ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਹਰਿ ਜਨ; ਛੋਡਿਆ ਸਗਲਾ ਆਪੁ ॥
har jan; chhoddiaa sagalaa aap |
Sant Singh KhalsaThe Lord's humble servant has discarded all self-conceit.
Manmohan SinghI, the God's slave, have wholly abandoned my self-conceit.
Manmohan Singh (Punjabi)ਮੈਂ ਰੱਬ ਦੇ ਗੋਲੇ ਨੇ ਆਪਣੀ ਸਾਰੀ ਸਵੈ-ਹੰਗਤਾ ਤਿਆਗ ਦਿੱਤੀ ਹੈ।
Fareedkot Teekaਹੇ ਹਰੀ! ਮੈਂ ਜਨ ਨੇ ਸਭ ਆਪਾ ਭਾਉ ਛੋਡਿਆ ਹੈ॥
Prof. Sahib Singhਹੇ ਪ੍ਰਭੂ! (ਜਿਵੇਂ) ਤੇਰੇ ਭਗਤਾਂ ਨੇ ਆਪਾ-ਭਾਵ ਤਿਆਗਿਆ ਹੁੰਦਾ ਹੈ (ਤੇ, ਤੇਰੇ ਦਰ ਤੇ ਅਰਜ਼ੋਈ ਕਰਦੇ ਹਨ ਤਿਵੇਂ ਮੈਂ ਭੀ ਆਪਾ-ਭਾਵ ਛੱਡ ਕੇ ਬੇਨਤੀ ਕਰਦਾ ਹਾਂ-)ਪਦ ਅਰਥ ਹਰਿ ਜਨ = ਪ੍ਰਭੂ ਦੇ ਸੇਵਕਾਂ ਨੇ। ਆਪੁ = ਆਪਾ-ਭਾਵ, ਹਉਮੈ।
SikhNet (Spanish)Yo, el Sirviente del Señor, me he quitado de mi ego negativo,
ਜਿਉ ਜਾਨਹੁ. ਤਿਉ ਰਖਹੁ ਗੁਸਾਈ; ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥
jiau jaanahu. tiau rakhahu gusaaee; pekh jeevaan parataap |1| rahaau |
Sant Singh KhalsaAs You see fit, You save us, O Lord of the World. Beholding Your Glorious Grandeur, I live. ||1||Pause||
Manmohan SinghAs Thou deem fit, so save Thou me, O Lord of the world, I live by seeing Thy effulgence. Pause.
Manmohan Singh (Punjabi)ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸੰਸਾਰ ਦੇ ਸੁਆਮੀ! ਮੈਂ ਤੇਰਾ ਤਪ ਤੇਜ ਵੇਖ ਕੇ ਜਿਉਂਦਾ ਹਾਂ। ਠਹਿਰਾਉ।
Fareedkot Teekaਜਿਸ ਤਰਾਂ ਜਾਣੋਂ, ਹੇ ਗੁਸਾਂਈ! ਤਿਉਂ ਮੇਰੇ ਕੋ ਅਪਣੀ ਸਰਣ ਰਾਖੋ, ਮੈਂ ਆਪ ਕੇ ਪ੍ਰਤਾਪ ਕੋ ਦੇਖ ਕਰ ਜੀਵਤਾ ਹੂੰ॥੧॥ ਰਹਾਉ ॥
Prof. Sahib Singhਹੇ ਜਗਤ ਦੇ ਖਸਮ! ਜਿਵੇਂ ਹੋ ਸਕੇ ਤਿਵੇਂ (ਇਸ ਮਾਇਆ ਦੇ ਹੱਥੋਂ) ਮੇਰੀ ਰੱਖਿਆ ਕਰ। ਤੇਰਾ ਪਰਤਾਪ ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥ਪਦ ਅਰਥ ਗੁਸਾਈ = ਹੇ ਜਗਤ ਦੇ ਸਾਈਂ। ਪੇਖਿ = ਵੇਖ ਕੇ। ਜੀਵਾਂ = ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥
SikhNet (Spanish)h Dios, sálvame por Tu Voluntad, pues Tu Gloria es el Pilar de mi vida. (1-Pausa)
ਗੁਰ ਉਪਦੇਸਿ. ਸਾਧ ਕੀ ਸੰਗਤਿ; ਬਿਨਸਿਓ ਸਗਲ ਸੰਤਾਪੁ ॥
gur upades. saadh kee sangat; binasio sagal santaap |
Sant Singh KhalsaThrough the Guru's Instruction, and the Saadh Sangat, the Company of the Holy, all sorrow and suffering is taken away.
Manmohan SinghThrough the Guru's instruction and the saints society all my sorrow is effaced.
Manmohan Singh (Punjabi)ਗੁਰਾਂ ਦੀ ਸਿਖ-ਮਤ ਅਤੇ ਸਤਿਸੰਗਤ ਰਾਹੀਂ ਮੇਰਾ ਸਮੂਹ ਦੁੱਖ ਨਸ਼ਟ ਹੋ ਗਿਆ ਹੈ।
Fareedkot Teekaਗੁਰੋਂ ਕੇ ਉਪਦੇਸ ਔਰ ਸਾਧੋਂ ਕੀ ਸੰਗਤਿ ਕਰਨੇ ਕਰ ਹਮਾਰਾ ਸਭ ਸੰਤਾਪ ਦੂਰ ਹੋ ਗਿਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ, ਸਾਧ ਸੰਗਤ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰੋਂ) ਸਾਰਾ ਦੁੱਖ-ਕਲੇਸ਼ ਨਾਸ ਹੋ ਜਾਂਦਾ ਹੈ,ਪਦ ਅਰਥ ਗੁਰ ਉਪਦੇਸਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਸੰਤਾਪੁ = ਦੁੱਖ-ਕਲੇਸ਼।
SikhNet (Spanish)Mediante la Palabra del Guru y el acercamiento a los Santos,
ਮਿਤ੍ਰ ਸਤ੍ਰ ਪੇਖਿ, ਸਮਤੁ ਬੀਚਾਰਿਓ; ਸਗਲ ਸੰਭਾਖਨ ਜਾਪੁ ॥੧॥
mitr satr pekh, samat beechaario; sagal sanbhaakhan jaap |1|
Sant Singh KhalsaI look upon friend and enemy alike; all that I speak is the Lord's meditation. ||1||
Manmohan SinghSeeing the friend and the foe, I deem them alike, All my utterance is but the Lord's meditation.
Manmohan Singh (Punjabi)ਦੌਸਤ ਤੇ ਦੁਸ਼ਮਨ ਨੂੰ ਵੇਖ ਮੈਂ ਉਨ੍ਹਾਂ ਨੂੰ ਇਕ ਸਮਾਨ ਜਾਣਦਾ ਹਾਂ। ਮੇਰਾ ਸਮੂਹ ਉਚਾਰਨ ਕੇਵਲ ਸੁਆਮੀ ਦਾ ਸਿਮਰਨ ਹੀ ਹੈ।
Fareedkot Teekaਮਿਤ੍ਰ ਔਰ ਸਤ੍ਰ ਕੋ ਦੇਖ ਕਰ ਦੋਨੋਂ ਕੋ (ਸਮਤੁ) ਤੁਲ ਹੀ ਬੀਚਾਰ ਕੀਆ ਹੈ ਔਰ ਜੋ (ਸੰਭਾਖਨ) ਬੋਲਣਾ ਹੈ, ਸੋ ਸਭ ਜਾਪੁ ਹੈ॥੧॥
Prof. Sahib Singhਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ (ਸਭਨਾਂ ਵਿਚ ਪ੍ਰਭੂ ਦੀ ਹੀ ਜੋਤਿ) ਇਕ-ਸਮਾਨ ਸਮਝਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ-ਚਾਲ ਹੈ ॥੧॥ਪਦ ਅਰਥ ਸਤ੍ਰ = ਵੈਰੀ। ਸਮਤੁ = ਇਕ-ਸਮਾਨ। ਸੰਭਾਖਨ = ਬੋਲ-ਚਾਲ ॥੧॥
SikhNet (Spanish)me he liberado de todos mis sufrimientos, ahora veo al amigo y al enemigo igual y mis cantos están inspirados en Dios. (1)
ਤਪਤਿ ਬੁਝੀ. ਸੀਤਲ ਆਘਾਨੇ; ਸੁਨਿ ਅਨਹਦ ਬਿਸਮ ਭਏ ਬਿਸਮਾਦ ॥
tapat bujhee. seetal aaghaane; sun anahad bisam bhe bisamaad |
Sant Singh KhalsaThe fire within me is quenched; I am cool, calm and tranquil. Hearing the unstruck celestial melody, I am wonder-struck and amazed.
Manmohan SinghMy inner-fire is quenched and I am cool and content, Hearing celestial strain, I am wonder-struck and astonished.
Manmohan Singh (Punjabi)ਮੇਰੀ ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਠੰਡਾ-ਠਾਰ ਅਤੇ ਸੰਤੁਸ਼ਟ ਹੋ ਗਿਆ ਹਾਂ। ਬੈਕੁੰਠੀ ਕੀਰਤਨ ਸੁਣ ਕੇ, ਮੈਂ ਹੈਰਾਨ ਅਤੇ ਅਸਚਰਜ ਹੋ ਗਿਆ ਹਾਂ।
Fareedkot Teeka(ਤਪਤਿ) ਤ੍ਰਿਸਨਾ ਨਿਬ੍ਰਿਤਿ ਹੋ ਗਈ ਹੈ ਔਰ ਅਘਾਇ ਕਰ ਸੀਤਲਤਾ ਅਰਥਾਤ ਸਾਂਤੀ ਪ੍ਰਾਪਤਿ ਹੂਈ ਹੈ ਔਰ ਏਕ ਰਸ ਬਿਸਮ ਰੂਪ ਕੋ ਸੁਣ ਕਰ ਕੇ ਅਸਚਰਜ ਰੂਪ ਹੂਏ ਹੈਂ॥
Prof. Sahib Singh(ਉਹਨਾਂ ਦੇ ਅੰਦਰ ਦੀ) ਸੜਨ ਬੁੱਝ ਜਾਂਦੀ ਹੈ, (ਉਹਨਾਂ ਦਾ ਹਿਰਦਾ) ਸ਼ਾਂਤ ਹੋ ਜਾਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ; ਇਕ-ਰਸ ਨਾਮ ਦੀ ਧੁਨਿ ਸੁਣ ਕੇ ਉਹ ਅਸਚਰਜ ਹੀ ਅਸਚਰਜ ਹੋਏ ਰਹਿੰਦੇ ਹਨ,ਪਦ ਅਰਥ ਤਪਤਿ = ਸੜਨ। ਆਘਾਨੇ = ਰੱਜ ਗਏ। ਸੁਨਿ = ਸੁਣ ਕੇ। ਅਨਹਦ = ਇਕ-ਰਸ ਨਾਮ ਦੀ ਧੁਨਿ। ਬਿਸਮ = ਹੈਰਾਨ, ਅਸਚਰਜ।
SikhNet (Spanish)Mi fuego interior ha sido sofocado, estoy fresco y contento, escuchando la Melodía Celestial,
ਅਨਦੁ ਭਇਆ ਨਾਨਕ ਮਨਿ ਸਾਚਾ; ਪੂਰਨ ਪੂਰੇ ਨਾਦ ॥੨॥੪੬॥੬੯॥
anad bheaa naanak man saachaa; pooran poore naad |2|46|69|
Sant Singh KhalsaI am in ecstasy, O Nanak, and my mind is filled with Truth, through the perfect perfection of the Sound-current of the Naad. ||2||46||69||
Manmohan SinghO Nanak, hearing the perfect Divine word of the perfect Guru, true bliss has welled up within my mind.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਦੀ ਪੂਰਨ ਰੱਬੀ ਗੁਰਬਾਣੀ ਸੁਣਨ ਦੁਆਰਾ, ਮੇਰੇ ਚਿੱਤ ਅੰਦਰ ਸੱਚੀ ਖੁਸ਼ੀ ਉਤਪੰਨ ਹੋ ਆਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰਨ ਗੁਰਾਂ ਕੇ ਪੂਰੇ (ਨਾਦ) ਸਬਦ ਕਰ ਮਨ ਮੇਂ ਸਚਾ ਅਨੰਦ ਪ੍ਰਾਪਤਿ ਭ੍ਯਾ ਹੈ॥੨॥੪॥੬੯॥
Prof. Sahib Singhਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ-ਥਿਰ ਪ੍ਰਭੂ ਆ ਵੱਸਦਾ ਹੈ। ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ (ਜਿਵੇਂ ਕਿ ਉਹਨਾਂ ਦੇ ਅੰਦਰ) ਪੂਰੇ ਤੌਰ ਤੇ ਸੰਖ ਆਦਿਕ ਨਾਦ ਵੱਜ ਰਹੇ ਹਨ ॥੨॥੪੬॥੬੯॥ਪਦ ਅਰਥ ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੂਰਨ = ਪੂਰੇ ਤੌਰ ਤੇ। ਪੂਰੇ ਨਾਦ = ਨਾਦ ਪੂਰੇ ਜਾਂਦੇ ਹਨ, ਨਾਦ ਵੱਜਦੇ ਹਨ, ਸਿਫ਼ਤ-ਸਾਲਾਹ ਦੀ ਘਨਘੋਰ ਹੁੰਦੀ ਹੈ {ਜਿਵੇਂ, ਸੰਖ ਪੂਰਨਾ = ਸੰਖ ਵਜਾਣਾ} ॥੨॥੪੬॥੬੯॥
SikhNet (Spanish)vivo asombrado de las Maravillas de Dios y en mi ser hay Verdad y Éxtasis, pues la Melodía de melodías resuena en mi interior. (2-46-69)