ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਜਾ ਕੈ ਦਰਸਿ; ਪਾਪ ਕੋਟਿ ਉਤਾਰੇ ॥
jaa kai daras; paap kott utaare |
Sant Singh KhalsaBy the Blessed Vision of their Darshan, millions of sins are erased.
Manmohan SinghThey, through whose vision millions of sins are washed off,
Manmohan Singh (Punjabi)ਜਿਨ੍ਹਾਂ ਦੇ ਦਰਸ਼ਨ ਰਾਹੀਂ ਕ੍ਰੋੜਾਂ ਹੀ ਕਸਮਲ ਧੋਤੇ ਜਾਂਦੇ ਹਨ,
Fareedkot Teekaਜਿਨ ਕੇ ਦਰਸਨ ਕੀਏ ਹੂਏ ਕੋਟ ਜਨਮਾਂਤਰਾਂ ਕੇ ਪਾਪ ਉਤਾਰਤੇ ਹੈਂ॥
Prof. Sahib Singhਹੇ ਭਾਈ! (ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੍ਹਾਂ ਦੇ ਦਰਸਨ ਨਾਲ ਕ੍ਰੋੜਾਂ ਪਾਪ ਲਹਿ ਜਾਂਦੇ ਹਨ,ਪਦ ਅਰਥ ਜਾ ਕੈ ਦਰਸਿ = ਜਿਨ੍ਹਾਂ ਦੇ ਦਰਸਨ ਨਾਲ। ਕੋਟਿ = ਕ੍ਰੋੜਾਂ।
SikhNet (Spanish)Únete a la Sociedad Divina, Él la preside, Él, Cuya Visión, borra miles de nuestros errores,
ਭੇਟਤ ਸੰਗਿ; ਇਹੁ ਭਵਜਲੁ ਤਾਰੇ ॥੧॥
bhettat sang; ihu bhavajal taare |1|
Sant Singh KhalsaMeeting with them, this terrifying world-ocean is crossed over||1||
Manmohan Singhand meeting with whose society, this dreadful world-ocean is crossed.
Manmohan Singh (Punjabi)ਅਤੇ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਇਸ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਜੇ ਉਨ ਕੀ ਸੰਗਤ ਹੋ ਤੌ ਇਸ ਸੰਸਾਰ ਸੇ ਤਾਰ ਦੇਤੇ ਹੈਂ॥੧॥
Prof. Sahib Singh(ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧॥ਪਦ ਅਰਥ ਭੇਟਤ ਸੰਗਿ = (ਜਿਨ੍ਹਾਂ ਦੇ ਚਰਨਾਂ) ਨਾਲ ਛੁਹਿਆਂ। ਭਵਜਲੁ = ਸੰਸਾਰ-ਸਮੁੰਦਰ ॥੧॥
SikhNet (Spanish)únete para que puedas cruzar el terrible mar de las existencias materiales.(1)
ਓਇ ਸਾਜਨ; ਓਇ ਮੀਤ ਪਿਆਰੇ ॥
oe saajan; oe meet piaare |
Sant Singh KhalsaThey are my companions, and they are my dear friends,
Manmohan SinghThey alone are my friends and they alone the dear intimates,
Manmohan Singh (Punjabi)ਕੇਵਲ ਓਹੀ ਮੇਰੇ ਮਿੱਤ੍ਰ ਹਨ ਅਤੇ ਓਹੀ ਲਾਡਲੇ ਯਾਰ,
Fareedkot Teekaਵਹੀ ਸੱਜਨ ਔ ਮੀਤ ਪ੍ਯਾਰੇ ਹੈਂ॥
Prof. Sahib Singhਹੇ ਭਾਈ! ਉਹ (ਸੰਤ ਜਨ ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ,ਪਦ ਅਰਥ ਓਇ = ਉਹ = {ਲਫ਼ਜ਼ 'ਓਹ' ਤੋਂ ਬਹੁ-ਵਚਨ}।
SikhNet (Spanish)Sólo Él es nuestro Amigo, sólo él es nuestro Compañero,
ਜੋ ਹਮ ਕਉ; ਹਰਿ ਨਾਮੁ ਚਿਤਾਰੇ ॥੧॥ ਰਹਾਉ ॥
jo ham kau; har naam chitaare |1| rahaau |
Sant Singh Khalsawho inspire me to remember the Lord's Name. ||1||Pause||
Manmohan Singhwho make me remember the God's Name. Pause.
Manmohan Singh (Punjabi)ਜਿਹੜੇ ਮੇਰੇ ਪਾਸੋਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਵਾਉਂਦੇ ਹਨ। ਠਹਿਰਾਉ।
Fareedkot Teekaਜੋ ਹਮਾਰੇ ਕੋ ਹਰੀ ਨਾਮ (ਚਿਤਾਰੇ) ਸਿਮਰਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ॥੧॥ ਰਹਾਉ ॥ਪਦ ਅਰਥ ਹਮ ਕਉ = ਅਸਾਨੂੰ, ਮੈਨੂੰ। ਚਿਤਾਰੇ = ਚੇਤੇ ਕਰਾਂਦੇ ਹਨ ॥੧॥ ਰਹਾਉ ॥
SikhNet (Spanish)Él es Quien nos hace elevar Su Nombre en nuestra mente. (1-Pausa)
ਜਾ ਕਾ ਸਬਦੁ ਸੁਨਤ; ਸੁਖ ਸਾਰੇ ॥
jaa kaa sabad sunat; sukh saare |
Sant Singh KhalsaHearing the Word of His Shabad, I am totally at peace.
Manmohan SinghThe Lord alone is my Friend, by hearing whose word all the comforts are obtained.
Manmohan Singh (Punjabi)ਕੇਵਲ ਪ੍ਰਭੂ ਹੀ ਮੇਰਾ ਮਿੱਤਰ ਹੈ, ਜਿਸ ਦੀ ਬਾਣੀ ਸ੍ਰਵਣ ਕਰਨ ਦੁਆਰਾ ਸਮੂਹ ਆਰਾਮ ਪਰਾਪਤ ਹੋ ਜਾਂਦਾ ਹੈ।
Fareedkot Teekaਜਿਨ ਕਾ ਉਪਦੇਸੁ ਸੁਨਤਿਆਂ ਹੀ ਸਭ ਸੁਖੋਂ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ,ਪਦ ਅਰਥ ਜਾ ਕਾ ਸਬਦੁ = ਜਿਨ੍ਹਾਂ ਦਾ ਬਚਨ।
SikhNet (Spanish)Él, Cuya Palabra trae Dicha.
ਜਾ ਕੀ ਟਹਲ; ਜਮਦੂਤ ਬਿਦਾਰੇ ॥੨॥
jaa kee ttehal; jamadoot bidaare |2|
Sant Singh KhalsaWhen I serve Him, the Messenger of Death is chased away. ||2||
Manmohan SinghThrough whose service the Death's courier are shunted off.
Manmohan Singh (Punjabi)ਜਿਸ ਦੀ ਚਾਕਰੀ ਰਾਹੀਂ ਮੌਤ ਦੇ ਫ਼ਰਿਸ਼ਤੇ ਪਰੇ ਹਟ ਜਾਂਦੇ ਹਨ।
Fareedkot Teekaਜਿਨੋਂ ਕੀ ਟਹਿਲ ਸੇ ਜਮਦੂਤ (ਬਿਦਾਰੇ) ਮਾਰੇ, ਭਾਵ ਦੂਰ ਹੋਤੇ ਹੈਂ॥੨॥
Prof. Sahib Singhਜਿਨ੍ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ ॥੨॥ਪਦ ਅਰਥ ਬਿਦਾਰੇ = ਨਾਸ ਹੋ ਜਾਂਦੇ ਹਨ ॥੨॥
SikhNet (Spanish)Él, Quien a través de Su Servicio uno logra sobreponerse a Yama. (2)
ਜਾ ਕੀ ਧੀਰਕ; ਇਸੁ ਮਨਹਿ ਸਧਾਰੇ ॥
jaa kee dheerak; is maneh sadhaare |
Sant Singh KhalsaHis comfort and consolation soothes and supports my mind.
Manmohan SinghWhose consolation lends support to this soul,
Manmohan Singh (Punjabi)ਜਿਸ ਦਾ ਦਿਲਾਸਾ ਇਸ ਆਤਮਾ ਨੂੰ ਆਸਰਾ ਦਿੰਦਾ ਹੈ,
Fareedkot Teekaਜਿਨ ਕੀ ਧੀਰਜ ਦਈ ਹੁਈ ਇਸ ਮਨ ਕੋ ਅਧਾਰ ਕੇ ਸਹਿਤ ਕਰਤੀ ਹੈ, ਭਾਵ ਆਸਰਾ ਹੋ ਜਾਤਾ ਹੈ॥
Prof. Sahib Singhਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੍ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ,ਪਦ ਅਰਥ ਧੀਰਕ = ਧੀਰਜ। ਮਨਹਿ = ਮਨ ਨੂੰ। ਸਧਾਰੇ = ਸਹਾਰਾ ਦੇਂਦੀ ਹੈ।
SikhNet (Spanish)Su Soporte, Confort y Consuelo alivian mi mente,
ਜਾ ਕੈ ਸਿਮਰਣਿ; ਮੁਖ ਉਜਲਾਰੇ ॥੩॥
jaa kai simaran; mukh ujalaare |3|
Sant Singh KhalsaRemembering Him in meditation, my face is radiant and bright. ||3||
Manmohan Singhand by whose meditation the countenance becomes bright.
Manmohan Singh (Punjabi)ਅਤੇ ਜਿਸ ਦੀ ਬੰਦਗੀ ਦੁਆਰਾ ਚਿਹਰਾ ਰੌਸ਼ਨ ਹੋ ਜਾਂਦਾ ਹੈ।
Fareedkot Teekaਜਿਨ ਕੇ ਯਾਦ ਕਰਨੇ ਸੇ ਮੁਖ ਉਜਲ ਹੋਤਾ ਹੈ॥੩॥
Prof. Sahib Singhਜਿਨ੍ਹਾਂ (ਦੇ ਦਿੱਤੇ ਹੋਏ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹੁੰਦਾ ਹੈ ॥੩॥ਪਦ ਅਰਥ ਜਾ ਕੈ ਸਿਮਰਣਿ = ਜਿਨ੍ਹਾਂ ਦੇ (ਦਿੱਤੇ ਹੋਏ ਹਰਿ-ਨਾਮ ਦੇ) ਸਿਮਰਨ ਨਾਲ। ਉਜਲਾਰੇ = ਉਜਲਾ, ਰੌਸ਼ਨ ॥੩॥
SikhNet (Spanish)meditando en Él mi semblante brilla y resplandece.(3)
ਪ੍ਰਭ ਕੇ ਸੇਵਕ; ਪ੍ਰਭਿ ਆਪਿ ਸਵਾਰੇ ॥
prabh ke sevak; prabh aap savaare |
Sant Singh KhalsaGod embellishes and supports His servants.
Manmohan SinghThe Lord's slaves, the Lord Himself embellishes.
Manmohan Singh (Punjabi)ਸਾਈਂ ਦੇ ਗੋਲਿਆਂ ਨੂੰ ਸਾਈਂ ਖੁਦ ਹੀ ਸ਼ੁਸ਼ੋਭਤ ਕਰਦਾ ਹੈ।
Fareedkot Teekaਜੋ ਪ੍ਰਭੂ ਕੇ ਸੇਵਕ ਹੈਂ, ਸੋ ਪ੍ਰਭੂ ਨੇ ਆਪ ਹੀ ਸਵਾਰੇ ਹੈਂ॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾਏ ਹਨ।
SikhNet (Spanish)A los Devotos del Señor, Él Señor Mismo los Adorna y les da Soporte,
ਸਰਣਿ ਨਾਨਕ; ਤਿਨੑ ਸਦ ਬਲਿਹਾਰੇ ॥੪॥੭॥੧੩॥
saran naanak; tina sad balihaare |4|7|13|
Sant Singh KhalsaNanak seeks the Protection of their Sanctuary; he is forever a sacrifice to them. ||4||7||13||
Manmohan SinghNanak, seeks their protection and is ever a sacrifice unto them.
Manmohan Singh (Punjabi)ਨਾਨਕ, ਉਨ੍ਹਾਂ ਦੀ ਪਨਾਹ ਲੋੜਦਾ ਹੈ ਅਤੇ ਸਦੀਵੀ ਹੀ ਉਨ੍ਹਾਂ ਉਤੇ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਕੀ ਸਰਣ ਹੋਇਕੈ ਸਦਾ ਬਲਿਹਾਰ ਜਾਤਾ ਹੂੰ॥੪॥੭॥੧੩॥☬ਸੰਸਾਰ ਕੋ ਮਿਥ੍ਯਾ ਜਾਨਕੈ ਪਰਮੇਸਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ॥੪॥੭॥੧੩॥ਪਦ ਅਰਥ ਸਦ = ਸਦਾ ॥੪॥੭॥੧੩॥
SikhNet (Spanish)así Nanak busca la Protección en Su Santuario y ofrece para siempre su Ser en sacrificio a ellos(4-7-13)