ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸੂਖ ਮਹਲ; ਜਾ ਕੇ ਊਚ ਦੁਆਰੇ ॥
sookh mehal; jaa ke aooch duaare |
Sant Singh KhalsaHis Mansions are so comfortable, and His gates are so lofty.
Manmohan SinghHis are comfortable mansion and high gates.
Manmohan Singh (Punjabi)ਉਸ ਦੇ ਸੁਖਦਾਈ ਮੰਦਰ ਅਤੇ ਉਚੇ ਦਰਵਾਜੇ।
Fareedkot Teekaਹਰੀ (ਸੂਖ ਮਹਲ) ਸੁਖ ਸਰੂਪ ਹੈ ਔਰੁ ਤਿਸ ਕੇ ਸਤਿਸੰਗ ਆਦੀ ਦੁਆਰੇ (ਊਚ) ਸ੍ਰੇਸਟ ਹੈਂ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹੁੰਚ ਨਹੀਂ ਹੈ)ਪਦ ਅਰਥ ਜਾ ਕੇ = ਜਿਸ ਪਰਮਾਤਮਾ ਦੇ।
SikhNet (Spanish)Él, Cuya Mansión está en lo Alto y Quien habita en el Éxtasis.
ਤਾ ਮਹਿ ਵਾਸਹਿ; ਭਗਤ ਪਿਆਰੇ ॥੧॥
taa meh vaaseh; bhagat piaare |1|
Sant Singh KhalsaWithin them, His beloved devotees dwell. ||1||
Manmohan SinghWithin them abide the loved saints of God.
Manmohan Singh (Punjabi)ਉਨ੍ਹਾਂ ਵਿੱਚ ਰੱਬ ਦੇ ਲਾਡਲੇ ਸੰਤ ਵਸਤੇ ਹਨ।
Fareedkot Teekaਸਤਸੰਗਤ ਮੇਂ ਵਾਹਗੁਰੂ ਕੇ ਪ੍ਯਾਰੇ ਭਗਤਿ ਨਿਵਾਸੁ ਕਰਤੇ ਹੈਂ॥੧॥
Prof. Sahib Singhਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ॥੧॥ਪਦ ਅਰਥ ਤਾ ਮਹਿ = ਉਸ (ਸਹਜ ਅਵਸਥਾ) ਵਿਚ। ਵਾਸਹਿ = ਵੱਸਦੇ ਹਨ ॥੧॥
SikhNet (Spanish)Él, en Cuyo Santuario habitan los Amados Devotos del Señor. (1)
ਸਹਜ ਕਥਾ; ਪ੍ਰਭ ਕੀ ਅਤਿ ਮੀਠੀ ॥
sehaj kathaa; prabh kee at meetthee |
Sant Singh KhalsaThe Natural Speech of God is so very sweet.
Manmohan SinghVery sweet is the Lord's discourse of equipoise.
Manmohan Singh (Punjabi)ਪਰਮ ਮਿੱਠੀ ਹੈ ਸੁਆਮੀ ਦੀ ਅਡੋਲਤਾ ਦੀ ਧਰਮਵਾਰਤਾ।
Fareedkot Teekaਵਾਹਿਗੁਰੂ ਕੀ ਅਤ੍ਯੰਤ ਮੀਠੀ ਸਾਂਤਿ ਰੂਪ ਕਥਾ ਸਾਧ ਸੰਗਤ ਮੇਂ ਵਾ ਬੈਕੁੰਠ ਮੇਂ ਹੋ ਰਹੀ ਹੈ॥
Prof. Sahib Singhਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਬੜੀ ਹੀ ਸੁਆਦਲੀ ਹੈ,ਪਦ ਅਰਥ ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ। ਅਤਿ = ਬਹੁਤ।
SikhNet (Spanish)Él, el Néctar Dulce, es el Evangelio de Equilibrio del Señor.
ਵਿਰਲੈ ਕਾਹੂ; ਨੇਤ੍ਰਹੁ ਡੀਠੀ ॥੧॥ ਰਹਾਉ ॥
viralai kaahoo; netrahu ddeetthee |1| rahaau |
Sant Singh KhalsaHow rare is that person, who sees it with his eyes. ||1||Pause||
Manmohan SinghRare is the person, who witnesses it with his eyes. Pause.
Manmohan Singh (Punjabi)ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਠਹਿਰਾਉ।
Fareedkot Teekaਵਹੁ ਸਾਧ ਸੰਗਤ ਕਿਸੀ ਵਿਰਲੇ ਨੇ ਸ਼੍ਰਧਾ ਰੂਪੀ ਨੇਤ੍ਰੋਂ ਕਰ ਦੇਖੀ ਹੈ॥੧॥ ਰਹਾਉ ॥
Prof. Sahib Singhਪਰ ਕਿਸੇ ਵਿਰਲੇ ਹੀ ਮਨੁੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ) ॥੧॥ ਰਹਾਉ ॥ਪਦ ਅਰਥ ਵਿਰਲੈ ਕਾਹੂ = ਕਿਸੇ ਵਿਰਲੇ ਨੇ ਹੀ। ਨੇਤ੍ਰਹੁ = ਅੱਖਾਂ ਨਾਲ ॥੧॥ ਰਹਾਉ ॥
SikhNet (Spanish)Pero extraordinario es aquél que ha sido testigo de esto con los ojos de su mente. (1-Pausa)
ਤਹ ਗੀਤ ਨਾਦ; ਅਖਾਰੇ ਸੰਗਾ ॥
teh geet naad; akhaare sangaa |
Sant Singh KhalsaThere, in the arena of the congregation, the divine music of the Naad, the sound current, is sung.
Manmohan SinghThere in the arena of saints' congregation, the Divine music is sung.
Manmohan Singh (Punjabi)ਉਥੇ ਸਤਿਸੰਗਤ ਦੇ ਅਸਥਾਨ ਵਿੱਚ ਇਲਾਹੀ ਕੀਰਤਨ ਗਾਇਨ ਕੀਤਾ ਜਾਂਦਾ ਹੈ।
Fareedkot Teekaਤਿਸ ਸਤਸੰਗ ਮੇਂ ਪਰਮੇਸਰ ਕੇ ਗੀਤ ਗਾਈਤੇ ਹੈਂ ਔ ਵਾਜੇ ਵਜਤੇ ਹੈਂ, ਔ ਸਾਥ ਹੀ (ਅਖਾਰੇ) ਜੋੜ ਮੇਲ ਹੋਤੇ ਹੈਂ॥
Prof. Sahib Singhਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤਿ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹੁੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹੁੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ)।ਪਦ ਅਰਥ ਤਹ = ਉਸ (ਸਹਜ ਕਥਾ) ਵਿਚ। ਅਖਾਰੇ = ਅਖਾੜੇ, ਪਹਿਲਵਾਨਾਂ ਦੇ ਘੁਲਣ ਦੇ ਪਿੜ।
SikhNet (Spanish)Ahí resuena la Melodía Sutil del Alma en la que los hombres de Espíritu se entonan
ਊਹਾ ਸੰਤ, ਕਰਹਿ ਹਰਿ ਰੰਗਾ ॥੨॥
aoohaa sant, kareh har rangaa |2|
Sant Singh KhalsaThere, the Saints celebrate with their Lord. ||2||
Manmohan SinghThere His saints make merry with their Lord.
Manmohan Singh (Punjabi)ਉਥੇ ਸਾਧੂ ਆਪਣੇ ਪ੍ਰਭੂ ਨਾਂ ਮੌਜਾਂ ਮਾਣਦੇ ਹਨ।
Fareedkot Teekaਉਸ ਅਸਥਾਨ ਮੇਂ ਸੰਤ ਹਰੀ ਮੇਂ ਪ੍ਰੇਮ ਕਰਤੇ ਹੈਂ॥੨॥
Prof. Sahib Singhਉਸ ਸਿਫ਼ਤਿ-ਸਾਲਾਹ ਵਿਚ ਜੁੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥
SikhNet (Spanish)y en donde los Santos habitan, envueltos en el Amor hacia su Amado Señor. (2)
ਤਹ. ਮਰਣੁ ਨ ਜੀਵਣੁ; ਸੋਗੁ ਨ ਹਰਖਾ ॥
teh. maran na jeevan; sog na harakhaa |
Sant Singh KhalsaNeither birth nor death is there, neither pain nor pleasure.
Manmohan SinghThere is neither birth and death, nor weal and woe.
Manmohan Singh (Punjabi)ਉਥੇ ਨਾਂ ਜੰਮਣਾ ਅਤੇ ਮਰਨਾ ਹੈ, ਨਾਂ ਹੀ ਖੁਸ਼ੀ ਅਤੇ ਗਮੀ।
Fareedkot Teekaਤਿਸ ਸਥਾਨ ਮੇਂ ਮਰਨ ਜੀਵਨ, ਸੋਗ ਹਰਖ ਏਹ ਦ੍ਵੰਦ ਨਹੀਂ ਹੈ॥
Prof. Sahib Singhਹੇ ਭਾਈ! ਸਿਫ਼ਤਿ-ਸਾਲਾਹ ਵਿਚ ਜੁੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼ੁਸ਼ੀ ਗ਼ਮੀ ਨਹੀਂ ਪੋਹ ਸਕਦੀ।ਪਦ ਅਰਥ ਹਰਖਾ = ਖ਼ੁਸ਼ੀ।
SikhNet (Spanish)No hay ahí ni nacimiento ni muerte, ni placer ni dolor,
ਸਾਚ ਨਾਮ ਕੀ. ਅੰਮ੍ਰਿਤ ਵਰਖਾ ॥੩॥
saach naam kee. amrit varakhaa |3|
Sant Singh KhalsaThe Ambrosial Nectar of the True Name rains down there. ||3||
Manmohan SinghThere rains the Nectar of the Lord's True Name.
Manmohan Singh (Punjabi)ਓਥੇ ਸਾਈਂ ਦੇ ਸੱਚੇ ਨਾਮ ਦਾ ਆਬਿ-ਹਿਯਾਤ ਬਰਸਦਾ ਹੈ।
Fareedkot Teekaਸੱਚੇ ਨਾਮ ਅੰਮ੍ਰਿਤ ਕੀ ਬਰਖਾ ਹੋਤੀ ਹੈ॥੩॥
Prof. Sahib Singhਉਸ ਅਵਸਥਾ ਵਿਚ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੁੰਦੀ ਰਹਿੰਦੀ ਹੈ ॥੩॥ਪਦ ਅਰਥ ਸਾਚ = ਸਦਾ-ਥਿਰ ਰਹਿਣ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥
SikhNet (Spanish)pues ahí chispean la Gotas de Néctar del Nombre del Señor. (3)
ਗੁਹਜ ਕਥਾ ਇਹ; ਗੁਰ ਤੇ ਜਾਣੀ ॥
guhaj kathaa ih; gur te jaanee |
Sant Singh KhalsaFrom the Guru, I have come to know the mystery of this speech.
Manmohan SinghThis mysterious discourse, I have known from the Guru.
Manmohan Singh (Punjabi)ਇਸ ਗੁਪਤ ਵਾਰਤਾ ਦਾ ਮੈਨੂੰ ਗੁਰਾਂ ਪਾਸੋਂ ਪਤਾ ਲੱਗਾ ਹੈ।
Fareedkot Teekaਇਹ ਗੁਝੀ ਕਥਾ ਗੁਰੋਂ ਸੇ ਜਾਣੀ ਹੈ॥
Prof. Sahib Singhਹੇ ਭਾਈ! (ਸਿਫ਼ਤਿ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗੁਰੂ ਪਾਸੋਂ ਸਮਝੀ ਹੈ,ਪਦ ਅਰਥ ਗੁਹਜ = ਗੂਝ, ਲੁਕੀ ਹੋਈ। ਤੇ = ਤੋਂ, ਪਾਸੋਂ।
SikhNet (Spanish)Este es el Evangelio Misterioso que he escuchado del Guru
ਨਾਨਕੁ ਬੋਲੈ; ਹਰਿ ਹਰਿ ਬਾਣੀ ॥੪॥੬॥੧੨॥
naanak bolai; har har baanee |4|6|12|
Sant Singh KhalsaNanak speaks the Bani of the Lord, Har, Har. ||4||6||12||
Manmohan SinghNanak, utters the Lord Master's Word.
Manmohan Singh (Punjabi)ਨਾਨਕ, ਪ੍ਰਭੂ ਪਰਮੇਸ਼ਰ ਦੀ ਬਾਣੀ ਉਚਾਰਨ ਕਰਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਇਸੀ ਤੇ ਹਰੇਕ ਬਾਣੀ ਮੇਂ ਹਰੀ ਨਾਮ ਹੀ ਬੋਲਤੇ ਹੈਂ॥੪॥੬॥੧੨॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singh(ਤਾਹੀਏਂ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ ॥੪॥੬॥੧੨॥ਪਦ ਅਰਥ ਨਾਨਕੁ ਬੋਲੈ = ਨਾਨਕ ਬੋਲਦਾ ਹੈ ॥੪॥੬॥੧੨॥
SikhNet (Spanish)y así Nanak recita para siempre la Palabra del Shabd del Señor. (4-6-12)