ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਵਿਣੁ ਸਚੇ ਸਭੁ ਕੂੜੁ; ਕੂੜੁ ਕਮਾਈਐ ॥
vin sache sabh koorr; koorr kamaaeeai |
Sant Singh KhalsaWithout the True One, all are false, and all practice falsehood.
Manmohan SinghWithout the True Lord, all are false and practise falsehood.
Manmohan Singh (Punjabi)ਸਬੱਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।
Fareedkot Teekaਬਿਨਾਂ ਸਚੇ ਨਾਮ ਕੇ ਸਭ ਝੂਠ ਹੈ ਔਰ ਕਰਮੋਂ ਕਾ ਕਮਾਉਣਾ ਭੀ ਝੂਠਾ ਹੈ॥
Prof. Sahib Singhਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।ਪਦ ਅਰਥ ਵਿਣੁ ਸਚੇ = ਸਦਾ-ਥਿਰ ਰਹਿਣ ਵਾਲੇ ਤੋਂ ਬਿਨਾ, ਜੇ ਪ੍ਰਭੂ ਨੂੰ ਵਿਸਾਰ ਦੇਈਏ, ਪ੍ਰਭੂ ਨੂੰ ਵਿਸਾਰਿਆਂ।
SikhNet (Spanish)Sin el Amor del Uno Verdadero, todo lo demás es vano e inútil.
ਵਿਣੁ ਸਚੇ; ਕੂੜਿਆਰੁ ਬੰਨਿ ਚਲਾਈਐ ॥
vin sache; koorriaar ban chalaaeeai |
Sant Singh KhalsaWithout the True One, the false ones are bound and gagged and driven off.
Manmohan SinghWithout the True One, the false are bound down and goaded on.
Manmohan Singh (Punjabi)ਸਤਿਪੁਰਖ ਦੇ ਬਗੈਰ ਝੂਠੇ ਨਰੜ ਕੇ ਅੱਗੇ ਨੂੰ ਧਕੇ ਜਾਂਦੇ ਹਨ।
Fareedkot Teekaਸਚੇ ਨਾਮ ਸੇ ਬਿਨਾਂ ਝੂਠੇ ਪੁਰਸ ਬਾਂਧ ਕਰ ਪੁਰੀ ਕੋ ਚਲਾਈਤੇ ਹੈਂ॥
Prof. Sahib Singh(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।ਪਦ ਅਰਥ ਕੂੜਿਆਰ = ਕੂੜ ਦਾ ਵਪਾਰੀ। ਬੰਨਿ = ਬੰਨ੍ਹ ਕੇ, ਜਕੜ ਕੇ।
SikhNet (Spanish)Sin el Amor del Uno Verdadero, los que están regidos por la dualidad son llevados por el mirmidón de la muerte.
ਵਿਣੁ ਸਚੇ. ਤਨੁ ਛਾਰੁ; ਛਾਰੁ ਰਲਾਈਐ ॥
vin sache. tan chhaar; chhaar ralaaeeai |
Sant Singh KhalsaWithout the True One, the body is just ashes, and it mingles again with ashes.
Manmohan SinghWithout the True Master, the body is dust and is mingled with dust.
Manmohan Singh (Punjabi)ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਸਚੇ ਨਾਮ ਜਪੇ ਬਿਨਾਂ ਸਰੀਰ ਪਹਿਲੇ ਭੀ ਭਸਮ ਰੂਪ ਹੈ, ਪੁਨਾ ਮਰ ਕਰ ਛਾਰ ਮੇਂ ਰੁਲਾਈਤਾ ਹੈ॥
Prof. Sahib Singh(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।ਪਦ ਅਰਥ ਛਾਰੁ = ਮਿੱਟੀ, ਸੁਆਹ। ਛਾਰੁ ਰਲਾਈਐ = ਮਿੱਟੀ ਵਿਚ ਰਲ ਜਾਂਦਾ ਹੈ, {ਲਫ਼ਜ਼ 'ਛਾਰੁ' ਸਦਾ (ੁ) = ਅੰਤ ਹੁੰਦਾ ਹੈ, ਅਧਿਕਰਣ ਆਦਿਕ ਕਾਰਕਾਂ ਵਿਚ ਭੀ ਇਹੀ ਰੂਪ ਰਹਿੰਦਾ ਹੈ, ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)Sin el Amor del Uno Verdadero, el cuerpo es solamente polvo, y al polvo regresará.
ਵਿਣੁ ਸਚੇ. ਸਭ ਭੁਖ; ਜਿ ਪੈਝੈ ਖਾਈਐ ॥
vin sache. sabh bhukh; ji paijhai khaaeeai |
Sant Singh KhalsaWithout the True Ome, all food and clothes are unsatisfying.
Manmohan SinghWithout the True Master, the dress and food are all hunger.
Manmohan Singh (Punjabi)ਸੱਚੇ ਮਾਲਕ ਦੇ ਬਗੈਰ ਪੁਸ਼ਾਕ ਤੇ ਖੁਰਾਕ ਸਮੂਹ ਭੁੱਖ ਹੀ ਹੈ।
Fareedkot Teekaਜੋ ਖਾਈਏ ਪਹਰੀਏ ਸੋ ਸਚੇ ਨਾਮ ਬਿਨਾਂ ਸਭ ਭੁਖ ਅਰਥਾਤ ਤ੍ਰਿਸਨਾ ਕੇ ਬਧਾਉਣ ਵਾਲੇ ਹੈਂ॥
Prof. Sahib Singhਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
SikhNet (Spanish)Sin el Amor del Uno Verdadero, toda nuestra comida y toda nuestra ropa sólo sirven para incrementar nuestro deseo de tener más.
ਵਿਣੁ ਸਚੇ ਦਰਬਾਰੁ; ਕੂੜਿ ਨ ਪਾਈਐ ॥
vin sache darabaar; koorr na paaeeai |
Sant Singh KhalsaWithout the True One, the false ones do not attain the Lord's Court.
Manmohan SinghWithout the True Lord, the false attain not God's Court.
Manmohan Singh (Punjabi)ਸੱਚੇ ਸੁਆਮੀ ਦੇ ਬਗੈਰ ਕੂੜਿਆਰ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਸਚੇ ਨਾਮ ਸੇ ਬਿਨਾਂ ਵਾਹਿਗੁਰੂ ਕਾ ਦਰਬਾਰ ਝੂਠ ਬੋਲਨੇ ਸੇ ਨਹੀਂ ਪਾਈਤਾ ਹੈ॥
Prof. Sahib Singhਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।
SikhNet (Spanish)Traicionando al Uno Verdadero, no logramos entrar en Su Corte;
ਕੂੜੈ ਲਾਲਚਿ ਲਗਿ; ਮਹਲੁ ਖੁਆਈਐ ॥
koorrai laalach lag; mehal khuaaeeai |
Sant Singh KhalsaAttached to false attachments, the Mansion of the Lord's Presence is lost.
Manmohan SinghBeing attached to false avarice man loses the Master's mansion.
Manmohan Singh (Punjabi)ਝੂਠੇ ਲੋਭ ਨਾਲ ਜੁੜ ਕੇ, ਇਨਸਾਨ ਮਾਲਕ ਦੇ ਮੰਦਰ ਨੂੰ ਗੁਆ ਲੈਂ ਦਾ ਹੈ।
Fareedkot Teekaਝੂਠੇ ਪਦਾਰਥੋਂ ਕੇ ਲਾਲਚ ਮੇਂ ਲਾਗ ਕਰ (ਮਹਲੁ) ਸਰੂਪ ਸੇ ਭੂਲ ਜਾਈਤਾ ਹੈ॥
Prof. Sahib Singhਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,ਪਦ ਅਰਥ ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ। ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।
SikhNet (Spanish)comprometidos en apegos falsos, nos perdemos y no llegamos al Castillo del Señor.
ਸਭੁ ਜਗੁ ਠਗਿਓ ਠਗਿ; ਆਈਐ ਜਾਈਐ ॥
sabh jag tthagio tthag; aaeeai jaaeeai |
Sant Singh KhalsaThe whole world is deceived by deception, coming and going in reincarnation.
Manmohan SinghThe whole world is deceived by the deceitful mammon and continues coming and going.
Manmohan Singh (Punjabi)ਸਾਰਾ ਸੰਸਾਰ ਛਲਣੀ ਮਾਇਆ ਨੇ ਛਲ ਲਿਆ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਵਿਸੇ ਰੂਪ ਠਗੋਂ ਨੇ ਸਰਬ ਜਗਤ ਠਗਿਆ ਹੈ, ਯਾਂ ਤੇ ਆਈ ਜਾਈਤਾ ਹੈ॥
Prof. Sahib Singh(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।ਪਦ ਅਰਥ ਠਗਿ = ਠੱਗ ਨੇ, ਕੂੜ-ਰੂਪ ਠੱਗ ਨੇ।
SikhNet (Spanish)El mundo entero es engañado así, y va y viene en vano.
ਤਨ ਮਹਿ ਤ੍ਰਿਸਨਾ ਅਗਿ; ਸਬਦਿ ਬੁਝਾਈਐ ॥੧੯॥
tan meh trisanaa ag; sabad bujhaaeeai |19|
Sant Singh KhalsaWithin the body is the fire of desire; through the Word of the Shabad, it is quenched. ||19||
Manmohan SinghIn the body is the fire of desire. With God's Name it is quenched.
Manmohan Singh (Punjabi)ਸਰੀਰ ਖਾਹਿਸ਼ ਦੀ ਅਗਨੀ ਹੈ। ਇਹ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ।
Fareedkot Teekaਸਰੀਰ ਮੇਂ ਤ੍ਰਿਸ਼ਨਾ ਰੂਪ ਜੋ ਅਗਨੀ ਹੈ, ਸੋ ਉਪਦੇਸ਼ ਸੇ ਬੁਝਾਈਤੀ ਹੈ॥੧੯॥☬ਗੁਰੋਂ ਕੀ ਮਹਿਮਾਂ ਕਹਤੇ ਹੈਂ:
Prof. Sahib Singh(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥ਪਦ ਅਰਥ ਅਗਿ = ਅੱਗ {ਇਸ ਲਫ਼ਜ਼ ਦਾ ਜੋੜ ਸਦਾ ਬਿ-ਅੰਤ ਹੈ} ॥੧੯॥
SikhNet (Spanish)En el cuerpo ruge el fuego del deseo, y solamente la Palabra del Shabd del Guru lo podrá apagar. (19)