ੴ

ਸਿੱਖਬਾਣੀ · SikhBani

ਜਤੁ ਪਾਹਾਰਾ ਧੀਰਜੁ ਸੁਨਿਆਰੁ ॥

jat paahaaraa dheeraj suniaar
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 8 · 7 lines
Translations

ਜਤੁ ਪਾਹਾਰਾ; ਧੀਰਜੁ ਸੁਨਿਆਰੁ ॥

jat paahaaraa; dheeraj suniaar |

Sant Singh KhalsaLet self-control be the furnace, and patience the goldsmith.
Manmohan SinghMake continence thy furnace, patience thy goldsmith,
Manmohan Singh (Punjabi)ਬ੍ਰਹਿਮਚਰਜ ਨੂੰ ਆਪਣੀ ਭਠੀ, ਸਬਰ ਨੂੰ ਆਪਣਾ ਸੁਨਿਆਰਾ,
Fareedkot Teekaਰਸਨਾ ਔਰ ਲਿੰਙ ਇੰਦ੍ਰੀ ਚੰਚਲਤਾ ਸੇ ਰਹਿਤ ਹੋਵੇ, ਐਸਾ ਜੋ ਭਗਤੋਂ ਕਾ ਧੀਰਜੁ ਹੈ, ਸੋਈ ਤੋ ਸੁਨਾਰ ਹੋਵੈ ਔਰੁ ਸਰਬ ਵਾਸਨਾ ਕਾ ਤ੍ਯਾਗੁ ਕਰ ਸਰਬ ਇੰਦ੍ਰੀ੍ਯੋਂ ਕੋ ਵਿਖੇ ਸੇ ਹਟਾਵਣਾ, ਐਸੇ ਜਤ ਕਾ (ਪਹਾਰਾ) ਅੰਗੀਠਾ ਹੋਵੇ॥
Prof. Sahib Singh(ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ,

ਪਦ ਅਰਥ ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ। ਪਾਹਾਰਾ = ਸੁਨਿਆਰੇ ਦੀ ਦੁਕਾਨ। ਸੁਨਿਆਰੁ = ਸੁਨਿਆਰਾ।

SikhNet (Spanish)Que la continencia sea el horno y la paciencia el maestro fundidor;

ਅਹਰਣਿ ਮਤਿ; ਵੇਦੁ ਹਥੀਆਰੁ ॥

aharan mat; ved hatheeaar |

Sant Singh KhalsaLet understanding be the anvil, and spiritual wisdom the tools.
Manmohan Singhunderstanding thy anvil, Divine knowledge thy tools,
Manmohan Singh (Punjabi)ਸਮਝ ਨੂੰ ਆਪਣੀ ਆਰਣ, ਬ੍ਰਹਮ ਗਿਆਨ ਨੂੰ ਆਪਣੇ ਸੰਦ,
Fareedkot Teekaਔਰੁ ਅਚਲ ਬੁਧਿ ਅਹਰਣਿ ਹੋਵੇ ਜਿਸ ਪਰ ਸ੍ਵਰਨ ਰਖ ਕਰ ਘੜਤੇ ਹੈਂ, ਵੇਦ ਵਾਕੋਂ ਕਾ ਸ੍ਰਵਣ (ਹਥਿਆਰੁ) ਹਥੌੜਾ ਹੋਵੇ॥
Prof. Sahib Singhਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)।

ਪਦ ਅਰਥ ਮਤਿ = ਅਕਲ। ਵੇਦ = ਗਿਆਨ। ਹਥੀਆਰੁ = ਹਥੌੜਾ। ❀ ਨੋਟ: ਸ਼ਬਦ 'ਵੇਦ' ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ: (੧) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ। (ਪਉੜੀ ੫)। (੨) ਸੁਣਿਐ ਸਾਸਤ ਸਿੰਮ੍ਰਿਤਿ ਵੇਦ। (ਪਉੜੀ ੯)। (੩) ਅਸੰਖ ਗਰੰਥ ਮੁਖਿ ਵੇਦ ਪਾਠ। (ਪਉੜੀ ੧੭)। (੪) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ। (ਪਉੜੀ ੨੨)। (੫) ਆਖਹਿ ਵੇਦ ਪਾਠ ਪੁਰਾਣ। (ਪਉੜੀ ੨੬)। (੬) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ। (ਪਉੜੀ ੨੭)। ਪਉੜੀ ਨੰਬਰ ੫ ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ 'ਵੇਦ' ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ 'ਵੇਦਾਂ' ਵੱਲ ਇਸ਼ਾਰਾ ਹੈ। ਪਰ ਪਉੜੀ ਨੰਬਰ ੫ ਵਿਚ 'ਵੇਦੰ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਇਸੇ ਤਰਾਂ 'ਵੇਦ ਹਥੀਆਰ' ਵਿਚ 'ਵੇਦ' ਇਕ-ਵਚਨ ਹੈ ਤੇ ਅਰਥ ਹੈ 'ਗਿਆਨ'। ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ 'ਵੇਦੁ' ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ 'ਗਿਆਨ' ਹੀ ਹੈ। ਕਈ ਸ਼ਬਦ ਐਸੇ ਹਨ, ਜਿੱਥੇ 'ਵੇਦੁ' ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ। ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਇਸ ਪਉੜੀ ਵਿਚ 'ਜਤੁ', 'ਧੀਰਜ', 'ਮਤਿ', 'ਭਉ', 'ਤਪਤਾਉ', ਅਤੇ 'ਭਾਉ' ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ 'ਵੇਦੁ' ਭੀ ਉਹਨਾਂ ਦੇ ਨਾਲ ਢੁਕਵਾਂ ('ਗਿਆਨ' ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ।

SikhNet (Spanish)que el entendimiento sirva como sólido yunque y las experiencias de la Energía Divina sean la herramienta para trabajar;

ਭਉ ਖਲਾ; ਅਗਨਿ ਤਪ ਤਾਉ ॥

bhau khalaa; agan tap taau |

Sant Singh KhalsaWith the Fear of God as the bellows, fan the flames of tapa, the body's inner heat.
Manmohan SinghGod's fear Thine bellows, practising of penance thy fire,
Manmohan Singh (Punjabi)ਰੱਬ ਦੇ ਡਰ ਨੂੰ ਆਪਣੀਆਂ ਧੋਂਕਣੀਆਂ, ਤਪੱਸਿਆ ਕਰਨ ਨੂੰ ਆਪਣੀ ਅੱਗ,
Fareedkot Teekaਅਕਾਲ ਪੁਰਖ ਕਾ ਜੋ (ਭਉ) ਡਰੁ ਧਾਰਨਾ, ਏਹੀ (ਖਲਾ) ਚਰਮ ਕਾ ਵਾ ਪਿਤਲ ਕਾ ਨਲਕਾ ਫੂਕ ਮਾਰਨੇ ਵਾਲਾ ਹੋਵੇ, ਜਿਸ ਸੇ ਅਗਨਿ ਪ੍ਰਜੁਲਤ ਕਰਤੇ ਹੈਂ। ਅਰੁ ਤਪੁ ਕਰਨਾ ਏਹੀ ਅਗਨਿ ਕਾ ਤਾਉ ਹੋਵੇ॥
Prof. Sahib Singh(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ),

ਪਦ ਅਰਥ ਭਉ = ਅਕਾਲ ਪੁਰਖ ਦਾ ਡਰ। ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ)। ਤਪਤਾਉ-ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ।

SikhNet (Spanish)que el dolor, al desprenderse del cuerpo se vuelva combustible y el Temor Reverencial a Dios sea el fuelle que enciende las flamas de Tapa,

ਭਾਂਡਾ ਭਾਉ; ਅੰਮ੍ਰਿਤੁ ਤਿਤੁ ਢਾਲਿ ॥

bhaanddaa bhaau; amrit tith dtaal |

Sant Singh KhalsaIn the crucible of love, melt the Nectar of the Name,
Manmohan Singhand love of Lord thy pot, where-in filter the Nectar of God's Name.
Manmohan Singh (Punjabi)ਅਤੇ ਪ੍ਰਭੂ ਦੇ ਪਿਆਰ ਨੂੰ ਅਪਣਾ ਬਰਤਨ ਬਣਾ, ਜਿਸ ਅੰਦਰੋਂ ਰੱਬ ਦੇ ਨਾਮ ਦਾ ਸੁਧਾ ਰਸ ਚੋ।
Fareedkot Teeka(ਭਉ) ਪ੍ਰੇਮੁ ਭਾਂਡਾ ਹੋਵੇ ਅਰਥਾਤ ਪ੍ਰੇਮ ਵਾਲਾ ਰਿਦਾ ਕੁਠਾਲੀ ਹੋਵੇ। (ਤਿਤੁ) ਤਿਸ ਰਿਦੇ ਮੈ ਗੁਰ ਉਪਦੇਸ ਜੋ ਅੰਮ੍ਰਿਤ ਹੈ, ਸੋ ਸ੍ਵਰਨ ਤੁਲ ਹੈ, ਤਿਸ ਕੋ ਢਾਲ ਭਾਵ ਰਿਦੇ ਮੈ ਧਾਰੇ॥
Prof. Sahib Singhਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ।

ਪਦ ਅਰਥ ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ।

SikhNet (Spanish)el calor interno del cuerpo. En el Crisol del Amor, funde el Néctar del Nombre

ਘੜੀਐ ਸਬਦੁ; ਸਚੀ ਟਕਸਾਲ ॥

gharreeai sabad; sachee ttakasaal |

Sant Singh Khalsaand mint the True Coin of the Shabad, the Word of God.
Manmohan SinghThus in the true mint the Divine word is fashioned.
Manmohan Singh (Punjabi)ਇਸ ਤਰ੍ਹਾਂ ਸੱਚੀ ਸਿਕਸ਼ਾਲਾ ਅੰਦਰ ਰੱਬੀ ਕਲਾਮ ਰਚੀ ਜਾਂਦੀ ਹੈ।
Fareedkot Teekaਤਬ ਸਚੀ ਟਕਸਾਲ ਸਾਧ ਸੰਗਤ ਮੇ ਜੀਵ ਹੀ (ਸਬਦੁ) ਬ੍ਰਹਮ ਰੂਪੁ ਘੜਾ ਜਾਤਾ ਹੈ॥
Prof. Sahib Singh(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।

ਪਦ ਅਰਥ ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।

* ਨੋਟ: 'ਭਉ' ਸ਼ਬਦ ਨੂੰ ਇੱਥੇ ਗਹੁ ਨਾਲ ਵਿਚਾਰਨ ਦੀ ਲੋੜ ਹੈ। 'ਜਪੁਜੀ' ਸਾਹਿਬ ਵਿਚ ਇਹ ਸ਼ਬਦ ਦੋ ਵਾਰੀ ਆਇਆ ਹੈ, ਮੂਲ-ਮੰਤਰ ਵਿਚ 'ਨਿਰਭਉ' ਅਤੇ ਪਉੜੀ ਨੰਬਰ ੩੮ ਵਿਚ 'ਭਉ'। ਸੰਸਕ੍ਰਿਤ ਦਾ ਸ਼ਬਦ 'ਭਯ' ਹੈ, ਪਰ ਸਤਿਗੁਰ ਜੀ ਇਸ ਨੂੰ 'ਭਉ' ਲਿਖਦੇ ਹਨ। ਆਰੀਆ ਸਮਾਜ ਵਰਗੀ ਪੜ੍ਹੀ-ਲਿਖੀ ਸ਼੍ਰੇਣੀ ਦੇ ਮੋਢੀ ਸੁਆਮੀ ਦਇਆਨੰਦ ਇਸ ਭਉ ਸ਼ਬਦ ਨੂੰ ਸਾਹਮਣੇ ਰੱਖ ਕੇ, ਆਪਣੀ ਵਿਦਿਆ ਦੇ ਆਧਾਰ 'ਤੇ, ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਲਿਖ ਗਏ ਹਨ। ਸੰਸਕ੍ਰਿਤ ਵਿੱਦਿਆ ਦੀ ਵਾਕਫ਼ੀਅਤ ਦੇ ਆਧਾਰ 'ਤੇ ਉਹ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਜਾਣਦੇ ਹੁੰਦੇ, ਤਾਂ 'ਭਯ' ਨੂੰ 'ਭਉ' ਨਾਹ ਲਿਖਦੇ। ਇਸ ਪੁਸਤਕ ਦਾ ਇਸ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਸੰਸਕ੍ਰਿਤ ਵਿੱਦਿਆ ਦਾ ਸਬੂਤ ਦਿੱਤਾ ਜਾਵੇ, ਕਿਉਂਕਿ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਸੀ ਕਿ ਗੁਰੂ ਸਾਹਿਬ ਆਪਣੇ ਸਮੇਂ ਦੇ ਜੀਵਾਂ ਨੂੰ ਸੰਸਕ੍ਰਿਤ ਬੋਲੀ ਵਿਚ ਉਪਦੇਸ਼ ਦਿੰਦੇ ਜਾਂ ਸੰਸਕ੍ਰਿਤ ਦੇ ਧਾਰਮਕ ਪੁਸਤਕਾਂ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ। ਅਕਾਲ ਪੁਰਖ ਪਾਸੋਂ ਉਹ ਜੋ ਸੁਨੇਹਾ ਲੈ ਕੇ ਆਏ ਸਨ, ਉਹ ਉਹਨਾਂ ਨੇ ਉਸ ਬੋਲੀ ਵਿਚ ਸੁਣਾਉਣਾ ਸੀ ਤੇ ਸੁਣਾਇਆ, ਜੋ ਇਸ ਵੇਲੇ ਇਸ ਦੇਸ਼ ਦੇ ਲੋਕਾਂ ਵਿਚ ਪਰਚੱਲਤ ਸੀ। ਬੋਲੀ ਸਦਾ ਬਦਲਦੀ ਆਈ ਹੈ। ਵੇਦਾਂ ਦੀ ਸੰਸਕ੍ਰਿਤ ਬਦਲ ਕੇ ਹੋਰ ਹੋ ਗਈ। ਸੰਸਕ੍ਰਿਤ ਬਦਲ ਕੇ ਪ੍ਰਾਕ੍ਰਿਤ ਬਣ ਗਈ। ਪ੍ਰਾਕ੍ਰਿਤ ਤੋਂ ਪੰਜਾਬੀ ਬਣ ਗਈ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਪ

SikhNet (Spanish)y acuña la Verdadera Moneda del Shabd, la Palabra de Dios.

ਜਿਨ ਕਉ ਨਦਰਿ ਕਰਮੁ; ਤਿਨ ਕਾਰ ॥

jin kau nadar karam; tin kaar |

Sant Singh KhalsaSuch is the karma of those upon whom He has cast His Glance of Grace.
Manmohan SinghThis is the daily routine of those on whom God casts His gracious glance.
Manmohan Singh (Punjabi)ਇਹ ਉਨ੍ਹਾਂ ਦਾ ਨਿੱਤਕ੍ਰਮ ਹੈ ਜਿਨ੍ਹਾਂ ਉਤੇ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ।
Fareedkot Teekaਜਿਨ ਪਰ ਸਤਿਗੁਰੋਂ ਕੀ (ਕਰਮੁ) ਕ੍ਰਿਪਾ (ਨਦਰਿ) ਦ੍ਰਿਸਟੀ ਹੈ, ਤਿਨ ਕੋ ਏਹ ਪੁਰਖ ਉਕਤ ਧੀਰਜ ਆਦਿ ਧਾਰਨ ਕੀ ਕਾਰ ਮਿਲਤੀ ਹੈ॥
Prof. Sahib Singhਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ।

ਪਦ ਅਰਥ ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ। ਨਦਰਿ = ਮਿਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ)।

SikhNet (Spanish)Tal es el Karma de aquéllos que han sido inspirados para vislumbrar la Incomparable Gracia

ਨਾਨਕ ਨਦਰੀ; ਨਦਰਿ ਨਿਹਾਲ ॥੩੮॥

naanak nadaree; nadar nihaal |38|

Sant Singh KhalsaO Nanak, the Merciful Lord, by His Grace, uplifts and exalts them. ||38||
Manmohan SinghO Nanak! the Merciful Master, with his kind look, makes them happy.
Manmohan Singh (Punjabi)ਹੇ ਨਾਨਕ! ਮਿਹਰਬਾਨ ਮਾਲਕ, ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਅਨੰਦ ਪ੍ਰਸੰਨ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਅਕਾਲ ਪੁਰਖ ਕੀ ਕ੍ਰਿਪਾ ਦ੍ਰਿਸਟੀ ਸੇ (ਨਿਹਾਲ) ਕ੍ਰਿਤ ਕ੍ਰਿਤ੍ਯ ਹੋਤੇ ਹੈਂ, ਅਰਥਾਤ ਜਨਮ ਮਰਣ ਦੁਖ ਸੇ ਰਹਿਤ ਮੁਕਤਿ ਹੋਤੇ ਹੈਂ॥੩੮॥☬ਪ੍ਰਸ਼ਨ: ਜਗਤ ਕਾ ਗੁਰੂ ਔਰ ਮਾਤਾ ਪਿਤਾ ਕੌਣੁ ਹੈ?☬ਉੱਤਰ:
Prof. Sahib Singhਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ॥੩੮॥{8}

ਪਦ ਅਰਥ ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ ॥੩੮॥

* ਭਾਵ: ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ , ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ , ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ)।੩੮। * ਨੋਟ: ਬਾਣੀ 'ਜਪੁ' ਦੀਆਂ ਕੁਲ ੩੮ ਪਉੜੀਆਂ ਹਨ, ਜੋ ਇੱਥੇ ਸਮਾਪਤ ਹੋਈਆਂ ਹਨ। ਪਹਿਲੇ ਸਲੋਕ ਵਿਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ। ਅਗਲੇ ਅਖ਼ੀਰਲੇ ਸਲੋਕ ਵਿਚ ਸਾਰੀ ਬਾਣੀ 'ਜਪੁ' ਦਾ ਸਿਧਾਂਤ ਦੱਸਿਆ ਹੈ।

SikhNet (Spanish)Manifestación de Dios. Oh, dice Nanak, el Señor Misericordioso, por Su Gracia, los eleva y exalta. (38)
Answers quote the Granth verbatim with Ang citations. AI commentary is not Gurbani and not a religious ruling.