ੴ

ਸਿੱਖਬਾਣੀ · SikhBani

ਮੁਖ ਤੇ ਪੜਤਾ ਟੀਕਾ ਸਹਿਤ ॥

mukh te parrataa tteekaa sahit
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 887, 888 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 | Ang 887

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਮੁਖ ਤੇ ਪੜਤਾ; ਟੀਕਾ ਸਹਿਤ ॥

mukh te parrataa; tteekaa sahit | Ang 887

Sant Singh KhalsaYou read the scriptures, and the commentaries,
Manmohan SinghWith thy mouth, thou readest the scriptures with their commentaries.
Manmohan Singh (Punjabi)ਆਪਣੇ ਮੂੰਹ ਨਾਲ ਤੂੰ ਧਾਰਮਕ ਗ੍ਰੰਥਾਂ ਨੂੰ ਉਹਨਾਂ ਦੇ ਅਰਥਾਂ ਸਮੇਤ ਵਾਚਦਾ ਹੈਂ।
Fareedkot Teekaਤੂੰ ਮੁਖ ਤੇ ਤੋ ਟੀਕਾ ਸਹਿਤ ਬੇਦੋਂ ਕੋ ਪੜਤਾ ਹੈਂ॥
Prof. Sahib Singh(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ,

ਪਦ ਅਰਥ ਤੇ = ਤੋਂ। ਮੁਖ ਤੇ = ਮੂੰਹੋਂ। ਟੀਕਾ ਸਹਿਤ = ਅਰਥਾਂ ਸਮੇਤ।

SikhNet (Spanish)Con los labios, el erudito recita la Palabra del Shabd e intelectualiza el significado,

ਹਿਰਦੈ ਰਾਮੁ ਨਹੀ ਪੂਰਨ ਰਹਤ ॥

hiradai raam nahee pooran rehat | Ang 887

Sant Singh Khalsabut the Perfect Lord does not dwell in your heart.
Manmohan SinghBut the Omnipresent Lord abides not in thy mind.
Manmohan Singh (Punjabi)ਪ੍ਰੰਤੂ ਸਰਬ-ਵਿਆਪਕ ਸੁਆਮੀ ਤੇਰੇ ਰਿਦੇ ਅੰਦਰ ਨਿਵਾਸ ਨਹੀਂ ਰੱਖਦਾ।
Fareedkot Teekaਤੇਰੇ ਹਿਰਦੇ ਮੇਂ ਰਾਮ ਕੀ ਪ੍ਰਾਪਤੀ ਕੀ ਪੂਰਨ (ਰਹਤ) ਧਾਰਨਾ ਨਹੀਂ॥
Prof. Sahib Singhਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ। ਰਹਤ = ਰਹਿਣੀ, ਆਚਰਨ।

SikhNet (Spanish)pero el Señor no vive en su corazón.

ਉਪਦੇਸੁ ਕਰੇ ਕਰਿ; ਲੋਕ ਦ੍ਰਿੜਾਵੈ ॥

aupades kare kar; lok drirraavai | Ang 887

Sant Singh KhalsaYou preach to others to have faith,
Manmohan SinghThou instructs men to be firm in their faith.
Manmohan Singh (Punjabi)ਤੂੰ ਲੋਕਾਂ ਨੂੰ ਆਪਣੇ ਧਰਮ ਅੰਦਰ ਪੱਕੇ ਰਹਿਣ ਲਈ ਸਿਖਮਤ ਦਿੰਦਾ ਹੈਂ।
Fareedkot Teekaਤੂੰ ਉਪਦੇਸ ਕਰਿ ਕਰਿ ਕੇ ਲੋਕੋਂ ਕੋ ਦ੍ਰਿੜ ਕਰਾਵਤਾ ਹੈਂ॥
Prof. Sahib Singhਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ,

ਪਦ ਅਰਥ ਕਰਿ = ਕਰ ਕੇ। ਦ੍ਰਿੜਾਵੈ = ਪੱਕਾ ਨਿਸ਼ਚਾ ਦਿਵਾਂਦਾ ਹੈ।

SikhNet (Spanish)Instruye a otros y les pide que lo sigan,

ਅਪਨਾ ਕਹਿਆ; ਆਪਿ. ਨ ਕਮਾਵੈ ॥੧॥

apanaa kahiaa; aap. na kamaavai |1| Ang 887

Sant Singh Khalsabut you do not practice what you preach. ||1||
Manmohan SinghThou Thyself practisest not what thou preachest.
Manmohan Singh (Punjabi)ਜੋ ਉਪਦੇਸ਼ ਤੂੰ ਦਿੰਦਾ ਹੈਂ, ਤੂੰ ਖੁਦ ਉਸ ਉਤੇ ਅਮਲ ਨਹੀਂ ਕਰਦਾ।
Fareedkot Teekaਅਪਨਾ ਕਹਿਆ ਹੂਆ ਉਪਦੇਸ ਆਪ ਨਹੀਂ ਕਮਾਵਤਾ ਹੈਂ॥੧॥
Prof. Sahib Singhਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ॥੧॥
SikhNet (Spanish)pero él mismo no practica lo que enseña.(1)

ਪੰਡਿਤ ਬੇਦੁ ਬੀਚਾਰਿ ਪੰਡਿਤ ॥

panddit bed beechaar panddit | Ang 887

Sant Singh KhalsaO Pandit, O religious scholar, contemplate the Vedas.
Manmohan SinghO learned Pandit, reflect thou over the Vedas,
Manmohan Singh (Punjabi)ਹੇ ਵਿਦਵਾਨ ਪੰਡਤ! ਤੂੰ ਵੇਦਾਂ ਨੂੰ ਸੋਚ ਸਮਝ,
Fareedkot Teekaਹੇ ਪੰਡਿਤ! ਤੂੰ ਪੰਡਿਤ ਹੋ ਕਰ, ਭਾਵ ਬਬੇਕ ਵਤੀ ਬੁਧੀ ਕਰ ਕੇ ਜੁਗਤ ਬੇਦੋਂ ਕੋ ਬੀਚਾਰ॥
Prof. Sahib Singhਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ,

ਪਦ ਅਰਥ ਪੰਡਿਤ = ਹੇ ਪੰਡਿਤ! ਬੀਚਾਰਿ = ਸੋਚ = ਮੰਡਲ ਵਿਚ ਟਿਕਾਈ ਰੱਖ, ਮਨ ਵਿਚ ਵਸਾਈ ਰੱਖ।

SikhNet (Spanish)Oh Pandit, medita en esos Vedas

ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥

man kaa krodh nivaar panddit |1| rahaau | Ang 887

Sant Singh KhalsaEradicate anger from your mind, O Pandit. ||1||Pause||
Manmohan Singhand banish thy mind's anger, O Pandit. Pause.
Manmohan Singh (Punjabi)ਅਤੇ ਆਪਣੇ ਚਿੱਤ ਦੇ ਗੁੱਸੇ ਨੂੰ ਦੂਰ ਕਰ ਦੇ, ਹੇ ਪੰਡਤ! ਠਹਿਰਾਓ।
Fareedkot Teekaਹੇ ਪੰਡਿਤ! ਤੂੰ ਮਨ ਕਾ ਕ੍ਰੋਧ ਨਿਵਰਤ ਕਰਿ॥੧॥ ਰਹਾਉ ॥
Prof. Sahib Singhਅਤੇ ਹੇ ਪੰਡਿਤ! ਆਪਣੇ ਮਨ ਦਾ ਗੁੱਸਾ ਦੂਰ ਕਰ ਦੇ ॥੧॥ ਰਹਾਉ ॥

ਪਦ ਅਰਥ ਨਿਵਾਰਿ = ਦੂਰ ਕਰ ॥੧॥ ਰਹਾਉ ॥

SikhNet (Spanish)que enseñas y conquista el enojo de tu mente. (1-Pausa)

ਆਗੈ ਰਾਖਿਓ; ਸਾਲ ਗਿਰਾਮੁ ॥

aagai raakhio; saal giraam | Ang 887

Sant Singh KhalsaYou place your stone god before yourself,
Manmohan SinghIn front of thee, thou hast placed the stone-god,
Manmohan Singh (Punjabi)ਆਪਣੇ ਮੂਹਰੇ ਤੂੰ ਪੱਥਰ ਦਾ ਦੇਵਤਾ ਰੱਖਿਆ ਹੋਇਆ ਹੈ,
Fareedkot Teekaਤੈਨੇ ਅਪਨੇ ਆਗੇ ਤੋ ਸਾਲਗਰਾਮ ਰਾਖਿਆ ਹੂਆ ਹੈ॥
Prof. Sahib Singh(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ,

ਪਦ ਅਰਥ ਆਗੈ = ਆਪਣੇ ਸਾਹਮਣੇ। ਰਾਖਿਓ = ਰੱਖਿਆ ਹੋਇਆ ਹੈ। ਸਾਲਗਿਰਾਮੁ = ਠਾਕੁਰ ਦੀ ਮੂਰਤੀ।

SikhNet (Spanish)Enfrente de ti está tu ídolo al cual adoras.

ਮਨੁ ਕੀਨੋ; ਦਹ ਦਿਸ ਬਿਸ੍ਰਾਮੁ ॥

man keeno; deh dis bisraam | Ang 888

Sant Singh Khalsabut your mind wanders in the ten directions.
Manmohan Singhbut thy mind wanders in ten directions.
Manmohan Singh (Punjabi)ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਪਰੰਤੂ ਤੇਰੇ ਮਨ ਨੇ ਦਸੋਂ ਦਿਸਾ ਮੇਂ ਬਿਸਰਾਮ ਕੀਆ, ਭਾਵ ਤੁਮਾਰਾ ਮਨ ਇਸਥਿਤ ਨਹੀਂ ਹੈ॥
Prof. Sahib Singhਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ।

ਪਦ ਅਰਥ ਦਹ ਦਿਸ = ਦਸ ਦਿਸ਼ਾਂ ਵਿਚ, ਦਸੀਂ ਪਾਸੀਂ।

SikhNet (Spanish)Pero tu mente vaga en las diez direcciones,

ਤਿਲਕੁ ਚਰਾਵੈ; ਪਾਈ ਪਾਇ ॥

tilak charaavai; paaee paae | Ang 888

Sant Singh KhalsaYou apply a ceremonial tilak mark to its forehead, and fall at its feet.
Manmohan SinghThou puttest a frontal mark on the stone-god and fallest at its feet.
Manmohan Singh (Punjabi)ਤੂੰ ਪੱਥਰ ਦੇ ਦੇਵਤੇ ਨੂੰ ਟਿੱਕਾ ਲਾਉਂਦਾ ਹੈਂ ਅਤੇ ਇਸ ਦੇ ਪੈਰੀਂ ਪੈਂਦਾ ਹੈਂ।
Fareedkot Teekaਤਿਲਕ ਚੜਾਉਂਦਾ ਹੈ ਤੇ ਬਾਰੰਬਾਰ ਪੈਰੀ ਪੜਤਾ ਹੈਂ॥
Prof. Sahib Singhਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ,

ਪਦ ਅਰਥ ਚਰਾਵੈ = ਮੱਥੇ ਉੱਤੇ ਲਾਂਦਾ ਹੈ। ਪਾਈ = ਪਾਈਂ, ਪੈਰੀਂ। ਪਾਇ = ਪੈਂਦਾ ਹੈ।

SikhNet (Spanish)ungiendo en la frente del ídolo la marca de azafrán,

ਲੋਕ ਪਚਾਰਾ ਅੰਧੁ ਕਮਾਇ ॥੨॥

lok pachaaraa andh kamaae |2| Ang 888

Sant Singh KhalsaYou try to appease the people, and act blindly. ||2||
Manmohan SinghThou pleasest the people and actest blindly.
Manmohan Singh (Punjabi)ਤੂੰ ਲੋਕਾਂ ਨੂੰ ਖੁਸ਼ ਕਰਦਾ ਹੈਂ ਅਤੇ ਅੰਨ੍ਹੇ ਕੰਮ ਕਰਦਾ ਹੈਂ।
Fareedkot Teekaਤੂੰ ਲੋਕ ਦਿਖਲਾਵੇ ਮਾਤ੍ਰ ਅਗ੍ਯਾਨੀ ਹੂਆ ਹੂਆ ਕਰਮ ਕਮਾਵਤਾ ਹੈਂ॥੨॥
Prof. Sahib Singhਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ ॥੨॥

ਪਦ ਅਰਥ ਪਚਾਰਾ = ਪਰਚਾਉਣ ਦਾ ਕੰਮ। ਅੰਧੁ = ਅੰਨ੍ਹਾ ਮਨੁੱਖ ॥੨॥

SikhNet (Spanish)lo adoras y complaciendo así a la multitud, actúas como ciego. (2)

ਖਟੁ ਕਰਮਾ ਅਰੁ ਆਸਣੁ ਧੋਤੀ ॥

khatt karamaa ar aasan dhotee | Ang 888

Sant Singh KhalsaYou perform the six religious rituals, and sit wearing your loin-cloth.
Manmohan SinghThou performest six religious rites, spreadst the sitting cloth, and wearest thy lion-cloth.
Manmohan Singh (Punjabi)ਤੂੰ ਛੇ ਧਾਰਮਕ ਸੰਸਕਾਰ ਕਰਦਾ ਹੈਂ, ਆਪਣੇ ਬੈਠਣ ਵਾਲਾ ਕੱਪੜਾ ਵਿਛਾਉਂਦਾ ਹੈਂ, ਅਤੇ ਆਪਣੇ ਤੇੜ ਚਾਦਰ ਪਾਉਂਦਾ ਹੈਂ।
Fareedkot Teekaਖਟ ਕਰਮੋਂ ਕੋ ਕਰਤਾ ਹੈਂ ਔਰ ਆਸਣ ਬਿਛਾਇ ਕਰ ਬੈਠਤਾ ਹੈਂ ਪੁਨਹ ਧੋਤੀ ਪਹਿਰਤਾ ਹੈਂ॥
Prof. Sahib Singh(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ,

ਪਦ ਅਰਥ ਖਟੁ ਕਰਮਾ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ {ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ}। ਅਰੁ = ਅਤੇ।

SikhNet (Spanish)Realizas buenas acciones, posturas de Yoga y haces todo tipo de limpias,

ਭਾਗਠਿ ਗ੍ਰਿਹਿ; ਪੜੈ ਨਿਤ ਪੋਥੀ ॥

bhaagatth grihi; parrai nit pothee | Ang 888

Sant Singh KhalsaIn the homes of the wealthy, you read the prayer book.
Manmohan SinghIn the wealthy homes, thou ever readest sacred books.
Manmohan Singh (Punjabi)ਅਮੀਰ ਘਰਾਂ ਵਿੱਚ ਤੂੰ ਸਦਾ ਪਵਿੱਤਰ ਪੁਸਤਕਾਂ ਵਾਚਦਾ ਹੈਂ।
Fareedkot Teekaਧਨੀਆਂ ਕੇ ਘਰੋਂ ਮੇਂ ਜਾਇਕੇ ਨਿਤ ਪੋਥੀ ਕੋ ਪੜਤਾ ਹੈਂ॥
Prof. Sahib Singh(ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ,

ਪਦ ਅਰਥ ਭਾਗਠਿ = ਭਾਗਾਂ ਵਾਲਾ ਮਨੁੱਖ, ਧਨਾਢ। ਗ੍ਰਿਹਿ = ਘਰ ਵਿਚ।

SikhNet (Spanish)lees los textos sagrados en la casa de los ricos,

ਮਾਲਾ ਫੇਰੈ; ਮੰਗੈ ਬਿਭੂਤ ॥

maalaa ferai; mangai bibhoot | Ang 888

Sant Singh KhalsaYou chant on your mala, and beg for money.
Manmohan SinghThou tellest the rosary and askest for wealth.
Manmohan Singh (Punjabi)ਤੂੰ ਜਪੁਨੀ ਫੇਰਦਾ ਹੈਂ ਅਤੇ ਧਨ ਦੀ ਜਾਚਨਾ ਕਰਦਾ ਹੈਂ।
Fareedkot Teekaਮਾਲਾ ਫੇਰਤਾ ਹੈਂ ਔ ਮਾਇਆ ਕੋ ਮਾਂਗਤਾ ਹੈਂ॥
Prof. Sahib Singh(ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-

ਪਦ ਅਰਥ ਬਿਭੂਤ = ਧਨ।

SikhNet (Spanish)rezas el rosario y pides dinero;

ਇਹ ਬਿਧਿ; ਕੋਇ. ਨ ਤਰਿਓ ਮੀਤ ॥੩॥

eih bidh; koe. na tario meet |3| Ang 888

Sant Singh KhalsaNo one has ever been saved in this way, friend. ||3||
Manmohan SinghIn this way none has ever been saved, O friend.
Manmohan Singh (Punjabi)ਇਸ ਰਤੀ ਨਾਲ ਕਦੇ ਭੀ ਕੋਈ ਪਾਰ ਨਹੀਂ ਉਤਰਿਆ, ਹੇ ਮਿੱਤਰ!
Fareedkot Teekaਹੇ ਮਿਤ੍ਰ! ਇਸ ਬਿਧਿ ਕਰਿ ਕੋਈ ਨਹੀਂ ਤਰਿਆ ਹੈ॥੩॥
Prof. Sahib Singhਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ॥੩॥

ਪਦ ਅਰਥ ਮੀਤ = ਹੇ ਮਿੱਤਰ! ॥੩॥

SikhNet (Spanish)de esta forma, oh amigo, nadie ha podido cruzar el mar de la existencia.(13)

ਸੋ ਪੰਡਿਤੁ; ਗੁਰਸਬਦੁ ਕਮਾਇ ॥

so panddit; gurasabad kamaae | Ang 888

Sant Singh KhalsaHe alone is a Pandit, who lives the Word of the Guru's Shabad.
Manmohan SinghHe alone is the scholar, who practises the Guru's instruction.
Manmohan Singh (Punjabi)ਕੇਵਲ ਉਹ ਹੀ ਆਲਮ ਹੈ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦਾ ਹੈ।
Fareedkot Teekaਪੰਡਿਤ ਤੋ ਵਹੁ ਹੈ, ਜੋ ਗੁਰੋਂ ਕਾ ਉਪਦੇਸ ਕਮਾਵਤਾ ਹੈ॥
Prof. Sahib Singhਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ।

ਪਦ ਅਰਥ ਸਬਦੁ ਕਮਾਇ = ਸ਼ਬਦ ਅਨੁਸਾਰ ਜੀਵਨ ਢਾਲਦਾ ਹੈ।

SikhNet (Spanish)El verdadero Pandit es el que practica la Palabra del Shabd del Guru

ਤ੍ਰੈ ਗੁਣ ਕੀ; ਓਸੁ ਉਤਰੀ ਮਾਇ ॥

trai gun kee; os utaree maae | Ang 888

Sant Singh KhalsaMaya, of the three qualities, leaves him.
Manmohan SinghMammon of three qualities departs from him.
Manmohan Singh (Punjabi)ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ।
Fareedkot Teekaਉਸੀ ਪੰਡਤ ਕੀ ਤ੍ਰਿਗੁਣੀ ਮਾਇਆ ਉਤਰੀ ਹੈ, ਭਾਵ ਸਤੋ, ਰਜੋ, ਤਮੋ, ਸੇ ਓਹੀ ਰਹਿਤ ਹੂਆ ਹੈ॥
Prof. Sahib Singhਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।

ਪਦ ਅਰਥ ਓਸੁ = ਉਸ ਮਨੁੱਖ ਦੀ। ਉਤਰੀ = ਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇ = ਤਿੰਨ ਗੁਣਾਂ ਵਾਲੀ ਮਾਇਆ।

SikhNet (Spanish)y se libera del cochambre de la Maya de las tres cualidades.

ਚਤੁਰ ਬੇਦ ਪੂਰਨ; ਹਰਿ ਨਾਇ ॥

chatur bed pooran; har naae | Ang 888

Sant Singh KhalsaThe four Vedas are completely contained within the Lord's Name.
Manmohan SinghWithin whose Name the four Vedas are fully-contained,
Manmohan Singh (Punjabi)ਜਿਸ ਦੇ ਨਾਮ ਅੰਦਰ ਚਾਰੇ ਵੇਦ ਪੂਰੀ ਤਰ੍ਹਾਂ ਸਮਾਏ ਹੋਏ ਹਨ,
Fareedkot Teekaਜਿਸ ਹਰੀ ਕੇ ਨਾਮ ਕਰ ਚਾਰ ਬੇਦ ਪੂਰਨ ਹੈਂ, ਭਾਵ ਨਾਮ ਕੀ ਮਹਿਮਾ ਉਚਾਰਤੇ ਹੈਂ॥
Prof. Sahib Singhਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ।

ਪਦ ਅਰਥ ਚਤੁਰ = ਚਾਰ। ਨਾਇ = ਨਾਮ ਵਿਚ।

SikhNet (Spanish)El recitar el Nombre Perfecto del Señor es recitar los cuatro Vedas y aquél que lo hace,

ਨਾਨਕ. ਤਿਸ ਕੀ ਸਰਣੀ ਪਾਇ ॥੪॥੬॥੧੭॥

naanak. tis kee saranee paae |4|6|17| Ang 888

Sant Singh KhalsaNanak seeks His Sanctuary. ||4||6||17||
Manmohan SinghNanak has sought the protection of that Lord.
Manmohan Singh (Punjabi)ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਰਮੇਸਰ ਕੀ ਸਰਨੀ ਮਨ ਅਪਨੇ ਕੋ ਪਾਉ॥੪॥੬॥੧੭॥☬ਪਰਮੇਸ੍ਵਰ ਕੀ ਕ੍ਰਿਪਾ ਕਾ ਫਲ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ ॥੪॥੬॥੧੭॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸਬੰਧੰਕ 'ਕੀ' ਦੇ ਕਾਰਨ ਉਡ ਗਿਆ ਹੈ}। ਪਾਇ = ਪੈਂਦਾ ਹੈ ॥੪॥੬॥੧੭॥

SikhNet (Spanish)dice Nanak, encuentra el Santuario a Sus Pies. (4-6-17)
Answers quote the Granth verbatim with Ang citations. AI commentary is not Gurbani and not a religious ruling.