ੴ

ਸਿੱਖਬਾਣੀ · SikhBani

Ang 1201

Sri Guru Granth Sahib · Raag Saarang · 3 shabads, 28 lines
Translations
Shabad Guru Ramdas Ji Raag Saarang

ਸਾਰੰਗ ਮਹਲਾ ੪ ॥

saarang mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਜਪਿ ਮਨ. ਨਰਹਰੇ ਨਰਹਰ ਸੁਆਮੀ, ਹਰਿ ਸਗਲ ਦੇਵ ਦੇਵਾ; ਸ੍ਰੀ ਰਾਮ ਰਾਮ ਨਾਮਾ, ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥

jap man. narahare narahar suaamee, har sagal dev devaa; sree raam raam naamaa, har preetam moraa |1| rahaau |

Sant Singh KhalsaO my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||
Manmohan SinghO my soul, contemplate thou thy Lord, the Man-lion, the Man-lion. God is the Lord of all the gods Utter thou the Name of the Reverend Lord Master God, my Beloved. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਮਨੁੱਸ਼-ਸ਼ੇਰ, ਮਨੁੱਸ਼-ਸ਼ੇਰ ਸਰੂਪ ਆਪਣੇ ਸਾਹਿਬ ਦਾ ਸਿਮਰਨ ਕਰ। ਵਾਹਿਗੁਰੂ ਸਾਰਿਆਂ ਦੇਵਤਿਆਂ ਦਾ ਪ੍ਰਭੂ ਹੈ। ਤੂੰ ਮੇਰੇ ਪਿਆਰੇ ਪੂਜਯ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਹੇ ਨਰੋਂ ਕੇ ਹਰੇ ਕਰਨਹਾਰੇ ਨਰਸਿੰਘ ਰੂਪ ਸ੍ਵਾਮੀ ਹਰੀ ਸਗਲ ਦੇਵੋਂ ਕੇ ਦੇਵ (ਸ੍ਰੀ) ਸੋਭਾਵਾਨ (ਰਾਮ) ਰਮਨ ਰੂਪ ਰਾਮ! ਹੇ ਮੇਰੇ ਪ੍ਰੀਤਮ ਹਰੀ! ਤੇਰੇ ਕੋ ਮੇਰੇ ਮਨ ਨੇ ਜਪਿਆ ਹੈ॥੧॥ ਰਹਾਉ ॥
Prof. Sahib Singhਹੇ (ਮੇਰੇ) ਮਨ! (ਸਭ ਦੇ) ਮਾਲਕ ਨਰਹਰ-ਪ੍ਰਭੂ ਦਾ ਨਾਮ ਜਪਿਆ ਕਰ, ਸਰਬ-ਵਿਆਪਕ ਰਾਮ ਦਾ ਨਾਮ ਜਪਿਆ ਕਰ, ਉਹ ਹਰੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹੀ ਹਰੀ ਮੇਰਾ ਪ੍ਰੀਤਮ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਜਪਿ = ਜਪਿਆ ਕਰ। ਨਰਹਰ = {ਨਰਸਿੰਘ} ਪਰਮਾਤਮਾ। ਸਗਲ ਦੇਵ ਦੇਵਾ = ਸਾਰੇ ਦੇਵਤਿਆਂ ਦਾ ਦੇਵਤਾ। ਮੋਰਾ = ਮੇਰਾ ॥੧॥ ਰਹਾਉ ॥

SikhNet (Spanish)Oh mi mente, medita, medita en Dios, tu Señor; el Señor es el más Divino de los seres divinos, canta el Nombre del Señor Ram, Ram, el Señor, mi Bienamado. (1-Pausa)

ਜਿਤੁ ਗ੍ਰਿਹਿ ਗੁਨ ਗਾਵਤੇ, ਹਰਿ ਕੇ ਗੁਨ ਗਾਵਤੇ, ਰਾਮ ਗੁਨ ਗਾਵਤੇ; ਤਿਤੁ ਗ੍ਰਿਹਿ ਵਾਜੇ ਪੰਚ ਸਬਦ, ਵਡ ਭਾਗ ਮਥੋਰਾ ॥

jit grihi gun gaavate, har ke gun gaavate, raam gun gaavate; tith grihi vaaje panch sabad, vadd bhaag mathoraa |

Sant Singh KhalsaThat household, in which the Glorious Praises of the Lord are sung, where the Panch Shabad, the Five Primal Sounds, resound - great is the destiny written on the forehead of one who lives in such a household.
Manmohan SinghThe house, in which praises are sung, God's praises are sung, the Lord's praises are sung; in that house ring the melodies of the five musical instruments. Great destiny is writ on the forehead of him who abides in such a home.
Manmohan Singh (Punjabi)ਜਿਸ ਘਰ ਵਿੱਚ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਹਰੀ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਪ੍ਰਭੂ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਉਸ ਘਰ ਵਿੱਚ ਪੰਜ ਸੰਗੀਤਕ ਸਾਜਾਂ ਦਾ ਰਾਗ ਗੂੰਜਦਾ ਹੈ। ਭਾਰੀ ਪ੍ਰਾਲਭਧ ਲਿਖੀ ਹੋਈ ਹੈ, ਉਸ ਦੇ ਮੱਥੇ ਉਤੇ ਜੋ ਇਹੋ ਜਿਹੇ ਘਰ ਵਿੱਚ ਵਸਦਾ ਹੈ।
Fareedkot Teekaਜਿਸ (ਗ੍ਰਿਹਿ) ਸਰੀਰ ਵਿਖੇ ਮਨ ਕਰ, ਹੇ ਹਰੀ! ਆਪ ਕੇ ਗੁਨ ਗਾਵੀਤੇ ਹੈਂ, ਹੇ ਹਰੀ! ਤਨ ਕਰ ਕੇ ਆਪ ਕੇ ਗੁਨ ਗਾਵਤੇ ਹੈਂ, ਹੇ ਰਾਮ! ਬਾਣੀ ਕਰ ਕੇ ਤੇਰੇ ਗੁਨ ਗਾਵਤੇ ਹੈਂ। ਤਿਸ ਪੁਰਸ ਕੇ (ਗ੍ਰਿਹਿ) ਸਰੀਰ ਵਿਖੇ ਪੰਚ ਸਬਦ ਦਸਵੇਂ ਦ੍ਵਾਰ ਵਾ ਸੰਤੋਂ ਮੇਂ ਜਸ ਕੇ ਵਾਜੇ ਬਜੇ ਹੈਂ, ਕ੍ਯੋਂਕਿ ਤਿਨ ਕੇ ਮਾਥੇ ਕਾ ਭਾਗ ਬਡਾ ਉਤਮੁ ਹੈ॥
Prof. Sahib Singhਹੇ (ਮੇਰੇ) ਮਨ! ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਉਸ (ਹਿਰਦੇ-) ਘਰ ਵਿਚ (ਮਾਨੋ) ਪੰਜ ਹੀ ਕਿਸਮਾਂ ਦੇ ਸਾਜ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ। (ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ) ਮੱਥੇ ਦੇ ਵੱਡੇ ਭਾਗ ਜਾਗਦੇ ਹਨ।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ (ਹਿਰਦੇ-) ਘਰ ਵਿਚ। ਤਿਤੁ = ਉਸ (ਹਿਰਦੇ-) ਘਰ ਵਿਚ। ਪੰਚ ਸਬਦ = ਪੰਜ ਕਿਸਮਾਂ ਦੇ ਵਾਜੇ {ਤਾਰ, ਚੰਮ, ਧਾਤ, ਘੜੇ, ਫੂਕ ਵਾਲੇ ਵਾਜੇ}। ਮਥੋਰਾ = ਮੱਥੇ ਉੱਤੇ।

SikhNet (Spanish)En ese hogar en el que las Gloriosas Alabanzas del Señor son cantadas, en el que Sus Gloriosas Alabanzas son cantadas, en donde el Panch Shabd, el Sonido Primordial resuena, un Gran Destino está escrito en la frente del ser que habita en ese hogar.

ਤਿਨੑ ਜਨ ਕੇ ਸਭਿ ਪਾਪ ਗਏ; ਸਭਿ ਦੋਖ ਗਏ. ਸਭਿ ਰੋਗ ਗਏ; ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ; ਤਿਨੑ ਜਨ ਕੇ, ਹਰਿ ਮਾਰਿ ਕਢੇ ਪੰਚ ਚੋਰਾ ॥੧॥

tina jan ke sabh paap ge; sabh dokh ge. sabh rog ge; kaam krodh lobh mohu abhimaan ge; tina jan ke, har maar kadte panch choraa |1|

Sant Singh KhalsaAll the sins of that humble being are taken away, all pains are taken away, all diseases are taken away; sexual desire, anger, greed, attachment and egotistical pride are taken away. The Lord drives the five thieves out of such a person of the Lord. ||1||
Manmohan SinghOf that man all the sins are effaced, all the evils are effaced, and Lust wrath, avarice, worldly love and ego are effaced. Of that man the Lord drives out the five thrives.
Manmohan Singh (Punjabi)ਉਸ ਜੀਵ ਦੇ ਸਾਰੇ ਗੁਨਾਹ ਮਿਟ ਜਾਂਦੇ ਹਨ, ਸਾਰੀਆਂ ਬਦੀਆਂ ਮਿਟ ਜਾਂਦੀਆਂ ਹਨ, ਸਾਰੀਆਂ ਬੀਮਾਰੀਆਂ ਮਿਟ ਜਾਂਦੀਆਂ ਹਨ, ਅਤੇ ਸ਼ਹਿਵਤ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਮਿਟ ਜਾਂਦੇ ਹਨ। ਉਸ ਜੀਵ ਦੇ ਪੰਜ ਤਸਕਰਾਂ ਨੂੰ ਸੁਆਮੀ ਮਾਰ ਕੇ ਬਾਹਰ ਕੱਢ ਦਿੰਦਾ ਹੈ।
Fareedkot Teekaਤਿਨ ਜਨੋਂ ਕੇ ਸਭ ਪਾਪ ਦੂਰ ਹੋ ਗਏ ਹੈਂ ਔ ਦੁਖ ਦੂਰ ਹੂਏ ਹੈਂ ਔਰ ਸਭ ਜਨਮਾਦਿਕ ਰੋਗ ਭੀ ਚਲੇ ਗਏ ਹੈਂ ਪੁਨਹ ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਤਿਨ ਜਨੋਂ ਕੇ ਦੂਰ ਹੋ ਗਏ ਹੈਂ। ਕ੍ਯੋਂਕਿ ਏਹ ਕਾਮਾਦੀ ਜੋ ਪਾਚੋਂ ਚੋਰ ਹੈ, ਸੋ ਹੇ ਹਰੀ! ਤੈਨੇ ਮਾਰ ਕੇ ਕਾਢੇ ਹੈਂ॥੧॥
Prof. Sahib Singhਹੇ ਮਨ! ਉਹਨਾਂ ਮਨੁੱਖਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਰੋਗ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਸ ਹੋ ਜਾਂਦੇ ਹਨ। ਪਰਮਾਤਮਾ ਉਹਨਾਂ ਦੇ ਅੰਦਰੋਂ (ਆਤਮਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ) ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦੇਂਦਾ ਹੈ ॥੧॥

ਪਦ ਅਰਥ ਸਭਿ = ਸਾਰੇ। ਦੋਖ = ਵਿਕਾਰ। ਪੰਚ ਚੋਰਾ = ਕਾਮਾਦਿਕ ਪੰਜੇ (ਆਤਮਕ ਜੀਵਨ ਦਾ ਸਰਮਾਇਆ) ਚੁਰਾਣ ਵਾਲੇ ॥੧॥

SikhNet (Spanish)Todas las faltas de ese ser son borradas, sus dolores le son removidos, sus enfermedades no las sufre más, el deseo sexual, los apegos físicos, el enojo, la avaricia y su orgullo egoísta desaparecen, el Señor destierra a los cinco bandidos de la psique de tal ser de Dios. (1)

ਹਰਿ ਰਾਮ ਬੋਲਹੁ ਹਰਿ ਸਾਧੂ, ਹਰਿ ਕੇ ਜਨ ਸਾਧੂ; ਜਗਦੀਸੁ ਜਪਹੁ, ਮਨਿ ਬਚਨਿ ਕਰਮਿ, ਹਰਿ ਹਰਿ ਆਰਾਧੂ; ਹਰਿ ਕੇ ਜਨ ਸਾਧੂ ॥

har raam bolahu har saadhoo, har ke jan saadhoo; jagadees japahu, man bachan karam, har har aaraadhoo; har ke jan saadhoo |

Sant Singh KhalsaChant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.
Manmohan SinghUtter the Lord's Name, O God's saints. Meditate on the Lord of the World, O God's holymen. In thought, word and deed contemplate ye your Lord God, O God's holymen.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰੋ ਹੇ ਰੱਬ ਦੇ ਸੰਤੋ! ਸੰਸਾਰ ਦੇ ਸੁਆਮੀ ਦਾ ਸਿਮਰਨ ਕਰੋ, ਹੇ ਰੱਬ ਦੇ ਨੇਕ ਬੰਦਿਓ! ਖਿਆਲ ਸ਼ਬਦ ਤੇ ਅਮਲ ਵਿੱਚ ਤੁਸੀਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰੋ ਹੇ ਰੱਬ ਦੇ ਨੇਕ ਬੰਦਿਓ!
Fareedkot Teekaਹੇ ਹਰੀ! ਤੇਰੇ ਸਾਧੂ ਜਨ ਤੇਰਾ ਹਰੀ ਰਾਮ ਨਾਮ ਬੋਲਤੇ ਹੈਂ, ਅਰ ਮਨ ਬਚ ਕਰਮ ਕਰ ਤੇਰੇ ਹਰਿ ਹਰਿ ਨਾਮ ਕਾ ਅਰਾਧਨ ਕਰਤੇ ਹੈਂ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ। ਹੇ ਹਰੀ ਦੇ ਸੰਤ ਜਨੋ! ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਹੇ ਹਰੀ ਦੇ ਸਾਧ ਜਨੋ! ਆਪਣੇ ਮਨ ਦੀ ਰਾਹੀਂ (ਹਰੇਕ) ਬਚਨ ਦੀ ਰਾਹੀਂ (ਹਰੇਕ) ਕਰਮ ਦੀ ਰਾਹੀਂ ਪ੍ਰਭੂ ਦਾ ਆਰਾਧਨ ਕਰਿਆ ਕਰੋ।

ਪਦ ਅਰਥ ਹਰਿ ਸਾਧੂ = ਹੇ ਪਰਮਾਤਮਾ ਦੇ ਸੰਤ ਜਨੋ! ਜਨ ਸਾਧੂ = ਹੇ ਸਾਧੂ ਜਨੋ! ਜਗਦੀਸੁ = ਜਗਤ ਦਾ ਮਾਲਕ। ਮਨਿ = ਮਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਆਰਾਧੂ = ਆਰਾਧਨ ਕਰੋ।

SikhNet (Spanish)Entonen el Nombre del Señor, oh Santos del Señor, mediten en el Señor del Universo, oh, gente Santa del Señor, mediten en pensamiento, palabra y obra en el Señor, Jar Jar, alaben y adoren al Señor, oh gente Santa del Señor.

ਹਰਿ ਰਾਮ ਬੋਲਿ. ਹਰਿ ਰਾਮ ਬੋਲਿ. ਸਭਿ ਪਾਪ ਗਵਾਧੂ ॥

har raam bol. har raam bol. sabh paap gavaadhoo |

Sant Singh KhalsaChant the Name of the Lord, chant the Name of the Lord. It shall rid you of all your sins.
Manmohan SinghUtter thou Thy Lord's Name, utter thou thy Lord's Name, and it shall rid thee of all thine sins.
Manmohan Singh (Punjabi)ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਅਤੇ ਇਹ ਤੇਰੇ ਸਾਰੇ ਗੁਨਾਹ ਕੱਟ ਦੇਵੇਗਾ।
Fareedkot Teekaਮਨ ਤਨ ਕਰ ਤੇਰੇ ਹਰਿ ਨਾਮ ਬੋਲਣੇ ਸੇ ਸਭਿ ਪਾਪ (ਗਵਾਧੂ) ਗਵਾਏ ਜਾਤੇ ਹੈਂ॥
Prof. Sahib Singhਹਰੀ ਦਾ ਨਾਮ ਉਚਾਰ ਕੇ, ਰਾਮ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ।

ਪਦ ਅਰਥ ਬੋਲਿ = ਬੋਲ ਕੇ। ਗਵਾਧੂ = ਦੂਰ ਕਰੋ।

SikhNet (Spanish)Canten el Nombre del Señor, canten el Nombre del Señor, esto los liberará de todas sus faltas.

ਨਿਤ ਨਿਤ ਜਾਗਰਣੁ ਕਰਹੁ; ਸਦਾ ਸਦਾ ਆਨੰਦੁ, ਜਪਿ ਜਗਦੀਸੋੁਰਾ ॥

nit nit jaagaran karahu; sadaa sadaa aanand, jap jagadeesuoraa |

Sant Singh KhalsaContinually and continuously remain awake and aware. You shall be in ecstasy forever and ever, meditating on the Lord of the Universe.
Manmohan SinghEver, ever remain thou awake. Remembering the Lord of the universe, ever, ever abide thou in bless.
Manmohan Singh (Punjabi)ਹਮੇਸ਼ਾ, ਹਮੇਸ਼ਾਂ ਤੂੰ ਜਾਗਦਾ ਰਹੁ। ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸਦੀਵ ਸਦਵੀ ਹੀ ਖੁਸ਼ੀ ਅੰਦਰ ਵਸ।
Fareedkot Teekaਵਹੁ ਨਿਤ ਨਿਤ ਜਗਣਾ ਕਰਤੇ ਹੈਂ। ਹੇ ਜਗਦੀਸ੍ਵਰ! ਤੇਰੇ ਨਾਮ ਕੋ ਜਪੁ ਕਰ ਤਿਨ ਕੋ ਸਦਾ ਸਦਾ ਕਾ ਅਨੰਦ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਸੰਤ ਜਨੋ! ਸਦਾ ਹੀ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੋ। ਜਗਤ ਦੇ ਮਾਲਕ ਦਾ ਨਾਮ ਜਪ ਜਪ ਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਨਿਤ = ਸਦਾ। ਜਾਗਰਣੁ ਕਰਹੁ = ਜਾਗਦੇ ਰਹੋ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੋ। ਜਪਿ = ਜਪ ਕੇ। ਜਗਦੀਸਰਾ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਜਗਦੀਸੁਰਾ' ਹੈ। ਇਥੇ 'ਜਗਦੀਸੋਰਾ' ਪੜ੍ਹਨਾ ਹੈ}।

SikhNet (Spanish)Continuamente permanezcan despiertos, vivirán en Éxtasis por siempre y para siempre, meditando en el Señor del Universo.

ਮਨ ਇਛੇ ਫਲ ਪਾਵਹੁ, ਸਭੈ ਫਲ ਪਾਵਹੁ, ਧਰਮੁ ਅਰਥੁ ਕਾਮ ਮੋਖੁ; ਜਨ ਨਾਨਕ. ਹਰਿ ਸਿਉ ਮਿਲੇ; ਹਰਿ ਭਗਤ ਤੋਰਾ ॥੨॥੨॥੯॥

man ichhe fal paavahu, sabhai fal paavahu, dharam arath kaam mokh; jan naanak. har siau mile; har bhagat toraa |2|2|9|

Sant Singh KhalsaServant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, fulfilment of desires and liberation. ||2||2||9||
Manmohan SinghSays slave Nanak, O Lord, Thy saint obtains the heart-desired fruits, all the fruits, and obtains also the four cardinal boons of righteousness, riches, success and emancipation.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਹੇ ਸੁਆਮੀ! ਤੇਰਾ ਸਾਧੂ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ, ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੱਚਾਈ, ਧਨ-ਦੌਲਤ, ਕਾਮਯਾਬੀ ਅਤੇ ਕਲਿਆਣ ਦੀਆਂ ਚਾਰ ਉਤਮ ਦਾਤਾਂ ਭੀ ਪਾ ਲੈਂਦਾ ਹੈ।
Fareedkot Teekaਮਨ ਇਛਤ ਫਲ ਕੋ ਪਾਵਤੇ ਹੈਂ ਔਰ ਭੀ ਸਭੀ ਫਲ ਪਾਵਤੇ ਹੈਂ, ਧਰਮ, ਅਰਥ, ਕਾਮ, ਮੋਖ ਆਦਿਕ ਜੋ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਭਗਤ ਜਨ ਤੇਰੇ ਸਾਥ ਮਿਲੇ ਹੈਂ, ਸੋ ਹੇ ਹਰੀ! ਤੇਰਾ ਹੁਕਮ ਮਾਨਤੇ ਹੈਂ; ਵਾ ਭਗਤੋਂ ਮੇਂ ਤਿਨ ਕਾ ਤੋਰਾ ਅਰਥਾਤ ਮੁੱਖਤਾ ਹੋਤੀ ਹੈ। ਪੂਰਬੋਕਤ ਸਬਦ ਕਾ ਉਪਦੇਸ ਮੇਂ ਭੀ ਅਰਥ ਬਨ ਸਕਤਾ ਹੈ॥੨॥੨॥੯॥
Prof. Sahib Singhਹੇ ਸੰਤ ਜਨੋ! (ਨਾਮ ਦੀ ਬਰਕਤਿ ਨਾਲ) ਸਾਰੇ ਮਨ-ਮੰਗੇ ਫਲ ਹਾਸਲ ਕਰੋਗੇ, ਸਾਰੀਆਂ ਮੁਰਾਦਾਂ ਪਾ ਲਵੋਗੇ। ਧਰਮ, ਅਰਥ, ਕਾਮ, ਮੋਖ-ਇਹ ਚਾਰੇ ਪਦਾਰਥ ਪ੍ਰਾਪਤ ਕਰ ਲਵੋਗੇ। ਹੇ ਦਾਸ ਨਾਨਕ! ਹੇ ਹਰੀ! ਜਿਹੜੇ ਮਨੁੱਖ ਤੇਰੇ (ਚਰਨਾਂ) ਨਾਲ ਜੁੜੇ ਰਹਿੰਦੇ ਹਨ ਉਹੀ ਤੇਰੇ ਭਗਤ ਹਨ ॥੨॥੨॥੯॥

ਪਦ ਅਰਥ ਮਨ ਇਛੇ = ਮਨ-ਮੰਗੇ। ਪਾਵਹੁ = ਹਾਸਲ ਕਰੋਗੇ। ਧਰਮੁ = ਆਪਣੇ ਜੀਵਨ-ਨਿਯਮਾਂ ਵਿਚ ਪੱਕੇ ਰਹਿਣਾ। ਅਰਥੁ = ਦੁਨੀਆਵੀ ਲੋੜਾਂ ਦੀ ਸਫਲਤਾ। ਕਾਮ = ਕਾਮਯਾਬੀਆਂ। ਮੋਖੁ = ਮੁਕਤੀ, ਵਿਕਾਰਾਂ ਤੋਂ ਖ਼ਲਾਸੀ। ਤੋਰਾ = ਤੇਰੇ ॥੨॥੨॥੯॥

SikhNet (Spanish)El Sirviente Nanak dice, oh Señor, Tus Devotos obtienen los Frutos de los deseos de sus mentes. Obtienen todos los Frutos y Recompensas y las Cuatro Grandes Bendiciones, Fe Dhármica, bienes y riquezas, satisfacción sexual y liberación. (2-2-9)

Open this shabad →

Shabad Guru Ramdas Ji Raag Saarang

ਸਾਰਗ ਮਹਲਾ ੪ ॥

saarag mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਜਪਿ ਮਨ ਮਾਧੋ ਮਧੁਸੂਦਨੋ; ਹਰਿ ਸ੍ਰੀਰੰਗੋ ਪਰਮੇਸਰੋ; ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥

jap man maadho madhusoodano; har sreerango paramesaro; sat paramesaro prabh antarajaamee |

Sant Singh KhalsaO my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.
Manmohan SinghO my soul, meditate thou on God, the Lord of wealth, the lover of Nectar and the Regarder of eminence. The Transcendent Lord, the True Transcendent Lord Master is the inner-knower.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਮਾਇਆ ਦੇ ਸੁਆਮੀ, ਅੰਮ੍ਰਿਤ ਦੇ ਪਿਆਰੇ ਅਤੇ ਹਾਨਤਾ ਦੇ ਪ੍ਰੇਮੀ ਵਾਹਿਗੁਰੂ ਦਾ ਸਿਮਰਨ ਕਰ। ਪਰਮ ਪ੍ਰਭੂ, ਸੱਚਾ ਪਰਮ ਪ੍ਰਭੂ ਸੁਆਮੀ ਅੰਦਰਲੀਆਂ ਜਾਨਣਹਾਰ ਹੈ।
Fareedkot Teekaਹੇ ਮੇਰੇ ਮਨ ਮਾਧੋ (ਮਧਸੂਦਨੋ) ਹਰੀ (ਸ੍ਰੀਰੰਗੁ) ਪਰਮੇਸਰ ਕੋ ਜਪ॥ ਵਹੁ ਪਰਮੇਸ੍ਵਰ ਕੈਸਾ ਹੈ? ਸਤ ਹੈ (ਪ੍ਰਭੂ) ਸਮਰਥ ਹੈ ਔਰ ਅੰਤਰਜਾਮੀ ਹੈ॥ ਪੁਨਹ ਕੈਸਾ ਹੈ?
Prof. Sahib Singhਹੇ ਮੇਰੇ ਮਨ! ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ, ਉਹੀ ਮਾਇਆ ਦਾ ਪਤੀ ਹੈ, ਉਹੀ ਮਧੂ ਰਾਖਸ਼ ਦਾ ਮਾਰਨ ਵਾਲਾ ਹੈ, ਉਹੀ ਹਰੀ ਲੱਛਮੀ ਦਾ ਖਸਮ ਹੈ, ਉਹੀ ਸਭ ਤੋਂ ਵੱਡਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਮਨ = ਹੇ (ਮੇਰੇ) ਮਨ! ਮਾਧੋ = {माधव = ਮਾਧਵ, ਲੱਛਮੀ ਦਾ ਪਤੀ} ਪਰਮਾਤਮਾ। ਮਧੁ ਸੂਦਨੋ = ਮਧੁ ਸੂਦਨ, ਮਧੂ ਰਾਖਸ਼ ਨੂੰ ਮਾਰਨ ਵਾਲਾ। ਸ੍ਰੀ ਰੰਗੋ = ਸ੍ਰੀ ਰੰਗੁ, ਲੱਛਮੀ ਦਾ ਪਤੀ। ਸਤਿ = ਸਦਾ ਕਾਇਮ ਰਹਿਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Oh mi mente, medita en el Señor, el Señor de la Riqueza, la Fuente de Néctar, el Señor Supremo, el Verdadero Ser Trascendente, Dios, el Conocedor Íntimo, el Buscador de Corazones.

ਸਭ ਦੂਖਨ ਕੋ ਹੰਤਾ. ਸਭ ਸੂਖਨ ਕੋ ਦਾਤਾ; ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥

sabh dookhan ko hantaa. sabh sookhan ko daataa; har preetam gun gaao |1| rahaau |

Sant Singh KhalsaHe is the Destroyer of all suffering, the Giver of all peace; sing the Praises of my Beloved Lord God. ||1||Pause||
Manmohan SinghSing thou the praise of the Loved Lord, who is the Destroyer of all sufferings and the Blesser of all comforts. Pause.
Manmohan Singh (Punjabi)ਤੂੰ ਉਸ ਪਿਆਰੇ ਪ੍ਰਭੂ ਦੀ ਮਹਿਮਾ ਗਾਇਨ ਕਰ, ਜੋ ਸਾਰਿਆਂ, ਦੁਖੜਿਆਂ ਨੂੰ ਨਾਸ ਕਰਨ ਵਾਲਾ ਅਤੇ ਸਾਰੇ ਆਰਾਮ ਬਖਸ਼ਣਹਾਰ ਹੈ। ਠਹਿਰਾਓ।
Fareedkot Teekaਸਰਬ ਦੁਖੋਂ ਕੇ ਹਰਨੇ ਵਾਲਾ ਹੈ ਔਰ ਸਰਬ ਸੁਖੋਂ ਕਾ ਦੇਣੇ ਵਾਲਾ ਹੈ, ਐਸੇ ਹਰੀ ਪ੍ਰੀਤਮ ਕੇ ਗੁਨੋਂ ਕੋ ਗਾਉ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਹਰੀ ਪ੍ਰੀਤਮ ਦੇ ਗੁਣ ਗਾਇਆ ਕਰ, ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਹੀ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਕੋ = ਦਾ। ਹੰਤਾ = ਨਾਸ ਕਰਨ ਵਾਲਾ। ਦਾਤਾ = ਦੇਣ ਵਾਲਾ। ਗਾਓ‍ੁ = ਗਾਇਆ ਕਰ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗਾਉ', ਇਥੇ 'ਗਾਓ' ਪੜ੍ਹਨਾ ਹੈ} ॥੧॥ ਰਹਾਉ ॥

SikhNet (Spanish)Él es el Destructor de los sufrimientos, el Dador de toda Paz, canta las Alabanzas de mi Bienamado Señor Dios. (1-Pausa)

ਹਰਿ ਘਟਿ ਘਟੇ, ਘਟਿ ਬਸਤਾ; ਹਰਿ ਜਲਿ ਥਲੇ, ਹਰਿ ਬਸਤਾ; ਹਰਿ ਥਾਨ ਥਾਨੰਤਰਿ ਬਸਤਾ; ਮੈ. ਹਰਿ ਦੇਖਨ ਕੋ ਚਾਓੁ ॥

har ghatt ghatte, ghatt basataa; har jal thale, har basataa; har thaan thaanantar basataa; mai. har dekhan ko chaao |

Sant Singh KhalsaThe Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
Manmohan SinghGod abides in every mind, heart and body. God Lord abides in oceans and dry lands, and God abides in spaces and inter-spaces. I have a yearning to see my God.
Manmohan Singh (Punjabi)ਵਾਹਿਗੁਰੂ ਹਰ ਮਨ, ਦਿਲ ਅਤੇ ਦੇਹਿ ਅੰਦਰ ਵਸਦਾ ਹੈ। ਵਾਹਿਗੁਰੂ ਸੁਅਮੀ ਸਮੁੰਦਰਾਂ ਤੇ ਸੁੱਕੀਆਂ ਜਮੀਨਾਂ ਵਿੱਚ ਵਸਦਾ ਹੈ, ਅਤੇ ਵਾਹਿਗੁਰੂ ਥਾਵਾਂ ਤੇ ਉਹਨਾਂ ਦੀਆਂ ਵਿੱਥਾਂ ਵਿੱਚ ਵਸਦਾ ਹੈ, ਮੈਨੂੰ ਆਪਣੇ ਵਾਹਿਗੁਰੂ ਨੂੰ ਵੇਖਣ ਦੀ ਉਮੰਗ ਹੈ।
Fareedkot Teekaਤੀਨੋਂ ਕਾਲ ਹਰੀ ਸਰਬ ਘਟੋਂ ਮੇਂ ਬ੍ਯਾਪਕ ਹੋ ਰਹਾ ਹੈ ਔਰ ਹਰੀ ਜਲੋਂ ਮੇਂ ਬਸਤਾ ਹੈ ਔਰ ਥਲੋਂ ਮੇਂ ਭੀ ਹਰੀ ਬਸਤਾ ਹੈ ਔਰ ਥਾਨ ਥਨੰਤਰੋਂ ਮੇਂ ਭੀ ਹਰੀ ਬਸਤਾ ਹੈ, ਤਿਸ ਹਰੀ ਕੇ ਦੇਖਨੇ ਕਾ ਮੇਰੇ ਕੋ (ਚਾਉ) ਪ੍ਰੇਮ ਹੈ॥
Prof. Sahib Singhਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।

ਪਦ ਅਰਥ ਘਟਿ ਘਟੇ ਘਟਿ = ਹਰੇਕ ਸਰੀਰ ਵਿਚ। ਬਸਤਾ = ਵੱਸਦਾ। ਜਲਿ ਥਲੇ = ਜਲਿ ਥਲਿ, ਜਲ ਵਿਚ ਧਰਤੀ ਵਿਚ। ਥਾਨ ਥਾਨੰਤਰਿ = ਥਾਨ ਅੰਤਰਿ, ਹਰੇਕ ਥਾਂ ਵਿਚ। ਕੋ = ਦਾ। ਚਾਓ‍ੁ = {ਅਸਲ ਲਫ਼ਜ਼ ਹੈ 'ਚਾਉ', ਇਥੇ ਪੜ੍ਹਨਾ ਹੈ 'ਚਾਓ'}।

SikhNet (Spanish)El Señor habita en el hogar de todos y cada uno de los corazones, el Señor habita en el agua y el Señor habita en la tierra, en los espacios y los espacios inferiores.

ਕੋਈ ਆਵੈ ਸੰਤੋ, ਹਰਿ ਕਾ ਜਨੁ ਸੰਤੋ; ਮੇਰਾ ਪ੍ਰੀਤਮ ਜਨੁ ਸੰਤੋ; ਮੋਹਿ ਮਾਰਗੁ ਦਿਖਲਾਵੈ ॥

koee aavai santo, har kaa jan santo; meraa preetam jan santo; mohi maarag dikhalaavai |

Sant Singh KhalsaIf only some Saint, some humble Saint of the Lord, my Holy Beloved, would come, to show me the way.
Manmohan SinghLet some saint, God's holyman and my loved holy man come and show me the way to my God.
Manmohan Singh (Punjabi)ਕੋਈ ਸਾਧੂ, ਵਾਹਿਗੁਰੂ ਦਾ ਨੇਕ ਬੰਦਾ ਅਤੇ ਮੇਰਾ ਪਿਆਰਾ ਨੇਕ ਬੰਦਾ ਆ ਕੇ ਮੈਨੂੰ ਮੇਰੇ ਵਾਹਿਗੁਰੂ ਦਾ ਰਸਤਾ ਵਿਖਾਲੇ।
Fareedkot Teekaਕੋਈ ਆਵੈ ਹੇ ਸੰਤ ਜਨੋ! ਹਰੀ ਕਾ ਜਨ, ਹੇ ਸੰਤ ਜਨੋ! ਮੇਰਾ ਪੀਤਮ ਜਨ ਹੋਵੈ, ਹੇ ਸੰਤੋ! ਮੇਰੇ ਕੋ ਪਰਮੇਸ਼ਰ ਪ੍ਰਾਪਤੀ ਕਾ (ਮਾਰਗੁ) ਰਸਤਾ ਦਿਖਲਾਵੈ॥
Prof. Sahib Singhਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ,

ਪਦ ਅਰਥ ਸੰਤੋ = ਸੰਤੁ। ਮੋਹਿ = ਮੈਨੂੰ। ਮਾਰਗੁ = (ਸਹੀ ਜੀਵਨ ਦਾ) ਰਸਤਾ।

SikhNet (Spanish)Tengo tal añoranza de ver al Señor. Si tan solo un Santo, un humilde Santo del Señor,

ਤਿਸੁ ਜਨ ਕੇ; ਹਉ ਮਲਿ ਮਲਿ ਧੋਵਾ ਪਾਓੁ ॥੧॥

tis jan ke; hau mal mal dhovaa paao |1|

Sant Singh KhalsaI would wash and massage the feet of that humble being. ||1||
Manmohan SinghI would rub, wash and bathe the feet of that man.
Manmohan Singh (Punjabi)ਉਸ ਬੰਦੇ ਦੇ ਮੈਂ ਪੈਰ ਮਲਾਂ, ਪੂੰਝਾਂ ਅਤੇ ਸਾਫ ਕਰਾਂਗਾ।
Fareedkot Teekaਤਿਸ ਪੁਰਸ ਕੇ ਚਰਨੋਂ ਕੋ ਮੈਂ ਮਲ ਮਲ ਕਰ ਧੋਊਂ॥੧॥
Prof. Sahib Singhਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ ॥੧॥

ਪਦ ਅਰਥ ਮਲਿ = ਮਲ ਕੇ। ਹਉ = ਮੈਂ। ਧੋਵਾ = ਧੋਵਾਂ, ਮੈਂ ਧੋਵਾਂ। ਪਾਓ‍ੁ = {ਅਸਲ ਲਫ਼ਜ਼ ਹੈ 'ਪਾਉ'=ਪੈਰ। ਇਥੇ ਪੜ੍ਹਨਾ ਹੈ 'ਪਾਓ'} ॥੧॥

SikhNet (Spanish)mi Santo Bienamado, viniera a mostrarme el Camino. Lavaría y masajearía los pies de ese ser Humilde del Señor. (1)

ਹਰਿ ਜਨ ਕਉ ਹਰਿ ਮਿਲਿਆ. ਹਰਿ ਸਰਧਾ ਤੇ ਮਿਲਿਆ; ਗੁਰਮੁਖਿ ਹਰਿ ਮਿਲਿਆ ॥

har jan kau har miliaa. har saradhaa te miliaa; guramukh har miliaa |

Sant Singh KhalsaThe Lord's humble servant meets the Lord, through his faith in the Lord; meeting the Lord, he becomes Gurmukh.
Manmohan SinghGod's man meets with God, meets with God through faith, and meets with God, by the Guru's Grace.
Manmohan Singh (Punjabi)ਹਰੀ ਦਾ ਬੰਦਾ ਹਰੀ ਨੂੰ ਮਿਲ ਪੈਦਾ ਹੈ, ਭਰੋਸੇ ਰਾਹੀਂ ਹਰੀ ਨੂੰ ਮਿਲ ਪੈਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਹਰੀ ਨੂੰ ਮਿਲ ਪੈਦਾ ਹੈ।
Fareedkot Teekaਹਰੀ ਜਨੋਂ ਕੋ ਹਰੀ ਮਿਲਾ ਹੈ, ਪਰੰਤੂ ਸਰਧਾ ਸੇ ਹਰੀ ਮਿਲਾ ਹੈ ਔਰ ਗੁਰੋਂ ਦੁਆਰਾ ਮਿਲਿਆ ਹੈ॥
Prof. Sahib Singhਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ, (ਸੇਵਕ ਦੀ) ਸਰਧਾ-ਭਾਵਨੀ ਨਾਲ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਮਿਲਦਾ ਹੈ।

ਪਦ ਅਰਥ ਕਉ = ਨੂੰ। ਤੇ = ਤੋਂ, ਦੀ ਰਾਹੀਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

SikhNet (Spanish)El Sirviente humilde del Señor encuentra al Señor, mediante la Fe en Su Señor, encontrando al Señor, él se convierte en el Gurmukj.

ਮੇਰੈ ਮਨਿ ਤਨਿ ਆਨੰਦ ਭਏ; ਮੈ ਦੇਖਿਆ ਹਰਿ ਰਾਓੁ ॥

merai man tan aanand bhe; mai dekhiaa har raao |

Sant Singh KhalsaMy mind and body are in ecstasy; I have seen my Sovereign Lord King.
Manmohan SinghMy mind and body are in bliss, for I have seen my God, the King.
Manmohan Singh (Punjabi)ਮੇਰਾ ਚਿੱਤ ਅਤੇ ਦੇਹਿ ਖੁਸ਼ੀ ਵਿੱਚ ਹਨ, ਕਿਉਂ ਜੋ ਮੈਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਵੇਖ ਲਿਆ ਹੈ।
Fareedkot Teekaਮੇਰੇ ਮਨ ਤਨ ਆਨੰਦ ਕੋ ਪਰਾਪਤਿ ਭਏ ਹੈਂ, ਕਿਉਂਕਿ ਮੈਨੇ ਹਰੀ ਰਾਉ ਕੋ ਦੇਖਾ ਹੈ॥
Prof. Sahib Singh(ਗੁਰੂ ਦੀ ਮਿਹਰ ਨਾਲ ਜਦੋਂ ਮੈਂ ਭੀ) ਪ੍ਰਭੂ-ਪਾਤਿਸ਼ਾਹ ਦਾ ਦਰਸਨ ਕੀਤਾ, ਤਾਂ ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀ ਹੀ ਖ਼ੁਸ਼ੀ ਪੈਦਾ ਹੋ ਗਈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਰਾਓ‍ੁ = {ਅਸਲ ਲਫ਼ਜ਼ ਹੈ 'ਰਾਉ', ਇਥੇ ਪੜ੍ਹਨਾ ਹੈ 'ਰਾਓ'} ਰਾਜਾ, ਪਾਤਿਸ਼ਾਹ।

SikhNet (Spanish)Mi mente y cuerpo están en Éxtasis, he visto a mi Rey, el Señor.

ਜਨ ਨਾਨਕ ਕਉ. ਕਿਰਪਾ ਭਈ. ਹਰਿ ਕੀ ਕਿਰਪਾ ਭਈ; ਜਗਦੀਸੁਰ ਕਿਰਪਾ ਭਈ ॥

jan naanak kau. kirapaa bhee. har kee kirapaa bhee; jagadeesur kirapaa bhee |

Sant Singh KhalsaServant Nanak has been blessed with Grace, blessed with the Lord's Grace, blessed with the Grace of the Lord of the Universe.
Manmohan SinghSlave Nanak is blessed with grace, is blessed with the grace, and is blessed with the grace of the World-Lord.
Manmohan Singh (Punjabi)ਗੋਲੇ ਨਾਨਕ ਉਤੇ ਮਿਹਰ ਹੋਈ ਹੈ, ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀ ਮਿਹਰ ਹੋਈ ਹੈ।
Fareedkot Teekaਦਾਸਾ ਭਾਵ ਸੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਮਨ ਖਾਨੀ ਤਨ ਕੋ ਹਰੀ ਜਗਦੀਸ੍ਵਰ ਕੀ ਕਿਰਪਾ ਭਈ ਹੈ, ਭਾਵ ਮੇਰੇ ਮਨ, ਬਾਣੀ ਅਰ ਤਨ ਪਰਮੇਸ੍ਵਰ ਪਰਾਇਣ ਹੂਏ ਹੈਂ॥
Prof. Sahib Singhਦਾਸ ਨਾਨਕ ਉਤੇ (ਭੀ) ਮਿਹਰ ਹੋਈ ਹੈ, ਹਰੀ ਦੀ ਮਿਹਰ ਹੋਈ ਹੈ, ਜਗਤ ਦੇ ਮਾਲਕ ਦੀ ਮਿਹਰ ਹੋਈ ਹੈ,
SikhNet (Spanish)El Sirviente Nanak ha sido bendecido con Gracia, bendecido con la Gracia del Señor, bendecido con la Gracia del Señor del Universo.

ਮੈ ਅਨਦਿਨੋ, ਸਦ ਸਦ ਸਦਾ; ਹਰਿ ਜਪਿਆ ਹਰਿ ਨਾਓੁ ॥੨॥੩॥੧੦॥

mai anadino, sad sad sadaa; har japiaa har naao |2|3|10|

Sant Singh KhalsaI meditate on the Lord, the Name of the Lord, night and day, forever, forever and ever. ||2||3||10||
Manmohan SinghNight and day, ever, ever, ever meditate I on my Lord and my Lord's Name.
Manmohan Singh (Punjabi)ਰੈਣ ਅਤੇ ਦਿਲ ਮੈਂ ਹਮੇਸ਼ਾਂ ਹੇਮਸ਼ਾ ਹਮੇਸ਼ਾਂ ਹੀ ਆਪਣੇ ਸੁਆਮੀ ਅਤੇ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਮੈਂ ਰਾਤ੍ਰ ਦਿਨ ਮਨ, ਤਨ, ਬਾਣੀ ਕਰ ਸਦੀਵ ਹਰਿ ਹਰਿ ਨਾਮ ਕੋ ਜਪਿਆ ਹੈ॥੨॥੩॥੧੦॥
Prof. Sahib Singhਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਹੀ ਸਦਾ ਹੀ ਉਸ ਹਰੀ ਦਾ ਨਾਮ ਜਪ ਰਿਹਾ ਹਾਂ ॥੨॥੩॥੧੦॥

ਪਦ ਅਰਥ ਅਨਦਿਨੋ = ਅਨਦਿਨੁ, ਹਰ ਰੋਜ਼, ਹਰ ਵੇਲੇ ॥੨॥੩॥੧੦॥

SikhNet (Spanish)Medito en el Señor, en el Nombre del Señor, por siempre y para siempre. (2-3-10)

Open this shabad →

Shabad Guru Ramdas Ji Raag Saarang

ਸਾਰਗ ਮਹਲਾ ੪ ॥

saarag mahalaa 4 |

Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.

ਜਪਿ ਮਨ ਨਿਰਭਉ ॥

jap man nirbhau |

Sant Singh KhalsaO my mind, meditate on the Fearless Lord,
Manmohan SinghO my soul, contemplate thou the Fear-free Lord,
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਨਿੱਡਰ ਸਾਈਂ ਦਾ ਸਿਮਰਨ ਕਰ,
Fareedkot Teekaਹੇ ਮੇਰੇ ਮਨ! (ਨਿਰਭਉ) ਵਾਹਿਗੁਰੂ ਕੋ ਜਪ॥
Prof. Sahib Singhਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ,

ਪਦ ਅਰਥ ਨਿਰਭਉ = ਜਿਸ ਨੂੰ ਕਿਸੇ ਤੋਂ ਡਰ ਨਹੀਂ।

SikhNet (Spanish)Quien es Verdad, Verdad por siempre, está libre de venganzas,

ਸਤਿ ਸਤਿ ਸਦਾ ਸਤਿ ॥

sat sat sadaa sat |

Sant Singh Khalsawho is True, True, Forever True.
Manmohan Singhwho is True, True-ever True,
Manmohan Singh (Punjabi)ਜੋ ਸੱਚਾ, ਸੱਚਾ ਸਦੀਵ ਹੀ ਸੱਚਾ ਹੈ।
Fareedkot Teekaਜੋ ਤੀਨੋਂ ਕਾਲੋਂ ਮੇਂ ਸਦੀਵ ਸਤ ਹੈ॥ ਪੁਨਹ ਕੈਸਾ ਹੈ?
Prof. Sahib Singhਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ,

ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ।

SikhNet (Spanish)la Imagen del Eterno,

ਨਿਰਵੈਰੁ ਅਕਾਲ ਮੂਰਤਿ ॥

niravair akaal moorat |

Sant Singh KhalsaHe is free of vengeance, the Image of the Undying,
Manmohan SinghHe is sans enmity, the being beyond time,
Manmohan Singh (Punjabi)ਉਹ ਦੁਸ਼ਮਨੀ-ਰਹਿਤ, ਸਮੇ ਤੋਂ ਪਰੇ ਵਿਅਕਤੀ ਅਜਨਮਾ,
Fareedkot Teekaਨਿਰਵੈਰ ਹੈ, ਅਕਾਲ ਹੈ, ਅਮੂਰਤ ਹੈ॥
Prof. Sahib Singhਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ,

ਪਦ ਅਰਥ ਨਿਰਵੈਰੁ = ਜਿਸ ਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤਿ = {ਅਕਾਲ = ਮੌਤ-ਰਹਿਤ। ਮੂਰਤਿ = ਹਸਤੀ, ਸਰੂਪ} ਜਿਸ ਦਾ ਵਜੂਦ ਮੌਤ-ਰਹਿਤ ਹੈ।

SikhNet (Spanish)más allá del nacimiento, Auto Existente.

ਆਜੂਨੀ ਸੰਭਉ ॥

aajoonee sanbhau |

Sant Singh Khalsabeyond birth, Self-existent.
Manmohan Singhunborn and self-illumined.
Manmohan Singh (Punjabi)ਅਤੇ ਸਵੈ-ਪ੍ਰਕਾਸ਼ਵਾਨ ਹੈ।
Fareedkot Teekaਅਜੂਨੀ ਹੈ, ਸ੍ਵੰਭਵ ਹੈ॥
Prof. Sahib Singhਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।

ਪਦ ਅਰਥ ਆਜੂਨੀ = ਜੋ ਜੂਨਾਂ ਵਿਚ ਨਹੀਂ ਪੈਂਦਾ। ਸੰਭਉ = {स्वयंभु } ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।

SikhNet (Spanish)Oh mi mente, medita noche

ਮੇਰੇ ਮਨ, ਅਨਦਿਨੋੁ ਧਿਆਇ; ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥

mere man, anadinuo dhiaae; nirankaar niraahaaree |1| rahaau |

Sant Singh KhalsaO my mind, meditate night and day on the Formless, Self-sustaining Lord. ||1||Pause||
Manmohan SinghO my mind, night and day, meditate thou on thy Formless and self sustained Lord. Pause.
Manmohan Singh (Punjabi)ਹੇ ਮੇਰੇ ਮਨੂਏ! ਤੂੰ ਰੈਣ ਅਤੇ ਦਿਨ ਆਪਣੇ ਸਰੂਪ ਰਹਿਤ ਅਤੇ ਸਵੈ-ਦ੍ਰਿਪਤ ਸਾਈਂ ਦਾ ਸਿਮਰਨ ਕਰ। ਠਹਿਰਾਉ।
Fareedkot Teekaਹੇ ਮੇਰੇ ਮਨ! ਰਾਤ੍ਰ ਦਿਨ ਨਿਰਾਹਾਰੀ ਨਿਰੰਕਾਰ ਕੋ ਧਿਆਵਨਾ ਕਰ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਆਕਾਰ (ਸ਼ਕਲ) ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = {ਨਿਰ-ਆਹਾਰ। ਆਹਾਰ = ਖ਼ੁਰਾਕ, ਭੋਜਨ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ ॥੧॥ ਰਹਾਉ ॥

SikhNet (Spanish)y día en el Señor Sin Forma y Auto Existente. (1-Pausa)

ਹਰਿ ਦਰਸਨ ਕਉ. ਹਰਿ ਦਰਸਨ ਕਉ; ਕੋਟਿ ਕੋਟਿ ਤੇਤੀਸ, ਸਿਧ ਜਤੀ ਜੋਗੀ; ਤਟ ਤੀਰਥ ਪਰਭਵਨ ਕਰਤ; ਰਹਤ ਨਿਰਾਹਾਰੀ ॥

har darasan kau. har darasan kau; kott kott tetees, sidh jatee jogee; tatt teerath parabhavan karat; rehat niraahaaree |

Sant Singh KhalsaFor the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.
Manmohan SinghFor God's vision, for God's vision, for God's vision, thirty-three crores of gods, and millions of adepts, celibates and yogi walk on the banks of holies and practice fasting.
Manmohan Singh (Punjabi)ਹਰੀ ਦੇ ਦੀਦਾਰ ਨਹੀਂ, ਹਰੀ ਦੇ ਦੀਦਾਰ ਨਹੀਂ ਤੇਤੀ ਕਰੋੜ ਦੇਵਤੇ ਤੇ ਸੈਕੜੇ ਹਜ਼ਾਰ ਪੂਰਨ ਪੁਰਸ਼ ਬ੍ਰਹਮਚਾਰੀ ਤੇ ਯੋਗੀ ਧਰਮ ਅਸਥਾਨ ਦੇ ਕਿਨਾਰਿਆਂ ਉਤੇ ਰਟਨ ਕਰਦੇ ਅਤੇ ਵਰਤ ਰਖਦੇ ਹਨ।
Fareedkot Teekaਤਿਸ ਹਰੀ ਦਰਸਨ ਕੋ ਮਨ ਕਰਕੇ, ਹਰੀ ਦਰਸਨ ਕੋ ਬਾਣੀ ਕਰਕੇ; ਵਾ ਤੀਨ ਕਾਲ ਮੇਂ ਕ੍ਰੋੜੋਂ ਹੀ ਜਤਨ ਕਰ ਤੇਤੀਸ ਕ੍ਰੋੜ ਦੇਵਤਾ, ਸਿਧ, ਜਤੀ ਅਰ ਜੋਗੀ ਜੋ ਹੈ। ਤੀਰਥੋਂ ਕੇ ਕਿਨਾਰੇ ਪਰ (ਭਵਨ) ਅਸਥਾਨ ਬਨਾਇ ਕਰ; ਵਾ ਭ੍ਰਮਣਾਂ ਕਰਤੇ ਹੈਂ ਔਰ ਨਿਰਾਹਾਰੀ ਰਹਿਤੇ ਹੈਂ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ।

ਪਦ ਅਰਥ ਕਉ = ਦੀ ਖ਼ਾਤਰ। ਕੋਟਿ ਤੇਤੀਸ = ਤੇਤੀ ਕ੍ਰੋੜ ਦੇਵਤੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਜਤੀ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਵਾਲੇ। ਤਟ = ਦਰਿਆਵਾਂ ਦੇ ਕੰਢੇ। ਪਰਭਵਨ = ਰਟਨ। ਰਹਤ = ਰਹਿੰਦੇ ਹਨ।

SikhNet (Spanish)Por la Visión Bendita del Darshan del Señor los trescientos treinta millones de dioses y millones de siddhas,

ਤਿਨ ਜਨ ਕੀ ਸੇਵਾ ਥਾਇ ਪਈ; ਜਿਨੑ ਕਉ ਕਿਰਪਾਲ ਹੋਵਤੁ ਬਨਵਾਰੀ ॥੧॥

tin jan kee sevaa thaae pee; jina kau kirapaal hovat banavaaree |1|

Sant Singh KhalsaThe service of the humble person is approved, unto whom the Lord of the World shows His Mercy. ||1||
Manmohan SinghAcceptable is rendered the service of those mortals, unto whom the Lord of woods becomes merciful.
Manmohan Singh (Punjabi)ਉਨ੍ਹਾਂ ਪ੍ਰਾਣੀਆਂ ਦੀ ਘਾਲ ਕਬੂਲ ਪੈ ਜਾਂਦੀ ਹੈ, ਜਿਨ੍ਹਾਂ ਉਤੇ ਜੰਗਲਾਂ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ।
Fareedkot Teekaਪਰੰਤੂ ਤਿਨ ਪੁਰਸ਼ੋਂ ਕੀ ਸੇਵਾ ਸਫਲੀ ਹੂਈ ਹੈ ਜਿਨ ਕੋ (ਬਨਵਾਰੀ) ਭਗਵਾਨ ਕਿਰਪਾਲ ਹੋਤਾ ਹੈ॥੧॥
Prof. Sahib Singhਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਥਾਇ ਪਈ = ਕਬੂਲ ਹੋਈ। ਜਿਨ ਕਉ = ਜਿਨ੍ਹਾਂ ਉੱਤੇ। ਬਨਵਾਰੀ = {ਜੰਗਲ ਦੇ ਫੁੱਲਾਂ ਦੀ ਮਾਲਾ ਵਾਲਾ} ਪਰਮਾਤਮਾ ॥੧॥

SikhNet (Spanish)célibes y Yoguis hacen sus peregrinajes a los santuarios y ríos, y realizan todo tipo de ayunos. (1)

ਹਰਿ ਕੇ ਹੋ. ਸੰਤ ਭਲੇ, ਤੇ ਊਤਮ ਭਗਤ ਭਲੇ; ਜੋ ਭਾਵਤ ਹਰਿ ਰਾਮ ਮੁਰਾਰੀ ॥

har ke ho. sant bhale, te aootam bhagat bhale; jo bhaavat har raam muraaree |

Sant Singh KhalsaThey alone are the good Saints of the Lord, the best and most exalted devotees, who are pleasing to their Lord.
Manmohan SinghThey alone are the good saints and sublime and holy devotees of God, who are pleasing to their God's Lord, the Enemy of ego.
Manmohan Singh (Punjabi)ਕੇਵਲ ਉਹ ਹੀ ਵਾਹਿਗੁਰੂ ਦੇ ਚੰਗੇ ਸਾਧੂ ਅਤੇ ਸਰੇਸ਼ਟ ਤੇ ਨੇਕ ਵੈਰਾਗੀ ਹਨ, ਜੋ ਹੰਕਾਰ ਦੇ ਵੇਰੀ ਵਾਹਿਗੁਰੂ ਸੁਅਮਾੀ ਨੂੰ ਚੰਗੇ ਲਗਦੇ ਹਨ।
Fareedkot Teekaਜੋ ਹਰੀ ਰਾਮ ਮੁਰਾਰੀ ਕੋ ਭਾਵਤੇ ਹੈਂ, ਸੋ ਹਰੀ ਸੰਤ ਕੇ ਭਗਤ ਮਨ ਬਾਣੀ ਕਰ ਭਲੇ ਊਤਮ ਹੈਂ॥
Prof. Sahib Singhਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਹੋ = ਹੇ ਭਾਈ! ਤੇ = ਉਹ {ਬਹੁ-ਵਚਨ}। ਜੋ = ਜਿਹੜੇ। ਭਾਵਤ = ਚੰਗੇ ਲੱਗਦੇ ਹਨ। ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)El Servicio de la persona humilde es aprobado, a aquella persona el Señor del mundo le muestra Su Misericordia. Sólo son los Santos Buenos del Señor,

ਜਿਨੑ ਕਾ ਅੰਗੁ ਕਰੈ ਮੇਰਾ ਸੁਆਮੀ; ਤਿਨੑ ਕੀ ਨਾਨਕ. ਹਰਿ ਪੈਜ ਸਵਾਰੀ ॥੨॥੪॥੧੧॥

jina kaa ang karai meraa suaamee; tina kee naanak. har paij savaaree |2|4|11|

Sant Singh KhalsaThose who have my Lord and Master on their side - O Nanak, the Lord saves their honor. ||2||4||11||
Manmohan SinghThey, whose side my Lord God takes; O Nanak, He saves the honour of them.
Manmohan Singh (Punjabi)ਜਿਨ੍ਹਾਂ ਦਾ ਪੱਖ ਮੇਰਾ ਸੁਅਮਾੀ ਵਾਹਿਗੁਰੂ ਲੈਂਦਾ ਹੈ, ਹੇ ਨਾਨਕ! ਉਹ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰਖਦਾ ਹੈ।
Fareedkot Teekaਜਿਨ ਕਾ (ਅੰਗੁ) ਪਖ ਮੇਰਾ ਸੁਆਮੀ ਵਾਹਿਗੁਰੂ ਕਰਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ (ਪੈਜ) ਪਤਿਸ਼ਟਾ ਹਰੀ ਨੇ ਆਪ ਸਵਾਰੀ ਹੈ॥੨॥੪॥੧੧॥
Prof. Sahib Singhਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ॥੨॥੪॥੧੧॥

ਪਦ ਅਰਥ ਅੰਗੁ = ਪੱਖ, ਮਦਦ। ਪੈਜ = ਲਾਜ, ਇੱਜ਼ਤ ॥੨॥੪॥੧੧॥

SikhNet (Spanish)los Devotos mejor exaltados, aquéllos que siempre complacen al Señor. Aquéllos que tienen a mi Señor y Maestro de su lado, oh dice Nanak, el Señor salva su honor. (2-4-11)

Open this shabad →

Ang 1201 of 1430