ੴ

ਸਿੱਖਬਾਣੀ · SikhBani

ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥

tatt teerath dev devaaliaa kedaar mathuraa kaasee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਟ ਤੀਰਥ ਦੇਵ ਦੇਵਾਲਿਆ; ਕੇਦਾਰੁ ਮਥੁਰਾ ਕਾਸੀ ॥

tatt teerath dev devaaliaa; kedaar mathuraa kaasee |

Sant Singh KhalsaRiver-banks, sacred shrines, idols, temples, and places of pilgrimage like Kaydarnaat'h, Mat'huraa and Benares,
Manmohan SinghThe banks of rivers, pilgrim stations, deities, temples, Kedarnath, Mathura, Benaras;
Manmohan Singh (Punjabi)ਨਦੀਆਂ ਦੇ ਕਿਨਾਰੇ, ਯਾਤ੍ਰਾ ਅਸਥਾਨ, ਦੇਵਤੇ, ਠਾਕੁਰ-ਦੁਆਰੇ, ਕਿਦਾਰਨਾਥ, ਮਾਥਰਾ, ਬਨਾਰਸ।
Fareedkot Teeka(ਤਟ) ਘਾਟ, ਤੀਰਥ, (ਦੇਵ) ਦੇਵਤਿਆਂ ਕੇ ਦਿਵਾਲੇ ਅਰਥਾਤ ਘਰ ਜੋ ਮੰਦਰ ਹੈ ਕੇਦਾਰਨਾਥ, ਮਥਰਾ, ਕਾਂਸੀ ਆਦਿ ਜੋ ਮੁਖਿ ਸਥਾਨ ਹੈਂ, ਸੋ ਸਭ ਨਾਸ ਰੂਪ ਹੈਂ॥
Prof. Sahib Singhਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,

ਪਦ ਅਰਥ ਤਟ = ਨਦੀ ਦਾ ਕਿਨਾਰਾ। ਦੇਵਾਲਿਆ = ਦੇਵਤੇ ਦਾ ਘਰ, ਮੰਦਰ।

SikhNet (Spanish)Las laderas sagradas de los ríos, los templos dedicados a los dioses en Kedara, Madhura y Kashi,

ਕੋਟਿ ਤੇਤੀਸਾ ਦੇਵਤੇ; ਸਣੁ ਇੰਦ੍ਰੈ ਜਾਸੀ ॥

kott teteesaa devate; san indrai jaasee |

Sant Singh Khalsathe three hundred thirty million gods, along with Indra, shall all pass away.
Manmohan SinghThe thirty-three crores of gods, along with Indra shall pass away.
Manmohan Singh (Punjabi)ਅਤੇ ਤੇਤੀ ਕ੍ਰੋੜ ਦੇਵ, ਸਮੇਤ ਇੰਦਰ ਦੇ ਟੁਰ ਵੰਝਣਗੇ।
Fareedkot Teekaਤੇਰੀ ਕਰੋੜ ਜੋ ਦੇਵਤੇ ਹੈਂ ਇੰਦ੍ਰ ਕੇ ਸਮੇਤ ਹੀ ਜਾਏਂਗੇ॥
Prof. Sahib Singhਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ।

ਪਦ ਅਰਥ ਸਣੁ = ਸਮੇਤ।

SikhNet (Spanish)los treinta y tres coros de ángeles, junto con Indra, todos se irán;

ਸਿਮ੍ਰਿਤਿ ਸਾਸਤ੍ਰ ਬੇਦ ਚਾਰਿ; ਖਟੁ ਦਰਸ ਸਮਾਸੀ ॥

simrit saasatr bed chaar; khatt daras samaasee |

Sant Singh KhalsaThe Simritees, Shaastras, the four Vedas and the six systems of philosophy shall vanish.
Manmohan SinghThe Simritis, the Shashtras, the four Vedas and the six systems shall vanish away.
Manmohan Singh (Punjabi)ਸਿਮ੍ਰਤੀਆਂ, ਸ਼ਾਸਤ੍ਰ, ਚਾਰੇ ਵੇਦ ਅਤੇ ਛੇ ਭੇਖ ਅਲੋਪ ਥੀ ਵੰਝਣਗੇ।
Fareedkot Teekaਸਿਮ੍ਰਿਤੀਆਂ ਔ ਸਾਸਤ੍ਰ ਤਥਾ ਬੇਦ ਜੋ ਚਾਰ ਹੈਂ ਪੁਨਾ ਖਟ ਦਰਸਨ ਅਰਥਾਤ ਛੇ ਭੇਖ ਜੋਗੀ ਜੰਗਮਾਦੀ ਭੀ ਸਮਾਇ ਜਾਇਂਗੇ॥
Prof. Sahib Singhਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ।

ਪਦ ਅਰਥ ਖਟੁ ਦਰਸ = ਛੇ ਭੇਖਾਂ ਦੇ ਸਾਧ। ਸਮਾਸੀ = ਸਮਾ ਜਾਣਗੇ, ਮਰ ਜਾਣਗੇ।

SikhNet (Spanish)los Smritis también, los Shastras, los cuatro Vedas y los seis sistemas de filosofía, van a regresar a su fuente.

ਪੋਥੀ ਪੰਡਿਤ ਗੀਤ ਕਵਿਤ; ਕਵਤੇ ਭੀ ਜਾਸੀ ॥

pothee panddit geet kavit; kavate bhee jaasee |

Sant Singh KhalsaPrayer books, Pandits, religious scholars, songs, poems and poets shall also depart.
Manmohan SinghThe books, literate, songs, poems and poets too shall depart.
Manmohan Singh (Punjabi)ਪੁਸਤਕਾਂ, ਵਿਦਵਾਨ, ਗੀਤ, ਕਵਿਤਾਵਾਂ ਅਤੇ ਕਵੀਸ਼ਰ ਭੀ ਚਾਲੇ ਪਾ ਜਾਣਗੇ।
Fareedkot Teekaਪੋਥੀਆਂ ਔ ਪੰਡਤ ਤਥਾ ਰਾਗ ਪੁਨਃ ਕਵਿਤ ਔ ਇਨ ਕੇ ਕਰਤਾ ਜੋ ਕਵੀ ਹੈਂ (ਤੇ) ਸੇ ਭੀ ਜਾਇੰਗੇ॥
Prof. Sahib Singhਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ।

ਪਦ ਅਰਥ ਕਵਿਤੇ = ਕਵੀ ਲੋਕ।

SikhNet (Spanish)Todos los libros y sus maestros, los poetas y sus cantares, no estarán más,

ਜਤੀ ਸਤੀ ਸੰਨਿਆਸੀਆ; ਸਭਿ ਕਾਲੈ ਵਾਸੀ ॥

jatee satee saniaaseea; sabh kaalai vaasee |

Sant Singh KhalsaThose who are celibate, truthful and charitiable, and the Sannyaasee hermits are all subject to death.
Manmohan SinghThe celibates, the man of charity and the solitarians are all under the power of death.
Manmohan Singh (Punjabi)ਪ੍ਰਹੇਜ਼ਗਾਰ, ਦਾਨੀ ਅਤੇ ਇਕਾਂਤੀ-ਸਾਰੇ ਮੌਤ ਦੇ ਅਧੀਨ ਹਨ।
Fareedkot Teekaਜਤੀ, ਸਤੀ, ਸਨਿਆਸੀ ਏਹ ਭੀ ਸਭ ਕਾਲ ਕੇ ਹੀ ਵਸ ਹੈਂ॥
Prof. Sahib Singhਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ।

ਪਦ ਅਰਥ ਕਾਲੈ ਵਾਸੀ = ਕਾਲ ਦੇ ਵੱਸ, ਮੌਤ ਦੇ ਅਧੀਨ।

SikhNet (Spanish)los ascetas, los caritativos y los reclusos, todos ellos van a caer muertos.

ਮੁਨਿ ਜੋਗੀ ਦਿਗੰਬਰਾ; ਜਮੈ ਸਣੁ ਜਾਸੀ ॥

mun jogee diganbaraa; jamai san jaasee |

Sant Singh KhalsaThe silent sages, the Yogis and the nudists, along with the Messengers of Death, shall pass away.
Manmohan SinghThe silent sages, the yogis and the nudes alone with the Death's couriers shall pass away.
Manmohan Singh (Punjabi)ਚੁੱਪ-ਧਾਰੀ-ਸਾਧੂ, ਯੌਗੀ ਅਤੇ ਨਾਗੇ ਮੌਤ ਦੇ ਦੂਤਾਂ ਸਮੇਤ ਕੂਚ ਕਰ ਜਾਣਗੇ।
Fareedkot Teekaਮੁਨੀ, ਜੋਗੀ, ਨਗਨ ਰਹਨੇ ਵਾਲੇ ਏਹ ਸਭ ਜਮ ਕੇ ਸਮੇਤ ਹੀ ਜਾਵੇਂਗੇ॥
Prof. Sahib Singhਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ।

ਪਦ ਅਰਥ ਦਿਗੰਬਰਾ = {ਦਿਗ-ਅੰਬਰ। ਦਿਗ = ਦਿਸ਼ਾ, ਪਾਸਾ। ਅੰਬਰ = ਕੱਪੜਾ} ਨਾਂਗੇ। ਜਮੈ ਸਣੁ = ਜਮਾਂ ਸਮੇਤ।

SikhNet (Spanish)Los que guardan silencio, los Yoguis y los que viven desnudos,

ਜੋ ਦੀਸੈ ਸੋ ਵਿਣਸਣਾ; ਸਭ ਬਿਨਸਿ ਬਿਨਾਸੀ ॥

jo deesai so vinasanaa; sabh binas binaasee |

Sant Singh KhalsaWhatever is seen shall perish; all will dissolve and disappear.
Manmohan SinghWhatever is seen, that shall perish. All shall disintegrate and disappear.
Manmohan Singh (Punjabi)ਜੋ ਕੁੱਛ ਭੀ ਦਿਸਦਾ ਹੈ, ਉਹ ਨਾਸ ਹੋ ਜਾਊਗਾ। ਸਾਰੇ ਹੀ ਟੁੱਟ ਭੱਜ ਕੇ ਅਲੋਪ ਹੋ ਜਾਣਗੇ।
Fareedkot Teekaਦੋ ਦ੍ਰਿਸਟਮਾਨ ਹੈ ਸਭ ਬਿਨਸਣੇ ਵਾਲਾ ਹੈ, ਸਭ ਪਿਛੇ ਬਿਨਸਿਆ ਹੈ ਅਬ ਬਿਨਸਤਾ ਜਾਤਾ ਹੈ, ਆਗੇ ਭੀ ਬਿਨਾਸੀ ਹੈ॥☬ਪ੍ਰਸ਼ਨ: ਕੁਛ ਥਿਰ ਭੀ ਹੈ?☬ਉੱਤਰ:
Prof. Sahib Singh(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ।
SikhNet (Spanish)se los llevará Yama. Sí, todo lo que parece se desvanecerá, oh, nada de lo que es se quedará por mucho tiempo.

ਥਿਰੁ ਪਾਰਬ੍ਰਹਮੁ ਪਰਮੇਸਰੋ; ਸੇਵਕੁ ਥਿਰੁ ਹੋਸੀ ॥੧੮॥

thir paarabraham paramesaro; sevak thir hosee |18|

Sant Singh KhalsaOnly the Supreme Lord God, the Transcendent Lord, is permanent. His servant becomes permanent as well. ||18||
Manmohan SinghEver-stable is the Supreme Lord Master. His slave too becomes stable.
Manmohan Singh (Punjabi)ਸਦੀਵੀ ਸਥਿਰ ਹੈ ਸ੍ਰੋਮਣੀ ਮਾਲਕ। ਉਸ ਦਾ ਗੋਲਾ ਭੀ ਸਥਿਰ ਹੋ ਜਾਂਦਾਹੈ।
Fareedkot Teekaਪਿਛੇ ਪਾਰਬ੍ਰਹਮ ਥਿਰ ਥਾ ਆਗੇ ਭੀ ਪਰਮੇਸਰ ਥਿਰ ਰਹੇਗਾ ਔ ਸੇਵਕ ਭੀ ਅਭੇਦ ਹੋਣੇ ਤੇ ਤੀਨੋਂ ਕਾਲ ਥਿਰ ਹੋਵੇਗਾ॥੧੮॥
Prof. Sahib Singhਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥
SikhNet (Spanish)Sólo el Supremo Señor, el Dios de dioses, es Eterno, y eterno es aquél que dedica su vida a Servirlo. (18)
Answers quote the Granth verbatim with Ang citations. AI commentary is not Gurbani and not a religious ruling.