ੴ

ਸਿੱਖਬਾਣੀ · SikhBani

ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗੀ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥

har darasan kau har darasan kau kott kott tetees sidh jatee...
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1201 · 10 lines
Translations

ਸਾਰਗ ਮਹਲਾ ੪ ॥

saarag mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਜਪਿ ਮਨ ਨਿਰਭਉ ॥

jap man nirbhau |

Sant Singh KhalsaO my mind, meditate on the Fearless Lord,
Manmohan SinghO my soul, contemplate thou the Fear-free Lord,
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਨਿੱਡਰ ਸਾਈਂ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਨ! (ਨਿਰਭਉ) ਵਾਹਿਗੁਰੂ ਕੋ ਜਪ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ,

ਪਦ ਅਰਥ ਨਿਰਭਉ = ਜਿਸ ਨੂੰ ਕਿਸੇ ਤੋਂ ਡਰ ਨਹੀਂ।

SikhNet (Spanish)Quien es Verdad, Verdad por siempre, está libre de venganzas,

ਸਤਿ ਸਤਿ ਸਦਾ ਸਤਿ ॥

sat sat sadaa sat |

Sant Singh Khalsawho is True, True, Forever True.
Manmohan Singhwho is True, True-ever True,
Manmohan Singh (Punjabi)ਜੋ ਸੱਚਾ, ਸੱਚਾ ਸਦੀਵ ਹੀ ਸੱਚਾ ਹੈ।
Fareedkot Teekaਜੋ ਤੀਨੋਂ ਕਾਲੋਂ ਮੇਂ ਸਦੀਵ ਸਤ ਹੈ॥ ਪੁਨਹ ਕੈਸਾ ਹੈ?
Prof. Sahib Singhਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ,

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।

SikhNet (Spanish)la Imagen del Eterno,

ਨਿਰਵੈਰੁ ਅਕਾਲ ਮੂਰਤਿ ॥

niravair akaal moorat |

Sant Singh KhalsaHe is free of vengeance, the Image of the Undying,
Manmohan SinghHe is sans enmity, the being beyond time,
Manmohan Singh (Punjabi)ਉਹ ਦੁਸ਼ਮਨੀ-ਰਹਿਤ, ਸਮੇ ਤੋਂ ਪਰੇ ਵਿਅਕਤੀ ਅਜਨਮਾ,
Fareedkot Teekaਨਿਰਵੈਰ ਹੈ, ਅਕਾਲ ਹੈ, ਅਮੂਰਤ ਹੈ॥
Prof. Sahib Singhਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ,

ਪਦ ਅਰਥ ਨਿਰਵੈਰੁ = ਜਿਸ ਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤਿ = {ਅਕਾਲ = ਮੌਤ-ਰਹਿਤ। ਮੂਰਤਿ = ਹਸਤੀ, ਸਰੂਪ} ਜਿਸ ਦਾ ਵਜੂਦ ਮੌਤ-ਰਹਿਤ ਹੈ।

SikhNet (Spanish)más allá del nacimiento, Auto Existente.

ਆਜੂਨੀ ਸੰਭਉ ॥

aajoonee sanbhau |

Sant Singh Khalsabeyond birth, Self-existent.
Manmohan Singhunborn and self-illumined.
Manmohan Singh (Punjabi)ਅਤੇ ਸਵੈ-ਪ੍ਰਕਾਸ਼ਵਾਨ ਹੈ।
Fareedkot Teekaਅਜੂਨੀ ਹੈ, ਸ੍ਵੰਭਵ ਹੈ॥
Prof. Sahib Singhਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।

ਪਦ ਅਰਥ ਆਜੂਨੀ = ਜੋ ਜੂਨਾਂ ਵਿਚ ਨਹੀਂ ਪੈਂਦਾ। ਸੰਭਉ = {स्वयंभु } ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।

SikhNet (Spanish)Oh mi mente, medita noche

ਮੇਰੇ ਮਨ, ਅਨਦਿਨੋੁ ਧਿਆਇ; ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥

mere man, anadinuo dhiaae; nirankaar niraahaaree |1| rahaau |

Sant Singh KhalsaO my mind, meditate night and day on the Formless, Self-sustaining Lord. ||1||Pause||
Manmohan SinghO my mind, night and day, meditate thou on thy Formless and self sustained Lord. Pause.
Manmohan Singh (Punjabi)ਹੇ ਮੇਰੇ ਮਨੂਏ! ਤੂੰ ਰੈਣ ਅਤੇ ਦਿਨ ਆਪਣੇ ਸਰੂਪ ਰਹਿਤ ਅਤੇ ਸਵੈ-ਦ੍ਰਿਪਤ ਸਾਈਂ ਦਾ ਸਿਮਰਨ ਕਰ। ਠਹਿਰਾਉ।
Fareedkot Teekaਹੇ ਮੇਰੇ ਮਨ! ਰਾਤ੍ਰ ਦਿਨ ਨਿਰਾਹਾਰੀ ਨਿਰੰਕਾਰ ਕੋ ਧਿਆਵਨਾ ਕਰ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਆਕਾਰ (ਸ਼ਕਲ) ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = {ਨਿਰ-ਆਹਾਰ। ਆਹਾਰ = ਖ਼ੁਰਾਕ, ਭੋਜਨ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ ॥੧॥ ਰਹਾਉ ॥

SikhNet (Spanish)y día en el Señor Sin Forma y Auto Existente. (1-Pausa)

ਹਰਿ ਦਰਸਨ ਕਉ. ਹਰਿ ਦਰਸਨ ਕਉ; ਕੋਟਿ ਕੋਟਿ ਤੇਤੀਸ, ਸਿਧ ਜਤੀ ਜੋਗੀ; ਤਟ ਤੀਰਥ ਪਰਭਵਨ ਕਰਤ; ਰਹਤ ਨਿਰਾਹਾਰੀ ॥

har darasan kau. har darasan kau; kott kott tetees, sidh jatee jogee; tatt teerath parabhavan karat; rehat niraahaaree |

Sant Singh KhalsaFor the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.
Manmohan SinghFor God's vision, for God's vision, for God's vision, thirty-three crores of gods, and millions of adepts, celibates and yogi walk on the banks of holies and practice fasting.
Manmohan Singh (Punjabi)ਹਰੀ ਦੇ ਦੀਦਾਰ ਨਹੀਂ, ਹਰੀ ਦੇ ਦੀਦਾਰ ਨਹੀਂ ਤੇਤੀ ਕਰੋੜ ਦੇਵਤੇ ਤੇ ਸੈਕੜੇ ਹਜ਼ਾਰ ਪੂਰਨ ਪੁਰਸ਼ ਬ੍ਰਹਮਚਾਰੀ ਤੇ ਯੋਗੀ ਧਰਮ ਅਸਥਾਨ ਦੇ ਕਿਨਾਰਿਆਂ ਉਤੇ ਰਟਨ ਕਰਦੇ ਅਤੇ ਵਰਤ ਰਖਦੇ ਹਨ।
Fareedkot Teekaਤਿਸ ਹਰੀ ਦਰਸਨ ਕੋ ਮਨ ਕਰਕੇ, ਹਰੀ ਦਰਸਨ ਕੋ ਬਾਣੀ ਕਰਕੇ; ਵਾ ਤੀਨ ਕਾਲ ਮੇਂ ਕ੍ਰੋੜੋਂ ਹੀ ਜਤਨ ਕਰ ਤੇਤੀਸ ਕ੍ਰੋੜ ਦੇਵਤਾ, ਸਿਧ, ਜਤੀ ਅਰ ਜੋਗੀ ਜੋ ਹੈ। ਤੀਰਥੋਂ ਕੇ ਕਿਨਾਰੇ ਪਰ (ਭਵਨ) ਅਸਥਾਨ ਬਨਾਇ ਕਰ; ਵਾ ਭ੍ਰਮਣਾਂ ਕਰਤੇ ਹੈਂ ਔਰ ਨਿਰਾਹਾਰੀ ਰਹਿਤੇ ਹੈਂ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ।

ਪਦ ਅਰਥ ਕਉ = ਦੀ ਖ਼ਾਤਰ। ਕੋਟਿ ਤੇਤੀਸ = ਤੇਤੀ ਕ੍ਰੋੜ ਦੇਵਤੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਜਤੀ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲੇ। ਤਟ = ਦਰਿਆਵਾਂ ਦੇ ਕੰਢੇ। ਪਰਭਵਨ = ਰਟਨ। ਰਹਤ = ਰਹਿੰਦੇ ਹਨ।

SikhNet (Spanish)Por la Visión Bendita del Darshan del Señor los trescientos treinta millones de dioses y millones de siddhas,

ਤਿਨ ਜਨ ਕੀ ਸੇਵਾ ਥਾਇ ਪਈ; ਜਿਨੑ ਕਉ ਕਿਰਪਾਲ ਹੋਵਤੁ ਬਨਵਾਰੀ ॥੧॥

tin jan kee sevaa thaae pee; jina kau kirapaal hovat banavaaree |1|

Sant Singh KhalsaThe service of the humble person is approved, unto whom the Lord of the World shows His Mercy. ||1||
Manmohan SinghAcceptable is rendered the service of those mortals, unto whom the Lord of woods becomes merciful.
Manmohan Singh (Punjabi)ਉਨ੍ਹਾਂ ਪ੍ਰਾਣੀਆਂ ਦੀ ਘਾਲ ਕਬੂਲ ਪੈ ਜਾਂਦੀ ਹੈ, ਜਿਨ੍ਹਾਂ ਉਤੇ ਜੰਗਲਾਂ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ।
Fareedkot Teekaਪਰੰਤੂ ਤਿਨ ਪੁਰਸ਼ੋਂ ਕੀ ਸੇਵਾ ਸਫਲੀ ਹੂਈ ਹੈ ਜਿਨ ਕੋ (ਬਨਵਾਰੀ) ਭਗਵਾਨ ਕਿਰਪਾਲ ਹੋਤਾ ਹੈ॥੧॥
Prof. Sahib Singhਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਥਾਇ ਪਈ = ਕਬੂਲ ਹੋਈ। ਜਿਨ ਕਉ = ਜਿਨ੍ਹਾਂ ਉੱਤੇ। ਬਨਵਾਰੀ = {ਜੰਗਲ ਦੇ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ ॥੧॥

SikhNet (Spanish)célibes y Yoguis hacen sus peregrinajes a los santuarios y ríos, y realizan todo tipo de ayunos. (1)

ਹਰਿ ਕੇ ਹੋ. ਸੰਤ ਭਲੇ, ਤੇ ਊਤਮ ਭਗਤ ਭਲੇ; ਜੋ ਭਾਵਤ ਹਰਿ ਰਾਮ ਮੁਰਾਰੀ ॥

har ke ho. sant bhale, te aootam bhagat bhale; jo bhaavat har raam muraaree |

Sant Singh KhalsaThey alone are the good Saints of the Lord, the best and most exalted devotees, who are pleasing to their Lord.
Manmohan SinghThey alone are the good saints and sublime and holy devotees of God, who are pleasing to their God's Lord, the Enemy of ego.
Manmohan Singh (Punjabi)ਕੇਵਲ ਉਹ ਹੀ ਵਾਹਿਗੁਰੂ ਦੇ ਚੰਗੇ ਸਾਧੂ ਅਤੇ ਸਰੇਸ਼ਟ ਤੇ ਨੇਕ ਵੈਰਾਗੀ ਹਨ, ਜੋ ਹੰਕਾਰ ਦੇ ਵੇਰੀ ਵਾਹਿਗੁਰੂ ਸੁਅਮਾੀ ਨੂੰ ਚੰਗੇ ਲਗਦੇ ਹਨ।
Fareedkot Teekaਜੋ ਹਰੀ ਰਾਮ ਮੁਰਾਰੀ ਕੋ ਭਾਵਤੇ ਹੈਂ, ਸੋ ਹਰੀ ਸੰਤ ਕੇ ਭਗਤ ਮਨ ਬਾਣੀ ਕਰ ਭਲੇ ਊਤਮ ਹੈਂ॥
Prof. Sahib Singhਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਹੋ = ਹੇ ਭਾਈ! ਤੇ = ਉਹ {ਬਹੁ-ਵਚਨ}। ਜੋ = ਜਿਹੜੇ। ਭਾਵਤ = ਚੰਗੇ ਲੱਗਦੇ ਹਨ। ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)El Servicio de la persona humilde es aprobado, a aquella persona el Señor del mundo le muestra Su Misericordia. Sólo son los Santos Buenos del Señor,

ਜਿਨੑ ਕਾ ਅੰਗੁ ਕਰੈ ਮੇਰਾ ਸੁਆਮੀ; ਤਿਨੑ ਕੀ ਨਾਨਕ. ਹਰਿ ਪੈਜ ਸਵਾਰੀ ॥੨॥੪॥੧੧॥

jina kaa ang karai meraa suaamee; tina kee naanak. har paij savaaree |2|4|11|

Sant Singh KhalsaThose who have my Lord and Master on their side - O Nanak, the Lord saves their honor. ||2||4||11||
Manmohan SinghThey, whose side my Lord God takes; O Nanak, He saves the honour of them.
Manmohan Singh (Punjabi)ਜਿਨ੍ਹਾਂ ਦਾ ਪੱਖ ਮੇਰਾ ਸੁਅਮਾੀ ਵਾਹਿਗੁਰੂ ਲੈਂਦਾ ਹੈ, ਹੇ ਨਾਨਕ! ਉਹ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰਖਦਾ ਹੈ।
Fareedkot Teekaਜਿਨ ਕਾ (ਅੰਗੁ) ਪਖ ਮੇਰਾ ਸੁਆਮੀ ਵਾਹਿਗੁਰੂ ਕਰਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ (ਪੈਜ) ਪਤਿਸ਼ਟਾ ਹਰੀ ਨੇ ਆਪ ਸਵਾਰੀ ਹੈ॥੨॥੪॥੧੧॥
Prof. Sahib Singhਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ॥੨॥੪॥੧੧॥

ਪਦ ਅਰਥ ਅੰਗੁ = ਪੱਖ, ਮਦਦ। ਪੈਜ = ਲਾਜ, ਇੱਜ਼ਤ ॥੨॥੪॥੧੧॥

SikhNet (Spanish)los Devotos mejor exaltados, aquéllos que siempre complacen al Señor. Aquéllos que tienen a mi Señor y Maestro de su lado, oh dice Nanak, el Señor salva su honor. (2-4-11)
Answers quote the Granth verbatim with Ang citations. AI commentary is not Gurbani and not a religious ruling.