ੴ

ਸਿੱਖਬਾਣੀ · SikhBani

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥

har kaa naam amrit har har hare so peeai jis raam piaasee
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1202 · 6 lines
Translations

ਸਾਰਗ ਮਹਲਾ ੪ ਪੜਤਾਲ ॥

saarag mahalaa 4 parrataal |

Sant Singh KhalsaSaarang, Fourth Mehl, Partaal:
Manmohan SinghSarang 4th Guru Partal
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ। ਪੜਤਾਲ।
SikhNet (Spanish)Sarang, Mejl Guru Ram Das, Cuarto Canal Divino, Partala.

ਜਪਿ ਮਨ ਗੋਵਿੰਦੁ, ਹਰਿ ਗੋਵਿੰਦੁ ਗੁਣੀ ਨਿਧਾਨੁ; ਸਭ ਸ੍ਰਿਸਟਿ ਕਾ ਪ੍ਰਭੋ, ਮੇਰੇ ਮਨ ਹਰਿ ਬੋਲਿ; ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥

jap man govind, har govind gunee nidhaan; sabh srisatt kaa prabho, mere man har bol; har purakh abinaasee |1| rahaau |

Sant Singh KhalsaO my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
Manmohan SinghO man, contemplate thou, the Lord, God Lord, who is the Treasure of virtues and the Master of the entire universe. O my soul, utter thou the Name of God, the Imperishable God Lord. Pause.
Manmohan Singh (Punjabi)ਹੇ ਬੰਦੇ! ਤੂੰ ਸੁਆਮੀ, ਵਾਹਿਗੁਰੂ ਸੁਅਮੀ ਦਾ ਸਿਮਰਨ ਕਰ ਜੋ ਨੇਕੀਆਂ ਦਾ ਖਜਾਨਾ ਅਤੇ ਸਮੂਹ ਆਲਮ ਦਾ ਮਾਲਕ ਹੈ। ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਅਮਰ ਵਾਹਿਗੁਰੂ ਸੁਅਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Fareedkot Teekaਹੇ ਮੇਰੇ ਮਨ! ਗੋਵਿੰਦ ਹਰੀ ਕੋ ਜਪ। ਵਹੁ ਗੋਵਿੰਦ ਕੈਸਾ ਹੈ? ਗੁਣੋਂ ਕਾ ਖਜਾਨਾ ਹੈ ਔਰ ਸਭ ਸ੍ਰਿਸ਼ਟੀ ਕਾ (ਪ੍ਰਭੋ) ਸੁਆਮੀ ਹੈ। ਹੇ ਮੇਰੇ ਮਨ! ਤਿਸ ਹਰਿ ਹਰਿ ਅਬਿਨਾਸ਼ੀ ਪੁਰਸ਼ ਕਾ ਨਾਮ (ਬੋਲਿ) ਉਚਾਰਨ ਕਰ॥੧॥ ਰਹਾਉ ॥
Prof. Sahib Singhਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਪ੍ਰਭੋ = ਪ੍ਰਭੂ, ਮਾਲਕ। ਪੁਰਖੁ = ਸਰਬ-ਵਿਆਪਕ। ਅਬਿਨਾਸੀ = ਨਾਸ-ਰਹਿਤ ॥੧॥ ਰਹਾਉ ॥

SikhNet (Spanish)O mi mente, recita y medita en tu Dios, el Tesoro de Virtud, el Eterno Señor del Universo, el Ser. (1-Pausa)

ਹਰਿ ਕਾ ਨਾਮੁ ਅੰਮ੍ਰਿਤੁ. ਹਰਿ ਹਰਿ ਹਰੇ ਸੋ ਪੀਐ; ਜਿਸੁ ਰਾਮੁ ਪਿਆਸੀ ॥

har kaa naam amrit. har har hare so peeai; jis raam piaasee |

Sant Singh KhalsaThe Name of the Lord is the Ambrosial Nectar, Har, Har, Har. He alone drinks it in, whom the Lord inspires to drink it.
Manmohan SinghGod, God, God, God's Name is Nectar. He alone drink.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਕੇਵਲ ਉਹ ਹੀ ਇਸ ਨੂੰ ਪੀਂਦਾ ਹੈ, ਜਿਸ ਨੂੰ ਸੁਆਮੀ ਪਿਲਾਉਂਦਾ ਹੈ।
Fareedkot Teekaਜੋ ਜੀਵੋਂ ਕੇ ਹਰੇ ਕਰਨੇ ਵਾਲਾ ਅੰਮ੍ਰਿਤ ਰੂਪ ਨਾਮ ਹੈ, ਸੋ ਪੁਰਸ਼ ਪੀਵਤਾ ਹੈ ਜਿਸ ਕੋ ਰਾਮ ਪਿਆਵਤਾ ਹੈ; ਵਾ ਜਿਨ ਕੀ ਬੁਧੀ ਰਾਮ ਜਲ ਕੀ ਪਿਆਸੀ ਹੋ ਰਹੀ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸੋ = ਉਹ ਮਨੁੱਖ {ਇਕ-ਵਚਨ}। ਪੀਐ = ਪੀਂਦਾ ਹੈ। ਪਿਆਸੀ = ਪਿਲਾਏਗਾ।

SikhNet (Spanish)El Nombre del Señor es Néctar Ambrosial, Jar, Jar, Jar, sólo bebe de Él, aquél a quien el Señor bendice e inspira para beber de Él.

ਹਰਿ ਆਪਿ ਦਇਆਲੁ, ਦਇਆ ਕਰਿ ਮੇਲੈ, ਜਿਸੁ ਸਤਿਗੁਰੂ; ਸੋ ਜਨੁ ਹਰਿ ਹਰਿ, ਅੰਮ੍ਰਿਤ ਨਾਮੁ ਚਖਾਸੀ ॥੧॥

har aap deaal, deaa kar melai, jis satiguroo; so jan har har, amrit naam chakhaasee |1|

Sant Singh KhalsaThe Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
Manmohan SinghShowing His mercy, he whom the Merciful Master, of Himself, makes meet the True Guru; that man tastes the Name-Nectar of the Lord God.
Manmohan Singh (Punjabi)ਆਪਣੀ ਮਿਹਰ ਧਾਰ, ਜਿਸ ਨੂੰ ਮਿਹਰਬਾਨ ਮਾਲਕ ਖੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਇਨਸਾਨ ਸਾਈਂ ਹਰੀ ਦੇ ਨਾਮ-ਸੁਧਾਰਸ ਨੂੰ ਚੱਖਦਾ ਹੈ।
Fareedkot Teekaਜੋ ਪੁਰਸ਼ ਹਰੀ ਦਿਆਲ ਨੇ ਆਪ ਦਇਆ ਕਰ ਕੇ ਸਤਿਗੁਰੋਂ ਕੇ ਸਾਥ ਮੇਲਾ ਹੈ, ਸੋ ਪੁਰਸ਼ ਅੰਮ੍ਰਿਤ ਰੂਪ ਜੋ ਹਰਿ ਹਰਿ ਨਾਮ ਹੈ, ਸੋ ਚਾਖਤਾ ਹੈ॥੧॥
Prof. Sahib Singhਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ ॥੧॥

ਪਦ ਅਰਥ ਕਰਿ = ਕਰ ਕੇ। ਚਖਾਸੀ = ਚੱਖੇਗਾ ॥੧॥

SikhNet (Spanish)El Señor Compasivo muestra Su Compasión y conduce al mortal hasta el Guru Verdadero y ese ser saborea el Nombre Ambrosial del Señor, Jar, Jar. (1)

ਜੋ ਜਨ ਸੇਵਹਿ. ਸਦ ਸਦਾ ਮੇਰਾ ਹਰਿ ਹਰੇ; ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥

jo jan seveh. sad sadaa meraa har hare; tin kaa sabh dookh bharam bhau jaasee |

Sant Singh KhalsaThose who serve my Lord, forever and ever - all their pain, doubt and fear are taken away.
Manmohan SinghThe persons, who ever, ever, ever serve my Lord Master; their distress, doubt and dread are all dispelled.
Manmohan Singh (Punjabi)ਜਿਹੜੇ ਪੁਰਸ਼, ਹਮੇਸ਼ਾਂ, ਹਮੇਸ਼ਾਂ ਹੀ ਮੇਰੇ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਦਾ ਕਸ਼ਟ ਸੰਦੇਹ ਅਤੇ ਡਰ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜੋ ਪੁਰਸ ਬਾਣੀ ਕਰ ਸਦੀਵ ਮੇਰੇ ਹਰਿ ਹਰਿ ਕੋ ਸੇਵਤੇ ਹੈਂ ਤਿਨ ਕਾ ਦੂਖ ਭਰਮ ਔਰ ਭੈ ਸਭ ਨਿਬ੍ਰਿਤ ਹੋ ਜਾਤਾ ਹੈ॥
Prof. Sahib Singhਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਸੇਵਹਿ = ਸਿਮਰਦੇ ਹਨ {ਬਹੁ-ਵਚਨ}। ਸਭੁ = ਸਾਰਾ। ਜਾਸੀ = ਦੂਰ ਹੋ ਜਾਇਗਾ।

SikhNet (Spanish)Todo dolor, dudas y miedos de los que sirven a mi Señor, por siempre y para siempre, desaparecen.

ਜਨੁ ਨਾਨਕੁ. ਨਾਮੁ ਲਏ ਤਾਂ ਜੀਵੈ; ਜਿਉ ਚਾਤ੍ਰਿਕੁ ਜਲਿ ਪੀਐ. ਤ੍ਰਿਪਤਾਸੀ ॥੨॥੫॥੧੨॥

jan naanak. naam le taan jeevai; jiau chaatrik jal peeai. tripataasee |2|5|12|

Sant Singh KhalsaServant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
Manmohan SinghIf slave Nanak utters the Name, then alone lives he, as the pied cuckoo is satiated by in-drinking the water.
Manmohan Singh (Punjabi)ਜੇਕਰ ਗੋਲਾ ਨਾਨਕ ਨਾਮ ਦਾ ਉਚਾਰਨ ਕਰੇ, ਕੇਵਲ ਤਦ ਹੀ ਉਹ ਜੀਉਂਦਾ ਹੈ, ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਪੀ ਕੇ ਸੰਤੁਸ਼ਟ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸ ਨਾਮ ਲੇਤਾ ਹੈ ਤੌ ਜੀਵਤਾ ਹੈ।☬ਕੈਸੇ ਜੀਵਤਾ ਹੈ? ਸੋ ਦ੍ਰਿਸ਼੍ਟਾਂਤ ਕਹਤੇ ਹੈਂ:☬ਜਿਸ ਪ੍ਰਕਾਰ (ਚਾਤ੍ਰਿਕੁ) ਪਾਪੀਹਾ ਸ੍ਵਾਂਤਿ ਜਲਿ ਪੀਵੇ ਤੋ ਤਬੀ ਤ੍ਰਿਪਤ ਹੋਤਾ ਹੈ॥੨॥੫॥੧੨॥
Prof. Sahib Singh(ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ ॥੨॥੫॥੧੨॥

ਪਦ ਅਰਥ ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਚਾਤ੍ਰਿਕੁ = ਪਪੀਹਾ। ਜਲਿ = ਜਲ ਦੀ ਰਾਹੀਂ। ਜਲਿ ਪੀਐ = ਜਲ ਪੀਣ ਨਾਲ। ਤ੍ਰਿਪਤਾਸੀ = ਰੱਜ ਜਾਂਦਾ ਹੈ ॥੨॥੫॥੧੨॥

SikhNet (Spanish)El Sirviente Nanak canta el Nombre, el Nombre del Señor, y así él vive como el pájaro cantor que sólo se satisface bebiendo agua. (2-5-12)
Answers quote the Granth verbatim with Ang citations. AI commentary is not Gurbani and not a religious ruling.