ੴ

ਸਿੱਖਬਾਣੀ · SikhBani

Ang 147

Sri Guru Granth Sahib · Raag Maajh · 9 shabads, 50 lines
Translations
Shabad Guru Nanak Dev Ji Raag Maajh continued from Ang 146

ਸਚੈ ਸਬਦਿ ਨੀਸਾਣਿ; ਠਾਕ. ਨ ਪਾਈਐ ॥

sachai sabad neesaan; tthaak. na paaeeai |

Sant Singh KhalsaNo one blocks the way of those who are blessed with the Banner of the True Word of the Shabad.
Manmohan SinghNo one obstructs the way of him, who goes with the True Name's flag.
Manmohan Singh (Punjabi)ਜੋ ਸੱਚੇ ਨਾਮ ਦੇ ਝੰਡੇ ਨਾਲ ਜਾਂਦਾ ਹੈ ਉਸ ਦੇ ਮਾਰਗ ਵਿੱਚ ਕੋਈ ਜਣਾ ਰੁਕਾਵਟ ਨਹੀਂ ਪਾਉਂਦਾ।
Fareedkot Teekaਜਿਨ ਕੇ ਪਾਸ (ਸਚੈ ਸਬਦਿ) ਗੁਰੂ ਕਾ ਉਪਦੇਸ ਰੂਪ (ਨੀਸਾਣਿ) ਪਰਵਾਨਾ ਹੈ, ਤਿਨ ਕੋ ਪਰਮੇਸ੍ਵਰ ਮਾਰਗ ਮੇਂ ਕੋਈ ਬਿਘਨ ਰੋਕ ਨਹੀਂ ਸਕਤਾ ਹੈ॥
Prof. Sahib Singhਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।

ਪਦ ਅਰਥ ਠਾਕ = ਰੋਕ।

SikhNet (Spanish)Nadie podrá obstruir el camino de quien está bendecido con el Estandarte de la Palabra Verdadera del Shabd.

ਸਚੁ ਸੁਣਿ ਬੁਝਿ ਵਖਾਣਿ; ਮਹਲਿ ਬੁਲਾਈਐ ॥੧੮॥

sach sun bujh vakhaan; mehal bulaaeeai |18|

Sant Singh KhalsaHearing, understanding and speaking Truth, one is called to the Mansion of the Lord's Presence. ||18||
Manmohan SinghBy hearing, realising and uttering the True Name one is called to the Lord's palace.
Manmohan Singh (Punjabi)ਸੱਚੇ ਨਾਮ ਨੂੰ ਸਰਵਣ ਅਨੁਭਵ ਅਤੇ ਉਚਾਰਣ ਕਰਨ ਦੁਆਰਾ ਇਨਸਾਨ ਸਾਈਂ ਦੇਹ ਮੰਦਰ ਅੰਦਰ ਬੁਲਾ ਲਿਆ ਜਾਂਦਾ ਹੈ।
Fareedkot Teekaਜਿਨ੍ਹੋਂ ਸਚ ਕੋ ਸੁਣ ਕਰ (ਬੁਝਿ) ਸਮਝਿਆ ਹੈ ਔਰ ਉਚਾਰਨ ਕੀਆ ਹੈ, ਸੋ ਸਰੂਪ ਮੇਂ ਬੁਲਾ ਲਈਤੇ ਹੈਂ॥੧੮॥☬ਅਚਲ ਬਟਾਲੇ ਮੇਂ ਸਿਧੋਂ ਕਾ ਗਰਬ ਪ੍ਰਹਾਰਕ ਸਲੋਕ ਉਚਾਰਤੇ ਹੈਂ:
Prof. Sahib Singhਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ ॥੧੮॥
SikhNet (Spanish)Escucha entonces la Verdad, conócela y recítala, y así serás llevado hasta la Presencia del Señor. (18)

Open this shabad (9 lines, Angs 146-147) →

Shabad Guru Nanak Dev Ji Raag Maajh

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਪਹਿਰਾ ਅਗਨਿ. ਹਿਵੈ ਘਰੁ ਬਾਧਾ; ਭੋਜਨੁ ਸਾਰੁ ਕਰਾਈ ॥

pahiraa agan. hivai ghar baadhaa; bhojan saar karaaee |

Sant Singh KhalsaIf I dressed myself in fire, and built my house of snow, and made iron my food;
Manmohan SinghIf I put on the dress of fire, found a house in snow and make iron my food;
Manmohan Singh (Punjabi)ਜੇਕਰ ਮੈਂ ਅੱਗ ਦੀ ਪੁਸ਼ਾਕ ਪਾ ਲਵਾਂ, ਬਰਫ ਅੰਦਰ ਗ੍ਰਹਿ ਬੰਨ੍ਹ ਲਵਾਂ ਅਤੇ ਲੋਹੇ ਨੂੰ ਆਪਣਾ ਖਾਣਾ ਬਣਾ ਲਵਾਂ।
Fareedkot Teekaਅਗਨ ਕੋ ਬਸਤ੍ਰਾਂ ਸਮ ਪਹਰ ਲਵਾਂ ਸਿੱਧੀ ਕੇ ਬਲ ਕਰ ਜਲਾਇ ਨ ਸਕੇ ਔਰ ਬਰਫ ਵਿਖੇ ਘਰ ਬਾਂਧ ਲਈਏ ਅਰਥਾਤ ਬਰਫ ਮੇਂ ਬੈਠ ਰਹੀਏ ਔਰ ਭੋਜਨ ਲੋਹੇ ਕਾ ਕਰ ਲਈਏ॥
Prof. Sahib Singhਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ),

ਪਦ ਅਰਥ ਹਿਵੈ = ਹਿਮ, ਬਰਫ਼ ਵਿਚ। ਬਾਧਾ = ਬਾਧਾਂ, ਬੰਨ੍ਹ ਲਵਾਂ, ਬਣਾ ਲਵਾਂ। ਸਾਰੁ = ਲੋਹਾ।

SikhNet (Spanish)Si me vistiera de fuego, si viviera en una casa de nieve, si masticara hierro como mi comida,

ਸਗਲੇ ਦੂਖ ਪਾਣੀ ਕਰਿ ਪੀਵਾ; ਧਰਤੀ ਹਾਕ ਚਲਾਈ ॥

sagale dookh paanee kar peevaa; dharatee haak chalaaee |

Sant Singh Khalsaand if I were to drink in all pain like water, and drive the entire earth before me;
Manmohan SinghAll the troubles if I drink as water and drive before me the earth;
Manmohan Singh (Punjabi)ਸਾਰੀਆਂ ਤਕਲੀਫਾਂ ਨੂੰ ਜੇਕਰ ਮੈਂ ਜਲ ਦੀ ਤਰ੍ਹਾਂ ਪੀ ਜਾਵਾਂ ਅਤੇ ਜਮੀਨ ਨੂੰ ਹਿੱਕ ਕੇ ਆਪਣੇ ਮੂਹਰੇ ਲਾ ਲਵਾਂ।
Fareedkot Teekaਸਰਬ ਦੁਖੋਂ ਕੋ ਪਾਣੀ ਕੀ ਤਰਾਂ ਕਰ ਕੇ ਪੀ ਲੇਵਾਂ ਔਰ ਧਰਤੀ ਕੋ ਹਾਕ ਕਰ ਚਲਾਵਾਂ॥
Prof. Sahib Singhਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,

ਪਦ ਅਰਥ ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ)। {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ = ਨੱਥ ਕੇ, ਆਖਿ = ਆਖ ਕੇ}।

SikhNet (Spanish)Si tragara todo dolor como si fuera agua, y arreara al mundo delante de mí.

ਧਰਿ ਤਾਰਾਜੀ ਅੰਬਰੁ ਤੋਲੀ; ਪਿਛੈ ਟੰਕੁ ਚੜਾਈ ॥

dhar taaraajee anbar tolee; pichhai ttank charraaee |

Sant Singh Khalsaand if I were to place the earth upon a scale and balance it with a single copper coin;
Manmohan SinghBy placing the firmament in the balance pan, were I to weight it with a mere copper put in the hind pan;
Manmohan Singh (Punjabi)ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿੱਚ ਧਰ ਕੇ ਜੇਕਰ ਮੈਂ ਇਸ ਨੂੰ ਪਿਛਲੇ ਪੱਲੜੇ ਵਿੰਚ ਰੱਖੇ ਹੋਏ ਚਾਰ ਮਾਸੇ ਦੇ ਵੱਟੇ ਨਾਲ ਜੋਖ ਲਵਾਂ।
Fareedkot Teekaਤਕੜੀ ਮੇਂ ਧਰ ਕਰ ਕੇ (ਅੰਬਰੁ) ਅਕਾਸ ਕੋ ਤੋਲੋਂ ਪੀਛੇ ਚਾਰ ਮਾਸੇ ਕਾ ਵੱਟਾ ਚੜਾਈਏ॥
Prof. Sahib Singhਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,

ਪਦ ਅਰਥ ਤਾਰਾਜੀ = ਤਰਾਜੂ। ਅੰਬਰੁ = ਆਕਾਸ਼। ਟੰਕੁ = ਚਾਰ ਮਾਸੇ ਦਾ ਤੋਲ।

SikhNet (Spanish)Si pudiera pesar la tierra y los cielos en la balanza como si fueran pequeñas monedas de cobre.

ਏਵਡੁ ਵਧਾ. ਮਾਵਾ ਨਾਹੀ; ਸਭਸੈ ਨਥਿ ਚਲਾਈ ॥

evadd vadhaa. maavaa naahee; sabhasai nath chalaaee |

Sant Singh Khalsaand if I were to become so great that I could not be contained, and if I were to control and lead all;
Manmohan SinghWere I to become so large that I could nowhere be contained and were I to snaffle and lead by the nose one and all;
Manmohan Singh (Punjabi)ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਜੇਕਰ ਮੈਂ ਸਾਰਿਆਂ ਨੂੰ ਨਕੇਲ ਪਾ ਨੱਕ ਤੋਂ ਫੜ ਕੇ ਟੋਰੀ ਫਿਰਾਂ।
Fareedkot Teekaਸਿੱਧੀ ਕਰ ਕੇ ਐਸਾ ਵੱਡਾ ਵਧਾਂ ਜੋ ਕਿਸੀ ਜਗਾ ਮੇਂ ਸਮਾਵਾਂ ਨਹੀਂ ਔਰ ਈਸਤਾ ਨਾਮ ਸਿੱਧੀ ਕਰ ਕੇ ਸਰਬ ਕੋ (ਨਥਿ) ਅਧੀਨ ਕਰ ਕੇ ਚਲਾਵਾਂ॥
Prof. Sahib Singhਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ, (ਭਾਵ, ਆਪਣੇ ਹੁਕਮ ਵਿਚ ਚਲਾਵਾਂ)

ਪਦ ਅਰਥ ਮਾਵਾ = ਮਾਵਾਂ, ਸਮਾ ਸਕਾਂ।

SikhNet (Spanish)Si fuera tan grandioso que al no contenerme, arrasara con todos con mi furia.

ਏਤਾ ਤਾਣੁ ਹੋਵੈ ਮਨ ਅੰਦਰਿ; ਕਰੀ ਭਿ ਆਖਿ ਕਰਾਈ ॥

etaa taan hovai man andar; karee bhi aakh karaaee |

Sant Singh Khalsaand if I were to possess so much power within my mind that I could cause others to do my bidding-so what?
Manmohan SinghIf I possess so much power within my mind that I perform and also at my bidding cause others perform such things but all this is in vain.
Manmohan Singh (Punjabi)ਜੇਕਰ ਮੇਰੇ ਚਿੱਤ ਅੰਦਰ ਐਨਾ ਬਲ ਹੋਵੇ ਕਿ ਇਹੋ ਜੇਹੀਆਂ ਗੱਲਾਂ ਮੈਂ ਕਰਾਂ ਅਤੇ ਆਪਣੇ ਕਹਿਣ ਦੁਆਰਾ ਹੋਰਨਾਂ ਤੋਂ ਭੀ ਕਰਾਵਾਂ, ਪਰ ਇਹ ਸਾਰਾ ਕੁਝ ਬੇਫਾਇਦਾ ਹੈ।
Fareedkot Teeka(ਏਤਾ) ਜਿਤਨਾ ਪੂਰਬ ਬਲ ਕਥਨ ਕੀਆ ਹੈ ਐਸਾ ਬਲ ਮਨ ਅੰਦਰ ਹੋਵੇ ਔਰ ਪੂਰਬ ਕਰੇ ਹੂਏ ਕਾਮ ਆਪ ਭੀ ਕਰ ਲੇਵੋਂ ਔਰੋਂ ਸੇ ਭੀ ਆਖ ਕਰ ਕਰਵਾਇ ਲੇਵੋਂ। ਜੈਸੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਝੀਵਰ ਸੇ ਗੀਤਾ ਕੇ ਅਰਥ ਸਿਰ ਪਰ ਛਟੀ ਰਖ ਕਰ ਕਰਵਾਏ ਹੈਂ॥
Prof. Sahib Singhਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ)।
SikhNet (Spanish)Si fuera tan poderosa mi mente que lograra siempre mi voluntad y los demás siempre se doblegaran ante mí.

ਜੇਵਡੁ ਸਾਹਿਬੁ. ਤੇਵਡ ਦਾਤੀ; ਦੇ ਦੇ ਕਰੇ ਰਜਾਈ ॥

jevadd saahib. tevadd daatee; de de kare rajaaee |

Sant Singh KhalsaAs Great as our Lord and Master is, so great are His gifts. He bestows them according to His Will.
Manmohan SinghAs great as the Lord is so great are His gifts. He bestows them according to His pleasure.
Manmohan Singh (Punjabi)ਜਿੱਡਾ ਵੱਡਾ ਸੁਆਮੀ ਹੈ, ਓਡੀਆਂ ਵੱਡੀਆਂ ਹੀ ਹਨ ਉਸ ਦੀਆਂ ਬਖਸ਼ਸ਼ਾਂ। ਉਹ ਆਪਣੀ ਰਜਾ ਅਨੁਸਾਰ ਦਾਤਾਂ ਦਿੰਦਾ ਹੈ।
Fareedkot Teekaਜੇਤਾ ਵੱਡਾ ਸਾਹਿਬੁ ਪਰਮੇਸ੍ਵਰ ਹੈ ਉਤਨੀਆਂ ਹੀ ਵੱਡੀਆਂ ਤਿਸਕੀਆਂ ਦਾਤਾਂ ਹੈਂ, ਔਰ (ਰਜਾਈ) ਵਾਹਗੁਰੂ ਦੇਨਾ ਹੀ ਦੇਨਾ ਕਰਤਾ ਹੈ; ਵਾ ਦਾਤਾ ਦੇ ਦੇ ਜੀਵੋਂ ਕੋ ਖੁਸ਼ੀ ਕਰਤਾ ਹੈ॥
Prof. Sahib Singhਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।

ਪਦ ਅਰਥ ਰਜਾਈ = ਰਜ਼ਾ ਦਾ ਮਾਲਕ ਪ੍ਰਭੂ।

SikhNet (Spanish)Vano sería todo esto, porque tan Magnánimo como es el Señor, así de magnánimos son Sus Regalos que Él nos confiere a todos nosotros por Su Gracia.

ਨਾਨਕ ਨਦਰਿ. ਕਰੇ ਜਿਸੁ ਉਪਰਿ; ਸਚਿ; ਨਾਮਿ ਵਡਿਆਈ ॥੧॥

naanak nadar. kare jis upar; sach; naam vaddiaaee |1|

Sant Singh KhalsaO Nanak, those upon whom the Lord casts His Glance of Grace, obtain the glorious greatness of the True Name. ||1||
Manmohan SinghNanak he on whom the Lord casts His merciful glance, obtains the glory of the True Name.
Manmohan Singh (Punjabi)ਨਾਨਕ ਜਿਸ ਉਤੇ ਸਾਈਂ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਉਪਰ ਕ੍ਰਿਪਾ ਕਰਤਾ ਹੈ ਤਿਸ ਕੋ ਸਚ ਨਾਮ ਕੀ ਵਡਿਆਈ ਬਖਸਤਾ ਹੈ, ਭਾਵ ਏਹ ਕਿ ਨਾਮ ਪ੍ਰਾਪਤਿ ਹੂਆ ਫਿਰ ਜਾਤਾ ਨਹੀਂ॥੧॥☬ਜੇ ਕਹੇ ਜੋ ਸਿਧੀਓਂ ਕਰ ਤ੍ਰਿਪਤ ਹੈ ਤਿਸ ਕੇ ਤੋ ਕੁਛ ਭੂਖ ਨਹੀਂ ਰਹਤੀ, ਨਾਮ ਕੀ ਕਿਆ ਲੋੜ ਹੈ? ਤਿਸ ਪਰ ਕਹਤੈ ਹੈਂ:
Prof. Sahib Singh(ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ॥੧॥

ਪਦ ਅਰਥ ਦੇ ਦੇ ਕਰੇ = ਦਾਤਾਂ ਦੇ ਦੇ ਕੇ ਹੋਰ ਦਾਤਾਂ ਦੇਵੇ ॥੧॥

SikhNet (Spanish)Dice Nanak, Quien goza de Su Gracia, se eleva a la Gloria del Verdadero Nombre. (1)

Open this shabad →

Shabad Guru Angad Dev Ji Raag Maajh

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Nanak, Segundo Canal Divino.

ਆਖਣੁ. ਆਖਿ ਨ ਰਜਿਆ; ਸੁਨਣਿ. ਨ ਰਜੇ ਕੰਨ ॥

aakhan. aakh na rajiaa; sunan. na raje kan |

Sant Singh KhalsaThe mouth is not satisfied by speaking, and the ears are not satisfied by hearing.
Manmohan SinghThe mouth is not sated with speech and the ears are not sated with hearing.
Manmohan Singh (Punjabi)ਮੂੰਹ ਬਚਨ ਬਿਲਾਸ ਕਰਦਾ ਨਹੀਂ ਧ੍ਰਾਪਦਾ ਅਤੇ ਕੰਨ ਸਰਵਨ ਕਰਨ ਨਾਲ ਨਹੀਂ ਰੱਜਦੇ।
Fareedkot Teeka(ਆਖਣੁ) ਮੁਖ ਸਬਦੋਂ ਕੋ ਆਖ ਕਰ ਤ੍ਰਿਪਤ ਨਹੀਂ ਹੂਆ ਔਰ ਸਬਦੋਂ ਕੋ ਸੁਣਦੇ ਹੂਏ ਸ੍ਰਵਣ ਨਹੀਂ ਤ੍ਰਿਪਤ ਹੂਏ॥
Prof. Sahib Singhਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ,

ਪਦ ਅਰਥ ਆਖਣੁ = ਮੂੰਹ।

SikhNet (Spanish)Los labios no son saciados por hablar, ni los oídos por escuchar.

ਅਖੀ. ਦੇਖਿ ਨ ਰਜੀਆ; ਗੁਣ ਗਾਹਕ ਇਕ ਵੰਨ ॥

akhee. dekh na rajeea; gun gaahak ik van |

Sant Singh KhalsaThe eyes are not satisfied by seeing-each organ seeks out one sensory quality.
Manmohan SinghThe eyes are not sated with what they see. Each organ is the purchaser of one sort of trait.
Manmohan Singh (Punjabi)ਨੇਤ੍ਰ ਵੇਖਣ ਨਾਲ ਤ੍ਰਿਪਤ ਨਹੀਂ ਹੁੰਦੇ। ਹਰ ਅੰਗ ਇੱਕ ਕਿਸਮ ਦੀ ਖੂਬੀ ਦਾ ਖ੍ਰੀਦਦਾਰ ਹੈ।
Fareedkot Teekaਅੱਖੀਆਂ ਰੂਪ ਕੋ ਦੇਖਤੀਆਂ ਹੂਈਆਂ ਤ੍ਰਿਪਤ ਨਹੀਂ ਹੋਈਆਂ, ਗੁਣ ਜੋ ਹੈਂ ਨੇਤ੍ਰਾਦਿ ਇੰਦ੍ਰੇ ਸੋ ਏਕ ਏਕ ਰੰਗ ਕੇ, ਭਾਵ ਅਪਨੇ ਵਿਖੇ ਕੇ ਗ੍ਰਹਣ ਕਰਣੇ ਵਾਲੇ ਹੈਂ। ਨੇਤ੍ਰ ਰੂਪ ਕੋ ਗ੍ਰਹਣ ਕਰਤੇ ਹੈਂ ਰਸ ਸ਼ਬਦਾਦਿਕੋਂ ਕੋ ਨਹੀਂ। ਰਸਨਾ ਰਸ ਕੋ ਹੀ ਗ੍ਰਹਣ ਕਰਤੀ ਹੈ ਰੂਪਾਦਿਕੋਂ ਕੋ ਨਹੀਂ। ਐਸੇ ਹੀ ਸਰਬ ਇੰਦ੍ਰੇ ਜਾਨ ਲੇਨੇ॥
Prof. Sahib Singhਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)।

ਪਦ ਅਰਥ ਇਕ ਵੰਨ = ਇਕ ਰੰਗ ਦੇ, ਇਕ ਇਕ ਕਿਸਮ ਦੇ।

SikhNet (Spanish)Los labios no son saciados por hablar, ni los oídos por escuchar. Los ojos no se satisfacen por lo que ven;

ਭੁਖਿਆ. ਭੁਖ ਨ ਉਤਰੈ; ਗਲੀ ਭੁਖ. ਨ ਜਾਇ ॥

bhukhiaa. bhukh na utarai; galee bhukh. na jaae |

Sant Singh KhalsaThe hunger of the hungry is not appeased; by mere words, hunger is not relieved.
Manmohan SinghThe hunger of the hungry departs not. By mere words of mouth the hunger goes not.
Manmohan Singh (Punjabi)ਖੁਦਿਆਵੰਤਾਂ ਦੀ ਖੁਦਿਆ ਦੂਰ ਨਹੀਂ ਹੁੰਦੀ। ਮੂੰਹ-ਜਬਾਨੀ ਗੱਲਾਂ ਦੁਆਰਾ ਖੁਦਿਆ ਨਹੀਂ ਜਾਂਦੀ।
Fareedkot Teekaਸੰਤੋਖ ਦੀਆਂ ਗੱਲਾਂ ਕਰ ਤ੍ਰਿਸਨਾਵਾਨੋਂ ਕੀ ਤ੍ਰਿਸਨਾ ਨਹੀਂ ਜਾਤੀ॥
Prof. Sahib Singhਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।

ਪਦ ਅਰਥ ਭੁਖਿਆ = ਭੁੱਖ ਦੇ ਅਧੀਨ ਹੋਇਆਂ ਦੀ। ਗਲੀ = ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ।

SikhNet (Spanish)sólo son receptores de lo sensorial, no se sacian con ilusiones y suposiciones de cómo deben de satisfacerse.

ਨਾਨਕ. ਭੁਖਾ ਤਾ ਰਜੈ; ਜਾ ਗੁਣ ਕਹਿ. ਗੁਣੀ ਸਮਾਇ ॥੨॥

naanak. bhukhaa taa rajai; jaa gun keh. gunee samaae |2|

Sant Singh KhalsaO Nanak, hunger is relieved only when one utters the Glorious Praises of the Praiseworthy Lord. ||2||
Manmohan SinghO Nanak! only then, is the hungry man satiated when, by uttering His praises, he gets absorbed in the Praise-worthy Lord.
Manmohan Singh (Punjabi)ਹੇ ਨਾਨਕ! ਕੇਵਲ ਤਦ ਹੀ ਭੁੱਖਾ ਆਦਮੀ ਰੱਜਦਾ ਹੈ ਜਦ ਉਸ ਦੀਆਂ ਸਿਫਤਾਂ ਨੂੰ ਆਖਣ ਦੁਆਰਾ ਉਹ ਸਿਫਤਾਂ ਵਾਲੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭੁਖਾ ਤੌ ਤ੍ਰਿਪਤ ਹੋਤਾ ਹੈ, ਜੋ ਗੁਣ ਕਥਨ ਕਰ ਕੇ ਗੁਣੀ ਪਰਮੇਸ੍ਵਰ ਮੇਂ ਸਮਾਇ ਜਾਵੇ॥੨॥
Prof. Sahib Singhਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ ॥੨॥

ਪਦ ਅਰਥ ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੨॥

SikhNet (Spanish)Dice Nanak, encuentran la Plenitud sólo, si uno entra en la Alabanza del Señor, y se inmerge en Él, el Merecedor de toda nuestra Alabanza.(2)

Open this shabad →

Shabad Guru Nanak Dev Ji Raag Maajh

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਵਿਣੁ ਸਚੇ ਸਭੁ ਕੂੜੁ; ਕੂੜੁ ਕਮਾਈਐ ॥

vin sache sabh koorr; koorr kamaaeeai |

Sant Singh KhalsaWithout the True One, all are false, and all practice falsehood.
Manmohan SinghWithout the True Lord, all are false and practise falsehood.
Manmohan Singh (Punjabi)ਸਬੱਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।
Fareedkot Teekaਬਿਨਾਂ ਸਚੇ ਨਾਮ ਕੇ ਸਭ ਝੂਠ ਹੈ ਔਰ ਕਰਮੋਂ ਕਾ ਕਮਾਉਣਾ ਭੀ ਝੂਠਾ ਹੈ॥
Prof. Sahib Singhਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ।

ਪਦ ਅਰਥ ਵਿਣੁ ਸਚੇ = ਸਦਾ-ਥਿਰ ਰਹਿਣ ਵਾਲੇ ਤੋਂ ਬਿਨਾ, ਜੇ ਪ੍ਰਭੂ ਨੂੰ ਵਿਸਾਰ ਦੇਈਏ, ਪ੍ਰਭੂ ਨੂੰ ਵਿਸਾਰਿਆਂ।

SikhNet (Spanish)Sin el Amor del Uno Verdadero, todo lo demás es vano e inútil.

ਵਿਣੁ ਸਚੇ; ਕੂੜਿਆਰੁ ਬੰਨਿ ਚਲਾਈਐ ॥

vin sache; koorriaar ban chalaaeeai |

Sant Singh KhalsaWithout the True One, the false ones are bound and gagged and driven off.
Manmohan SinghWithout the True One, the false are bound down and goaded on.
Manmohan Singh (Punjabi)ਸਤਿਪੁਰਖ ਦੇ ਬਗੈਰ ਝੂਠੇ ਨਰੜ ਕੇ ਅੱਗੇ ਨੂੰ ਧਕੇ ਜਾਂਦੇ ਹਨ।
Fareedkot Teekaਸਚੇ ਨਾਮ ਸੇ ਬਿਨਾਂ ਝੂਠੇ ਪੁਰਸ ਬਾਂਧ ਕਰ ਪੁਰੀ ਕੋ ਚਲਾਈਤੇ ਹੈਂ॥
Prof. Sahib Singh(ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।

ਪਦ ਅਰਥ ਕੂੜਿਆਰ = ਕੂੜ ਦਾ ਵਪਾਰੀ। ਬੰਨਿ = ਬੰਨ੍ਹ ਕੇ, ਜਕੜ ਕੇ।

SikhNet (Spanish)Sin el Amor del Uno Verdadero, los que están regidos por la dualidad son llevados por el mirmidón de la muerte.

ਵਿਣੁ ਸਚੇ. ਤਨੁ ਛਾਰੁ; ਛਾਰੁ ਰਲਾਈਐ ॥

vin sache. tan chhaar; chhaar ralaaeeai |

Sant Singh KhalsaWithout the True One, the body is just ashes, and it mingles again with ashes.
Manmohan SinghWithout the True Master, the body is dust and is mingled with dust.
Manmohan Singh (Punjabi)ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਸਚੇ ਨਾਮ ਜਪੇ ਬਿਨਾਂ ਸਰੀਰ ਪਹਿਲੇ ਭੀ ਭਸਮ ਰੂਪ ਹੈ, ਪੁਨਾ ਮਰ ਕਰ ਛਾਰ ਮੇਂ ਰੁਲਾਈਤਾ ਹੈ॥
Prof. Sahib Singh(ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ)।

ਪਦ ਅਰਥ ਛਾਰੁ = ਮਿੱਟੀ, ਸੁਆਹ। ਛਾਰੁ ਰਲਾਈਐ = ਮਿੱਟੀ ਵਿਚ ਰਲ ਜਾਂਦਾ ਹੈ, {ਲਫ਼ਜ਼ 'ਛਾਰੁ' ਸਦਾ (ੁ) = ਅੰਤ ਹੁੰਦਾ ਹੈ, ਅਧਿਕਰਣ ਆਦਿਕ ਕਾਰਕਾਂ ਵਿਚ ਭੀ ਇਹੀ ਰੂਪ ਰਹਿੰਦਾ ਹੈ, ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Sin el Amor del Uno Verdadero, el cuerpo es solamente polvo, y al polvo regresará.

ਵਿਣੁ ਸਚੇ. ਸਭ ਭੁਖ; ਜਿ ਪੈਝੈ ਖਾਈਐ ॥

vin sache. sabh bhukh; ji paijhai khaaeeai |

Sant Singh KhalsaWithout the True Ome, all food and clothes are unsatisfying.
Manmohan SinghWithout the True Master, the dress and food are all hunger.
Manmohan Singh (Punjabi)ਸੱਚੇ ਮਾਲਕ ਦੇ ਬਗੈਰ ਪੁਸ਼ਾਕ ਤੇ ਖੁਰਾਕ ਸਮੂਹ ਭੁੱਖ ਹੀ ਹੈ।
Fareedkot Teekaਜੋ ਖਾਈਏ ਪਹਰੀਏ ਸੋ ਸਚੇ ਨਾਮ ਬਿਨਾਂ ਸਭ ਭੁਖ ਅਰਥਾਤ ਤ੍ਰਿਸਨਾ ਕੇ ਬਧਾਉਣ ਵਾਲੇ ਹੈਂ॥
Prof. Sahib Singhਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
SikhNet (Spanish)Sin el Amor del Uno Verdadero, toda nuestra comida y toda nuestra ropa sólo sirven para incrementar nuestro deseo de tener más.

ਵਿਣੁ ਸਚੇ ਦਰਬਾਰੁ; ਕੂੜਿ ਨ ਪਾਈਐ ॥

vin sache darabaar; koorr na paaeeai |

Sant Singh KhalsaWithout the True One, the false ones do not attain the Lord's Court.
Manmohan SinghWithout the True Lord, the false attain not God's Court.
Manmohan Singh (Punjabi)ਸੱਚੇ ਸੁਆਮੀ ਦੇ ਬਗੈਰ ਕੂੜਿਆਰ ਵਾਹਿਗੁਰੂ ਦੀ ਦਰਗਾਹ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਸਚੇ ਨਾਮ ਸੇ ਬਿਨਾਂ ਵਾਹਿਗੁਰੂ ਕਾ ਦਰਬਾਰ ਝੂਠ ਬੋਲਨੇ ਸੇ ਨਹੀਂ ਪਾਈਤਾ ਹੈ॥
Prof. Sahib Singhਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ।
SikhNet (Spanish)Traicionando al Uno Verdadero, no logramos entrar en Su Corte;

ਕੂੜੈ ਲਾਲਚਿ ਲਗਿ; ਮਹਲੁ ਖੁਆਈਐ ॥

koorrai laalach lag; mehal khuaaeeai |

Sant Singh KhalsaAttached to false attachments, the Mansion of the Lord's Presence is lost.
Manmohan SinghBeing attached to false avarice man loses the Master's mansion.
Manmohan Singh (Punjabi)ਝੂਠੇ ਲੋਭ ਨਾਲ ਜੁੜ ਕੇ, ਇਨਸਾਨ ਮਾਲਕ ਦੇ ਮੰਦਰ ਨੂੰ ਗੁਆ ਲੈਂ ਦਾ ਹੈ।
Fareedkot Teekaਝੂਠੇ ਪਦਾਰਥੋਂ ਕੇ ਲਾਲਚ ਮੇਂ ਲਾਗ ਕਰ (ਮਹਲੁ) ਸਰੂਪ ਸੇ ਭੂਲ ਜਾਈਤਾ ਹੈ॥
Prof. Sahib Singhਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,

ਪਦ ਅਰਥ ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ। ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ।

SikhNet (Spanish)comprometidos en apegos falsos, nos perdemos y no llegamos al Castillo del Señor.

ਸਭੁ ਜਗੁ ਠਗਿਓ ਠਗਿ; ਆਈਐ ਜਾਈਐ ॥

sabh jag tthagio tthag; aaeeai jaaeeai |

Sant Singh KhalsaThe whole world is deceived by deception, coming and going in reincarnation.
Manmohan SinghThe whole world is deceived by the deceitful mammon and continues coming and going.
Manmohan Singh (Punjabi)ਸਾਰਾ ਸੰਸਾਰ ਛਲਣੀ ਮਾਇਆ ਨੇ ਛਲ ਲਿਆ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਵਿਸੇ ਰੂਪ ਠਗੋਂ ਨੇ ਸਰਬ ਜਗਤ ਠਗਿਆ ਹੈ, ਯਾਂ ਤੇ ਆਈ ਜਾਈਤਾ ਹੈ॥
Prof. Sahib Singh(ਤੇ ਇਸ ਕਰ ਕੇ ਇਹ ਜਗਤ) ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।

ਪਦ ਅਰਥ ਠਗਿ = ਠੱਗ ਨੇ, ਕੂੜ-ਰੂਪ ਠੱਗ ਨੇ।

SikhNet (Spanish)El mundo entero es engañado así, y va y viene en vano.

ਤਨ ਮਹਿ ਤ੍ਰਿਸਨਾ ਅਗਿ; ਸਬਦਿ ਬੁਝਾਈਐ ॥੧੯॥

tan meh trisanaa ag; sabad bujhaaeeai |19|

Sant Singh KhalsaWithin the body is the fire of desire; through the Word of the Shabad, it is quenched. ||19||
Manmohan SinghIn the body is the fire of desire. With God's Name it is quenched.
Manmohan Singh (Punjabi)ਸਰੀਰ ਖਾਹਿਸ਼ ਦੀ ਅਗਨੀ ਹੈ। ਇਹ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ।
Fareedkot Teekaਸਰੀਰ ਮੇਂ ਤ੍ਰਿਸ਼ਨਾ ਰੂਪ ਜੋ ਅਗਨੀ ਹੈ, ਸੋ ਉਪਦੇਸ਼ ਸੇ ਬੁਝਾਈਤੀ ਹੈ॥੧੯॥☬ਗੁਰੋਂ ਕੀ ਮਹਿਮਾਂ ਕਹਤੇ ਹੈਂ:
Prof. Sahib Singh(ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ ॥੧੯॥

ਪਦ ਅਰਥ ਅਗਿ = ਅੱਗ {ਇਸ ਲਫ਼ਜ਼ ਦਾ ਜੋੜ ਸਦਾ ਬਿ-ਅੰਤ ਹੈ} ॥੧੯॥

SikhNet (Spanish)En el cuerpo ruge el fuego del deseo, y solamente la Palabra del Shabd del Guru lo podrá apagar. (19)

Open this shabad →

Shabad Guru Nanak Dev Ji Raag Maajh

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਨਾਨਕ. ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ. ਫਲ ਗਿਆਨੁ ॥

naanak. gur santokh rukh; dharam ful. fal giaan |

Sant Singh KhalsaO Nanak, the Guru is the tree of contentment, with flowers of faith, and fruits of spiritual wisdom.
Manmohan SinghNanak the Guru is the tree of contentment, whose flower is faith, and fruit the Divine knowledge.
Manmohan Singh (Punjabi)ਨਾਨਕ, ਗੁਰੂ ਸੰਤੁਸ਼ਟਤਾ ਦਾ ਬਿਰਛ ਹੈ, ਜਿਸ ਦਾ ਪੁਸ਼ਪ ਈਮਾਨ ਹੈ, ਅਤੇ ਮੇਵਾ ਬ੍ਰਹਿਮ-ਗਿਆਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਸੰਤੋਖ ਰੁਖ ਅਰਥਾਤ ਸੰਤੋਖ ਕੇ ਧਾਰਨੇ ਵਾਲੇ ਬ੍ਰਿਖ ਰੂਪ ਹੈਂ, ਭਾਵ ਏਹਿ ਆਪ ਦੁਖ ਸਹਾਰਤੇ ਹੈ ਔਰੋਂ ਕੋ ਸੁਖ ਦੇਤੇ ਹੈਂ। ਤਿਨੋਂ ਮੇਂ ਧਰਮ ਫੁਲ ਹੈ ਅਰੁ ਗਿਆਨ ਫਲ ਹੈ॥☬ਵਹੁ ਫਲੁ ਕੈਸਾ ਹੈ?
Prof. Sahib Singhਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ।

ਪਦ ਅਰਥ ਗੁਰੁ ਸੰਤੋਖੁ = ਸੰਤੋਖ-ਸਰੂਪ ਗੁਰੂ।

SikhNet (Spanish)Dice Nanak, el Guru es el Árbol del Contentamiento que da las flores de la Fe y el fruto de la Sabiduría.

ਰਸਿ ਰਸਿਆ. ਹਰਿਆ ਸਦਾ; ਪਕੈ. ਕਰਮਿ ਧਿਆਨਿ ॥

ras rasiaa. hariaa sadaa; pakai. karam dhiaan |

Sant Singh KhalsaWatered with the Lord's Love, it remains forever green; through the karma of good deeds and meditation, it ripens.
Manmohan SinghIrrigated with the Lord's love, it remains evergreen and it ripens by virtuous deeds and meditation.
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਸਿੰਚਰਿਆ ਹੋਇਆ, ਇਹ ਸਦੀਵ ਹੀ ਸਰ-ਸਬਜ ਰਹਿੰਦਾ ਹੈ ਅਤੇ ਨੇਕ ਅਮਲਾਂ ਤੇ ਸਿਮਰਨ ਦੁਆਰਾ ਪੱਕਦਾ ਹੈ।
Fareedkot Teeka(ਰਸਿ ਰਸਿਆ) ਅਨੰਦ ਕਰ ਪੂਰਨ ਹੈ ਔਰ ਸਦਾ ਹੀ (ਹਰਿਆ) ਜੀਰਣਤਾ ਸੇ ਰਹਤ ਹੈ, ਧ੍ਯਾਨ ਰੂਪ ਕਰਮ ਸੇ ਪ੍ਰਪੱਕ ਹੋਤਾ ਹੈ॥
Prof. Sahib Singh(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)।

ਪਦ ਅਰਥ ਰਸਿ = (ਪ੍ਰੇਮ-ਰੂਪ) ਰਸ ਨਾਲ। ਰਸਿਆ = ਪੂਰਨ ਤੌਰ ਤੇ ਭਰਿਆ ਹੋਇਆ। ਪਕੈ = ਪੱਕਦਾ ਹੈ, (ਗਿਆਨ-ਫਲ) ਪੱਕਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਧਿਆਨਿ = ਧਿਆਨ ਦੀ ਰਾਹੀਂ, ਧਿਆਨ ਜੋੜਿਆਂ।

SikhNet (Spanish)Regado por el Amor del Señor, está siempre verde, y logra llegar a la madurez con buenas acciones y con meditación.

ਪਤਿ ਕੇ ਸਾਦ ਖਾਦਾ ਲਹੈ; ਦਾਨਾ ਕੈ ਸਿਰਿ ਦਾਨੁ ॥੧॥

pat ke saad khaadaa lahai; daanaa kai sir daan |1|

Sant Singh KhalsaHonor is obtained by eating this tasty dish; of all gifts, this is the greatest gift. ||1||
Manmohan SinghHonour is obtained by partaking of its relish. Of all the gifts this is the greatest gift.
Manmohan Singh (Punjabi)ਜਿਸ ਦਾ ਸੁਆਦ ਭੁੰਚਣ ਦੁਆਰਾ ਇੱਜਤ ਆਬਰੂ ਮਿਲਦੀ ਹੈ। ਸਾਰੀਆਂ ਦਾਤਾਂ ਵਿੱਚੋਂ ਇਹ ਸ਼ਰੋਮਣੀ ਦਾਤ ਹੈ।
Fareedkot Teekaਪਰੰਤੂ ਤਿਸ ਗ੍ਯਾਨ ਦ੍ਵਾਰੇ ਪਤੀ ਕੇ ਸ੍ਵਾਦ ਕੋ ਖਾਤਾ ਸੋ ਲਖੀਤਾ ਹੈ। ਭਾਵ ਏਹਿ ਕਿ ਤਿਸ ਕੇ ਅਨੰਦ ਕੋ ਸੋ ਜਾਣਦਾ ਹੈ, ਜੋ ਦਾਨਾ ਕੇ ਸਿਰ ਦਾਨ ਕਰਤਾ ਹੈ, ਅਰਥਾਤ ਕਰਮ ਕਰ ਕੇ ਈਸ੍ਵਰ ਅਰਪਨ ਕਰ ਦੇਤਾ ਹੈ॥੧॥☬ਪੁਨਾ ਗੁਰ ਉਸਤਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥

ਪਦ ਅਰਥ ਖਾਦਾ = ਖਾਣ ਵਾਲਾ, ਗਿਆਨ-ਫਲ ਨੂੰ ਖਾਣ ਵਾਲਾ। ਪਤਿ ਕੇ ਸਾਦ ਲਹੈ = (ਪ੍ਰਭੂ) ਪਤੀ ਦੇ (ਮੇਲ ਦੇ) ਆਨੰਦ ਮਾਣਦਾ ਹੈ। ਲਹੈ = ਲੈਂਦਾ ਹੈ, ਮਾਣਦਾ ਹੈ,। ਦਾਨਾ ਕੈ ਸਿਰਿ = ਦਾਨੁ ਸਭ ਤੋਂ ਸ੍ਰੇਸ਼ਟ ਬਖ਼ਸ਼ਸ਼ ॥੧॥

SikhNet (Spanish)Glorioso es el paladar que saborea esta Fruta; es el Regalo de regalos del Señor. (1)

Open this shabad →

Shabad Guru Nanak Dev Ji Raag Maajh

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸੁਇਨੇ ਕਾ ਬਿਰਖੁ. ਪਤ ਪਰਵਾਲਾ; ਫੁਲ ਜਵੇਹਰ ਲਾਲ ॥

sueine kaa birakh. pat paravaalaa; ful javehar laal |

Sant Singh KhalsaThe Guru is the tree of gold, with leaves of coral, and blossoms of jewels and rubies.
Manmohan SinghThe Guru is the tree of gold, its leaves are corals, and its blossoms jewels and rubies.
Manmohan Singh (Punjabi)ਗੁਰੂ ਸੋਨੇ ਦਾ ਦਰੱਖਤ ਹੈ, ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।
Fareedkot Teekaਪੁਨਾ ਗੁਰੂ ਸੁਇਨੇ ਕਾ, ਭਾਵ ਉਤਮਤਾ ਔ ਅਮੋਲਕਤਾ ਮੇਂ ਹੈ ਔਰ (ਪਰਵਾਲਾ) ਮੂੰਗ ਕੇ ਪਤੇ ਏਹੁ ਹੈਂ, ਜੋ ਬੰਧਨੋਂ ਸੇ ਪਰੇ ਹੋ ਜਾਣਾ ਕਿ ਫੁਲ ਤੇ (ਲਾਲ) ਪ੍ਰੇਮ ਔਰ (ਜਵੇਹਰ) ਜਾਹਰ ਅਰਥਾਤ ਸਾਖ੍ਯਾਤਕਾਰ ਜੋ ਹੋਨਾ ਹੈ॥
Prof. Sahib Singh(ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ।

ਪਦ ਅਰਥ ਬਿਰਖੁ = ਰੁੱਖ। ਪਤ = ਪੱਤਰ। ਪਰਵਾਲਾ = ਮੂੰਗਾ (ਗੁਰੂ ਦੇ ਬਚਨ)।

SikhNet (Spanish)El Verdadero Guru es el Árbol de Oro; sus Hojas son de coral, sus Flores de brillantes y perlas.

ਤਿਤੁ. ਫਲ ਰਤਨ ਲਗਹਿ. ਮੁਖਿ ਭਾਖਿਤ; ਹਿਰਦੈ ਰਿਦੈ ਨਿਹਾਲੁ ॥

tit. fal ratan lageh. mukh bhaakhit; hiradai ridai nihaal |

Sant Singh KhalsaThe Words from His Mouth are fruits of jewels. Within His Heart, He beholds the Lord.
Manmohan SinghThat plant bears the fruit of emerald of the utterance of the Guru's mouth. Within the heart of his heart the Guru beholds the Lord.
Manmohan Singh (Punjabi)ਉਸ ਪੌਦੇ ਨੂੰ ਗੁਰੂ ਦੇ ਮੁਖਾਰਬਿੰਦ ਦੇ ਕਥਨ ਦੀ ਮਣੀ ਦਾ ਮੇਵਾ ਲੱਗਾ ਹੋਇਆ ਹੈ, ਆਪਣੇ ਦਿਲ ਦੇ ਦਿਲਾਂ ਅੰਦਰ ਗੁਰੂ ਸੁਆਮੀ ਨੂੰ ਵੇਖਦਾ ਹੈ।
Fareedkot Teeka(ਰਤਨ) ਵੈਰਾਗਾਦਿ ਸਾਧਨ ਹੈਂ ਫਲ ਲਗਤਾ ਹੈ ਔਰ ਜੋ ਗੁਰ ਸ਼ਬਦ ਕੋ (ਮੁਖਿ ਭਾਖਿਤ) ਮੁਖ ਸੇ ਉਚਾਰਤੇ ਹੈਂ, ਸੋ ਰਿਦੇ ਕੇ ਵਿਖੈ (ਨਿਹਾਲੁ) ਨਿਹਾਰ ਲੇਤੇ ਹੈਂ॥
Prof. Sahib Singhਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।

ਪਦ ਅਰਥ ਤਿਤੁ = ਉਸ (ਗੁਰੂ-ਰੂਪ) ਰੁੱਖ ਨੂੰ। ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ = ਪ੍ਰਸੰਨ।

SikhNet (Spanish)Su Fruta son rubíes que salen de Sus Labios, porque Él ve al Señor en su interior.

ਨਾਨਕ. ਕਰਮੁ ਹੋਵੈ ਮੁਖਿ ਮਸਤਕਿ; ਲਿਖਿਆ ਹੋਵੈ ਲੇਖੁ ॥

naanak. karam hovai mukh masatak; likhiaa hovai lekh |

Sant Singh KhalsaO Nanak, He is obtained by those, upon whose faces and foreheads such pre-recorded destiny is written.
Manmohan SinghNanak it is obtained by him on whose face and forehead the writ of good fortune is recorded.
Manmohan Singh (Punjabi)ਨਾਨਕ ਇਹ ਉਸ ਨੂੰ ਪਰਾਪਤ ਹੁੰਦਾ ਹੈ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੇ ਭਾਗਾਂ ਦੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਕੇ ਅਬ ਕੇ ਨਿਸਕਾਮ ਕਰਮ (ਮੁਖਿ) ਸ੍ਰੇਸਟ ਹੋਇ ਔਰ ਪੂਰਬਲੇ ਸ੍ਰੇਸਟ ਕਰਮਾਂ ਦਾ ਲੇਖ ਮਸਤਕ ਪਰ ਲਿਖਾ ਹੋਵੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,

ਪਦ ਅਰਥ ਕਰਮੁ = ਬਖ਼ਸ਼ਸ਼। ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ।

SikhNet (Spanish)Dice Nanak, si uno tiene el Destino marcado en su frente,

ਅਠਿਸਠਿ ਤੀਰਥ ਗੁਰ ਕੀ ਚਰਣੀ; ਪੂਜੈ ਸਦਾ ਵਿਸੇਖੁ ॥

atthisatth teerath gur kee charanee; poojai sadaa visekh |

Sant Singh KhalsaThe sixty-eight sacred shrines of pilgrimage are contained in the constant worship of the feet of the Exalted Guru.
Manmohan SinghThe sixty-eight places of pilgrimage seek the shelter of the most exalted Guru's feet, whom they ever worship.
Manmohan Singh (Punjabi)ਅਠਾਹਟ ਯਾਤਰਾ-ਅਸਥਾਨ ਪਰਮ ਸ੍ਰੇਸ਼ਟ ਗੁਰਾਂ ਦੇ ਪੈਰਾਂ ਦੀ ਪਨਾਹ ਲੋੜਦੇ ਹਨ, ਜਿਨ੍ਹਾਂ ਦੀ ਉਹ ਸਦੀਵ ਹੀ ਉਪਾਸ਼ਨਾ ਕਰਦੇ ਹਨ।
Fareedkot Teekaਸੋ ਪੁਰਸ ਅਠਸਠ ਤੀਰਥ ਗੁਰੂ ਕੇ ਚਰਨੋਂ ਮੇਂ ਜਾਨ ਕਰ ਸਦਾ ਹੀ ਵਸੇਸ ਕਰ ਕੇ ਪੂਜਨ ਕਰੇ ਤਬ ਗ੍ਯਾਨ ਫਲ ਪ੍ਰਾਪਤਿ ਹੋਤਾ ਹੈ॥☬ਜੋ ਬਿਨਾ ਗਿਆਨ ਹੈਂ ਤਿਨ ਕਾ ਹਾਲ ਕਹਤੇ ਹੈਂ:
Prof. Sahib Singhਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ।

ਪਦ ਅਰਥ ਅਠਸਠਿ = ਅਠਾਹਠ। ਵਿਸੇਖੁ = ਵਿਸ਼ੇਸ਼, ਵਧੀਆ।

SikhNet (Spanish)logra el mérito de haber recorrido todos los lugares de peregrinaje, debido a la Alabanza a los Pies del Guru.

ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ ॥

hans het lobh kop; chaare nadeea ag |

Sant Singh KhalsaCruelty, material attachment, greed and anger are the four rivers of fire.
Manmohan SinghCruelty, worldly love, avarice and wrath are the four streams of fire.
Manmohan Singh (Punjabi)ਨਿਰਦਈਪੁਣਾ, ਸੰਸਾਰੀ ਮੋਹ, ਲਾਲਚ ਤੇ ਗੁੱਸਾ ਚਾਰੇ ਅਗਨੀ ਦੇ ਦਰਿਆ ਹਨ।
Fareedkot Teeka(ਹੰਸੁ) ਹਿੰਸਾ, (ਹੇਤੁ) ਮੋਹ ਔਰ ਲੋਭ, ਕ੍ਰੋਧ ਏਹ ਚਾਰੋਂ ਅਗਨੀ ਕੀ ਨਦੀਆਂ ਹੈਂ॥
Prof. Sahib Singhਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ,

ਪਦ ਅਰਥ ਹੰਸੁ = ਨਿਰਦਇਤਾ। ਹੇਤੁ = ਮੋਹੁ। ਕੋਪੁ = ਗੁੱਸਾ।

SikhNet (Spanish)La crueldad, el apego, la avaricia y el enojo son los cuatro ríos de fuego

ਪਵਹਿ ਦਝਹਿ ਨਾਨਕਾ; ਤਰੀਐ ਕਰਮੀ ਲਗਿ ॥੨॥

paveh dajheh naanakaa; tareeai karamee lag |2|

Sant Singh KhalsaFalling into them, one is burned, O Nanak! One is saved only by holding tight to good deeds. ||2||
Manmohan SinghBy falling into them the mortal is burnt, O Nanak! Emancipation is obtained by cleaving to good deed.
Manmohan Singh (Punjabi)ਉਨੱਾਂ ਵਿੱਚ ਡਿੱਗ ਪੈਣ ਦੁਆਰਾ ਪ੍ਰਾਣੀ ਸੜ ਬਲ ਜਾਂਦਾ ਹੈ। ਹੇ ਨਾਨਕ! ਚੰਗੇ ਅਮਲਾਂ ਦੇ ਨਾਲ ਜੁੜਣ ਦੁਆਰਾ ਕਲਿਆਣ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਨ ਮੇਂ ਪੜੇ ਹੈਂ, ਸੋ ਦਗਧ ਹੋਤੇ ਹੈਂ, ਪਰੰਤੂ (ਕਰਮੀ) ਉਤਮ ਭਾਗੋਂ ਕੇ ਆਸਰੇ ਲਗ ਕਰ ਕੇ ਤਰੀਤਾ ਹੈ॥੨॥
Prof. Sahib Singhਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥੨॥

ਪਦ ਅਰਥ ਦਝਹਿ = ਸੜਦੇ ਹਨ। ਕਰਮੀ = ਬਖ਼ਸ਼ਸ਼ ਦੁਆਰਾ। ਲਗਿ = (ਚਰਨੀਂ) ਲੱਗ ਕੇ ॥੨॥

SikhNet (Spanish)y quien se pone en su camino, es quemado; pero podrá ser salvado sólo por la Gracia del Señor.(2)

Open this shabad →

Shabad Guru Nanak Dev Ji Raag Maajh

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਜੀਵਦਿਆ ਮਰੁ ਮਾਰਿ; ਨ ਪਛੋਤਾਈਐ ॥

jeevadiaa mar maar; na pachhotaaeeai |

Sant Singh KhalsaWhile you are alive, conquer death, and you shall have no regrets in the end.
Manmohan SinghWhilst living subdue death and thou shalt not regret afterwards.
Manmohan Singh (Punjabi)ਜੀਉਂਦੇ ਜੀ ਮੌਤ ਤੇ ਕਾਬੂ ਪਾ ਲੈ ਅਤੇ ਤੈਨੂੰ ਅਖੀਰ ਨੂੰ ਝੋਰਾ ਨਹੀਂ ਹੋਵੇਗਾ।
Fareedkot Teekaਜਦ ਜੀਵਦਿਆਂ (ਮਰੁ) ਕਾਮਾਦਿਕੋਂ ਕੋ (ਮਾਰਿ) ਮਾਰੀਏ ਤਬ ਪਸਚਾਤਾਪ ਨਹੀਂ ਕਰੀਤਾ ਹੈ॥
Prof. Sahib Singh(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ।

ਪਦ ਅਰਥ ਮਾਰਿ = ਮਾਰ ਕੇ, (ਤ੍ਰਿਸ਼ਨਾ ਨੂੰ) ਮਾਰ ਕੇ {ਨੋਟ: ਇਸੇ ਤ੍ਰਿਸ਼ਨਾ ਦਾ ਜ਼ਿਕਰ ਪਉੜੀ ਨੰ: ੧੮ ਤੇ ੧੯ ਵਿਚ ਹੈ}।

SikhNet (Spanish)Apacigua tu ego para que no te arrepientas al final de tu vida.

ਝੂਠਾ ਇਹੁ ਸੰਸਾਰੁ; ਕਿਨਿ ਸਮਝਾਈਐ ॥

jhootthaa ihu sansaar; kin samajhaaeeai |

Sant Singh KhalsaThis world is false, but only a few understand this.
Manmohan SinghFalse is the world but a few understand this.
Manmohan Singh (Punjabi)ਕੂੜੀ ਹੈ ਇਹ ਦੁਨੀਆਂ ਪ੍ਰੰਤੂ ਕਿਸੇ ਨੂੰ ਹੀ ਇਹ ਸਮਝ ਆਈ ਹੈ।
Fareedkot Teekaਏਹੁ ਸੰਸਾਰ ਝੂਠਾ ਹੈ ਕਿਸੀ ਕੋ ਸਮਝ ਆਈ ਹੈ ਵਾ ਕਿਸ ਕੋ ਸਮਝਾਈਏ, ਭਾਵ ਜੀਵ ਸਮਝਤੇ ਨਹੀ ਹੈਂ॥
Prof. Sahib Singhਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।

ਪਦ ਅਰਥ ਕਿਨਿ = ਕਿਸ ਨੇ? ਕਿਸੇ ਵਿਰਲੇ ਨੇ।

SikhNet (Spanish)Vano es este mundo, pero, ¿cómo puedo hacer que lo sepas?

ਸਚਿ. ਨ ਧਰੇ ਪਿਆਰੁ; ਧੰਧੈ ਧਾਈਐ ॥

sach. na dhare piaar; dhandhai dhaaeeai |

Sant Singh KhalsaPeople do not enshrine love for the Truth; they chase after worldly affairs instead.
Manmohan SinghMan professes not live for truth and runs after worldly affairs.
Manmohan Singh (Punjabi)ਇਨਸਾਨ ਸੱਚ ਨਾਲ ਪ੍ਰੀਤ ਨਹੀਂ ਕਰਦਾ ਅਤੇ ਸੰਸਾਰੀ ਕਾਰ-ਵਿਹਾਰਾਂ ਮਗਰ ਨਸਿਆ ਫਿਰਦਾ ਹੈ।
Fareedkot Teekaਸਚ ਮੇਂ ਤੋ ਪਿਆਰ ਕਰਤੇ ਨਹੀਂ ਝੂਠੇ ਧੰਧਿਓਂ ਮੇਂ ਧਾਵਤੇ ਹੈਂ॥
Prof. Sahib Singh(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।

ਪਦ ਅਰਥ ਧਾਈਐ = ਧਾਉਂਦਾ ਹੈ, ਭਟਕਦਾ ਹੈ।

SikhNet (Spanish)No amamos la Verdad del Señor y nos ocupamos de la riña.

ਕਾਲੁ ਬੁਰਾ. ਖੈ ਕਾਲੁ; ਸਿਰਿ ਦੁਨੀਆਈਐ ॥

kaal buraa. khai kaal; sir duneeaeeai |

Sant Singh KhalsaThe terrible time of death and annihilation hovers over the heads of the world.
Manmohan SinghThe inauspicious time of annihilating death stands over the head of the world.
Manmohan Singh (Punjabi)ਸਤਿਆਨਾਸ ਕਰ ਦੇਣ ਵਾਲੀ ਮੌਤ ਦਾ ਚੰਦਰਾ ਸਮਾਂ ਸੰਸਾਰ ਦੇ ਮੂੰਡ ਉਤੇ ਖੜਾ ਹੈ।
Fareedkot Teekaਜਨਮ ਕਾ (ਕਾਲੁ) ਸਮਾ ਔਰ (ਖੈ ਕਾਲੁ) ਮਰਣ ਸਮਾ ਦੁਨੀਆਂ ਕੇ ਸਿਰ ਪਰ ਬੁਰਾ ਹੈ, ਭਾਵ ਯੇਹਿ ਕਿ ਜੀਵੋਂ ਕੋ ਜਨਮ ਮਰਣ ਕਾ ਅਤੀ ਦੁਖ ਹੈ॥
Prof. Sahib Singh(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।

ਪਦ ਅਰਥ ਬੁਰਾ = ਭੈੜਾ। ਖੈ = ਨਾਸ ਕਰਨ ਵਾਲਾ।

SikhNet (Spanish)Sobre nuestras cabezas está el mirmidón de la muerte.

ਹੁਕਮੀ ਸਿਰਿ ਜੰਦਾਰੁ; ਮਾਰੇ ਦਾਈਐ ॥

hukamee sir jandaar; maare daaeeai |

Sant Singh KhalsaBy the Hukam of the Lord's Command, the Messenger of Death smashes his club over their heads.
Manmohan SinghUnder the Lord's command, seizing an opportunity, death's myrmidon strikes the club on man's head.
Manmohan Singh (Punjabi)ਸਾਹਿਬ ਦੇ ਫੁਰਮਾਨ ਤਾਬੇ, ਮੌਤ ਦਾ ਫਰਿਸ਼ਤਾ, ਦਾਅ ਲਾ ਕੇ ਇਨਸਾਨ ਦੇ ਮੂੰਡ ਉਤੇ ਡੰਡਾ ਮਾਰਦਾ ਹੈ।
Fareedkot Teekaਹੁਕਮੀ ਕੇ ਹੁਕਮ ਕਰ (ਜੰਦਾਰੁ) ਜਿੰਦ ਕਾ ਵੈਰੀ ਜਮਦੂਤ ਦਾਈਏ ਕਰ ਕੇ ਮਾਰਤਾ ਵਾ (ਜੰਦਾਰੁ) ਡੰਡਾ ਸਿਰ ਪਰ ਮਾਰਤਾ ਹੈ॥
Prof. Sahib Singhਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।

ਪਦ ਅਰਥ ਜੰਦਾਰੁ = {ਫ਼ਾਰਸੀ: ਜੰਦਾਲ, ਗਵਾਰ, ਅਵੈੜਾ। ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ 'ਜਮ' ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ 'ਜਮ' ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ। ਦਾਈਐ = ਦਾਉ ਲਾ ਕੇ।

SikhNet (Spanish)Este malvado enfurecido nos mata alevosamente, como es la Voluntad del Señor.

ਆਪੇ ਦੇਇ ਪਿਆਰੁ; ਮੰਨਿ ਵਸਾਈਐ ॥

aape dee piaar; man vasaaeeai |

Sant Singh KhalsaThe Lord Himself gives His Love, and enshrines it within their minds.
Manmohan SinghThe Lord Himself bestows His love and enshrines it within the mortal's mind.
Manmohan Singh (Punjabi)ਸਾਹਿਬ ਖੁਦ ਹੀ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਜਬ ਪਰਮੇਸ੍ਵਰ ਅਪਨਾ ਪਿਆਰੁ ਆਪੇ ਦੇਤਾ ਹੈ ਤਬ ਮਨ ਮੇਂ ਵਸਾਈਤਾ ਹੈ, ਫਿਰ ਜਮਦੂਤ ਨਹੀਂ ਮਾਰਤਾ ਹੈ॥☬ਦੇਹੋਂ ਕੀ ਅਨਿੱਤਤਾ ਦੇਖਾਵਤੇ ਹੈਂ:
Prof. Sahib Singh(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।

ਪਦ ਅਰਥ ਮੰਨਿ = ਮਨ ਵਿਚ।

SikhNet (Spanish)Si así lo quiere Dios, enaltecemos el Amor del Señor en nuestra mente.

ਮੁਹਤੁ ਨ ਚਸਾ ਵਿਲੰਮੁ; ਭਰੀਐ ਪਾਈਐ ॥

muhat na chasaa vilam; bhareeai paaeeai |

Sant Singh KhalsaNot a moment or an instant's delay is permitted, when one's measure of life is full.
Manmohan SinghWhen the life's measure is full not a trice or moment's delay is caused in departing.
Manmohan Singh (Punjabi)ਜਦ ਜਿੰਦਗੀ ਦੀ ਪੜੋਪੀ ਲਬਾਲਬ ਹੋ ਜਾਂਦੀ ਹੈ, ਤਾਂ ਕੂਚ ਕਰਨ ਨੂੰ ਇੱਕ ਲਮ੍ਹੇ ਜਾਂ ਪਲ ਜਿੰਨੀ ਦੇਰ ਭੀ ਨਹੀਂ ਲੱਗਦੀ।
Fareedkot Teekaਮੁਹਤ ਚਸਾ ਕਾ ਬਿਲੰਮ ਭੀ ਸਰੀਰ ਕੇ ਛੂਟਨੇ ਮੇਂ ਨਹੀਂ ਲਗਤਾ। ਤਿਸ ਪਰ ਦ੍ਰਿਸ੍ਟਾਂਤ ਕਹਤੇ ਹੈਂ: (ਭਰੀਐ ਪਾਈਐ) ਜੈਸੇ ਪਾਈ ਭਰ ਕਰ ਉਲਟਾਇ ਦੇਈਤੀ ਤਿਸ ਮੇਂ ਦਾਨਾ ਏਕ ਭੀ ਨਹੀਂ ਰਹਤਾ ਬਿਨਾ ਦੇਰ ਸੇ ਨਿਕਸ ਜਾਤੇ ਹੈਂ, ਤੈਸੇ ਜਬ ਅਵਸਥਾ ਪੂਰਨ ਹੋ ਜਾਤੀ ਹੈ ਤਬ ਏਕ ਸ੍ਵਾਸ ਭੀ ਨਹੀਂ ਰਹਤਾ ਬਿਨ ਦੇਰ ਸੇ ਨਿਕਸ ਜਾਤੇ ਹੈਂ ॥☬ਲੰਮੇ ਦੇਸ ਮੇਂ ਦਾਣੇ ਮਾਪਣੇ ਕਾ ਕਾਠ ਕਾ ਪਾਤ੍ਰ ਹੋਤਾ ਹੈ ਤਿਸ ਕੋ ਪਾਈ ਕਹਤੇ ਹੈਂ॥
Prof. Sahib Singhਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ।

ਪਦ ਅਰਥ ਮੁਹਤੁ = ਮੁਹੂਰਤ, ਪਲ-ਮਾਤ੍ਰ। ਚਸਾ = ਨਿਮਖ-ਮਾਤ੍ਰ। ਵਿਲੰਮੁ = ਢਿੱਲ। ਭਰੀਐ ਪਾਈਐ = ਜਦੋਂ ਪਾਈ ਭਰ ਜਾਂਦੀ ਹੈ। ਪਾਈ = ਚਾਰ ਟੋਪੇ ਦਾ ਮਾਪ; (ਭਾਵ) ਜੀਵ ਨੂੰ ਮਿਲੇ ਹੋਏ ਸਾਰੇ ਸੁਆਸਾਂ ਦਾ ਅੰਦਾਜ਼ਾ।

SikhNet (Spanish)Cuando la copa de la vida se ha llenado, no podemos esperar ya, ni un momento más.

ਗੁਰ ਪਰਸਾਦੀ ਬੁਝਿ; ਸਚਿ ਸਮਾਈਐ ॥੨੦॥

gur parasaadee bujh; sach samaaeeai |20|

Sant Singh KhalsaBy Guru's Grace, one comes to know the True One, and is absorbed into Him. ||20||
Manmohan SinghThrough the Guru's grace by knowing the True Lord the mortal is absorbed in Him.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਸੱਚੇ ਸਾਹਿਬ ਨੂੰ ਜਾਨਣ ਦੁਆਰਾ ਜੀਵ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸਰੂਪ ਹਰੀ ਕੋ ਸਮਝ ਕੇ ਸਚ ਮੇਂ ਸਮਾਈਤਾ ਹੈ॥੨੦॥☬ਨਾਮ ਸੇ ਬਿਨਾ ਜੋ ਪੁਰਸ ਹੈ, ਤਿਨ ਕੀ ਨਖੇਧੀ ਰੂਪ ਵਾਕ ਉਚਾਰਨ ਕਰਤੇ ਹੈਂ:
Prof. Sahib Singh(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥
SikhNet (Spanish)Conoce entonces la Verdad, por la Gracia del Guru, e inmérgete en Ella.(20)

Open this shabad →

Shabad Guru Nanak Dev Ji Raag Maajh

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਤੁਮੀ ਤੁਮਾ ਵਿਸੁ; ਅਕੁ ਧਤੂਰਾ ਨਿਮੁ ਫਲੁ ॥

tumee tumaa vis; ak dhatooraa nim fal |

Sant Singh KhalsaBitter melon, swallow-wort, thorn-apple and nim fruit
Manmohan SinghThe bitterness of the gourd, colocynth, colotropis procera, thorn-apple and the seed of aza-dirachta,
Manmohan Singh (Punjabi)ਤੂੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ,
Fareedkot Teeka(ਤੁੰਮੀ) ਤੂੰਬੀ ਔ ਤੁੰਮਾ (ਵਿਸ) ਜਹਰ ਵਸੇਸ ਅਕੁ ਧਤੂਰਾ ਪੁਨਾ ਨਿੰਮ ਔਰ ਭੀ ਕਟੂ ਫਲੋਂ ਜੈਸੀ ਕੌੜਤਣ॥
Prof. Sahib Singhਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮ ਰੂਪ ਫਲ (ਆਦਿ ਕੁੜੱਤਣ ਵਾਲੇ ਪਦਾਰਥ)
SikhNet (Spanish)La amarga coloquíntida, la camelina, las hojas de la higuera loca y el árbol Nim,

ਮਨਿ ਮੁਖਿ ਵਸਹਿ ਤਿਸੁ; ਜਿਸੁ ਤੂੰ. ਚਿਤਿ ਨ ਆਵਹੀ ॥

man mukh vaseh tis; jis toon. chit na aavahee |

Sant Singh Khalsathese bitter poisons lodge in the minds and mouths of those who do not remember You
Manmohan Singhabides in the mind and mouth of him, who remembers thee not, O my Lord!
Manmohan Singh (Punjabi)ਉਸ ਦੇ ਚਿੱਤ ਤੇ ਮੂੰਹ ਵਿੱਚ ਰਹਿੰਦੀ ਹੈ, ਜਿਸ ਨੂੰ ਤੂੰ ਯਾਦ ਨਹੀਂ ਆਉਂਦਾ, ਹੇ ਮੇਰੇ ਸੁਆਮੀ!
Fareedkot Teekaਜਿਸ ਕੋ ਤੂੰ ਚਿੱਤ ਨਹੀਂ ਆਵਤਾ ਹੈਂ ਤਿਸ ਪੁਰਸ ਕੇ ਮਨ ਮੇਂ ਬਸਤੀ ਹੈ॥
Prof. Sahib Singh(ਹੇ ਪ੍ਰਭੂ!) ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।

ਪਦ ਅਰਥ ਤਿਸੁ = ਉਸ ਮਨੁੱਖ ਦੇ। ਚਿਤਿ = ਚਿੱਤ ਵਿਚ।

SikhNet (Spanish)sus amargos venenos están en la mente y en los labios de aquél que no Te alaba,

ਨਾਨਕ ਕਹੀਐ ਕਿਸੁ; ਹੰਢਨਿ ਕਰਮਾ ਬਾਹਰੇ ॥੧॥

naanak kaheeai kis; handtan karamaa baahare |1|

Sant Singh KhalsaO Nanak, how shall I tell them this? Without the karma of good deeds, they are only destroying themselves. ||1||
Manmohan SinghNanak, whom should I tell that who-so are without good destiny are annihilated.
Manmohan Singh (Punjabi)ਨਾਨਕ ਮੈਂ ਕਿਸ ਨੂੰ ਆਖਾਂ ਕਿ ਜੋ ਚੰਗੀ ਕਿਸਮਤ ਦੇ ਬਗੈਰ ਹਨ, ਉਹ ਮਲੀਆਮੇਟ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਸ ਨੂੰ ਕਹੀਏ ਜੀਵ ਸੁਭ ਕਰਮੋਂ ਸੇ ਬਿਨਾ ਮੰਦ ਕਰਮੋਂ ਮੇਂ (ਹੰਢਨਿ) ਫਿਰਤੇ ਹੈਂ॥੧॥☬ਜੇ ਕਹੇ ਜੀਵ ਮੇਂ ਫਿਰਨਾ ਕੈਸੇ ਔਰ ਕਹਾਂ ਕਹਾਂ ਫਿਰਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ॥੧॥

ਪਦ ਅਰਥ ਹੰਢਨਿ = ਭਟਕਦੇ ਹਨ। ਕਰਮਾ ਬਾਹਰੇ = ਕਰਮ-ਹੀਨ ॥੧॥

SikhNet (Spanish)oh Señor. Dice Nanak, ¿Cómo podemos instruir a los hombres de destinos torcidos que se destruyen a sí mismos?(1)

Open this shabad →

Shabad Guru Nanak Dev Ji Raag Maajh continues on Ang 148

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਮਤਿ ਪੰਖੇਰੂ. ਕਿਰਤੁ ਸਾਥਿ; ਕਬ ਉਤਮ ਕਬ ਨੀਚ ॥

mat pankheroo. kirat saath; kab utam kab neech |

Sant Singh KhalsaThe intellect is a bird; on account of its actions, it is sometimes high, and sometimes low.
Manmohan SinghThe bird soul with (on account of) its actions is sometimes exalted and sometimes debased.
Manmohan Singh (Punjabi)ਭੌਰ ਪੰਛੀ ਆਪਣੇ ਅਮਲਾਂ ਦੇ ਨਾਲ (ਸਬੱਬ) ਕਦੇ ਸਰੇਸ਼ਟ ਤੇ ਕਦੇ ਅਧਮ ਹੁੰਦਾ ਹੈ।
Fareedkot Teekaਮਤਿ ਬੁਧੀ ਅਰਥਾਤ ਚਿਦਾਭਾਸ ਰੂਪੀ ਪੰਛੀ ਹੈ, (ਕਿਰਤੁ) ਕਰਮ ਰੂਪੀ ਪਰੋਂ ਕੇ ਸਾਥ ਕਭੀ ਉਤਮਤਾ ਕਬੀ ਨੀਚਤਾ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ 'ਮਤਿ') ਕਦੇ ਚੰਗੀ ਹੈ ਕਦੇ ਨੀਵੀਂ;

ਪਦ ਅਰਥ ਪੰਖੇਰੂ = ਪੰਛੀ। ਕਿਰਤੁ = ਕੀਤਾ ਹੋਇਆ ਕੰਮ, (ਭਾਵ, ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦਾ ਇਕੱਠ, ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ।

SikhNet (Spanish)Tu intelecto es como el pájaro, que así como son sus acciones, se proyecta en ocasiones bien y a veces mal.

Open this shabad (4 lines, Angs 147-148) →

Ang 147 of 1430