaਸਭ ਨਾਮ ਤੇ ਬਿਨਾਂ ਧੂਰ ਹੋ ਜਾਨੇ ਵਾਲੇ ਹੈਂ॥੨॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਸ਼ੈ ਮਿੱਟੀ ਹੋ ਜਾਇਗੀ ॥੨॥ਪਦ ਅਰਥ ਹੋਇ ਜਾਸੀ = ਹੋ ਜਾਇਗਾ। ਧੂਰ = ਮਿੱਟੀ ॥੨॥
SikhNet (Spanish)exceptuando el Nombre del Señor, todo será reducido a polvo (2)
ਭਰਮਿ ਭੂਲੇ; ਬਾਦਿ ਅਹੰਕਾਰੀ ॥
bharam bhoole; baad ahankaaree |
Sant Singh KhalsaThe egotistical people are deluded by useless doubt.
Manmohan SinghThe proud persons stray in useless doubt.
Manmohan Singh (Punjabi)ਅਭਿਮਾਨੀ ਪੁਰਸ਼ ਵਿਅਰਥ ਸੰਦੇਹ ਅੰਦਰ ਭੁੱਲੇ ਹੋਏ ਹਨ।
Fareedkot Teekaਜੋ ਭਰਮ ਮੇਂ ਭੂਲੇ ਹੈਂ, ਸੋ ਵਿਅਰਥ ਹੀ ਹੰਕਾਰੀ ਹੋ ਰਹੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ,ਪਦ ਅਰਥ ਭਰਮਿ = ਭਟਕਣਾ ਵਿਚ। ਭੂਲੇ = ਕੁਰਾਹੇ ਪਏ ਹੋਏ। ਬਾਦਿ = ਵਿਅਰਥ।
SikhNet (Spanish)Los ególatras son desviados por la ilusión
ਸੰਗਿ ਨਾਹੀ ਰੇ; ਸਗਲ ਪਸਾਰੀ ॥
sang naahee re; sagal pasaaree |
Sant Singh KhalsaOf all this expanse, nothing shall go along with you.
Manmohan SinghO Nothing out of the entire display shall go with the man.
Manmohan Singh (Punjabi)ਓ, ਸਾਰੇ ਪਸਾਰੇ ਵਿੱਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਣਾ।
Fareedkot Teekaਹੇ ਭਾਈ! ਏਹ ਜੋ ਸਭ ਮਾਇਆ ਪਸਰੀ ਹੋਈ ਹੈ, ਸੋ ਸੰਗ ਨਹੀਂ ਚਲਤੀ॥
Prof. Sahib Singhਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ।ਪਦ ਅਰਥ ਰੇ = ਹੇ ਭਾਈ!
SikhNet (Spanish)no saben que sus vastas posesiones no se irán con ellos al final.
ਸੋਗ ਹਰਖ ਮਹਿ; ਦੇਹ ਬਿਰਧਾਨੀ ॥
sog harakh meh; deh biradhaanee |
Sant Singh KhalsaThrough pleasure and pain, the body is growing old.
Manmohan SinghIn weal and woe the body is aging.
Manmohan Singh (Punjabi)ਖੁਸ਼ੀ ਅਤੇ ਗਮੀ ਅੰਦਰ ਸਰੀਰ ਬੁੱਢਾ ਹੋ ਰਿਹਾ ਹੈ।
Fareedkot Teekaਮਨਮੁਖੋਂ ਕੀ ਦੇਹੀ ਸੋਗ ਔ ਹਰਖ ਮੇਂ ਹੀ ਬ੍ਰਿਧ ਹੋ ਗਈ ਹੈ॥
Prof. Sahib Singhਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ।ਪਦ ਅਰਥ ਹਰਖ = ਖ਼ੁਸ਼ੀ। ਦੇਹ = ਸਰੀਰ।
SikhNet (Spanish)Pasando por el placer y el dolor, su cuerpo se envejece;
ਸਾਕਤ; ਇਵ ਹੀ ਕਰਤ ਬਿਹਾਨੀ ॥੩॥
saakat; iv hee karat bihaanee |3|
Sant Singh KhalsaDoing these things, the faithless cynics are passing their lives. ||3||
Manmohan SinghThus doing, the life of the mammon-worshipper is passing away.
Manmohan Singh (Punjabi)ਇਸ ਤਰ੍ਹਾਂ ਕਰਦਿਆਂ ਹੋਇਆਂ ਮਾਇਆ ਦੇ ਉਪਾਸ਼ਕ ਦੀ ਉਮਰ ਬੀਤਦੀ ਜਾ ਰਹੀ ਹੈ।
Fareedkot Teekaਜੋ ਸਾਕਤ ਹੈਂ ਏਹ ਮੇਰੀ ਹੈ ਏਹ ਤੇਰੀ ਵਸਤੂ ਹੈ, ਇਸ ਪ੍ਰਕਾਰ ਕਰਤਿਆਂ ਹੀ ਤਿਨ ਕੀ ਅਵਸਥਾ ਬਿਤੀਤ ਹੂਈ ਹੈ॥੩॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਂਦੀ ਹੈ ॥੩॥ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਇਵ ਹੀ = ਇਸੇ ਤਰ੍ਹਾਂ। ਬਿਹਾਨੀ = ਬੀਤ ਜਾਂਦੀ ਹੈ ॥੩॥
SikhNet (Spanish)así es como el que alaba a Maya pasa sus días. (3)
ਹਰਿ ਕਾ ਨਾਮੁ ਅੰਮ੍ਰਿਤੁ; ਕਲਿ ਮਾਹਿ ॥
har kaa naam amrit; kal maeh |
Sant Singh KhalsaThe Name of the Lord is Ambrosial Nectar in this Dark Age of Kali Yuga.
Manmohan SinghGod's Name is the only Nectar in the Darkage.
Manmohan Singh (Punjabi)ਕੇਵਲ ਰੱਬ ਦਾ ਨਾਮ ਹੀ ਕਲਯੁਗ ਵਿੱਚ ਆਬਿ-ਹਯਾਤ ਹੈ।
Fareedkot Teekaਕਲਜੁਗ ਕੇ ਬੀਚ ਹਰਿ ਕਾ ਨਾਮ ਹੀ ਅੰਮ੍ਰਿਤ ਰੂਪ ਹੈ॥
Prof. Sahib Singhਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ (ਪਦਾਰਥ) ਹੈ।ਪਦ ਅਰਥ ਅੰਮਿਤੁ = ਆਤਮਕ ਜੀਵਨ ਦੇਣ ਵਾਲਾ। ਕਲਿ ਮਾਹਿ = ਜਗਤ ਵਿਚ।
SikhNet (Spanish)El Nombre del Señor es el único Néctar en la Era de Kali Yug
ਏਹੁ ਨਿਧਾਨਾ; ਸਾਧੂ ਪਾਹਿ ॥
ehu nidhaanaa; saadhoo paeh |
Sant Singh KhalsaThis treasure is obtained from the Holy.
Manmohan SinghThis treasure is obtained from the Lord's saint.
Manmohan Singh (Punjabi)ਇਹ ਖਜਾਨਾ ਕਿਸੇ ਹਰੀ ਭਗਤ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਇਹ ਨਾਮ ਅੰਮ੍ਰਿਤ ਕਾ ਖਜਾਨਾ ਸਾਧੂਓਂ ਕੇ ਪਾਸ ਹੈ॥
Prof. Sahib Singhਇਹ ਖ਼ਜ਼ਾਨਾ ਗੁਰੂ ਦੇ ਪਾਸ ਹੈ।ਪਦ ਅਰਥ ਨਿਧਾਨਾ = ਖ਼ਜ਼ਾਨਾ। ਸਾਧੂ = ਗੁਰੂ। ਪਾਸਿ = ਪਾਸ, ਕੋਲ।
SikhNet (Spanish)y este Tesoro uno lo recibe del Santo Guru,
ਨਾਨਕ; ਗੁਰੁ ਗੋਵਿਦੁ ਜਿਸੁ ਤੂਠਾ ॥
naanak; gur govid jis tootthaa |
Sant Singh KhalsaO Nanak, whoever pleases the Guru,
Manmohan SinghNanak, he on whom the Guru-God is merciful,
Manmohan Singh (Punjabi)ਨਾਨਕ ਜਿਸ ਦੇ ਉਤੇ ਗੁਰੂ ਪ੍ਰਮੇਸ਼ਰ ਮਿਹਰਬਾਨ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੋਬਿੰਦ ਰੂਪ ਗੁਰੂ ਜਿਸ ਪਰ ਪਰਸੰਨ ਹੂਆ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ,ਪਦ ਅਰਥ ਤੂਠਾ = ਪ੍ਰਸੰਨ ਹੋਇਆ।
SikhNet (Spanish)dice Nanak, quien tiene la Misericordia del Santo Guru,
ਘਟਿ ਘਟਿ ਰਮਈਆ; ਤਿਨ ਹੀ ਡੀਠਾ ॥੪॥੮॥੧੯॥
ghatt ghatt rameea; tin hee ddeetthaa |4|8|19|
Sant Singh Khalsathe Lord of the Universe, beholds the Lord in each and every heart. ||4||8||19||
Manmohan Singhhe sees the Lord contained amongst all the hearts.
Manmohan Singh (Punjabi)ਉਹ ਸੁਅਮੀ ਨੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
Fareedkot Teekaਤਿਸ ਨੇ ਹੀ ਘਟੋਂ ਘਟੋਂ ਮੇਂ ਰਮਿਆ ਹੂਆ ਪ੍ਰਮਾਤਮਾ ਦੇਖਿਆ ਹੈ॥੪॥੮॥੧੯॥☬ਸਤਸੰਗ ਕੀ ਮਹਿਮਾ ਕਹਤੇ ਹੈਂ:
Prof. Sahib Singhਉਸੇ ਮਨੁੱਖ ਨੇ ਸੋਹਣੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੇਖਿਆ ਹੈ ॥੪॥੮॥੧੯॥ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ॥੪॥੮॥੧੯॥
SikhNet (Spanish)logra ver al Señor prevaleciendo en todos los corazones.(4-8-19)